Home / Tag Archives: Sukhbir Singh Badal

Tag Archives: Sukhbir Singh Badal

Feed Subscription

ਕੀ ਹਰਿਆਣੇ ਵਿਚ ਵੱਖਰੀਆਂ ਚੋਣਾਂ ਲੜਨ ਦਾ ਅਕਾਲੀ ਦਲ ਨੂੰ ਕੋਈ ਲਾਭ ਹੋਵੇਗਾ?

ਕੀ ਹਰਿਆਣੇ ਵਿਚ ਵੱਖਰੀਆਂ ਚੋਣਾਂ ਲੜਨ ਦਾ ਅਕਾਲੀ ਦਲ ਨੂੰ ਕੋਈ ਲਾਭ ਹੋਵੇਗਾ?

ਇਸ ਵੇਲੇ ਪੰਜਾਬ ਵਿਚ ਦੋ ਗੱਲਾਂ ਸਭ ਤੋਂ ਵੱਧ ਚਰਚਾ ਵਿਚ ਹਨ। ਇਕ ਅਕਾਲੀ ਦਲ ਵਲੋਂ ਹਰਿਆਣਾ ਵਿਚ ਇਕੱਲੇ ਤੌਰ 'ਤੇ ਵਿਧਾਨ ਸਭਾ ਚੋਣਾਂ ਲੜਨ ਦਾ ਫ਼ੈਸਲਾ ਤੇ ਦੂਸਰੀ ਨਗਰ ਨਿਗਮ ਚੋਣਾਂ ਵਿਚ ਮੇਅਰਾਂ ਦੀ ਚੋਣ ਵਿਚ ਸਬੰਧਿਤ ਵਿਭਾਗ ਦੇ ਮੰਤਰੀ ਸ: ਨਵਜੋਤ ਸਿੰਘ ਸਿੱਧੂ ਵਲੋਂ ਉਨ੍ਹਾਂ ਨੂੰ ਅਣਗੌਲਿਆਂ ਕੀਤੇ ਜਾਣ ਦੇ ਵਿਰੁੱਧ ਸ਼ਰੇਆਮ ਪ੍ਰਗਟਾਈ ਨਾਰਾਜ਼ਗੀ ਦੀ ਗੱਲ। ਇਹ ਦੋਵੇਂ ਘਟਨਾਵਾਂ ਪੰਜਾਬ ਦੇ ਰਾਜਸੀ ਘਟਨਾਕ੍ਰਮ ਵਿਚ ਕਿੰਨਾ ਅਸਰਅੰਦਾਜ਼ ਹੋਣਗੀਆਂ ਤੇ ਇਨ੍ਹਾਂ ਦੇ ਕਿੰਨੇ ਦੂਰ-ਰਸ ਨਤੀਜੇ ਨਿਕਲਦੇ ਹਨ, ਇਹ ਤਾਂ ਸਮਾਂ ਹੀ ਦੱਸੇਗਾ। ਪਰ ਦੋਵਾਂ ਵਿਸ਼ਿਆਂ ਦੇ ਕਾਰਨਾਂ ਅਤੇ ਸੰਭਾਵਿਤ ਨਤੀਜਿਆਂ ਬਾਰੇ ਬਹਿਸ ਜਾਰੀ ਹੈ।

Read More »

