Home / ਦੇਸ ਪੰਜਾਬ (page 20)

Category Archives: ਦੇਸ ਪੰਜਾਬ

Feed Subscription

ਸੁਮੇਧ ਸੈਣੀ ਦੇ ਜ਼ੁਲਮਾਂ ਦਾ ਸ਼ਿਕਾਰ ਬੀਬੀ ਅਮਰ ਕੌਰ ਨਿਆਂ ਨੂੰ ਉਡੀਕਦੀ ਤੁਰ ਗਈ

ਸੁਮੇਧ ਸੈਣੀ ਦੇ ਜ਼ੁਲਮਾਂ ਦਾ ਸ਼ਿਕਾਰ ਬੀਬੀ ਅਮਰ ਕੌਰ ਨਿਆਂ ਨੂੰ ਉਡੀਕਦੀ ਤੁਰ ਗਈ

ਪੰਜਾਬ ਪੁਲਿਸ ਦੇ ਵਿਵਾਦਤ ਪੁਲਿਸ ਅਫਸਰ ਅਤੇ ਸਾਕਾ ਪੁਲਿਸ ਮੁਖੀ ਸੁਮੇਧ ਸੈਣੀ ਦੇ ਜ਼ੁਲਮਾਂ ਦੀ ਸ਼ਿਕਾਰ ਬੀਬੀ ਅਮਰ ਕੌਰ ਨਿਆ ਦੀ ਉਡੀਕ ਕਰਦੀ ਇਸ ਸੰਸਾਰ ਤੋਂ ਰੁਖਸਤ ਹੋ ਗਈ ਹੈ।ਪੰਜਾਬ ਦੇ ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ ਖਿਲਾਫ਼ ਬੀਤੇ 24 ਵਰ੍ਹਿਆਂ ਤੋਂ ਕੇਸ ਲੜ ਰਹੀ ਅਮਰ ਕੌਰ ਦੀ ਨਿਆਂ ਦੀ ਉਡੀਕ ਵਿੱਚ ਅੱਜ ਮੌਤ ਹੋ ਗਈ। ਉਹ 100 ਸਾਲਾਂ ਦੀ ਸੀ। ਜ਼ਿਕਰਯੋਗ ਹੈ ਕਿ ਪੰਜਾਬ ਪੁਲੀਸ ਨੇ 15 ਮਾਰਚ 1994 ਨੂੰ ਉਸ ਦੇ ਪੁੱਤਰ ਵਿਨੋਦ ਕੁਮਾਰ, ਜਵਾਈ ਅਸ਼ੋਕ ਕੁਮਾਰ ਅਤੇ ਡਰਾਈਵਰ ਮੁਖਤਿਆਰ ਸਿੰਘ ਨੂੰ ਲੁਧਿਆਣਾ ਅਤੇ ਚੰਡੀਗੜ੍ਹ ਤੋਂ ਕਥਿਤ ਤੌਰ ’ਤੇ ਅਗਵਾ ਕਰ ਲਿਆ ਸੀ, ਜਿਸ ਤੋਂ ਬਾਅਦ ਉਹ ਕਦੇ ਨਜ਼ਰ ਨਹੀਂ ਆਏ।

Read More »

ਸ਼੍ਰੋਮਣੀ ਕਮੇਟੀ ਦੇ ਅਦਾਰਿਆਂ ਦੇਮੁਲਾਜ਼ਮਾਂ ਵੱਲੋਨ ਰਹਿਤ ਮਰਿਆਦਾ ਦੀ ਉਲੰਘਣਾਂ ਕਰਨ ‘ਤੇ ਫਾਰਗ ਕੀਤਾ ਜਾਵੇਗਾ: ਲੌਂਗੋਵਾਲ

