Home / ਲੇਖ/ਵਿਚਾਰ (page 10)

Category Archives: ਲੇਖ/ਵਿਚਾਰ

Feed Subscription

ਕੀ ਅਸੀਂ ਕਨੇਡਾ ਦੇ ਸਿੱਖਾਂ ਦੀ ਰੀਸ ਨਹੀਂ ਕਰ ਸਕਦੇ…?

ਕੀ ਅਸੀਂ ਕਨੇਡਾ ਦੇ ਸਿੱਖਾਂ ਦੀ ਰੀਸ ਨਹੀਂ ਕਰ ਸਕਦੇ…?

‘‘ਏਕੇ ’ਚ ਬਲ’’, ‘‘ਏਕੇ ’ਚ ਬਰਕਤ’’ ਇਸ ਤੱਥ ਨੂੰ, ਇਸ ਸੱਚ ਨੂੰ ਹਰ ਕੋਈ ਬਾਖ਼ੂਬੀ ਜਾਣਦਾ ਹੈ। ਪੰ੍ਰਤੂ ਇਸਦੇ ਬਾਵਜੂਦ ਕੋਈ ਇਸ ਤੱਥ ’ਤੇ, ਇਸ ਸੱਚ ’ਤੇ ਪਹਿਰਾ ਦੇਣ ਲਈ ਤਿਆਰ ਨਹੀਂ। ਕਨੇਡਾ ਦੇ ਸਿੱਖਾਂ ਨੇ ਕਨੇਡਾ ’ਚ ਆਪਣੀ ਰਾਜਸੀ ਹੋਂਦ ਨੂੰ ਅਸਮਾਨੀ ਪਹੁੰਚਾ ਕੇ, ਏਕੇ ਦੇ ਇਸ ਬਲ ਦਾ ਬਾਖ਼ੂਬੀ ਲਾਹਾ ਖੱਟਿਆ ਹੈ। ਪੰ੍ਰਤੂ ਜਿਹੜਾ ‘ਜਾਦੂ’’ ਕਨੇਡਾ ਦੇ ਸਿੱਖਾਂ ਦੇ ਏਕੇ ਨੇ ਬੀਤੇ ਦਿਨ ਕਨੇਡਾ ਦੀ ਪਾਰਲੀਮੈਂਟ ’ਚ ਵਿਖਾਇਆ, ਉਹ ਆਪਣੇ-ਆਪ ’ਚ ਅਦਭੁੱਤ ਹੈ, ਲੋੜ ਤੋਂ ਵੱਧ ਹੈਰਾਨੀਜਨਕ ਵੀ ਹੈ।

Read More »

ਨਵੀਂ ਉਥਲ-ਪੁਥਲ ਵੱਲ ਧੱਕ ਰਿਹਾ ਹੈ ਖੇਤੀ ਸੰਕਟ

ਨਵੀਂ ਉਥਲ-ਪੁਥਲ ਵੱਲ ਧੱਕ ਰਿਹਾ ਹੈ ਖੇਤੀ ਸੰਕਟ

ਕੇਂਦਰ ਸਰਕਾਰ ਨੇ ਪੰਜਾਬ ਲਈ ਹੁਣ ਨਵਾਂ ਪੈਂਤੜਾਂ ਮੱਲ ਲਿਆ ਹੈ। ਇਸ ਅਨੁਸਾਰ, ਇਸ ਸੂਬੇ ਦਾ ਕੌਮੀ ਅਨਾਜ ਸੁਰੱਖਿਆ ਸਕੀਮ ਨਾਲ ਕੋਈ ਸਰੋਕਾਰ ਨਹੀਂ ਹੈ। ਦੂਜੇ ਪਾਸੇ, ਸ਼੍ਰੋਮਣੀ ਅਕਾਲੀ ਦਲ, ਸੂਬੇ ਦੀ ਕਾਂਗਰਸ ਸਰਕਾਰ ਨੂੰ ਉਸ ਗੜਬੜ ਲਈ ਨਿੰਦ ਰਿਹਾ ਹੈ ਜੋ ਉਸ ਨੇ ਆਪ, ਆਪਣੀ 10 ਵਰ੍ਹਿਆਂ ਦੀ ਹਕੂਮਤ ਦੌਰਾਨ ਪੈਦਾ ਕੀਤੀ। ਉੱਪਰੋਂ ਕੈਪਟਨ ਅਮਰਿੰਦਰ ਸਿੰਘ ਸਰਕਾਰ ਪਿਛਲੇ ਇੱਕ ਸਾਲ ਦੌਰਾਨ ਇਸ ਪੱਖੋਂ ਆਸ ਦੀ ਕੋਈ ਕਿਰਨ ਜਗਾਉਣ ਵਿੱਚ ਬੁਰੀ ਤਰ੍ਹਾਂ ਨਾਕਾਮ ਰਹੀ ਹੈ ਕਿ ਇਹ ਖੇਤੀ ਆਰਥਿਕਤਾ ਨੂੰ ਲੀਹ ‘ਤੇ ਲਿਆਉਣ ਲਈ ਤਤਪਰ ਹੈ।

