Home / Tag Archives: Sikhs in UK

Tag Archives: Sikhs in UK

Feed Subscription

ਬਰਤਾਨੀਆ ਦੀ ਪ੍ਰਧਾਨ ਮੰਤਰੀ ਨੇ ਸਿੱਖ ਆਗੂਆਂ ਨਾਲ ਖਾਲਸਾ ਸਾਜਣਾ ਦਿਹਾੜਾ ਮਨਾਇਆ

ਬਰਤਾਨੀਆ ਦੀ ਪ੍ਰਧਾਨ ਮੰਤਰੀ ਨੇ ਸਿੱਖ ਆਗੂਆਂ ਨਾਲ ਖਾਲਸਾ ਸਾਜਣਾ ਦਿਹਾੜਾ ਮਨਾਇਆ

ਸੰਸਾਰ ਭਰ ਵਿੱਚ ਵੱਸਦੇ ਸਿੱਖਾਂ ਵੱਲੋਂ ਖਾਲਸਾ ਸਾਜਣਾ ਦਿਹਾੜਾ ਪੂਰੇ ਜਾਹੋ ਜਲਾਲ ਨਾਲ ਮਨਾਇਆ ਜਾ ਰਿਹਾ ਹੈ। ਜਿਸ ਵਿੱਚ ਬਾਰਤ ਨੂੰ ਛੱਡ ਕੇ ਉਸਦੇ ਉੱਚ ਰਾਜਸੀ ਆਹੁਦਿਆਂ ‘ਤੇ ਬੈਠੇ ਬੰਦਿਆਂ ਵੱਲੋਂ ਸ਼ਿਰਕਤ ਕੀਤੀ ਗਈ ਅਤੇ ਖਾਲਸਾ ਸਾਜਣਾ ਦਿਹਾੜੇ ਦੀਆਂ ਵਧਾਈਆਂ ਕੌਮ ਨੂੰ ਦਿੱਤੀਆਂ ਗਈਆਂ।

Read More »

ਅੰਮਿ੍ਤਧਾਰੀ ਸਿੱਖ ਕਿਰਤਰਾਜ ਸਿੰਘ ਬ੍ਰਮਿੰਘਮ ਦੇ 30 ਸਾਲ ਤੋਂ ਘੱਟ ਉਮਰ ਦੇ 30 ਹੋਣਹਾਰ ਵਿਅਕਤੀਆਂ ਦੀ ਸੂਚੀ ਵਿਚ ਸ਼ਾਮਿਲ

ਅੰਮਿ੍ਤਧਾਰੀ ਸਿੱਖ ਕਿਰਤਰਾਜ ਸਿੰਘ ਬ੍ਰਮਿੰਘਮ ਦੇ 30 ਸਾਲ ਤੋਂ ਘੱਟ ਉਮਰ ਦੇ 30 ਹੋਣਹਾਰ ਵਿਅਕਤੀਆਂ ਦੀ ਸੂਚੀ ਵਿਚ ਸ਼ਾਮਿਲ

ਬਰਤਾਨੀਆ ਵਿੱਚ ਸਿੱਖਾਂ ਨੇ ਪਹਿਲਾਂ ਹੀ ਆਪਣੀ ਕਾਬਲੀਅਤ ਸਦਕਾ ਵੱਡੇ ਮੁਕਾਮ ਹਾਸਲ ਕੀਤੇ ਹਨ ਅਤੇ ਕੌਮੀ ਜੱਸ ਵਿੱਚ ਵਾਧਾ ਕੀਤਾ ਹੈ। ਇਸ ਕੌਮੀ ਜੱਸ ਵਿੱਚ ਵਾਧਾ ਬ੍ਰਮਿੰਘਮ ਦੇ 30 ਅੰਮ੍ਰਿਤਧਾਰੀ ਨੌਜਵਾਨ ਸਿੱਖ ਕਿਰਤਰਾਜ ਸਿੰਘ ਨੇ ਕੀਤਾ ਹੈ।

Read More »

ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸ਼ਨਜ਼ ਯੂ,ਕੇ ਵਲੋਂ ਦਸਤਾਰ ਸਬੰਧੀ ਭਾਰਤੀ ਸੁਪਰੀਮ ਕੋਰਟ ਦੀ ਸਖਤ ਅਲੋਚਨਾ

ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸ਼ਨਜ਼ ਯੂ,ਕੇ ਵਲੋਂ ਦਸਤਾਰ ਸਬੰਧੀ ਭਾਰਤੀ ਸੁਪਰੀਮ ਕੋਰਟ ਦੀ ਸਖਤ ਅਲੋਚਨਾ

ਭਾਰਤ ਦੀ ਸੁਪਰੀਮ ਕੋਰਟ ਦੇ ਦੋ ਜੱਜਾਂ ਐੱਸ਼ਏæਬੌਦਵੇ ਅਤੇ ਐੱਨæਏæਰਾਉ ਨੇ ਦਸਤਾਰ ਸਬੰਧੀ ਸਵਾਲ ਉਠਾ ਕੇ ਆਪਣੀ ਅਯੋਗਤਾ ਅਤੇ ਫਿਰਕਾਪ੍ਰਸਤੀ ਦਾ ਪ੍ਰਗਟਾਵਾ ਕੀਤਾ ਹੈ । ਜਿਸ ਨੂੰ ਸਿੱਖ ਕੌਮ ਕਦੇ ਵੀ ਬਰਦਾਸ਼ਤ ਨਹੀਂ ਕਰ ਸਕਦੀ । ।ਬਰਤਾਨੀਆ ਵਿੱਚ ਅਜਾਦ ਸਿੱਖ ਰਾਜ ਖਾਲਿਸਤਾਨ ਦੇ ਕੌਮੀ ਨਿਸ਼ਾਨੇ ਨੂੰ ਸਮਰਪਤਿ ਅਤੇ ਯਤਨਸ਼ੀਲ ਸਿੱਖ ਜਥੇਬੰਦੀਆਂ ਦੇ ਸਾਝੇ ਸੰਗਠਨ ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸ਼ਨਜ਼ ਯੂ,ਕੇ ਵਲੋਂ ਇਸ ਲਈ ਜਿੰਮੇਵਾਰ ਜੱਜਾਂ ਦੀ ਸਖਤ ਅਲੋਚਨਾ ਕਰਦਿਆਂ ਆਖਿਆ ਕਿ ਇਹੋ ਜਿਹੇ ਅਗਿਆਨੀ ਜਾਂ ਫਿਰਕੂ ਬੰਦਿਆਂ ਨੂੰ ਵੱਡੀਆਂ ਅਤੇ ਵਿæਸੇਸ਼ ਪਦਵੀਆਂ ਤੇ ਬਿਠਾਉਣਾ ਸਰਾਸਰ ਗਲਤ ਹੈ ਉੱਥੇ ਇਹਨਾਂ ਪਦਵੀਆਂ ਦੀ ਵੀ ਤੌਹੀਨ ਹੈ ।

Read More »

ਬਰਤਾਨੀਆ ਵਿੱਚ ਨਰਿੰਦਰ ਮੋਦੀ ਦੇ ਵਿਰੋਧ ਦੋਰਾਨ ਭਾਰਤੀ ਝੰਡਾ ਪਾੜਿਆ

ਬਰਤਾਨੀਆ ਵਿੱਚ ਨਰਿੰਦਰ ਮੋਦੀ ਦੇ ਵਿਰੋਧ ਦੋਰਾਨ ਭਾਰਤੀ ਝੰਡਾ ਪਾੜਿਆ

ਨਰਿੰਦਰ ਮੋਦੀ ਦੀ ਬਰਤਾਨੀਆ ਦੀ ਫੇਰੀ ਸਮੇਂ ਭਾਰਤ ਵਿੱਚ ਹਿੰਸਾ ਤੇ ਬਲਾਤਕਾਰਾਂ ਘੱਟ ਗਿਣਤੀਆਂ ਦੇ ਮਨੁੱਖੀ ਹੱਕਾਂ ਦੇ ਦਮਨ ਦੀਆਂ ਘਟਨਾਵਾਂ ਖ਼ਿਲਾਫ਼ ਕੁਝ ਜਥੇਬੰਦੀਆਂ ਵੱਲੋਂ ਕੀਤੇ ਜਾ ਰਹੇ ਰੋਸ ਮੁਜ਼ਾਹਰੇ ਦੌਰਾਨ ਇਥੇ 53 ਰਾਸ਼ਟਰ ਮੰਡਲ ਮੁਲਕਾਂ ਦੇ ਲਾਏ ਵੱਖ-ਵੱਖ ਕੌਮੀ ਝੰਡਿਆਂ ਵਿੱਚੋਂ ਭਾਰਤੀ ਤਿਰੰਗਾ ਪਾੜ ਦਿੱਤਾ ਗਿਆ।

