Home / ਲੇਖ/ਵਿਚਾਰ (page 5)

Category Archives: ਲੇਖ/ਵਿਚਾਰ

Feed Subscription

ਭਾਈ ਧਰਮ ਸਿੰਘ ਦਾ ਜਨਮ ਅਸਥਾਨ ਹੈ ਪਿੰਡ ਸੈਫ਼ਪੁਰ, ਨੇੜੇ ਹਸਤਨਾਪੁਰ (ਉੱਤਰ ਪ੍ਰਦੇਸ਼)

ਭਾਈ ਧਰਮ ਸਿੰਘ ਦਾ ਜਨਮ ਅਸਥਾਨ ਹੈ ਪਿੰਡ ਸੈਫ਼ਪੁਰ, ਨੇੜੇ ਹਸਤਨਾਪੁਰ (ਉੱਤਰ ਪ੍ਰਦੇਸ਼)

ਪੰਜਾਂ ਪਿਆਰਿਆਂ ਵਿਚੋਂ ਦੂਜੇ ਨੰਬਰ 'ਤੇ ਆਪਣਾ ਸੀਸ ਗੁਰੂ ਗੋਬਿੰਦ ਰਾਏ ਜੀ ਨੂੰ ਭੇਟ ਕਰਨ ਵਾਲੇ ਭਾਈ ਧਰਮਦਾਸ ਜੋ ਕਿ 1699 ਵਿਚ ਅੰਮ੍ਰਿਤ ਛਕ ਕੇ ਭਾਈ ਧਰਮ ਸਿੰਘ ਬਣੇ ਸਨ, ਦੇ ਜਨਮ ਅਸਥਾਨ ਬਾਰੇ ਜ਼ਿਆਦਾ ਸਿੱਖ ਸੰਗਤਾਂ ਨੂੰ ਜਾਣਕਾਰੀ ਨਹੀਂ ਹੈ। 1999 ਨੂੰ ਜਦੋਂ ਖ਼ਾਲਸਾ ਪੰਥ ਵਲੋਂ ਖ਼ਾਲਸੇ ਦਾ 300 ਸਾਲਾ ਪ੍ਰਗਟ ਦਿਵਸ ਸ੍ਰੀ ਅਨੰਦਪੁਰ ਸਾਹਿਬ ਵਿਖੇ ਮਨਾਇਆ ਗਿਆ ਤਾਂ ਪੰਜਾਂ ਪਿਆਰਿਆਂ ਦੇ ਜਨਮ ਅਸਥਾਨਾਂ ਤੋਂ ਨਗਰ ਕੀਰਤਨ ਸ੍ਰੀ ਅਨੰਦਪੁਰ ਸਾਹਿਬ ਪੁੱਜੇ ਸਨ।

Read More »

ਸਮਾਜਿਕ ਏਕਤਾ ਦਾ ਆਧਾਰ ਬਣ ਸਕਦੀ ਹੈ ‘ਇਕ ਪਿੰਡ, ਇਕ ਗੁਰਦੁਆਰਾ ਮੁਹਿੰਮ’

ਸਮਾਜਿਕ ਏਕਤਾ ਦਾ ਆਧਾਰ ਬਣ ਸਕਦੀ ਹੈ ‘ਇਕ ਪਿੰਡ, ਇਕ ਗੁਰਦੁਆਰਾ ਮੁਹਿੰਮ’