ਸ਼੍ਰੋਮਣੀ ਕਮੇਟੀ ਦੇ ਅਦਾਰਿਆਂ ਦੇਮੁਲਾਜ਼ਮਾਂ ਵੱਲੋਨ ਰਹਿਤ ਮਰਿਆਦਾ ਦੀ ਉਲੰਘਣਾਂ ਕਰਨ ‘ਤੇ ਫਾਰਗ ਕੀਤਾ ਜਾਵੇਗਾ: ਲੌਂਗੋਵਾਲ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਵੇਂ ਬਣੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਆਪਣੀ ਪਲੇਠੀ ਬੈਠਕ ਵਿੱਚ ਦੋ ਸਕੱਤਰਾਂ ਦੀ ਨਿਯੁਕਤੀ ਰੱਦ ਕਰ ਦਿੱਤੀ ਹੈ ਅਤੇ ਪਿਛਲੇ ਸਾਲ ਦੌਰਾਨ ਹੋਈਆਂ 500 ਤੋਂ ਵੱਧ ਨਿਯੁਕਤੀਆਂ ਤੇ ਤਰੱਕੀਆਂ ਦੀ ਜਾਂਚ ਲਈ ਸਬ ਕਮੇਟੀ ਕਾਇਮ ਕਰਕੇ 15 ਦਿਨਾਂ ਦੇ ਅੰਦਰ ਰਿਪੋਰਟ ਦੇਣ ਦੇ ਹੁਕਮ ਜਾਰੀ ਕੀਤੇ ਹਨ।

Read More »

ਰਾਜੀਵ ਗਾਂਧੀ ਕਤਲ ਕਾਂਡ: ਸੁਪਰੀਮ ਕੋਰਟ ਨੇ ਸੀਬੀਆਈ ਦੀ ਪੜਤਾਲ ਨੂੰ ਦਿਸ਼ਾਹੀਣ ਕਰਾਰ ਦਿੱਤਾ

ਰਾਜੀਵ ਗਾਂਧੀ ਕਤਲ ਕਾਂਡ: ਸੁਪਰੀਮ ਕੋਰਟ ਨੇ ਸੀਬੀਆਈ ਦੀ ਪੜਤਾਲ ਨੂੰ ਦਿਸ਼ਾਹੀਣ ਕਰਾਰ ਦਿੱਤਾ

ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੇ ਕਤਲ ਲਈ ਸੀ. ਬੀ. ਆਈ. ਵਲੋਂ ਕੀਤੀ ਪੜਤਾਲ ਨੂੰ ਸੁਪਰੀਮ ਕੋਰਟ ਨੇ 'ਅੰਤਹੀਣ' ਕਰਾਰ ਦੇ ਦਿੱਤਾ ਹੈ ।ਸਾਬਕਾ ਪ੍ਰਧਾਨ ਮੰਤਰੀ ਦੇ ਕਤਲ ਦੇ ਪਿੱਛੇ ਦੀ ਸਾਜਿਸ਼ ਦਾ ਪਤਾ ਲਾਉਣ ਲਈ ਬਣਾਈ ਗਈ ਨਿਗਰਾਣ ਏਜੰਸੀ ਨੂੰ ਅਜੇ ਤੱਕ ਇਸ ਸਬੰਧ 'ਚ ਕੋਈ ਵਿਸ਼ੇਸ਼ ਸਫ਼ਲਤਾ ਨਾ ਮਿਲਣ 'ਤੇ ਟਿੱਪਣੀ ਕਰਦਿਆਂ ਅਦਾਲਤ ਨੇ ਇਸ ਜਾਂਚ ਨੂੰ ਦਿਸ਼ਾਹੀਨ ਕਰਾਰ ਦਿੱਤਾ ।

Read More »

ਸਿੱਖ ਕਤਲੇਆਮ: ਸੱਜਣ ਕੁਮਾਰ ਦੀ ਅਗਾਉਂ ਜ਼ਮਾਨਤ ਰੱਦ ਕਰਨ ਦੇ ਮਾਮਲੇ ‘ਤੇ ਹਾਈਕੋਰਟ ਨੇ ਫੈਸਲਾ ਰਾਖਵਾਂ ਰੱਖਿਆ

ਸਿੱਖ ਕਤਲੇਆਮ: ਸੱਜਣ ਕੁਮਾਰ ਦੀ ਅਗਾਉਂ ਜ਼ਮਾਨਤ ਰੱਦ ਕਰਨ ਦੇ ਮਾਮਲੇ ‘ਤੇ ਹਾਈਕੋਰਟ ਨੇ ਫੈਸਲਾ ਰਾਖਵਾਂ ਰੱਖਿਆ

