Home / ਲੇਖ/ਵਿਚਾਰ (page 4)

Category Archives: ਲੇਖ/ਵਿਚਾਰ

Feed Subscription

ਹੁਣ ਜਥੇਦਾਰਾਂ ਨੂੰ ਕੌਮ ਤਲਬ ਕਰੇ…

ਹੁਣ ਜਥੇਦਾਰਾਂ ਨੂੰ ਕੌਮ ਤਲਬ ਕਰੇ…

ਸਿਆਣਿਆਂ ਦੀ ਕਹਾਵਤ ਹੈ ਕਿ ਜਦੋਂ ਵਾੜ ਹੀ ਖੇਤ ਨੂੰ ਖਾਣ ਲੱਗ ਜਾਵੇ ਜਾਂ ਕੁੱਤੀ ਚੋਰਾਂ ਨਾਲ ਰਲ ਜਾਵੇ,ਫਿਰ ਬਚਾਅ ਦੀ ਕੋਈ ਗੰੁਜਾਇਸ਼ ਬਾਕੀ ਨਹੀਂ ਰਹਿੰਦੀ। ਹਿੰਦੂਤਵੀ ਤਾਕਤਾਂ ਨੇ ਸਿੱਖੀ ਦੇ ਨਿਰਾਲੇ ਤੇ ਨਿਆਰੇਪਣ ਨੂੰ ਖ਼ਤਮ ਕਰਨ ਲਈ ਲੱਕ ਬੰਨਿਆ ਹੋਇਆ ਹੈ ਅਤੇ ਸਿੱਖਾਂ ਦੀ ਅਗਵਾਈ ਕਰਨ ਵਾਲੀਆਂ ਸਾਰੀਆਂ ਸਿੱਖ ਸੰਸਥਾਵਾਂ ਦਾ ਲੋਭ ਲਾਲਸਾ ਦੇ ਹਥਿਆਰ ਨਾਲ ਭੋਗ ਪਾ ਕੇ, ਉਹਨਾਂ ਨੂੰ ਭਗਵਾਂ ਰੰਗ ਚਾੜਿਆ ਹੋਇਆ ਹੈ। ਇਸ ਕਾਰਨ ਉਹਨਾਂ ਨੂੰ ਆਪਣੀ ਐਨਕ ‘ਚ ਸਿਰਫ਼ ਭਗਵਾਂ ਹੀ ਵਿਖਾਈ ਦਿੰਦਾ ਹੈ। ਹੋਰ ਕੁਝ ਵਿਖਾਈ ਹੀ ਨਹੀਂ ਦਿੰਦਾ।

Read More »

ਹਿਰਾਸਤ ਵਿੱਚ ਲਏ ਸ਼ਖ਼ਸ ਦੇ ਕੀ ਹਨ ਅਧਿਕਾਰ?

ਹਿਰਾਸਤ ਵਿੱਚ ਲਏ ਸ਼ਖ਼ਸ ਦੇ ਕੀ ਹਨ ਅਧਿਕਾਰ?

ਹਿਰਾਸਤ ਵਿੱਚ ਲਏ ਗਏ ਸ਼ਖ਼ਸ ਦੇ ਅਧਿਕਾਰਾਂ ਦਾ ਜ਼ਿਕਰ ਸੰਵਿਧਾਨ ਦੇ ਆਰਟੀਕਲ 22 ਵਿੱਚ ਕੀਤਾ ਗਿਆ ਹੈ। ਭਾਰਤੀ ਕਨੂੰਨ ਮੁਤਾਬਕ ਕਿਸੇ ਵੀ ਸ਼ਖ਼ਸ ਨੂੰ ਕਨੂੰਨੀ ਮਨਜ਼ੂਰੀ ਬਿਨਾਂ ਹਿਰਾਸਤ ਵਿੱਚ ਨਹੀਂ ਲਿਆ ਜਾ ਸਕਦਾ। ਤਿੰਨ ਅਧਿਕਾਰ ਹਨ ਜੋ ਹਰ ਸ਼ਖਸ ਨੂੰ ...