ਭਾਵੇਂ ਦੇਰ ਨਾਲ ਹੀ ਸਹੀ, ਆਖ਼ਰਕਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖ ਸਮਾਜ ਅੰਦਰ ਵੰਡੀਆਂ ਦਾ ਕਾਰਨ ਬਣ ਰਹੇ ਪਿੰਡਾਂ, ਨਗਰਾਂ 'ਚ ਜਾਤਾਂ ਅਤੇ ਧੜੇਬੰਦੀਆਂ 'ਤੇ ਆਧਾਰਤ ਗੁਰਦੁਆਰਿਆਂ ਦੇ ਰੁਝਾਨ ਨੂੰ ਰੋਕਣ ਲਈ ਗੰਭੀਰਤਾ ਦਿਖਾਉਣ ਲੱਗੀ ਹੈ। ਲੰਘੀ 7 ਮਾਰਚ ਨੂੰ ਸ੍ਰੀ ਫ਼ਤਹਿਗੜ੍ਹ ਸਾਹਿਬ ਵਿਖੇ ਸ਼੍ਰੋਮਣੀ ਕਮੇਟੀ ਦੀ ਅੰਤ੍ਰਿੰਗ ਕਮੇਟੀ ਵਲੋਂ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੀ ਪਹਿਲਕਦਮੀ ਸਦਕਾ ਮਤਾ ਪਾਸ ਕਰਕੇ ਪਿੰਡਾਂ ਅਤੇ ਸ਼ਹਿਰਾਂ ਵਿਚ ਆਪਸੀ ਮੇਲ-ਮਿਲਾਪ ਅਤੇ ਮਿਲਵਰਤਨ ਵਧਾਉਣ, ਜਾਤਾਂ-ਪਾਤਾਂ ਅਤੇ ਬਿਰਾਦਰੀਆਂ ਦੀ ਵਿੱਥ ਨੂੰ ਖ਼ਤਮ ਕਰਦਿਆਂ, ਗੁਰਦੁਆਰਿਆਂ ਨੂੰ ਸਾਰਥਿਕ ਰੂਪ 'ਚ ਗੁਰੂ ਸਾਹਿਬਾਨ ਦੇ 'ਸਰਬ ਸਾਂਝੀਵਾਲਤਾ' ਦੇ ਉਪਦੇਸ਼ ਦੇ ਪ੍ਰਤੀਕ ਬਣਾਉਣ ਅਤੇ ਪੰਥਕ ਏਕਤਾ ਲਈ 'ਇਕ ਪਿੰਡ, ਇਕ ਗੁਰਦੁਆਰਾ ਲਹਿਰ' ਆਰੰਭ ਕਰਨ ਦਾ ਫ਼ੈਸਲਾ ਲਿਆ ਗਿਆ, ਜਿਸ ਮੁਤਾਬਕ ਸ਼੍ਰੋਮਣੀ ਕਮੇਟੀ ਉਨ੍ਹਾਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਅਤੇ ਪੰਚਾਇਤਾਂ ਨੂੰ ਸਨਮਾਨਿਤ ਕਰੇਗੀ, ਜੋ ਆਪਣੇ ਪਿੰਡਾਂ 'ਚ ਇਕ ਗੁਰਦੁਆਰਾ ਸਾਹਿਬ ਰੱਖਣ ਦਾ ਫ਼ੈਸਲਾ ਕਰਨਗੀਆਂ।

Read More »

ਸਿੱਖ, ਜਸਟਿਨ ਟਰੂਡੋ ਅਤੇ ਭਾਰਤੀ ਬਹੁਲਵਾਦ

ਸਿੱਖ, ਜਸਟਿਨ ਟਰੂਡੋ ਅਤੇ ਭਾਰਤੀ ਬਹੁਲਵਾਦ

ਸਮੁੱਚੇ ਸਿੱਖ ਭਾਈਚਾਰੇ ਨੂੰ ਜਿਹੜਾ ਕਿ ਅੱਜ ਧਰਤੀ ਦੇ ਪੂਰਬ ਤੋਂ ਪੱਛਮ ਤੱਕ ਵੱਖੋ ਵੱਖ ਦੇਸ਼ਾਂ ਵਿਚ ਵੱਸ ਰਿਹਾ ਹੈ, ਇਕ ਤੱਥ ਧਿਆਨ ਗੋਚਰੇ ਕਰ ਲੈਣਾ ਚਾਹੀਦਾ ਹੈ। ਉਹ ਇਹ ਕਿ ਆਮ ਕਰਕੇ ਬਹੁ ਗਿਣਤੀ ਭਾਰਤੀ ਭਾਈਚਾਰੇ ਤੇ ਖ਼ਾਸ ਕਰਕੇ ਭਾਰਤੀ ਨੀਤੀ ਦੇ ਸਿੱਖਾਂ ਪ੍ਰਤੀ ਵਤੀਰੇ ਵਿਚ ਕਿਸੇ ਵੀ ਤਰ੍ਹਾਂ ਦੀ ਤਬਦੀਲੀ ਦੀ ਤਵੱਕੋ ਉੱਕਾ ਹੀ ਨਾ ਕੀਤੀ ਜਾਵੇ। ਗੱਲ ਨੂੰ ਅਗਾਂਹ ਤੋਰਨ ਤੋਂ ਪਹਿਲਾਂ ਇਤਿਹਾਸ ਵੱਲ ਥੋੜ੍ਹੀ ਜਿਹੀ ਝਾਤੀ ਮਾਰ ਲਈਏ।

