Home / ਲੇਖ/ਵਿਚਾਰ

Category Archives: ਲੇਖ/ਵਿਚਾਰ

Feed Subscription

ਅੱਜ ਦੇ ਦਿਨ ਦਾ ਸੁਨੇਹਾ

ਅੱਜ ਦੇ ਦਿਨ ਦਾ ਸੁਨੇਹਾ

ਅੱਜ ਦਾ ਦਿਨ ਸਿੱਖਾਂ ਲਏ ਬੇਹੱਦ ਮਾਣ ਵਾਲਾ ਦਿਨ ਹੈ, ਉਨਾਂ ਨੇ ਅੱਜ ਦੇ ਦਿਨ ਭਾਵ 19 ਜਨਵਰੀ 1922 ਨੂੰ ਅੰਗਰੇਜ਼ ਹਕੂਮਤ ਨੂੰ ਗੋਡੇ ਟੇਕਣ ਲਈ ਮਜ਼ਬੂਰ ਕਰਕੇ ਦਰਬਾਰ ਸਾਹਿਬ ਦੀਆਂ ਚਾਬੀਆਂ ਦਾ ਮੋਰਚਾ ਜਿੱਤਿਆ ਸੀ, ਇਸ ਮੋਰਚੇ ਨਾਲ ਜਿਹੜੀ ਸਭ ਤੋਂ ਵੱਡੀ ਘਟਨਾ ਜੁੜੀ ਹੋਈ ਹੈ, ਉਹ ਸਿੱਖ ਆਗੂਆਂ ਵਾਸਤੇ ਸਿੱਖੀ ਸਵੈਮਾਣ ਦੀ ਰਾਖ਼ੀ ਲਈ ਸਭ ਤੋਂ ਵੱਡਾ ਸਬਕ ਹੈ। ਪ੍ਰੰਤੂ ਅੱਜ ਦੇ ਆਗੂਆਂ ਨੇ ਸਿੱਖੀ ਸਵੈਮਾਣ ਨੂੰ ਜਿਸ ਤਰਾਂ ਸੱਤਾ ਲਾਲਸਾ ਅਤੇ ਆਪਣੇ ਨਿੱਜੀ ਸੁਆਰਥ ਲਈ ਗੁਆ ਲਿਆ ਹੈ, ਉਸ ਕਾਰਣ ਅੱਜ ‘ਪੰਥ ਤੇਰੇ ਦੀਆਂ ਗੂੰਜਾਂ’ ਦਿਨੋ-ਦਿਨ ਪੈਣਗੀਆਂ ਵਾਲਾ ਨਾਅਰਾ ਹਕੀਕੀ ਰੂਪ ’ਚ ਆਲੋਪ ਹੋ ਗਿਆ ਹੈ ਅਤੇ ਸਿੱਖਾਂ ’ਚ ਸਿੱਖੀ ਦੀ ਆਨ-ਸ਼ਾਨ ਦੀ ਰਾਖ਼ੀ ਦਾ ਜਜ਼ਬਾ ਤੇ ਜੋਸ਼ ਖ਼ਤਮ ਹੋ ਗਿਆ ਹੈ। ਇਸ ਲਈ ਅੱਜ ਦੇ ਦਿਨ, ‘‘ਅਸੀਂ ਕਿੱਥੋਂ, ਕਿੱਥੇ ਪਹੰੁਚ ਗਏ ਹਾਂ’’, ਬਾਰੇ ਸੋਚਣਾ ਜ਼ਰੂਰੀ ਹੋ ਗਿਆ ਹੈ।

Read More »

