Home / Tag Archives: Jaspal Singhr Heiran

Tag Archives: Jaspal Singhr Heiran

Feed Subscription

ਮੋਦੀ ਤੋਂ ਦਸਤਾਰ ਦੀ ਰਾਖ਼ੀ ਦੀ ਆਸ ਕਿਉਂ…?

ਮੋਦੀ ਤੋਂ ਦਸਤਾਰ ਦੀ ਰਾਖ਼ੀ ਦੀ ਆਸ ਕਿਉਂ…?

‘‘ਫਰਾਂਸ ’ਚ ਸਿੱਖਾਂ ਦੀ ਦਸਤਾਰ ਦਾ ਮੁੱਦਾ ਮੋਦੀ, ਫਰਾਂਸ ਦੇ ਰਾਸ਼ਟਰਪਤੀ ਪਾਸ ਉਠਾਉਣ’’ ਇਹ ਮੰਗ ਪੰਜਾਬ ਦੀ ਕੇਂਦਰ ’ਚ ਪ੍ਰਤੀਨਿਧਤਾ ਕਰ ਰਹੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦੀ ਧਰਮ ਪਤਨੀ ਬੀਬਾ ਹਰਸਿਮਰਤ ਕੌਰ ਬਾਦਲ, ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ਼੍ਰੋਮਣੀ ਕਮੇਟੀ ਤੇ ਹੋਰ ਪਤਾ ਨੀ ਕਿੰਨੀਆਂ ਕੁ ਸਿੱਖ ਜਥੇਬੰਦੀਆਂ ਕਰ ਰਹੀਆਂ ਹਨ।

Read More »

ਸੁਖਬੀਰ ਜੀ ! ਸੁਪਰੀਮ ਕੋਰਟ ਦੇ ਜੱਜ ਦੀ ਜਾਂਚ ਤੋਂ ਪਹਿਲਾਂ ਕੌਮ ਦੇ ਸੁਆਲਾਂ ਦੇ ਜੁਆਬ ਦੇ ਦਿਓ…

ਸੁਖਬੀਰ ਜੀ ! ਸੁਪਰੀਮ ਕੋਰਟ ਦੇ ਜੱਜ ਦੀ ਜਾਂਚ ਤੋਂ ਪਹਿਲਾਂ ਕੌਮ ਦੇ ਸੁਆਲਾਂ ਦੇ ਜੁਆਬ ਦੇ ਦਿਓ…

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਉਸ ਸਰਕਾਰ ਦੇ ਕਰਤਾ-ਧਰਤਾ ਰਹੇ ,ਜਿਸ ਸਰਕਾਰ ਦੇ ਕਾਰਜਕਾਲ ‘ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਨਿਰੰਤਰ ਢਾਈ ਸਾਲ ਬੇਅਦਬੀ ਹੁੰਦੀ ਰਹੀ, ਇੱਕ ਵੀ ਦੋਸ਼ੀ ਫੜਿਆ ਨਹੀਂ ਗਿਆ, ਸੁਖਬੀਰ ਬਾਦਲ ਨੇ ਹੁਣ ਮੰਗ ਕੀਤੀ ਹੈ ਕਿ ਬੇਅਦਬੀ ਕਾਂਡ ਦੀ ਜਾਂਚ ਸੁਪਰੀਮ ਕੋਰਟ ਦੇ ਮੌਜੂਦਾ ਜੱਜ ਤੋਂ ਕਰਵਾਈ ਜਾਵੇ। ਅਸੀਂ ਸੁਖਬੀਰ ਬਾਦਲ ਦੀ ਇਸ ਮੰਗ ਦੀ ਹਮਾਇਤ ਕਰਨ ਤੋਂ ਪਹਿਲਾਂ ਸੁਖਬੀਰ ਬਾਦਲ ਤੋਂ ਕੁਝ ਸੁਆਲ ਪੁੱਛਣੇ ਚਾਹੁੰਦੇ ਹਾਂ। ਪਹਿਲਾ ਸੁਆਲ ਢਾਈ ਸਾਲ, ਗੁਰੂੁ ਸਾਹਿਬ ਦੀ ਬੇਅਦਬੀ ਹੁੰਦੀ ਰਹੀ, ਉਦੋਂ ਸੁਖਬੀਰ ਬਾਦਲ ਕਿਥੇ ਸਨ? ਬਤੌਰ ਉਪ ਮੁੱਖ ਮੰਤਰੀ ਉਦੋਂ ਉਹਨਾਂ ਨੂੰ ਬੇਅਦਬੀ ਦੀ ਜਾਂਚ, ਸੁਪਰੀਮ ਕੋਰਟ ਦੇ ਜੱਜ ਤੋਂ ਕਰਵਾਉਣ ਦਾ ਚੇਤਾ ਕਿਉਂ ਨਾ ਆਇਆ?