Read More »

ਉੱਤਰ-ਪੂਰਬ ਦਾ ਭਗਵਾਂਕਰਨ

ਉੱਤਰ-ਪੂਰਬ ਦਾ ਭਗਵਾਂਕਰਨ

ਤ੍ਰਿਪੁਰਾ ਵਿੱਚ ਭਾਜਪਾ ਦੀ ਅਗਵਾਈ ਵਾਲੇ ਗੱਠਜੋੜ ਦੀ ਜ਼ੋਰਦਾਰ ਜਿੱਤ ਅਤੇ ਨਾਗਾਲੈਂਡ ਤੇ ਮੇਘਾਲਿਆ ਵਿੱਚ ਇਸ ਪਾਰਟੀ ਦੀ ਉਮੀਦਾਂ ਨਾਲੋਂ ਬਿਹਤਰ ਕਾਰਗੁਜ਼ਾਰੀ ਨੇ ਭਗਵਾਂ ਪਾਰਟੀ ਦਾ ਉੱਤਰ-ਪੂਰਬੀ ਰਾਜਾਂ ਵਿੱਚ ਪਸਾਰਾ ਵੀ ਹਕੀਕਤ ਬਣਾ ਦਿੱਤਾ ਹੈ। ਹਾਲਾਂਕਿ ਇਨ੍ਹਾਂ ਤਿੰਨਾਂ ਰਾਜਾਂ ਦੀ ਲੋਕ ਸਭਾ ਜਾਂ ਰਾਜ ਸਭਾ ਅੰਦਰ ਨੁਮਾਇੰਦਗੀ ਨਾਂ-ਮਾਤਰ ਹੈ, ਫਿਰ ਵੀ ਭਾਜਪਾ ਹੁਣ ਇਹ ਦਾਅਵਾ ਕਰਨ ਦੀ ਸਥਿਤੀ ਵਿੱਚ ਆ ਗਈ ਹੈ ਕਿ ਦੱਖਣ ਦੇ ਦੋ ਰਾਜਾਂ-ਤਾਮਿਲ ਨਾਡੂ ਤੇ ਕੇਰਲਾ ਨੂੰ ਛੱਡ ਕੇ ਬਾਕੀ ਸਾਰੇ ਦੇਸ਼ ਵਿੱਚ ਉਸਦਾ ਰਾਜਸੀ ਬੋਲਬਾਲਾ ਹੈ। ਤ੍ਰਿਪੁਰਾ ਵਿੱਚ ਭਾਜਪਾ ਦੀ ਜਿੱਤ ਇਸ ਪੱਖੋਂ ਵੀ ਅਹਿਮ ਹੈ ਕਿ ਇਸਨੇ ਪੰਝੀ ਸਾਲਾਂ ਤੋਂ ਸੱਤਾਸ਼ੀਲ ਸੀਪੀਐੱਮ ਨੂੰ ਹਾਰ ਦਾ ਮੂੰਹ ਦਿਖਾਇਆ।

Read More »