ਪੰਥਕ ਵਿਹੜੇ ‘ਚ ਵਾਪਸੀ ਲਈ ਪੰਥ ਦੀ ਪ੍ਰਵਾਨਗੀ ਵੀ ਜ਼ਰੂਰੀ…

ਪੰਥਕ ਵਿਹੜੇ ‘ਚ ਵਾਪਸੀ ਲਈ ਪੰਥ ਦੀ ਪ੍ਰਵਾਨਗੀ ਵੀ ਜ਼ਰੂਰੀ…

ਜ ਜਦੋਂ ਪੰਜਾਬ ਵਿਚ ਕਿਸੇ ਸਮੇਂ ਪੰਥ ਦੀ ਪ੍ਰਤੀਨਿਧ ਅਖਵਾਉਂਦੀ ਜਮਾਤ, ਸ਼੍ਰੋਮਣੀ ਅਕਾਲੀ ਦਲ ਨੂੰ ਹੁਣ ਤੋਂ ਹੀ ਸ਼੍ਰੋਮਣੀ ਅਕਾਲੀ ਦਲ ਮੰਨਣ ਲਈ ਤਿਆਰ ਨਹੀਂ ਅਤੇ ਇਸੇ ਕਾਰਨ ਪਿਛਲੀਆਂ ਵਿਧਾਨ ਸਭਾ ਚੋਣਾਂ ਨੂੰ ਤੀਜੇ ਥਾਂ ਪਟਕਾ ਮਾਰਿਆ ਸੀ। ਉਸ ਸਮੇਂ ਅੱਜ ਦੇ ਦਿਨ ਦਾ ਉਹ ਇਤਿਹਾਸ ਜਦੋਂ ਸਿੱਖ ਪੰਥ ਨੇ ਪਹਿਲੀ ਵਾਰ ਹੋਈਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਸਮੇਂ 140 ਸੀਟਾਂ ਵਿਚੋਂ 137 ਸੀਟਾਂ ਸ਼੍ਰੋਮਣੀ ਅਕਾਲੀ ਦਲ ਦੀ ਝੋਲੀ ਵਿਚ ਪਾਈਆ ਸਨ, ਉਹ ਯਾਦ ਆਉਣਾ ਸੁਭਾਵਿਕ ਹੈ।

Read More »

ਭਾਈ ਹਰਨੇਕ ਸਿੰਘ ਭੱਪ ਦਾ ਕੌਮੀ ਜਜਬਾ

ਭਾਈ ਹਰਨੇਕ ਸਿੰਘ ਭੱਪ ਦਾ ਕੌਮੀ ਜਜਬਾ

  -ਅਵਤਾਰ ਸਿੰਘ ਭਾਈ ਹਰਨੇਕ ਸਿੰਘ ਭੱਪ ਸਿੱਖ ਲਹਿਰ ਦੇ ਉਨ੍ਹਾਂ ਕੌਮੀ ਨਾਇਕਾਂ ਵਿੱਚੋਂ ਇੱਕ ਹੈ ਜਿਨ੍ਹਾਂ ਨੇ ਸਿੱਖ ਕੌਮ ਦੀ ਨਿਆਰੀ ਹਸਤੀ ਨੂੰ ਕਾਇਮ ਰੱਖਣ ਲਈ ਆਪਣੇ ਨਿੱਜੀ ਸੁਖ ਸਹੂਲਤਾਂ ਨੂੰ ਵਿਸਾਰ ਕੇ ਆਪਣਾਂ ਜੀਵਨ ਕੌਮ ਦੇ ਲੇਖੇ ਅਰਪਣ ...

Read More »

