Home / ਦੇਸ ਪੰਜਾਬ (page 30)

Category Archives: ਦੇਸ ਪੰਜਾਬ

Feed Subscription

ਸੌਦਾ ਡੇਰਾ ਸਿਰਸਾ ਅੰਦਰੋਂ ਮਨੁੱਖੀ ਚਮੜੀ ਦੇ ਡੱਬੇ ਬਰਾਮਦ

ਸੌਦਾ ਡੇਰਾ ਸਿਰਸਾ ਅੰਦਰੋਂ ਮਨੁੱਖੀ ਚਮੜੀ ਦੇ ਡੱਬੇ ਬਰਾਮਦ

ਡੇਰਾ ਸਿਰਸਾ ਵਿਖੇ ਅਦਾਲਤੀ ਕਮਿਸ਼ਨਰ ਦੀ ਦੇਖ-ਰੇਖ 'ਚ ਚਲਾਈ ਗਈ ਤਲਾਸ਼ੀ ਮੁਹਿੰਮ ਤੋਂ ਡੇਰੇ ਦੇ ਹਸਪਤਾਲ 'ਚ ਗ਼ੈਰ-ਕਾਨੂੰਨੀ ਮਨੁੱਖੀ ਚਮੜੀ ਦੇ 29 ਡੱਬੇ ਫਰੀਜ਼ਰ 'ਚ ਰੱਖੇ ਹੋਏ ਸਨ, ਜਿਨ੍ਹਾਂ 'ਚ ਵੱਖ-ਵੱਖ ਤਰ੍ਹਾਂ ਦੀ ਲੰਬਾਈ-ਚੌੜਾਈ ਦੇ ਕਈ ਪ੍ਰਕਾਰ ਦੀ ਮਨੁੱਖੀ ਚਮੜੀ ਰੱਖੀ ਹੋਈ ਸੀ । ਡੇਰੇ 'ਚ ਚੱਲ ਰਹੇ ਨਾ ਸਿਰਫ਼ ਗ਼ੈਰ-ਕਾਨੂੰਨੀ ਮਨੁੱਖੀ ਚਮੜੀ ਦੇ ਬੈਂਕ ਦਾ ਖ਼ੁਲਾਸਾ ਹੋਇਆ ਹੈ ।

Read More »

ਜਗਤਾਰ ਸਿੰਘ ਜੱਗੀ ਅਤੇ ਤਲਜੀਤ ਸਿੰਘ ਜ਼ਿੰਮੀ ਨੂੰ ਅਦਾਲਤ ਨੇ ਚਾਰ ਦਿਨਾਂ ਪੁਲਿਸ ਰਿਮਾਂਡ ‘ਤੇ ਭੇਜਿਆ

ਜਗਤਾਰ ਸਿੰਘ ਜੱਗੀ ਅਤੇ ਤਲਜੀਤ ਸਿੰਘ ਜ਼ਿੰਮੀ ਨੂੰ ਅਦਾਲਤ ਨੇ ਚਾਰ ਦਿਨਾਂ ਪੁਲਿਸ ਰਿਮਾਂਡ ‘ਤੇ ਭੇਜਿਆ

ਪੰਜਾਬ ਵਿੱਚ ਪਿਛਲੇ ਸਮੇਂ ਹੋਏ ਕਤਲਾਂ ਦੇ ਮਾਮਲੇ ਵਿੱਚ ਲੁਧਿਆਣਾ ਪੁਲਿਸ ਨੇ ਬਰਤਾਨਵੀ ਨਾਗਰਿਕ ਜਗਤਾਰ ਸਿੰਘ ਜੱਗੀ ਅਤੇ ਤਲਜੀਤ ਸਿੰਘ ਜ਼ਿੰਮੀ ਨੂੰ ਵੱਖ-ਵੱਖ ਮਾਮਲਿਆਂ ਵਿੱਚ ਪੇਸ਼ ਕੀਤਾ, ਜਿੱਥੇ ਅਦਾਲਤ ਨੇ ਉਨ੍ਹਾਂ ਦਾ ਚਾਰ ਦਿਨ ਦਾ ਪੁਲਿਸ ਰਿਮਾਂਡ ਦੇ ਦਿੱਤਾ।

Read More »

ਸ਼੍ਰੀ ਹਰਿਮੰਦਰ ਸਾਹਿਬ ਵਿੱਚ ਸੰਸਾਰ ਭਰ ਦੇ ਸਥਾਨਾਂ ਨਾਲੋਂ ਸਭ ਤੋਂ ਜ਼ਿਆਦਾ ਸੰਗਤਾਂ ਦੀ ਆਮਦ ਹੁੰਦੀ ਹੈ, ਲੰਡਨ ਦੀ ਸੰਸਥਾ ਨੇ ਦਿੱਤਾ ਐਵਾਰਡ

