Home / Tag Archives: BJP

Tag Archives: BJP

Feed Subscription

ਪੰਜਾਬ ਦੀਆਂ ਮੌਜੂਦਾ ਸਥਿਤੀਆਂ ਅਕਾਲੀ ਦਲ ਨੂੰ ਕਰ ਰਹੀਆਂ ਹਨ ਉਤਸ਼ਾਹਿਤ

ਪੰਜਾਬ ਦੀਆਂ ਮੌਜੂਦਾ ਸਥਿਤੀਆਂ ਅਕਾਲੀ ਦਲ ਨੂੰ ਕਰ ਰਹੀਆਂ ਹਨ ਉਤਸ਼ਾਹਿਤ

ਅਕਾਲੀ ਦਲ ਬਾਦਲ ਵਿਧਾਨ ਸਭਾ ਚੋਣਾਂ ਵਿਚ ਹੋਈ ਹਾਰ ਤੋਂ ਭਾਵੇਂ ਪ੍ਰੇਸ਼ਾਨ ਹੈ ਪਰ ਕਾਂਗਰਸ ਸਰਕਾਰ ਵਲੋਂ ਕੀਤੇ ਵਾਅਦੇ ਪੂਰੇ ਕਰਨ ਵਿਚ ਹੋ ਰਹੀ ਦੇਰੀ ਅਤੇ ਆਮ ਆਦਮੀ ਪਾਰਟੀ ਦੇ ਬਦਲੇ ਪ੍ਰਭਾਵ ਕਾਰਨ ਅਕਾਲੀ ਦਲ ਵਿਚ ਉਤਸ਼ਾਹ ਵੀ ਹੈ। ਅਕਾਲੀ ਦਲ ਵਿਚ ਇਹ ਵਿਚਾਰ ਚਰਚਾ ਬੜੀ ਗੰਭੀਰਤਾ ਨਾਲ ਚੱਲ ਰਹੀ ਹੈ ਕਿ ਅਕਾਲੀ ਦਲ ਇਸ ਸਥਿਤੀ ਵਿਚ ਆਪਣੀ ਸਥਿਤੀ ਕਿਵੇਂ ਸੁਧਾਰੇ? ਅਕਾਲੀ ਦਲ ਲਈ ਰਾਜਸੀ ਤੌਰ 'ਤੇ ਸਾਹਮਣੇ ਆਉਣ ਵਾਲੀ ਪਹਿਲੀ ਚੁਣੌਤੀ ਸਾਬਕ ਮੰਤਰੀ ਸ: ਅਜੀਤ ਸਿੰਘ ਕੁਹਾੜ ਦੀ ਮੌਤ ਕਾਰਨ ਖਾਲੀ ਹੋਈ ਸ਼ਾਹਕੋਟ ਵਿਧਾਨ ਸਭਾ ਸੀਟ ਦੀ ਉਪ ਚੋਣ ਵਿਚ ਸੀਟ ਬਚਾਉਣੀ ਹੋਵੇਗੀ। ਹਾਲਾਂਕਿ ਉਪ ਚੋਣ ਵਿਚ ਆਮ ਤੌਰ 'ਤੇ ਸਰਕਾਰੀ ਧਿਰ ਦਾ ਹੱਥ ਉੱਪਰ ਰਹਿੰਦਾ ਹੈ ਪਰ ਇਹ ਸੀਟ ਅਕਾਲੀ ਦਲ ਦਾ ਗੜ੍ਹ ਮੰਨੀ ਜਾਂਦੀ ਹੈ।

Read More »

ਜੇਤਲੀ ਅੰਮ੍ਰਿਤਸਰ ਤੋਂ ਮਿਲੀ ਹਾਰ ਸ੍ਰੀ ਦਰਬਾਰ ਸਾਹਿਬ ਦੇ ਲੰਗਰ ਨੂੰ ਜੀ.ਐੱਸ.ਟੀ. ਤੋਂ ਮੁਕਤ ਨਹੀਂ ਕਰ ਰਿਹਾ: ਹਿਮਾਂਸ਼ੂ ਪਾਠਕ

ਜੇਤਲੀ ਅੰਮ੍ਰਿਤਸਰ ਤੋਂ ਮਿਲੀ ਹਾਰ ਸ੍ਰੀ ਦਰਬਾਰ ਸਾਹਿਬ ਦੇ ਲੰਗਰ ਨੂੰ ਜੀ.ਐੱਸ.ਟੀ. ਤੋਂ ਮੁਕਤ ਨਹੀਂ ਕਰ ਰਿਹਾ: ਹਿਮਾਂਸ਼ੂ ਪਾਠਕ