ਸੁਖਬੀਰ ਜੀ ! ਸੁਪਰੀਮ ਕੋਰਟ ਦੇ ਜੱਜ ਦੀ ਜਾਂਚ ਤੋਂ ਪਹਿਲਾਂ ਕੌਮ ਦੇ ਸੁਆਲਾਂ ਦੇ ਜੁਆਬ ਦੇ ਦਿਓ…

ਸੁਖਬੀਰ ਜੀ ! ਸੁਪਰੀਮ ਕੋਰਟ ਦੇ ਜੱਜ ਦੀ ਜਾਂਚ ਤੋਂ ਪਹਿਲਾਂ ਕੌਮ ਦੇ ਸੁਆਲਾਂ ਦੇ ਜੁਆਬ ਦੇ ਦਿਓ…

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਉਸ ਸਰਕਾਰ ਦੇ ਕਰਤਾ-ਧਰਤਾ ਰਹੇ ,ਜਿਸ ਸਰਕਾਰ ਦੇ ਕਾਰਜਕਾਲ ‘ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਨਿਰੰਤਰ ਢਾਈ ਸਾਲ ਬੇਅਦਬੀ ਹੁੰਦੀ ਰਹੀ, ਇੱਕ ਵੀ ਦੋਸ਼ੀ ਫੜਿਆ ਨਹੀਂ ਗਿਆ, ਸੁਖਬੀਰ ਬਾਦਲ ਨੇ ਹੁਣ ਮੰਗ ਕੀਤੀ ਹੈ ਕਿ ਬੇਅਦਬੀ ਕਾਂਡ ਦੀ ਜਾਂਚ ਸੁਪਰੀਮ ਕੋਰਟ ਦੇ ਮੌਜੂਦਾ ਜੱਜ ਤੋਂ ਕਰਵਾਈ ਜਾਵੇ। ਅਸੀਂ ਸੁਖਬੀਰ ਬਾਦਲ ਦੀ ਇਸ ਮੰਗ ਦੀ ਹਮਾਇਤ ਕਰਨ ਤੋਂ ਪਹਿਲਾਂ ਸੁਖਬੀਰ ਬਾਦਲ ਤੋਂ ਕੁਝ ਸੁਆਲ ਪੁੱਛਣੇ ਚਾਹੁੰਦੇ ਹਾਂ। ਪਹਿਲਾ ਸੁਆਲ ਢਾਈ ਸਾਲ, ਗੁਰੂੁ ਸਾਹਿਬ ਦੀ ਬੇਅਦਬੀ ਹੁੰਦੀ ਰਹੀ, ਉਦੋਂ ਸੁਖਬੀਰ ਬਾਦਲ ਕਿਥੇ ਸਨ? ਬਤੌਰ ਉਪ ਮੁੱਖ ਮੰਤਰੀ ਉਦੋਂ ਉਹਨਾਂ ਨੂੰ ਬੇਅਦਬੀ ਦੀ ਜਾਂਚ, ਸੁਪਰੀਮ ਕੋਰਟ ਦੇ ਜੱਜ ਤੋਂ ਕਰਵਾਉਣ ਦਾ ਚੇਤਾ ਕਿਉਂ ਨਾ ਆਇਆ?

Read More »

ਨਜ਼ਰੀਆ: ਸਿੱਖਾਂ ਦੀ ਵੱਖਰੀ ਪਛਾਣ ਦਾ ਮੁੱਦਾ ਚੁੱਕ ਕੇ ਕਿਹੜਾ ਨਿਸ਼ਾਨਾਂ ਸਾਧ ਰਹੇ ਸੁਖਬੀਰ ਸਿੰਘ ਬਾਦਲ

ਨਜ਼ਰੀਆ: ਸਿੱਖਾਂ ਦੀ ਵੱਖਰੀ ਪਛਾਣ ਦਾ ਮੁੱਦਾ ਚੁੱਕ ਕੇ ਕਿਹੜਾ ਨਿਸ਼ਾਨਾਂ ਸਾਧ ਰਹੇ ਸੁਖਬੀਰ ਸਿੰਘ ਬਾਦਲ

-ਜਗਤਾਰ ਸਿੰਘ ਸੀਨੀਅਰ ਪੱਤਰਕਾਰ   ਸ਼੍ਰੋਮਣੀ ਅਕਾਲੀ ਦਲ ਨੇ ਸਿੱਖਾਂ ਦੀ ਵੱਖਰੀ ਪਛਾਣ ਲਈ ਭਾਰਤੀ ਸੰਵਿਧਾਨ ਦੀ ਧਾਰਾ 25 ਦਾ ਮੁੱਦਾ ਪਿਛਲੀ ਵਾਰ ਸਾਲ 2000 ਵਿੱਚ ਚੁੱਕਿਆ ਸੀ। ਇਹ ਮੁੱਦਾ ਕੇਂਦਰ ਸਰਕਾਰ ਕੋਲ ਨਹੀਂ, ਸਗੋਂ ਸੰਵਿਧਾਨਕ ਰੀਵਿਊ ਕਮੇਟੀ ਕੋਲ ਚੁੱਕਿਆ ਗਿਆ। ...

