Home / ਲੇਖ/ਵਿਚਾਰ (page 2)

Category Archives: ਲੇਖ/ਵਿਚਾਰ

Feed Subscription

ਪਹਿਲੀ ਜੂਨ ਦੀ ਚੀਸ…ਜਸਪਾਲ ਸਿੰਘ ਹੇਰਾਂ

ਪਹਿਲੀ ਜੂਨ ਦੀ ਚੀਸ…ਜਸਪਾਲ ਸਿੰਘ ਹੇਰਾਂ

ਪਹਿਲੀ ਜੂਨ ਦੀ ਚੀਸ…   ਪਹਿਲੀ ਜੂਨ ਦੀ ਚੀਸ ਹਰ ਸਿੱਖ ਦੇ ਹਿਰਦੇ ਨੂੰ ਵਲੂੰਧਰ ਦਿੰਦੀ ਹੈ। ਉਸਨੂੰ ਜਾਪਦਾ ਹੈ ਕਿ ਜ਼ਾਲਮਾਂ ਨੇ ਉਸਦਾ ਸਾਰਾ ਕੁਝ ਖੋਹ ਕੇ ਉਸਨੂੰ ਕੋਹ-ਕੋਹ ਕੇ ਮਾਰ ਦਿੱਤਾ ਹੈ। ਪ੍ਰੰਤੂ ਇਹ ਚੀਸ, ਸਿੱਖ ਆਗੂਆਂ ਦੇ ...

Read More »

ਦਿਆਲ ਸਿੰਘ ਕਾਲਜ: ਹੁਣ ਆਵਾਜ਼ ਬੁਲੰਦ ਕਰਨ ਦਾ ਵੇਲਾ

ਦਿਆਲ ਸਿੰਘ ਕਾਲਜ: ਹੁਣ ਆਵਾਜ਼ ਬੁਲੰਦ ਕਰਨ ਦਾ ਵੇਲਾ

ਦਿੱਲੀ ਦੇ ਦਿਆਲ ਸਿੰਘ ਕਾਲਜ ਦਾ ਨਾਮ ਬਦਲਣ ਖ਼ਿਲਾਫ਼ ਸਾਰਾ ਸਿੱਖ ਜਗਤ ਲਾਮਬੰਦ ਹੋਇਆ, ਜਿਸ ਕਾਰਨ ਕੇਂਦਰ ਸਰਕਾਰ ਵੱਲੋਂ ਪੂਰੇ ਸਿੱਖ ਸਮਾਜ ਨੂੰ ਭਰੋਸਾ ਦਿਵਾਉਣਾ ਪਿਆ ਕਿ ਸਰਕਾਰ ਅਜਿਹਾ ਨਹੀਂ ਹੋਣ ਦੇਵੇਗੀ। ਇਸ ਭਰੋਸੇ ਦੇ ਬਾਵਜੂਦ ਦਿਆਲ ਸਿੰਘ ਕਾਲਜ ਦੀ ਮੈਨੇਜਮੈਂਟ ਦੇ ਮੁਖੀ ਵੱਲੋਂ ਅਜਿਹਾ ਬਿਆਨ ਦੇਣਾ ਕਿ ਸਰਕਾਰ ਦਾ ਇਸ ਸੰਸਥਾ ਵਿੱਚ ਦਖ਼ਲ ਦੇਣ ਦਾ ਕੋਈ ਹੱਕ ਨਹੀਂ, ਮੰਦਭਾਗੀ ਗੱਲ ਹੈ ਅਤੇ ਇਹ ਕੱਟੜ ਸੰਸਥਾਵਾਂ ਦਾ ਸਰਕਾਰ ਉੱਤੇ ਦਬਦਬਾ ਸਪੱਸ਼ਟ ਦੱਸਦੀ ਹੈ। ਸਰਕਾਰ ਵੱਲੋਂ ਇਸ ਭਰੋਸੇ ਦੇ ਬਾਵਜੂਦ ਦਿਆਲ ਸਿੰਘ ਕਾਲਜ ਦਾ ਨਾਮ ਦੁਬਾਰਾ ਵੰਦੇ ਮਾਤਰਮ ਦਿਆਲ ਸਿੰਘ ਕਾਲਜ ਰੱਖ ਦੇਣਾ ਸੁਭਾਵਿਕ ਨਹੀਂ ਸਮਝਿਆ ਜਾ ਸਕਦਾ।

