Home / Tag Archives: Sikhs in Pakistan

Tag Archives: Sikhs in Pakistan

Feed Subscription

ਆਪਣੇ ਇਤਿਹਾਸ ਤੋਂ ਬੇਖ਼ਬਰ ਹੈ ਰਾਜੋ ਪਿੰਡੀ ਦੀ ਸਿੱਖ ਛਾਉਣੀ

ਆਪਣੇ ਇਤਿਹਾਸ ਤੋਂ ਬੇਖ਼ਬਰ ਹੈ ਰਾਜੋ ਪਿੰਡੀ ਦੀ ਸਿੱਖ ਛਾਉਣੀ

ਪਾਕਿਸਤਾਨ ਦੇ ਸ਼ਹਿਰ ਜਿਹਲਮ ਵਿਚ ਕਿਲ੍ਹਾ ਰੋਹਤਾਸ ਤੋਂ ਚੜ੍ਹਦੇ ਵੱਲ ਨਾਲਾ ਘਾਣ ਪਾਰ ਕਰਦਿਆਂ ਹੀ ਸਿਰਫ਼ 2-3 ਫਰਲਾਂਗ (500-600 ਗਜ਼) ਦੀ ਦੂਰੀ 'ਤੇ ਪੁਰਾਣੀ ਜਰਨੈਲੀ ਸੜਕ ਦੇ ਐਨ ਉਪਰ ਪਿੰਡ ਰਾਜੋ ਪਿੰਡੀ ਵਿਚ ਇਕ ਕਿਲ੍ਹੇਨੁਮਾ ਮੁਗਲਸ਼ਾਹੀ ਆਲੀਸ਼ਾਨ ਸਰਾਂ ਮੌਜੂਦ ਹੈ। ਇਸ ਸਰਾਂ ਦੇ ਅਸਲ ਨਾਂਅ ਬਾਰੇ ਜਾਂ ਇਸ ਦੇ ਇਤਿਹਾਸ ਸਬੰਧੀ ਕਿਸੇ ਵੀ ਦਸਤਾਵੇਜ਼ ਜਾਂ ਇਤਿਹਾਸ ਦੀ ਪੁਸਤਕ ਵਿਚ ਕੋਈ ਜਾਣਕਾਰੀ ਪੜ੍ਹਨ ਨੂੰ ਨਹੀਂ ਮਿਲਦੀ। ਸ਼ਾਇਦ ਇਹੋ ਕਾਰਨ ਹੈ ਕਿ ਇਹ ਸਰਾਂ ਅੱਜ ਵੀ ਆਪਣੇ ਅਸਲ ਨਾਂਅ ਦੀ ਬਜਾਏ ਪਿੰਡ ਦੇ ਨਾਂਅ ਨਾਲ 'ਸਰਾਂ ਰਾਜੋ ਪਿੰਡੀ' ਕਰਕੇ ਜਾਣੀ ਜਾਂਦੀ ਹੈ। ਇਸ ਸਮਾਰਕ ਸਬੰਧੀ ਥੋੜ੍ਹੀ-ਬਹੁਤ ਜਾਣਕਾਰੀ ਰੱਖਣ ਵਾਲੇ ਪਾਕਿਸਤਾਨੀ ਵਿਦਵਾਨਾਂ ਦਾ ਦਾਅਵਾ ਹੈ ਕਿ ਸਿੱਖ ਰਾਜ ਸਮੇਂ ਲਾਹੌਰ ਦਰਬਾਰ ਦੇ ਅਧੀਨ ਇਸ ਵਿਚ ਫ਼ੌਜੀ ਛਾਉਣੀ ਤਾਇਨਾਤ ਕੀਤੀ ਗਈ ਹੋਣ ਕਰਕੇ ਇਸ ਨੂੰ 'ਸਿੱਖਾਂ ਦੀ ਛਾਉਣੀ' ਅਤੇ 'ਗੜ੍ਹ ਮਹਿਲ' ਨਾਵਾਂ ਨਾਲ ਵੀ ਸੰਬੋਧਿਤ ਕੀਤਾ ਜਾਂਦਾ ਰਿਹਾ ਹੈ।

