Home / Tag Archives: Punjab Politics

Tag Archives: Punjab Politics

Feed Subscription

ਸ਼ਾਹਕੋਟ ਵਿਧਾਨ ਸਭਾ ਹਲਕੇ ਦੀ ਜ਼ਿਮਨੀ ਚੋਣ 28 ਮਈ ਨੂੰ ਕਰਾਉਣ ਦਾ ਐਲਾਨ

ਸ਼ਾਹਕੋਟ ਵਿਧਾਨ ਸਭਾ ਹਲਕੇ ਦੀ ਜ਼ਿਮਨੀ ਚੋਣ 28 ਮਈ ਨੂੰ ਕਰਾਉਣ ਦਾ ਐਲਾਨ

ਚੋਣ ਕਮਿਸ਼ਨ ਨੇ ਸ਼ਾਹਕੋਟ ਵਿਧਾਨ ਸਭਾ ਹਲਕੇ ਦੀ ਜ਼ਿਮਨੀ ਚੋਣ 28 ਮਈ ਨੂੰ ਕਰਾਉਣ ਦਾ ਐਲਾਨ ਕਰ ਦਿੱਤਾ ਹੈ। ਇਸ ਦੇ ਨਾਲ ਹੀ ਅੱਜ ਤੋਂ ਜਲੰਧਰ ਜ਼ਿਲੇ ਵਿਚ ਚੋਣ ਜ਼ਾਬਤਾ ਲਾਗੂ ਕਰ ਦਿੱਤਾ ਗਿਆ ਹੈ। ਇਸ ਹਲਕੇ ਦਾ ਚੋਣ ਨਤੀਜਾ ਕੈਪਟਨ ਸਰਕਾਰ ਦੀ ਹਰਮਨ ਪਿਆਰਤਾ ਅਤੇ ਨੀਤੀਆਂ ਨੂੰ ਪਰਖਣ ਦਾ ਪੈਮਾਨਾ ਹੋਵੇਗਾ। ਇਹ ਸੀਟ ਵਿਧਾਇਕ ਅਜੀਤ ਸਿੰਘ ਕੋਹਾੜ ਦੀ ਮੌਤ ਕਾਰਨ ਖਾਲੀ ਹੋਈ ਸੀ।

Read More »

ਲੋਕ ਇਨਸਾਫ਼ ਪਾਰਟੀ ਦੇ ਮੁਖੀ ਸਿਮਰਜੀਤ ਸਿੰਘ ਬੈਂਸ ਵਿਰੁਧ ਲੁਧਿਆਣਾ ਪੁਲਿਸ ਨੇ ਮਾਮਲਾ ਦਰਜ ਕੀਤਾ

ਲੋਕ ਇਨਸਾਫ਼ ਪਾਰਟੀ ਦੇ ਮੁਖੀ ਸਿਮਰਜੀਤ ਸਿੰਘ ਬੈਂਸ ਵਿਰੁਧ ਲੁਧਿਆਣਾ ਪੁਲਿਸ ਨੇ ਮਾਮਲਾ ਦਰਜ ਕੀਤਾ

ਲੋਕਾਂ ਦੇ ਮਸਲਿਆਂ ਅਤੇ ਸਰਕਾਰੀ ਕਰਿੰਦਿਆਂ ਵੱਲੋਂ ਲੋਕਾਂ ਦੇ ਕੀਤੇ ਜਾਂਦੇ ਸ਼ੋਸ਼ਣ ਨੂੰ ਨਿਵੇਕਲੇ ਢੰਗ ਨਾਲ ਉਠਾਉਣ ਵਾਲੇ ਲੋਕ ਇਨਸਾਫ਼ ਪਾਰਟੀ ਦੇ ਮੁਖੀ ਅਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਵਿਰੁਧ ਲੁਧਿਆਣਾ ਪੁਲਿਸ ਨੇ ਮਾਮਲਾ ਦਰਜ ਕੀਤਾ ਹੈ।ਬੈਂਸ ਵਿਰੁਧ ਇਹ ਮਾਮਲਾ ਪਾਸਪੋਰਟ ਅਧਿਕਾਰੀ ਨਾਲ ਉਲਝਣ ਅਤੇ ਉਸ ਦੀ ਡਿਊਟੀ ‘ਚ ਰੁਕਾਵਟ ਪਾਉਣ ਦੇ ਦੋਸ਼ ਤਹਿਤ ਦਰਜ ਕੀਤਾ ਗਿਆ ਹੈ।

Read More »