Read More »

ਪਰਛਾਵੇਂ ਅੰਦਰ ਸਿੱਖ ਬਣ ਕੇ ਜੀਣ ਦੀ ਲੋਚਾ

ਪਰਛਾਵੇਂ ਅੰਦਰ ਸਿੱਖ ਬਣ ਕੇ ਜੀਣ ਦੀ ਲੋਚਾ

ਸਾਲ 2005 ਵਿਚ ਜਦੋਂ ‘ਸਾਹਿਬਜ਼ਾਦੇ’ ਨਾਂ ਦੀ ਕਾਰਟੂਨ ਫਿਲਮ ਆਈ ਸੀ ਤਾਂ ਉਸ ਵੇਲੇ ਹੀ ਕਈ ਸਿੱਖ ਹਲਕਿਆਂ ਵੱਲੋਂ ਪੰਥ ਨੂੰ ਇਸ ਰੁਝਾਨ ਨੂੰ ਨਕਾਰਨ ਦਾ ਸੱਦਾ ਦਿੱਤਾ ਸੀ ਤੇ ਇਸ ਰਾਹ ਨੂੰ ਰੂਹਾਨੀ ਖ਼ੁਦਕੁਸ਼ੀ ਦਾ ਰਾਹ ਦੱਸਿਆ ਸੀ। ਪਰ ਇਹ ਰੁਝਾਨ ਕਿਸੇ ਨਾ ਕਿਸੇ ਹੱਦ ਤਕ ਸਹਿਣ ਕੀਤਾ ਜਾਂਦਾ ਰਿਹਾ ਤੇ ਇਸ ਪਿੱਛੇ ਇਕ ਕਾਰਨ ਇਹ ਸੀ ਕਿ ਕਾਰਟੂਨ ਵਿਧੀ ਨੂੰ ਨਕਲਾਂ ਲਾਹੁਣ ਦੇ ਹੋਰਨਾਂ ਢੰਗਾਂ ਤੋਂ ਵੱਖਰੇ ਤੌਰ ਤੇ ਵੇਖਿਆ ਜਾ ਰਿਹਾ ਸੀ। ਦੂਜਾ ਇਸ ਨੂੰ ਅਜੋਕੇ ਸਮੇਂ ਵਿੱਚ ਪਰਚਾਰ ਦੀ ਲੋੜ ਦੱਸਿਆ ਜਾ ਰਿਹਾ ਸੀ ਤੇ ਕੁਝ ਹਿੱਸੇ ਇਸ ਨੂੰ ਸਿੱਖ ਕਲਾ ਦੇ ਵਿਸਤਾਰ ਵਜੋਂ ਵੇਖ ਰਹੇ ਸਨ।

Read More »

ਦਿਆਲ ਸਿੰਘ ਕਾਲਜ ਵਿਵਾਦ

ਦਿਆਲ ਸਿੰਘ ਕਾਲਜ ਵਿਵਾਦ

ਦਿੱਲੀ ਦੇ ਦਿਆਲ ਸਿੰਘ ਕਾਲਜ ਦਾ ਨਾਮ ਚੁੱਪ-ਚੁਪੀਤਿਆਂ ਬਦਲਣ ਦਾ ਵਰਤਾਰਾ ਸਮੇਂ ਸਿਰ ਠੱਲ੍ਹ ਜਾਣਾ ਸਵਾਗਤਯੋਗ ਹੈ। ਮਨੁੱਖੀ ਸਰੋਤ ਵਿਕਾਸ ਮੰਤਰੀ ਪ੍ਰਕਾਸ਼ ਜਾਵੜੇਕਰ ਨੇ ਬੁੱਧਵਾਰ ਨੂੰ ਸਪਸ਼ਟ ਕੀਤਾ ਕਿ ਉਨ੍ਹਾਂ ਦਾ ਮੰਤਰਾਲਾ ਨਾਮ ਬਦਲੀ ਦੀ ਆਗਿਆ ਨਹੀਂ ਦੇਵੇਗਾ ਅਤੇ ਚੁੱਪ ਚੁਪੀਤਿਆਂ ਨਾਮ ਬਦਲਣ ਦੀ ਕੋਸ਼ਿਸ਼ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਕਰੇਗਾ। ਦਿੱਲੀ ਯੂਨੀਵਰਸਿਟੀ ਨੇ ਵੀ ਸਪਸ਼ਟ ਕੀਤਾ ਹੈ ਕਿ ਉਸਦੇ ਰਿਕਾਰਡ ਵਿੱਚ ਕਾਲਜ ਦੀ ਕੋਈ ਨਾਮ ਬਦਲੀ ਨਹੀਂ ਹੋਈ।