Read More »

ਰਿਣ ਉਤਾਰਨ ਦਾ ਇਹ ਕੇਹਾ ਯਤਨ…?

ਰਿਣ ਉਤਾਰਨ ਦਾ ਇਹ ਕੇਹਾ ਯਤਨ…?

ਕੱਟੜ ਹਿੰਦੂਵਾਦੀ ਤਾਕਤਾਂ ਵੱਲੋਂ ਸਿੱਖੀ ਨੂੰ ਹੜੱਪਣ ਲਈ ਹਮੇਸ਼ਾ ਸਿੱਖ ਧਰਮ ਨੂੰ ਹਿੰਦੂ ਧਰਮ ਦਾ ਅੰਗ ਦੱਸਿਆ ਜਾਂਦਾ ਰਿਹਾ ਹੈ ਅਤੇ ਇਹ ਕੂੜ ਪ੍ਰਚਾਰ ਅੱਜ ਵੀ ਜਾਰੀ ਹੈ। ਇਥੋਂ ਤੱਕ ਕਿ ਸਿੱਖਾਂ ਦੇ ਸਭ ਤੋਂ ਵੱਡਾ ਧਾਰਮਿਕ ਆਗੂਆਂ ਦੇ ਮੂੰਹੋਂ ਵੀ ਸਿੱਖਾਂ ਨੂੰ ‘ਲਵ-ਕੁਸ਼’ ਦੀ ਔਲਾਦ ਅਖਵਾ ਕੇ ਸਿੱਖ ਧਰਮ ਨੂੰ, ਇਸਦੀ ਨਿਆਰੀ, ਨਿਰਾਲੀ ਹੋਂਦ ਨੂੰ, ਮਾਨਵਤਾ ਪੱਖੀ ਸਿੱਖੀ ਸਿਧਾਂਤਾਂ ਨੂੰ ਹੜੱਪਣ ਲਈ ਕਾਹਲੀਆ ਹਨ ਅਤੇ ਉਨਾਂ ਵੱਲੋਂ ਹਰ ਹਰਬਾ-ਜਰਬਾ ਵਰਤ ਕੇ ਸਿੱਖਾਂ ਨੂੰ ਹਿੰਦੂ ਧਰਮ ਦਾ ਅੰਗ ਸਿੱਧ ਕਰਨ ਤੇ ਪੂਰਾ ਜ਼ੋਰ ਲਾਇਆ ਜਾ ਰਿਹਾ ਹੈ।

Read More »

ਜਥੇਦਾਰਾਂ ਨਾਲ ਜਜ਼ਬਾਤਾਂ ਦੀ ਸਾਂਝ…

ਜਥੇਦਾਰਾਂ ਨਾਲ ਜਜ਼ਬਾਤਾਂ ਦੀ ਸਾਂਝ…

-ਜਸਪਾਲ ਸਿੰਘ ਹੇਰਾਂ   ਅੱਜ ਅਸੀਂ ਬਤੌਰ ਸੰਪਾਦਕ, ਸੰਪਾਦਕੀ ਨਹੀਂ ਲਿਖ ਰਹੇ। ਆਪਣੇ ਸਤਿਕਾਰਤ ਪਾਠਕਾਂ ਤੋਂ ਆਗਿਆ ਲੈ ਕੇ ਆਪਣੇ ਮਨ ਦੇ ਜ਼ਜਬੇ, ਭਾਵਨਾਵਾਂ, ਵਲਵਲੇ, ਜਿਹੜੇ ਸ਼ੀ ਅਕਾਲ ਤਖ਼ਤ ਸਾਹਿਬ ਨੂੰ ਸਮਰਪਿਤ ਹਨ, ਸ਼੍ਰੀ ਅਕਾਲ ਤਖ਼ਤ ਸਾਹਿਬ ਦੀ ਅਸਮਾਨ ਤੋਂ ...

