Home / Tag Archives: Avtar Singh

Tag Archives: Avtar Singh

Feed Subscription

ਸਿੱਖ ਵਿਦਵਾਨਾਂ ਦੀ ਜਿੰਮੇਵਾਰੀ

ਸਿੱਖ ਵਿਦਵਾਨਾਂ ਦੀ ਜਿੰਮੇਵਾਰੀ

ਕਿਸੇ ਵੀ ਕੌਮ ਦੇ ਵਿਦਵਾਨ ਅਜਿਹੇ ਸੱਜਣ ਹੋਇਆ ਕਰਦੇ ਹਨ ਜੋ ਕੌਮ ਦੇ ਇਤਿਹਾਸ ਦੇ ਅਤੀਤ ਦੀ ਲੋਅ ਨੂੰ ਕੌਮ ਦਾ ਭੀਵੱਖ ਰੁਸ਼ਨਾਉਣ ਲਈ ਵਰਤਣ। ਕੌਮ ਦੇ ਇਤਿਹਾਸਕਾਰਾਂ ਅਤੇ ਵਿਦਵਾਨਾਂ ਦਾ ਪਹਿਲਾ ਅਤੇ ਇਕੋ ਇੱਕ ਫਰਜ਼ ਹੀ ਇਹ ਹੁੰਦਾ ਹੈ ਕਿ ਉਹ ਕੌਮ ਦੇ ਰੌਸ਼ਨ ਭਵਿੱਖ ਲਈ ਹਮੇਸ਼ਾ ਹੀ ਕੰਮ ਕਰਦੇ ਰਹਿਣ। ਸਿਰਫ ਕੰਮ ਹੀ ਨਾ ਕਰਦੇ ਰਹਿਣ ਬਲਕਿ ਹਮੇਸ਼ਾ ਸਖਤ ਮਿਹਨਤ ਕਰਕੇ ਅਜਿਹਾ ਇਤਿਹਾਸ ਸਿਰਜਣ ਜੋ ਕੌਮ ਦੀ ਰੂਹ ਵਿੱਚ ਆਪਣਾਂ ਸੰਸਾਰ ਸਿਰਜਣ ਦੀ ਸਮਰਥਾ ਅਤੇ ਰੀਝ ਪੈਦਾ ਕਰ ਸਕੇ। ਜਿਹੜੀਆਂ ਕੌਮਾਂ ਹਾਲ ਦੀ ਘੜੀ ਕਿਸੇ ਬਹੁ-ਗਿਣਤੀ ਦੇ ਦਾਬੇ ਅਧੀਨ ਰਹਿਣ ਲਈ ਮਜਬੂਰ ਹਨ, ਉਨ੍ਹਾਂ ਦੇ ਵਿਦਵਾਨਾਂ ਅਤੇ ਇਤਿਹਾਸਕਾਰਾਂ ਸਿਰ ਤਾਂ ਇਹ ਜਿੰਮੇਵਾਰੀ ਬਹੁਤ ਤੀਬਰਤਾ ਨਾਲ ਆ ਜਾਂਦੀ ਹੈ ਕਿ ਉਹ ਕੌਮ ਨੂੰ ਕਿਸੇ ਵੀ ਅਜਿਹੇ ਬੌਧਿਕ ਹਮਲੇ ਦੀ ਮਾਰ ਤੋਂ ਬਚਾਉਣ ਜੋ ਦੁਸ਼ਮਣ ਨੇ ਉਸ ਕੌਮ ਦੇ ਨਿਆਰੇਪਣ ਨੂੰ ਖੋਰਾ ਲਾਉਣ ਜਾਂ ਉਸ ਨਿਆਰੇਪਣ ਨੂੰ ਤਬਾਹ ਕਰ ਦੇਣ ਦੇ ਮਨਸ਼ੇ ਨਾਲ ਵਿੱਿਢਆ ਹੋਵੇ।

Read More »

