Home / Tag Archives: Nanakshahi Calander issue

Tag Archives: Nanakshahi Calander issue

Feed Subscription

ਦਲ ਖਾਲਸਾ ਵੱਲੋਂ ਅੱਜ ਮੂਲ ਨਾਨਕਸ਼ਾਹੀ ਕਲੰਡਰ ਸੰਮਤ 550 ਜਾਰੀ ਕੀਤਾ ਗਿਆ

ਦਲ ਖਾਲਸਾ ਵੱਲੋਂ ਅੱਜ ਮੂਲ ਨਾਨਕਸ਼ਾਹੀ  ਕਲੰਡਰ ਸੰਮਤ 550 ਜਾਰੀ ਕੀਤਾ ਗਿਆ

ਦਲ ਖਾਲਸਾ ਵੱਲੋਂ ੨੦੦੩ ਵਿੱਚ ਲਾਗੂ ਕੀਤੇ ਮੂਲ ਨਾਨਕਸ਼ਾਹੀ ਕੈਲੰਡਰ ਦੀ ਪ੍ਰੋੜਤਾ ਕਰਦੇ ਹੋਏ ਅੱਜ ਨਾਨਕਸ਼ਾਹੀ ਕਲੰਡਰ ਸੰਮਤ 550 ਜਾਰੀ ਕੀਤਾ ਗਿਆ।ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਅਤੇ ਹੋਰ ਸੰਸਥਾਵਾਂ ਜੋ ਮੁੜ ਬਿਕਰਮੀ ਕੈਲੰਡਰ ਨੂੰ ਆਪਣਾ ਚੁੱਕੀਆਂ ਹਨ ਨਾਲ ਵਿਵਾਦ ਥੰਮਦਾ ਨਜ਼ਰ ਨਹੀਂ ਆ ਰਿਹਾ।

Read More »

