Home / Tag Archives: UNITED KHALSA DAL (UK)

Tag Archives: UNITED KHALSA DAL (UK)

Feed Subscription

ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸ਼ਨਜ਼ ਯੂ,ਕੇ ਵਲੋਂ ਭਾਰਤੀ ਦੂਤਾਵਾਸ ਨੂੰ ਜਬਰਦਸਤ ਜਵਾਬ ਦਿੱਤਾ ਜਾਵੇਗਾ

ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸ਼ਨਜ਼ ਯੂ,ਕੇ ਵਲੋਂ ਭਾਰਤੀ ਦੂਤਾਵਾਸ ਨੂੰ ਜਬਰਦਸਤ ਜਵਾਬ ਦਿੱਤਾ ਜਾਵੇਗਾ

ਲੰਡਨ ਸਥਿਤ ਭਾਰਤੀ ਦੂਤਾਵਾਸ ਮੂਹਰੇ ਭਾਰਤ ਦੇ ਅਖੌਤੀ ਅਜ਼ਾਦੀ ਦਿਹਾੜੇ 15 ਅਗਸਤ ਅਤੇ ਗਣਤੰਤਰ ਦਿਵਸ 26 ਜਨਵਰੀ ਨੂੰ ਹਰ ਸਾਲ ਅਜਾਦ ਸਿੱਖ ਰਾਜ ਖਾਲਿਸਤਾਨ ਦੇ ਨਿਸ਼ਾਨੇ ਨੂੰ ਸਮਰਪਤ ਅਤੇ ਯਤਨਸ਼ੀਲ ਸਿੱਖ ਜਥੇਬੰਦੀਆਂ ਅਤੇ ਕਸ਼ਮੀਰ ਦੀ ਅਜਾਦੀ ਲਈ ਸੰਘਰਸ਼ੀਲ ਜਥੇਬੰਦੀਆਂ ਦੇ ਨੁਮਇੰਦਿਆਂ ਵਲੋਂ ਰੋਸ ਮੁਜਾਹਰਾ ਕੀਤਾ ਜਾਂਦਾ ਹੈ ।ਇਹ ਵਰਤਾਰਾ ਸਿੱਖ ਤਵਾਰੀਖ ਵਿੱਚ ਜੂਨ 1984 ਨੂੰ ਵਾਪਰੇ ਤੀਜੇ ਖੁਨੀ ਘੱਲੂਘਾਰੇ ਤੋਂ ਬਾਅਦ ਅਰੰਭ ਹੋਇਆ ਸੀ ਜੋ ਕਿ ਨਿਰੰਤਰ ਜਾਰੀ ਹੈ ।ਜਿਸ ਦੀ ਭਾਰਤ ਸਰਕਾਰ ਅਤੇ ਲੰਡਨ ਸਥਿਤ ਭਾਰਤੀ ਦੂਤਾਵਾਸ ਦੇ ਅਧਿਕਾਰੀਆਂ ਭਾਰੀ ਤਕਲੀਫ ਰਹੀ ਹੈ ।

Read More »

ਮਨੁੱਖੀ ਅਧਿਕਾਰਾਂ ਦੀ ੳੇੁਲੰਘਣਾ ਦੇ ਦੋਸ਼ੀ ਅਧਿਕਾਰੀਆਂ ਦਾ ਦਾਖਲਾ ਰੋਕਣ ਲਈ ਯੂਨਾਈਟਡ ਖ਼ਾਲਸਾ ਦਲ ਯੂ.ਕੇ. ਹੋਇਆ ਸਰਗਰਮ

ਮਨੁੱਖੀ ਅਧਿਕਾਰਾਂ ਦੀ ੳੇੁਲੰਘਣਾ ਦੇ ਦੋਸ਼ੀ ਅਧਿਕਾਰੀਆਂ ਦਾ ਦਾਖਲਾ ਰੋਕਣ ਲਈ ਯੂਨਾਈਟਡ ਖ਼ਾਲਸਾ ਦਲ ਯੂ.ਕੇ. ਹੋਇਆ ਸਰਗਰਮ