ਨਰਿੰਦਰ ਮੋਦੀ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਵੱਲੋਂ ਸਿੱਖਾਂ ਵੱਲੋਂ ਚਲਾਏ ਜਾਂਦੇ ਲੰਗਰਾਂ ‘ਤੇ ਲਾਏ ਜੀਐੱਸ ਟੈਕਸ ਦੇ ਵਿਰੋਧ ਵਿੱਚ ਅਤੇ ਸ੍ਰੀ ਦਰਬਾਰ ਸਾਹਿਬ ਵਿੱਚ ਚੱਲਦੇ ਲੰਗਰ ਨੂੰ ਜੀ.ਐੱਸ.ਟੀ. ਤੋਂ ਛੋਟ ਦਿਵਾਉਣ ਲਈ ਆਨਲਾਈਨ ਪਟੀਸ਼ਨ ’ਤੇ ਕਰੀਬ ਅੱਠ ਹਜ਼ਾਰ ਲੋਕਾਂ ਨੇ ਦਸਤਖ਼ਤ ਕੀਤੇ ਹਨ।

Read More »

ਤ੍ਰਿਪੁਰਾ ਵਿੱਚ ਭਾਜਪਾ ਦੀ ਜਿੱਤ ਤੋਂ ਬਾਅਦ ਕਮਿਊਨਿਸਟ ਆਗੂ ਲੈਨਿਨ ਦਾ ਬੁੱਤ ਤੋੜਿਆ

ਤ੍ਰਿਪੁਰਾ ਵਿੱਚ ਭਾਜਪਾ ਦੀ ਜਿੱਤ ਤੋਂ ਬਾਅਦ ਕਮਿਊਨਿਸਟ ਆਗੂ ਲੈਨਿਨ ਦਾ ਬੁੱਤ ਤੋੜਿਆ

ਤ੍ਰਿਪੁਰਾ ਵਿੱਚ ਭਾਜਪਾ ਦੀ ਜਿੱਤ ਤੋਂ ਬਾਅਦ ਫਾਸ਼ੀਵਾਦ ਤਰੀਕੇ ਨਾਲ ਦੱਖਣੀ ਤ੍ਰਿਪੁਰਾ ਜ਼ਿਲ੍ਹੇ ਦੇ ਬੇਲੋਨੀਆ ’ਚ ਜੇਸੀਬੀ ਮਸ਼ੀਨ ਨਾਲ ਕਮਿਊਨਿਸਟ ਆਗੂ ਵਲਾਦੀਮੀਰ ਲੈਨਿਨ ਦਾ ਬੁੱਤ ਤੋੜ ਦਿੱਤਾ ਗਿਆ। ਸੀਪੀਆਈ (ਐੱਮ) ਨੇ ਇਸ ਘਟਨਾ ਲਈ ਭਾਜਪਾ ਵਰਕਰਾਂ ਨੂੰ ਦੋਸ਼ੀ ਠਹਿਰਾਇਆ ਹੈ।

Read More »