ਦੁਨੀਆ ਦੀਆਂ ਮਾਵਾਂ ਲਈ ਚਾਨਣ ਮੁਨਾਰਾ ਮਾਤਾ ਗੁਜਰੀ ਜੀ

ਦੁਨੀਆ ਦੀਆਂ ਮਾਵਾਂ ਲਈ ਚਾਨਣ ਮੁਨਾਰਾ ਮਾਤਾ ਗੁਜਰੀ ਜੀ

ਸਿੱਖ ਇਤਿਹਾਸ ਵਿਚ ਪੋਹ ਮਹੀਨੇ ਸਾਹਿਬ-ਏ-ਕਮਾਲਿ, ਸਰਬੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦੇ ਅਤੇ ਮਾਤਾ ਗੁਜਰੀ ਜੀ ਦਾ ਮਹਾਨ ਸ਼ਹੀਦੀ ਸਾਕਾ ਵਾਪਰਿਆ ਸੀ। ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ ਅਤੇ ਬਾਬਾ ਫਤਹਿ ਸਿੰਘ ਦੀ ਲਾਸਾਨੀ ਕੁਰਬਾਨੀ ਅਤੇ ਸਿੱਖੀ ਸਿਦਕ ਦੇ ਪਿਛਲੇ ਪ੍ਰੇਰਨਾ ਸਰੋਤ ਤੇ ਮਹਾਨ ਸਿਦਕੀ ਮਾਂ, ਮਾਤਾ ਗੁਜਰੀ ਜੀ ਦੀ ਸ਼ਖ਼ਸੀਅਤ ਨਾਲ ਇਤਿਹਾਸਕਾਰਾਂ ਨੇ ਅਜੇ ਤੱਕ ਪੂਰਾ ਇਨਸਾਫ਼ ਨਹੀਂ ਕੀਤਾ। ਸਾਹਿਬਜ਼ਾਦਿਆਂ ਦੀ ਪਰਵਰਿਸ਼ ਵਿਚ ਮਾਤਾ ਗੁਜਰੀ ਜੀ ਦਾ ਬਹੁਤ ਵੱਡਾ ਯੋਗਦਾਨ ਸੀ ਅਤੇ ਇਹ ਮਾਤਾ ਜੀ ਦੀ ਤਾਲੀਮ ਦਾ ਹੀ ਨਤੀਜਾ ਸੀ ਕਿ ਸਾਹਿਬਜ਼ਾਦੇ ਏਨੇ ਮਹਾਨ ਨਿਕਲੇ ਸਨ।

Read More »

ਦਸਵੰਧ: ਗ਼ਰੀਬ ਦਾ ਮੂੰਹ ਗੁਰੂ ਦੀ ਗੋਲਕ

ਦਸਵੰਧ: ਗ਼ਰੀਬ ਦਾ ਮੂੰਹ ਗੁਰੂ ਦੀ ਗੋਲਕ

ਗੁਰੂ ਸਾਹਿਬਾਨ ਬਹੁਤ ਦੂਰਅੰਦੇਸ਼ੀ ਸਨ। ਉਨ੍ਹਾਂ ਨੇਦਸਵੰਧ ਕੱਢਣ ਦਾ ਸਖ਼ਤ ਹੁਕਮ ਇਸ ਲਈ ਕੀਤਾ, ਤਾਂ ਜੋ ਹਰ ਸਿੱਖ ਇਕ ਚੰਗਾ ਸਮਾਜ ਸਿਰਜਣ ਵਿਚ ਆਪਣਾ ਯੋਗਦਾਨ ਪਾ ਸਕੇ। ਆਰੰਭ ਤੋਂ ਹੀ ਦਸਵੰਧ ਦੀ ਪ੍ਰਥਾ ਨੇ ਸਿੱਖ ਨੂੰ ਮਨੁੱਖਤਾ ਪ੍ਰਤੀ ਜ਼ਿੰਮੇਵਾਰ ਬਣਾਇਆ। ਪੰਥ ਦੀ ਚੜ੍ਹਦੀ ਕਲਾ ਅਤੇ ਮਨੁੱਖਤਾ ਦੇ ਭਲੇ ਲਈ ਦਸਵੰਧ ਕੱਢਣਾ ਹਰ ਸਿੱਖ ਲਈ ਇਕ ਲਾਜ਼ਮੀ ਰਹਿਤ ਹੈ। ਸਿੱਖ ਨੇ ਆਪਣੀ ਕਮਾਈ ਦੇ ਨੌਂ ਹਿੱਸਿਆਂ ਨਾਲ ਪਰਿਵਾਰ ਦੀ ਪਾਲਣਾ ਅਤੇ ਹੋਰਨਾਂ ਲੋੜਾਂ ਦੀ ਪੂਰਤੀ ਕਰਨੀ ਹੈ ਪਰ ਕਮਾਈ ਦਾ ਦਸਵਾਂ ਹਿੱਸਾ, ਦਸਵੰਧ ਦੇ ਰੂਪ ਵਿਚ ਗੁਰੂ ਦਾ ਹਿੱਸਾ ਜਾਣ ਕੇ ਰੱਖਣਾ ਹੈ।