ਬਰਤਾਨੀਆ ਵਿੱਚ ਸਿੱਖ ਹਿੱਤਾਂ ਲਈ ਯਤਨਸ਼ੀਲ ਯੂਨਾਈਟਡ ਖ਼ਾਲਸਾ ਦਲ ਯੂ.ਕੇ. ਨੇ ਪੰਜਾਬ ਵਿੱਚ ਮਨੁੱਖੀ ਅਧਿਕਾਰਾਂ ਦੇ ਘਾਣ ਕਰਨ ਵਾਲੇ ਢਾਈ ਸੌ ਪੁਲਿਸ ਅਧਿਕਾਰੀਆਂ ਦੇ ਉਕਤ ਦੇਸ਼ਾਂ 'ਚ ਦਾਖ਼ਲਾ ਬੰਦ ਕਰਨ ਲਈ ਇਕ ਸੂਚੀ ਗ੍ਰਹਿ ਵਿਭਾਗਾਂ ਤੇ ਅੰਬੈਸੀਆਂ ਨੂੰ ਭੇਜੀ ਹੈ।

Read More »

ਬਰਤਾਨੀਆ ਦੇ ਗੁਰਦੁਆਰਾ ਸਾਹਿਬਾਨਾਂ ਵਿੱਚ ਭਾਰਤੀ ਅਧਿਕਾਰੀਆਂ ਦੇ ਬੋਲਣ ‘ਤੇ ਲੱਗੀ ਪਾਬੰਦੀ

ਬਰਤਾਨੀਆ ਦੇ ਗੁਰਦੁਆਰਾ ਸਾਹਿਬਾਨਾਂ ਵਿੱਚ ਭਾਰਤੀ ਅਧਿਕਾਰੀਆਂ ਦੇ ਬੋਲਣ ‘ਤੇ ਲੱਗੀ ਪਾਬੰਦੀ

ਬਰਤਾਨੀਆ ਵੱਸਦੇ ਸਿੱਖਾਂ ਨੇ ਭਾਰਤ ਸਰਕਾਰ ਦੇ ਸਿੱਖਾਂ ਪ੍ਰਤੀ ਨਜ਼ਰੀਏ ਖਿਲਾਫ ਭਾਰਤ ਸਰਕਾਰ ਦੀ ਨੁਮਾਇੰਦਗੀ ਕਰਨ ਵਾਲੇ ਸਰਕਾਰੀ ਨੁਮਾਇੰਦਿਆਂ, ਅਧਿਕਾਰੀਆਂ ਅਤੇ ਸਿੱਖ ਨੌਜਵਾਨਾਂ 'ਤੇ ਅਣਮਨੁੱਖੀ ਤਸ਼ੱਦਦ ਢਾਹੁਣ ਦੇ ਦੋਸ਼ੀ ਪੁਲਿਸ ਅਫਸਰਾ ਤੇ ਗੁਰਦੁਆਰਿਆਾ 'ਚ ਬੋਲਣ ਅਤੇ ਉਨ੍ਹਾਂ ਦੇ ਸਨਮਾਨ 'ਤੇ ਪਾਬੰਦੀ ਦਾ ਮਤਾ ਪਾਸ ਕੀਤਾ ਗਿਆ ।ਪਰ ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੋਣ, ਕਥਾ ਕੀਰਤਨ ਸਰਵਣ ਕਰਨ ਅਤੇ ਲੰਗਰ ਛਕਣ ਦੀ ਮਨਾਹੀ ਨਹੀਂ ਹੋਵੇਗੀ ।

Read More »

ਜਥੇਦਾਰ ਗੁਰਦੇਵ ਸਿੰਘ ਜੀ ਕਾਉਂਕੇ ਦਾ ਸ਼ਹੀਦੀ ਦਿਹਾੜਾ  ਸ੍ਰੀ ਅਕਾਲ ਤਖਤ ਸਾਹਿਬ ਤੇ ਮਨਾਇਆ ਜਾਵੇ: ਯੂਨਾਈਟਿਡ ਖਾਲਸਾ ਦਲ 

