Home / ਲੇਖ/ਵਿਚਾਰ (page 30)

Category Archives: ਲੇਖ/ਵਿਚਾਰ

Feed Subscription

ਦਸਤਾਰ ਨੂੰ ਰਾਜਸੀ ਡਰਾਮਾ ਬਣਾਉਣ ਤੋਂ ਗੁਰੇਜ ਕੀਤਾ ਜਾਵੇ

ਦਸਤਾਰ ਨੂੰ ਰਾਜਸੀ ਡਰਾਮਾ ਬਣਾਉਣ ਤੋਂ ਗੁਰੇਜ ਕੀਤਾ ਜਾਵੇ

ਦਸਤਾਰ ਸਿੱਖ ਦੇ ਸਿਰ ਦਾ ਤਾਜ ਹੈ। ਇਹ ਕੋਈ ਮਖੌਲ ਠੱਠੇ ਦੀ ਪਾਤਰ ਨਹੀਂ ਹੈ। ਇਸ ਦਸਤਾਰ ਬਦਲੇ ਗੁਰੂ ਸਾਹਿਬ ਨੇ ਸਰਬੰਸ ਵਾਰਿਆ ਹੈ। ਸਿੱਖ ਬੀਬੀਆਂ ਨੇ ਬੱਚਿਆਂ ਦੇ ਟੋਟੇ ਕਰਵਾਕੇ ਗਲਾਂ ਵਿੱਚ ਹਾਰ ਪਵਾਏ ਹਨ। ਉਬਲਦੀਆਂ ਦੇਗਾਂ ,ਖੂੰਨੀ ਚਰਖੜੀਆਂ ਦੇ ਝੂਟੇ, ਰੰਬੀਆਂ ਨਾਲ ਖੋਪਰ ਲਹਿਣੇ, ਦਸਤਾਰ ਦੀ ਅਹਿਮੀਅਤ ਦੀ ਸ਼ਾਹਦੀ ਭਰਦੇ ਹਨ। ਦਸਤਾਰ ਧਾਰਮਿਕ ਚਿੰਨ ਵੀ ਹੈ , ਨਿਵੇਕਲੀ ਪਹਿਚਾਣ ਦੀ ਪ੍ਰਤੀਕ ਵੀ ਹੈ, ਇਹ ਸਿੱਖ ਦੀ ਅਣਖ ਵੀ ਹੈ। ਜਦੋਂ ਕਦੇ ਦਸਤਾਰ ਨੂੰ ਹੱਥ ਪਿਆ ਤਾਂ ਫਿਰ ਸਿਰਾਂ ਦਾ ਪਾਸਾ ਖੇਡਿਆ ਗਿਆ। ਜਿੱਤ ਹੋਵੇ ਜਾਂ ਹਾਰ ਇਸ ਦੇ ਕੋਈ ਬਹੁਤੇ ਅਰਥ ਨਹੀਂ, ਪਰ ਦਸਤਾਰ ਵਾਸਤੇ ਲੜ ਮਰਨਾ ਬਹੁਤ ਕੁੱਝ ਮਹਿਣੇ ਰੱਖਦਾ ਹੈ।

Read More »

‘ਜੰਗ-ਹਿੰਦ-ਪੰਜਾਬ’ ਜਾਰੀ ਹੈ

‘ਜੰਗ-ਹਿੰਦ-ਪੰਜਾਬ’ ਜਾਰੀ ਹੈ

29 ਜੂਨ ਨੂੰ ਦੁਨੀਆ ਭਰ ਵਿੱਚ ਬੈਠੀ 26 ਮਿਲੀਅਨ ਸਿੱਖ ਕੌਮ, ਆਪਣੀ ਗਵਾਚੀ ਬਾਦਸ਼ਾਹੀ ਦੀ ਯਾਦ ਨੂੰ ਬੜੀ ਸ਼ਿੱਦਤ ਨਾਲ ਮਹਿਸੂਸ ਕਰਦੀ ਹੈ ਕਿਉਂਕਿ ਇਸ ਦਿਨ 29 ਜੂਨ, 1839 ਨੂੰ ਸ਼ੇਰੇ-ਪੰਜਾਬ, ਮਹਾਰਾਜਾ ਰਣਜੀਤ ਸਿੰਘ ਨੇ ਲਾਹੌਰ ਦੀ ਧਰਤੀ ’ਤੇ ਆਪਣਾ ਅਖਰੀਲਾ ਸਾਹ ਲਿਆ ਸੀ। 1799 ਨੂੰ ਲਾਹੌਰ ਦੇ ਸ਼ਾਹੀ ਕਿਲੇ ਵਿੱਚ ਲਗਭਗ 18 ਸਾਲ ਦੀ ਉਮਰ ਵਿੱਚ ਤਖ਼ਤਨਸ਼ੀਨ ਹੋਣ ਵਾਲੇ ਗੱਭਰੂ ਰਣਜੀਤ ਸਿੰਘ ਨੇ ਪੂਰੇ 40 ਵਰੇ ਪੰਜਾਂ ਦਰਿਆਵਾਂ ਦੀ ਧਰਤੀ ’ਤੇ ‘ਸਰਕਾਰ-ਏ-ਖਾਲਸਾ ਜੀਓ’ ਦੀ ਅਗਵਾਈ ਕੀਤੀ।