Read More »

ਨਜ਼ਰੀਆ: ਸਿੱਖਾਂ ਦੀ ਵੱਖਰੀ ਪਛਾਣ ਦਾ ਮੁੱਦਾ ਚੁੱਕ ਕੇ ਕਿਹੜਾ ਨਿਸ਼ਾਨਾਂ ਸਾਧ ਰਹੇ ਸੁਖਬੀਰ ਸਿੰਘ ਬਾਦਲ

ਨਜ਼ਰੀਆ: ਸਿੱਖਾਂ ਦੀ ਵੱਖਰੀ ਪਛਾਣ ਦਾ ਮੁੱਦਾ ਚੁੱਕ ਕੇ ਕਿਹੜਾ ਨਿਸ਼ਾਨਾਂ ਸਾਧ ਰਹੇ ਸੁਖਬੀਰ ਸਿੰਘ ਬਾਦਲ

-ਜਗਤਾਰ ਸਿੰਘ ਸੀਨੀਅਰ ਪੱਤਰਕਾਰ   ਸ਼੍ਰੋਮਣੀ ਅਕਾਲੀ ਦਲ ਨੇ ਸਿੱਖਾਂ ਦੀ ਵੱਖਰੀ ਪਛਾਣ ਲਈ ਭਾਰਤੀ ਸੰਵਿਧਾਨ ਦੀ ਧਾਰਾ 25 ਦਾ ਮੁੱਦਾ ਪਿਛਲੀ ਵਾਰ ਸਾਲ 2000 ਵਿੱਚ ਚੁੱਕਿਆ ਸੀ। ਇਹ ਮੁੱਦਾ ਕੇਂਦਰ ਸਰਕਾਰ ਕੋਲ ਨਹੀਂ, ਸਗੋਂ ਸੰਵਿਧਾਨਕ ਰੀਵਿਊ ਕਮੇਟੀ ਕੋਲ ਚੁੱਕਿਆ ਗਿਆ। ...

Read More »

ਜਥੇਦਾਰਾਂ ਵਲੋਂ ਕੌਮ ਨੂੰ ਪਾਈ ਗਈ ਨਵੀਂ ਵੰਗਾਰ

ਜਥੇਦਾਰਾਂ ਵਲੋਂ ਕੌਮ ਨੂੰ ਪਾਈ ਗਈ ਨਵੀਂ ਵੰਗਾਰ

ਮਿਤੀ 6 ਜਨਵਰੀ ਨੂੰ ਮੁੰਬਈ ਵਿੱਚ ਕਲਗੀਧਰ ਪਾਤਸ਼ਾਹ ਦੇ ਪ੍ਰਕਾਸ਼ ਪੁਰਬ ਨੂੰ ਸਮਰਪਤ ਇੱਕ ਗੁਰਮਤਿ ਸਮਾਗਮ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਮਸ਼ਹੂਰ ਫ਼ਿਲਮੀ ਹਸਤੀਆਂ ਤੋਂ ਇਲਾਵਾ ਤਿੰਨ ਤਖਤਾਂ ਦੇ ਜਥੇਦਾਰ ਸਾਹਿਬਾਨ ਅਤੇ ਪ੍ਰਧਾਨ ਸ਼੍ਰੋਮਣੀ ਕਮੇਟੀ ਨੇ ਵੀ ਸ਼ਮੂਲੀਅਤ ਕੀਤੀ ।ਸਮਾਗਮ ਦਾ ਸਿੱਧਾ ਪ੍ਰਸਾਰਣ ਪੀਟੀਸੀ ਚੈੱਨਲ ਵਲੋਂ ਕੀਤਾ ਗਿਆ ।

Read More »

ਭਾਈ ਰਾਜਿੰਦਰ ਸਿੰਘ ਰਚਿਤ “ਖ਼ਾਲਸਾ ਪੰਥ ਬਨਾਮ ਡੇਰਾਵਾਦ” ਦਾ ਮੁੱਖ-ਬੰਦ

ਭਾਈ ਰਾਜਿੰਦਰ ਸਿੰਘ ਰਚਿਤ “ਖ਼ਾਲਸਾ ਪੰਥ ਬਨਾਮ ਡੇਰਾਵਾਦ” ਦਾ ਮੁੱਖ-ਬੰਦ

ਪ੍ਰਚੱਲਤ ਕਹਾਵਤ ਅਨੁਸਾਰ ਸਿੱਖੀ ਸ਼ੇਰਨੀ ਦਾ ਦੁੱਧ ਹੈ ਜੋ ਕੇਵਲ ਸੋਨੇ ਦੇ ਭਾਂਡੇ ਵਿੱਚ ਹੀ ਸਮਾ ਸਕਦਾ ਹੈ। ਇਸ ਦੀ ਮੰਗ ਹੈ ਕਿ ਹਰ ਸਿੱਖ ਦਾ ਕਿਰਦਾਰ ਸੋਨੇ ਵਰਗਾ ਸ਼ੁੱਧ ਹੋਵੇ ਤਾਂ ਹੀ ਸਿੱਖੀ ਧਾਰਨ ਦਾ ਹੱਕਦਾਰ ਬਣ ਸਕਦਾ ਹੈ। ਸਭ ਤੋਂ ਪਹਿਲਾਂ ਸਾਨੂੰ ਇਸ ਪੁਰਾਤਨ ਰੀਤ ਨੂੰ ਗਲ਼ ਲਾਉਣਾ ਪਵੇਗਾ।