Read More »

ਸਿੱਖੀ ਸੇਵਾ ਤੋਂ ਕਬਜ਼ੇ ਤੱਕ…

ਸਿੱਖੀ ਸੇਵਾ ਤੋਂ ਕਬਜ਼ੇ ਤੱਕ…

“ਗੋਲੀਬਾਰੀ ਕਰਕੇ ਗੁਰਦੁਆਰਾ ਓਮਰਾਨਾ ਸਾਹਿਬ ਦਾ ਕਬਜ਼ਾ ਲਿਆ” ਅੱਜ ਦੇ ਅਖ਼ਬਾਰਾਂ ’ਚ ਇਹ ਖ਼ਬਰ ਮੋਟੀ ਸੁਰਖ਼ੀ ਨਾਲ ਛਪੀ ਹੋਈ ਹੈ। ਇੱਕ ਬਾਬੇ ਨੇ ਦੂਜੇ ਬਾਬੇ ਤੋਂ ਗੁਰੂ ਘਰ ਦਾ ਪ੍ਰਬੰਧ ਖੋਹਣ ਲਈ ਸਰਕਾਰੀ ਸਰਪ੍ਰਸਤੀ ਹੇਠ ਗੋਲੀਆਂ ਚਲਾ ਕੇ ਆਪਣੀ ਦਹਿਸ਼ਤ ਪੈਦਾ ਕੀਤੀ। ਪੁਲਿਸ ਨੇ ਉਸਦਾ ਸਾਥ ਦਿੱਤਾ, ਕਿਉਂਕਿ ਵਰਤਮਾਨ ਵਿਧਾਇਕ ਦਾ ਬੰਦਾ ਹੈ। ਇਸ ਲਈ ਪਹਿਲਾਂ ਵਾਲਾ ਬਾਬਾ ਗੁਰੂ ਘਰ ਛੱਡ ਕੇ ਦੌੜ ਗਿਆ। ਇਹ ਸ਼ਰਮਨਾਕ ਘਟਨਾ ਅਲੋਕਾਰੀ ਨਹੀਂ ਰਹਿ ਗਈ ਅਜਿਹੀ ਦੁਖਦਾਈ ਅਤੇ ਸ਼ਰਮਨਾਕ ਘਟਨਾਵਾਂ ਆਏ ਦਿਨ ਗੁਰੂ ਘਰ ਦੇ ਪ੍ਰਬੰਧਾਂ ਨੂੰ ਲੈ ਕੇ ਵਾਪਰਦੀਆਂ ਰਹਿੰਦੀਆ ਹਨ।

Read More »

ਔਰਤ ਦਿਵਸ ਤੋਂ ਪਹਿਲਾ, ਕੁੱਖ ਦੀ ਧੀ ਬਾਰੇ ਸੋਚੋ…!

ਔਰਤ ਦਿਵਸ ਤੋਂ ਪਹਿਲਾ, ਕੁੱਖ ਦੀ ਧੀ ਬਾਰੇ ਸੋਚੋ…!

ਭਲਕੇ ਔਰਤ ਦਿਵਸ ਹੈ, ਅਸੀਂ ਕੱਲ ਨੂੰ ਔਰਤਾਂ ਦੇ ਅਧਿਕਾਰਾਂ, ਉਨਾਂ ਦਾ ਸਮਾਜ ਵਿੱਚ ਰੁਤਬਾ, ਮਾਣ-ਸਤਿਕਾਰ ਬਾਰੇ ਗੱਜ-ਵੱਜ ਕੇ ਐਲਾਨ ਕਰਾਂਗੇ, ਵਿਚਾਰ-ਚਰਚਾ ਕਰਾਂਗੇ, ਰਸਮੀ ਪ੍ਰੋਗਰਾਮ ਵੀ ਹੋਣਗੇ। ਪ੍ਰੰਤੂ ਔਰਤ ਪ੍ਰਤੀ ਸਾਡੇ ਸਮਾਜ ਦੀ ਸੋਚ ਵਿੱਚ ਕੀ ਤਬਦੀਲੀ ਆਈ ਹੈ ਅਤੇ ਅੱਜ ਵੀ ਧੀ ਨੂੰ ਪੱਥਰ ਕਿਉਂ ਮੰਨਿਆ ਜਾਂਦਾ ਹੈ ਅਤੇ ਧੀਆਂ ਦੀ ਗਿਣਤੀ ਦਿਨੋ-ਦਿਨ ਕਿਉਂ ਘੱਟਦੀ ਜਾ ਰਹੀ ਹੈ, ਇਹ ਸਾਰੇ ਸੁਆਲ ਜਿਉਂ ਦੇ ਤਿਉਂ ਸਦੀਆਂ ਤੋਂ ਮੂੰਹ ਅੱਡੀ ਖੜੇ ਹਨ।