ਨਾਨਕਸ਼ਾਹੀ ਕੈਲੰਡਰ ਦਾ ਭੋਗ, ਕੌਮ ’ਚ ਪੱਕਾ ਦੁਫੇੜ ਪਾ ਸਕਦਾ ਹੈ…

ਨਾਨਕਸ਼ਾਹੀ ਕੈਲੰਡਰ ਦਾ ਭੋਗ, ਕੌਮ ’ਚ ਪੱਕਾ ਦੁਫੇੜ ਪਾ ਸਕਦਾ ਹੈ…

ਅਸੀਂ ਨਾਨਕਸ਼ਾਹੀ ਕੈਲੰਡਰ ਨੂੰ ਸਿੱਖ ਕੌਮ ਦੀ ਵੱਖਰੀ, ਅੱਡਰੀ, ਨਿਆਰੀ, ਨਿਰਾਲੀ ਅਜ਼ਾਦ ਹੋਂਦ ਦਾ ਪ੍ਰਤੀਕ ਮੰਨਦੇ ਹਾਂ। ਇਸ ਲਈ ਨਾਨਕਸ਼ਾਹੀ ਕੈਲੰਡਰ ਦੀ ਰਾਖ਼ੀ ਦੀ ਹਮੇਸ਼ਾ ਡੱਟ ਕੇ ਪਹਿਰੇਦਾਰੀ ਕਰਦੇ ਆ ਰਹੇ ਹਾਂ ਅਤੇ ਕਰਦੇ ਰਹਾਂਗੇ। ‘‘ਸਿੱਖ ਵੱਖਰੀ ਕੌਮ ਹੈ’’ ਇਹ ਸੱਚ, ਸਿੱਖ ਦੁਸ਼ਮਣ ਤਾਕਤਾਂ ਨੂੰ ਸਿੱਖੀ ਦੀ ਹੋਂਦ ਤੋਂ ਹੀ ਹਜ਼ਮ ਨਹੀਂ ਹੋ ਰਿਹਾ ਅਤੇ ਉਹ ਸਿੱਖੀ ਨੂੰ ਹੜੱਪਣ ਤੋਂ ਪਹਿਲਾ ਸਿੱਖੀ ਦੀ ਨਿਆਰੀ-ਨਿਰਾਲੀ ਅਜ਼ਾਦ ਹੋਂਦ ਦੇ ਪ੍ਰਤੀਕਾਂ ਨੂੰ ਖ਼ਤਮ ਕਰਨਾ ਚਾਹੁੰਦੀਆਂ ਹਨ ਤਾਂ ਕਿ ਸਿੱਖਾਂ ’ਚ ਪਹਿਲਾ ਅਜ਼ਾਦ ਭਾਵਨਾ ਦੇ ਵਲਵਲੇ ਦਾ ਭੋਗ ਪਾਇਆ ਜਾਵੇ, ਉਸ ਤੋਂ ਬਾਅਦ ਸਿੱਖੀ ਨੂੰ ਹੜੱਪਣ ਅਤੇ ਸਿੱਖ ਨੂੰ ਕੇਸਾਧਾਰੀ ਹਿੰਦੂ ਬਿਆਨਣਾ ਸੌਖਾ ਹੋ ਜਾਵੇਗਾ। ਜਿਸ ਦਿਨ 2004 ਨੂੰ ਨਾਨਕਸ਼ਾਹੀ ਕੈਲੰਡਰ ਲਾਗੂ ਕੀਤਾ ਗਿਆ ਸੀ, ਉਸ ਦਿਨ ਤੋਂ ਹੀ ਨਾਗਪੁਰ ਦੇ ਭਗਵਾਂ ਤਖ਼ਤ ਤੋਂ ਇਸ ਨੂੰ ਖ਼ਤਮ ਕਰਨ ਦੇ ਹੁਕਮ ਜਾਰੀ ਹੋ ਗਏ ਸਨ।

Read More »

ਨਾਨਕਸ਼ਾਹੀ ਕੈਲੰਡਰ ਨੂੰ ਰੱਦ ਕਰਵਾਉਣ ਵਿੱਚ ਆਰ.ਐੱਸ.ਐੱਸ ਦਾ ਕੋਈ ਹੱਥ ਨਹੀਂ: ਗਿ: ਇਕਬਾਲ ਸਿੰਘ

ਨਾਨਕਸ਼ਾਹੀ ਕੈਲੰਡਰ ਨੂੰ ਰੱਦ ਕਰਵਾਉਣ ਵਿੱਚ ਆਰ.ਐੱਸ.ਐੱਸ ਦਾ ਕੋਈ ਹੱਥ ਨਹੀਂ: ਗਿ: ਇਕਬਾਲ ਸਿੰਘ

ਤਖਤ ਸ਼੍ਰੀ ਪਟਨਾ ਸਾਹਿਬ ਦੇ ਜੱਥੇਦਾਰ ਗਿਆਨੀ ਇਕਬਾਲ ਸਿੰਘ ਨੇ ਕਿਹਾ ਕਿ ਸਿੱਖਾਂ ਦੇ ਨਿਆਰੇਪਨ ਦੇ ਪ੍ਰਤੀਕ ਨਾਨਕਸ਼ਾਹੀ ਕੈਲੰਡਰ ਨੂੰ ਰੱਦ ਕਰਵਾਉਣ ਵਿੱਚ ਹਿੰਦੂ ਜੱਥੇਬੰਦੀ ਆਰ ਦਾ ਕੋਈ ਹੱਥ ਨਹੀ । ਉਨ੍ਹਾਂ ਅੱਗੇ ਕਿਹਾ ਕਿ ਆਰ. ਐੱਸ. ਐੱਸ. ਭਾਰਤ ਦੀ ਸਰਕਾਰ ਹੈ ਤੇ ਨਾਨਕਸ਼ਾਹੀ ਕੈਲੰਡਰ ਨੂੰ ਲਾਗੂ ਹੋਣ ਤੋਂ ਰੋਕਣ ਲਈ ਆਰ. ਐੱਸ. ਐੱਸ. ਦਾ ਕੋਈ ਰੋਲ ਨਹੀਂ ਹੈ ।