ਕੈਪਟਨ ਅਮਰਿੰਦਰ ਸਿੰਘ ਨੇ ਵਜ਼ਾਰਤ ਵਿੱਚ ਨੌਂ ਨਵੇਂ ਮੰਤਰੀ ਸ਼ਾਮਲ ਕੀਤੇ

ਕੈਪਟਨ ਅਮਰਿੰਦਰ ਸਿੰਘ ਨੇ ਵਜ਼ਾਰਤ ਵਿੱਚ ਨੌਂ ਨਵੇਂ ਮੰਤਰੀ ਸ਼ਾਮਲ ਕੀਤੇ

ਕੈਪਟਨ ਅਮਰਿੰਦਰ ਸਿੰਘ ਆਪਣੀ ਵਜ਼ਾਰਤ ਵਿੱਚ ਨੌਂ ਨਵੇਂ ਮੰਤਰੀ ਸ਼ਾਮਲ ਕਰ ਰਿਹਾ ਹੈ, ਜਿੰਨ੍ਹਾਂ ਨੂੰ ਅੱਜ ਸਹੂੰ ਚੁਕਾਈ ਜਾਵੇਗੀ।ਕੈਪਟਨ ਵਜ਼ਾਰਤ ’ਚ ਨੌਂ ਨਵੇਂ ਮੰਤਰੀਆਂ ਨੂੰ ਸਹੁੰ ਚੁਕਾਈ ਜਾਵੇਗੀ ਜਿਨ੍ਹਾਂ ’ਚ ਸੁਖਜਿੰਦਰ ਸਿੰਘ ਰੰਧਾਵਾ, ਸੁੱਖ ਸਰਕਾਰੀਆ, ਓ ਪੀ ਸੋਨੀ, ਬਲਬੀਰ ਸਿੰਘ ਸਿੱਧੂ, ਵਿਜੇਇੰਦਰ ਸਿੰਗਲਾ, ਗੁਰਪ੍ਰੀਤ ਸਿੰਘ ਕਾਂਗੜ, ਰਾਣਾ ਗੁਰਮੀਤ ਸਿੰਘ ਸੋਢੀ, ਭਾਰਤ ਭੂਸ਼ਨ ਆਸ਼ੂ ਅਤੇ ਸ਼ਿਆਮ ਸੁੰਦਰ ਅਰੋੜਾ ਦੇ ਨਾਮ ਸ਼ਾਮਲ ਹਨ। ਉਨ੍ਹਾਂ ਨੂੰ ਭਲਕੇ ਸ਼ਾਮ ਛੇ ਵਜੇ ਰਾਜਪਾਲ ਵੀ ਪੀ ਸਿੰਘ ਬਦਨੌਰ ਸਹੁੰ ਚੁਕਾਉਣਗੇ।

Read More »

ਪੰਜਾਬ ‘ਚ ਅਸਫ਼ਲ ਰਿਹਾ ਨਵੀਆਂ ਖੇਤਰੀ ਪਾਰਟੀਆਂ ਬਣਾਉਣ ਦਾ ਤਜਰਬਾ

ਪੰਜਾਬ ‘ਚ ਅਸਫ਼ਲ ਰਿਹਾ ਨਵੀਆਂ ਖੇਤਰੀ ਪਾਰਟੀਆਂ ਬਣਾਉਣ ਦਾ ਤਜਰਬਾ

ਉਂਜ ਤਾਂ ਦੇਸ਼ ਦੀ ਰਾਜਨੀਤੀ ਵਿਚ ਹੀ ਇਕ ਖਲਾਅ ਪੈਦਾ ਹੁੰਦਾ ਨਜ਼ਰ ਆ ਰਿਹਾ ਹੈ ਤੇ ਜਾਪ ਰਿਹਾ ਹੈ ਕਿ 2019 ਦੀਆਂ ਲੋਕ ਸਭਾ ਚੋਣਾਂ ਵਿਚ ਲੜਾਈ ਭਾਜਪਾ ਬਨਾਮ ਕਾਂਗਰਸ ਨਹੀਂ, ਸਗੋਂ ਭਾਜਪਾ ਬਨਾਮ ਖੇਤਰੀ ਪਾਰਟੀਆਂ ਦੀ ਹੋਵੇਗੀ। ਬੇਸ਼ੱਕ ਇਸ ਲੜਾਈ ਵਿਚ ਕਾਂਗਰਸ ਵੀ ਆਪਣੀ ਸਥਿਤੀ ਵਿਚ ਕੁਝ ਸੁਧਾਰ ਕਰ ਸਕਦੀ ਹੈ ਪਰ ਸਰਕਾਰ ਬਣਾਉਣ ਦੀ ਅਸਲੀ ਤਾਕਤ ਖੇਤਰੀ ਪਾਰਟੀਆਂ ਦੇ ਹੱਥਾਂ ਵਿਚ ਆਉਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਦੇਸ਼ ਦੀ ਰਾਜਨੀਤੀ ਵਿਚ ਕਾਂਗਰਸ ਤੋਂ ਬਾਅਦ ਭਾਜਪਾ ਦੀ ਘਟਦੀ ਲੋਕਪ੍ਰਿਅਤਾ ਤੋਂ ਬਾਅਦ ਬਣ ਰਹੇ ਖਲਾਅ ਨੂੰ ਭਰਨ ਲਈ ਕੁਦਰਤੀ ਤੌਰ 'ਤੇ ਖੇਤਰੀ ਪਾਰਟੀਆਂ ਮੌਜੂਦ ਹਨ।