Read More »

ਬਾਦਲ ਦਲ ਧਰਮ ਯੁੱਧ ਮੋਰਚੇ ਨੂੰ ਇਤਿਹਾਸ ਵਿੱਚੋਂ ਮਨਫੀ ਕਰਨ ਦਾ ਘੋਰ ਅਪਰਾਧ ਕਰ ਰਿਹਾ ਹੈ: ਖਾਲੜਾ ਮਿਸ਼ਨ

ਬਾਦਲ ਦਲ ਧਰਮ ਯੁੱਧ ਮੋਰਚੇ ਨੂੰ ਇਤਿਹਾਸ ਵਿੱਚੋਂ ਮਨਫੀ ਕਰਨ ਦਾ ਘੋਰ ਅਪਰਾਧ ਕਰ ਰਿਹਾ ਹੈ: ਖਾਲੜਾ ਮਿਸ਼ਨ

ਪੰਜਾਬ ਵਿੱਚ ਮਨੁੱਖੀ ਹੱਕਾਂ ਦੀ ਹੋਈ ਉਲੰਘਣਾ ਦੇ ਮਾਮਲੇ ‘ਤੇ ਸੰਘਰਸ਼ ਕਰ ਰਹੀ ਖਾਲੜਾ ਮਿਸ਼ਨ ਆਰਗੇਨਾਈਜੇਸ਼ਨ ਦੇ ਮੀਤ ਪ੍ਰਧਾਨ ਵਿਰਸਾ ਸਿੰਘ ਬਹਿਲਾ, ਸਪੋਕਸਮੈਨ ਸਤਵਿੰਦਰ ਸਿੰਘ ਪਲਾਸੌਰ, ਪ੍ਰਚਾਰ ਸਕੱਤਰ ਪ੍ਰਵੀਨ ਕੁਮਾਰ, ਕੇਂਦਰੀ ਕਮੇਟੀ ਮੈਂਬਰ ਸਤਵੰਤ ਸਿੰਘ ਮਾਣਕ ਅਤੇ ਪੰਜਾਬ ਮਨੁੱਖੀ ਅਧਿਕਾਰ ਸੰਗਠਨ ਦੇ ਡਿਪਟੀ ਚੇਅਰਮੈਨ ਕ੍ਰਿਪਾਲ ਸਿੰਘ ਰੰਧਾਵਾ ਨੇ ਕਿਹਾ ਕਿ ਪੰਜਾਬ ਅੰਦਰ ਜੰਗਲ ਦਾ ਰਾਜ ਹੈ ਅਤੇ ਕਾਨੂੰਨ ਦਾ ਰਾਜ ਤੇ ਹਲੇਮੀ ਰਾਜ ਦੀ ਕਾਇਮੀ ਤੋਂ ਬਿਨ੍ਹਾਂ ਮਨੁੱਖਤਾ ਦਾ ਭਲਾ ਨਹੀ ਹੋ ਸਕਦਾ।

Read More »

ਬਾਦਲਾਂ ਨੇ ਅਕਾਲੀ ਦਲ ਦਾ ਸਥਾਪਨਾ ਦਿਵਸ ਮਨਾਉਂਦਿਆਂ ਐਲਾਨ ਕੀਤਾ ਜ਼ਬਰ-ਜ਼ੁਲਮ ਖ਼ਿਲਾਫ਼ ਜੰਗ ਜਾਰੀ ਰਹੇਗੀ

ਬਾਦਲਾਂ ਨੇ ਅਕਾਲੀ ਦਲ ਦਾ ਸਥਾਪਨਾ ਦਿਵਸ ਮਨਾਉਂਦਿਆਂ ਐਲਾਨ ਕੀਤਾ ਜ਼ਬਰ-ਜ਼ੁਲਮ ਖ਼ਿਲਾਫ਼ ਜੰਗ ਜਾਰੀ ਰਹੇਗੀ