Read More »

ਸਿੱਖੀ ’ਚ ਘੁਸਪੈਠ ਦੀ ਇਕ ਹੋਰ ਸਾਜਿਸ਼…

ਸਿੱਖੀ ’ਚ ਘੁਸਪੈਠ ਦੀ ਇਕ ਹੋਰ ਸਾਜਿਸ਼…

ਬੀਤੇ ਦਿਨਾਂ ’ਚ ਉਪਰੋਥਲੀ ਅਜਿਹੀਆਂ ਅਨੇਕਾਂ ਘਟਨਵਾਂ ਵਾਪਰੀਆਂ, ਜਿਨਾਂ ਦਾ ਸਬੰਧ ਕੌਮ ਦੇ ਭਵਿੱਖ ਨਾਲ ਅਤੇ ਕੌਮ ਦੁਸ਼ਮਣ ਤਾਕਤਾਂ ਦੀਆਂ ਸ਼ੈਤਾਨ ਚਾਲਾਂ ਨਾਲ ਜੁੜਿਆ ਹੈ। ਜਿਹੜੀਆਂ ਤਾਕਤਾਂ ਸਿੱਖੀ ’ਤੇ ਹਿੰਦੂਤਵੀ ਅਮਰਵੇਲ ਚੜਾਉਣਾ ਚਾਹੁੰਦੀਆਂ ਹਨ। ਫਿਲਮਾਂ ਦੀ ਕਲਾਕਾਰ ਬੀਬੀ ਪ੍ਰੀਤੀ ਸਪਰੂ ਨੇ ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ ਕੇ ਦੀ ਸਹਿਮਤੀ ਨਾਲ ਨਵਾਂ ਐਲਾਨ ਕੀਤਾ ਹੈ, ਉਸ ਐਲਾਨ ਅਨੁਸਾਰ ਕਸ਼ਮੀਰੀ ਪੰਡਿਤ ਹੁਣ ਆਪਣੇ-ਆਪ ਨੂੰ ‘‘ਤੇਗ ਬਹਾਦਰ ਪੰਥੀ’’ ਅਖਵਾਉਣਗੇ, ਜਿਸਦਾ ਸਾਫ਼ ਤੇ ਸਪੱਸ਼ਟ ਅਰਥ ਹੈ ਕਿ ਸਿੱਖਾਂ ’ਚ ਇੱਕ ਨਵਾਂ ਹਿੰਦੂ ਧੜਾ ਪੈਦਾ ਕਰ ਦਿੱਤਾ ਜਾਵੇ।

Read More »

ਭੀਮਾ ਕੋਰੇਗਾਓਂ ਹਿੰਸਕ ਝੜਪਾਂ: ਦਲਿਤ ਕਿਉਂ ਮਨਾਉਂਦੇ ਹਨ 200 ਸਾਲ ਪਹਿਲਾਂ ਮਿਲੀ ਜਿੱਤ ਦਾ ਜਸ਼ਨ?

ਭੀਮਾ ਕੋਰੇਗਾਓਂ  ਹਿੰਸਕ ਝੜਪਾਂ: ਦਲਿਤ ਕਿਉਂ ਮਨਾਉਂਦੇ ਹਨ 200 ਸਾਲ ਪਹਿਲਾਂ ਮਿਲੀ ਜਿੱਤ ਦਾ ਜਸ਼ਨ?

ਮਹਾਰਾਸ਼ਟਰ 'ਚ ਦਲਿਤਾਂ ਦੇ ਮਰਾਠਿਆਂ ਵਿਚਾਲੇ ਕਈ ਥਾਵਾਂ 'ਤੇ ਹਿੰਸਕ ਝੜਪਾਂ ਦੀਆਂ ਖਬਰਾਂ ਹਨ। ਇਨ੍ਹਾਂ ਝੜਪਾਂ ਦੀ ਸ਼ੁਰੂਆਤ ਕੋਰੇਗਾਓਂ ਭੀਮਾ, ਪਾਬਲ ਅਤੇ ਸ਼ਿਕਾਰਪੁਰ ਤੋਂ ਹੋਈ। ਇਨ੍ਹਾਂ ਝੜਪਾਂ ਵਿੱਚ ਕਥਿਤ ਤੌਰ 'ਤੇ ਇੱਕ ਵਿਅਕਤੀ ਦੀ ਮੌਤ ਹੋ ਗਈ। ਕੋਰੇਗਾਓਂ ਭੀਮਾ ਵਿੱਚ 1 ਜਨਵਰੀ, 1818 ਨੂੰ ਪੇਸ਼ਵਾ ਬਾਜੀਰਾਓ 'ਤੇ ਬ੍ਰਿਟਿਸ਼ ਸੈਨਿਕਾਂ ਦੀ ਜਿੱਤ ਦੀ 200ਵੀਂ ਵਰ੍ਹੇਗੰਢ ਮਨਾਈ ਜਾ ਰਹੀ ਸੀ, ਜਦੋਂ ਇਹ ਹਿੰਸਾ ਭੜਕੀ। ਇਸ ਮੌਕੇ 'ਤੇ ਕਈ ਗੱਡੀਆਂ ਸਾੜੇ ਜਾਣ ਦੀਆਂ ਖ਼ਬਰਾਂ ਹਨ।