ਸ਼੍ਰੀ ਹਰਿਮੰਦਰ ਸਾਹਿਬ ਵਿੱਚ ਸੰਸਾਰ ਭਰ ਦੇ ਸਥਾਨਾਂ ਨਾਲੋਂ ਸਭ ਤੋਂ ਜ਼ਿਆਦਾ ਸੰਗਤਾਂ ਦੀ ਆਮਦ ਹੁੰਦੀ ਹੈ, ਲੰਡਨ ਦੀ ਸੰਸਥਾ ਨੇ ਦਿੱਤਾ ਐਵਾਰਡ

ਸਿੱਖਾਂ ਦੇ ਮੁਕੱਦਸ ਅਸਥਾਨ ਸ਼੍ਰੀ ਦਰਬਾਰ ਸਾਹਿਬ ਹਰਿਮੰਦਰ ਸਾਹਿਬ ਦੇ ਨਾਂ “ਸੰਸਾਰ ਵਿੱਚੋਂ ਸਭ ਤੋਂ ਜ਼ਿਆਦਾ ਸੰਗਤ ਦੇ ਆਉਣ ਵਾਲੇ ਸਥਾਨ” ਦਾ ਐਵਾਰਡ ਸ਼੍ਰੋਮਣੀ ਕਮੇਟੀ ਨੂੰ ‘ਵਰਲਡ ਬੁੱਕ ਆਫ ਰਿਕਾਰਡਜ਼’ ਲੰਡਨ (ਯੂ.ਕੇ.) ਵੱਲੋਂ ‘ਭੇਟ ਕੀਤਾ ਗਿਆ। ਇਹ ਐਵਾਰਡ ਦੇਸ਼-ਵਿਦੇਸ਼ਾਂ ਤੋਂ ਵੱਖ-ਵੱਖ ਧਰਮਾਂ, ਜਾਤਾਂ ਦੇ ਸ਼ਰਧਾਲੂਆਂ ਦੀ ਸਭ ਤੋਂ ਵੱਧ ਆਮਦ ਵਾਲਾ ਧਾਰਮਿਕ ਅਸਥਾਨ ਹੋਣ ਲਈ ਭੇਟ ਕੀਤਾ ਗਿਆ ਹੈ।

Read More »

ਤਿੱਬਤ ਚੀਨ ਨਾਲ ਰਹਿਣ ਦਾ ਮੁਦੱਈ: ਦਲਾਈ ਲਾਮਾ

ਤਿੱਬਤ ਚੀਨ ਨਾਲ ਰਹਿਣ ਦਾ ਮੁਦੱਈ: ਦਲਾਈ ਲਾਮਾ

ਤਿੱਬਤ ਦੇ ਅਧਿਆਤਮਕ ਆਗੂ ਦਲਾਈ ਲਾਮਾ ਨੇ ਅੱਜ ਕਿਹਾ ਕਿ ਤਿੱਬਤ ਤੋਂ ਵੱਖ ਨਹੀਂ ਬਲਕਿ ਉਸ ਦੇ ਨਾਲ ਰਹਿਣ ਦਾ ਮੁਦੱਈ ਹੈ ਤੇ ਸਿਰਫ਼ ਤੇ ਸਿਰਫ਼ ਵੱਡੇ ਵਿਕਾਸ ਦੀ ਮੰਗ ਕਰਦਾ ਹੈ।

Read More »