ਬਾਦਲਾਂ ਨੇ ਸ਼੍ਰੋਮਣੀ ਅਕਾਲੀ ਦਲ ਦਾ ਅੱਜ 97ਵਾਂ ਸਥਾਪਨਾ ਦਿਵਸ ਮਨਾਉਂਦਿਆਂ ਐਲਾਨ ਕੀਤਾ ਕਿ ਪਾਰਟੀ ਵੱਲੋਂ ਜਬਰ ਅਤੇ ਜ਼ੁਲਮ ਖ਼ਿਲਾਫ਼ ਜੰਗ ਜਾਰੀ ਰਹੇਗੀ। ਪਾਰਟੀ ਵੱਲੋਂ ਮੁੜ ਅੰਮ੍ਰਿਤਸਰ ਵਿਚ ਇਕ ਦਫਤਰ ਸਥਾਪਤ ਕਰਨ ਦਾ ਵੀ ਐਲਾਨ ਕੀਤਾ ਗਿਆ ਹੈ।

Read More »

ਸੁਖਬੀਰ ਬਾਦਲ ਨੇ 7 ਹੋਰ ਜਿਲਾ ਪ੍ਰਧਾਨਾਂ ਦਾ ਕੀਤਾ ਐਲਾਨ

ਸੁਖਬੀਰ ਬਾਦਲ ਨੇ 7 ਹੋਰ ਜਿਲਾ ਪ੍ਰਧਾਨਾਂ ਦਾ ਕੀਤਾ ਐਲਾਨ

ਬਾਦਲ ਦਲ ਵੱਲੋਂ ਪਾਰਟੀ ਦੇ ਜੱਥੇਬੰਦਕ ਢਾਂਚੇ ਨੂੰ ਦੁਬਾਰਾ ਸੰਗਠਿਤ ਕਰਦਿਆਂ7 ਹੋਰ ਜ਼ਿਲ੍ਹਾ ਪ੍ਰਧਾਨਾਂ ਦੇ ਨਾਵਾਂ ਦਾ ਐਲਾਨ ਕਰ ਦਿੱਤਾ । ਸੁਖਬੀਰ ਬਾਦਲ ਜਾਰੀ ਸੂਚੀ ਅਨੁਸਾਰ ਸ੍ਰੀ ਐਨ. ਕੇ. ਸ਼ਰਮਾ ਵਿਧਾਇਕ ਨੂੰ ਜ਼ਿਲ੍ਹਾ ਮੁਹਾਲੀ, ਸ. ਗੁਰਪਾਲ ਸਿੰਘ ਗਰੇਵਾਲ ਨੂੰ ਜ਼ਿਲ੍ਹਾ ਫ਼ਾਜ਼ਲਿਕਾ (ਦਿਹਾਤੀ), ਸ. ਪਰਮਜੀਤ ਸਿੰਘ ਲੱਖੇਵਾਲ ਨੂੰ ਜ਼ਿਲ੍ਹਾ ਰੂਪਨਗਰ, ਸ. ਕੁਲਵੰਤ ਸਿੰਘ ਮੰਨਣ ਨੂੰ ਜਲੰਧਰ (ਸ਼ਹਿਰੀ), ਜਥੇਦਾਰ ਜਗੀਰ ਸਿੰਘ ਵਡਾਲਾ ਨੂੰ ਜ਼ਿਲ੍ਹਾ ਕਪੂਰਥਲਾ, ਸ੍ਰੀ ਰੋਹਿਤ ਕੁਮਾਰ ਮੋਂਟੂ ਵੋਹਰਾ ਨੂੰ ਫ਼ਿਰੋਜ਼ਪੁਰ (ਸ਼ਹਿਰੀ) ਤੇ ਸ. ਕੁਲਵੰਤ ਸਿੰਘ ਕੀਤੂ ਨੂੰ ਜ਼ਿਲ੍ਹਾ ਬਰਨਾਲਾ ਦਾ ਪ੍ਰਧਾਨ ਬਣਾਇਆ ਗਿਆ ਹੈ ।

Read More »

ਅੱਜ ਹੋਵੇਗੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੀ ਚੋਣ, ਕਮੇਟੀ ਮੈਂਬਰਾਂ ਨੇ ਸਾਰੇ ਅਧਿਕਾਰ ਸੁਖਬੀਰ ਬਾਦਲ ਨੂੰ ਸੌਂਪੇ