ਸਿੱਖ ਕਤਲੇਆਮ 1984 ਦੇ ਇੱਕ ਮਾਮਲੇ ਵਿੱਚ ਦੋਸ਼ੀ ਸੱਜਣ ਕੁਮਾਰ ਦੀ ਜ਼ਮਾਨਤ ਰੱਦ ਕਰਨ ਦੇ ਮਾਮਲੇ ਵਿੱਚ ਦਿੱਲੀ ਹਾਈਕੋਰਟ ਨੇ ਫਸਲਾ ਰਾਖਵਾਂ ਰੱਖ ਲਿਆ ਹੈ।ਸਿੱਖ ਕਤਲੇਆਮ ਦੇ ਪੀੜਤਾਂ ਦੀ ਤਰਫੋਂ ਪੈਰਵੀ ਲਈ ਪੇਸ਼ ਹੋਏ ਐਡਵੋਕੇਟ ਹਰਿੰਦਰ ਸਿੰਘ ਫੂਲਕਾ ਨੇ ਦੱਸਿਆ ਕਿ ਦਿੱਲੀ ਹਾਈਕੋਰਟ ਨੇ ਅੱਜ 1984 ਸਿੱਖ ਕਤਲੇਆਮ ਮਾਮਲੇ ਦੀ ਜਾਂਚ ਕਰ ਰਹੇ ਵਿਸ਼ੇਸ਼ ਜਾਂਚ ਟੀਮ (ਐਸ. ਆਈ. ਟੀ.) ਦੀ ਉਸ ਪਟੀਸ਼ਨ 'ਤੇ ਫ਼ੈਸਲਾ ਸੁਰੱਖਿਅਤ ਰੱਖ ਲਿਆ ਹੈ ਜਿਸ ਵਿਚ ਦੋ ਮਾਮਲਿਆਂ 'ਚ ਕਾਂਗਰਸ ਨੇਤਾ ਸੱਜਣ ਕੁਮਾਰ ਨੂੰ ਮਿਲੀ ਜ਼ਮਾਨਤ ਰੱਦ ਕਰਨ ਦੀ ਅਪੀਲ ਕੀਤੀ ਗਈ ਸੀ ।

Read More »

ਤਲਜੀਤ ਸਿੰਘ ਜ਼ਿੰਮੀ ਦੇ ਪੁਲਿਸ ਰਿਮਾਂਡ ਵਿੱਚ ਦੋ ਦਿਨਾਂ ਦਾ ਵਾਧਾ

ਤਲਜੀਤ ਸਿੰਘ ਜ਼ਿੰਮੀ ਦੇ ਪੁਲਿਸ ਰਿਮਾਂਡ ਵਿੱਚ ਦੋ ਦਿਨਾਂ ਦਾ ਵਾਧਾ

ਸੌਦਾ ਸਾਧ ਪ੍ਰੇਮੀ ਪਿਓੁ-ਪੁੱਤਰ ਦੇ ਕਤਲ ਕੇਸ ਵਿੱਚ ਅਦਾਲਤ ਨੇ ਗ੍ਰਿਫਤਾਰ ਨੌਜਵਾਨ ਤਲਜੀਤ ਸਿੰਘ ਜ਼ਿੰਮੀ ਦੇ ਪੁਲਿਸ ਰਿਮਾਂਡ ਵਿੱਚ ਦੋ ਦਿਨਾਂ ਦਾ ਵਾਧਾ ਕਰਕੇ ਵਾਪਿਸ ਪੁਲਿਸ ਹਿਰਾਸਤ ਵਿੱਚ ਭੇਜ ਦਿੱਤਾ ਹੈ। ਇਸ ਕੇਸ ਵਿੱਚ ਹੀ ਬਰਤਾਨਵੀ ਨਾਗਰਕਿ ਜਗਤਾਰ ਸਿੰਘ ਜੱਗੀ, ਰਮਨਦੀਪ ਸਿੰਘ ਬੱਗਾ, ਹਰਦੀਪ ਸਿੰਘ ਸ਼ੇਰਾ ਵੀ ਖੰਨਾ ਪੁਲਿਸ ਦੇ ਰਿਮਾਂਡ ਵਿਚ ਹਨ।

Read More »