Read More »

ਆਸਟਰੇਲੀਆ ਦੀ ਸੰਗਤ ਮੂਲ ਨਾਨਕਸ਼ਾਹੀ ਕੈਲ਼ੰਡਰ ਅਨੁਸਾਰ ਹੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਵੇਗੀ

ਆਸਟਰੇਲੀਆ ਦੀ ਸੰਗਤ ਮੂਲ ਨਾਨਕਸ਼ਾਹੀ ਕੈਲ਼ੰਡਰ ਅਨੁਸਾਰ ਹੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਵੇਗੀ

ਸ਼੍ਰੋਮਣੀ ਕਮੇਟੀ ਅਤੇ ਬਾਦਲਾਂ ਦੇ ਥਾਪੇ ਜੱਥੇਦਾਰ ਗਿਆਨੀ ਗੁਰਬਚਨ ਸਿੰਘ ਵੱਲੋਂ 25 ਦਸੰਬਰ ਨੂੰ ਗੁਰੁ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਾਨਉਣ ਦੇ ਹੁਕਮਾਂ ਵਿੱਰੁੱਧ ਆਸਟਰੇਲੀਆ ਦੀ ਸੰਗਤ ਨੇ ਨਾਨਕਸ਼ਾਹੀ ਕੈਲੰਡਰ ਅਨੁਸਾਰ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਤੇ ਗੁਰੂ ਗੋਬਿੰਦ ਸਿੰਘ ਦਾ ਪ੍ਰਕਾਸ਼ ਪੁਰਬ ਮਨਾਉਣ ਦੀਆਂ ਤਿਆਰੀਆਂ ਹਨ।

Read More »

ਸਿਆਟਲ ਅਤੇ ਨੇੜੇ ਦੇ ਗੁਰਦੁਆਰਾ ਕਮੇਟੀਆਂ ਨੇ ਦਸ਼ਮੇਸ਼ ਪਿਤਾ ਦਾ ਪ੍ਰਕਾਸ਼ ਦਿਹਾੜਾ 5 ਜਨਵਰੀ ਨੂੰ ਮਨਾਉਣ ਦਾ ਫੈਸਲਾ ਕੀਤਾ

ਸਿਆਟਲ ਅਤੇ ਨੇੜੇ ਦੇ ਗੁਰਦੁਆਰਾ ਕਮੇਟੀਆਂ ਨੇ ਦਸ਼ਮੇਸ਼ ਪਿਤਾ ਦਾ ਪ੍ਰਕਾਸ਼ ਦਿਹਾੜਾ 5 ਜਨਵਰੀ ਨੂੰ ਮਨਾਉਣ ਦਾ ਫੈਸਲਾ ਕੀਤਾ

ਸਿੱਖਾਂ ਦੇ ਨਿਆਰੇਪਾਨ ਦੇ ਜ਼ਾਮਣ ਮੂਲ ਨਾਨਕਸ਼ਾਹੀ ਕੈਲੰਡਰ ਨੂੰ ਸ਼੍ਰੋਮਣੀ ਕਮੇਟੀ ਅਤੇ ਸੰਤ ਸਮਾਜ ਵੱਲੋਂ ਰੱਦ ਕੀਤੇ ਜਾਣ ਤੋਂ ਬਾਅਦ ਕੌਮ ਵਿੱਚ ਇਤਿਹਾਸਕ ਦਿਹਾੜਿਆਂ ਦੀਆਂ ਤਰੀਕਾਂ ਪ੍ਰਤੀ ਭੰਬਲਭੂਸਾ ਪੈਦਾ ਹੋ ਗਿਆ ਹੈ।ਛੋਟੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ ਅਤੇ ਦਸ਼ਮੇਸ਼ ਪਿਤਾ ਦੇ ਪ੍ਰਕਾਸ਼ ਦਿਹਾੜੇ ਦਾ 25 ਦਸੰਬਰ ਨੂੰ ਆਉਣ ਨਾਲ ਸਿੱਖ ਸੰਗਤ ਦੁਬਿਧਾ ਵਿੱਚ ਹੈ ਕਿ ਸ਼ਹੀਦੀ ਦਿਹਾੜਾ ਅਤੇ ਪ੍ਰਕਾਸ਼ ਦਿਹਾੜਾ ਕੌਮ ਇੱਕੋ ਦਿਨ ਕਿਵੇ ਮਨਾਵੇ।

