Home / ਦੇਸ ਪੰਜਾਬ (page 4)

Category Archives: ਦੇਸ ਪੰਜਾਬ

Feed Subscription

ਕਠੂਆ ਤੇ ਉਨਾਓ ਕਾਂਡ ਖ਼ਿਲਾਫ਼ ਸਿੱਖ ਸੰਗਠਨਾਂ ਵੱਲੋਂ ਮੁਜ਼ਾਹਰਾ

ਕਠੂਆ ਤੇ ਉਨਾਓ ਕਾਂਡ ਖ਼ਿਲਾਫ਼ ਸਿੱਖ ਸੰਗਠਨਾਂ ਵੱਲੋਂ ਮੁਜ਼ਾਹਰਾ

ਕਠੂਆ ਵਿੱਚ ਨਾਬਾਲਗ ਬੱਚੀ ਨਾਲ ਹੋਏ ਗੈਂਗਰੇਪ ਅਤੇ ਉਨਾਓ ਕਾਂਡ ਦੇ ਵਿਰੋਧ ਵਿੱਚ ਹੋਦ ਚਿੱਲੜ ਤਾਲਮੇਲ ਕਮੇਟੀ, ਸਰਬੱਤ ਦਾ ਭਲਾ ਸੇਵਾ ਲਹਿਰ, ਨਿਰਵੈਰ ਸੇਵਾ ਮਿਸ਼ਨ ਅਤੇ ਫਾਈਟ ਫਾਰ ਜਸਟਿਸ ਵੱਲੋਂ ਜਗਰਾਉਂ ਪੁਲ ਵਿੱਚ ਮਨੁੱਖੀ ਦੀਵਾਰ ਬਣਾ ਕੇ ਰੋਸ ਮੁਜ਼ਾਹਰਾ ਕੀਤਾ ਗਿਆ। ਇਸ ਦੌਰਾਨ ਮੰਗ ਕੀਤੀ ਗਈ ਕਿ ਛੋਟੀਆਂ ਬੱਚੀਆਂ ਨਾਲ ਜਬਰ-ਜਨਾਹ ਕਰਨ ਵਾਲੇ ਮੁਲਜ਼ਮਾਂ ਨੂੰ ਫਾਸਟ ਟਰੈਕ ਅਦਾਲਤਾਂ ਬਣਾ ਕੇ ਜਲਦੀ ਤੋਂ ਜਲਦੀ ਫਾਹੇ ਟੰਗਿਆ ਜਾਵੇ।

Read More »

ਕਠੂਆ ਬਲਾਤਕਾਰ ਖਿਲਾਫ ਸਿੱਖਾਂ ਅਤੇ ਮੁਸਲਮਾਨਾਂ ਵੱਲੋਂ ਰੋਸ ਮੁਜ਼ਾਹਰਾ

ਕਠੂਆ ਬਲਾਤਕਾਰ ਖਿਲਾਫ ਸਿੱਖਾਂ ਅਤੇ ਮੁਸਲਮਾਨਾਂ ਵੱਲੋਂ ਰੋਸ ਮੁਜ਼ਾਹਰਾ

ਕਠੂਆ ਬਲਾਤਕਾਰ ਅਤੇ ਕਤਲ ਕੇਸ ਦੇ ਵਿਰੁੱਧ ਜਥਾ ਹਿੰਮਤ-ਏ-ਖ਼ਾਲਸਾ ਸਮੇਤ ਸਿੱਖ ਜਥੇਬੰਦੀਆਂ ਵਲੋਂ ਰੋਸ ਮਾਰਚ ਕੱਢਿਆ ਗਿਆ, ਜੋ ਸਥਾਨਕ ਭੰਡਾਰੀ ਪੁੱਲ ਤੋਂ ਸ਼ੁਰੂ ਹੋ ਕੇ ਗੁਰਦੁਆਰਾ ਸੰਤੋਖਸਰ ਸਾਹਿਬ ਵਿਖੇ ਸਮਾਪਤ ਹੋਇਆ, ਜਿਥੇ ਉਸ ਮਾਸੂਮ ਬੱਚੀ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਕੀਤੀ ਗਈ।