Read More »

ਖਾਲਸਾ ਸਾਜਨਾ ਦਿਹਾੜੇ ਮੌਕੇ ਸੰਸਦ ਵਿੱਚ ਸਮਾਗਮ, ‘ਸਿੱਖ ਅਵੇਅਰਨੈੱਸ ਮਹੀਨਾ’ ‘ਸਿੱਖ ਜਾਗਰੂਕਤਾ ਮਹੀਨੇ’ ਵਜੋਂ ਮਨਾਉਣ ਲਈ ਮਤਾ ਪਾਸ

ਖਾਲਸਾ ਸਾਜਨਾ ਦਿਹਾੜੇ ਮੌਕੇ ਸੰਸਦ ਵਿੱਚ ਸਮਾਗਮ, ‘ਸਿੱਖ ਅਵੇਅਰਨੈੱਸ ਮਹੀਨਾ’ ‘ਸਿੱਖ ਜਾਗਰੂਕਤਾ ਮਹੀਨੇ’ ਵਜੋਂ ਮਨਾਉਣ ਲਈ ਮਤਾ ਪਾਸ

ਖਾਲਸਾ ਸਾਜਨਾ ਦਿਹਾੜੇ ਮੌਕੇ ਬਰਤਾਨੀਆ ਦੀ ਸੰਸਦ ਦੇ ਸਪੀਕਰ ਹਾਊਸ ਵਿਚ ਹਰ ਸਾਲ ਦੀ ਤਰ੍ਹਾਂ ਬਿ੍ਟਿਸ਼ ਸਿੱਖ ਕੰਸਲਟੇਟਿਵ ਫੋਰਮ ਵਲੋਂ ਸਮਾਗਮ ਕਰਵਾਇਆ ਗਿਆ। ਸਮਾਗਮ ਦੀ ਸ਼ੁਰੂਆਤ ਸ੍ਰੀ ਗੁਰੂ ਗੋਬਿੰਦ ਸਿੰਘ ਬਰੈਡਫੋਰਡ ਗੁਰੂ ਘਰ ਦੇ ਬੱਚਿਆਂ ਨੇ ਕੀਰਤਨ ਰਾਹੀਂ ਕੀਤੀ ।

Read More »

ਮਨੁੱਖੀ ਅਧਿਕਾਰਾਂ ਦੇ ਉਲੰਘਣਾ ਦਾ ਮਾਮਲਾ ਮੋਦੀ ਕੋਲ ਉਠਾਉਣ ਲਈ ਜੱਥੇਬੰਦੀਆਂ ਨੇ ਬਰਤਾਨੀਆ ਦੀ ਪ੍ਰਧਾਨ ਮੰਤਰੀ ਨੂੰ ਪੱਤਰ ਸੌਪਿਆ

ਮਨੁੱਖੀ ਅਧਿਕਾਰਾਂ ਦੇ ਉਲੰਘਣਾ ਦਾ ਮਾਮਲਾ ਮੋਦੀ ਕੋਲ ਉਠਾਉਣ ਲਈ ਜੱਥੇਬੰਦੀਆਂ ਨੇ ਬਰਤਾਨੀਆ ਦੀ ਪ੍ਰਧਾਨ ਮੰਤਰੀ ਨੂੰ ਪੱਤਰ ਸੌਪਿਆ

ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਬਰਤਾਨੀਆ ਫੇਰੀ ਤੋਂ ਪਹਿਲਾਂ ਅਧਿਕਾਰ ਜੱਥੇਬੰਦੀਆਂ ਵੱਲੋਂ ਭਾਰਤ ਵਿਚ ਮਨੁੱਖੀ ਅਧਿਕਾਰਾਂ ਦੀ ਹੋ ਰਹੀ ਉਲੰਘਣਾ ਦੇ ਮਾਮਲੇ ਬਾਰੇ ਬਰਤਾਨੀਆ ਦੀ ਪ੍ਰਧਾਨ ਮੰਤਰੀ ਥੈਰੇਸਾ ਮੇਅ ਨੂੰ ਇੱਕ ਮੰਗ ਪੱਤਰ ਦਿੱਤਾ ਹੈ।

