Home / ਲੇਖ/ਵਿਚਾਰ (page 20)

Category Archives: ਲੇਖ/ਵਿਚਾਰ

Feed Subscription

ਕੌਮੀ ਨਾਇਕ ਦੀ ਮਾਂ ਦੀ ਆਖ਼ਰੀ ਇੱਛਾ ਕੌਣ ਪੂਰੀ ਕਰੂ…?

ਕੌਮੀ ਨਾਇਕ ਦੀ ਮਾਂ ਦੀ ਆਖ਼ਰੀ ਇੱਛਾ ਕੌਣ ਪੂਰੀ ਕਰੂ…?

ਫਿੱਟੇ ਮੂੰਹ! ਉਸ ਸਰਕਾਰ ਦੇ ਜਿਹੜੀ ਇੱਕ ਬਜ਼ੁਰਗ ਮਾਂ ਦੀ ਆਪਣੇ ਪੁੱਤ ਦਾ ਆਖ਼ਰੀ ਵਾਰ ਮੂੰਹ ਵੇਖਣ ਦੀ ਇੱਛਾ ਪੂਰਤੀ ਨਹੀਂ ਕਰਦੀ। ਦੂਜੇ ਪਾਸੇ ਉਸ ਕੌਮ ਨੂੰ ਕੀ ਆਖਿਆ ਜਾਵੇ? ਜਿਹੜੀ ਆਪਣੇ ਕੌਮੀ ਨਾਇਕ ਦੀ ਮਾਂ, ਜਿਸਨੇ ਕੌਮ ਦੀ ਝੋਲੀ ਸੂਰਬੀਰ, ਜੋਧਾ, ਜਰਨੈਲ ਪਾਇਆ, ਉਸ ਮਾਂ ਦੀ ਜਿਹੜੀ ਆਪਣੇ ਅੰਤਿਮ ਸਫ਼ਰ ਦੀ ਤਿਆਰੀ ’ਚ ਹੈ। ਉਸ ਦੀ ਆਪਣੇ ਪੁੱਤ ਦੀ ਇੱਕ ਝਲਕ ਵੇਖ ਕੇ ਸੁੱਖ ਦੀ ਨੀਂਦ ਸੌਣ ਦੀ ਇੱਛਾ ਪੂਰਤੀ ਕਰਵਾਉਣ ਲਈ ਮੋਨ ਧਾਰੀ ਬੈਠੀ ਹੈ। ਕੌਮੀ ਪਰਿਵਾਰਾਂ ਪ੍ਰਤੀ ਕੌਮ ਦੇ ਫ਼ਰਜ਼ ਵੀ ਬਣ ਜਾਂਦੇ ਹਨ, ਜਿਨਾਂ ਦੀ ਪੂਰਤੀ ਕਰਨੀ ਕੌਮ ਦੀ ਜੰੁਮੇਵਾਰੀ ਹੋ ਜਾਂਦੀ ਹੈ।

Read More »

ਸਿੱਖੀ ਨੂੰ ਬ੍ਰਾਹਮਣਵਾਦੀ ਰੰਗਤ.

ਸਿੱਖੀ ਨੂੰ ਬ੍ਰਾਹਮਣਵਾਦੀ ਰੰਗਤ.