Read More »

ਭਾਰਤੀ ਸੁਪਰੀਮ ਕੋਰਟ ਵੱਲੋਂ ਦਸਤਾਰ ‘ਤੇ ਕੀਤੀ ਟਿੱਪਣੀ ‘ਤੇ ਸਿੱਖ ਸੰਸਥਾਵਾਂ ਨੇ ਨਰਾਜ਼ਗੀ ਜਾਹਿਰ ਕੀਤੀ

ਭਾਰਤੀ ਸੁਪਰੀਮ ਕੋਰਟ ਵੱਲੋਂ ਦਸਤਾਰ ‘ਤੇ ਕੀਤੀ ਟਿੱਪਣੀ ‘ਤੇ ਸਿੱਖ ਸੰਸਥਾਵਾਂ ਨੇ ਨਰਾਜ਼ਗੀ ਜਾਹਿਰ ਕੀਤੀ

ਭਾਰਤੀ ਸੁਪਰੀਮ ਦੇ ਜੱਜਾਂ ਵੱਲੋਂ ਸਿੱਖ ਦਸਤਾਰ ਸਬੰਧੀ ਕੀਤੀ ਟਿੱਪਣੀ ‘ਤੇ ਸਮੁੱਚੀਆਂ ਸਿੱਖ ਜੱਥੇਬੰਦੀਆਂ ਨੇ ਨਰਾਜਜ਼ੀ ਜਾਹਿਰ ਕੀਤੀ ਹੈ।ਇਕ ਸਿੱਖ ਸਾਈਕਲਿਸਟ ਵਲੋਂ ਹੈਲਮੈਟ ਪਾ ਕੇ ਸਾਈਕਲ ਚਲਾਉਣ ਤੋਂ ਛੋਟ ਦੇਣ ਸਬੰਧੀ ਦਾਇਰ ਕੀਤੀ ਪਟੀਸ਼ਨ 'ਤੇ ਸੁਪਰੀਮ ਕੋਰਟ ਦੇ ਇਕ ਬੈਂਚ ਵਲੋਂ 'ਕੀ ਦਸਤਾਰ ਸਿੱਖ ਲਈ ਲਾਜ਼ਮੀ ਹੈ ਜਾਂ ਕੇਵਲ ਸਿਰ ਢੱਕਣ ਦਾ ਇਕ ਸਾਧਨ' ਸਬੰਧੀ ਟਿੱਪਣੀ 'ਤੇ ਸ਼ੋ੍ਰਮਣੀ ਕਮੇਟੀ ਤੇ ਅਖੰਡ ਕੀਰਤਨ ਜਥਾ ਸਮੇਤ ਵੱਖ-ਵੱਖ ਸਿੱਖ ਜਥੇਬੰਦੀਆਂ ਨੇ ਕਿਹਾ ਹੈ ਕਿ ਦਸਤਾਰ ਸਿੱਖਾਂ ਦੇ ਪਹਿਰਾਵੇ ਦਾ ਜ਼ਰੂਰੀ ਹਿੱਸਾ ਹੈ ।

Read More »

ਸੁਪਰੀਮ ਕੋਰਟ ਦੇ ਜੱਜ ਦਾ ਸਵਾਲ: ਕੀ ਸਿੱਖ ਧਰਮ ‘ਚ ‘ਪੱਗ ਬੰਨ੍ਹਣਾ’ ਜ਼ਰੂਰੀ ਹੈ!

ਸੁਪਰੀਮ ਕੋਰਟ ਦੇ ਜੱਜ ਦਾ ਸਵਾਲ: ਕੀ ਸਿੱਖ ਧਰਮ ‘ਚ ‘ਪੱਗ ਬੰਨ੍ਹਣਾ’ ਜ਼ਰੂਰੀ ਹੈ!