Read More »

ਨਰਿੰਦਰ ਮੋਦੀ ਦੇ ਬਰਤਾਨੀਆ ਦੌਰੇ ਤੋਂ ਪਹਿਲਾਂ ਸਿੱਖਾਂ ਵੱਲੋਂ ਸਿਆਸੀ ਲਾਮਬੰਦੀ ਸ਼ੁਰੂ, ਥਰੇਸਾ ਮੇਅ ਨੂੰ ਲਿਖੀ ਚਿੱਠੀ

ਨਰਿੰਦਰ ਮੋਦੀ ਦੇ ਬਰਤਾਨੀਆ ਦੌਰੇ ਤੋਂ ਪਹਿਲਾਂ ਸਿੱਖਾਂ ਵੱਲੋਂ ਸਿਆਸੀ ਲਾਮਬੰਦੀ ਸ਼ੁਰੂ, ਥਰੇਸਾ ਮੇਅ ਨੂੰ ਲਿਖੀ ਚਿੱਠੀ

ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਬਰਤਾਨੀਆ ਯਾਤਰਾ ਤੋਂ ਪਹਿਲਾਂ ਬਰਤਾਨਵੀਂ ਸਿੱਖਾਂ ਨੇ ਲਾਮਬੰਦ ਕਰਕੇ ਸਿਆਸੀ ਦਬਾਅ ਬਣਾਉਣਾ ਸ਼ੁਰੂ ਕਰ ਦਿੱਤਾ ਹੈ।ਭਾਰਤ ਵਿੱਚ ਸਿੱਖਾਂ ਦੇ ਮੁੱਢਲੇ ਅਤੇ ਮਨੁੱਖੀ ਅਧਿਕਾਰਾਂ ਦੀ ਹੋ ਰਹੀ ਘੋਰ ਉਲੰਘਣਾ ਦਾ ਮੁੱਦਾ ਉਠਾਇਆ ਜਾ ਰਿਹਾ ਹੈ।

Read More »

ਬਰਤਾਨੀਆ ਵਿੱਚ ਨਾਨਕਸ਼ਾਹ ਫ਼ਕੀਰ ਫਿਲਮ ਨਹੀਂ ਲੱਗਣ ਦਿਆਂਗੇ: ਸਿੱਖ ਜਥੇਬੰਦੀਆਂ

ਬਰਤਾਨੀਆ ਵਿੱਚ ਨਾਨਕਸ਼ਾਹ ਫ਼ਕੀਰ ਫਿਲਮ ਨਹੀਂ ਲੱਗਣ ਦਿਆਂਗੇ: ਸਿੱਖ ਜਥੇਬੰਦੀਆਂ

ਸਿੱਖੀ ਦੇ ਬੁਨਿਆਦੀ ਸਿਧਾਂਤਾਂ ਉੱਤੇ ਵਾਰ ਕਰਦੀ ਵਿਵਾਦਤ ਫਿਲਮ ਨਾਨਕ ਸ਼ਾਹ ਫ਼ਕੀਰ ਖ਼ਿਲਾਫ਼ ਸੰਸਾਰ ਭਰ ਦੇ ਸਿੱਖਾਂ ਵਿੱਚ ਤਕੜਾ ਰੋਹ ਪੈਦਾ ਹੋਇਆ ਪੈਦਾ ਹੈ ਅਤੇ ਸਮੁੱਚੀ ਸਿੱਖ ਕੌਮ ਨੇ ਫਿਲਮ ਨੂੰ ਸਿਨੇਮਾ ਘਰਾਂ ਵਿਚ ਨਾ ਲੱਗਣ ਦੇਣ ਲਈ ਕਮਰ ਕੱਸ ਲਈ ਹੈ।

Read More »