ਸੰਘ ਪਰਿਵਾਰ ਦੀ ਕਮਜੋਰ ਮਾਨਸਿਕਤਾ

ਸੰਘ ਪਰਿਵਾਰ ਦੀ ਕਮਜੋਰ ਮਾਨਸਿਕਤਾ

ਭਾਰਤ ਵਿੱਚ ਸਰਕਾਰੀ ਸਰਪ੍ਰਸਤੀ ਅਤੇ ਸੁਰੱਖਿਆ ਅਧੀਨ ਕੰਮ ਕਰ ਰਹੇ ਸੰਘ ਪਰਿਵਾਰ ਦੇ ਮੁਖੀ ਨੇ ਹੁਣ ਸਿੱਖ ਗੁਰੂ ਸਾਹਿਬਾਨ ਦੇ ਪੁਰਬਾਂ ਨੂੰ ਮਨਾਉਣ ਵਾਲੀ ਕਮੇਟੀ ਦੀ ਕਮਾਂਨ ਆਪ ਸੰਭਾਲਣ ਦਾ ਫੈਸਲਾ ਲਿਆ ਹੈ। ਕੌਮੀ ਭਾਈਚਾਰਿਆਂ ਵਿੱਚ ਨਫਰਤ ਫੈਲਾਉਣ ਲਈ ਮਸ਼ਹੂਰ ਇਸ ਫਿਰਕੂ ਹਿੰਦੂ ਸੰਗਠਨ ਦੇ ਮੁਖੀ ਮੋਹਨ ਭਾਗਵਤ ਨੇ ਸਿੱਖ ਗੁਰੂ ਸਾਹਿਬਾਨ ਦੇ ਪੁਰਬਾਂ ਸਬੰਧੀ ਹੋਣ ਵਾਲੇ ਸਮਾਗਮਾਂ ਦੀ ਰੂਪ ਰੇਖਾ ਤੋਂ ਲੈਕੇ ਵਿਚਾਰਧਾਰਾ ਤੱਕ ਦੇ ਪ੍ਰਜੈਕਟ ਆਪਣੇ ਹੱਥੀਂ ਲੈ ਲਏ ਹਨ।

Read More »

ਸਿੱਖ ਵਿਰੋਧੀ ਨਫਰਤ ਅਤੇ ਸਿੱਖ ਜਜਬਾ

ਸਿੱਖ ਵਿਰੋਧੀ ਨਫਰਤ ਅਤੇ ਸਿੱਖ ਜਜਬਾ

-ਅਵਤਾਰ ਸਿੰਘ  ਕਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਭਾਰਤ ਫੇਰੀ ਨੇ ਕਈ ਕਿਸਮ ਦੀਆਂ ਨਵੀਆਂ ਬਹਿਸਾਂ ਛੇੜ ਦਿੱਤੀਆਂ ਹਨ। ਘੱਟ ਗਿਣਤੀਆਂ ਦੀ ਸੱਤਾ ਵਿੱਚ ਹਿੱਸੇਦਾਰੀ ਬਨਾਮ ਘੱਟ ਗਿਣਤੀਆਂ ਦਾ ਕਤਲੇਆਮ, ਮਨੁੱਖਤਾਵਾਦੀ ਰਾਜਸੀ ਮਾਡਲ ਬਨਾਮ ਖੁੰਖਾਰੂ ਰਾਜਸੀ ਮਾਡਲ, ਹਰ ਕਿਸੇ ...

Read More »