ਸੁਪਰੀਮ ਕੋਰਟ ਨੇ ਦਿੱਲੀ ਦੇ ਇਕ ਸਾਈਕਲਿਸਟ ਜਗਦੀਪ ਸਿੰਘ ਪੁਰੀ ਨੂੰ ਪੁੱਛਿਆ ਹੈ ਕਿ ਕੀ 'ਪੱਗ ਬੰਨ੍ਹਣਾ' ਸਿੱਖ ਧਰਮ ਵਿੱਚ ਜ਼ਰੂਰੀ ਹੈ ਜਾਂ ਸਿਰਫ ਸਿਰ ਨੂੰ ਢੱਕ ਕੇ ਹੀ ਕੰਮ ਚਲਾਇਆ ਜਾ ਸਕਦਾ ਹੈ। ਜਾਣਕਾਰੀ ਮੁਤਾਬਕ ਜਗਦੀਪ ਸਿੰਘ ਪੁਰੀ ਨੇ ਦਿੱਲੀ ਦੀ ਸਥਾਨਕ ਸਾਈਕਲ ਐਸੋਸੀਏਸ਼ਨ ਦੇ ਉਸ ਨਿਯਮ ਨੂੰ ਅਦਾਲਤ 'ਚ ਚੁਣੌਤੀ ਦਿੱਤੀ ਸੀ, ਜਿਸ 'ਚ ਕਿਹਾ ਗਿਆ ਸੀ ਕਿ ਐਸੋਸੀਏਸ਼ਨ ਵਲੋਂ ਕਰਵਾਈ ਜਾਣ ਵਾਲੀ 'ਸਾਈਕਲ ਦੌੜ ਪ੍ਰਤੀਯੋਗਿਤਾ' 'ਚ ਹਿੱਸਾ ਲੈਣ ਲਈ ਉਨ੍ਹਾਂ ਨੂੰ ਹੈਲਮੈੱਟ ਪਾਉਣਾ ਪਵੇਗਾ।

Read More »

ਦਰਿਆਰੀ ਪਾਣੀ ਅਤੇ ਚੰਡੀਗੜ੍ਹ ‘ਤੇ ਕੇਵਲ ਪੰਜਾਬ ਦਾ ਹੱਕ: ਪੰਜਾਬ ਭਾਜਪਾ ਪ੍ਰਧਾਨ

ਦਰਿਆਰੀ ਪਾਣੀ ਅਤੇ ਚੰਡੀਗੜ੍ਹ ‘ਤੇ ਕੇਵਲ ਪੰਜਾਬ ਦਾ ਹੱਕ: ਪੰਜਾਬ ਭਾਜਪਾ ਪ੍ਰਧਾਨ

ਭਾਰਤੀ ਜਨਤਾ ਪਾਰਟੀ ਪੰਜਾਬ ਦੇ ਨਵੇਂ ਪ੍ਰਧਾਨ ਅਤੇ ਰਾਜ ਸਭਾ ਮੈਂਬਰ ਸਵੇਤ ਮਲਿਕ ਨੇ ਕਿਾਹ ਕਿ ਪੰਜਾਬ ਦੇ ਦਰਿਆਈ ਪਾਣੀਆਂ ਅਤੇ ਚੰਡੀਗੜ੍ਹ ‘ਤੇ ਕੇਵਲ ਪੰਜਾਬ ਦਾ ਹੀ ਹੱਕ ਹੈ।

Read More »