Read More »

ਸੁਖਬੀਰ ਨੂੰ ਟੱਕਰ ਦੇਣ ਤੋਂ ਬਾਅਦ ਭਗਵੰਤ ਮਾਨ ਬਠਿੰਡਾ ਤੋਂ ਹਰਸਿਮਰਤ ਬਾਦਲ ਖਿਲਾਫ ਚੋਣ ਲੜਨ ਦੀ ਤਿਆਰੀ ਵਿਚ

ਸੁਖਬੀਰ ਨੂੰ ਟੱਕਰ ਦੇਣ ਤੋਂ ਬਾਅਦ ਭਗਵੰਤ ਮਾਨ ਬਠਿੰਡਾ ਤੋਂ ਹਰਸਿਮਰਤ ਬਾਦਲ ਖਿਲਾਫ ਚੋਣ ਲੜਨ ਦੀ ਤਿਆਰੀ ਵਿਚ

ਸੰਗਰੂਰ ਤੋਂ ਮੈਂਬਰ ਲੋਕ ਸਭਾ ਅਤੇ ‘ਆਪ’ ਦੇ ਆਗੂ ਭਗਵੰਤ ਮਾਨ ਵਲੋਂ ਪਿਛਲਿਆਂ ਵਿਧਾਨ ਸਭਾ ਚੋਣਾਂ ਵਿੱਚ ਜਲਾਲਾਬਾਦ ਤੋਂ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਟੱਕਰ ਦੇਣ ਤੋਂ ਬਾਅਦ ਆਉਣ ਵਾਲੀ ਲੋਕ ਸਭਾ ਚੋਣ ਬਠਿੰਡਾ ਹਲਕੇ ਤੋਂ ਬੀਬੀ ਹਰਸਿਮਰਤ ਕੌਰ ਬਾਦਲ ਖਿਲਾਫ ਲੜਨ ਦੀ ਤਿਆਰੀ ਕਰ ਚੁੱਕੇ ਹਨ।

Read More »

ਡਾ. ਧਰਮਵੀਰ ਗਾਂਧੀ ਨੇ ਬਣਾਇਆ ‘ਪੰਜਾਬ ਮੰਚ’

ਡਾ. ਧਰਮਵੀਰ ਗਾਂਧੀ ਨੇ ਬਣਾਇਆ ‘ਪੰਜਾਬ ਮੰਚ’

ਆਮ ਆਦਮੀ ਪਾਰਟੀ (‘ਆਪ’) ਵਿੱਚੋਂ ਮੁਅੱਤਲ ਕੀਤੇ ਪਟਿਆਲਾ ਹਲਕੇ ਦੇ ਸੰਸਦ ਮੈਂਬਰ ਡਾ. ਧਰਮਵੀਰ ਗਾਂਧੀ ਨੇ ਅੱਜ ਨਵਾਂ ‘ਪੰਜਾਬ ਮੰਚ’ ਬਣਾਉਣ ਦਾ ਐਲਾਨ ਕੀਤਾ ਹੈ, ਜਿਸ ਨੂੰ ਭਵਿੱਖ ਵਿੱਚ ਸਿਆਸੀ ਪਾਰਟੀ ਵਜੋਂ ਵਿਕਸਿਤ ਕੀਤਾ ਜਾਵੇਗਾ।

Read More »