ਅਜ਼ਾਦੀ ਦਾ ਦੁਖਾਂਤ

ਅਜ਼ਾਦੀ ਦਾ ਦੁਖਾਂਤ

ਅਜ਼ਾਦੀ ਅਜਿਹਾ ਸੁਖਮਈ ਅਹਿਸਾਸ ਅਤੇ ਭਾਵਨਾ ਹੈ ਕਿ ਮਨੁੱਖ ਅਜ਼ਾਦੀ ਲਈ ਆਪਣਾਂ ਆਪਾ ਵਾਰਨ ਲਈ ਵੀ ਤਿਆਰ ਹੋ ਜਾਂਦਾ ਹੈ। ਅਜ਼ਾਦ ਜੀਵਨ ਜਿਉਣਾਂ ਅਤੇ ਸਿਆਸੀ ਤੌਰ ਤੇ ਅਜਿਹੇ ਹਾਕਮਾਂ ਨਾਲ ਰਹਿਣਾਂ ਜੋ ਸਾਡੇ ਆਪਣੇ ਵਰਗੇ ਹੀ ਹੋਣ ਅਤੇ ਸਾਡੇ ਵਰਗੇ ਅਹਿਸਾਸਾਂ ਨੂੰ ਹੀ ਪ੍ਰਣਾਏ ਹੋਣ, ਹਰ ਮਨੁੱਖ ਦੀ ਪਹਿਲੀ ਪਸੰਦ ਹੁੰਦਾ ਹੈ। ਦੁਨੀਆਂ ਭਰ ਵਿੱਚ ਜਿੰਨੀਆਂ ਵੀ ਅਜ਼ਾਦੀ ਦੀਆਂ ਲਹਿਰਾਂ ਚੱਲੀਆਂ ਜਾਂ ਹਾਲੇ ਵੀ ਚੱਲ ਰਹੀਆਂ ਹਨ ਉਨ੍ਹਾਂ ਦਾ ਇੱਕੋ ਇੱਕ ਨਿਸ਼ਾਨਾ, ਆਪਣੇ ਅਤੇ ਸਿਰਫ ਆਪਣੇ ਲੋਕਾਂ ਦੇ ਰਾਜ ਥੱਲੇ ਜੀਵਨ ਬਸਰ ਕਰਨ ਦਾ ਹੁੰਦਾ ਹੈ। ਜਦੋਂ ਮਨੁੱਖ ਇਹ ਮਹਿਸੂਸ ਕਰਦਾ ਹੈ ਕਿ ਉਸ ਤੇ ਰਾਜ ਕਰਨ ਵਾਲੇ ਉਸਦੇ ਆਪਣੇ ਸਕੇ ਨਹੀ ਹਨ ਤਾਂ ਉਹ ਅਜਿਹੀ ਸਿਆਸੀ ਵਿਵਸਥਾ ਦੇ ਖਿਲਾਫ, ਸ਼ਾਂਤਮਈ, ਜਮਹੂਰੀ ਅਤੇ ਹਥਿਆਰਬੰਦ, ਹਰ ਕਿਸਮ ਦਾ ਸੰਘਰਸ਼ ਕਰਨ ਲਈ ਮੈਦਾਨ ਵਿੱਚ ਆ ਨਿੱਤਰਦਾ ਹੈ।

Read More »

ਜਗਦੀਸ਼ ਟਾਈਟਲਰ ਦੇ ਖੁਲਾਸੇ

ਜਗਦੀਸ਼ ਟਾਈਟਲਰ ਦੇ ਖੁਲਾਸੇ

੧੯੮੪ ਦੇ ਸਿੱਖ ਕਤਲੇਆਮ ਦੇ ਮੁੱਖ ਦੋਸ਼ੀ ਜਗਦੀਸ਼ ਟਾਈਟਲਰ ਨੇ ਪਿਛਲੇ ਇੱਕ ਮਹੀਨੇ ਦੌਰਾਨ ਦੋ ਵਾਰ ਉਸ ਕਤਲੇਆਮ ਵਿੱਚ ਆਪਣੀ ਸ਼ਮੂਲੀਅਤ ਹੋਣੀ ਅਸਿੱਧੇ ਤੌਰ ਤੇ ਕਬੂਲੀ ਹੈ। ਕੁਝ ਦਿਨ ਪਹਿਲਾਂ ਉਸਨੇ ਇੱਕ ਟੀ.ਵੀ. ਚੈਨਲ ਨਾਲ ਮੁਲਾਕਾਤ ਦੌਰਾਨ ਇਹ ਆਖਿਆ ਸੀ ਕਿ ਕਤਲੇਆਮ ਦੇ ਦਿਨਾਂ ਦੌਰਾਨ, ਰਾਜੀਵ ਗਾਂਧੀ ਉਸਦੇ ਨਾਲ ਦਿੱਲੀ ਦੀਆਂ ਸੜਕਾਂ ਤੇ ‘ਮੁਆਇਨਾ’ ਕਰ ਰਿਹਾ ਦੀ। ਹੁਣ ਉਸਨੇ ਇੱਕ ਸਟਿੰਗ ਓਪਰੇਸ਼ਨ ਵਿੱਚ ਇੱਕ ਤਰ੍ਹਾਂ ਨਾਲ ਇਹ ਗੱਲ ਕਬੂਲ ਕਰ ਲਈ ਹੈ ਕਿ, ੧੯੮੪ ਦੇ ਸਿੱਖ ਕਤਲੇਆਮ ਵਿੱਚ ਉਸਦਾ ਵੀ ਹੱਥ ਸੀ।