ਗੁਰੂ ਨਾਨਕ ਗੁਰਦੁਆਰਾ ਸਮੈਦਿਕ (ਬਰਮਿੰਘਮ) ਇੰਗਲੈਂਡ ਦੀਆਂ 10 ਸਭ ਤੋਂ ਮਹੱਤਵਪੂਰਨ ਥਾਵਾਂ ਦੀ ਸੂਚੀ ਵਿੱਚ ਸ਼ਾਮਲ

ਗੁਰੂ ਨਾਨਕ ਗੁਰਦੁਆਰਾ ਸਮੈਦਿਕ (ਬਰਮਿੰਘਮ) ਇੰਗਲੈਂਡ ਦੀਆਂ 10 ਸਭ ਤੋਂ ਮਹੱਤਵਪੂਰਨ ਥਾਵਾਂ ਦੀ ਸੂਚੀ ਵਿੱਚ ਸ਼ਾਮਲ

ਸਿੱਖਾਂ ਲਈ ਮਾਣ ਤੇ ਖ਼ੁਸ਼ੀ ਵਾਲੀ ਗੱਲ ਹੈ ਕਿ ਯੂਰਪ ਦੇ ਸਭ ਤੋਂ ਵੱਡੇ ਗੁਰੂ ਘਰਾਂ 'ਚ ਸ਼ਾਮਿਲ ਗੁਰੂ ਨਾਨਕ ਗੁਰਦੁਆਰਾ ਸਮੈਦਿਕ (ਬਰਮਿੰਘਮ) ਨੂੰ ਇੰਗਲੈਂਡ ਦੀਆਂ 10 ਸਭ ਤੋਂ ਮਹੱਤਵਪੂਰਨ ਥਾਵਾਂ ਦੀ ਸੂਚੀ 'ਚ ਰੱਖਿਆ ਗਿਆ ਹੈ ।

Read More »

ਬਰਤਾਨੀਆ ਵਿੱਚ ਸਿੱਖ ਵਿਦਿਆਰਥੀ ਨੂੰ ਕਾਲਜ਼ ਵਿੱਚ ਕਿਰਪਾਨ ਪਾ ਕੇ ਆਉਣ ਤੋਂ ਰੋਕਣ ਮਸਲਾ ਸਿੱਖ ਜੱਥੇਬੰਦੀਆਂ ਦੇ ਅੱਗੇ ਆਉਣ ਨਾਲ ਹੱਲ ਹੋਇਆ

ਬਰਤਾਨੀਆ ਵਿੱਚ ਸਿੱਖ ਵਿਦਿਆਰਥੀ ਨੂੰ ਕਾਲਜ਼ ਵਿੱਚ ਕਿਰਪਾਨ ਪਾ ਕੇ ਆਉਣ ਤੋਂ ਰੋਕਣ ਮਸਲਾ ਸਿੱਖ ਜੱਥੇਬੰਦੀਆਂ ਦੇ ਅੱਗੇ ਆਉਣ ਨਾਲ ਹੱਲ ਹੋਇਆ

ਅੰਮ੍ਰਿਤਧਾਰੀ ਨੌਜਵਾਨ ਨੂੰ ਕਰੈਨਫੋਰਡ ਕਮਿਊਨਿਟੀ ਕਾਲਜ ਵਿਚ ਕਿਰਪਾਨ ਧਾਰਨ ਕਰਨ ਤੋਂ ਰੋਕੇ ਜਾਣ ਤੋਂ ਬਾਅਦ ਬਰਤਾਨੀਆ ਵਿੱਚ ਸਿੱਖਾਂ ਦੀ ਨੁਮਾਂਇਦਗੀ ਕਰ ਰਹੀ ਸਿੱਖ ਕੌਸਲ ਵੱਲੋਂ ਦਖਲ ਦੇਣ ‘ਤੇ ਮਾਮਲਾ ਹੱਲ ਹੋ ਗਿਆ ਹੈ ਅਤੇ ਕਾਲਜ਼ ਪ੍ਰਬੰਧਕਾਂ ਵੱਲੋਂ ਨੌਜਵਾਨ ਨੂੰ ਕਿਰਪਾਨ ਧਾਰਨ ਕਰਕੇ ਆਉਣ ਦੀ ਖੁੱਲ ਦੇ ਦਿੱਤੀ ਹੈ।

Read More »
Scroll To Top