Home / ਦੇਸ ਪੰਜਾਬ (page 5)

Category Archives: ਦੇਸ ਪੰਜਾਬ

Feed Subscription

ਬਾਰਵੀਂ ਦੀ ਕਿਤਾਬ ਵਿੱਚ ਸਿੱਖ ਇਤਿਹਾਸ ਕੱਢਣ ਦੇ ਮਾਮਲੇ ਵਿੱਚ ਸ਼੍ਰੋਮਣੀ ਕਮੇਟੀ ਨੇ ਜਾਂਚ ਕਮੇਟੀ ਬਣਾਈ, ਦੋ ਦਿਨਾਂ ਵਿੱਚ ਦੇਵੇਗੀ ਰਿਪੋਰਟ

ਬਾਰਵੀਂ ਦੀ ਕਿਤਾਬ ਵਿੱਚ ਸਿੱਖ ਇਤਿਹਾਸ ਕੱਢਣ ਦੇ ਮਾਮਲੇ ਵਿੱਚ ਸ਼੍ਰੋਮਣੀ ਕਮੇਟੀ ਨੇ ਜਾਂਚ ਕਮੇਟੀ ਬਣਾਈ, ਦੋ ਦਿਨਾਂ ਵਿੱਚ ਦੇਵੇਗੀ ਰਿਪੋਰਟ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਦੀ 12ਵੀਂ ਜਮਾਤ ਦੀ ਇਤਿਹਾਸ ਦੀ ਪੁਸਤਕ ਵਿੱਚੋਂ ਸਿੱਖ ਗੁਰੂ ਸਾਹਿਬਾਨ ਅਤੇ ਸਿੱਖ ਇਤਿਹਾਸ ਨਾਲ ਸਬੰਧਿਤ ਪਾਠਾਂ ਨੂੰ ਕੱਢਣ ਦੇ ਮਾਮਲੇ ਦੀ ਪੜਤਾਲ ਲਈ ਇੱਕ ਪੰਜ ਮੈਂਬਰੀ ਸਬ-ਕਮੇਟੀ ਬਣਾਈ ਹੈ। ਇਹ ਕਮੇਟੀ ਦੋ ਦਿਨਾਂ ਅੰਦਰ ਆਪਣੀ ਰਿਪੋਰਟ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੂੰ ਸੌਂਪੇਗੀ। ਇਸ ਸਬ ਕਮੇਟੀ ਦੀ ਮੀਟਿੰਗ 2 ਮਈ ਨੂੰ ਪਟਿਆਲਾ ਨੇੜੇ ਬਹਾਦਰਗੜ੍ਹ ਸਥਿਤ ਜਥੇਦਾਰ ਗੁਰਚਰਨ ਸਿੰਘ ਟੌਹੜਾ ਇੰਸਟੀਚਿਊਟ ਵਿੱਚ ਹੋਵੇਗੀ।

Read More »