Read More »

ਖਾਲਸਾ ਸਾਜਣਾ ਦਿਹਾੜੇ ‘ਤੇ ਪਾਕਿ: ਗੁਰਧਾਮਾਂ ਦੇ ਦਰਸ਼ਨਾਂ ਲਈ ਜਾਣ ਵਾਸਤੇ ਸੰਗਤਾਂ 10 ਜਨਵਰੀ ਤੱਕ ਪਾਸਪੋਰਟ ਜਮਾਂ ਕਰਵਾਉਣ

ਖਾਲਸਾ ਸਾਜਣਾ ਦਿਹਾੜੇ ‘ਤੇ ਪਾਕਿ: ਗੁਰਧਾਮਾਂ ਦੇ ਦਰਸ਼ਨਾਂ ਲਈ ਜਾਣ ਵਾਸਤੇ ਸੰਗਤਾਂ 10 ਜਨਵਰੀ ਤੱਕ ਪਾਸਪੋਰਟ ਜਮਾਂ ਕਰਵਾਉਣ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪਾਕਿਸਤਾਨ ਸਥਿਤ ਗੁਰਦੁਆਰਾ ਸ੍ਰੀ ਪੰਜਾ ਸਾਹਿਬ ਹਸਨ ਅਬਦਾਲ ਵਿਖੇ ਖ਼ਾਲਸਾ ਸਾਜਣਾ ਦਿਵਸ (ਵਿਸਾਖੀ ਪੁਰਬ) ਮਨਾਉਣ ਲਈ ਭੇਜੇ ਜਾਣ ਵਾਲੇ ਜਥੇ ਨਾਲ ਜਾਣ ਵਾਲੇ ਚਾਹਵਾਨ ਸੰਗਤ ਪਾਸੋਂ ਪਾਸਪੋਰਟਾਂ ਦੀ ਮੰਗ ਕੀਤੀ ਗਈ ਹੈ।

Read More »

ਪਾਕਿ ਸਿੱਖਾਂ ਨੇ ਧਰਮ ਬਦਲੀ ਲਈ ਧਮਕਾਉਣ ਵਾਲੇ ਅਫਸਰ ਵਿਰੁੱਧ ਕੀਤੀ ਸ਼ਿਕਾਇਤ

ਪਾਕਿ ਸਿੱਖਾਂ ਨੇ ਧਰਮ ਬਦਲੀ ਲਈ ਧਮਕਾਉਣ ਵਾਲੇ ਅਫਸਰ ਵਿਰੁੱਧ ਕੀਤੀ ਸ਼ਿਕਾਇਤ

ਪਾਕਿਸਤਾਨ ਦੇ ਸੂਬਾ ਖ਼ੈਬਰ ਪਖਤੂਨਖਵਾ ਦੇ ਜ਼ਿਲ੍ਹਾ ਹੰਗੂ ਦੇ ਕਸਬਾ ਦੁਆਬਾ ‘ਚ ਰਹਿੰਦੇ ਸਿੱਖ ਪਰਿਵਾਰਾਂ ਨੂੰ ਉੱਥੋਂ ਦੇ ਸਹਾਇਕ ਕਮਿਸ਼ਨਰ ਵਲੋਂ ਧਰਮ ਬਦਲੀਕਰਨ ਲਈ ਮਜਬੂਰ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਇਕ ਸੰਸਥਾ ਦੇ ਨੁਮਾਇੰਦੇ ਨੇ ਸ਼ਿਕਾਇਤ ਦਰਜ ਕਰਵਾਈ ਹੈ ਕਿ ਘੱਟ ਗਿਣਤੀ ਭਾਈਚਾਰੇ ਦੇ ਲੋਕਾਂ 'ਤੇ ਸਥਾਨਕ ਪ੍ਰਸ਼ਾਸਨ ਦੇ ਅਧਿਕਾਰੀਆਂ ਵਲੋਂ ਇਸਲਾਮ ਧਰਮ ਕਬੂਲ ਕਰਨ ਲਈ ਪਾਇਆ ਜਾ ਰਿਹਾ ਹੈ ।

