Home / ਲੇਖ/ਵਿਚਾਰ (page 3)

Category Archives: ਲੇਖ/ਵਿਚਾਰ

Feed Subscription

ਹੁਣ ਗੁਰੂ ਸਾਹਿਬਾਨ ਦੀ ਜੀਵਨੀ ‘ਚ ਝੂਠ ਮਿਲਾਉਣ ਦੀ ਤਿਆਰੀ… ?

ਹੁਣ ਗੁਰੂ ਸਾਹਿਬਾਨ ਦੀ ਜੀਵਨੀ ‘ਚ ਝੂਠ ਮਿਲਾਉਣ ਦੀ ਤਿਆਰੀ… ?

ਜਿਵੇਂ ਅਸੀਂ ਹਾਲੇ ਕੱਲ ਹੀ ਹੋਕਾ ਦਿੱਤਾ ਸੀ ਕਿ ਸਿੱਖ ਦੁਸ਼ਮਣ ਤਾਕਤਾਂ ਵੱਲੋਂ ਸਿੱਖੀ ਦੀ ਹੋਂਦ ‘ਤੇ ਤਾਬੜ-ਤੋੜ ਹਮਲੇ ਸ਼ੁਰੂ ਕੀਤੇ ਹੋਏ ਹਨ, ਇਸ ਘੜੀ ਗਈ ਕੋਝੀ ਸਿੱਖੀ ਖ਼ਤਮ ਕਰਨ ਦੀ ਸਾਜਿਸ਼ ਅਧੀਨ ਹਰ ਚੜਦੇ ਸੂਰਜ, ਨਵੇਂ ਤੋਂ ਨਵਾਂ ਵਿਵਾਦ ਖੜਾ ਕਰਕੇ, ਸਿੱਖ ਕੌਮ ਨੂੰ ‘ਚਕਰਾਉਣ’ਦੀ ਕੋਸ਼ਿਸ਼ ਨਿਰੰਤਰ ਜਾਰੀ ਹੈ। ਗੁਰਬਾਣੀ, ਸਿੱਖ ਇਤਿਹਾਸ, ਸਿੱਖ ਵਿਰਸੇ ‘ਚ ਮਿਲਾਵਟ ਅਤੇ ਭੰਬਲਭੂਸਾ ਪੈਦਾ ਕਰਨ ਦੇ ਯਤਨ ਤੇਜ਼ ਕਰ ਦਿੱਤੇ ਗਏ ਹਨ।

Read More »

ਭਾਰਤੀ ਸੁਪਰੀਮ ਕੋਰਟ ਵੱਲੋਂ ਸਿੱਖ ਮਰਿਯਾਦਾ ਦੀ ਤੌਹੀਨ

ਭਾਰਤੀ ਸੁਪਰੀਮ ਕੋਰਟ ਵੱਲੋਂ ਸਿੱਖ ਮਰਿਯਾਦਾ ਦੀ ਤੌਹੀਨ

ਭਾਰਤੀ ਸੁਪਰੀਮ ਕੋਰਟ ਦੇ ਦੋ ਜੱਜਾਂ ਐਸ ਏ ਬੋਦਬੇ, ਤੇ ਐਲ ਐਨ ਰਾਓ ਦਾ ਇੱਕ ਸਾਈਕਲਿਸਟ ਸਿੱਖ ਜਗਦੀਪ ਸਿੰਘ ਪੁਰੀ ਦੀ ਪੈਟੀਸ਼ਨ ਦੇ ਜਵਾਬ ਵਿੱਚ ਉਸ ਨੂੰ ਇਹ ਸਵਾਲ ਪੁੱਛਣਾ ਕਿ 'ਕੀ ਸਿੱਖ ਲਈ ਪੱਗ ਜ਼ਰੂਰੀ ਹੈ?' ਸਿੱਖ ਧਰਮ ਦੀ ਤੋਹੀਨ ਕੀਤੇ ਜਾਣ ਦੇ ਦਾਇਰੇ ਵਿੱਚ ਆਉਂਦਾ ਹੈ ।

Read More »

ਕੌਮ ‘ਤੇ ਇੱਕ ਹੋਰ ਨਵਾਂ ਹੱਲਾ ..?

ਕੌਮ ‘ਤੇ ਇੱਕ ਹੋਰ ਨਵਾਂ ਹੱਲਾ ..?