Read More »

ਬੇਭਰੋਸਗੀ ਦੀ ਸਿਆਸਤ: ਅਗਲਾ ਨਿਸ਼ਾਨਾ ਦਲਿਤ

ਬੇਭਰੋਸਗੀ ਦੀ ਸਿਆਸਤ: ਅਗਲਾ ਨਿਸ਼ਾਨਾ ਦਲਿਤ

ਗੁਜਰਾਤ ਦੇ ਮੁੱਖ ਸਕੱਤਰ ਦੇ ਪੱਧਰ ਦੇ ਇੱਕ ਸੀਨੀਅਰ ਆਈਏਐੱਸ ਅਧਿਕਾਰੀ ਨੇ ਅਜਿਹੀ ਗੱਲ ਆਖੀ ਜੋ ਸੱਤਾਧਾਰੀ ਧਿਰ ਤੋਂ ਲੈ ਕੇ ਮੀਡੀਆ ਵਿੱਚ ਸ਼ਾਮਿਲ ਇਸ ਦੇ ਸਾਥੀਆਂ ਨੇ ਕਦੇ ਵੀ ਜਨਤਕ ਤੌਰ ’ਤੇ ਨਹੀਂ ਮੰਨੀ: ਗੁਜਰਾਤ ਦੇ ਵੋਟਰਾਂ ਨੇ ਭਾਜਪਾ ਨੂੰ ਬਹੁਤ ਮਾਮੂਲੀ ਬਹੁਮਤ ਇਸ ਲਈ ਦਿੱਤਾ ਕਿਉਂਕਿ ਕਿਸਾਨ ਨੇ ਖ਼ੁਦ ਨੂੰ ‘ਬਿਪਤਾ’ ਵਿੱਚ ਘਿਰੇ ਮਹਿਸੂਸ ਕੀਤਾ ਅਤੇ ਨੌਜਵਾਨਾਂ ਨੂੰ ਰੁਜ਼ਗਾਰ ਨਹੀਂ ਮਿਲਿਆ।

Read More »