ਧੂਰੀ ਨੇੜਲੇ ਪਿੰਡ ਮਾਨ ਵਾਲਾ ਦੇ ਗੁਰਦੁਆਰਾ ਸਾਹਿਬ ’ਚ ਇੱਕ ਦਲਿਤ ਪਰਿਵਾਰ ਦੀ ਬਜ਼ੁਰਗ ਔਰਤ ਨਮਿੱਤ ਪਾਠ ਦੇ ਭੋਗ ਦੀ ਆਗਿਆ ਨਹੀਂ ਦਿੱਤੀ ਗਈ। ਪਹਿਲਾਂ ਸਿੱਖ ਧਰਮ ਦੀ ਬੁਨਿਆਦ ਜਗਤ ਗੁਰੂ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਧਰਤੀ ਤੋਂ ਹਰ ਤਰਾਂ ਭੇਦ-ਭਾਵ, ਵਿਤਕਰਾ, ਪਾਖੰਡ, ਆਡੰਬਰ, ਕੂੜ-ਕਪਟ ਅਤੇ ਜ਼ੋਰ-ਜਬਰ ਖ਼ਤਮ ਕਰਨ ਲਈ ਰੱਖੀ। ਫ਼ਿਰ ਦਸ਼ਮੇਸ਼ ਪਿਤਾ ਨੇ ਉਸ ‘ਨਿਰਮਲੇ ਪੰਥ’ ਨੂੰ ‘ਖਾਲਸਾ ਪੰਥ’ ਹਰ ਤਰਾਂ ਦੀਆਂ ‘ਵਲਗਣਾ’ ਨੂੰ ਖ਼ਤਮ ਕਰਕੇ ‘ਨਿਆਰੇ-ਨਿਰਾਲੇ’ ਪੰਥ ਵਜੋਂ ਸਾਜਿਆ।

Read More »

ਸਿੱਖਾਂ ਨੂੰ ਹਿੰਦੂਤਵ ਦੇ ਗਲਬੇ ਹੇਠ ਰੱਖਣ ਲਈ ਕਟੱੜਵਾਦੀ ਤਾਕਤਾਂ ਦਾ ਨਵਾਂ ਤਰਕ

ਸਿੱਖਾਂ ਨੂੰ ਹਿੰਦੂਤਵ ਦੇ ਗਲਬੇ ਹੇਠ ਰੱਖਣ ਲਈ ਕਟੱੜਵਾਦੀ ਤਾਕਤਾਂ ਦਾ ਨਵਾਂ ਤਰਕ

ਇੱਕ ਪਾਸੇ ਤਾਂ ਆਪਣੀ ਅੱਡਰੀ ਨਿਆਰੀ ਤੇ ਵਿਲੱਖਣ ਹੋਂਦ ਹਸਤੀ ਬਰਕਰਾਰ ਰੱਖਣ ਲਈ ਸਿੱਖ ਕੌਮ ਨਿਰੰਤਰ ਯਤਨਸ਼ੀਲ ਹੈ ਤੇ ਦੂਸਰੇ ਪਾਸੇ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਦੇ ਕੇਂਦਰੀ ਮੰਤਰੀ ਤੇ ਪੰਜਾਬ ਭਾਜਪਾ ਪ੍ਰਧਾਨ ਵਿਜੈ ਸਾਂਪਲਾ ਨੇ ਕਿਹਾ ਹੈ ਸੰਵਿਧਾਨ ਦੀ ਧਾਰਾ 25(ਬੀ) ਵਿੱਚ ਸੋਧ ਬਾਰੇ ਨਵਾਂ ਬਿਆਨ ਦਾਗ ਦਿੱਤਾ ਹੈ ।ਸ੍ਰੀ ਸਾਂਪਲਾ ਦਾ ਤਰਕ ਹੈ ਕਿ ‘ਹਿੰਦੂ ਕੋਡ ਤੋਂ ਵੱਖਰਾ ਹੋਣ ਨਾਲ ਸਿੱਖਾਂ ਅੰਦਰਲੀਆਂ ਅਨੂਸੂਚਿਤ ਜਾਤੀਆਂ ਨਾਲ ਸਬੰਧਤ ਲੋਕ,ਰਾਖਵੇਂਕਰਨ ਦੀਆਂ ਸਹੂਲਤਾਂ ਤੋਂ ਵਾਂਝੇ ਹੋ ਸਕਦੇ ਹਨ’।

Read More »