Read More »

20ਵੀਂ ਸਦੀ ਦੇ ਮਹਾਨ ਸਿੱਖ ਨੂੰ ਯਾਦ ਕਰਦਿਆਂ……

20ਵੀਂ ਸਦੀ ਦੇ ਮਹਾਨ ਸਿੱਖ ਨੂੰ ਯਾਦ ਕਰਦਿਆਂ……

ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ, ਜਿਨਾਂ ਨੂੰ ਸਮੁੱਚੀ ਕੌਮ ਨੇ 20ਵੀਂ ਸਦੀ ਦੇ ਮਹਾਨ ਸਿੱਖ ਦੀ ਉਪਾਧੀ ਦਿੱਤੀ ਹੈ, ਉਨਾਂ ਦਾ ਅੱਜ ਜਨਮ ਦਿਹਾੜਾ ਹੈ। ਭਾਵੇਂ ਕਿ ਸਮੁੱਚੀ ਕੌਮ ਨੇ ਵਿਸ਼ਵ ਪੱਧਰ ’ਤੇ ਸਦੀ ਦੇ ਮਹਾਨ ਸਿੱਖ ਸਬੰਧੀ ਆਪਣਾ ਫਤਵਾ ਸੰਤ ਭਿੰਡਰਾਂਵਾਲਿਆਂ ਦੇ ਹੱਕ ’ਚ ਦਿੱਤਾ ਹੈ, ਪਰ ਜਿਸ ਤਰਾਂ ਸਿੱਖ ਵਿਰੋਧੀ ਸ਼ਕਤੀਆਂ ਨੇ ਸੰਤਾ ਦੀ ਸਖ਼ਸੀਅਤ, ਉਨਾਂ ਦੀ ਕਾਰਜਸ਼ੈਲੀ ਅਤੇ ਉਨਾਂ ਦੀ ਸ਼ਹਾਦਤ ਬਾਰੇ ਭੁਲੇਖੇ ਪਾਏ ਹਨ ਅਤੇ ਕੌਮ ਉਨਾਂ ਭੁਲੇਖਿਆਂ ਨੂੰ ਦੂਰ ਕਰਨ ਦੀ ਆਪਣੀ ਜੁੰੰੁਮੇਵਾਰੀ ਨਿਭਾਉਣ ਤੋਂ ਭੱਜੀ ਜਾਪਦੀ ਹੈ, ਇਸ ਸਬੰਧੀ ਅੱਜ ਡੂੰਘੀ ਵਿਚਾਰ ਅਤੇ ਆਤਮ ਵਿਸ਼ਲੇਸ਼ਣ ਦੀ ਵੱਡੀ ਲੋੜ ਹੈ। ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੇ ਸੰਤ-ਸਿਪਾਹੀ ਦੀ ਚੜਤ ਕੌਮ ’ਚ ਦੁਬਾਰਾ ਪੈਦਾ ਕੀਤੀ, ਉਨਾਂ ਸਿੱਖਾਂ ਦੇ ਹੱਕਾਂ ਦੀ ਰਾਖੀ ਕੀਤੀ, ਮਨੁੱਖਤਾ ਨੂੰ ਸਿੱਖੀ ਦੇ ਉਸ ਬੇਨਜ਼ੀਰ ਬੁਰਜ ਦੀ ਉਚਾਈ ਤੋਂ ਸ਼ਾਨ ਨਾਲ ਵੇਖਿਆ, ਜੋ ਸਰਬਤ ਦੇ ਭਲੇ ਦੀ ਨੁਹਾਰ ਨੂੰ ਸਿਰਜਦਾ ਹੈ।

Read More »