Read More »

ਸ਼ਹੀਦ ਭਾਈ ਸੁਬੇਗ ਸਿੰਘ ਜੀ ਅਤੇ ਸ਼ਹੀਦ ਭਾਈ ਸ਼ਾਹਬਾਜ਼ ਸਿੰਘ

ਸ਼ਹੀਦ ਭਾਈ ਸੁਬੇਗ ਸਿੰਘ ਜੀ ਅਤੇ ਸ਼ਹੀਦ ਭਾਈ ਸ਼ਾਹਬਾਜ਼ ਸਿੰਘ

ਰਚ, 1746 ਦੇ ਪਹਿਲੇ ਹਫ਼ਤੇ ਲਖਪਤ ਰਾਏ ਨੇ ਸਾਰੇ ਸਿੱਖ ਦੁਕਾਨਦਾਰਾਂ, ਮੁਲਾਜ਼ਮਾਂ ਅਤੇ ਕਿਸਾਨਾਂ ਦੀਆਂ ਗਿ੍ਫ਼ਤਾਰੀਆਂ ਦਾ ਹੁਕਮ ਜਾਰੀ ਕਰ ਦਿਤਾ | ਇਕ ਹਫ਼ਤੇ ਵਿਚ ਹੀ ਲਖਪਤ ਵਲੋਂ ਇਕ ਹਜ਼ਾਰ ਤੋਂ ਵੱਧ ਸਿੱਖ ਗਿ੍ਫ਼ਤਾਰ ਕੀਤੇ ਜਾ ਚੁੱਕੇ ਸਨ | ਲਖਪਤ ਰਾਏ ਨੇ ਇਨ੍ਹਾਂ ਸਾਰਿਆਂ ਨੂੰ ਕਤਲ ਕਰਨ ਵਾਸਤੇ 10 ਮਾਰਚ, 1746 ਦਾ ਦਿਨ ਮੁਕਰਰ ਕਰ ਦਿਤਾ | ਇਸ ਦਿਨ ਹਿੰਦੂਆਂ ਦਾ ਤਿਉਹਾਰ ‘ਸੋਮਾਵਤੀ ਮਸਿਆ’ (ਉਹ ਮਸਿਆ ਜਿਸ ਦਿਨ ਸੋਮਵਾਰ ਵੀ ਹੁੰਦਾ ਹੈ, ਕੁੱਝ ਹਿੰਦੂ ਇਸ ਨੂੰ ਵੀ ਪਵਿੱਤਰ ਸਮਝਦੇ ਹਨ) ਸੀ | ਇਸ ਕਰ ਕੇ ਬਹੁਤ ਸਾਰੇ ਮੁੱਖੀ ਹਿੰਦੂਆਂ ਨੇ ਲਖਪਤ ਨੂੰ ਮਿਲ ਕੇ ਇਨ੍ਹਾਂ ਸਾਰਿਆਂ ਨੂੰ ਸ਼ਹੀਦ ਕਰਨ ਤੋਂ ਰੋਕਣ ਦੀ ਕੋਸ਼ਿਸ਼ ਕੀਤੀ |

Read More »