Read More »

ਹਾਲੇ ਵੀ ਹੁਕਮ ਅਕਾਲ ਤਖ਼ਤ ਸਾਹਿਬ ਦਾ ਆਖਾਂਗੇ…?

ਹਾਲੇ ਵੀ ਹੁਕਮ ਅਕਾਲ ਤਖ਼ਤ ਸਾਹਿਬ ਦਾ ਆਖਾਂਗੇ…?

ਹੁਣ ਜਦੋਂ ਬਿੱਲੀ ਥੈਲੇ ’ਚੋਂ ਪੂਰੀ ਤਰਾਂ ਬਾਹਰ ਆ ਗਈ ਹੈ ਅਤੇ ਇਹ ਸਾਫ਼ ਹੋ ਗਿਆ ਹੈ ਕਿ ਦਸ਼ਮੇਸ਼ ਪਿਤਾ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਆਗਮਨ ਪੁਰਬ ਦਿਵਸ ਨੂੰ ਸਾਹਿਬਜ਼ਾਦਿਆਂ ਦੇ ਸ਼ਹੀਦੀ ਹਫ਼ਤੇ ’ਚ ਨਾਂਹ ਮਨਾਉਣ ਸਬੰਧੀ ਸਭ ਤੋਂ ਪਹਿਲਾਂ ਸ਼੍ਰੋਮਣੀ ਕਮੇਟੀ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਹੁਰਾਂ ਨੇ ਖ਼ੁਦ ਸ਼੍ਰੋਮਣੀ ਕਮੇਟੀ ਦੀ ਸਲਾਹਕਾਰ ਟੀਮ ਤੋਂ ਨਵੀਂ ਤਾਰੀਖ਼ ਮਿੱਥਣ ਦੀ ਮੰਗ ਕੀਤੀ ਸੀ ਅਤੇ ਉਸੇ ਮੰਗ ’ਤੇ ਹੀ ਸ਼੍ਰੋਮਣੀ ਕਮੇਟੀ ਦੀ ਅੰਤਿ੍ਰਗ ਕਮੇਟੀ ਨੇ ਦਸ਼ਮੇਸ਼ ਪਿਤਾ ਦਾ ਆਗਮਨ ਪੁਰਬ 25 ਦਸੰਬਰ ਦੀ ਥਾਂ 5 ਜਨਵਰੀ ਨੂੰ ਮਨਾਉਣ ਦਾ ਮਤਾ ਪਾਸ ਕਰਕੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਸਕੱਤਰੇਤ ਨੂੰ ਭੇਜਿਆ ਸੀ। ਫ਼ਿਰ ਕਿਹੜੀ ਤਾਕਤ ਦੇ ਢਿੱਡ ਪੀੜ ਹੋਈ ਸੀ?

Read More »

ਗੁਰੂ ਗੋਬਿੰਦ ਸਿੰਘ ਜੀ ਦੇ ਗੁਰਪੁਰਬ ਨੂੰ ਵਾਰ-ਵਾਰ ਕਿਉਂ ਵਿਵਾਦਾਂ ਵਿਚ ਫਸਾਇਆ ਜਾ ਰਿਹਾ ਹੈ …?