ਦਸ਼ਮੇਸ਼ ਪਿਤਾ! ਇਹ ਕੀ ਹੋ ਰਿਹਾ ਹੈ? ਅੱਜ ਨਿਰਾਸ਼ ਤੇ ਬੇਵੱਸ ਹੋਈ ਕਲਮ, ਕਲਗੀਆਂ ਵਾਲੇ ਨੂੰ ਇਹ ਸੁਆਲ ਕਰਨ ਲਈ ਮਜ਼ਬੂਰ ਹੋ ਗਈ। ਸਿੱਖ ਪੰਥ ਦੀ ਹੋਂਦ ਖ਼ਤਰੇ ‘ਚ ਹੈ, ਗੁੁਰੂ ਸਾਹਿਬ ਸੁਰੱਖਿਅਤ ਨਹੀਂ, ਸਿੱਖ ਸਿਧਾਂਤ ਸੁਰੱਖਿਅਤ ਨਹੀਂ, ਸਿੱਖ ਇਤਿਹਾਸ ਤੇ ਵਿਰਸਾ ਸੁਰੱਖਿਅਤ ਨਹੀਂ, ਸਿੱਖੀ ਸਰੂਪ ਤੇ ਸਿੱਖ ਕਕਾਰ ਸੁੱਰਖਿਅਤ ਨਹੀਂ, ਸਿੱਖਾਂ ਦੀ ਦਸਤਾਰ ਸੁਰੱਖਿਅਤ ਨਹੀਂ। ਬਾਣੀ ਤੇ ਬਾਣੇ ‘ਤੇ ਹਮਲੇ ਜਾਰੀ ਹਨ। ਕੌਮ ਹਾਲੇ ਪਹਿਲੇ ਹਮਲੇ ਦਾ ਜਵਾਬ ਦੇਣ ਲਈ ਤਿਆਰੀ ਕਰ ਰਹੀ ਹੁੰਦੀ ਹੈ, ਅਗਲਾ ਹਮਲਾ ਹੋ ਜਾਂਦਾ ਹੈ, ਜਿਸ ਨਾਲ ਕੌਮ ਪਹਿਲੇ ਹੱਲੇ ਨੂੰ ਭੁੱਲ ਜਾਂਦੀ ਹੈ ਤੇ ਅਗਲੇ ਹੱਲੇ ਦੀ ਤਿਆਰੀ ‘ਚ ਜੁੱਟ ਜਾਂਦੀ ਹੈ,ਪ੍ਰੰਤੂ ਉਸ ਤੋਂ ਪਹਿਲਾਂ ਅਗਲਾ ਹੱਲਾ ਬੋਲ ਦਿੱਤਾ ਜਾਂਦਾ ਹੈ।

Read More »

ਗਿਆਨੀ ਦਿੱਤ ਸਿੰਘ ਨੂੰ ਯਾਦ ਕਰਦਿਆਂ…

ਗਿਆਨੀ ਦਿੱਤ ਸਿੰਘ ਨੂੰ ਯਾਦ ਕਰਦਿਆਂ…

ਸਿੱਖ ਪੰਥ ਦੁਨੀਆ ਦਾ ਨਿਆਰਾ ਪੰਥ ਹੈ, ਇਹ ਧਰਮ ਮਨੁੱਖਤਾ ਦੀ ਬਰਾਬਰੀ ਮਾਨਵਤਾ ਦੇ ਭਲੇ ਅਤੇ ‘ਏਕਸ ਕੇ ਹਮ ਬਾਰਕ’ ਦਾ ਨਾਅਰਾ ਬੁਲੰਦ ਕਰਦਿਆਂ ਹੋਇਆ ਦੁਨੀਆ ’ਚ ਹੁੰਦੇ ਹਰ ਵਿਤਕਰੇ, ਸ਼ੋਸ਼ਣ, ਜ਼ੋਰ-ਜ਼ਬਰ ਤੇ ਬੇਇਨਸਾਫ਼ੀ ਵਿਰੁੱਧ ਡੱਟਣ ਦਾ ਹੋਕਾ ਦਿੰਦਾ ਹੈ। ਸਿੱਖੀ ਦੀ ਮਾਨਵਤਾਵਾਦੀ ਪਹੁੰਚ ਅਤੇ ਜ਼ੋਰ-ਜਬਰ ਵਿਰੁੱਧ ਡੱਟਣ ਲਈ ਕੁਰਬਾਨੀ, ਦਿ੍ਰੜਤਾ ਤੇ ਬਹਾਦਰੀ ਦੇ ਅਸੀਮ ਗੁਣਾਂ ਸਦਕਾ, ਦੁਨੀਆ ਦੀਆਂ ਪਾਖੰਡੀ ਤੇ ਆਡੰਬਰੀ ਤਾਕਤਾਂ, ਹਮੇਸ਼ਾ ਸਿੱਖੀ ਦੇ ਖ਼ਾਤਮੇ ਲਈ ਇਸਦੀਆਂ ਜੜਾਂ ਤੇ ਆਏ ਦਿਨ ਤਿੱਖੇ ਵਾਰ ਕਰਦੀਆਂ ਰਹਿੰਦੀਆਂ ਹਨ। ਇਨਾਂ ਸ਼ਕਤੀਆਂ ਨੇ ਸਿੱਖੀ ’ਚ ਮਿਲਾਵਟ ਲਈ ਮੁੜ ਤੋਂ ਇਸ ਤੇ ਬ੍ਰਾਹਮਣਵਾਦ ਦੀ ਪਾਖੰਡੀ ਅਮਰਵੇਲ ਚੜਾਉਣ ਦਾ ਹਰ ਸੰਭਵ ਯਤਨ ਕੀਤਾ ਹੈ।