ਉੱਤਰ-ਪੂਰਬ ਦਾ ਭਗਵਾਂਕਰਨ

ਉੱਤਰ-ਪੂਰਬ ਦਾ ਭਗਵਾਂਕਰਨ

ਤ੍ਰਿਪੁਰਾ ਵਿੱਚ ਭਾਜਪਾ ਦੀ ਅਗਵਾਈ ਵਾਲੇ ਗੱਠਜੋੜ ਦੀ ਜ਼ੋਰਦਾਰ ਜਿੱਤ ਅਤੇ ਨਾਗਾਲੈਂਡ ਤੇ ਮੇਘਾਲਿਆ ਵਿੱਚ ਇਸ ਪਾਰਟੀ ਦੀ ਉਮੀਦਾਂ ਨਾਲੋਂ ਬਿਹਤਰ ਕਾਰਗੁਜ਼ਾਰੀ ਨੇ ਭਗਵਾਂ ਪਾਰਟੀ ਦਾ ਉੱਤਰ-ਪੂਰਬੀ ਰਾਜਾਂ ਵਿੱਚ ਪਸਾਰਾ ਵੀ ਹਕੀਕਤ ਬਣਾ ਦਿੱਤਾ ਹੈ। ਹਾਲਾਂਕਿ ਇਨ੍ਹਾਂ ਤਿੰਨਾਂ ਰਾਜਾਂ ਦੀ ਲੋਕ ਸਭਾ ਜਾਂ ਰਾਜ ਸਭਾ ਅੰਦਰ ਨੁਮਾਇੰਦਗੀ ਨਾਂ-ਮਾਤਰ ਹੈ, ਫਿਰ ਵੀ ਭਾਜਪਾ ਹੁਣ ਇਹ ਦਾਅਵਾ ਕਰਨ ਦੀ ਸਥਿਤੀ ਵਿੱਚ ਆ ਗਈ ਹੈ ਕਿ ਦੱਖਣ ਦੇ ਦੋ ਰਾਜਾਂ-ਤਾਮਿਲ ਨਾਡੂ ਤੇ ਕੇਰਲਾ ਨੂੰ ਛੱਡ ਕੇ ਬਾਕੀ ਸਾਰੇ ਦੇਸ਼ ਵਿੱਚ ਉਸਦਾ ਰਾਜਸੀ ਬੋਲਬਾਲਾ ਹੈ। ਤ੍ਰਿਪੁਰਾ ਵਿੱਚ ਭਾਜਪਾ ਦੀ ਜਿੱਤ ਇਸ ਪੱਖੋਂ ਵੀ ਅਹਿਮ ਹੈ ਕਿ ਇਸਨੇ ਪੰਝੀ ਸਾਲਾਂ ਤੋਂ ਸੱਤਾਸ਼ੀਲ ਸੀਪੀਐੱਮ ਨੂੰ ਹਾਰ ਦਾ ਮੂੰਹ ਦਿਖਾਇਆ।

Read More »

ਪੰਜਾਬ ਨਾਲ ਹੋਈ ਵਿੱਤੀ ਵਧੀਕੀ ਜਿਉਂ ਦੀ ਤਿਉਂ

ਪੰਜਾਬ ਨਾਲ ਹੋਈ ਵਿੱਤੀ ਵਧੀਕੀ ਜਿਉਂ ਦੀ ਤਿਉਂ

ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਸਾਲ 2018-19 ਵਾਲੇ ਕੇਂਦਰੀ ਬਜਟ ਨੂੰ “ਕਿਸਾਨ ਪੱਖੀ” ਆਖਿਆ ਹੈ, ਹਾਲਾਂਕਿ ਕਿਸਾਨ ਜਥੇਬੰਦੀਆਂ ਨੇ ਇਸ ਦੇ ਖ਼ਿਲਾਫ਼ ਆਵਾਜ਼ ਬੁਲੰਦ ਕੀਤੀ ਹੈ। ਬਾਦਲ ਨੇ ਕੇਂਦਰੀ ਖ਼ਜ਼ਾਨਾ ਮੰਤਰੀ ਅਰੁਣ ਜੇਤਲੀ ਦੀ ਤਾਰੀਫ਼ ਵਿੱਚ ਜੋ ਕੁਝ ਕਿਹਾ ਹੈ, ਉਹ ਦਿਲ ਬਹਿਲਾਉਣ ਵਾਲਾ ਹੀ ਹੈ: “ਬਜਟ ਉਤੇ ਜੇਤਲੀ ਦੀ ਛਾਪ ਸਾਫ਼ ਦਿਸ ਰਹੀ ਹੈ ਜਿਸ ਵਿੱਚ ਕਿਸਾਨਾਂ ਬਾਰੇ ਆਮ ਕਰਕੇ, ਤੇ ਪੰਜਾਬੀ ਕਿਸਾਨਾਂ ਬਾਰੇ ਖਾਸ ਕਰਕੇ ਫ਼ਿਕਰ” ਝਾਕਦਾ ਦਿਸਦਾ ਹੈ।

Read More »