ਪੰਜਾਬ ’ਚ ਪੰਜਾਬੀ ਮਾਂ-ਬੋਲੀ ਦੇ ਕਤਲ ਦੀ ਸਾਜਿਸ਼…

ਪੰਜਾਬ ’ਚ ਪੰਜਾਬੀ ਮਾਂ-ਬੋਲੀ ਦੇ ਕਤਲ ਦੀ ਸਾਜਿਸ਼…

ਪੰਜਾਬ ਦੀ ਮਾੜੀ ਕਿਸਮਤ ਹੀ ਆਖੀ ਜਾਵੇਗੀ ਕਿ ਉਸਨੂੰ ‘‘ਤੁਗ਼ਲਕੀ’’ ਫੈਸਲੇ ਲੈਣ ਵਾਲੀਆਂ ਸਰਕਾਰਾਂ ਨੂੰ ਹੀ ਝੱਲਣਾ ਪੈ ਰਿਹਾ ਹੈ। ਇਹ ਪ੍ਰਵਾਨਿਤ ਹੋ ਚੁੱਕਾ ਹੈ ਕਿ ਜਿਸ ਘਰ, ਪਰਿਵਾਰ, ਸੂਬੇ ਜਾਂ ਦੇੇਸ਼ ਨੇ ਤਰੱਕੀ ਕਰਨੀ ਹੋਵੇ, ਉਸਨੂੰ ਸਿਖਿਅਤ, ਹੁਨਰਮੰਦ, ਗਿਆਨਵਾਨ ਤੇ ਦੂਰਅੰਦੇਸ਼ ਬਣਨਾ ਜ਼ਰੂਰੀ ਹੈ। ਇਸ ਲਈ ਜਿਸ ਸੂਬੇ ਜਾਂ ਦੇਸ਼ ’ਚ ਸਿਖਿਆ ਦਾ ਪੱਧਰ ਨੀਵਾਂ ਹੈ, ਉਹ ਸੂਬਾ ਕਦੇ ਵੀ ਤਰੱਕੀ ਨਹੀਂ ਕਰ ਸਕਦਾ ਅਤੇ ਜਿਸ ਸੂਬੇ ਜਾਂ ਦੇਸ਼ ’ਚ ਸਿਹਤ ਸਹੂਲਤਾਂ ਦਾ ਜਨਾਜ਼ਾ ਨਿਕਲਿਆ ਹੋਵੇ ਉਹ ਲੰਬਾ ਸਮਾਂ ਜਿੳੂਂਦਾ ਨਹੀਂ ਰਹਿ ਸਕਦਾ।

Read More »

ਪੰਜਾਬੀ ਬੌਧਿਕਤਾ ਨਾਲ ਜੁੜੀਆਂ ਸਮੱਸਿਆਵਾਂ ਤੇ ਚੁਣੌਤੀਆਂ

ਪੰਜਾਬੀ ਬੌਧਿਕਤਾ ਨਾਲ ਜੁੜੀਆਂ ਸਮੱਸਿਆਵਾਂ ਤੇ ਚੁਣੌਤੀਆਂ

ਅਖੌਤੀ ਬੌਧਿਕਵਾਦ, ਬੌਧਿਕ ਸ੍ਰੇਸ਼ਠਵਾਦ, ਬੌਧਿਕ ਜੁੰਡਲੀਵਾਦ ਅਤੇ ਬੌਧਿਕ ਭ੍ਰਿਸ਼ਟਾਚਾਰ ਪੰਜਾਬੀ ਬੌਧਿਕਤਾ ਨਾਲ ਜੁੜੀਆਂ ਮੁੱਖ ਸਮੱਸਿਆਵਾਂ ਅਤੇ ਚੁਣੌਤੀਆਂ ਨੂੰ ਬੌਧਿਕ ਸੰਕਟ ਵੱਲ ਧੱਕ ਰਹੀਆਂ ਹਨ। ਇਹ ਅਮਲੀ ਤੌਰ ’ਤੇ ਉਨ੍ਹਾਂ ਨੂੰ ਬੌਧਿਕ ਅਗਵਾਈ ਤੋਂ ਸੱਖਣਾ ਵੀ ਕਰ ਰਹੀਆਂ ਹਨ ਅਤੇ ਪੰਜਾਬ ਨੂੰ ਬੌਧਿਕ ਖਲਾਅ ਤੇ ਦੀਵਾਲੀਏਪਣ ਵੱਲ ਧੱਕ ਰਹੀਆਂ ਹਨ। ਪੰਜਾਬ ਵਿੱਚੋਂ ਪਰਵਾਸ, ਜੋ ਹੁਣ ਨਿਕਾਸ ਦਾ ਰੂਪ ਧਾਰਨ ਕਰ ਚੁੱਕਾ ਹੈ, ਇਨ੍ਹਾਂ ਸਮੱਸਿਆਵਾਂ ਨੂੰ ਹੋਰ ਵੀ ਜਟਿਲ ਅਤੇ ਗੁੰਝਲਦਾਰ ਬਣਾ ਰਿਹਾ ਹੈ।