Read More »

ਪਾਕਿ ਸਿੱਖਾਂ ਨੂੰ ਸਰਕਾਰੀ ਅਧਿਕਾਰੀ ਨੇ ਧਰਮ ਬਦਲਣ ਲਈ ਦਬਾਅ ਬਣਾਇਆ

ਪਾਕਿ ਸਿੱਖਾਂ ਨੂੰ ਸਰਕਾਰੀ ਅਧਿਕਾਰੀ ਨੇ ਧਰਮ ਬਦਲਣ ਲਈ ਦਬਾਅ ਬਣਾਇਆ

ਪਾਕਿ ਵਿੱਚ ਗੱਟ ਗਿਣਤੀ ਵਜੋਂ ਰਹਿ ਰਹੇ ਸਿੱਖਾਂ ਨੂੰ ਧਰਮ ਬਦਲਣ ਲਈ ਮਜ਼ਬੁਰ ਕਰਨ ਦੀਆਂ ਖ਼ਬਰਾਂ ਮੀਡੀਆ ਵਿੱਚ ਨਸ਼ਰ ਹੋਈਆਂ ਹਨ। ਪਾਕਿਸਤਾਨ ਦੇ ਸੂਬਾ ਖ਼ੈਬਰ ਪਖਤੂਨਖਵਾ ਦੇ ਜ਼ਿਲ੍ਹਾ ਹੰਗੂ ਦੇ ਕਸਬਾ ਦੁਆਬਾ 'ਚ ਰਹਿੰਦੇ ਸਿੱਖ ਪਰਿਵਾਰਾਂ ਨੂੰ ਉੱਥੋਂ ਦੇ ਸਹਾਇਕ ਕਮਿਸ਼ਨਰ ਵਲੋਂ ਧਰਮ ਬਦਲੀਕਰਨ ਲਈ ਮਜਬੂਰ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ ।

Read More »

ਨਨਕਾਣਾ ਸਾਹਿਬ ਤੋਂ ਜੱਥਾ ਵਾਪਿਸ ਪਰਤਿਆ

ਨਨਕਾਣਾ ਸਾਹਿਬ ਤੋਂ ਜੱਥਾ ਵਾਪਿਸ ਪਰਤਿਆ

ਸਿੱਖ ਧਰਮ ਦੇ ਬਾਨੀ ਸ਼੍ਰੀ ਗੁਰੁ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਅਸਥਾਨ ਸ੍ਰੀ ਨਨਕਾਣਾ ਸਾਹਿਬ ਵਿਖੇ ਸ੍ਰੀ ਗੁਰੂ ਨਾਨਕ ਸਾਹਿਬ ਜੀ ਦਾ 548ਵਾਂ ਪ੍ਰਕਾਸ਼ ਪੁਰਬ ਮਨਾਉਣ ਅਤੇ ਗੁਰਧਾਮਾਂ ਦੇ ਦਰਸ਼ਨ ਕਰਨ ਉਪਰੰਤ ਅੱਜ 2360 ਮੈਂਬਰੀ ਭਾਰਤੀ ਸਿੱਖ ਸ਼ਰਧਾਲੂਆਂ ਦਾ ਜਥਾ ਲਾਹੌਰ ਤੋਂ ਵਿਸ਼ੇਸ਼ ਰੇਲ ਗੱਡੀਆਂ ਰਾਹੀਂ ਵਤਨ ਪਰਤਿਆ ।

Read More »

ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਸ੍ਰੀ ਨਨਕਾਣਾ ਸਾਹਿਬ ਵਿਖੇ ਮਨਾਉਣ ਜਥਾ ਪਾਕਿਸਤਾਨ ਪਹੁੰਚਿਆ

ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਸ੍ਰੀ ਨਨਕਾਣਾ ਸਾਹਿਬ ਵਿਖੇ ਮਨਾਉਣ ਜਥਾ ਪਾਕਿਸਤਾਨ ਪਹੁੰਚਿਆ

ਜਗਤ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਪਾਕਿਸਤਾਨ ਸਥਿਤ ਗੁਰਦੁਆਰਾ ਜਨਮ ਅਸਥਾਨ ਸ੍ਰੀ ਨਨਕਾਣਾ ਸਾਹਿਬ ਵਿਖੇ ਮਨਾਉਣ ਅਤੇ ਗੁਰਧਾਮਾਂ ਦੇ ਦਰਸ਼ਨ ਕਰਨ ਲਈ ਅੱਜ ਭਾਰਤ ਤੋਂ ਲਗਪਗ 2362 ਸ਼ਰਧਾਲੂਆਂ ਦਾ ਜਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਗੁਰਮੀਤ ਸਿੰਘ ਬੂਹ ਦੀ ਅਗਵਾਈ ਹੇਠ ਅਟਾਰੀ ਤੋਂ ਤਿੰਨ ਵਿਸ਼ੇਸ਼ ਰੇਲ ਗੱਡੀਆਂ ਰਾਹੀਂ ਪਾਕਿਸਤਾਨ ਗਿਆ ।

Read More »

ਨਨਕਾਣਾ ਸਾਹਿਬ ਵਿੱਚ ਹੀ ਬਣੇਗੀ ਗੁਰੂ ਨਾਨਕ ਸਾਹਿਬ ਯੂਨੀਵਰਸਿਟੀ

ਨਨਕਾਣਾ ਸਾਹਿਬ ਵਿੱਚ ਹੀ ਬਣੇਗੀ ਗੁਰੂ ਨਾਨਕ ਸਾਹਿਬ ਯੂਨੀਵਰਸਿਟੀ

ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਅਸਥਾਨ ਨਨਕਾਣਾ ਸਾਹਿਬ ਵਿਖੇ ਹੀ ਗੁਰੂ ਨਾਨਕ ਦੇਵ ਇੰਟਰਨੈਸ਼ਨਲ ਯੂਨੀਵਰਸਿਟੀ ਖੋਲੀ ਜਾਵੇਗੀ। ਇਸਤੋਂ ਪਹਿਲਾਂ ਇਹ ਕਿਆਸ ਲਾਇਆਜਾ ਰਿਹਾ ਸੀ ਕਿ ਗੁਰੂ ਨਾਨਕ ਸਾਹਿਬ 'ਤੇ ਬਣ ਰਹੀ ਯੂਨੀਵਰਸਿਟੀ ਨਨਕਾਣਾ ਸਾਹਿਬ ਵਿਖੇ ਨਹੀ, ਕਿਤੇ ਹੋਰ ਬਣੇਗੀ।

Read More »

ਨਨਕਾਣਾ ਸਾਹਿਬ ਯਾਤਰਾ: 2 ਨਵੰਬਰ ਨੂੰ ਜੱਥਾ ਹੋਵੇਗਾ ਰਵਾਨਾ

ਨਨਕਾਣਾ ਸਾਹਿਬ ਯਾਤਰਾ: 2 ਨਵੰਬਰ ਨੂੰ ਜੱਥਾ ਹੋਵੇਗਾ ਰਵਾਨਾ

ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸਿੱਖ ਸ਼ਰਧਾਲੂਆਂ ਦੇ ਜਥੇ ਨੂੰ ਪਾਕਿਸਤਾਨ ਸਥਿਤ ਗੁਰਧਾਮਾਂ ਦੀ ਯਾਤਰਾ ’ਤੇ ਜਾਣ ਲਈ ਵੀਜ਼ੇ ਮਿਲਣ ਦੀ ਸੰਭਾਵਨਾ ਹੈ। ਇਸ ਸਬੰਧ ਵਿੱਚ ਵਿਸ਼ੇਸ਼ ਰੇਲ ਗੱਡੀਆਂ ਦੋ ਨਵੰਬਰ ਨੂੰ ਅਟਾਰੀ ਰੇਲਵੇ ਸਟੇਸ਼ਨ ਤੋਂ ਰਵਾਨਾ ਹੋਣਗੀਆਂ।