ਕਿਸਾਨ ਕਰਜ਼ਾ: ਸਰਕਾਰ ਤੇ ਸਮਾਜ ਲਈ ਹੁਣ ਜਾਗਣ ਦਾ ਵੇਲਾ

ਕਿਸਾਨ ਕਰਜ਼ਾ: ਸਰਕਾਰ ਤੇ ਸਮਾਜ ਲਈ ਹੁਣ ਜਾਗਣ ਦਾ ਵੇਲਾ

-ਡਾ. ਗਿਆਨ ਸਿੰਘ* ਬਠਿੰਡਾ ਜ਼ਿਲ੍ਹੇ ਦੇ ਪਿੰਡ ਜੱਸੀ ਪੌ ਵਾਲੀ ਦੇ ਕਿਸਾਨ ਵੱਲੋਂ 2 ਲੱਖ ਰੁਪਏ ਦਾ ਕਰਜ਼ਾ ਨਾ ਚੁਕਾ ਸਕਣ ਕਾਰਨ ਅਦਾਲਤ ਵੱਲੋਂ ਉਸ ਨੂੰ ਇੱਕ ਸਾਲ ਦੀ ਕੈਦ ਅਤੇ 4 ਲੱਖ ਰੁਪਏ ਅਦਾ ਕਰਨ ਦੇ ਹੁਕਮ ਨੇ ਪੰਜਾਬ ...

Read More »

ਸੱਤਾਧਾਰੀਆਂ ਨੂੰ ਸਿੱਖ ਚੜ੍ਹਤਲ ਤੋਂ ਚਿੱੜ੍ਹ

ਸੱਤਾਧਾਰੀਆਂ ਨੂੰ ਸਿੱਖ ਚੜ੍ਹਤਲ ਤੋਂ ਚਿੱੜ੍ਹ

ਕੈਨੇਡਾ ਇਕ ਵਿਸ਼ਾਲ ਤੇ ਖੁਸ਼ਹਾਲ ਮੁਲਕ ਹੈ। ਇਥੋਂ ਦੇ ਲੋਕ ਖੁੱਲ੍ਹ-ਦਿਲੇ ਤੇ ਸਿਆਸਤਦਾਨ ਨਿਰਪੱਖ ਨਿਰਛਲ ਹਨ। ਇਸੇ ਲਈ ਆਵਾਸੀ ਇਥੇ ਆਨੰਦ-ਸਾਹਿਤ ਵਿਚਰਦੇ ਤੇ ਸੁਖਮਈ ਜੀਵਨ ਭੋਗ ਦੇ ਹਨ। ਕੈਨੇਡਾ ਵਿਚ ਇਸ ਵੇਲੇ 10 ਲੱਖ ਭਾਰਤੀ ਵਸਦੇ ਹਨ ਜਿਨ੍ਹਾਂ ‘ਚੋਂ ਪੰਜ ਲੱਖ ਪੰਜਾਬੀ ਅਥਵਾ ਸਿੱਖ ਹਨ। ਆਜ਼ਾਦੀ ਪਸੰਦ ਪੰਜਾਬੀਆਂ ਅਥਵਾਂ ਸਿੱਖਾਂ ਲਈ ਇਹ ਦੇਸ਼ ਹੁਣ ਆਪਣੇ ‘ਦੂਜੇ ਘਰ’ ਵਰਗਾ ਹੈ ਜਿੱਥੇ ਆਪਣੇ ਮਿਹਨਤੀ ਤੇ ਰਲੌਸੁਭਾਅ ਕਰਕੇ ਉਨ੍ਹਾਂ ਆਪਣੀ ਚੋਖੀ ਤੇ ਘਣੀ ਪਛਾਣ ਬਣਾ ਲਈ ਹੈ। ਇਥੋਂ ਦੀ ਸਿਆਸਤ ਵਿਚ ਉਨ੍ਹਾਂ ਦੀ ਭੱਲ ਬਣੀ ਹੋਈ ਹੈ ਤੇ ਸਰਕਾਰ ਵਿਚ ਉਨ੍ਹਾਂ ਦਾ ਵੱਡਾ ਹਿੱਸਾ ਹੈ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਦੇ ਠੀਕ ਹੀ ਕਿਹਾ ਸੀ ਕਿ ਮੇਰੀ ਵਜ਼ਾਰਤ ਵਿਚ ਭਾਰਤ ਨਾਲੋਂ ਵੱਧ ਸਿੱਖ ਹਨ।

Read More »