ਕਿਸਾਨੀ ਖ਼ੁਦਕੁਸ਼ੀਆਂ ਦੇ ਅਸਲ ਕਾਰਨ ਤੇ ਸੰਭਾਵੀ ਹੱਲ

ਕਿਸਾਨੀ ਖ਼ੁਦਕੁਸ਼ੀਆਂ ਦੇ ਅਸਲ ਕਾਰਨ ਤੇ ਸੰਭਾਵੀ ਹੱਲ

ਭਾਰਤ ਇਸ ਸਮੇਂ ਜਿਹੜਾ ਖੇਤੀਬਾੜੀ ਸੰਕਟ ਹੰਢਾਅ ਰਿਹਾ ਹੈ, ਉਸ ਦਾ ਇੱਕ ਪੱਖ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਦੁਆਰਾ ਕੀਤੀਆਂ ਜਾ ਖ਼ੁਦਕੁਸ਼ੀਆਂ ਹਨ। ਨੈਸ਼ਨਲ ਕਰਾਇਮ ਰਿਕਾਰਡਜ਼ ਬਿਓਰੋ ਅਨੁਸਾਰ 1995 ਤੋਂ ਹੁਣ ਤੱਕ 3 ਲੱਖ ਤੋਂ ਵੱਧ ਕਿਸਾਨਾਂ ਦੀਆਂ ਖ਼ੁਦਕੁਸ਼ੀਆਂ ਦਰਜ ਹੋਈਆਂ ਹਨ। ਪੰਜਾਬ ਦੀਆਂ ਤਿੰਨ ਯੂਨੀਵਰਸਿਟੀਆਂ ਦੁਆਰਾ ਇੱਕਠੀ ਕੀਤੀ ਜਾਣਕਾਰੀ ਅਨੁਸਾਰ 2000 ਤੋਂ 2015 ਦੌਰਾਨ ਪੰਜਾਬ ਵਿੱਚ 16606 ਕਿਸਾਨਾਂ ਤੇ ਖੇਤ ਮਜ਼ਦੂਰਾਂ ਨੇ ਖ਼ੁਦਕੁਸ਼ੀ ਕੀਤੀ ਜਿਨ੍ਹਾਂ ਵਿੱਚੋਂ 40 ਫ਼ੀਸਦ ਦੇ ਕਰੀਬ ਖੇਤ ਮਜ਼ਦੂਰ ਹਨ।

Read More »

ਦੁਸ਼ਮਣ ਸਿਰ ’ਤੇ ਹੈ, ਕਦੋਂ ਤੱਕ ਆਪੋ ’ਚ ਲੜੀ ਜਾਉਗੇ? ਸਿੱਖੋ…!

ਦੁਸ਼ਮਣ ਸਿਰ ’ਤੇ ਹੈ, ਕਦੋਂ ਤੱਕ ਆਪੋ ’ਚ ਲੜੀ ਜਾਉਗੇ? ਸਿੱਖੋ…!

ਸਿੱਖੀ ਦੇ ਮੁੱਢਲੇ ਸਿਧਾਂਤਾਂ ’ਚ, ਅਸੂਲਾਂ ’ਚ ‘ਕਿਰਤ ਕਰੋ, ਨਾਮ ਜਪੋ, ਵੰਡ ਛਕੋ’’ ‘‘ਸੇਵਾ ਤੇ ਸਿਮਰਨ’’ ਹੈ ਜਾਂ ਫਿਰ ਧਰਤੀ ’ਤੇ ਹੁੰਦੇ ਹਰ ਜ਼ੋਰ-ਜ਼ਬਰ, ਜ਼ੁਲਮ-ਤਸ਼ੱਦਦ ਨੂੰ ਰੋਕਣਾ। ਦੁਸ਼ਟ ਨੂੰ ਸੋਧਣਾ ਤੇ ਮਜ਼ਲੂਮ ਦੀ ਰਾਖ਼ੀ ਕਰਨਾ ਹੈ। ਸਿੱਖੀ ਇੱਕ ਸਚੁੱਜੀ ਜੀਵਨ ਜਾਂਚ ਹੈ, ਜਿਹੜੀ ਮਨੁੱਖ ਨੂੰ ਪਰਮ ਮਨੁੱਖ ਦਾ ਦਰਜ਼ਾ ਹਾਸਲ ਕਰਵਾਉਣ ’ਚ ਸਹਾਈ ਹੰੁਦੀ ਹੈ। ਸਿੱਖੀ ਬਰਾਬਰੀ ਦਾ, ਮਕੁੰਮਲ ਅਜ਼ਾਦੀ ਦਾ, ਅਧਿਕਾਰ ਦਿੰਦੀ ਹੈ।

Read More »