Read More »

ਤਖਤ ਸਾਹਿਬਾਨ ਦੇ ਜਥੇਦਾਰਾਂ ਦੀ ਜਿੰਮੇਵਾਰੀ

ਤਖਤ ਸਾਹਿਬਾਨ ਦੇ ਜਥੇਦਾਰਾਂ ਦੀ ਜਿੰਮੇਵਾਰੀ

ਸਿੱਖ ਤਖਤਾਂ ਦੇ ਜਥੇਦਾਰਾਂ ਦਾ ਕੌਮ ਵਿੱਚ ਵੱਡਾ ਸਤਕਾਰ ਰਿਹਾ ਹੈ ਅਤੇ ਰਹੇਗਾ ਵੀ।ਸਿੱਖ ਗੁਰੂ ਸਾਹਿਬਾਨ ਅਤੇ ਸਾਹਿਬ ਸ੍ਰੀ ਗੁਰੂ ਗਰੰਥ ਸਾਹਿਬ ਤੋਂ ਬਾਅਦ ਸਿੱਖ, ਤਖਤ ਸਾਹਿਬਾਨ ਦੇ ਜਥੇਦਾਰਾਂ ਦਾ ਹੀ ਸਤਕਾਰ ਕਰਦੇ ਹਨ। ਇਸ ਵੱਡੀ ਅਤੇ ਸਤਿਕਾਰਯੋਗ ਪਦਵੀ ਤੇ ਬੈਠੀਆਂ ਸ਼ਖਸ਼ੀਅਤਾਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਮਾਣ ਸਤਕਾਰ ਨੂੰ ਕਾਇਮ ਰੱਖਣ ਵਾਲੀਆਂ ਕਾਰਵਾਈਆਂ ਹੀ ਕਰਨ। ਇਸ ਵੇਲੇ ਸਿੱਖ ਤਖਤ ਸਾਹਿਬਾਨ ਦੇ ਜਥੇਦਾਰਾਂ ਅਤੇ ਕੁਝ ਹੋਰ ਧਾਰਮਕ ਸ਼ਖਸ਼ੀਅਤਾਂ ਦੀ ਕਾਰਗੁਜ਼ਾਰੀ ਤੇ ਸੁਆਲ ਉਠ ਰਹੇ ਹਨ।

Read More »