ਮੌੜ ਬੰਬ ਧਮਾਕੇ ਦੀ ਜਾਂਚ ਕਰ ਰਹੇ ਪੁਲਿਸ ਅਧਿਕਾਰੀ ਦਾ ਅਚਨਚੇਤੀ ਤਬਾਦਲਾ, ਸਰਕਾਰ ਰਾਜਸੀ ਲਾਹਾ ਲੈਣ ਦੇ ਰੌਅ ਵਿੱਚ: ਮੀਡੀਆ ਰਿਪੋਰਟ

ਮੌੜ ਬੰਬ ਧਮਾਕੇ ਦੀ ਜਾਂਚ ਕਰ ਰਹੇ ਪੁਲਿਸ ਅਧਿਕਾਰੀ ਦਾ ਅਚਨਚੇਤੀ ਤਬਾਦਲਾ, ਸਰਕਾਰ ਰਾਜਸੀ ਲਾਹਾ ਲੈਣ ਦੇ ਰੌਅ ਵਿੱਚ: ਮੀਡੀਆ ਰਿਪੋਰਟ

ਲੰਘੀਆਂ ਵਿਧਾਨ ਸਭਾ ਚੋਣਾਂ ਦੌਰਾਨ ਮੌੜ ਮੰਡੀ ਵਿੱਚ ਇੱਕ ਚੋਣ ਰੈਲੀ ਦੌਰਾਨ ਹੋਏ ਬੰਦ ਧਮਾਕੇ ਦੀ ਜਾਂਚ ਕਰ ਰਹੇ ਤਫ਼ਤੀਸ਼ੀ ਅਫ਼ਸਰ ਦਾ ਪੁਲਿਸ ਮੁਖੀ ਵੱਲੋਂ ਤਬਾਦਲਾ ਕਰ ਦਿੱਤਾ ਗਿਆ ਹੈ।

Read More »

ਪੰਜਾਬ ‘ਚ ਮੁੜ ਮਜ਼ਬੂਤ ਹੋਣ ਲਈ ‘ਆਪ’ ਹੋਈ ਸਰਗਰਮ,

ਪੰਜਾਬ ‘ਚ ਮੁੜ ਮਜ਼ਬੂਤ ਹੋਣ ਲਈ ‘ਆਪ’ ਹੋਈ ਸਰਗਰਮ,

ਪੰਜਾਬ ਵਿਚ ਹੋਈਆਂ ਚੋਣਾਂ 'ਚ ਮਿਲੀ ਜ਼ਬਰਦਸਤ ਹਾਰ ਤੋਂ ਬਾਅਦ ਆਮ ਆਦਮੀ ਪਾਰਟੀ ਸੂਬੇ ਵਿਚ 'ਖਿਲਰੇ ਤੀਲਿਆਂ' ਨੂੰ ਇਕੱਠਾ ਕਰਨ ਲਈ ਮੁੜ ਸਰਗਰਮ ਹੋ ਗਈ ਹੈ। 'ਆਪ' ਵਲੋਂ ਪੰਜਾਬ ਵਿਚ ਮੁੜ ਮਜ਼ਬੂਤ ਹੋਣ ਲਈ ਕੋਰ ਕਮੇਟੀ ਬਣਾਉਣ ਦਾ ਫੈਸਲਾ ਕੀਤਾ ਗਿਆ ਹੈ, ਇਸ ਦੇ ਨਾਲ ਪਾਰਟੀ ਹਾਈਕਮਾਨ ਨੇ ਸ਼ਾਹਕੋਟ ਵਿਧਾਨ ਸਭਾ ਹਲਕੇ ਦੀ ਜ਼ਿਮਨੀ ਚੋਣ ਲੜਨ ਦਾ ਫੈਸਲਾ ਵੀ ਲਿਆ ਹੈ।

Read More »

ਪੌਣ-ਪਾਣੀ ’ਚ ਕਾਰਖਾਨਿਆਂ ਦਾ ਘੁਲਦਾ ਜ਼ਹਿਰ: ਪੰਜਾਬ ਦੇ ‘ਆਬ’ ਨੂੰ ਪਲੀਤ ਕਰਨ ਵਾਲਿਆਂ ’ਤੇ ਕਾਰਵਾਈ ਕਦੋਂ?

ਪੌਣ-ਪਾਣੀ ’ਚ ਕਾਰਖਾਨਿਆਂ ਦਾ ਘੁਲਦਾ ਜ਼ਹਿਰ: ਪੰਜਾਬ ਦੇ ‘ਆਬ’ ਨੂੰ ਪਲੀਤ ਕਰਨ ਵਾਲਿਆਂ ’ਤੇ ਕਾਰਵਾਈ ਕਦੋਂ?