ਗੁਰੂ ਗੋਬਿੰਦ ਸਿੰਘ ਜੀ ਦੇ ਗੁਰਪੁਰਬ ਨੂੰ ਵਾਰ-ਵਾਰ ਕਿਉਂ ਵਿਵਾਦਾਂ ਵਿਚ ਫਸਾਇਆ ਜਾ ਰਿਹਾ ਹੈ …?

ਸਿੱਖ ਗੁਰੂ ਸਹਿਬਾਨ ਗੁਰੂ ਨਾਨਕ ਸਾਹਿਬ ਤੋਂ ਲੈ ਕੇ, ਗੁਰੂ ਗੋਬਿੰਦ ਸਿੰਘ ਅਤੇ ਫਿਰ ਗੁਰੂ ਗ੍ਰੰਥ ਸਾਹਿਬ ਤੱਕ ਇਕ ਹੀ ਹਨ, ਕਿਉਂਕਿ ਇਸ ਦੀ ਸ਼ਾਹਦੀ ਗੁਰਬਾਣੀ ਭਰਦੀ ਹੈ “ ਲਹਣੇ ਦੀ ਫੇਰਾਈਐ ਨਾਨਕਾ ਦੋਹੀ ਖਟੀਐ ॥ ਜੋਤਿ ਓਹਾ ਜੁਗਤਿ ਸਾਇ ਸਹਿ ਕਾਇਆ ਫੇਰਿ ਪਲਟੀਐ ॥ (ਪੰਨਾ 966) ਪਰ ਕੁਝ ਸਿਖਾਂ ਸਮੇਤ ਸਾਰਾ ਬਿਪਰਵਾਦੀ ਪਹਿਲੇ ਨੌ ਜਾਮਿਆਂ ਨੂੰ ਇਕ ਅਤੇ ਗੁਰੂ ਗੋਬਿੰਦ ਸਿੰਘ ਨੂੰ ਅਲੱਗ ਅਲੱਗ ਕਰ ਕੇ ਦੇਖਦੇ ਹਨ। ਜਿਹੜੇ ਸਿੱਖ ਅਜਿਹਾ ਸੋਚਦੇ ਹਨ, ਉਹਨਾਂ ਦੀ ਅਗਿਆਨਤਾ ਆਖੀ ਜਾ ਸਕਦੀ ਹੈ। ਪਰ ਬਿਪਰਵਾਦੀ ਇਕ ਖਾਸ ਨੀਤੀ ਅਧੀਨ ਅਜਿਹਾ ਸੋਚਦੇ ਅਤੇ ਪ੍ਰਚਾਰਦੇ ਹਨ।[....}

Read More »