ਪੰਜਾਬ ਕੋਲ ਪਾਣੀ ਦੀ ਕੀਮਤ ਮੰਗਣ ਦਾ ਕੋਈ ਕਾਨੂੰਨੀ ਹੱਕ ਨਹੀਂ

ਪੰਜਾਬ ਕੋਲ ਪਾਣੀ ਦੀ ਕੀਮਤ ਮੰਗਣ ਦਾ ਕੋਈ ਕਾਨੂੰਨੀ ਹੱਕ ਨਹੀਂ

ਪੰਜਾਬ ਵੱਲੋਂ ਹਰਿਆਣਾ, ਰਾਜਸਥਾਨ ਅਤੇ ਦਿੱਲੀ ਨੂੰ ਜਾਂਦੇ ਨਹਿਰੀ ਪਾਣੀ ਦੀ ਕੀਮਤ ਵਸੂਲਣ ਦਾ ਮਾਮਲਾ ਇੱਕ ਵਾਰੀ ਮੁੜ ਚਰਚਾ ਵਿੱਚ ਆਇਆ ਹੈ। ਬਾਦਲ ਸਰਕਾਰ ਮੌਕੇ 16 ਨਵੰਬਰ 2016 ਨੂੰ ਪੰਜਾਬ ਵਿਧਾਨ ਸਭਾ ਨੇ ਇੱਕ ਮਤਾ ਪਾਸ ਕਰਕੇ ਸੂਬਾ ਸਰਕਾਰ ਨੂੰ ਹੁਕਮ ਕੀਤਾ ਸੀ ਕਿ ਉਹ ਇਨਾਂ ਸੂਬਿਆਂ ਨੂੰ ਵਸੂਲੇ ਜਾ ਰਹੇ ਪਾਣੀ ਦਾ ਬਿੱਲ ਭੇਜੇ। ਉਦੋਂ ਬੈਂਸ ਭਰਾਵਾਂ ਨੇ ਵਿਧਾਨ ਸਭਾ ਵਿੱਚ ਪਾਣੀ ਦੀ ਕੀਮਤ ਵਸੂਲੇ ਜਾਣ ਦਾ ਮੁੱਦਾ ਜੋਰ-ਸ਼ੋਰ ਨਾਲ ਚੁੱਕ ਕੇ ਇੱਕ ਪ੍ਰਾਈਵੇਟ ਮਤਾ ਵਿਧਾਨ ਸਭਾ ਵਿੱਚ ਰੱਖਣ ਦੀ ਕੋਸ਼ਿਸ਼ ਕੀਤੀ ਸੀ।

Read More »

ਤਖ਼ਤ ਪਟਨਾ ਸਾਹਿਬ ਕਮੇਟੀ ਦੀ ਪ੍ਰਧਾਨਗੀ ਦਾ ਮਾਮਲਾ: ਮੱਕੜ ਨੇ ਫਿਰ ਹਾਈਕੋਰਟ ਦਾ ਦਰਵਾਜ਼ਾ ਖੜਕਾਇਆ

ਤਖ਼ਤ ਪਟਨਾ ਸਾਹਿਬ ਕਮੇਟੀ ਦੀ ਪ੍ਰਧਾਨਗੀ ਦਾ ਮਾਮਲਾ: ਮੱਕੜ ਨੇ ਫਿਰ ਹਾਈਕੋਰਟ ਦਾ ਦਰਵਾਜ਼ਾ ਖੜਕਾਇਆ

ਤਖ਼ਤ ਪਟਨਾ ਸਾਹਿਬ ਪ੍ਰਬੰਧਕੀ ਕਮੇਟੀ ਦੀ ਪ੍ਰਧਾਨਗੀ ਦੇ ਮਾਮਲੇ ਵਿੱਚ ਅਵਤਾਰ ਸਿੰਘ ਮੱਕੜ ਨੇ ਮੁੜ ਪਟਨਾ ਹਾਈਕੋਰਟ ਦੇ ਦੋ ਮੈਂਬਰੀ ਬੈਂਚ ਕੋਲ ਪਹੁੰਚ ਕੀਤੀ ਹੈ। ਇਸ ਬਾਰੇ ਸੁਣਵਾਈ ਸੋਮਵਾਰ 27 ਨਵੰਬਰ ਨੂੰ ਹੋਵੇਗੀ। । ਇਸ ਦੀ ਪੁਸ਼ਟੀ ਕਰਦਿਆਂ ਅਵਤਾਰ ਸਿੰਘ ਮੱਕੜ ਨੇ ਦੱਸਿਆ ਕਿ ਅਦਾਲਤ ਨੇ ਪਟੀਸ਼ਨ ਦਾਇਰ ਕਰ ਲਈ ਹੈ ਅਤੇ ਇਸ ’ਤੇ ਸੁਣਵਾਈ ਅਤੇ ਬਹਿਸ ਲਈ ਸੋਮਵਾਰ ਦਾ ਸਮਾਂ ਦਿੱਤਾ ਗਿਆ ਹੈ।

Read More »

ਆਰਐੱਸਐੱਸ ਆਗੂ ਰਵਿੰਦਰ ਗੋਸਾਂਈ ਕਤਲ ਮਾਮਲਾ: ਐੱਨ. ਆਈ.ਏ ਨੇ ਰਮਨਦੀਪ ਸਿੰਘ ਨੂੰ ਲੁਧਿਆਣਾ ਲਿਆਂਦਾ ਗਿਆ