ਕਠੂਆ ਬਲਾਤਕਾਰ: ਮੰਦਿਰ ‘ਚ ਮਿਲੇ ਖੂਨ ਦੇ ਦਾਗ ਪੀੜਤਾ ਦੇ ਹੀ ਹਨ -ਦਿੱਲੀ ਫੋਰੈਂਸਿਕ ਲੈਬ

ਕਠੂਆ ਬਲਾਤਕਾਰ: ਮੰਦਿਰ ‘ਚ ਮਿਲੇ ਖੂਨ ਦੇ ਦਾਗ ਪੀੜਤਾ ਦੇ ਹੀ ਹਨ -ਦਿੱਲੀ ਫੋਰੈਂਸਿਕ ਲੈਬ

ਜੰਮੂ ਕਸ਼ਮੀਰ ਦੇ ਕਠੂਆ ਜਿਲੇ ਵਿੱਚ ਵਾਪਰੇ ਆਸਿਫਾ ਬਲਾਤਕਾਰ ਅਤੇ ਕਤਲ ਕਾਂਡ ਦੇ ਨਮੂਨਿਆਂ ਦੀ ਜਾਂਚ ਦੋਰਾਨ ਦਿੱਲੀ ਦੀ ਫੋਰੈਂਸਿਕ ਲੈਬ (ਐਫ.ਐਸ.ਐਲ.) ਨੇ ਆਪਣੀ ਰਿਪੋਰਟ ਵਿੱਚ ਪੁਸ਼ਟੀ ਕੀਤੀ ਹੈ ਕਿ ਕਿ ਮੰਦਿਰ 'ਚ ਮਿਲੇ ਖੂਨ ਦੇ ਦਾਗ ਪੀੜਤਾ ਦੇ ਹੀ ਹਨ, ਇਸ ਨਾਲ ਇਸ ਗੱਲ ਦੀ ਵੀ ਲਗਭਗ ਪੁਸ਼ਟੀ ਹੋ ਜਾਂਦੀ ਹੈ ਕਿ 8 ਸਾਲ ਦੀ ਬੱਚੀ ਨਾਲ ਮੰਦਿਰ 'ਚ ਹੀ ਜਬਰ ਜਨਾਹ ਕੀਤਾ ਗਿਆ ਹੋਵੇਗਾ । ਦਿੱਲੀ ਦੀ ਫੋਰੈਂਸਿਕ ਲੈਬ (ਐਫ.ਐਸ.ਐਲ.) ਨੇ ਤਮਾਮ ਸਬੂਤਾਂ ਦੀ ਜਾਂਚ ਕੀਤੀ ਹੈ ਤੇ ਇਨ੍ਹਾਂ ਸਬੂਤਾਂ ਨੂੰ ਸੱਚ ਮੰਨਿਆ ਹੈ ।

Read More »

ਭਾਈ ਜਗਤਾਰ ਸਿੰਘ ਤਾਰਾ ਨੇ ਜੇਲ ਸੁਪਰਡੈਂਟ ਸਮੇਤ ਛੇ ਜੇਲ ਅਧਿਕਾਰੀਆਂ ਤੋਂ ਜਾਨ ਨੂੰ ਖਤਰਾ ਦੱਸਿਆ

ਭਾਈ ਜਗਤਾਰ ਸਿੰਘ ਤਾਰਾ ਨੇ ਜੇਲ ਸੁਪਰਡੈਂਟ ਸਮੇਤ ਛੇ ਜੇਲ ਅਧਿਕਾਰੀਆਂ ਤੋਂ ਜਾਨ ਨੂੰ ਖਤਰਾ ਦੱਸਿਆ

ਸਿੱਖ ਸਿਆਸੀ ਕੈਦੀ ਭਾਈ ਹਰਮਿੰਦਰ ਸਿੰਘ ਦੀ ਪਟਿਆਲਾ ਜੇਲ ਵਿੱਚ ਹੋਈ ਮੋਤ ਤੋਂ ਬਾਅਦ ਚੰਡੀਗੜ੍ਹ ਦੀ ਬੁੜੈਲ ਜੇਲ ਵਿੱਚ ਪੰਜਾਬ ਦੇ ਤਤਕਾਲੀ ਮੁੱਖ ਮੰਤਰੀ ਬੇਅੰਤ ਸਿੰਘ ਕਤਲ ਕਾਂਡ ਵਿੱਚ ਉਮਰ ਕੇਦ ਦੀ ਸਜ਼ਾ ਅਧੀਨ ਨਜ਼ਰਬੰਦ ਭਾਈ ਜਗਤਾਰ ਸਿੰਘ ਤਾਰਾ ਨੇ ਜੇਲ ਪ੍ਰਸ਼ਾਸ਼ਨ ਦੇ ਛੇ ਅਧਿਕਾਰੀਆਂ ਤੋਂ ਮੌਤ ਦਾ ਖਤਰਾ ਦੱਸਿਆ ਹੈ।