ਘੋਰ ਧੁੰਦੂਕਾਰੇ ਵਿੱਚ ਆਸ ਦੀਆਂ ਪਹਿਲੀਆਂ ਕਿਰਣਾਂ

ਘੋਰ ਧੁੰਦੂਕਾਰੇ ਵਿੱਚ ਆਸ ਦੀਆਂ ਪਹਿਲੀਆਂ ਕਿਰਣਾਂ

1984 ਦੇ ਘੱਲੂਘਾਰੇ ਤੋਂ ਬਾਅਦ, 1985 ਵਾਲੇ ਚੋਣ-ਮੌਕੇ ਤੋਂ ਖੁੰਝ ਜਾਣ ਮਗਰੋਂ, 1989 ਵਿੱਚ ਜਾਪਿਆ ਸੀ ਕਿ ਮਣਾਂਮੂੰਹੀਂ ਸ਼ਹੀਦੀਆਂ ਨੂੰ ਬੂਰ ਪੈਣ ਲੱਗਾ ਹੈ। ਏਸ ਸਾਲ ਆਗੂ-ਹੀਣ ਕੌਮ ਨੇ ਪਹਿਲੀ ਵਾਰ ਆਪਣੀ ਸਿਆਸੀ ਮਰਜ਼ੀ ਪ੍ਰਗਟਾਉਣ ਦਾ ਸਫ਼ਲ ਤਜ਼ਰਬਾ ਕੀਤਾ ਸੀ। ਪਰ ਕਤਲੋਗਾਰਤ ਦੀ ਨਿੱਸਲ ਕੀਤੀ ਕੌਮ ਦੇ ਸੰਭਲਣ ਤੋਂ ਪਹਿਲਾਂ ਹੀ ਚਾਣਕਿਆ ਨੇ, ਲੋਕਾਈ ਦੀ ਅੱਖੀਂ ਘੱਟਾ ਪਾ ਕੇ, ਇੱਕ ਚੰਗਾ ਸਾਧਿਆ ਕਲਸਟਰ ਬੰਬ ਪੰਜਾਬ ਦੇ ਵਿਹੜੇ ਵਿੱਚ ਬੀਜ ਦਿੱਤਾ। ਏਸ ਨੇ ਤੈਅ ਕੀਤੇ ਪ੍ਰੋਗਰਾਮ ਅਨੁਸਾਰ ਚੜ੍ਹਦੀ ਕਲਾ ਦੀ ਹਰ ਸੰਭਾਵਨਾ ਨੂੰ ਤਹਿਸ-ਨਹਿਸ ਕਰਨ ਦੀ ਗ਼ੈਰਾਂ ਵੱਲੋਂ ਸੌਂਪੀ ਜ਼ਿੰਮੇਵਾਰੀ ਖ਼ੂਬ ਨਿਭਾਈ। ਇਕੱਲੇ ਚੋਣ ਬਾਈਕੌਟ ਨੇ ਏਸ ਦੀ ਮਨਹੂਸ ਵਿਨਾਸ਼ਕਾਰੀ ਤਾਕਤ ਨੂੰ ਦੋ ਗੁਣਾਂ ਵਧਾ ਦਿੱਤਾ। ਅੱਜ ਤੱਕ ਏਸ ਦੇ ਘਾਤਕ ਵਾਰ ਕੌਮੀ ਯਤਨਾਂ ਦਾ ਬੇਕਿਰਕ ਘਾਣ ਬੇਰੋਕ ਕਰਦੇ ਆ ਰਹੇ ਹਨ। ਹੁਣ 30-35 ਸਾਲ ਬਾਅਦ ਏਸ ਦਾ ਪ੍ਰਕੋਪ ਮੱਠਾ ਹੋਣ ਦੇ ਇਸ਼ਾਰੇ ਮਿਲ ਰਹੇ ਹਨ।

Read More »

ਮੂਲ ਨਾਨਕਸ਼ਾਹੀ ਕੈਲੰਡਰ ਰੱਦ ਕਰਨ ਕਾਰਣ ਕੌਮ ਦੁਬਿਧਾ ਵਿੱਚ, ਸ਼੍ਰੀ ਗੁਰੁ ਗੋਬਿੰਦ ਸਿੰਘ ਦਾ ਪ੍ਰਕਾਸ਼ ਦਿਹਾੜਾ ਅਤੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ ਇੱਕੋ ਦਿਨ

ਮੂਲ ਨਾਨਕਸ਼ਾਹੀ ਕੈਲੰਡਰ ਰੱਦ ਕਰਨ ਕਾਰਣ ਕੌਮ ਦੁਬਿਧਾ ਵਿੱਚ, ਸ਼੍ਰੀ ਗੁਰੁ ਗੋਬਿੰਦ ਸਿੰਘ ਦਾ ਪ੍ਰਕਾਸ਼ ਦਿਹਾੜਾ ਅਤੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ ਇੱਕੋ ਦਿਨ