ਬੇਗਮਪੁਰੇ ਦੇ ਸਿਰਜਕ ਨੂੰ ਯਾਦ ਕਰਦਿਆਂ…

ਬੇਗਮਪੁਰੇ ਦੇ ਸਿਰਜਕ ਨੂੰ ਯਾਦ ਕਰਦਿਆਂ…

ਅੱਜ ਅਸੀਂ ਉਸ ਮਹਾਨ ਰਹਿਬਰ ਦਾ ਪਵਿੱਤਰ ਜਨਮ ਦਿਹਾੜਾ ਮਨਾ ਰਹੇ ਹਾਂ, ਜਿਹੜਾ ਪ੍ਰਮਾਤਮਾ ਨਾਲ ਇਕ ਸੁਰ ਸੀ, ਸੱਚ ਦਾ ਮੁਦਈ ਸੀ, ਮਾਨਵਤਾ ਨਾਲ ਪ੍ਰੇਮ ਕਰਨ ਵਾਲਾ ਸੀ, ਅਗਿਆਨਤਾ, ਵਹਿਮ-ਭਰਮ ਤੇ ਕਰਮਕਾਂਡਾ ਦਾ ਕੱਟੜ ਵਿਰੋਧੀ ਸੀ, ਨਿਰਮਲ ਸੋਚ, ਸੁੱਚੇ ਕਰਮਾਂ ਦਾ ਧਾਰਨੀ, ਡੂੰਘੀ ਸੋਚਣੀ ਤੇ ਗੰਭੀਰ ਚਿੰਤਨ ਵਾਲਾ ਸੀ, ਉਹ ਦੱਬੇ-ਕੁਚਲੇ ਲੋਕਾਂ ਲਈ ਹੱਕ-ਸੱਚ ਦੀ ਅਵਾਜ਼ ਬੁਲੰਦ ਕਰਨ ਵਾਲਾ ਸੀ, ਜਿਸਦਾ ਸੁਫਨਾ ਉਸ ਬੇਗਮਪੁਰੇ ਸ਼ਹਿਰ ਦਾ ਸੀ, ਜਿਥੇ ਹਰ ਮਨੁੱਖ ਨੂੰ ਪਿਆਰ-ਸਤਿਕਾਰ ਤੇ ਬਰਾਬਰੀ ਦਾ ਅਧਿਕਾਰ ਪ੍ਰਾਪਤ ਹੋਵੇ।

Read More »

ਸੌਦਾ ਸਾਧ ਅਤੇ ਬਾਦਲਾਂ ਦੀ ਯਾਰੀ ਹੋਈ ਨੰਗੀ

ਸੌਦਾ ਸਾਧ ਅਤੇ ਬਾਦਲਾਂ ਦੀ ਯਾਰੀ ਹੋਈ ਨੰਗੀ

ਭਾਵੇਂ ਕਿ ਸੌਦਾ ਸਾਧ ਤੇ ਬਾਦਲਕਿਆਂ ਦੀ ‘‘ਲੁੱਕਵੀਂ ਯਾਰੀ’’ ਕਿਸੇ ਤੋਂ ਲੁੱਕੀ ਛਿਪੀ ਨਹੀਂ ਸੀ। ਇਸ ਯਾਰੀ ਨੂੰ ‘ਖੁੱਲਮ-ਖੁੱਲਾ’ ਕਰਨ ਲਈ ਹੀ ‘ਸੌਦਾ-ਸਾਧ’ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ‘‘ਝੂਠੀ ਮਾਫ਼ੀ’ ਦਿਵਾਉਣ ਦੀ ਮਕਾਰ ਖੇਡ ਖੇਡੀ ਗਈ ਸੀ। ਜਿਸਨੂੰ ਸਿੱਖ ਪੰਥ ਨੇ ਸਵੀਕਾਰ ਨਹੀਂ ਸੀ ਕੀਤਾ ਅਤੇ ਕੌਮ ਦੇ ਰੋਹ ਤੇ ਰੋਸ ਨੂੰ ਦੇਖਦਿਆਂ ਹੀ ਉਹ ‘ਮਕਾਰ ਮਾਫ਼ੀ’ ਨੂੰ ਵਾਪਸ ਲੈਣ ਲਈ ਮਜ਼ਬੂਰ ਹੋਣਾ ਪਿਆ ਸੀ। ਜਿਵੇਂ ਕਿ ਅਸੀਂ ਵਾਰ-ਵਾਰ ਲਿਖਿਆ ਹੈ ਕਿ ਬਾਦਲਕਿਆਂ ਲਈ ਸਿਰਫ਼ ‘‘ਸੱਤਾ’’ ਹੀ ਉਨਾਂ ਦਾ ਦੀਨ, ਇਮਾਨ ਤੇ ਧਰਮ ਹੈ। ਸੱਤਾ ਲਈ ਉਹ ਕਿਸੇ ਨੂੰ ਵੀ ‘ਰੱਬ’ ਆਖ ਸਕਦੇ ਹਨ, ਪੈਰੀਂ ਹੱਥ ਲਾ ਸਕਦੇ ਹਨ। ਮੱਥਾ ਰਗੜ ਸਕਦੇ ਹਨ ਅਤੇ ਕਿਸੇ ਦਾ ਕਤਲ ਵੀ ਕਰਵਾ ਸਕਦੇ ਹਨ।

Read More »
Scroll To Top