ਜਥੇਦਾਰ ਗੁਰਦੇਵ ਸਿੰਘ ਜੀ ਕਾਉਂਕੇ ਦਾ ਸ਼ਹੀਦੀ ਦਿਹਾੜਾ  ਸ੍ਰੀ ਅਕਾਲ ਤਖਤ ਸਾਹਿਬ ਤੇ ਮਨਾਇਆ ਜਾਵੇ: ਯੂਨਾਈਟਿਡ ਖਾਲਸਾ ਦਲ 

26 ਜਨਵਰੀ 1986 ਨੂੰ ਸ੍ਰੀ ਅਕਾਲ ਤਖਤ ਸਾਹਿਬ ਤੇ ਹੋਏ ਸਰਬੱਤ ਖਾਲਸਾ ਵਲੋਂ ਨਿਯੁਕਤ ਕੀਤੇ ਗਏ ਜਥੇਦਾਰ ਸਿੰਘ ਸਾਹਿਬ ਭਾਈ ਗੁਰਦੇਵ ਸਿੰਘ ਜੀ ਕਾਉਂਕੇ ਨੂੰ ਯੁਨਾਈਟਿਡ ਖਾਲਸਾ ਦਲ ਯੂ,ਕੇ ਵਲੋਂ ਸਲਾਨਾ ਬਰਸੀ ਤੇ ਹਾਰਦਿਕ ਪ੍ਰਣਾਮ ਕੀਤਾ ਕੀਤਾ ਗਿਆ ।ਦਲ ਦੇ ਜਨਰਲ ਸਕੱਤਰ ਸ੍ਰ, ਲਵਸ਼ਿੰਦਰ ਸਿੰਘ ਡੱਲੇਵਾਲ ਵਲੋਂ ਸਮੂਹ ਪੰਥਕ ਜਥੇਬੰਦੀਆਂ , ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਅਤੇ ਸਰਬੱਤ ਖਾਲਸਾ ਵਲੋਂ ਥਾਪੇ ਹੋਏ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾ ,ਤਖਤ ਸ੍ਰੀ ਦਮਦਮਾ ਸਾਹਿਬ ,ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰਾਂ ਨੂੰ ਅਪੀਲ ਕੀਤੀ ਗਈ ਹੈ ਕਿ ਭਾਈ ਗੁਰਦੇਵ ਸਿੰਘ ਜੀ ਕਾਉਂਕੇ ਦਾ ਸ਼ਹਾਦਤ ਦਿਹਾੜਾ ਅਕਾਲ ਤਖਤ ਸਾਹਿਬ ਤੇ ਮਨਾਉਣਾ ਅਰੰਭ ਕੀਤਾ ਜਾਵੇ ਅਤੇ ਉਹਨਾਂ ਦੀ ਤਸਵੀਰ ਕੇਂਦਰੀ ਸਿੱਖ ਅਜਾਇਬ ਘਰ ਵਿੱਚ ਲਗਾਈ ਜਾਵੇ । ਉਹਨਾਂ ਨੂੰ ਸ਼ਹੀਦ ਕਰਨ ਵਾਲੇ ਕਿਸੇ ਵੀ ਦੋਸ਼ੀ ਪੁਲਿਸ ਅਧਿਕਾਰੀ ਜਾਂ ਕਰਮਚਾਰੀ ਖਿਲਾਫ ਕੋਈ ਵੀ ਕਾਰਵਾਈ ਨਹੀਂ ਹੋਈ । ਹਾਲਾਂ ਕਿ ਤਿਵਾੜੀ ਰਿਪੋਰਟ ਵਿੱਚ ਦੋਸ਼ੀ ਪੁਲਸੀਆਂ ਦਾ ਪੂਰਾ ਵੇਰਵਾ ਦਰਜ ਹੈ ਅਤੇ ਚਸ਼ਮਦੀਦ ਗਾਵਾਹਾਂ ਦੇ ਬਿਆਨ ਕਲਮਬੱਧ ਹਨ ।

Read More »

ਭਾਰਤੀ ਮੀਡੀਆ ਵਲੋਂ ਬ੍ਰਿਟਿਸ਼ ਸਿੱਖਾਂ ਦੀਆਂ ਤਸਵੀਰਾਂ ਦਿਖਾ ਕੇ ਅੱਤਵਾਦੀ ਆਖਣਾ ਪੀਲੀ ਪੱਤਰਕਾਰੀ ਦਾ ਨਮੂਨਾ: ਯੁਨਾਈਟਿਡ ਖਾਲਸਾ ਦਲ ਯੂ.ਕੇ.