‘ਪੰਥਕ’ ਆਗੂਆਂ ਦੇ ਰਾਜਸੀ ਸੁਆਰਥ ਹੀ ਕਰ ਰਹੇ ਨੇ ਸਿੱਖੀ ਦਾ ਘਾਣ

‘ਪੰਥਕ’ ਆਗੂਆਂ ਦੇ ਰਾਜਸੀ ਸੁਆਰਥ ਹੀ ਕਰ ਰਹੇ ਨੇ ਸਿੱਖੀ ਦਾ ਘਾਣ

ਬਚਪਨ ਤੋਂ ਇਕ ਕਹਾਣੀ ਸੁਣਦੇ ਚਲੇ ਆ ਰਹੇ ਹਾਂ ਕਿ ਇਕ ਅਧਿਆਪਕ ਨੇ ਆਪਣੀ ਕਲਾਸ ਦੇ ਬਲੈਕ-ਬੋਰਡ ਤੇ ਇਕ ਲਕੀਰ ਖਿੱਚੀ ਤੇ ਉਸਨੇ ਆਪਣੇ ਵਿਦਿਆਰਥੀਆਂ ਨੂੰ ਕਿਹਾ ਕਿ ਉਹ ਇਸਨੂੰ ਛੋਟਿਆਂ ਕਰ ਦੇਣ। ਇਕ ਵਿਦਿਆਰਥੀ ਉਠਿਆ, ਉਸਨੇ ਮੇਜ਼ ਤੋਂ ਡਸਟਰ ਚੁਕਿਆ ਤੇ ਲਕੀਰ ਨੂੰ ਥੋੜਾ ਮਿਟਾ ਦਿਤਾ ਤੇ ਕਿਹਾ ਕਿ ਇਹ ਲਕੀਰ ਛੋਟੀ ਹੋ ਗਈ ਹੈ। ਇਸੇ ਤਰ੍ਹਾਂ ਇੱਕ ਤੋਂ ਬਾਅਦ ਇੱਕ ਕਰ ਹੋਰ ਵਿਦਿਆਰਥੀ ਉਠੇ, ਉਨ੍ਹਾਂ ਵੀ ਇਸੇਤਰ੍ਹਾਂ ਹੀ ਕੀਤਾ।

Read More »

ਸਿੱਖ ਕੌਮ ਦੀ ਬਦਨਸੀਬੀ

ਸਿੱਖ ਕੌਮ ਦੀ ਬਦਨਸੀਬੀ

ਇਕ ਪਾਸੇ ਸਿੱਖ ਨੌਜਵਾਨ ਦਹਾਕਿਆਂ ਤੋਂ ਜੇਲ੍ਹਾਂ ਦੀਆਂ ਸੀਖਾਂ ਪਿੱਛੇ ਬੰਦ ਹਨ, ਸਰਕਾਰ ਉਨ੍ਹਾਂ ਦੀ ਰਿਹਾਈ ਲਈ ਤਿਆਰ ਨਹੀਂ ਹੈ। ਜੇਲ੍ਹਾਂ ਵਿੱਚ ਲੰਬੇ ਸਮੇਂ ਤੋਂ ਬੰਦ ਕਈ ਨੌਜਵਾਨਾਂ ਦੀ ਅਦਾਲਤ ਵੱਲੋਂ ਸੁਣਾਈ ਗਈ ਸਜ਼ਾ ਵੀ ਪੂਰੀ ਹੋ ਚੁੱਕੀ ਹੈ ਪ੍ਰੰਤੂ ਫਿਰ ਵੀ ਉਨ੍ਹਾਂ ਨੂੰ ਜੇਲ੍ਹ ਵਿੱਚੋਂ ਰਿਹਾਅ ਨਹੀਂ ਕੀਤਾ ਜਾ ਰਿਹਾ। ਹੋਰ ਤਾਂ ਹੋਰ ਨਜ਼ਰਬੰਦ ਸਿੱਖ ਨੌਜਵਾਨਾਂ ਨੂੰ ਜੇਲ੍ਹ ਤੋਂ ਬਾਹਰ ਆਉਣ ਲਈ ਪੈਰੋਲ ਤੱਕ ਨਹੀਂ ਮਿਲ ਰਹੀ। ਜੇਲ੍ਹ ਅੰਦਰ ਵੀ ਸਿੱਖ ਨੌਜਵਾਨਾਂ ਨੂੰ ਲੋੜੀਂਦੀਆਂ ਸਹੂਲਤਾਂ ਨਹੀਂ ਦਿੱਤੀਆਂ ਜਾ ਰਹੀਆਂ। ਸਿੰਘ ਸਾਹਿਬ ਭਾਈ ਜਗਤਾਰ ਸਿੰਘ ਹਵਾਰਾ ਦਾ ਇਲਾਜ ਨਹੀਂ ਕਰਵਾਇਆ ਜਾ ਰਿਹਾ।

Read More »