ਦਿਆਲ ਸਿੰਘ ਮਜੀਠੀਆ ਕਾਲਣ ਦਾ ਨਾਂ ਚੁੱਪ-ਚਪੀਤੇ ਬਦਲਿਆ

ਦਿਆਲ ਸਿੰਘ ਮਜੀਠੀਆ ਕਾਲਣ ਦਾ ਨਾਂ ਚੁੱਪ-ਚਪੀਤੇ ਬਦਲਿਆ

ਪਿਛਲੇ ਸਮੇਂ ਨਾਂ ਬਦਲਣ ਕਰਕੇ ਵਿਵਾਦ ਵਿੱਚ ਰਹੇ ਦਿਆਲ ਸਿੰਘ ਕਾਲਜ (ਈਵਨਿੰਗ) ਦਾ ਨਾਂ ਪ੍ਰਬੰਧਕੀ ਕਮੇਟੀ ਵੱਲੋਂ ਚੁੱਪ ਚਪੀਤੇ ਬਦਲ ਦਿੱਤਾ ਗਿਆ ਹੈ। ਪ੍ਰਬਧੰਕੀ ਕਮੇਟੀ ਨੇ ਹੁਣ ਇਸਦਾ ਨਾਂ ‘ਵੰਦੇ ਮਾਤਰਮ ਦਿਆਲ ਸਿੰਘ ਕਾਲਜ, ਯੂਨੀਵਰਸਿਟੀ ਆਫ ਦਿੱਲੀ’ ਰੱਖ ਦਿੱਤਾ ਹੈ। ਇਸ ਨਾਂ ਦਾ ਬੈਨਰ ਕਾਲਜ ਵਿੱਚ 25 ਅਪਰੈਲ ਨੂੰ ਹੋਏ ਸਾਲਾਨਾ ਇਨਾਮ ਵੰਡ ਸਮਾਰੋਹ ਵਿੱਚ ਲਾਇਆ ਗਿਆ ਸੀ।

Read More »

ਵਿਚਾਰ ਆਪੋ-ਆਪਣਾ- ਸਿੱਖ ਧਰਮ : ਅਜੋਕਾ ਸਮਾਂ ਤੇ ਚੁਣੌਤੀਆਂ

ਵਿਚਾਰ ਆਪੋ-ਆਪਣਾ-  ਸਿੱਖ ਧਰਮ : ਅਜੋਕਾ ਸਮਾਂ ਤੇ ਚੁਣੌਤੀਆਂ

ਸੰਨ 1931 ਦੀ ਮਰਦਮਸ਼ੁਮਾਰੀ ਵਿਚ ਦਰਜ ਹੈ ਕਿ ਪੰਜਾਬ ਸਰਹੱਦੀ ਇਲਾਕਾ ਹੋਣ ਕਰਕੇ ਸਦਾ ਹੀ ਗੜਬੜ ਤੇ ਉਥਲ-ਪੁਥਲ ਵਿਚੋਂ ਗੁਜ਼ਰਿਆ ਹੈ। ਸਿੱਖਾਂ 'ਤੇ ਅੱਤਿਆਚਾਰ ਤੇ ਮੁਸੀਬਤਾਂ ਬੇਸ਼ੱਕ ਹੀ ਗੁਰੂ ਨਾਨਕ ਦੇਵ ਜੀ ਦੇ ਸਮੇਂ ਹੀ ਪੈਣੀਆਂ ਸ਼ੁਰੂ ਹੋ ਗਈਆਂ ਸਨ, ਪਰ 1947 ਈ: ਤੋਂ ਬਾਅਦ ਜੋ ਦੋ ਵੱਡੇ ਆਜ਼ਾਦ ਭਾਰਤ ਵਿਚ ਸਿੱਖਾਂ ਉੱਤੇ ਦੁਖਾਂਤ ਵਾਪਰੇ ਹਨ, ਇਹ ਆਪਣੇ ਪਿੱਛੇ ਕਈ ਗੁੰਝਲਦਾਰ ਤੇ ਕੌੜੇ ਸਵਾਲ ਲੁਕਾਈ ਬੈਠੇ ਹਨ, ਜਿਸ ਕਾਰਨ ਅੱਜ ਸਾਰਾ ਸਿੱਖ-ਪੰਥ ਲਾਚਾਰ ਬਣਿਆ ਬੈਠਾ ਹੈ। ਬੇਵਸੀ ਤੋਂ ਬਿਨਾਂ ਪੰਥ ਕੋਲ ਕੋਈ ਹੱਲ ਨਹੀਂ ਹੈ। ਇਸ ਦਾ ਕੀ ਕਾਰਨ ਹੈ? ਅਜਿਹੀ ਸਥਿਤੀ ਕਿਉਂ ਪੈਦਾ ਹੋਈ?