ਆਰਐੱਸਐੱਸ ਆਗੂ ਰਵਿੰਦਰ ਗੋਸਾਂਈ ਕਤਲ ਮਾਮਲਾ: ਐੱਨ. ਆਈ.ਏ ਨੇ ਰਮਨਦੀਪ ਸਿੰਘ ਨੂੰ ਲੁਧਿਆਣਾ ਲਿਆਂਦਾ ਗਿਆ

ਆਰਐੱਸਐੱਸ ਆਗੂ ਰਵਿੰਦਰ ਗੋਸਾਂਈ ਦੇ ਕਤਲ ਮਾਮਲੇ ਵਿੱਚ ਗ੍ਰਿਫਤਾਰ ਰਮਨਦੀਪ ਸਿੰਘ ਨੂੰ ਕੇਂਦਰੀ ਜਾਂਚ ਏਜ਼ੰਸੀ ਐੱਨ. ਆਈ.ਏ ਟੀਮ ਵਲੋਂ ਅੱਜ ਰਾਤ ਲੁਧਿਆਣਾ ਲਿਆਂਦਾ ਗਿਆ । ਥਾਣਾ ਬਸਤੀ ਜੋਧੇਵਾਲ ਦੇ ਘੇਰੇ ਅੰਦਰ ਪੈਂਦੇ ਇਲਾਕੇ ਗਗਨਦੀਪ ਕਲੋਨੀ ਵਿਚ ਅਕਤੂਬਰ ਮਹੀਨੇ 'ਚ ਹੋਈ ਆਰ.ਐਸ.ਐਸ. ਆਗੂ ਰਵਿੰਦਰ ਗੁਸਾਈਾ ਦੀ ਕੀਤੀ ਗਈ ਹੱਤਿਆ ਕੀਤੀ ਗਈ ਸੀ।

Read More »

ਸ਼੍ਰੋਮਣੀ ਕਮੇਟੀ ਪ੍ਰਧਾਨ ਦੀ ਚੋਣ: ਮੈਂਬਰ ਆਪਣੀ ਜ਼ਮੀਰ ਦੀ ਆਵਾਜ਼ ਨਾਲ ਵੋਟ ਪਾਉਣ –ਅਮਰੀਕੀ ਸਿੱਖ

ਸ਼੍ਰੋਮਣੀ ਕਮੇਟੀ ਪ੍ਰਧਾਨ ਦੀ ਚੋਣ: ਮੈਂਬਰ ਆਪਣੀ ਜ਼ਮੀਰ ਦੀ ਆਵਾਜ਼ ਨਾਲ ਵੋਟ ਪਾਉਣ –ਅਮਰੀਕੀ ਸਿੱਖ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਹੁਦੇਦਾਰਾਂ ਦੀਆਂ ਚੋਣਾਂ 'ਤੇ ਅਮਰੀਕਾ ਦੇ ਅਹਿਮ ਸਿੱਖਾਂ ਨੇ ਡੂੰਘੀ ਨਜ਼ਰ ਰੱਖੀ ਹੋਈ ਹੈ । ਬੇਅਦਬੀ ਕਾਂਡ ਤੋਂ ਬਾਅਦ ਅਸਤੀਫ਼ਾ ਦੇਣ ਵਾਲੇ ਸੁਖਦੇਵ ਸਿੰਘ ਭੌਰ ਦੀ ਅਗਵਾਈ 'ਚ ਬਣੇ ਪੰਥਕ ਫਰੰਟ ਨੇ ਪ੍ਰਧਾਨਗੀ ਲਈ ਆਪਣਾ ਉਮੀਦਵਾਰ ਖੜ੍ਹਾ ਕਰਨ ਦਾ ਐਲਾਨ ਕੀਤਾ ਹੋਇਆ ਹੈ ।

Read More »