Read More »

ਬਰਸੀ ‘ਤੇ ਵਿਸ਼ੇਸ਼: ਕੂਟਨੀਤੀ ਦੇ ਮਾਹਿਰ ਸਨ ਮਹਾਰਾਜਾ ਰਣਜੀਤ ਸਿੰਘ

ਬਰਸੀ ‘ਤੇ ਵਿਸ਼ੇਸ਼: ਕੂਟਨੀਤੀ ਦੇ ਮਾਹਿਰ ਸਨ ਮਹਾਰਾਜਾ ਰਣਜੀਤ ਸਿੰਘ

ਮਹਾਰਾਜਾ ਰਣਜੀਤ ਸਿੰਘ ਦੇ ਸੈਨਿਕ ਜੀਵਨ ਨੇ ਖ਼ਾਲਸਾ ਦੇ ਨਾਂਅ ਨੂੰ ਸਦਾ ਲਈ ਰੌਸ਼ਨ ਕੀਤਾ ਹੈ ਤੇ ਸਿੱਖਾਂ ਦੀ ਪਛਾਣ ਯੋਧਿਆਂ ਦੀ ਕੌਮ ਦੇ ਰੂਪ ਵਿਚ ਸਥਾਪਤ ਕੀਤੀ ਹੈ। ਉਸ ਦੀਆਂ ਕਸੂਰ, ਮੁਲਤਾਨ, ਕਸ਼ਮੀਰ, ਅਟਕ, ਡੇਰਿਆਂ ਤੇ ਪੇਸ਼ਾਵਰ ਦੀਆਂ ਜਿੱਤਾਂ ਸਦਾ ਯਾਦ ਰੱਖਣਯੋਗ ਰਹਿਣਗੀਆਂ।

Read More »

ਕਿਸਾਨ ਖ਼ੁਦਕੁਸ਼ੀਆਂ: ਬਾਜ਼ੀ ਹਾਰ ਗਿਆ ਮਿੱਟੀ ਦਾ ਜਾਇਆ…

ਕਿਸਾਨ ਖ਼ੁਦਕੁਸ਼ੀਆਂ: ਬਾਜ਼ੀ ਹਾਰ ਗਿਆ ਮਿੱਟੀ ਦਾ ਜਾਇਆ…

ਪੰਜਾਬ ਦੇ ਕਿਸਾਨਾਂ ਦੇ ਦੁੱਖ ਦਰਦ ਤੇ ਤ੍ਰਾਸਦੀ ਹੁਣ ਪੰਜਾਬੀ ਸਾਹਿਤ ਵਿੱਚ ਵੀ ਸਾਹਮਣੇ ਆਉਣ ਲੱਗੇ ਹਨ। ਪਿਛਲੇ ਦਿਨੀਂ ਪੰਜਾਬੀ ਵਿੱਚ ਅਜਿਹੀਆਂ ਬਹੁਤ ਸਾਰੀਆਂ ਰਚਨਾਵਾਂ ਰਚੀਆਂ ਗਈਆਂ ਹਨ ਜੋ ਪੇਂਡੂ ਅਰਥਚਾਰੇ ਦੇ ਸੰਕਟ ਤੋਂ ਉਪਜੀਆਂ ਸਮੱਸਿਆਵਾਂ ਤੇ ਸੰਤਾਪ ਦੀ ਤਰਜਮਾਨੀ ਕਰਦੀਆਂ ਹਨ।

Read More »