Read More »

ਸ਼ਬਦ-ਗੁਰੂ ਦੇ ਸਿਧਾਂਤ ਦੇ ਪ੍ਰਸੰਗ ‘ਚ, ਫ਼ਿਲਮਾਂ ਰਾਹੀਂ ਗੁਰੂ ਸਾਹਿਬਾਨ ਦੇ ਚਿਤਰਨ ਦਾ ਸਵਾਲ

ਸ਼ਬਦ-ਗੁਰੂ ਦੇ ਸਿਧਾਂਤ ਦੇ ਪ੍ਰਸੰਗ ‘ਚ,  ਫ਼ਿਲਮਾਂ ਰਾਹੀਂ ਗੁਰੂ ਸਾਹਿਬਾਨ ਦੇ ਚਿਤਰਨ ਦਾ ਸਵਾਲ

ਸਪੱਸ਼ਟ ਹੈ ਕਿ ਸਿੱਖ ਧਰਮ ਦਾ ਆਨਮਤਾਂ ਨਾਲੋਂ ਨਿਆਰਾਪਨ ਹੀ ਇਸੇ ਗੱਲ ਵਿਚ ਮਹਿਫ਼ੂਜ਼ ਹੈ ਕਿ ਸਿੱਖ ਧਰਮ, ਫ਼ੋਕੇ ਕਰਮ-ਕਾਡਾਂ ਅਤੇ ਵਿਖਾਵੇ ਵਾਲੇ ਧਰਮ ਦੀ ਥਾਂ ਅਮਲੀ ਜੀਵਨ ਵਿਚ ਆਦਰਸ਼ਕ ਗੁਣਾਂ ਦੇ ਪ੍ਰਸਾਰ 'ਤੇ ਜ਼ੋਰ ਦਿੰਦਾ ਹੈ। ਗੁਰੂ ਸਾਹਿਬਾਨ ਦੀਆਂ ਸਿੱਖਿਆਵਾਂ ਦੇ ਖ਼ੁਦ ਧਾਰਨੀ ਬਣ ਕੇ ਸਿੱਖੀ ਦਾ ਅਸਲ ਪ੍ਰਚਾਰ ਕਰਨ ਦੀ ਬਜਾਏ ਅੱਜ ਸਾਡੇ ਵਲੋਂ ਫ਼ਿਲਮਾਂ ਵਿਚ ਨਾਟਕੀ ਪਾਤਰਾਂ ਦੁਆਰਾ ਗੁਰੂ ਸਾਹਿਬਾਨ ਦੇ ਚਿਤਰਣ ਦੀ ਤਰਫ਼ਦਾਰੀ ਕੀ ਮਾਅਨੇ ਰੱਖਦੀ ਹੈ, ਇਹ ਸਮਝਣ ਲਈ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਲੋਂ ਬਚਿੱਤਰ ਨਾਟਕ ਵਿਚ ਕੀਤਾ ਗਿਆ ਫ਼ੁਰਮਾਨ ਬਿਲਕੁਲ ਢੁੱਕਵਾਂ ਹੈ :

Read More »