ਹੋਲਾ-ਮੁਹੱਲਾ ਦੀ ਭਾਵਨਾ ਸੁਰਜੀਤ ਹੋਵੇ

ਹੋਲਾ-ਮੁਹੱਲਾ ਦੀ ਭਾਵਨਾ ਸੁਰਜੀਤ ਹੋਵੇ

ਸਿੱਖ ਗੁਰੂ ਸਾਹਿਬਾਨ ਨੇ ਜੀਵਨ ਨੂੰ ਇਕ ਨਵੇਂ ਰਸਤੇ ’ਤੇ ਤੋਰਿਆ ਹੈ। ਧਰਮ ਦਾ ਇਹ ਰਸਤਾ ਸਾਰੀ ਦੁਨੀਆਂ ਤੋਂ ਅਲੱਗ ਅਤੇ ਨਿਆਰਾ ਹੈ। ਸਿੱਖ ਧਰਮ ਸਿਰਫ ਧਾਰਮਿਕ ਅਸਥਾਨਾਂ ਤੱਕ ਹੀ ਸੀਮਿਤ ਨਹੀਂ ਹੈ। ਇਸ ਦਾ ਹਰ ਸਿੱਖ ਦੀ ਜ਼ਿੰਦਗੀ ਵਿੱਚ ਸਿੱਧਾ ਦਖਲ ਹੈ। ਕਹਿਣ ਦਾ ਭਾਵ ਇਹ ਹੈ ਕਿ ਸਿੱਖ ਆਪਣਾ ਹਰ ਪਲ ਹਰ ਸਾਹ ਗੁਰੂ ਦੇ ਹੁਕਮ ਤੇ ਆਗਿਆ ਮੁਤਾਬਿਕ ਜੀਉਂਦੇ।

Read More »

ਕੀ ਕੇਂਦਰੀ ਸਿੱਖ ਅਜਾਇਬ ਘਰ, ਕੌਮੀ ਹਿੱਤ ਕੁਰਬਾਨ ਕਰਨ ਵਾਲਿਆਂ ਲਈ ਹੈ?

ਕੀ ਕੇਂਦਰੀ ਸਿੱਖ ਅਜਾਇਬ ਘਰ, ਕੌਮੀ ਹਿੱਤ ਕੁਰਬਾਨ ਕਰਨ ਵਾਲਿਆਂ ਲਈ  ਹੈ?

ਸ੍ਰੀ ਦਰਬਾਰ ਸਾਹਿਬ ਸਥਿਤ ਕੇਂਦਰੀ ਸਿੱਖ ਅਜਾਇਬ ਘਰ ,ਗੁਰੂ-ਗ੍ਰੰਥ,ਗੁਰੂ ਪੰਥ ਅਤੇ ਗੁਰ ਸਿਧਾਂਤਾਂ ਦੀ ਚੜ੍ਹਦੀ ਕਲਾ ਲਈ ਕੁਰਬਾਨ ਹੋਇਆਂ ਦੀ ਸਦੀਵੀ ਯਾਦ ਸੰਭਾਲਣ ਲਈ ਹੈ ਜਾਂ ਉਨ੍ਹਾਂ ਲਈ ਜਿਨ੍ਹਾਂ ਨੇ ਆਪਣੇ ਨਿੱਜੀ ਤੇ ਸੌੜੇ ਹਿੱਤਾਂ ਲਈ ਕੌਮੀ ਹਿੱਤ ਕੁਰਬਾਨ ਕਰ ਦਿੱਤੇ।ਇਹ ਸਵਾਲ ਉਸ ਵੇਲੇ ਪੁਛਿਆ ਗਿਆ ਹੈ ਜਦੋਂ ਸ਼੍ਰੋਮਣੀ ਕਮੇਟੀ ਨੇ ਡੇਰਾ ਸਿਰਸਾ ਮੁੱਖੀ ਨੂੰ ਬਿਨ ਮੰਗੀ ਮੁਆਫੀ ਦੇਣ ਦੇ ਫੈਸਲੇ ਵਿੱਚ ਸ਼ਾਮਿਲ ਹੋਣ ਕਾਰਣ ਚਰਚਾ ਵਿੱਚ ਰਹੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ (ਮਰਹੂਮ) ਗਿਆਨੀ ਮੱਲ੍ਹ ਸਿੰਘ ਦੀ ਤਸਵੀਰ ਅੱਜ ਕੇਂਦਰੀ ਸਿੱਖ ਅਜਾਇਬ ਘਰ ਵਿੱਚ ਸ਼ਸ਼ੋਭਿਤ ਕਰ ਦਿੱਤੀ ।

Read More »