Read More »

ਸਿੱਖ ਇਤਿਹਾਸ ਨੂੰ ਬਦਲਣ ਪਿੱਛੇ ਆਰ ਐਸ ਐਸ ਦੀ ਵੱਡੀ ਸਾਜ਼ਿਸ਼: ਸਿੱਖ ਵਿਦਵਾਨ

ਸਿੱਖ ਇਤਿਹਾਸ ਨੂੰ ਬਦਲਣ ਪਿੱਛੇ ਆਰ ਐਸ ਐਸ ਦੀ ਵੱਡੀ ਸਾਜ਼ਿਸ਼: ਸਿੱਖ ਵਿਦਵਾਨ

ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਗਿਆਰਵੀਂ ਅਤੇ ਬਾਰਵੀਂ ਕਲਾਸ ਨਾਲ ਸਬੰਧਤ ਇਤਿਹਾਸ ਦੇ ਸਿਲੇਬਸ ਵਿੱਚ ਕੀਤੀਆਂ ਗਈਆਂ ਵੱਡੀਆਂ ਤਬਦੀਲੀਆਂ ਨੂੰ ਲੈ ਕੇ ਜਿਥੇ ਵਿਰੋਧੀ ਧਿਰ ਨੇ ਸਿੱਖਿਆ ਬੋਰਡ ਅਤੇ ਪੰਜਾਬ ਸਰਕਾਰ ਨੂੰ ਬੁਰੀ ਤਰਾਂ ਘੇਰ ਰੱਖਿਆ ਹੈ, ਉਥੇ ਇਹ ਭਖਦਾ ਵਿਸ਼ਾ ਹੁਣ ਰਾਜਨੀਤਿਕ ਵਿਦਵਾਨਾਂ ਦੇ ਵਿਹੜੇ ਵਿੱਚ ਆ ਗਿਆ ਹੈ? ਅੱਜ ਇਥੇ ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਦੇ ਕੈਂਪਸ ਵਿੱਚ ਸਿੱਖ ਵਿਚਾਰ ਮੰਚ ਵੱਲੋਂ ਸੱਦੀ ਇੱਕ ਹੰਗਾਮੀ ਮੀਟਿੰਗ ਵਿੱਚ ਵਿਦਵਾਨ ਇਸ ਹੱਦ ਤੱਕ ਗੁੱਸੇ ਵਿੱਚ ਭਰੇ ਪੀਤੇ ਸਨ ਕਿ ਉਨਾਂ ਨੂੰ ਇਸ ਸਾਰੇ ਸਿਲਸਿਲੇ ਵਿੱਚ ਇੱਕ ਵੱਡੀ ਸਾਜ਼ਿਸ਼ ਨਜ਼ਰ ਆਉਂਦੀ ਸੀ ਅਤੇ ਇਸ ਸਾਜ਼ਿਸ਼ ਵਿੱਚ ਸਪੱਸ਼ਟ ਤੌਰ ‘ਤੇ ਉਨਾਂ ਨੂੰ ਆਰ ਐਸ ਐਸ ਦਾ ਵੱਡਾ ਰੋਲ ਨਜ਼ਰ ਆਉਂਦਾ ਸੀ? [...]

Read More »

ਸਿੱਖ ਇਤਿਹਾਸ ਨੂੰ ਆਲੋਪ ਕਰਨ ਦਾ ਦੋਸ਼ੀ ਕੌਣ…?