Read More »

ਪਾਕਿਸਤਾਨ ਸਿੱਖ ਮੈਰਿਜ ਐਕਟ-2017 ਲਾਗੂ ਕਰਨ ਲਈ ਬਿੱਲ ਪੇਸ਼

ਪਾਕਿਸਤਾਨ ਸਿੱਖ ਮੈਰਿਜ ਐਕਟ-2017 ਲਾਗੂ ਕਰਨ ਲਈ ਬਿੱਲ ਪੇਸ਼

ਸਿੱਖ ਦਰਮ ਇੱਕ ਨਿਆਰਾ ਧਰਮ ਹੈ ਅਤੇ ਇਸ ਲਈ ਇਸਦੀਆਂ ਰਹੁਰੀਤਾਂ ਅਤੇ ਰਸਮੋ ਰਿਵਾਜ਼ ਵੀ ਨਿਰਾਲੇ ਹਨ।ਇਨ੍ਹਾਂ ਰਸਮਾਂ ਰਿਵਾਜ਼ਾਂ ਵਿੱਚੋਂ ਇੱਕ ਹੈ ਸਿੱਖ ਵਿਆਹ ਰੀਤ। ਸਿੱਖ ਕੌਮ ਵਿਆਹ ਦੀ ਰੀਤ ਨੂੰ ਆਨੰਦ ਕਾਰਜ਼ ਦੀ ਧਾਰਮਿਕ ਵਿਧੀ ਨਾਲ ਪੂਰੀ ਕਰਦੇ ਹਨ, ਪਰ ਭਾਰਤ ਸਮੇਤ ਸਿੱਖ ਵਿਆਹ ਨੂੰ ਆਨੰਦ ਰੀਤ ਿਅਨੁਸਾਰ ਦਰਜ਼ ਕਰਨ ਦਾ ਅਤੇ ਤੱਕ ਕਿਸੇ ਵੀ ਦੇਸ਼ ਵਿੱਚ ਪ੍ਰਬੰਧ ਨਹੀਂ ਕੀਤਾ ਗਿਆ।

Read More »

ਦਿੱਲੀ ਤੋਂ ਨਨਕਾਣਾ ਸਾਹਿਬ ਨਗਰ ਕੀਰਤਨ ਸਬੰਧੀ ਸਰਨਾ ਭਰਾਵਾਂ ਨੇ ਸ਼ੁਸ਼ਮਾ ਸਵਰਾਜ ਨਾਲ ਕੀਤੀ ਮੁਲਾਕਾਤ

ਦਿੱਲੀ ਤੋਂ ਨਨਕਾਣਾ ਸਾਹਿਬ ਨਗਰ ਕੀਰਤਨ ਸਬੰਧੀ ਸਰਨਾ ਭਰਾਵਾਂ ਨੇ ਸ਼ੁਸ਼ਮਾ ਸਵਰਾਜ ਨਾਲ ਕੀਤੀ ਮੁਲਾਕਾਤ

ਦਿੱਲੀ ਗੁਰਦੁਅਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਅਤੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਦੀ ਅਗਵਾਈ 'ਚ ਇੱਕ ਵਫਦ ਨੇ ਸ੍ਰੀ ਗੁਰੂ ਨਾਨਕ ਸਾਹਿ ਬ ਜੀ ਦੇ 2019 ਵਿਚ ਮਨਾਏ ਜਾਣ ਵਾਲੇ 550ਵੇਂ ਪ੍ਰਕਾਸ਼ ਪੁਰਬ ਦੇ ਪ੍ਰੋਗਰਾਮਾਂ ਬਾਰੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨਾਲ ਮੁਲਾਕਾਤ ਕੀਤੀ।

Read More »
Scroll To Top