ਰੂਹਾਨੀ ਘਾਤ ਤੁਲ ਹੈ ਸਿਖੀ ਦਾ ਫਿਲਮੀਕਰਨ

ਰੂਹਾਨੀ ਘਾਤ ਤੁਲ ਹੈ ਸਿਖੀ ਦਾ ਫਿਲਮੀਕਰਨ

ਮਨੁਖ ਦੇ ਉਥਾਨ ਨਾਲ ਹੀ ਮਨੁਖ ਦੀ ਬਹੁ ਰੰਗੀ ਤ੍ਰਿਪਤੀ ਪੂਰਤੀ ਲਈ ਅਨੇਕਾਂ ਹੀ ਕਿਸਮ ਦੇ ਸਾਧਨ ਪੈਦਾ ਹੁੰਦੇ ਆਏ ਹਨ। ਇਹਨਾਂ ਵਿਚ ਹੀ ਮਨੋਰੰਜਨ ਦੇ ਸਾਧਨ ਆ ਜਾਂਦੇ ਹਨ। ਇਹਨਾਂ ਨੂੰ ਕਦੇ ਵੀ ਸਥਾਨ ਅਤੇ ਸਮੇਂ ਪਖੋਂ ਸਦੀਵਤਾ ਨਾਲ ਜੋੜ ਕੇ ਨਹੀਂ ਦੇਖਿਆ ਜਾ ਸਕਦਾ ਹੈ। ਅਜਿਹੀ ਤ੍ਰਿਪਤੀ ਅਤੇ ਉਸ ਦੇ ਸੋਮੇ ਇਕ ਵਕਤੀ ਹੁੰਦੇ ਹਨ। ਮਿਸਾਲ ਵਜੋਂ ਮਨੋਰੰਜਨ ਦੇ ਪੁਰਾਤਨ ਕਿਸੇ ਵੀ ਸਾਧਨ ਨੂੰ ਲਿਆ ਜਾ ਸਕਦਾ ਹੈ, ਜਿਨ੍ਹਾਂ ਦੀ ਥਾਂ ਅਜ ਕਿਸੇ ਨੇ ਹੋਰ ਮਲ ਲਈ ਹੈ ਅਤੇ ਅਗਾਂਹ ਨੂੰ ਹੋਰ। ਇਹਨਾਂ ਦੀ ਉਪਜ ਨੇ ਮਨੁਖੀ ਚੇਤਨਾ ਅਤੇ ਸਹਿਜ 'ਚ ਵਿਗਾੜ ਲਿਆਉਣ ਦੀ ਨਾਂਹ ਪਖੀ ਭੂਮਿਕਾ ਵੀ ਅਦਾ ਕੀਤੀ ਹੈ।

Read More »

ਪੰਜਾਬ ‘ਚ ਅਸਫ਼ਲ ਰਿਹਾ ਨਵੀਆਂ ਖੇਤਰੀ ਪਾਰਟੀਆਂ ਬਣਾਉਣ ਦਾ ਤਜਰਬਾ

ਪੰਜਾਬ ‘ਚ ਅਸਫ਼ਲ ਰਿਹਾ ਨਵੀਆਂ ਖੇਤਰੀ ਪਾਰਟੀਆਂ ਬਣਾਉਣ ਦਾ ਤਜਰਬਾ

ਉਂਜ ਤਾਂ ਦੇਸ਼ ਦੀ ਰਾਜਨੀਤੀ ਵਿਚ ਹੀ ਇਕ ਖਲਾਅ ਪੈਦਾ ਹੁੰਦਾ ਨਜ਼ਰ ਆ ਰਿਹਾ ਹੈ ਤੇ ਜਾਪ ਰਿਹਾ ਹੈ ਕਿ 2019 ਦੀਆਂ ਲੋਕ ਸਭਾ ਚੋਣਾਂ ਵਿਚ ਲੜਾਈ ਭਾਜਪਾ ਬਨਾਮ ਕਾਂਗਰਸ ਨਹੀਂ, ਸਗੋਂ ਭਾਜਪਾ ਬਨਾਮ ਖੇਤਰੀ ਪਾਰਟੀਆਂ ਦੀ ਹੋਵੇਗੀ। ਬੇਸ਼ੱਕ ਇਸ ਲੜਾਈ ਵਿਚ ਕਾਂਗਰਸ ਵੀ ਆਪਣੀ ਸਥਿਤੀ ਵਿਚ ਕੁਝ ਸੁਧਾਰ ਕਰ ਸਕਦੀ ਹੈ ਪਰ ਸਰਕਾਰ ਬਣਾਉਣ ਦੀ ਅਸਲੀ ਤਾਕਤ ਖੇਤਰੀ ਪਾਰਟੀਆਂ ਦੇ ਹੱਥਾਂ ਵਿਚ ਆਉਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਦੇਸ਼ ਦੀ ਰਾਜਨੀਤੀ ਵਿਚ ਕਾਂਗਰਸ ਤੋਂ ਬਾਅਦ ਭਾਜਪਾ ਦੀ ਘਟਦੀ ਲੋਕਪ੍ਰਿਅਤਾ ਤੋਂ ਬਾਅਦ ਬਣ ਰਹੇ ਖਲਾਅ ਨੂੰ ਭਰਨ ਲਈ ਕੁਦਰਤੀ ਤੌਰ 'ਤੇ ਖੇਤਰੀ ਪਾਰਟੀਆਂ ਮੌਜੂਦ ਹਨ।