ਸਿੱਖ ਇਤਿਹਾਸ ਨੂੰ ਆਲੋਪ ਕਰਨ ਦਾ ਦੋਸ਼ੀ ਕੌਣ…?

ਇਸ ਸਮੇਂ ਪੰਜਾਬ ‘ਚ 12ਵੀਂ ਜਮਾਤ ਦੀ ਇਤਿਹਾਸ ਦੀ ਕਿਤਾਬ ‘ਚੋਂ ਸਿੱਖ ਇਤਿਹਾਸ ਨੂੰ ਲੱਗਭੱਗ ਮਨਫ਼ੀ ਕਰ ਦਿੱਤੇ ਜਾਣ ਨੂੰ ਲੈ ਕੇ ਰੌਲ਼ਾ ਹੈ। ਕਈ ਇਹ ਰੌਲ਼ਾ ਆਪਣੀਆਂ ਸਿਆਸੀ ਰੋਟੀਆਂ ਸੇਕਣ ਲਈ ਪਾ ਰਹੇ ਹਨ। ਕਈਆਂ ਦੇ ਸੀਨੇ ਖ਼ੰਜਰ ਖੁੱਭਿਆ ਹੈ, ਉਨਾਂ ਨੂੰ ਉਸ ਦੀ ਪੀੜਾ ਹੈ। ਪੰਜਾਬ ਦੀ ਧਰਤੀ ਸਿੱਖੀ ਦੀ ਜਨਮ-ਭੂਮੀ ਹੈ ਤੇ ਕਰਮ-ਭੂਮੀ ਹੈ। ਇਸ ਲਈ ਇਸ ਧਰਤੀ ‘ਤੇ ਜਦੋਂ ਕਿਸੇ ਇਤਿਹਾਸ ਦੀ, ਸਭਿਆਚਾਰ ਦੀ ਜਾਂ ਸਭਿਅਤਾ ਦੀ ਗੱਲ ਕੀਤੀ ਜਾਵੇਗੀ ਤਾਂ ਉਹ ਗੱਲ ਸਿੱਖੀ ਤੋਂ ਸ਼ੁਰੂ ਹੋ ਕੇ ਸਿੱਖੀ ‘ਤੇ ਹੀ ਖ਼ਤਮ ਹੋਵੇਗੀ, ਪ੍ਰੰਤੂ ਆਏ ਦਿਨ ਸਿੱਖੀ ‘ਤੇ ਹੁੰਦੇ ਹਮਲੇ, ਚਾਹੇ ਉਹ ਗੁਰੂੁ ਸਾਹਿਬਾਨ ‘ਤੇ ਹੋ ਰਹੇ ਹਨ, ਚਾਹੇ ਗੁਰਬਾਣੀ ‘ਤੇ ਹੋ ਰਹੇ ਹਨ।

Read More »

ਸ਼ਹੀਦੀ ਦਿਨ ‘ਤੇ ਵਿਸ਼ੇਸ਼: ਸ੍ਰ: ਹਰੀ ਸਿੰਘ ਨਲੂਆ

ਸ਼ਹੀਦੀ ਦਿਨ ‘ਤੇ ਵਿਸ਼ੇਸ਼: ਸ੍ਰ: ਹਰੀ ਸਿੰਘ ਨਲੂਆ

ਸਰਦਾਰ ਹਰੀ ਸਿੰਘ ਨਲਵਾ ਸਿੱਖ ਇਤਿਹਾਸ ਵਿਚ ਪ੍ਰਮੁੱਖ ਯੋਧਾ ਤੇ ਜਰਨੈਲ ਹੋਇਆ ਹੈ। ਇਨ੍ਹਾਂ ਦੇ ਨਾਮ ਨਾਲ ਨਲਵਾ ਕਿਵੇਂ ਜੁੜਿਆ, ਇਸ ਬਾਰੇ ਬਾਬਾ ਪ੍ਰੇਮ ਸਿੰਘ ਜੀ ਹੋਤੀ ਲਿਖਦੇ ਹਨ- ਰਾਜਾ ਨਲ ਆਪਣੇ ਸਮੇਂ ਦਾ ਮਹਾਨ ਦਾਨੀ ਅਤੇ ਆਪਣੇ ਸਮੇਂ ਦਾ ਅਦੁੱਤੀ ...