Read More »

ਸਿੱਖ ਜਵਾਨੀ ਦੀ ਭਟਕਣ

ਸਿੱਖ ਜਵਾਨੀ ਦੀ ਭਟਕਣ

ਪੰਜਾਬ ਦੀ ਪੁਲਸ ਨੇ ਪਿਛਲੇ ਦਿਨੀ ਚੜ੍ਹਦੀ ਉਮਰ ਦੇ ਦੋ ਸਿੱਖ ਜਵਾਨਾਂ ਨੂੰ ਮਾਰ ਮੁਕਾਇਆ ਹੈ। ਦੋ ਸਿੱਖ ਨੌਜਵਾਨਾਂ ਦੇ ਕਤਲ ਤੇ ਰਾਜ ਦੇ ਮੁੱਖ ਮੰਤਰੀ ਸਮੇਤ ਸਮੁੱਚੇ ਈਲੀਟ ਵਰਗ ਨੇ ਖੁਸ਼ੀਆਂ ਮਨਾਈਆਂ ਹਨ। ਹਰਜਿੰਦਰ ਸਿੰਘ ਭੁੱਲਰ ਉਰਫ ਵਿੱਕੀ ਗੌਂਡਰ ਅਤੇ ਉਸਦੇ ਸਾਥੀ ਸੇਮਾ ਲਹੌਰੀਆ ਨੂੰ ਪੰਜਾਬ ਤੋਂ ਉਚੇਚੇ ਤੌਰ ਤੇ ਗਈ ਪੁਲਸ ਪਾਰਟੀ ਨੇ ਇੱਕ ਪਾਸੜ ਗੋਲੀਬਾਰੀ ਵਿੱਚ ਰਾਜਸਥਾਨ ਦੇ ਇੱਕ ਪਿੰਡ ਵਿੱਚ ਮਾਰ ਮੁਕਾਇਆ। ਵਿੱਕੀ ਉ%ਤੇ ਦੋਸ਼ ਲਾਇਆ ਜਾਂਦਾ ਹੈ ਕਿ ਉਹ ਰਾਜ ਵਿੱਚ ਹੋਏ ਕਈ ਕਤਲਾਂ ਅਤੇ ਹੋਰ ਵਾਰਦਾਤਾਂ ਲਈ ਲੋੜੀਂਦਾ ਸੀ। ਨਾਭਾ ਜੇਲ੍ਹ ਨੂੰ ਤੋੜਨ ਵਾਲੀ ਘਟਨਾ ਵਿੱਚ ਵੀ ਉਸਦਾ ਹੱਥ ਆਖਿਆ ਜਾਂਦਾ ਹੈ।

Read More »

ਭਾਈ ਹਰਨੇਕ ਸਿੰਘ ਭੱਪ ਦਾ ਕੌਮੀ ਜਜਬਾ

ਭਾਈ ਹਰਨੇਕ ਸਿੰਘ ਭੱਪ ਦਾ ਕੌਮੀ ਜਜਬਾ

  -ਅਵਤਾਰ ਸਿੰਘ ਭਾਈ ਹਰਨੇਕ ਸਿੰਘ ਭੱਪ ਸਿੱਖ ਲਹਿਰ ਦੇ ਉਨ੍ਹਾਂ ਕੌਮੀ ਨਾਇਕਾਂ ਵਿੱਚੋਂ ਇੱਕ ਹੈ ਜਿਨ੍ਹਾਂ ਨੇ ਸਿੱਖ ਕੌਮ ਦੀ ਨਿਆਰੀ ਹਸਤੀ ਨੂੰ ਕਾਇਮ ਰੱਖਣ ਲਈ ਆਪਣੇ ਨਿੱਜੀ ਸੁਖ ਸਹੂਲਤਾਂ ਨੂੰ ਵਿਸਾਰ ਕੇ ਆਪਣਾਂ ਜੀਵਨ ਕੌਮ ਦੇ ਲੇਖੇ ਅਰਪਣ ...