ਭਾਰਤੀ ਮੀਡੀਆ ਵਲੋਂ ਬ੍ਰਿਟਿਸ਼ ਸਿੱਖਾਂ ਦੀਆਂ ਤਸਵੀਰਾਂ ਦਿਖਾ ਕੇ ਅੱਤਵਾਦੀ ਆਖਣਾ ਪੀਲੀ ਪੱਤਰਕਾਰੀ ਦਾ ਨਮੂਨਾ:  ਯੁਨਾਈਟਿਡ ਖਾਲਸਾ ਦਲ ਯੂ.ਕੇ.

ਭਾਰਤ ਦੇ ਹਿੰਦੂਤਵੀ ਅਤੇ ਫਿਰਕਾਪ੍ਰਸਤ ਮੀਡੀਏ ਵਿੱਚ ਸਿੱਖਾਂ ਨੂੰ ਹਰ ਹੀਲੇ ਅੰਤਰਰਾਸ਼ਟਰੀ ਪੱਧਰ ‘ਤੇ ਬਦਨਾਮ ਕਰਨ ਦੀ ਹੋੜ ਲੱਗੀ ਹੋਈ ਹੈ। ਇਸ ਵਲੋਂ ਹਿੰਦੂਤਵ ਦੀ ਫਿਰਕਾਪ੍ਰਸਤੀ ਵਾਲੀ ਭਗਤੀ ਕਰਦਿਆਂ-ਕਰਦਿਆਂ ਅਜਿਹੀਆਂ ਗੱਲਾਂ ਪ੍ਰਸਾਰਿਤ ਕਰ ਦਿੱਤੀਆਂ ਜਾਂਦੀਆਂ ਹਨ ਜਿਹਨਾਂ ਨੂੰ ਕੋਈ ਅਧਾਰ ਨਹੀਂ ਹੁੰਦਾ ਬਲਕਿ ਸੌ ਫੀਸਦੀ ਝੂਠੀਆਂ ਗੱਪਾਂ ਅਤੇ ਮਨਘੜਤ ਕਹਾਣੀਆਂ ਹੁੰਦੀਆਂ ਹਨ। ਜਿਹਨਾਂ ‘ਤੇ ਕੋਈ ਵੀ ਵਿਆਕਤੀ ਯਕੀਨ ਨਹੀਂ ਕਰ ਸਕਦਾ। ਬਰਤਾਨਵੀ ਨਾਗਰਿਕ ਜਗਤਾਰ ਸਿੰਘ ਜੌਹਲ ਦੀ ਬੇਬੁਨਿਆਦ ਅਤੇ ਨਜਾਇਜ਼ ਗ੍ਰਿਫਤਾਰੀ ਨੂੰ ਸਹੀ ਠਹਿਰਾਉਣ ਲਈ ਇਹ ਪੱਖਪਾਤੀ ਮੀਡੀਆ ਆਏ ਦਿਨ ਨਵੀਂ ਕਹਾਣੀ ਘੜ੍ਹ ਰਿਹਾ ਹੈ।

Read More »

ਵਿਦੇਸ਼ਾਂ ਤੋਂ ਪੰਜਾਬ ਜਾਣ ਵਾਲੇ ਨੌਜਵਾਨਾਂ ਨੂੰ ਪੁਲਿਸ ਵਲੋਂ ਨਿਸ਼ਾਨਾ ਬਣਾਇਆ ਜਾ ਰਿਹਾ: ਯੂਨਾਈਟਿਡ ਖਾਲਸਾ ਯੂ ਕੇ