Read More »

ਨਰੋੜਾ ਪਾਟੀਆ ਹੱਤਿਆ ਕਾਂਡ: ਅਦਾਲਤੀ ਫ਼ੈਸਲਾ ਤੇ ਅਵਿਸ਼ਵਾਸ

ਨਰੋੜਾ ਪਾਟੀਆ ਹੱਤਿਆ ਕਾਂਡ: ਅਦਾਲਤੀ ਫ਼ੈਸਲਾ ਤੇ ਅਵਿਸ਼ਵਾਸ

ਗੁਜਰਾਤ ਹਾਈ ਕੋਰਟ ਵੱਲੋਂ ਸਾਬਕਾ ਮੰਤਰੀ ਮਾਇਆ ਕੋਡਨਾਨੀ ਨੂੰ ਨਰੋੜਾ ਪਾਟੀਆ ਹੱਤਿਆ ਕਾਂਡ ਵਿੱਚੋਂ ਬਰੀ ਕੀਤੇ ਜਾਣਾ 2002 ਦੇ ਦੰਗਾ ਪੀੜਤਾਂ ਲਈ ਇੱਕ ਹੋਰ ਸਦਮੇ ਵਾਂਗ ਹੈ। ਕੋਡਨਾਨੀ ਪਹਿਲੀ ਸੂਬਾਈ ਮੰਤਰੀ ਸੀ ਜਿਸ ਨੂੰ ਵਿਸ਼ੇਸ਼ ਅਦਾਲਤ ਨੇ ਦੋਸ਼ੀ ਠਹਿਰਾਇਆ ਸੀ ਅਤੇ 31 ਹੋਰ ਮੁਲਜ਼ਮਾਂ ਨਾਲ ਕੈਦ ਦੀ ਸਜ਼ਾ ਸੁਣਾਈ ਸੀ। ਉਸ ਨੂੰ 28 ਸਾਲ ਕੈਦ ਦੀ ਸਜ਼ਾ ਦਿੱਤੀ ਗਈ ਸੀ। ਹਾਈ ਕੋਰਟ ਨੇ ਕੋਡਨਾਨੀ ਸਮੇਤ 17 ਮੁਲਜ਼ਮਾਂ ਨੂੰ ਸ਼ੱਕ ਦਾ ਲਾਭ ਦਿੰਦਿਆਂ ਬਰੀ ਕਰ ਦਿੱਤਾ। ਬਾਕੀ 14 ਦੀ ਸਜ਼ਾ ਵੀ ਤਾਉਮਰ ਕੈਦ ਤੋਂ ਘਟਾ ਕੇ 21-21 ਵਰ੍ਹਿਆਂ ਦੀ ਕੈਦ ਤਕ ਕਰ ਦਿੱਤੀ ਗਈ। ਇੱਕ ਮੁਲਜ਼ਮ ਦੀ ਮੌਤ ਹੋਣ ਕਾਰਨ ਉਸ ਖ਼ਿਲਾਫ਼ ਕੇਸ ਖ਼ਤਮ ਕਰ ਦਿੱਤਾ ਗਿਆ।

Read More »