Read More »

ਸਿੱਖ ਪੰਥ ਦੀ ਵਰਤਮਾਨ ਦਸ਼ਾ ਵਿਚੋਂ ਭਵਿੱਖ ਦੀ ਤਲਾਸ਼

ਸਿੱਖ ਪੰਥ ਦੀ ਵਰਤਮਾਨ ਦਸ਼ਾ ਵਿਚੋਂ ਭਵਿੱਖ ਦੀ ਤਲਾਸ਼

ਕਿਸੇ ਵੀ ਸੱਭਿਆਚਾਰ ਨਾਲ ਸਬੰਧਤ ਲੋਕਾਂ ਦੀ ਹਰ ਦੌਰ ਵਿਚ ਵਿਕਸਿਤ ਹੋਈ ਦਸ਼ਾ ਦਾ ਸਬੰਧ ਉਨ੍ਹਾਂ ਦੀ ਹੋਂਦ ਅਤੇ ਹੋਣ ਦੇ ਅਰਥਾਂ ਵਿਚੋਂ ਨਿਕਲੇ ਮਕਸਦਾਂ ਅਥਵਾ ਮੰਜ਼ਿਲਾਂ ਨਾਲ ਹੁੰਦਾ ਹੈ। ਦੂਜੇ ਸ਼ਬਦਾਂ ਵਿਚ ਜਿੰਨੀ ਉਨ੍ਹਾਂ ਦੀ ਮੰਜ਼ਿਲ ਅਤੇ ਇਸ ਪ੍ਰਾਪਤੀ ਲਈ ਕੀਤੇ ਜਾਣ ਵਾਲੇ ਸਾਧਨ-ਰੂਪੀ ਯਤਨ ਸਪੱਸ਼ਟ ਹੋਣਗੇ, ਓਨੀ ਹੀ ਉਨ੍ਹਾਂ ਦੀ ਦਸ਼ਾ ਸ਼ਕਤੀਸ਼ਾਲੀ ਅਤੇ ਸਾਕਾਰਾਤਮਕ ਹੋਵੇਗੀ।

Read More »

ਮਲੇਰਕੋਟਲਾ ਦੇ ਨਾਮਧਾਰੀ ਸ਼ਹੀਦ ਬਨਾਮ ਗੁਲਾਮਾਂ ਦੀ ਗੁਲਾਮੀ ਕਬੂਲਣ ਦੀ ਕਵਾਇਦ?

ਮਲੇਰਕੋਟਲਾ ਦੇ ਨਾਮਧਾਰੀ ਸ਼ਹੀਦ ਬਨਾਮ ਗੁਲਾਮਾਂ ਦੀ ਗੁਲਾਮੀ ਕਬੂਲਣ ਦੀ ਕਵਾਇਦ?