Read More »

ਹਿੰਦੂ ਮੀਡੀਆ ਅਤੇ ਮਨੁੱਖੀ ਅਧਿਕਾਰ

ਹਿੰਦੂ ਮੀਡੀਆ ਅਤੇ ਮਨੁੱਖੀ ਅਧਿਕਾਰ

ਹਿੰਦੂ ਮੀਡੀਆ ਨੂੰ ਅੱਜਕੱਲ਼੍ਹ ਮਨੁੱਖੀ ਅਧਿਕਾਰਾਂ ਦਾ ਬੁਖਾਰ ਚੜ੍ਹਿਆ ਹੋਇਆ ਹੈ। ਬਹੁਤ ਦੇਰ ਬਾਅਦ ਭਾਰਤੀ ਮੀਡੀਆ ਦੇ ਮੂੰਹ ਵਿੱਚੋਂ ਮਨੁੱਖੀ ਅਧਿਕਾਰਾਂ ਦੀ ਗੱਲ ਸੁਣਨ ਨੂੰ ਮਿਲੀ ਹੈ। ਨਹੀ ਤਾਂ ਇਸਦਾ ਸਮੁੱਚਾ ਜੋਰ ਹੀ ਵੱਖ ਵੱਖ ਕੌਮਾਂ ਦੇ ਮਨੁੱਖੀ ਹੱਕਾਂ ਦਾ ਘਾਣ ਕਰਨ ਤੇ ਲੱਗਾ ਰਹਿੰਦਾ ਹੈ। ਦਿਨੇ ਰਾਤ ਇਹ ਮੀਡੀਆ ਜਿਸ ਤਰ੍ਹਾਂ ਸ਼ਬਦਾਂ ਰਾਹੀਂ ਛੋਟੀਆਂ ਕੌਮਾਂ ਦਾ ਕਤਲੇਆਮ ਕਰਦਾ ਹੈ ਉਸ ਦੇ ਮੱਦੇਨਜ਼ਰ ਇਸ ਦੇ ਮੂੰਹ ਵਿੱਚੋਂ ਮਨੁੱਖੀ ਅਧਿਕਾਰਾਂ ਦੀ ਗੱਲ ਕੁਝ ਅਚੰਭਾਜਨਕ ਜਿਹੀ ਲੱਗ ਰਹੀ ਸੀ।

Read More »