ਵਿਦੇਸ਼ਾਂ ਤੋਂ ਪੰਜਾਬ ਜਾਣ ਵਾਲੇ ਨੌਜਵਾਨਾਂ ਨੂੰ ਪੁਲਿਸ ਵਲੋਂ ਨਿਸ਼ਾਨਾ ਬਣਾਇਆ ਜਾ ਰਿਹਾ: ਯੂਨਾਈਟਿਡ ਖਾਲਸਾ ਯੂ ਕੇ

ਪੰਜਾਬ ਵਿੱਚ ਹਿੰਦੂਆਂ ਆਗੂਆਂ ਦੇ ਹੋਏ ਕਤਲਾਂ ਦੇ ਮਾਮਲਿਆਂ ਵਿੱਚ ਪੰਜਾਬ ਪੁਲਿਸ ਵੱਲੋਂ ਗ੍ਰਿਫਤਾਰ ਕਤਿੇ ਨੌਜਵਨਾਂ ਸਬੰਧੀ ਬਰਤਾਨੀਆ ਦੀ ਸਿੱਖ ਜੱਥੇਬੰਦੀ ਯੂਨਾਈਟਿਡ ਖਾਲਸਾ ਦਲ ਵੱਲੋਂ ਭੇਜੇ ਪ੍ਰੈੱਸ ਬਿਆਨ ਵਿੱਚ ਕਿਹਾ ਗਿਆ ਹੈ ਕਿ ਪੰਜਾਬ ਸਿੱਖ ਨੌਜਵਾਨਾਂ ਦੀ ਵੱਡੀ ਪੱਧਰ ਤੇ ਫੜੋ ਫੜੀ ਜਾਰੀ ਹੈ । ਵਿਦੇਸ਼ਾਂ ਤੋਂ ਪੰਜਾਬ ਜਾਣ ਵਾਲੇ ਨੌਜਵਾਨਾਂ ਨੂੰ ਪੁਲਿਸ ਵਲੋਂ ਖਾਸ ਤੌਰ ਤੇ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਤਾਂ ਕਿ ਉਹ ਪੰਜਾਬ ਜਾਣਾ ਬੰਦ ਕਰ ਦੇਣ ।

Read More »

ਆਰ ਐੱਸ ਐੱਸ ਦੇ ਸਮਾਗਮ ਵਿੱਚ ਜਾਣ ਵਾਲੇ ਸਿੱਖ ਕੌਮ ਦੇ ਬਾਗੀ ਅਖਵਾਉਣਗੇ: ਯੁਨਾਈਟਿਡ ਖਾਲਸਾ ਦਲ ਯੂ,ਕੇ

ਆਰ ਐੱਸ ਐੱਸ ਦੇ ਸਮਾਗਮ ਵਿੱਚ ਜਾਣ ਵਾਲੇ ਸਿੱਖ ਕੌਮ ਦੇ ਬਾਗੀ ਅਖਵਾਉਣਗੇ: ਯੁਨਾਈਟਿਡ ਖਾਲਸਾ ਦਲ ਯੂ,ਕੇ