ਟਰਾਂਟੋ ਵਿੱਚ ਖਾਲਸਾਈ ਜਾਹੋ-ਜਲਾਲ ਨਾਲ ਮਨਾਇਆ ਖਾਲਸਾ ਸਿਰਜਣਾ ਦਿਹਾੜਾ

ਟਰਾਂਟੋ ਵਿੱਚ ਖਾਲਸਾਈ ਜਾਹੋ-ਜਲਾਲ ਨਾਲ ਮਨਾਇਆ ਖਾਲਸਾ ਸਿਰਜਣਾ ਦਿਹਾੜਾ

ਪੰਜਾਬ ਤੋਂ ਬਾਹਰ ਸਿੱਖਾਂ ਦੀ ਵੱਡੀ ਗਿਣਤੀ ਵਾਲੇ ਜਾਣੇ ਜਾਂਦੇ ਦੇਸ਼ ਕੈਨੇਡਾ ਦੇ ਸ਼ਹਿਰ ਟਰਾਂਟੋ ਵਿੱਚ ਖਾਲਸਾ ਸਾਜਣਾ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ ਵਿੱਚ ਹਜ਼ਾਰਾ ਦੀ ਗਿਣਤੀ ਵਿੱਚ ਸਿੱਖ ਮਰਦ ਅਤੇ ਬੀਬੀਆਂ ਬਸੰਤੀ ਦਸਤਾਰਾਂ ਅਤੇ ਚੁੰਨੀਆਂ ਲੈ ਕੇ ਪੁਰੀ ਸ਼ਰਧਾ ਅਤੇ ਉਤਸ਼ਾਹ ਨਾਲ ਸ਼ਾਮਲ ਹੋਏ।

Read More »

ਕੈਪਟਨ ਇੱਕ ਜੂਨ ਤੱਕ ਬੇਅਦਬੀ ਦੇ ਦੋਸ਼ੀਆਂ ਨੂੰ ਨੰਗਾ ਕਰੇ ਜਾਂ ਤਿੱਖੇ ਸੰਘਰਸ਼ ਦਾ ਸਾਹਮਣਾ ਕਰਨ ਲਈ ਤਿਆਰ ਰਹੇ: ਸਰਬੱਤ ਖਾਲਸਾ ਜੱਥੇਦਾਰ

ਕੈਪਟਨ ਇੱਕ ਜੂਨ ਤੱਕ ਬੇਅਦਬੀ ਦੇ ਦੋਸ਼ੀਆਂ ਨੂੰ ਨੰਗਾ ਕਰੇ ਜਾਂ ਤਿੱਖੇ ਸੰਘਰਸ਼ ਦਾ ਸਾਹਮਣਾ ਕਰਨ ਲਈ ਤਿਆਰ ਰਹੇ: ਸਰਬੱਤ ਖਾਲਸਾ ਜੱਥੇਦਾਰ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਦੀ ਸੌਦਾ ਸਾਧ ਦੇ ਚੇਲਿਆਂ ਵੱਲੋਂ ਕੀਤੀ ਬੇਅਦਬੀ ਦੀ ਘਟਨਾਂ ਤੋਂ ਬਾਅਦ ਪਿੰਡ ਵਾਸੀਆਂ ਅਤੇ ਸਮੂਹ ਸੰਗਤਾਂ ਵੱਲੋਂ ਪਛਤਾ ਤਾਪ ਲਈ ਕਰਵਾਏ ਅਖੰਡ ਪਾਠ ਦੇ ਭੋਗ ਮੌਕੇ ਸਰਬੱਤ ਖਾਲਸਾ ਵੱਲੋਂ ਥਾਪੇ ਜੱਥੇਦਾਰਾਂ, ਸ਼੍ਰੀ ਅਕਾਲ ਤਖਤ ਸਾਹਿਬ ਦੇ ਸਬਾਕਾ ਪੰਜ ਪਿਆਰਿਆਂ ਅਤੇ ਪੰਥਕ ਜੱਥੇਬੰਦੀਆਂ ਦੇ ਨੁਮਾਂਇਦਿਆਂ ਵੱਲੋਂ ਹਾਜ਼ਰੀ ਭਰੀ ਗਈ।

Read More »

ਇਤਿਹਾਸ ਦੀਆਂ ਕਿਤਾਬਾਂ ਵਿੱਚੋਂ ਸਿੱਖ ਗੁਰੂਆਂ ਬਾਰੇ ਪਾਠ ਗਾਇਬ ਕਰਨ ਦੇ ਲਾਏ ਜਾ ਰਹੇ ਦੋਸ਼ ਕੋਰੇ ਝੂਠ: ਕੈਪਟਨ