ਭਾਈ ਗੁਰਬਖਸ਼ ਸਿੰਘ ਦਾ ਵਿਛੋੜਾ

ਭਾਈ ਗੁਰਬਖਸ਼ ਸਿੰਘ ਦਾ ਵਿਛੋੜਾ

ਵੱਖ ਵੱਖ ਜੇਲ਼੍ਹਾਂ ਵਿੱਚ ਬੰਦ ਸਿੱਖ ਸਿਆਸੀ ਕੈਦੀਆਂ ਦੀ ਰਿਹਾਈ ਲਈ ਪਹਿਲੀ ਵਾਰ ਜਮਹੂਰੀ ਸੰਘਰਸ਼ ਅਰੰਭ ਕਰਨ ਵਾਲੇ ਭਾਈ ਗੁਰਬਖਸ਼ ਸਿੰਘ ਆਪਣੇ ਮਿਸ਼ਨ ਨੂੰ ਮੁੜ ਸਰ ਕਰਨ ਦੇ ਯਤਨਾਂ ਵਿੱਚ ਸਦੀਵੀ ਵਿਛੋੜਾ ਦੇ ਗਏ ਹਨ। ਪਿਛਲੇ ਦਿਨੀ ਭਾਈ ਗੁਰਬਖਸ਼ ਸਿੰਘ ਨੇ ਆਪਣੇ ਜੱਦੀ ਪਿੰਡ ਵਿੱਚ ਹੀ ਲੰਬੇ ਸਮੇਂ ਤੋਂ ਜੇਲ਼੍ਹਾਂ ਵਿੱਚ ਬੰਦ ਸਿੰਘਾਂ ਦੀ ਰਿਹਾਈ ਲਈ ਮੁੜ ਤੋਂ ਸੰਘਰਸ਼ ਅਰੰਭ ਕਰਨ ਦਾ ਯਤਨ ਕੀਤਾ। ਆਪ ਸਿੰਘਾਂ ਦੀ ਰਿਹਾਈ ਦੀਆਂ ਮੰਗਾਂ ਵਾਲਾ ਪੋਸਟਰ ਲੈ ਕੇ ਪਿੰਡ ਦੀ ਪਾਣੀ ਵਾਲੀ ਟੈਂਕੀ ਤੇ ਜਾ ਚੜ੍ਹੇ ਅਤੇ ਆਪਣਾਂ ਸੰਘਰਸ਼ ਮੁੜ ਅਰੰਭ ਕਰ ਦਿੱਤਾ। ਇਸੇ ਸੰਘਰਸ਼ ਦੌਰਾਨ ਹੀ ਆਪ ਜੀ ਨੇ ਆਪਣਾਂ ਵਿਰੋਧ ਜਾਰੀ ਰੱਖਦਿਆਂ ਪਾਣੀ ਵਾਲੀ ਟੈਂਕੀ ਤੋਂ ਛਾਲ ਮਾਰਕੇ ਆਪਣੀ ਜਾਨ ਦੇ ਦਿੱਤੀ।

Read More »

ਨਵੀਂ ‘ਸਿਰਜਣਾਤਮਕ ਤਬਾਹੀ’ ਲਿਆਉਣ ਦਾ ਮੌਕਾ

ਨਵੀਂ ‘ਸਿਰਜਣਾਤਮਕ ਤਬਾਹੀ’ ਲਿਆਉਣ ਦਾ ਮੌਕਾ

ਆਮ ਆਦਮੀ ਪਾਰਟੀ (ਆਪ) ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਵੱਲੋਂ ਮਾਣਹਾਨੀ ਕੇਸ ਦੇ ਖਾਤਮੇ ਲਈ ਅਕਾਲੀ ਨੇਤਾ ਬਿਕਰਮ ਸਿੰਘ ਮਜੀਠੀਆ ਪਾਸੋਂ ਮੰਗੀ ਗਈ ਮੁਆਫ਼ੀ ਤੋਂ ਜਦੋਂ ‘ਆਪ’ ਦੀ ਪੰਜਾਬ ਇਕਾਈ ਵਿੱਚ ਉਬਾਲ ਪੂਰੇ ਜ਼ੋਰ ‘ਤੇ ਸੀ ਤਾਂ ਇਸ ਸਭ ਬਾਰੇ ਪੜ੍ਹਦਿਆਂ ਮੇਰੇ ਮਨ ਮਸਤਕ ਵਿੱਚ ਖਿਆਲ ਉਭਰਿਆ ਕਿ ਆਪ ਵਿੱਚ ਜੋ ਬਗ਼ਾਵਤ ਉੱਭਰੀ ਹੈ, ਉਹ ‘ਸਿਰਜਣਾਤਮਕ ਤਬਾਹੀ’ ਹੈ।

Read More »
Scroll To Top