Read More »

ਮਾਤਾ ਭਾਗ ਕੌਰ ਜੀ ਦੀ ਕੁਰਬਾਨੀ

ਮਾਤਾ ਭਾਗ ਕੌਰ ਜੀ ਦੀ ਕੁਰਬਾਨੀ

ਮਾਈ ਭਾਗੋ ਜੀ ਸਿੱਖ ਇਤਹਾਸ ਵਿੱਚ ਉਚ ਸਥਾਨ ਰੱਖਦੇ ਹਨ। ਆਪ ਨੂੰ ਮਾਈ ਭਾਗੋ ਕਹਿ ਕੇ ਸਤਿਕਾਰ ਦਿੱਤਾ ਜਾਂਦਾ ਹੈ। ਮਾਈ ਭਾਗੋ ਚਾਰ ਭਰਾਵਾਂ ਦੀ ਲਾਡਲੀ ਭੈਣ ਸੀ। ਮਾਈ ਭਾਗੋ ਦਾ ਜਨਮ ਇਤਹਾਸ ਵਿੱਚ ਝਬਾਲ ਵਿੱਚ ਹੋਇਆ ਆਉਂਦਾ ਹੈ। ਝਬਾਲ ਇਲਾਕੇ ਦੇ ਭਾਈ ਪੇਰੋ ਸ਼ਾਹ ਜੀ ਹੋਏ ਹਨ। ਜਿੰਨ੍ਹਾਂ ਦੇ ਦੋ ਪੁੱਤਰ ਮਾਲੇ ਸ਼ਾਹ ਤੇ ਹਰੂ ਜੀ ਹੋਏ।ਅੱਗੇ ਮਾਲੇ ਸ਼ਾਹ ਦੇ ਚਾਰ ਪੁੱਤਰ ਤੇ ਇੱਕ ਧੀ ਹੋਈ, ਜਿਸਦਾ ਇਤਹਾਸ ਵਿੱਚ ਨਾਂਅ ਮਾਈ ਭਾਗੋ ਕਰਕੇ ਆਉਂਦਾ ਹੈ।

Read More »

ਪੰਜਾਬ ਦੇ ਪਾਣੀ ਦੀ ਚਿੰਤਾ

ਪੰਜਾਬ ਦੇ ਪਾਣੀ ਦੀ ਚਿੰਤਾ

ਪੰਜਾਬ ਦਾਰਿਆਵਾਂ ਦੀ ਧਰਤੀ ਪੰਜਾਬ ’ਚ ਪਾਣੀ ਹੀ ਇਕ ਵੱਡੀ ਸਮੱਸਿਆ ਬਣ ਗਿਆ ਹੈ। 1947 ਦੀ ਵੰਡ ਸਮੇਂ ਪੰਜਾਬ ਦੇ ਅੱਧੇ ਦਰਿਆ ਪਾਕਿਸਤਾਨ ਦੇ ਹਿੱਸੇ ਆ ਗਏ। ਬਾਕੀ ਬਚੇ ਢਾਈ ਦਰਿਆਵਾਂ ਦਾ ਪਾਣੀ ਕੇਂਦਰ ਸਰਕਾਰ ਨੂੰ ਲੁੱਟ ਕੇ ਗੁਆਂਢੀ ਰਾਜਾਂ ਨੂੰ ਦੇ ਦਿੱਤਾ। ਦਰਿਆਈ ਪਾਣੀਆਂ ਦੀ ਕਮੀ ਕਾਰਨ ਪੰਜਾਬ ਦੇ ਕਿਸਾਨਾਂ ਨੂੰ ਧਰਤੀ ਹੇਠਲੇ ਪਾਣੀ ਉਪਰ ਨਿਰਭਰ ਹੋ ਕੇ ਖੇਤੀ ਕਰਨੀ ਪੈ ਰਹੀ ਹੈ। ਇਸ ਕਾਰਨ ਧਰਤੀ ਹੇਠਲੇ ਪਾਣੀ ਦੀ ਸਤਾ ਲਗਾਤਾਰ ਹੇਠਾਂ ਨੂੰ ਜਾ ਰਹੀ ਹੈ। ਪੰਜਾਬ ਦੇ ਕਿਸਾਨ ਇਸ ਸਮੇਂ ਪਾਣੀ ਦੇ ਸੰਕਟ ਨਾਲ ਜੁਝ ਰਹੇ ਹਨ। ਦੂਸਰੇ ਪਾਸੇ ਪੰਜਾਬ ਦੇ ਪਾਣੀ ਵਿੱਚ ਜ਼ਹਿਰਾਂ ਘੁਲਣ ਕਾਰਨ ਇਹ ਪੀਣ ਦੇ ਯੋਗ ਨਹੀਂ ਰਿਹਾ।