ਅੱਜ ਜਦੋਂ ਹਿੰਦੁਸਤਾਨ ਨੂੰ ਇੱਕ ਲੋਕਤੰਤਰ ਤੋਂ ਇੱਕ ਹਿੰਦੂ ਰਾਸ਼ਟਰ ਬਣਾਏ ਜਾਣ ਦੇ ਦਾਅਵੇ ਕੀਤੇ ਜਾ ਰਹੇ ਹਨ ਤਾਂ ਉਨਾਂ ਲੋਕਾਂ ਨੂੰ ਬਾਰ ਬਾਰ ਸਫਾਈ ਦੇਣੀ ਪੈ ਰਹੀ ਹੈ ਜੋ ਸਦੀਆਂ ਤੋਂ ਜ਼ਰਵਾਣਿਆਂ ਤੇ ਧਾੜਵੀਆਂ ਦੀ ਗੁਲਾਮੀ ਹੰਢਾ ਰਹੇ ਅਖੌਤੀ ਉਸ ਜਾਤੀ ਦੇ ਲੋਕਾਂ ਦੀ ਅਜਾਦੀ ਲਈ ਕੁਰਬਾਨੀਆਂ ਦੀਆਂ ਕਤਾਰਾਂ ਬੰਨਦੇ ਰਹੇ ।ਗਊ ਗਰੀਬ ਤੇ ਇਸ ਦੇਸ਼ ਦੀ ਅਜਾਦੀ ਲਈ ਆਪਾ ਵਾਰਨ ਵਾਲੇ 66 ਨਾਮਧਾਰੀ ਮਰਜੀਵੜਿਆਂ ਦੇ ਵਾਰਸਾਂ ਨੂੰ ਆਪਣੇ ਇਨਾਂ ਪੁਰਖਿਆਂ ਦਾ ਸ਼ਹੀਦੀ ਦਿਹਾੜਾ ਮਨਾਉਣ ਮੌਕੇ ਗੁਲਾਮੀ ਦੀ ਹਾਲਤ ‘ਚੋਂ ਲੰਘਣ ਲਈ ਮਜਬੂਰ ਹੋਣਾ ਪੈ ਰਿਹਾ ਹੈ ।

Read More »

ਪੰਜਾਬ ਦੇ ਪਾਣੀਆਂ ਵਿੱਚ ਘੁਲਿਆ ਸੰਖੀਆ

ਪੰਜਾਬ ਦੇ ਪਾਣੀਆਂ ਵਿੱਚ ਘੁਲਿਆ ਸੰਖੀਆ

ਪੰਜਾਬ ਦੇ ਵੱਡੀ ਗਿਣਤੀ ਲੋਕਾਂ ਦੀ ਕੈਂਸਰ ਨਾਲ ਮੌਤ ਅਤੇ ਪਾਣੀਆਂ ਵਿੱਚ ਜ਼ਹਿਰੀਲੇ ਤੱਤਾਂ ਦੀ ਗਿਣਤੀ ਬਹੁਤ ਡਰਾਉਣੇ ਪੱਧਰ ਤਕ ਪੁੱਜ ਚੁੱਕੀ ਹੈ। ਇਹ ਤੱਤ ਖੇਤੀਬਾੜੀ ਰਾਹੀਂ ਭੋਜਨ ਲੜੀ ਵਿੱਚ ਜਾਣੋਂ ਰੋਕਣ ਲਈ ਸੂਬਾ ਸਰਕਾਰ ਨੇ ਕਦਮ ਚੁੱਕਣ ਬਾਰੇ ਹਾਲੇ ਸੋਚਣਾ ਹੈ। ਪੰਜਾਬ ਦੀ ਖੇਤੀਬਾੜੀ ਵੱਡੇ ਪੱਧਰ ’ਤੇ ਧਰਤੀ ਹੇਠਲੇ ਪਾਣੀ ’ਤੇ ਨਿਰਭਰ ਹੈ।

Read More »