ਸ਼੍ਰੀ ਗੁਰੁ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਅਤੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ ਇੱਕੋ ਹੀ ਦਿਨ 25 ਦਸੰਬਰ ਨੂੰ ਆਉਣ ਕਰਕੇ ਸਿੱਖ ਸੰਗਤ ਦੁਬਿਧਾ ਵਿੱਚ ਹੈ। ਇਸ ਦੁਬਿਧਾ ਦਾ ਕਾਰਣ ਸ਼੍ਰੋਮਣੀ ਗੁਰਦੁਅਰਾ ਪ੍ਰਬੰਧਕ ਕਮੇਟੀ ਵੱਲੋਂ ਦਮਦਮੀ ਟਕਸਾਲ, ਸੰਤ ਸਮਾਜ, ਨਹਿੰਗ ਜੱਥੇਬੰਦੀਆਂ ਅਤੇ ਹੋਰ ਨਾਗਪੁਰੀ ਵਿਚਾਰਧਾਰਾ ਵਾਲੀਆਂ ਜੱਥੇਬੰਦੀਆਂ ਦੇ ਦਬਾਅ ਹੇਠ ਮੂਲ ਨਾਨਕਸ਼ਾਹੀ ਕੈਲੰਡਰ ਨੂੰ ਰੱਦ ਕਰਨਾ ਹੈ।

Read More »

ਨਾਨਕਸ਼ਾਹੀ ਕੈਲੰਡਰ: ਪੱਕੀਆਂ ਤਰੀਕਾਂ ਰਹਿਣ ਦਿੰਦੇ ਤਾਂ ਆਹ ਮੁਸ਼ਕਲਾਂ ਨਾ ਆਉਂਦੀਆਂ

ਨਾਨਕਸ਼ਾਹੀ ਕੈਲੰਡਰ:  ਪੱਕੀਆਂ ਤਰੀਕਾਂ ਰਹਿਣ ਦਿੰਦੇ ਤਾਂ ਆਹ ਮੁਸ਼ਕਲਾਂ ਨਾ ਆਉਂਦੀਆਂ

ਗੁਰਪੁਰਬ ਨੂੰ ਲੈ ਕੇ ਸਿੱਖ ਕੌਮ ਇੱਕ ਵਾਰ ਮੁੜ ਦੁਬਿਧਾ ਵਿੱਚ ਪੈ ਗਈ ਹੈ। ਇਸ ਵਾਰ ਗੁਰੂ ਗੋਬਿੰਦ ਸਿੰਘ ਦਾ ਪ੍ਰਕਾਸ਼ ਪੁਰਬ 25 ਦਸੰਬਰ ਨੂੰ, ਵੱਡੇ ਸਾਹਿਬਜ਼ਾਦੇ ਤੇ ਚਮਕੌਰ ਸਾਹਿਬ ਦੇ ਹੋਰ ਸ਼ਹੀਦਾਂ ਦਾ ਸ਼ਹੀਦੀ ਦਿਹਾੜਾ 22 ਦਸੰਬਰ ਨੂੰ ਤੇ ਛੋਟੋ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ 27 ਦਸੰਬਰ ਨੂੰ ਆ ਰਿਹਾ ਹੈ। ਇਸ ਲਈ 22 ਦਸੰਬਰ ਤੋਂ 27 ਦਸੰਬਰ ਤਕ ਸ਼ਹੀਦੀ ਦਿਹਾੜੇ ਤੇ ਪ੍ਰਕਾਸ਼ ਪੁਰਬ ਇਕੱਠੇ ਮਨਾਉਣ ਨੂੰ ਲੈ ਕੇ ਦੁਚਿੱਤੀ ਬਣੀ ਹੋਈ ਹੈ। ਇਸ ਨੂੰ ਲੈ ਕੇ ਸਿੱਖ ਕੌਮ ਮੁੜ ਵੰਡੀ ਗਈ ਹੈ।

Read More »
Scroll To Top