ਰਾਸ਼ਟਰੀ ਸੁਰੱਖਿਆ ਸੇਵਕ ਸੰਘ ਹਿੰਦੂਤਵੀਆਂ ਦੀ ਕੱਟੜ ਅਤੇ ਫਿਰਕਾਪ੍ਰਸਤ ਜਮਾਤ ਹੈ ।ਜਿਸਦਾ ਇੱਕੋ ਇੱਕ ਮਕਸਦ ਸਿੱਖਾਂ ਸਮੇਤ ਭਾਰਤ ਦੀਆਂ ਵਸਨੀਕ ਘੱਟ ਗਿਣਤੀ ਕੌਮਾਂ ਦੀ ਅੱਡਰੀ ਹੋਂਦ ਅਤੇ ਨਿਰਾਲੀ ਪਛਾਣ ਨੂੰ ਖਤਮ ਕਰਕੇ ਉਹਨਾਂ ਨੂੰ ਹਿੰਦੂਤਵ ਦੇ ਖਾਰੇ ਸਮੁੰਦਰ ਵਿੱਚ ਜਜਬ ਕਰਨਾ ਅਤੇ ਹਿੰਦੂ ਰਾਜ ਕਾਇਮ ਕਰਨਾ ਹੈ । ਇਸ ਦੀਆਂ ਅਨੇਕਾਂ ਜਥੇਬੰਦੀਆਂ ਹਨ ।ਜਿਹਨਾਂ ਵਿੱਚ ਰਾਸ਼ਟਰੀ ਸਿੱਖ ਸੰਗਤ ਸਿੱਖ ਕੌਮ ਵਿੱਚ ਘੁਸਪੈਠ ਕਰਨ ਲਈ ਇਹਨਾਂ ਹਿੰਦੂਤਵੀਆਂ ਵਲੋਂ ਬਣਾਈ ਹੋਈ ਹੈ । ਜਿਸ ਦੁਆਰਾ 25 ਅਕਤੂਬਰ ਨੂੰ ਦਿੱਲੀ ਵਿੱਚ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਪ੍ਰਕਾਸ਼ ਪੁਰਬ ਸਬੰਧੀ ਪ੍ਰੋਗਰਾਮ ਕੀਤਾ ਜਾ ਰਿਹਾ ਹੈ ।

Read More »

ਪੁਲਿਸ ਵਲੋਂ ਸਿੱਖਾਂ ਦੀਆਂ ਗ੍ਰਿਫਤਾਰੀਆਂ ਦੀ ਯੂਨਾਈਟਿਡ ਖਾਲਸਾ ਦਲ ਯੂ,ਕੇ ਵਲੋਂ ਨਿਖੇਧੀ

ਪੁਲਿਸ ਵਲੋਂ ਸਿੱਖਾਂ ਦੀਆਂ ਗ੍ਰਿਫਤਾਰੀਆਂ ਦੀ ਯੂਨਾਈਟਿਡ ਖਾਲਸਾ ਦਲ ਯੂ,ਕੇ ਵਲੋਂ ਨਿਖੇਧੀ

ਯੂਨਾਈਟਿਡ ਖਾਲਸਾ ਦਲ ਯੂ,ਕੇ ਨੇ ਕੈਪਟਨ ਸਰਕਾਰ ਵਲੋਂ ਨਿਰਦੋਸ਼ ਸਿੱਖਾਂ ਅਤੇ ਸਿੱਖ ਬੀਬੀਆਂ ਨੂੰ ਖਾੜਕੂ ਆਖ ਕੇ ਗ੍ਰਿਫਤਾਰ ਕਰਨ ਦੀ ਸਖਤ ਨਿਖੇਧੀ ਕੀਤੀ ਗਈ ਹੈ ।

Read More »

ਭਾਈ ਹਰਮਿੰਦਰ ਸਿੰਘ ਮਿੰਟੂ ਅਤੇ ਹੋਰ ਨੌਜਵਾਨਾਂ ‘ਤੇ ਪੁਲਿਸ ਤਸ਼ੱਦਦ ਨਿੰਦਣਯੋਗ: ਯੂਨਾਇਟਿਡ ਖ਼ਾਲਸਾ ਦਲ ਯੂ.ਕੇ.

ਭਾਈ ਹਰਮਿੰਦਰ ਸਿੰਘ ਮਿੰਟੂ ਅਤੇ ਹੋਰ ਨੌਜਵਾਨਾਂ ‘ਤੇ ਪੁਲਿਸ ਤਸ਼ੱਦਦ ਨਿੰਦਣਯੋਗ: ਯੂਨਾਇਟਿਡ ਖ਼ਾਲਸਾ ਦਲ ਯੂ.ਕੇ.