ਸੋ ਸੇਵਾ ਸਫ਼ਲ ਹੈ…

ਸੋ ਸੇਵਾ ਸਫ਼ਲ ਹੈ…

ਭਾਵੇਂ ਕਿ ਗੁਰਬਾਣੀ ਅਨੁਸਾਰ ਕਿਸੇ ਦਿਨ ਮਹੀਨੇ, ਸਾਲ ਦੀ ਕੋਈ ਵਿਸ਼ੇਸ਼ ਮਹੱਤਤਾ ਨਹੀਂ, ਮਹੱਤਤਾ ਸਿਰਫ਼ ਮਨੁੱਖੀ ਕਰਮਾਂ ਦੀ ਹੈ ਅਤੇ ਜਦੋਂ ਵੀ ਕੋਈ ਮਨੁੱਖ, ਮਨੁੱਖਤਾ ਦੀ ਭਲਾਈ ਲਈ ਚੰਗਾ ਕੰਮ ਕਰਦਾ ਹੈ, ਉਸ ਲਈ ਉਹ ਸਮਾਂ ਹੀ ਸਭ ਤੋਂ ਸੁਭਾਗਾ ਹੁੰਦਾ ਹੈ। ਗੁਰੂ ਦੀ ਯਾਦ ’ਚ, ਸੱਚੀ-ਸੁੱਚੀ ਕਿਰਤ ਅਤੇ ਸੇਵਾ ਤੋਂ ਵੱਡਾ ਪੁੰਨ-ਦਾਨ ਹੋਰ ਕੋਈ ਨਹੀਂ ਹੈ। ਇਸ ਲਈ ਸੇਵਾ ਦੀ ਸਿੱਖੀ ’ਚ ਸਭ ਤੋਂ ਵੱਡੀ ਮਹਾਨਤਾ ਹੈ। ਬਾਣੀ ਤੇ ਬਾਣਾ, ਸੇਵਾ ਤੇ ਸਿਮਰਨ, ਕਿਰਤ ਕਰੋ, ਨਾਮ ਜਪੋ, ਵੰਡ ਛਕੋ, ਸਿੱਖੀ ਦੇ ਬੁਨਿਆਦੀ ਸਿਧਾਂਤ ਹਨ ਅਤੇ ਇਨਾਂ ਦੀ ਪਾਲਣਾ ਕਰਨ ਵਾਲਾ ਹੀ ਆਪਣੇ ਆਪ ਨੂੰ ਸਿੱਖ ਅਖਵਾਉਣ ਦਾ ਹੱਕਦਾਰ ਹੈ, ਪ੍ਰੰਤੂ ਅੱਜ ਇਨਾਂ ਸਾਰੇ ਸਿਧਾਤਾਂ ਦੀ ਅਣਦੇਖੀ ਵੱਧ ਗਈ ਹੈ ਅਤੇ ਇਸ ਦੀ ਥਾਂ ਸਿਰਫ ਤੇ ਸਿਰਫ ਅਡੰਬਰਵਾਦ ਨੇ ਲੈ ਲਈ ਹੈ, ਜਿਸ ਦਾ ਸਿੱਖੀ ’ਚ ਕੋਈ ਥਾਂ ਨਹੀਂ, ਇਸੇ ਕਾਰਣ ਸਿੱਖੀ ’ਚ ਨਿਘਾਰ ਦਾ ਰੌਲਾ ਵੱਧਦਾ ਜਾ ਰਿਹਾ ਹੈ।

Read More »

ਧਾਰਾ 25 ਸਬੰਧੀ ਸਿੱਖਾਂ ਦੀ ਮੰਗ ਦੀ ਪੂਰਤੀ ਕਿਵੇਂ ਹੋਵੇ?

ਧਾਰਾ 25 ਸਬੰਧੀ ਸਿੱਖਾਂ ਦੀ ਮੰਗ ਦੀ ਪੂਰਤੀ ਕਿਵੇਂ ਹੋਵੇ?

  -ਤ੍ਰਿਲੋਚਨ ਸਿੰਘ ਜਦ ਭਾਰਤ ਦਾ ਸੰਵਿਧਾਨ 1950 ਵਿਚ ਪਾਸ ਹੋਇਆ ਸੀ, ਉਸ ਵਿਚ ਧਾਰਾ 25 ਵਿਚ ਹਰ ਮਨੁੱਖ ਨੂੰ ਧਾਰਮਿਕ ਆਜ਼ਾਦੀ ਦਾ ਹੱਕ ਦਿੱਤਾ ਗਿਆ ਸੀਂਕੇਵਲ ਇਹੋ ਧਾਰਾ ਹੀ ‘ਸੈਕਲੂਰਾਇਜ਼ਮ’ ਭਾਵ ਸਭ ਧਰਮਾਂ ਦੀ ਬਰਾਬਰੀ ਨੂੰ ਮੰਨਦੀ ਹੈ। ਇਸੇ ...

Read More »
Scroll To Top