ਅੰਮ੍ਰਿਤ ਸਰੁ ਸਿਫਤੀ ਦਾ ਘਰ

ਅੰਮ੍ਰਿਤ ਸਰੁ ਸਿਫਤੀ ਦਾ ਘਰ

-ਹਰਸ਼ਰਨ ਕੌਰ     ਪੰਜਾਬ ਦੀ ਮੁਕੱਦਸ ਧਰਤੀ ਤੇ ਸਿੱਖਾਂ ਦੇ ਕੇਂਦਰੀ ਧਾਰਮਿਕ ਅਸਥਾਨ ਸ਼ਹਿਰ ਅੰਮ੍ਰਿਤਸਰ ਦਾ ਅੱਜ 440ਵਾਂ ਸਥਾਪਨਾ ਦਿਹਾੜਾ ਮਨਾਇਆ ਗਿਆ। ਸ਼ਹਿਰ ਅੰਮ੍ਰਿਤਸਰ ਦੀ ਨੀਂਹ ਸਿੱਖਾਂ ਦੇ ਚੌਥੇ ਗੁਰੂ ਸ੍ਰੀ ਗੁਰ ਰਾਮਦਾਸ ਜੀ ਨੇ ਰੱਖੀ ਸੀ। ਸਾਰੇ ਗੁਰੂ ...

Read More »

ਕਰਜ਼ੇ ਦੀ ਦਹਿਸ਼ਤ ਕਦੋਂ ਖ਼ਤਮ ਹੋਵੇਗੀ…?

ਕਰਜ਼ੇ ਦੀ ਦਹਿਸ਼ਤ ਕਦੋਂ ਖ਼ਤਮ ਹੋਵੇਗੀ…?

-ਜਸਪਾਲ ਸਿੰਘ ਹੇਰਾਂ ਪੰਜਾਬ ਦੀ ਕੈਪਟਨ ਸਰਕਾਰ ਨੇ ਕਿਸਾਨਾਂ ਦੀ ਕਰਜ਼ਾ ਮੁਆਫ਼ੀ ਦਾ ਅੱਧਾ- ਅਧੂਰਾ ਐਲਾਨ ਕਰ ਵੀ ਦਿੱਤਾ ਹੈ ਅਤੇ ਕੈਪਟਨ ਅਮਰਿੰਦਰ ਵੱਲੋਂ ਵਾਰ- ਵਾਰ ਇਹ ਭਰੋਸਾ ਦਿੱਤੇ ਜਾਣ ਦੇ ਬਾਵਜੂਦ ਕਿ ਛੋਟੇ ਕਿਸਾਨਾਂ ਦਾ ਕਰਜ਼ਾ ਹਰ ਹੀਲੇ ਮਾਫ਼ ...

Read More »

ਭਾਰਤ ਵਿੱਚ ਮੀਡੀਆ ਦੇ ਹੱਕਾਂ ’ਤੇ ਛਾਪਾ

ਭਾਰਤ ਵਿੱਚ ਮੀਡੀਆ ਦੇ ਹੱਕਾਂ ’ਤੇ ਛਾਪਾ

ਕਰਨਾਟਕ ਵਿਧਾਨ ਸਭਾ ਨੇ ਮੀਡੀਆ ਦੀ ਆਜ਼ਾਦੀ ਉੱਪਰ ਹਮਲੇ ਪੱਖੋਂ ਨਵਾਂ ਅਧਿਆਇ ਆਰੰਭਦਿਆਂ ਦੋ ਅਖ਼ਬਾਰਾਂ ਦੇ ਸੰਪਾਦਕਾਂ ਨੂੰ ਇੱਕ-ਇੱਕ ਸਾਲ ਦੀ ਕੈਦ ਅਤੇ ਦਸ-ਦਸ ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ। ਇਹ ਨਿਹਾਇਤ ਅਫ਼ਸੋਸਨਾਕ ਕਾਰਵਾਈ ਹੈ। ਸੰਵਿਧਾਨ ਸਾਡੇ ਵਿਧਾਨ ਮੰਡਲ ਨਾਲ ਜੁੜੇ ਅਦਾਰਿਆਂ ਨੂੰ ਕੁਝ ਵਿਸ਼ੇਸ਼ ਅਧਿਕਾਰਾਂ ਨਾਲ ਲੈਸ ਕਰਦਾ ਹੈ। ਇਨ੍ਹਾਂ ਦਾ ਮਕਸਦ ਸਦਨ ਦੇ ਅੰਦਰ ਵਿਚਾਰਾਂ ਦੇ ਪ੍ਰਗਟਾਵੇ ਦੀ ਆਜ਼ਾਦੀ ਯਕੀਨੀ ਬਣਾਉਣਾ ਅਤੇ ਮੈਂਬਰਾਂ ਨੂੰ ਬੇਲੋੜੀ ਮੁਕੱਦਮੇਬਾਜ਼ੀ ਤੋਂ ਬਚਾਉਣਾ ਹੈ।

Read More »

ਹਿੰਦੀ ਲਹਿਰ ਨੂੰ ਕਿਵੇਂ ਠੱਲਾਂਗੇ…?