ਅੱਜ ਹੋਵੇਗੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੀ ਚੋਣ, ਕਮੇਟੀ ਮੈਂਬਰਾਂ ਨੇ ਸਾਰੇ ਅਧਿਕਾਰ ਸੁਖਬੀਰ ਬਾਦਲ ਨੂੰ ਸੌਂਪੇ

ਅੱਜ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਅਤੇ ਹੋਰ ਅਹੁਦੇਦਾਰਾਂ ਦੀ ਚੋਣ ਹੋਣੀ ਹੈ ਅਤੇ ਇਸ ਤੋਂ ਪਹਿਲਾਂ ਕੱਲ (28 ਨਵੰਬਰ) ਨੂੰ ਹੋਈ ਮੀਟਿੰਗ ਦੌਰਾਨ ਸਾਰੇ ਮੈਂਬਰਾਂ ਨੇ ਪਹਿਲਾਂ ਦੀ ਤਰਾਂ ਪ੍ਰਧਾਨ ਅਤੇ ਹੋਰ ਅਹੁਦੇਦਾਰਾਂ ਦੀ ਚੋਣ ਦੇ ਸਾਰੇ ਅਧਿਕਾਰ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਨੂੰ ਸੌਂਪ ਦਿੱਤੇ ਹਨ।

Read More »

ਸ਼ਰੋਮਣੀ ਕਮੇਟੀ ਦੇ ਪ੍ਰਧਾਨ ਦੀ ਚੋਣ: ਅਖੰਡ ਕੀਰਤਨੀ ਜਥੇ ਅਤੇ ਸੰਤ ਸਮਾਜ ਨੇ “ਪੰਥਕ ਫਰੰਟ” ਦੀ ਹਮਾਇਤ ਦਾ ਐਲਾਨ

ਸ਼ਰੋਮਣੀ ਕਮੇਟੀ ਦੇ ਪ੍ਰਧਾਨ ਦੀ ਚੋਣ: ਅਖੰਡ ਕੀਰਤਨੀ ਜਥੇ ਅਤੇ ਸੰਤ ਸਮਾਜ ਨੇ “ਪੰਥਕ ਫਰੰਟ” ਦੀ ਹਮਾਇਤ ਦਾ ਐਲਾਨ

ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੀ ਆ ਰਹੀ ਚੋਣ ਸਬੰਧੀ ਕਮੇਟੀ ਦੇ ਸਾਬਕਾ ਜਰਨਲ ਸਕੱਤਰ ਦੀ ਅਗਵਾਈ ਵਿੱਚ ਬਣੇ “ਪੰਥਕ ਫਰੰਟ” ਨੂੰ ਅਖੰਡ ਕੀਰਤਨੀ ਜਥੇ ਅਤੇ ਸੰਤ ਸਮਾਜ ਦੇ ਅਹੁਦੇਦਾਰਾਂ ਨੇ ਹਮਾਇਤ ਦਾ ਐਲਾਨ ਕਰ ਦਿੱਤਾ ਹੈ।

Read More »

ਸਿਮਰਜੀਤ ਬੈਂਸ ਨੇ ਸੁਖਪਾਲ ਖਹਿਰਾ ਦੀ ਹਾਈਕੋਰਟ ਵਿੱਚ ਪਟੀਸ਼ਨ ਖਾਰਜ਼ ਕਰਨ ਲਈ ਹੋਈ ਗੱਲਬਾਤ ਦੀ ਆਡੀੳ ਜਾਰੀ ਕੀਤੀ, ਸੁਣੋ !

ਸਿਮਰਜੀਤ ਬੈਂਸ ਨੇ ਸੁਖਪਾਲ ਖਹਿਰਾ ਦੀ ਹਾਈਕੋਰਟ ਵਿੱਚ ਪਟੀਸ਼ਨ ਖਾਰਜ਼ ਕਰਨ ਲਈ ਹੋਈ ਗੱਲਬਾਤ ਦੀ ਆਡੀੳ ਜਾਰੀ ਕੀਤੀ, ਸੁਣੋ !

ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਅਤੇ ਆਮ ਆਦਮੀ ਪਾਰਟੀ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੂੰ ਨਸ਼ਿਆਂ ਦੇ ਮਾਮਲੇ ਵਿੱਚ ਜਾਰੀ ਹੋਏ ਸੰਮਨਾਂ ਨੇ ਨਵਾਂ ਮੋੜ ਲੈ ਲਿਆ ਹੈ।ਆਮ ਆਦਮੀ ਪਾਰਟੀ ਦੀ ਭਾਈਵਾਲ ਲੋਕ ਇਨਸਾਫ ਪਾਰਟੀ ਦੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਪ੍ਰੈੱਸ ਕਾਨਫਰੰਸ ਕਰਕੇ ਵੱਡੇ ਸਵਾਲ ਉਠਾਏ।

Read More »

ਸੁਖਬੀਰ ਸਿੰਘ ਬਾਦਲ ਵਲੋਂ ਕਮੇਟੀ ਮੈਂਬਰਾਂ ਦੀ ਰਾਏ ਲੈਣ ਦੀ ਕਵਾਇਦ ਕੀ ਹੈ?

ਸੁਖਬੀਰ ਸਿੰਘ ਬਾਦਲ ਵਲੋਂ ਕਮੇਟੀ ਮੈਂਬਰਾਂ ਦੀ ਰਾਏ ਲੈਣ ਦੀ ਕਵਾਇਦ ਕੀ ਹੈ?

ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਅਤੇ ਅਹੁੱਦੇਦਾਰਾਂ ਦੀ ਸਲਾਨਾ ਚੋਣ ਨੂੰ ਲੈਕੇ ਸੁਖਬੀਰ ਸਿੰਘ ਬਾਦਲ ਵਲੋਂ ਕਮੇਟੀ ਮੈਂਬਰਾਂ ਦੀ ਰਾਏ ਲੈਣ ਦੀ ਕਵਾਇਦ ਵਾਕਿਆ ਈ ਸ਼੍ਰੋਮਣੀ ਗੁ:ਪ੍ਰ:ਕਮੇਟੀ ਪ੍ਰਬੰਧ ਸੁਧਾਰਨ ਵਿੱਚ ਮੈਂਬਰਾਂ ਦੀ ਭਾਈਵਾਲੀ ਯਕੀਨੀ ਬਨਾਉਣ ਲਈ ਹੈ ਜਾਂ ਸੂਬੇ ਵਿੱਚ ਪਾਰਟੀ ਨੂੰ ਨਿਰੰਤਰ ਲੱਗ ਰਹੇ ਖੋਰੇ ਨੂੰ ਰੋਕਣ ਦੀ ਕੋਸ਼ਿਸ਼? ਕੀ ਇਸ ਕਵਾਇਦ ਨਾਲ ਵਾਕਿਆ ਈ ਕਮੇਟੀ ਮੈਂਬਰਾਂ ਅੰਦਰ ਕਮੇਟੀ ਪਰਧਾਨ ਕਿਰਪਾਲ ਸਿੰਘ ਬਡੂੰੰਗਰ,ਉਨਾਂ ਦੇ ਚਹੇਤੇ ਤੇ ਧੱਕੜ ਅਹੁਦੇਦਾਰਾਂ,ਕੁਝ ਮੈਂਬਰਾਂ ਤੇ ਕਮੇਟੀ ਅਧਿਕਾਰੀਆਂ ਪ੍ਰਤੀ ਪੈਦਾ ਹੋਈ ਖਟਾਸ ਖਤਮ ਕਰਨ ਲਈ ਯਤਨ ਵੀ ਹੋਣਗੇ ਜਾਂ ਇਕ ਵਾਰ ‘ਬਾਦਲਾਂ ਦਾ ਪ੍ਰਧਾਨ’ ਬਣ ਜਾਣ ਤੇ ਹਾਲਤ ‘ਕੋਠਾ ਉਸਰਿਆ ਤਰਖਾਣ ਵਿਸਰਿਆ’ਵਾਲੀ ਹੀ ਹੋ ਜਾਵੇਗੀ।

Read More »
Scroll To Top