ਪੰਜਾਬ ਵਿੱਚ ਪਰਾਲੀ ਨੂੰ ਕਿਸਾਨਾਂ ਵੱਲੋਂ ਲਾਈ ਜਾਂਦੀ ਅੱਗ ਕਰਕੇ ਫੈਲਦੇ ਹਵਾ ਪ੍ਰਦੂਸ਼ਣ ਬਾਰੇ ਦਿੱਲੀ ਤੱਕ ਫਿਕਰਮੰਦੀ ਜ਼ਾਹਰ ਕੀਤੀ ਜਾਂਦੀ ਹੈ। ਨੈਸ਼ਨਲ ਗਰੀਨ ਟ੍ਰਿਬਿਊਨਲ ਵੀ ਏਹਦੇ ਬਾਬਤ ਬਹੁਤ ਸਖਤ ਹੋਇਆ ਹੈ। ਖਾਸਕਰ ਨਵੰਬਰ ਦੇ ਮਹੀਨੇ ਵਿੱਚ ਧੁੰਦ ਤੇ ਤਰੇਲ ਨਾਲ ਅਸਮਾਨ ਤੋਂ ਹੇਠਾਂ ਉਤਰੀ ਕਾਲਸ ਦੀ ਨਿਰੀ-ਪੁਰੀ ਜ਼ੁੰਮੇਵਾਰੀ ਵੀ ਪਰਾਲੀ ’ਤੇ ਸੁੱਟ ਦਿੱਤੀ ਜਾਂਦੀ ਹੈ। ਐਤਕੀਂ ਗਰੀਨ ਟ੍ਰਿਬਿਊਨਲ ਨੇ ਹੁਕਮ ਦਿੱਤਾ ਹੈ ਕਿ ਅੱਗ ਲਾਉਣ ’ਤੇ ਸੈ¤ਟਲਾਈਟ ਰਾਹੀਂ ਨਿਗਰਾਨੀ ਕਰਕੇ ਪਰਾਲੀ ਫੂਕਣ ਵਾਲੇ ਕਿਸਾਨਾਂ ਨੂੰ ਜ਼ੁਰਮਾਨੇ ਕੀਤੇ ਜਾਣ। ਟ੍ਰਿਬਿਊਨਲ ਦੇ ਸਖਤ ਹੁਕਮ ਤਾਂ ਭਾਵੇਂ ਐਤਕੀਂ ਆਏ ਹਨ ਪਰ ਹਰ ਵਰ੍ਹੇ ਦਫਾ ਚਤਾਲੀ (ਧਾਰਾ 144) ਦੇ ਤਹਿਤ ਡਿਪਟੀ ਕਮਿਸ਼ਨਰਾਂ ਵੱਲੋਂ ਪਰਾਲੀ ਫੂਕਣ ’ਤੇ ਪਾਬੰਦੀ ਲਾਈ ਜਾਂਦੀ ਹੈ।

Read More »

ਮਾਘੀ ਜੋੜ-ਮੇਲਾ: ਜਥੇਬੰਦੀਆਂ ਦੇ ਵਿਰੋਧ ਦੇ ਬਾਵਜੂਦ ਅਕਾਲੀ ਦਲ ਨੇ ਕਾਨਫਰੰਸ ਦੀ ਤਿਆਰੀ ਮੁਕੰਮਲ

ਮਾਘੀ ਜੋੜ-ਮੇਲਾ: ਜਥੇਬੰਦੀਆਂ ਦੇ ਵਿਰੋਧ ਦੇ ਬਾਵਜੂਦ ਅਕਾਲੀ ਦਲ ਨੇ ਕਾਨਫਰੰਸ ਦੀ ਤਿਆਰੀ ਮੁਕੰਮਲ

ਕੁਝ ਧਾਰਮਿਕ ਜਥੇਬੰਦੀਆਂ ਦੇ ਵਿਰੋਧ ਦੇ ਬਾਵਜੂਦ ਅਕਾਲੀ ਦਲ ਨੇ ਕਾਨਫਰੰਸ ਦੀ ਤਿਆਰੀ ਮੁਕੰਮਲ ਕਰ ਲਈ ਹੈ। ਕਰੀਬ 40 ਹਜ਼ਾਰ ਲੋਕਾਂ ਦੇ ਬੈਠਣ ਦਾ ਖੂਬਸੂਰਤ ਪੰਡਾਲ ਤਿਆਰ ਕੀਤਾ ਗਿਆ ਹੈ।

Read More »
Scroll To Top