ਮਾਨਵ ਅਧਿਕਾਰਾਂ ਦੇ ਰਾਖੇ ਸ੍ਰੀ ਗੁਰੂ ਤੇਗ਼ ਬਹਾਦਰ

ਮਾਨਵ ਅਧਿਕਾਰਾਂ ਦੇ ਰਾਖੇ ਸ੍ਰੀ ਗੁਰੂ ਤੇਗ਼ ਬਹਾਦਰ

ਭਾਰਤ ਵਿਚ ਸਿੱਖ ਧਰਮ ਦੇ ਪਰਵਰਤਕ ਗੁਰੂ ਨਾਨਕ ਦੇਵ ਜੀ (1469-1539 ਈ:) ਨੇ ਮਾਨਵ-ਅਧਿਕਾਰਾਂ ਦੇ ਪੱਖ ਵਿਚ ਅਜਿਹੀ ਜ਼ੋਰਦਾਰ ਆਵਾਜ਼ ਬੁਲੰਦ ਕੀਤੀ, ਜੋ ਕਰੀਬ 250 ਸਾਲ ਇਸ ਦੀ ਪੂਰਤੀ ਲਈ ਦਸ-ਜਾਮਿਆਂ (ਸ੍ਰੀ ਗੁਰੂ ਗੋਬਿੰਦ ਸਿੰਘ, 1666-1708 ਈ:) ਤੱਕ ਬਰਕਰਾਰ ਰਹੀ। ਮਾਨਵਤਾ ਦੇ ਇਸ ਸੱਚੇ-ਸੁੱਚੇ ਰਹਿਬਰ ਤੇ ਅਲਮ-ਬਰਦਾਰ ਨੇ ਮਾਨਵ-ਅਧਿਕਾਰਾਂ ਦੀ ਰਾਖੀ ਹਿੱਤ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕਰੀਬ 40 ਹਜ਼ਾਰ ਮੀਲ ਦਾ ਪੈਂਡਾ ਪੈਦਲ ਤੈਅ ਕੀਤਾ। ਉਨ੍ਹਾਂ ਦੇ ਸਮੇਂ ਵਿਚ ਜਿਨ੍ਹਾਂ ਲੋਕਾਂ ਨੂੰ ਅਖੌਤੀ ਨੀਵੀਆਂ ਜਾਤਾਂ ਦੇ ਕਹਿ ਕੇ ਦੁਰਕਾਰਿਆ ਜਾਂਦਾ ਸੀ, ਉਨ੍ਹਾਂ ਨਾਲ ਇਕਮਿਕ ਹੁੰਦਿਆਂ ਉਨ੍ਹਾਂ ਨੇ ਐਲਾਨ ਕੀਤਾ

Read More »

ਰਿਣ ਉਤਾਰਨ ਦਾ ਇਹ ਕੇਹਾ ਯਤਨ…?

ਰਿਣ ਉਤਾਰਨ ਦਾ ਇਹ ਕੇਹਾ ਯਤਨ…?

ਕੱਟੜ ਹਿੰਦੂਵਾਦੀ ਤਾਕਤਾਂ ਵੱਲੋਂ ਸਿੱਖੀ ਨੂੰ ਹੜੱਪਣ ਲਈ ਹਮੇਸ਼ਾ ਸਿੱਖ ਧਰਮ ਨੂੰ ਹਿੰਦੂ ਧਰਮ ਦਾ ਅੰਗ ਦੱਸਿਆ ਜਾਂਦਾ ਰਿਹਾ ਹੈ ਅਤੇ ਇਹ ਕੂੜ ਪ੍ਰਚਾਰ ਅੱਜ ਵੀ ਜਾਰੀ ਹੈ। ਇਥੋਂ ਤੱਕ ਕਿ ਸਿੱਖਾਂ ਦੇ ਸਭ ਤੋਂ ਵੱਡਾ ਧਾਰਮਿਕ ਆਗੂਆਂ ਦੇ ਮੂੰਹੋਂ ਵੀ ਸਿੱਖਾਂ ਨੂੰ ‘ਲਵ-ਕੁਸ਼’ ਦੀ ਔਲਾਦ ਅਖਵਾ ਕੇ ਸਿੱਖ ਧਰਮ ਨੂੰ, ਇਸਦੀ ਨਿਆਰੀ, ਨਿਰਾਲੀ ਹੋਂਦ ਨੂੰ, ਮਾਨਵਤਾ ਪੱਖੀ ਸਿੱਖੀ ਸਿਧਾਂਤਾਂ ਨੂੰ ਹੜੱਪਣ ਲਈ ਕਾਹਲੀਆ ਹਨ ਅਤੇ ਉਨਾਂ ਵੱਲੋਂ ਹਰ ਹਰਬਾ-ਜਰਬਾ ਵਰਤ ਕੇ ਸਿੱਖਾਂ ਨੂੰ ਹਿੰਦੂ ਧਰਮ ਦਾ ਅੰਗ ਸਿੱਧ ਕਰਨ ਤੇ ਪੂਰਾ ਜ਼ੋਰ ਲਾਇਆ ਜਾ ਰਿਹਾ ਹੈ।

Read More »
Scroll To Top