Read More »

ਅੱਜ ਦੇ ਦਿਨ ਦਾ ਸੁਨੇਹਾ

ਅੱਜ ਦੇ ਦਿਨ ਦਾ ਸੁਨੇਹਾ

ਅੱਜ ਦਾ ਦਿਨ ਸਿੱਖਾਂ ਲਏ ਬੇਹੱਦ ਮਾਣ ਵਾਲਾ ਦਿਨ ਹੈ, ਉਨਾਂ ਨੇ ਅੱਜ ਦੇ ਦਿਨ ਭਾਵ 19 ਜਨਵਰੀ 1922 ਨੂੰ ਅੰਗਰੇਜ਼ ਹਕੂਮਤ ਨੂੰ ਗੋਡੇ ਟੇਕਣ ਲਈ ਮਜ਼ਬੂਰ ਕਰਕੇ ਦਰਬਾਰ ਸਾਹਿਬ ਦੀਆਂ ਚਾਬੀਆਂ ਦਾ ਮੋਰਚਾ ਜਿੱਤਿਆ ਸੀ, ਇਸ ਮੋਰਚੇ ਨਾਲ ਜਿਹੜੀ ਸਭ ਤੋਂ ਵੱਡੀ ਘਟਨਾ ਜੁੜੀ ਹੋਈ ਹੈ, ਉਹ ਸਿੱਖ ਆਗੂਆਂ ਵਾਸਤੇ ਸਿੱਖੀ ਸਵੈਮਾਣ ਦੀ ਰਾਖ਼ੀ ਲਈ ਸਭ ਤੋਂ ਵੱਡਾ ਸਬਕ ਹੈ। ਪ੍ਰੰਤੂ ਅੱਜ ਦੇ ਆਗੂਆਂ ਨੇ ਸਿੱਖੀ ਸਵੈਮਾਣ ਨੂੰ ਜਿਸ ਤਰਾਂ ਸੱਤਾ ਲਾਲਸਾ ਅਤੇ ਆਪਣੇ ਨਿੱਜੀ ਸੁਆਰਥ ਲਈ ਗੁਆ ਲਿਆ ਹੈ, ਉਸ ਕਾਰਣ ਅੱਜ ‘ਪੰਥ ਤੇਰੇ ਦੀਆਂ ਗੂੰਜਾਂ’ ਦਿਨੋ-ਦਿਨ ਪੈਣਗੀਆਂ ਵਾਲਾ ਨਾਅਰਾ ਹਕੀਕੀ ਰੂਪ ’ਚ ਆਲੋਪ ਹੋ ਗਿਆ ਹੈ ਅਤੇ ਸਿੱਖਾਂ ’ਚ ਸਿੱਖੀ ਦੀ ਆਨ-ਸ਼ਾਨ ਦੀ ਰਾਖ਼ੀ ਦਾ ਜਜ਼ਬਾ ਤੇ ਜੋਸ਼ ਖ਼ਤਮ ਹੋ ਗਿਆ ਹੈ। ਇਸ ਲਈ ਅੱਜ ਦੇ ਦਿਨ, ‘‘ਅਸੀਂ ਕਿੱਥੋਂ, ਕਿੱਥੇ ਪਹੰੁਚ ਗਏ ਹਾਂ’’, ਬਾਰੇ ਸੋਚਣਾ ਜ਼ਰੂਰੀ ਹੋ ਗਿਆ ਹੈ।