ਸਿੱਖ ਵਿਰੋਧੀ ਨਫਰਤ ਅਤੇ ਸਿੱਖ ਜਜਬਾ

ਸਿੱਖ ਵਿਰੋਧੀ ਨਫਰਤ ਅਤੇ ਸਿੱਖ ਜਜਬਾ

-ਅਵਤਾਰ ਸਿੰਘ  ਕਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਭਾਰਤ ਫੇਰੀ ਨੇ ਕਈ ਕਿਸਮ ਦੀਆਂ ਨਵੀਆਂ ਬਹਿਸਾਂ ਛੇੜ ਦਿੱਤੀਆਂ ਹਨ। ਘੱਟ ਗਿਣਤੀਆਂ ਦੀ ਸੱਤਾ ਵਿੱਚ ਹਿੱਸੇਦਾਰੀ ਬਨਾਮ ਘੱਟ ਗਿਣਤੀਆਂ ਦਾ ਕਤਲੇਆਮ, ਮਨੁੱਖਤਾਵਾਦੀ ਰਾਜਸੀ ਮਾਡਲ ਬਨਾਮ ਖੁੰਖਾਰੂ ਰਾਜਸੀ ਮਾਡਲ, ਹਰ ਕਿਸੇ ...

Read More »

ਸਿਰਦਾਰ ਕਪੂਰ ਸਿੰਘ ਦੀ ਯਾਦ ਆਉਣੀ ਚਾਹੀਦੀ

ਸਿਰਦਾਰ ਕਪੂਰ ਸਿੰਘ ਦੀ ਯਾਦ ਆਉਣੀ ਚਾਹੀਦੀ

ਭਾਰਤ ਦੇਸ਼ ਇਸ ਹਫਤੇ ਜੋ ਅਜਾਦੀ ਦੀ ਵਰੇਗਢ ਮਨਾਂ ਰਿਹਾ ਹੈ ਨੇ ਆਪਣੀਆਂ ਦੇਸ਼ ਪੱਖੀ ਕੁਰਬਾਨੀਆਂ ਵਿੱਚ ਸਿੱਖਾਂ ਦੀਆਂ ਕੁਰਬਾਨੀਆਂ ਨੂੰ ਪੂਰੀ ਤਰਾਂ ਨਜ਼ਰ ਅੰਦਾਜ਼ ਕੀਤਾ ਜਾ ਰਿਹਾ ਹੈ।

Read More »

ਬਰਸੀ ‘ਤੇ ਵਿਸ਼ੇਸ਼: ਗ਼ਦਰੀ ਬਾਬਾ ਗੁਰਮੁੱਖ ਸਿੰਘ ਲਲਤੋਂ

ਬਰਸੀ ‘ਤੇ ਵਿਸ਼ੇਸ਼:  ਗ਼ਦਰੀ ਬਾਬਾ ਗੁਰਮੁੱਖ ਸਿੰਘ ਲਲਤੋਂ

ਅਮਰ ਗ਼ਦਰੀ ਸੂਰਮੇ ਗੁਰਮੁੱਖ ਸਿੰਘ ਨੇ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਲਲਤੋਂ ਖੁਰਦ ਵਿਖੇ ਇਕ ਗਰੀਬ ਕਿਸਾਨ ਹੁਸ਼ਨਾਕ ਸਿੰਘ ਦੇ ਘਰੇ 3 ਦਸੰਬਰ 1892 ਨੂੰ ਜਨਮ ਲਿਆ। ਮੁਢਲੀ ਪੜ੍ਹਾਈ ਪਿੰਡ 'ਚ ਕਰਨ ਉਪਰੰਤ ਆਪ ਨੇ ਮਿਸ਼ਨ ਸਕੂਲ ਲੁਧਿਆਣਾ 'ਚੋਂ ਮੈਟਰਿਕ ਪਾਸ ਕੀਤੀ। ਉੱਚ-ਵਿੱਦਿਆ ਤੇ ਰੋਟੀ-ਰੋਜ਼ੀ ਲਈ, ਹਾਂਗਕਾਂਗ ਹੁੰਦੇ ਹੋਏ 23 ਮਈ 1914 ਨੂੰ ਕਾਮਾਗਾਟਾਮਾਰੂ ਜਹਾਜ਼ ਰਾਹੀਂ ਵੈਨਕੂਵਰ (ਕੈਨੇਡਾ) ਨੇੜੇ ਪਹੁੰਚੇ।

Read More »
Scroll To Top