ਕਤਲੇਆਮ ’84 ਤੇ ਇਨਸਾਫ਼

ਕਤਲੇਆਮ ’84 ਤੇ ਇਨਸਾਫ਼

ਬੇਗੁਨਾਹਾਂ ਦੇ ਖ਼ੂਨ ਦੇ ਦਾਗ਼ ਸਦੀਆਂ ਤਕ ਨਹੀਂ ਮਿਟਦੇ। ਨੋਬੇਲ ਪੁਰਸਕਾਰ ਜੇਤੂ ਲਾਤੀਨੀ ਅਮਰੀਕੀ ਲੇਖਕ ਮਾਰੀਓ ਵਰਗਸ ਲੋਸਾ ਦੇ ਇਹ ਸਤਰ ਸਾਡੇ ਮੁਲਕ ਦੀ ਕਾਂਗਰਸ ਪਾਰਟੀ ਉੱਤੇ ਪੂਰੀ ਢੁੱਕਦੀ ਹੈ। ਉਸ ਵੱਲੋਂ 1984 ਦੇ ਸਿੱਖ ਕਤਲੇਆਮ ਉੱਤੇ ਪਰਦਾਪੋਸ਼ੀ ਦੀਆਂ ਸਾਰੀਆਂ ਕੋਸ਼ਿਸ਼ਾਂ ਹੁਣ ਤਕ ਨਾਕਾਮ ਰਹੀਆਂ ਹਨ। ਇਹ ਮੁੱਦਾ ਇਸ ਪਾਰਟੀ ਦੀ ਲੀਡਰਸ਼ਿਪ ਦੀ ਪਿਛਲੀ ਪੀੜ੍ਹੀ ਨੂੰ ਵੀ ਜਿੱਚ ਕਰਦਾ ਰਿਹਾ ਸੀ ਅਤੇ ਮੌਜੂਦਾ ਪੀੜ੍ਹੀ ਦਾ ਵੀ ਓਨੀ ਦੇਰ ਤਕ ਪਿੱਛਾ ਨਹੀਂ ਛੱਡਣ ਵਾਲਾ ਜਦੋਂ ਤਕ ਕਤਲੇਆਮ ਨਾਲ ਜੁੜੇ ਪਾਰਟੀ ਆਗੂਆਂ ਨੂੰ ਢੁਕਵੀਂ ਸਜ਼ਾ ਨਹੀਂ ਮਿਲ ਜਾਂਦੀ।

Read More »

ਮੁਸਲਮਾਨਾਂ ਦਾ ਭਾਰਤ ਵਿੱਚ ਕੋਈ ਕੰਮ ਨਹੀਂ, ਬੰਗਲਾਦੇਸ਼ ਤੇ ਪਾਕਿਸਤਾਨ ਚਲੇ ਜਾਣ: ਭਾਜਪਾ ਸੰਸਦ ਮੈਂਬਰ

ਮੁਸਲਮਾਨਾਂ ਦਾ ਭਾਰਤ ਵਿੱਚ ਕੋਈ ਕੰਮ ਨਹੀਂ, ਬੰਗਲਾਦੇਸ਼ ਤੇ ਪਾਕਿਸਤਾਨ ਚਲੇ ਜਾਣ: ਭਾਜਪਾ ਸੰਸਦ ਮੈਂਬਰ

ਭਾਰਤ ਦੀ ਕੇਂਦਰੀ ਸੱਤਾ ‘ਤੇ ਮੋਦੀ ਦੀ ਅਗਵਾਈ ਵਿੱਚ ਭਾਜਪਾ ਦੇ ਬਿਰਾਜਮਾਨ ਹੋਣ ਤੋਂ ਬਾਅਦ ਭਾਰਤ ਵਿੱਚ ਰਹਿ ਰਹੀਆਂ ਘੱਟ ਗਿਣਤੀਆਂ ਅਤੇ ਦਲਿਤਾਂ ਨੂੰ ਬੇਇੱਜ਼ਤ ਕਰਨ ਦਾ ਕੋਈ ਮੌਕਾ ਹਿੰਦੂਤਵੀਆਂ ਵੱਲੋਂ ਅਜਾਂਈ ਨਹੀਂ ਜਾਣ ਦਿੱਤਾ ਜਾਂਦਾ ।

Read More »