ਨਾਭਾ ਜੇਲ੍ਹ ਤੋਂ ਫਰਾਰ ਹੋਣ ਦੇ ਕੁੱਝ ਘੰਟਿਆਂ ਬਾਅਦ ਹੀ ਪੁਲਿਸ ਵਲੋਂ ਗ੍ਰਿਫਤਾਰ ਕੀਤੇ ਗਏ ਭਾਈ ਹਰਮਿੰਦਰ ਸਿੰਘ ਮਿੰਟੂ ਸਮੇਤ ਇਸ ਫਰਾਰੀ ਕਾਂਡ ਦੀ ਆੜ ਹੇਠ ਗ੍ਰਿਫਤਾਰ ਕੀਤੇ ਗਏ ਨੌਜਵਾਨਾਂ ‘ਤੇ ਪਲਿਸ ਵਲੋਂ ਭਾਰੀ ਤਸ਼ੱਦਦ ਕੀਤਾ ਜਾ ਰਿਹਾ ਹੈ। ਯੂਨਾਈਟਿਡ ਖਾਲਸਾ ਦਲ ਯੂ.ਕੇ. ਵਲੋਂ ਪੁਲਿਸ ਦੇ ਇਸ ਅਣਮਨੁੱਖੀ ਵਰਤਾਰੇ ਦੀ ਸਖਤ ਨਿਖੇਧੀ ਕੀਤੀ ਗਈ ਹੈ।

Read More »

ਯੂਨਾਈਟਿਡ ਖਾਲਸਾ ਦਲ ਯੂ,ਕੇ ਵਲੋਂ ਬਾਦਲ ਪਿਉ ਪੁੱਤ ਨੂੰ ਪੰਥ ਵਿੱਚੋਂ ਖਾਰਜ ਕਰਨ ਦਾ ਹਾਰਦਿਕ ਸਵਾਗਤ

ਯੂਨਾਈਟਿਡ ਖਾਲਸਾ ਦਲ ਯੂ,ਕੇ ਵਲੋਂ ਬਾਦਲ ਪਿਉ ਪੁੱਤ ਨੂੰ ਪੰਥ ਵਿੱਚੋਂ ਖਾਰਜ ਕਰਨ ਦਾ ਹਾਰਦਿਕ ਸਵਾਗਤ

ਪੰਜਾਬ ਤੇ ਹਕੂਮਤ ਕਰ ਰਹੀ ਬਾਦਲ ਸਰਕਾਰ ਅਸਲੀਅਤ ਵਿੱਚ ਬਾਬਰ ਸਰਕਾਰ ਵਲੋਂ ਸਿਰਤੋੜ ਯਤਨ ਕਰਨ ਦੇ ਬਾਵਜੂਦ ,ਹਜ਼ਾਰਾਂ ਸਿੱਖਾਂ ਦੀਆਂ ਗ੍ਰਿਫਤਾਰੀਆਂ ਅਤੇ ਵਿਆਪਕ ਪੱਧਰ ਤੇ ਲਗਾਈਆਂ ਸਰਕਾਰੀ ਰੋਕਾਂ ਨੂੰ ਤੋੜਦਿਆਂ ਪੰਥ ਪ੍ਰਸਤ ਸਿੱਖਾਂ ਵਲੋਂ ਸਰਬੱਤ ਖਾਲਸਾ ਕਰਕੇ ਸਾਬਤ ਕਰ ਦਿੱਤਾ ਕਿ ਸਿੱਖਾਂ ਦੀ ਦ੍ਰਿੜਤਾ ਅੱਗੇ ਸਰਕਾਰੀ ਪਬੰਦੀਆਂ ਟਿਕ ਨਹੀਂ ਸਕਦੀਆਂ । ਸਰਬੱਤ ਖਾਲਸਾ ਦੌਰਾਨ ਪਾਸ ਕੀਤੇ ਗਏ ਮਤਿਆਂ ਦੌਰਾਨ ਪ੍ਰਕਾਸ਼ ਬਾਦਲ ਅਤੇ ਸੁਖਬੀਰ ਬਾਦਲ ਨੂੰ ਪੰਥ ਵਿੱਚੋਂ ਖਾਰਜ ਕੀਤੇ ਜਾਣ ਦਾ ਯੂਨਾਈਟਿਡ ਖਾਲਸਾ ਦਲ ਯੂ,ਕੇ ਵਲੋਂ ਹਾਰਦਿਕ ਸਵਾਗਤ ਕੀਤਾ ਗਿਆ ।

Read More »
Scroll To Top