Read More »

ਦਰਬਾਰ ਸਾਹਿਬ ਦੀ ਦਰਸ਼ਨੀ ਡਿਊੜੀ ਦੇ ਦਰਵਾਜਿਆਂ ਦੀ ਕਾਰ ਸੇਵਾ ਦਾ ਤਲਖ ਸੱਚ

ਦਰਬਾਰ ਸਾਹਿਬ ਦੀ ਦਰਸ਼ਨੀ ਡਿਊੜੀ ਦੇ ਦਰਵਾਜਿਆਂ ਦੀ ਕਾਰ ਸੇਵਾ ਦਾ ਤਲਖ ਸੱਚ

ਸ੍ਰੀ ਦਰਬਾਰ ਸਾਹਿਬ ਸਥਿਤ ਦਰਸ਼ਨੀ ਡਿਊੜੀ ਦੇ ਇਤਿਹਾਸਕ ਦਰਵਾਜਿਆਂ ਦੀਆਂ ਹੇਠਲੀਆਂ ਚੂਲਾਂ ਗਲ ਜਾਣ ਅਤੇ ਚੌਗਾਠਾਂ ਖਿਸਕ ਜਾਣ ਕਾਰਣ ਸਾਲ 2010 ਵਿੱਚ ਨਵੀਂ ਜੋੜੀ ਦਰਵਾਜੇ ਤਿਆਰ ਕਰਨ ਦਾ ਜਿੰਮਾ ਕਾਰ ਸੇਵਾ ਵਾਲੇ ਬਾਬਾ ਕਸ਼ਮੀਰ ਸਿੰਘ ਭੂਰੀ ਵਾਲਿਆਂ ਨੂੰ ਸੌਪਿਆ ਗਿਆ ਸੀ।ਕਮੇਟੀ ਵਲੋਂ ਦਾਅਵਾ ਕੀਤਾ ਗਿਆ ਸੀ ਕਿ ਖਰਾਬ ਹੋ ਚੁਕੇ ਦਰਵਾਜੇ ਮੁਰੰਮਤ ਕਰਨ ਬਾਅਦ ਇਕ ਸਾਲ ਦੇ ਅੰਦਰ ਮੁੜ ਦਰਸ਼ਨੀ ਡਿਊੜੀ ਵਿਖੇ ਸ਼ਸ਼ੋਭਿਤ ਕਰ ਦਿੱਤੇ ਜਾਣਗੇ ਲੇਕਿਨ ਬਾਅਦ ਵਿੱਚ ਕਿਹਾ ਗਿਆ ਕਿ ਪੁਰਾਤਨ ਦਰਵਾਜਿਆਂ ਦੀ ਮੁਰੰਮਤ ਨਹੀ ਹੋ ਸਕਦੀ ਇਸ ਲਈ ਨਵੀਂ ਜੋੜੀ ਤਿਆਰ ਕਰਵਾਕੇੇ 2-3 ਸਾਲ ਅੰਦਰ ਸਥਾਪਿਤ ਕਰ ਦਿੱਤੀ ਜਾਵੇਗੀ ।ਹੁਣ 8 ਸਾਲ ਬੀਤ ਜਾਣ ਤੇ ਵੀ ਨਵੀਂ ਜੋੜੀ ਦਰਵਾਜਿਆਂ ਬਾਰੇ ਕੋਈ ਵੀ ਜਾਣਕਾਰੀ ਦੇਣ ਲਈ ਨਾ ਤਾਂ ਕਾਰਸੇਵਾ ਵਾਲੇ ਬਾਬਾ ਜੀ ਤਿਆਰ ਹਨ ਤੇ ਨਾ ਹੀ ਸ਼੍ਰੋਮਣੀ ਕਮੇਟੀ ਦੇ ਉਹ ਜਿੰਮੇਵਾਰ ਅਧਿਕਾਰੀ ਜਿਨਾਂ ਨੇ ਆਪਣੇ ਹੱਥੀ ਜੁਲਾਈ 2010 ਵਿੱਚ ਪਹਿਲੇ ਇਤਿਹਾਸਕ ਦਰਵਾਜੇ ਡਿਊੜੀ ਤੋਂ ਉਤਾਰ ਕੇ ਰੱਖ ਦਿੱਤੇ ਸਨ ।