ਨਿਆਂਪਾਲਿਕਾ ‘ਤੇ ਅਸਰਅੰਦਾਜ਼ ਹੋਣਾ ਚਾਹੁੰਦੀ ਹੈ ਮੋਦੀ ਸਰਕਾਰ

ਨਿਆਂਪਾਲਿਕਾ ‘ਤੇ ਅਸਰਅੰਦਾਜ਼ ਹੋਣਾ ਚਾਹੁੰਦੀ ਹੈ ਮੋਦੀ ਸਰਕਾਰ

-ਮੰਗਤ ਰਾਮ ਪਾਸਲਾ   ਜਦੋਂ ਦੇਸ਼ ਦੀ ਸਰਬਉੱਚ ਅਦਾਲਤ ਦੇ ਚਾਰ ਸੀਨੀਅਰ ਜੱਜਾਂ ਨੇ ਭਾਰਤ ਦੇ ਮੁੱਖ ਜੱਜ ਵਲੋਂ ਅਦਾਲਤ ਦੇ ਕੰਮਕਾਜ ਦੌਰਾਨ ਕੀਤੀਆਂ ਜਾ ਰਹੀਆਂ ਬੇਨਿਯਮੀਆਂ ਨੂੰ ਪ੍ਰੈੱਸ ਕਾਨਫ਼ਰੰਸ ਰਾਹੀਂ ਜਨਤਕ ਕਰਦਿਆਂ ਇਸ ਨੂੰ ਦੇਸ਼ ਦੇ ਲੋਕਰਾਜੀ ਢਾਂਚੇ ਲਈ ...

Read More »

ਅਕਾਲੀ ਨੇ ਭਾਜਪਾ ਆਗੂ ਦੇ ਢਿੱਡ ਵਿੱਚ ਗੋਲੀ ਮਾਰੀ

ਅਕਾਲੀ ਨੇ ਭਾਜਪਾ ਆਗੂ ਦੇ ਢਿੱਡ ਵਿੱਚ ਗੋਲੀ ਮਾਰੀ

ਇਕ ਅਕਾਲੀ ਆਗੂ ਨੇ ਭਾਜਪਾ ਦੇ ਸੂਬਾਈ ਆਗੂ ਦੇ ਢਿੱਡ ਵਿੱਚ ਗੋਲੀ ਮਾਰ ਦਿੱਤੀ। ਭਾਜਪਾ ਆਗੂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਪੁਲੀਸ ਨੇ ਅਕਾਲੀ ਆਗੂ ਤੇ ਉਸ ਦੇ ਸਾਥੀ ਨੂੰ ਗ੍ਰਿਫ਼ਤਾਰ ਕਰਕੇ ਦੋ ਦਿਨਾ ਰਿਮਾਂਡ ਲਿਆ ਹੈ। ਪੁਲੀਸ ਨੇ ਕੁੱਲ ਦਸ ਜਣਿਆਂ ਨੂੰ ਨਾਮਜ਼ਦ ਕੀਤਾ ਹੈ। ਜਾਣਕਾਰੀ ਅਨੁਸਾਰ ਲੰਘੀ ਰਾਤ ਸਥਾਨਕ ਅਲੀ ਮੁਹੱਲੇ ’ਚ ਸੇਵਾ ਮੁਕਤੀ ਪਾਰਟੀ ਦੇ ਜਸ਼ਨ ਚੱਲ ਰਹੇ ਸਨ।

Read More »

ਹਰਿਆਣਾ ਸਰਕਾਰ ਵੱਲੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਪਾਠ ਸਕੂਲ ਦੀ ਕਿਤਾਬ ਵਿੱਚੋਂ ਕੱਢਣ ਦੀ ਨਿਖੇਧੀ

ਹਰਿਆਣਾ ਸਰਕਾਰ ਵੱਲੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਪਾਠ ਸਕੂਲ ਦੀ ਕਿਤਾਬ ਵਿੱਚੋਂ ਕੱਢਣ ਦੀ ਨਿਖੇਧੀ

ਹਰਿਆਣਾ ਸਰਕਾਰ ਵੱਲੋਂ ਸਿੱਖ ਗੁਰੁਆਂ ਦੇ ਇਤਿਹਾਸ ਨੂੰ ਸਕੂਲ ਦੀਆਂ ਕਿਤਾਬਾਂ ਵਿੱਚੋਂ ਕੱਢਣ ਦੀ ਨਿਖੇਧੀ ਕਰਦਿਆਂ ਦਿੱਲੀ ਦੇ ਵਿਧਾਇਕ ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੂੰ ਅਪੀਲ ਕੀਤੀ ਹੈ ਕਿ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਤੇ ਬਾਬਾ ਬੰਦਾ ਸਿੰਘ ਬਹਾਦਰ ਦੇ ਜੀਵਨ ‘ਤੇ ਅਧਿਆਇ ਹਰਿਆਣਾ ਦੇ ਸਿੱਖਿਆ ਸਿਲੇਬਸ ਵਿਚ ਸ਼ਾਮਿਲ ਕੀਤੇ ਜਾਣ।

Read More »
Scroll To Top