ਇਤਿਹਾਸ ਦੀਆਂ ਕਿਤਾਬਾਂ ਵਿੱਚੋਂ ਸਿੱਖ ਗੁਰੂਆਂ ਬਾਰੇ ਪਾਠ ਗਾਇਬ ਕਰਨ ਦੇ ਲਾਏ ਜਾ ਰਹੇ ਦੋਸ਼ ਕੋਰੇ ਝੂਠ: ਕੈਪਟਨ

ਪੰਜਾਬ ਸਕੂਲ ਸਿੱਖਿਆ ਬੋਰਡ ਵੱਲੌਂ 12 ਵੀਂ ਦੀ ਇਤਿਹਾਸ ਦੀ ਕਿਤਾਬ ਵਿੱਚ ਸਿੱਖ ਗੁਰੁ ਸਹਿਬਾਨਾਂ ਅਤੇ ਸਿੱਖ ਇਤਿਹਾਸ ਨਾਲ ਸਬੰਧਿਤ ਪਾਠ ਕੱਢਣ ਦੇ ਮਾਮਲੇ ਤੇ ਆਲੋਚਨਾ ਦਾ ਸ਼ਿਕਾਰ ਹੋ ਰਹੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਫਾਈ ਦਿੰਦਿਆਂ ਕਿਹਾ ਕਿ ਇੱਕ ਲਾਈਨ ਵੀ ਇਤਿਹਾਸ ਦੀ ਕੱਟੀ ਨਹੀਂ ਗਈ ਅਤੇ ਵਿਰੋਧੀ ਧਿਰਾਂ ਬਿਨਾਂ ਵਜਾ ਰੌਲਾ ਪਾ ਰਹੀਆਂ ਹਨ।

Read More »

ਬਾਰਵੀਂ ਦੀ ਕਿਤਾਬ ਵਿੱਚੋਂ ਸਿੱਖ ਇਤਿਹਾਸ ਕੱਢਣ ਦਾ ਮਾਮਲਾ: ਅਕਾਲੀ ਦਲ ਨੇ ਕੋਰ ਕਮੇਟੀ ਦੀ ਮੀਟਿੰਗ ਸੱਦੀ

ਬਾਰਵੀਂ ਦੀ ਕਿਤਾਬ ਵਿੱਚੋਂ ਸਿੱਖ ਇਤਿਹਾਸ ਕੱਢਣ ਦਾ ਮਾਮਲਾ: ਅਕਾਲੀ ਦਲ ਨੇ ਕੋਰ ਕਮੇਟੀ ਦੀ ਮੀਟਿੰਗ ਸੱਦੀ

ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਬਾਰਵੀ ਜਮਾਤ ਦੀ ਇਤਿਹਾਸ ਦੀ ਕਿਤਾਬ ਵਿੱਚੋਂ ਗੁਰੁ ਸਹਿਬਾਨਾਂ ਦੇ ਜੀਵਨ ਅਤੇ ਸਿੱਖ ਇਤਿਹਾਸ ਨਾਲ ਸਬੰਧਿਤ ਪਾਠ ਕੱਢਣ ਦੇ ਮਾਮਲੇ ‘ਤੇ ਅਕਾਲੀ ਦਲ ਨੇ ਪਾਰਟੀ ਦੀ ਕੋਰ ਕਮੇਟੀ ਦੀ ਬੈਠਕ ਬੁਲਾਈ ਹੈ।

Read More »