Read More »

ਖ਼ਾਲਸਾ ਪੰਥ ਹੋ ਹੋਸ਼ਿਆਰ! ਖ਼ਬਰਦਾਰ! ਤੁਹਾਡੀ ਰੂਹ ਦਾ ਕਤਲ ਹੋਣ ਜਾ ਰਿਹੈ

ਖ਼ਾਲਸਾ ਪੰਥ ਹੋ ਹੋਸ਼ਿਆਰ! ਖ਼ਬਰਦਾਰ! ਤੁਹਾਡੀ ਰੂਹ ਦਾ ਕਤਲ ਹੋਣ ਜਾ ਰਿਹੈ

-ਤਲਵਿੰਦਰ ਸਿੰਘ ਬੁੱਟਰ ਕੀ ਜੇਕਰ ਅਜੋਕੇ ਤਕਨੀਕੀ ਸਾਧਨਾਂ, ਫ਼ਿਲਮਾਂ ਰਾਹੀਂ ਅਸੀਂ ਆਪਣੇ ਗੁਰੂ ਸਾਹਿਬਾਨ ਦੇ ਜੀਵਨ ਅਤੇ ਸਿੱਖਿਆਵਾਂ ਜਾਂ ਸਿੱਖ ਇਤਿਹਾਸ ਦੇ ਨਾਇਕਾਂ ਸ਼ਹੀਦਾਂ-ਮੁਰੀਦਾਂ ਨੂੰ ਪੇਸ਼ ਨਹੀਂ ਕਰਦੇ ਤਾਂ ਸਾਡਾ ਧਰਮ ਸੱਚਮੁਚ ਪੱਛੜ ਕੇ ਰਹਿ ਜਾਵੇਗਾ? ਇਸ ਸਵਾਲ ਦੇ ਮੁਖਾਤਿਬ ...

Read More »

ਸ਼ਬਦ-ਗੁਰੂ ਦੇ ਸਿਧਾਂਤ ਦੇ ਪ੍ਰਸੰਗ ‘ਚ, ਫ਼ਿਲਮਾਂ ਰਾਹੀਂ ਗੁਰੂ ਸਾਹਿਬਾਨ ਦੇ ਚਿਤਰਨ ਦਾ ਸਵਾਲ

ਸ਼ਬਦ-ਗੁਰੂ ਦੇ ਸਿਧਾਂਤ ਦੇ ਪ੍ਰਸੰਗ ‘ਚ,  ਫ਼ਿਲਮਾਂ ਰਾਹੀਂ ਗੁਰੂ ਸਾਹਿਬਾਨ ਦੇ ਚਿਤਰਨ ਦਾ ਸਵਾਲ

ਪਿਛਲੇ ਕੁਝ ਸਮੇਂ ਤੋਂ ਗੁਰੂ ਸਾਹਿਬਾਨ ਦੇ ਜੀਵਨ ਅਤੇ ਸਿੱਖਿਆਵਾਂ ਨੂੰ ਫ਼ੀਚਰ ਫ਼ਿਲਮਾਂ ਜ਼ਰੀਏ ਧਰਮ ਪ੍ਰਚਾਰ ਦਾ ਹਿੱਸਾ ਬਣਾਉਣ ਦਾ ਵਿਚਾਰ ਸਾਹਮਣੇ ਆ ਰਿਹਾ ਹੈ। ਗੁਰੂ ਇਤਿਹਾਸ ਸਬੰਧੀ ਕੁਝ ਫ਼ਿਲਮਾਂ ਬਣ ਵੀ ਚੁੱਕੀਆਂ ਹਨ ਅਤੇ ਕੁਝ ਬਣਨ ਜਾ ਰਹੀਆਂ ਹਨ। ...

Read More »
Scroll To Top