ਹਿੰਦੀ ਲਹਿਰ ਨੂੰ ਕਿਵੇਂ ਠੱਲਾਂਗੇ…?

ਭਾਜਪਾ ਸਮੇਤ ਸਮੁੱਚੀ ਭਗਵਾਂ ਬਿ੍ਰਗੇਡ ‘‘ਹਿੰਦੂ, ਹਿੰਦੀ, ਹਿੰਦੁਸਤਾਨ’’ ਦੇ ਏਜੰਡੇ ਦੀ ਅਨੁਆਈ ਹੈ ਅਤੇ ਉਸਦੀ ਪੂਰਤੀ ਲਈ ਹਮੇਸ਼ਾ ਯਤਨਸ਼ੀਲ ਸੀ ਅਤੇ ਹੈ, ਇਸ ਕੌੜੇ ਸੱਚ ਨੂੰ ਹਰ ਕੋਈ ਜਾਣਦਾ ਹੈ। ਮੋਦੀ ਦੀ ਸਰਕਾਰ ਆਉਣ ਤੇ ਭਗਵਾਂ ਬਿ੍ਰਗੇਡ ਆਪਣੇ ਇਸ ਏਜੰਡੇ ਨੂੰ ਲੈ ਕੇ ਤੇਜ਼ੀ ਨਾਲ ਅੱਗੇ ਵੱਧਣ ਲੱਗ ਪਈ ਹੈ ਅਤੇ ਇਸੇ ਲਈ ‘ਹਿੰਦੀ’ ਦੇ ਪਾਸਾਰੇ ਲਈ ਲੰਗਰ ਲੰਗੋਟੇ ਕੱਸ ਲਏ ਗਏ ਹਨ।

Read More »

ਜੂਨ 1984 ਦੇ ਵਰਤਾਰੇ ਨੂੰ ਕਿਵੇਂ ਸਮਝਿਆ ਜਾਵੇ – ਸੁਰਜੀਤ ਸਿੰਘ ਗੋਪੀਪੁਰ*

ਜੂਨ 1984 ਦੇ ਵਰਤਾਰੇ ਨੂੰ ਕਿਵੇਂ ਸਮਝਿਆ ਜਾਵੇ  – ਸੁਰਜੀਤ ਸਿੰਘ ਗੋਪੀਪੁਰ*

ਕਿਸੇ ਸ਼ਾਇਰ ਨੇ ਲਿਖਿਆ ਹੈ: ‘ਨੈਣ ਸਬਰ ਤੇ ਸਿਦਕ ਦੇ ਨੀਂਦ ’ਤੇ ਕਰਦੇ ਲੋਅ। ਪੱਤ ਲੁੱਟਣ ਦੇ ਹਾਦਸੇ ਕਿੱਥੇ ਲਵਾਂ ਲੁਕੋ।’

Read More »

ਐਮਰਜੈਂਸੀ ਦੀ ਚਰਚਾ ਫਿਰ ਕਿਉਂ…?

ਐਮਰਜੈਂਸੀ ਦੀ ਚਰਚਾ ਫਿਰ ਕਿਉਂ…?

42 ਵਰੇਂ ਪਹਿਲਾਂ ਇਸ ਦੇਸ਼ ’ਚ ਉਸ ਸਮੇਂ ਦੇ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਐਮਰਜੈਂਸੀ ਲਾਈ ਸੀ ਅਤੇ ਅੱਜ ਭਾਜਪਾ ਦਾ ਸਭ ਤੋਂ ਸੀਨੀਅਰ ਅਤੇ ਬਜ਼ੁਰਗ ਆਗੂ ਅਡਵਾਨੀ ਫ਼ਿਰ ਦੇਸ਼ ’ਚ ਐਮਰਜੈਂਸੀ ਵਰਗੇ ਹਾਲਤ ਬਣ ਜਾਣ ਦੀ ਚਰਚਾ ਕਰ ਰਿਹਾ ਹੈ। ਅੱਜ ਜਦੋਂ ਦੇਸ਼ ਵਾਸੀ ਉਸ ਐਮਰਜੈਂਸੀ ਦੀ 42ਵੀਂ ਵਰੇਗੰਢ ਮਨਾ ਰਹੇ ਹਨ ਤਾਂ ਇਸ ਵਿਚਾਰਨ ਵਾਲੀ ਗੱਲ ਹੈ ਕਿ ਕੀ ਇਤਿਹਾਸ ਅਤੇ ਸਮਾਂ ਫਿਰ ਆਪਣੇ-ਆਪ ਨੂੰ ਦੁਹਰਾਏਗਾ।

Read More »
Scroll To Top