ਸਿੱਖ ਰੈਫਰੈਂਸ ਲਾਇਬਰੇਰੀ ਨੂੰ ਨਵੀਨ ਇਮਾਰਤ ਮਿਲੇਗੀ: ਲੌਗੋਵਾਲ

ਸਿੱਖ ਰੈਫਰੈਂਸ ਲਾਇਬਰੇਰੀ ਨੂੰ ਨਵੀਨ ਇਮਾਰਤ ਮਿਲੇਗੀ: ਲੌਗੋਵਾਲ

ਸਿੱਖ ਰੈਫਰੈਂਸ ਲਾਇਬ੍ਰੇਰੀ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀਨੇ ਨਵੀ ਇਮਾਰਤ ਬਣਾਉਣ ਦਾ ਫੈਸਲਾ ਕੀਤਾ ਹੈ।ਅੰਤ੍ਰਿੰਗ ਕਮੇਟੀ ਦੀ ਅੱਜ ਇੱਥੇ ਤਖ਼ਤ ਦਮਦਮਾ ਸਾਹਿਬ ਵਿਖੇ ਕਮੇਟੀ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਦੀ ਅਗਵਾਈ ਵਿੱਚ ਹੋਈ ਇਕੱਤਰਤਾ ਦੌਰਾਨ ਇਹ ਫੈਸਲਾ ਲਿਆ ਗਿਆ ਹੈ।

Read More »

ਕੈਪਟਨ ਅਮਰਿੰਦਰ ਸਿੰਘ ਨੇ ਵਜ਼ਾਰਤ ਵਿੱਚ ਨੌਂ ਨਵੇਂ ਮੰਤਰੀ ਸ਼ਾਮਲ ਕੀਤੇ

ਕੈਪਟਨ ਅਮਰਿੰਦਰ ਸਿੰਘ ਨੇ ਵਜ਼ਾਰਤ ਵਿੱਚ ਨੌਂ ਨਵੇਂ ਮੰਤਰੀ ਸ਼ਾਮਲ ਕੀਤੇ

ਕੈਪਟਨ ਅਮਰਿੰਦਰ ਸਿੰਘ ਆਪਣੀ ਵਜ਼ਾਰਤ ਵਿੱਚ ਨੌਂ ਨਵੇਂ ਮੰਤਰੀ ਸ਼ਾਮਲ ਕਰ ਰਿਹਾ ਹੈ, ਜਿੰਨ੍ਹਾਂ ਨੂੰ ਅੱਜ ਸਹੂੰ ਚੁਕਾਈ ਜਾਵੇਗੀ।ਕੈਪਟਨ ਵਜ਼ਾਰਤ ’ਚ ਨੌਂ ਨਵੇਂ ਮੰਤਰੀਆਂ ਨੂੰ ਸਹੁੰ ਚੁਕਾਈ ਜਾਵੇਗੀ ਜਿਨ੍ਹਾਂ ’ਚ ਸੁਖਜਿੰਦਰ ਸਿੰਘ ਰੰਧਾਵਾ, ਸੁੱਖ ਸਰਕਾਰੀਆ, ਓ ਪੀ ਸੋਨੀ, ਬਲਬੀਰ ਸਿੰਘ ਸਿੱਧੂ, ਵਿਜੇਇੰਦਰ ਸਿੰਗਲਾ, ਗੁਰਪ੍ਰੀਤ ਸਿੰਘ ਕਾਂਗੜ, ਰਾਣਾ ਗੁਰਮੀਤ ਸਿੰਘ ਸੋਢੀ, ਭਾਰਤ ਭੂਸ਼ਨ ਆਸ਼ੂ ਅਤੇ ਸ਼ਿਆਮ ਸੁੰਦਰ ਅਰੋੜਾ ਦੇ ਨਾਮ ਸ਼ਾਮਲ ਹਨ। ਉਨ੍ਹਾਂ ਨੂੰ ਭਲਕੇ ਸ਼ਾਮ ਛੇ ਵਜੇ ਰਾਜਪਾਲ ਵੀ ਪੀ ਸਿੰਘ ਬਦਨੌਰ ਸਹੁੰ ਚੁਕਾਉਣਗੇ।

Read More »
Scroll To Top