ਭਾਰਤੀ ਅਧਿਕਾਰੀਆਂ ਤੇ ਪਾਬੰਦੀ

ਭਾਰਤੀ ਅਧਿਕਾਰੀਆਂ ਤੇ ਪਾਬੰਦੀ

ਕਨੇਡਾ ਦੇ ਕੁਝ ਗੁਰੂਘਰਾਂ ਵੱਲ਼ੋਂ ਪਿਛਲੇ ਹਫਤੇ ਸਾਂਝੇ ਤੌਰ ਤੇ ਇਹ ਐਲਾਨ ਕੀਤਾ ਗਿਆ ਕਿ ਉਹ ਸਿੱਖਾਂ ਨਾਲ ਹੋ ਰਹੇ ਦੁਰਵਿਹਾਰ ਅਤੇ ਸਿੱਖਾਂ ਖਿਲਾਫ ਚਲਾਈ ਜਾ ਰਹੀ ਤਸ਼ੱਦਦ ਦੀ ਲਹਿਰ ਦੇ ਵਿਰੋਧ ਵਿੱਚ ਭਾਰਤੀ ਸਫਾਰਤਖਾਨੇ ਦੀ ਅਧਿਕਾਰੀਆਂ ਨੂੰ ਗੁਰੂਘਰਾਂ ਵਿੱਚ ਕੋਈ ਸਰਗਰਮੀ ਕਰਨ ਦੀ ਇਜਾਜਤ ਨਹੀ ਦੇਣਗੇ। ਇਨ੍ਹਾਂ ਗੂਰੂ ਘਰਾਂ ਦੇ ਪ੍ਰਬੰਧਕਾਂ ਨੇ ਦੋਸ਼ ਲਗਾਇਆ ਕਿ ੧੯੮੪ ਤੋਂ ਲੈਕੇ ਹੁਣ ਤੱਕ ਸਿੱਖਾਂ ਦੀ ਨਸਲਕੁਸ਼ੀ ਦੀ ਮੁਹਿੰਮ ਭਾਰਤ ਸਰਕਾਰ ਵੱਲ਼ੋਂ ਚਲਾਈ ਜਾ ਰਹੀ ਹੈ। ਸਿੱਖਾਂ ਦੇ ਕਾਤਲ ਪੁਲਿਸ ਅਫਸਰਾਂ ਨੂੰ ਲਗਾਤਾਰ ਬਚਾਇਆ ਜਾ ਰਿਹਾ ਹੈ। ਨਵੰਬਰ ੧੯੮੪ ਦੇ ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਵੀ ਸਰਕਾਰੀ ਸ਼ਹਿ ਤੇ ਬਚਾਇਆ ਜਾ ਰਿਹਾ ਹੈ ਅਤੇ ਸਿੱਖ ਸੰਘਰਸ਼ ਵਿੱਚ ਕੈਦ ਪੂਰੀ ਕਰ ਚੁੱਕੇ ਰਾਜਸੀ ਸਿੱਖ ਕੈਦੀਆਂ ਦੀ ਰਿਹਾਈ ਲਮਕਾਈ ਜਾ ਰਹੀ ਹੈ।

Read More »

ਜੂਨ 1984 ਦੇ ਦੁਖਾਂਤ ਦਾ ਸੰਦੇਸ਼: ਜ਼ਖਮਾਂ ਨੂੰ ਰੌਸ਼ਨੀ ਵਿਚ ਬਦਲੋ

ਜੂਨ 1984 ਦੇ ਦੁਖਾਂਤ ਦਾ ਸੰਦੇਸ਼: ਜ਼ਖਮਾਂ ਨੂੰ ਰੌਸ਼ਨੀ ਵਿਚ ਬਦਲੋ

20ਵੀਂ ਸਦੀ ਦੇ ਜ਼ਖਮਾਂ ਦੀ ਇਬਾਰਤ ਪਾਉਂਦਾ ਇਕ ਹੋਰ ਵਰ੍ਹਾ ਬੀਤ ਰਿਹਾ ਹੈ। 28 ਸਾਲ ਪਹਿਲਾਂ ਸਿੱਖ ਮਾਨਸਿਕਤਾ ’ਤੇ ਲੱਗੇ ਜ਼ਖਮਾਂ ਨੇ ਵਰ੍ਹਿਆਂ ਦੀ ਇਸ ਇਬਾਰਤ ਵਿਚ ਇਕ ਹੋਰ ਪੰਨਾ ਜੋੜ ਦਿੱਤਾ ਹੈ। ਜ਼ਖਮ ਜੋ ਡੂੰਘੇ ਵੀ ਹਨ, ਦੁਖਦਾਈ ਵੀ ਅਤੇ ਰਾਹ ਦਰਸਾਵੇ ਵੀ। ਜ਼ਖਮ ਜੋ ਪੀੜ ਵੀ ਦਿੰਦੇ ਹਨ ਅਤੇ ਰਾਹ ਵੀ ਰੁਸ਼ਨਾਉਂਦੇ ਹਨ। ਜ਼ਖਮ ਜੋ ਅਤੀਤ ਵੱਲ ਵੀ ਜਾਂਦੇ ਹਨ ਅਤੇ ਜੋ ਭਵਿੱਖ ਘੜਨ ਦੀ ਸਮਰੱਥਾ ਵੀ ਰੱਖਦੇ ਹਨ।

Read More »
Scroll To Top