Read More »

ਸਿੱਖ ਕਲਚਰ ਦਾ ਫਿਲਮਾਂਕਣ

ਸਿੱਖ ਕਲਚਰ ਦਾ ਫਿਲਮਾਂਕਣ

  -ਹਰਪਾਲ ਸਿੰਘ ਪੰਨੂ ਨਾਨਕ ਸ਼ਾਹ ਫਕੀਰ ਫਿਲਮ ਰਿਲੀਜ਼ ਹੋਈ ਤਾਂ ਸਿੱਖ ਜਗਤ ਵਿਚ ਰੋਸ ਦੀ ਲਹਿਰ ਫੈਲ ਗਈ। ਇਸ ਵਿਚ ਗੁਰੂ ਜੀ ਦੇ ਪਰਿਵਾਰ ਨੂੰ ਪਰਦੇ ਉੱਪਰ ਸਾਕਾਰ ਕਰਨ ਵਾਸਤੇ ਮਰਦਾਂ ਔਰਤਾਂ ਨੇ ਰੋਲ ਕੀਤੇ ਸਨ। ਜਿਸ ਲੜਕੀ ਨੇ ...

Read More »

ਸ਼੍ਰੋਮਣੀ ਕਮੇਟੀ ਦਾ ਛੇ ਦਹਾਕੇ ਪਹਿਲਾਂ ਵੀ ਇਹ ਹਾਲ ਸੀ ,ਪਰ ਵਿਦਵਾਨ ਉਂਦੋਂ ਵੀ ਜਾਗਦੇ ਸਨ

ਸ਼੍ਰੋਮਣੀ ਕਮੇਟੀ ਦਾ ਛੇ ਦਹਾਕੇ ਪਹਿਲਾਂ ਵੀ ਇਹ ਹਾਲ ਸੀ ,ਪਰ ਵਿਦਵਾਨ ਉਂਦੋਂ ਵੀ ਜਾਗਦੇ ਸਨ

ਨਾਨਕ ਸ਼ਾਹ ਫਕੀਰ ਫਿਲਮ ਦੇ ਰਲੀਜ ਹੋਣ ਨੂੰ ਲੈਕੇ ਚੱਲੀ ਰਸਾਕਸ਼ੀ ਤੋਂ ਬਾਅਦ ਸਿਖਾਂ ਵਿਚ ਜਾਗਿ੍ਰਤੀ ਦੀ ਇੱਕ ਲਹਿਰ ਉਭਰੀ ਹੈ। ਜਿਸ ਕਰਕੇ ਹਰ ਸਿੱਖ ਸੋਚ ਵੀ ਰਿਹਾ ਹੈ,ਸੁਚੇਤ ਵੀ ਹੋ ਰਿਹਾ ਹੈ ਅਤੇ ਬੀਤੇ ਵਿਚ ਵਾਪਰੀਆਂ ਘਟਨਾਵਾਂ ਦਾ ਅਧਿਐਨ ਕਰਕੇ, ਉਸ ਵਿਚੋਂ,ਸਮੇਂ ਦੇ ਆਗੂਆਂ ਵਿਚ ਰਹੀਆਂ ਕਮਜ਼ੋਰੀਆਂ ਜਾਂ ਸਿੱਖ ਸੰਸਥਾਵਾਂ,ਖਾਸ ਕਰਕੇ ਸ਼੍ਰੋਮਣੀ ਕਮੇਟੀ ਦੀ ਹਲਕੀ ਕਾਰਗੁਜਾਰੀ ਦੇ ਸੱਚ ਨੂੰ ਪ੍ਰਗਟ ਵੀ ਕਰ ਰਿਹਾ ਹੈ। ਬੇਸ਼ੱਕ ਭਾਰਤ ਦੇ ਭਗਵੇਂ ਮੀਡੀਆਂ ਤੋਂ ਤਾਂ ਸਿਖਾਂ ਨੂੰ ਪਹਿਲਾਂ ਹੀ ਕੋਈ ਆਸ ਨਹੀਂ ਸੀ। ਪਰ ਪੰਜਾਬੀ ਮਾਂ ਬੋਲੀ,ਪੰਜਾਬ ਅਤੇ ਇਤਿਹਾਸ ਦੇ ਠੇਕੇਦਾਰ ਅਖਵਾਉਣ ਵਾਲੇ ਪੰਜਾਬੀ ਅਖਬਾਰ ਵੀ ਭਗਵੀ ਸਿਆਹੀ ਨਾਲ ਲਿਖ ਕੇ,ਗੁਰੂ ਸਹਿਬਾਨ ,ਸਿੱਖ ਇਤਿਹਾਸ ਅਤੇ ਸਿੱਖ ਮਰਿਯਾਦਾ ਨਾਲ ਧ੍ਰੋਹ ਕਮਾ ਰਹੇ ਹਨ। ਲੇਕਿਨ ਸੋਸ਼ਲ ਮੀਡੀਆ ਦੀ ਹੋਂਦ ਨੇ ਹੁਣ ਆਮ ਜਨ ਸਾਧਾਰਨ ਨੂੰ ਹੁਣ ਕਿਸੇ ਖਾਸ ਮੀਡੀਏ ਦੀ ਮੁਥਾਜੀ ਤੋਂ ਮੁਕਤੀ ਦਿਵਾ ਦਿੱਤੀ ਹੈ।