ਭਾਈ ਸਤਵੰਤ ਸਿੰਘ ਤੇ ਭਾਈ ਕੇਹਰ ਸਿੰਘ ਦੀ ਸ਼ਹਾਦਤ ਨੂੰ ਯਾਦ ਕਰਦਿਆਂ…

ਭਾਈ ਸਤਵੰਤ ਸਿੰਘ ਤੇ ਭਾਈ ਕੇਹਰ ਸਿੰਘ ਦੀ ਸ਼ਹਾਦਤ ਨੂੰ ਯਾਦ ਕਰਦਿਆਂ…

ਹਿੰਸਾ ਦਾ ਸਿੱਖ ਧਰਮ ’ਚ ਕੋਈ ਥਾਂ ਨਹੀਂ ਹੈ। ਪ੍ਰੰਤੂ ਜ਼ੁਲਮ ਦੇ ਖ਼ਾਤਮੇ ਲਈ ਜ਼ਾਬਰ ਨੂੰ ਸੋਧਣਾ, ਸਿੱਖ ਦਾ ਮੁੱਢਲਾ ਫ਼ਰਜ਼ ਵੀ ਹੈ। ਖ਼ਾਲਸਾ ਕਿਸੇ ਨੂੰ ਭੈਅ ਨਹੀਂ ਦਿੰਦਾ, ਪ੍ਰੰਤੂ ਭੈਅ ਮੰਨਣ ਨੂੰ ਪਾਪ ਵੀ ਸਮਝਦਾ ਹੈ। ਉਹ ਇੱਜ਼ਤ ਗੁਆ ਕੇ ਜਿਉਣ ਨਾਲੋਂ, ਮੌਤ ਨੂੰ ਲੱਖ ਦਰਜੇ ਚੰਗਾ ਮੰਨਦਾ ਹੈ। ਸਿੱਖ ਹੋਰ ਸਭ ਕੁੱਝ ਬਰਦਾਸ਼ਤ ਕਰ ਸਕਦਾ ਹੈ। ਪ੍ਰੰਤੂ ਆਪਣੇ ਗੁਰੂ ਤੇ ਹਮਲਾ ਕਿਸੇ ਕੀਮਤ ਤੇ ਬਰਦਾਸ਼ਤ ਨਹੀਂ ਸਕਦਾ। ਗੁਰੂ ਤੇ ਹਮਲਾ ਕਰਨ ਵਾਲੇ ਨੂੰ ਸਬਕ ਸਿਖਾਉਣਾ ਫਿਰ ਉਸਦਾ ਜੀਵਨ ਮਨੋਰਥ ਬਣ ਜਾਂਦਾ ਹੈ। ਇਸੇ ਕਾਰਨ ਇਨਾਂ ਗੁਣਾਂ ਸਦਕਾ ਹੀ ਸਿੱਖਾਂ ਦੇ ਕੱਟੜ ਵਿਰੋਧੀਆਂ ਨੇ ਵੀ ਸਿੱਖਾਂ ਦੀ ਰੱਜ ਕੇ ਸ਼ਲਾਘਾ ਕੀਤੀ ਹੈ। ਸਿੱਖ ਕੌਮ ਬਾਰੇ ਪ੍ਰਵਾਣਿਤ ਹੈ ਕਿ ਇਹ ਕਰਜ਼ਾ ਸਿਰ ਨਹੀਂ ਰੱਖਦੀ । ਹਰ ਜ਼ਾਬਰ ਦਾ ਮੂੰਹ ਤੋੜਵਾ ਉੱਤਰ ਦਿੰਦੀ ਆਈ ਹੈ । ਹਰ ਜ਼ੁਲਮ ਦੇ ਖ਼ਾਤਮੇ ਲਈ ਇਸ ਨੇ ਹਮੇਸ਼ਾ ਜਾਨ ਦੀ ਬਾਜ਼ੀ ਲਾਈ ਹੈ ।

Read More »

ਮੂਲ ਨਾਨਕਸ਼ਾਹੀ ਕੈਲੰਡਰ ਨੂੰ ਰੱਦ ਕਰਨ ਵਾਲਿਆਂ ਨੂੰ ਕੌਮ ਨੇ ਕੀਤਾ ਰੱਦ

ਮੂਲ ਨਾਨਕਸ਼ਾਹੀ ਕੈਲੰਡਰ ਨੂੰ ਰੱਦ ਕਰਨ ਵਾਲਿਆਂ ਨੂੰ ਕੌਮ ਨੇ ਕੀਤਾ ਰੱਦ

ਦਸਮ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਅੱਜ ਸੰਗਤਾਂ ਵੱਲੋਂ ਨਾਨਕਸ਼ਾਹੀ ਕਲੰਡਰ ਤੇ ਡੱਟਵਾਂ ਪਹਿਰਾ ਦਿੰਦਿਆਂ ਸ਼ਰਧਾ ਅਤੇ ਪੂਰੇ ਉਤਸਾਹ ਨਾਲ ਮਨਾਇਆ ਗਿਆ ਤੇ ਸੰਗਤਾਂ ਵੱਲੋਂ ਗੁਰੂ ਘਰਾਂ ਵਿੱਚ ਪਹੰੁਚਕੇ ਸੀਸ ਨਿਵਾਏ, ਇਸ਼ਨਾਨ ਕੀਤੇ, ਗੁਰੂ ਘਰ ਦੇ ਲੰਗਰ ਦੀ ਬਖਸ਼ਿਸ਼ ਪ੍ਰਾਪਤ ਕੀਤੀ ਅਤੇ ਅਮਨ ਸ਼ਾਂਤੀ, ਭਾਈਚਾਰਕ ਸਾਂਝ ਤੇ ਚੜਦੀਕਲਾ ਦੀ ਅਰਦਾਸ ਕੀਤੀ। ਜਦੋਂ ਕਿ ਸੰਗਤਾਂ ਵੱਲੋਂ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਕੌਮ ਵੱਲੋਂ ਨਕਾਰੇ ਜਥੇਦਾਰਾਂ ਦਾ ਫੈਸਲਾ ਪੂਰੀ ਤਰਾਂ ਨਕਾਰ ਦਿੱਤਾ।

Read More »
Scroll To Top