ਪੰਚਕੁਲਾ ਹਿੰਸਾ: ਅਦਾਲਤ ਨੇ ਸੌਦਾ ਸਾਧ ਦੇ ਛੇ ਚੇਲੇ ਕੀਤੇ ਬਰੀ

ਪੰਚਕੁਲਾ ਹਿੰਸਾ: ਅਦਾਲਤ ਨੇ ਸੌਦਾ ਸਾਧ ਦੇ ਛੇ ਚੇਲੇ ਕੀਤੇ ਬਰੀ

ਹਰਿਆਣਾ ਪੁਲਿਸ ਨੂੰ ਝਟਕਾ ਦਿੰਦਿਆਂ ਸਥਾਨਿਕ ਜਿਲਾ ਅਤੇ ਸ਼ੈਸ਼ਨ ਅਦਾਲਤ ਨੇ ਸੌਦਾ ਸਾਧ ਗੁਰਮੀਤ ਰਾਮ ਰਹੀਮ ਨੂੰ ਸੀਬੀਆਈ ਦੀ ਅਦਾਲਤ ਵੱਲੋਂ 25 ਅਗਸਤ ਨੂੰ ਸ਼ਜਾ ਸੁਣਾਏ ਜਾਣ ਤੋਂ ਬਾਅਦ ਇੱਥੇ ਡੇਰਾ ਪ੍ਰੇਮੀਆਂ ਵੱਲੋਂ ਕੀਤੀ ਗਈ ਹਿੰਸਾ ਸਬੰਧੀ ਪੁਲੀਸ ਵੱਲੋਂ ਦਰਜ ਕੀਤੇ ਗਏ ਕੇਸ ਵਿੱਚੋਂ ਅਦਾਲਤ ਨੇ ਛੇ ਜਣਿਆਂ ਨੂੰ ਬਰੀ ਕਰ ਦਿੱਤਾ ਹੈ।

Read More »

ਪਾਕਿ ਸਥਿਤ ਗੁਰਧਾਮਾਂ ਦੇ ਦਰਸ਼ਨ ਦੀਦਾਰਿਆਂ ਲਈ ਜੱਥੇ ਭੇਜਣ ਲਈ ਸ਼੍ਰੋਮਣੀ ਕਮੇਟੀ ਨਿਯਮਾਂ ਵਿੱਚ ਬਦਲਾਅ ਕਰੇਗੀ

ਪਾਕਿ ਸਥਿਤ ਗੁਰਧਾਮਾਂ ਦੇ ਦਰਸ਼ਨ ਦੀਦਾਰਿਆਂ ਲਈ ਜੱਥੇ ਭੇਜਣ ਲਈ ਸ਼੍ਰੋਮਣੀ ਕਮੇਟੀ ਨਿਯਮਾਂ ਵਿੱਚ ਬਦਲਾਅ ਕਰੇਗੀ

ਖਾਲਸਾ ਸਾਜਨਾ ਦਿਵਸ ਅਤੇ ਵਿਸਾਖੀ ਮੌਕੇ ਪਾਕਿਸਤਾਨ ਸਥਿਤ ਗੁਰਧਾਮਾਂ ਦਰਸ਼ਨ ਦੀਦਾਰਿਆਂ ਲਈ ਸ਼੍ਰੋਮਣੀ ਕਮੇਟੀ ਦੇ ਜੱਥੇ ਨਾਲ ਗਏ ਦੋ ਸ਼ਰਧਾਲੂਆਂ ਦੇ ਲਾਪਤਾ ਹੋਣ ਤੋਂ ਬਾਅਦ ਸ਼੍ਰੋਮਣੀ ਕਮੇਟੀ ਨਿਯਮ ਸਖਤ ਕਰਨ ਦੀ ਸੋਚ ਵਿਚਾਰ ਕਰ ਰਹੀ ਹੈ। ਇਸ ਤਹਿਤ ਭਵਿੱਖ ਵਿਚ ਇਕੱਲੀ ਯਾਤਰਾ ਕਰਨ ਵਾਲੀ ਬੀਬੀ ਅਤੇ ਗ਼ੈਰ ਦਸਤਾਰਧਾਰੀ ਵਿਅਕਤੀਆਂ ਨੂੰ ਜਥੇ ਨਾਲ ਭੇਜਣ ਤੋਂ ਗੁਰੇਜ਼ ਕੀਤਾ ਜਾ ਸਕਦਾ ਹੈ।

Read More »
Scroll To Top