Read More »

ਭਗਵਿਆਂ ਬਾਰੇ ਜੱਜ ਦਾ ਫ਼ੈਸਲਾ ਅਤੇ ਅਸਤੀਫ਼ਾ…

ਭਗਵਿਆਂ ਬਾਰੇ ਜੱਜ ਦਾ ਫ਼ੈਸਲਾ ਅਤੇ ਅਸਤੀਫ਼ਾ…

ਕੀ ਇਹ ਦੇਸ਼ ਸਿਰਫ਼ ਹਿੰਦੂਆਂ ਦਾ ਹੈ? ਕੀ ਇਸ ਦੇਸ਼ ਦਾ ਕਾਨੂੰਨ, ਸਰਕਾਰ, ਸਰਕਾਰੀ ਮਸ਼ੀਨਰੀ ਵੀ ਸਿਰਫ਼ ਹਿੰਦੂਆਂ ਲਈ ਹੈ? ਬੀਤੇ ਦਿਨੀ ਵਾਪਰੀਆਂ ਕੁਝ ਅਹਿਮ ਘਟਨਾਵਾਂ ਨੇ ਇਹ ਸੁਆਲ ਖੜੇ ਕੀਤੇ ਹਨ ਅਤੇ ਇਨਾਂ ਦੇ ਜਵਾਬ ਦੇਸ਼ ਦੇ ਹਿੰਦੂਤਵੀ ਹਾਕਮਾਂ ਪਾਸ ਨਹੀਂ ਹੋਣਗੇ। ਕਿਉਂਕਿ ਸੱਚ ਸੁਣਨਾ, ਬੋਲਣਾ, ਲਿੱਖਣਾ ਅਤੇ ਪੜਨਾ ਉਨਾਂ ਨੂੰ ਬਰਦਾਸ਼ਤ ਨਹੀਂ ਹੁੰਦਾ। 2007 ਵਿਚ 18 ਮਈ ਨੂੰ ਹੈਦਰਾਬਾਦ ’ਚ ਸਥਿਤ ਮੱਕਾ ਮਸਜਿਦ ’ਚ ਜੁੰਮੇ ਦੀ ਨਮਾਜ਼ ਸਮੇਂ ਜ਼ੋਰਦਾਰ ਬੰਬ ਧਮਾਕਾ ਹੋਇਆ ਸੀ, ਜਿਸ ’ਚ 9 ਲੋਕਾਂ ਦੀ ਮੌਤ ਅਤੇ 58 ਜ਼ਖ਼ਮੀ ਹੋ ਗਏ ਸਨ। ਉਸ ਸਮੇਂ ਭਗਵਾਂ ਅੱਤਵਾਦ ਦਾ ਦੌਰ ਸਿਖ਼ਰਾਂ ’ਤੇ ਮੰਨਿਆਂ ਅਤੇ ਪ੍ਰਚਾਰਿਆ ਜਾ ਰਿਹਾ ਸੀ। ਜਿਸ ਕਾਰਨ ਭਗਵਾਂ ਆਗੂ ਸਵਾਮੀ ਅਸੀਮਾ ਨੰਦ ਸਮੇਤ 10 ਲੋਕਾਂ ਨੂੰ ਦੋਸ਼ੀ ਨਾਮਜ਼ਦ ਕੀਤਾ ਗਿਆ। ਇਨਾਂ 10 ’ਚੋਂ ਦੋ ਹਾਲੇ ਤੱਕ ਫ਼ਰਾਰ ਹਨ।

Read More »
Scroll To Top