Read More »

ਪੰਥਕ ਵਿਹੜੇ ‘ਚ ਵਾਪਸੀ ਲਈ ਪੰਥ ਦੀ ਪ੍ਰਵਾਨਗੀ ਵੀ ਜ਼ਰੂਰੀ…

ਪੰਥਕ ਵਿਹੜੇ ‘ਚ ਵਾਪਸੀ ਲਈ ਪੰਥ ਦੀ ਪ੍ਰਵਾਨਗੀ ਵੀ ਜ਼ਰੂਰੀ…

ਜ ਜਦੋਂ ਪੰਜਾਬ ਵਿਚ ਕਿਸੇ ਸਮੇਂ ਪੰਥ ਦੀ ਪ੍ਰਤੀਨਿਧ ਅਖਵਾਉਂਦੀ ਜਮਾਤ, ਸ਼੍ਰੋਮਣੀ ਅਕਾਲੀ ਦਲ ਨੂੰ ਹੁਣ ਤੋਂ ਹੀ ਸ਼੍ਰੋਮਣੀ ਅਕਾਲੀ ਦਲ ਮੰਨਣ ਲਈ ਤਿਆਰ ਨਹੀਂ ਅਤੇ ਇਸੇ ਕਾਰਨ ਪਿਛਲੀਆਂ ਵਿਧਾਨ ਸਭਾ ਚੋਣਾਂ ਨੂੰ ਤੀਜੇ ਥਾਂ ਪਟਕਾ ਮਾਰਿਆ ਸੀ। ਉਸ ਸਮੇਂ ਅੱਜ ਦੇ ਦਿਨ ਦਾ ਉਹ ਇਤਿਹਾਸ ਜਦੋਂ ਸਿੱਖ ਪੰਥ ਨੇ ਪਹਿਲੀ ਵਾਰ ਹੋਈਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਸਮੇਂ 140 ਸੀਟਾਂ ਵਿਚੋਂ 137 ਸੀਟਾਂ ਸ਼੍ਰੋਮਣੀ ਅਕਾਲੀ ਦਲ ਦੀ ਝੋਲੀ ਵਿਚ ਪਾਈਆ ਸਨ, ਉਹ ਯਾਦ ਆਉਣਾ ਸੁਭਾਵਿਕ ਹੈ।

Read More »

ਭਾਈ ਹਰਨੇਕ ਸਿੰਘ ਭੱਪ ਦਾ ਕੌਮੀ ਜਜਬਾ

ਭਾਈ ਹਰਨੇਕ ਸਿੰਘ ਭੱਪ ਦਾ ਕੌਮੀ ਜਜਬਾ

  -ਅਵਤਾਰ ਸਿੰਘ ਭਾਈ ਹਰਨੇਕ ਸਿੰਘ ਭੱਪ ਸਿੱਖ ਲਹਿਰ ਦੇ ਉਨ੍ਹਾਂ ਕੌਮੀ ਨਾਇਕਾਂ ਵਿੱਚੋਂ ਇੱਕ ਹੈ ਜਿਨ੍ਹਾਂ ਨੇ ਸਿੱਖ ਕੌਮ ਦੀ ਨਿਆਰੀ ਹਸਤੀ ਨੂੰ ਕਾਇਮ ਰੱਖਣ ਲਈ ਆਪਣੇ ਨਿੱਜੀ ਸੁਖ ਸਹੂਲਤਾਂ ਨੂੰ ਵਿਸਾਰ ਕੇ ਆਪਣਾਂ ਜੀਵਨ ਕੌਮ ਦੇ ਲੇਖੇ ਅਰਪਣ ...

Read More »
Scroll To Top