ਕੌਮੀ ਚੇਤਨਾ ਅਤੇ ਵਿਦੇਸ਼ੀ ਸਿੱਖਾਂ ਦੇ ਫਰਜ਼: ਸ੍ਰ. ਅਜ਼ਮੇਰ ਸਿੰਘ (ਵੀਡੀਓੁ)

ਕੌਮੀ ਚੇਤਨਾ ਅਤੇ ਵਿਦੇਸ਼ੀ ਸਿੱਖਾਂ ਦੇ ਫਰਜ਼: ਸ੍ਰ. ਅਜ਼ਮੇਰ ਸਿੰਘ (ਵੀਡੀਓੁ)

ਕੌਮੀ ਚੇਤਨਾ ਅਤੇ ਵਿਦੇਸ਼ੀ ਸਿੱਖਾਂ ਦੇ ਫਰਜ਼: ਸ੍ਰ. ਅਜ਼ਮੇਰ ਸਿੰਘ (ਵੀਡੀਓੁ)

Read More »

ਸਿੱਖ ਕਤਲੇਆਮ: ਕਾਨਪੁਰ ‘ਚ ਮਾਰੇ ਗਏ ਸਿੱਖਾਂ ਦਾ ਰਿਕਾਰਡ ਪੁਲਿਸ ਨੇ ਦੋਸ਼ੀਆਂ ਨੂੰ ਬਚਾਉਣ ਲਈ ਖ਼ੁਰਦ-ਬੁਰਦ ਕਰ ਦਿੱਤਾ

ਸਿੱਖ ਕਤਲੇਆਮ: ਕਾਨਪੁਰ ‘ਚ ਮਾਰੇ ਗਏ ਸਿੱਖਾਂ ਦਾ ਰਿਕਾਰਡ ਪੁਲਿਸ ਨੇ ਦੋਸ਼ੀਆਂ ਨੂੰ ਬਚਾਉਣ ਲਈ ਖ਼ੁਰਦ-ਬੁਰਦ ਕਰ ਦਿੱਤਾ

ਭਾਰਤੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਤਲ ਕਾਂਡ ਤੋਂ ਬਾਅਦ ਬਾਰਤ ਭਰ ਵਿੱਚ ਸਰਕਾਰੀ ਸਰਪ੍ਰਸਤੀ ਹੇਠ ਹੋਏ ਸਿੱਖ ਕਤਲੇਆਮ ਦੌਰਾਨ ਕਾਨਪੁਰ ਵਿੱਚ ਕਤਲ ਹੋਏ 127 ਸਿੱਖਾਂ ਦੇ ਮਾਮਲੇ ਨਾਲ ਸਬੰਧਿਤ ਪਟੀਸ਼ਨ 'ਤੇ ਦੀ ਸੁਣਵਾਈ ਦੀ ਜਾਣਕਾਰੀ ਦਿੰਦਿਆਂ ਕੁਲਦੀਪ ਸਿੰਘ ਭੋਗਲ (ਪ੍ਰਧਾਨ ਅਖਿਲ ਭਾਰਤੀ ਦੰਗਾ ਪੀੜਤ ਰਾਹਤ ਕਮੇਟੀ) ਨੇ ਦੱਸਿਆ ਕਿ ਆਰ.ਟੀ.ਆਈ. ਰਾਹੀਂ ਖ਼ੁਲਾਸਾ ਹੋਇਆ ਸੀ ਕਿ ਕਾਨਪੁਰ 'ਚ ਮਾਰੇ ਗਏ ਸਿੱਖਾਂ ਨਾਲ ਸਬੰਧਿਤ ਜ਼ਿਆਦਾਤਰ ਰਿਕਾਰਡ ਸਥਾਨਕ ਪੁਲਿਸ ਨੇ ਦੋਸ਼ੀਆਂ ਨੂੰ ਬਚਾਉਣ ਲਈ ਖ਼ੁਰਦ-ਬੁਰਦ ਕਰ ਦਿੱਤੇ ਹਨ ।

Read More »

ਦਿੱਲੀ ਸਿੱਖ ਨਸਲਕੁਸ਼ੀ: ਸੱਜਣ ਕੁਮਾਰ ਖਿਲਾਫ ਗਵਾਹਾਂ ਵੱਲੋਂ ਦਿੱਤੇ ਬਿਆਨ ਅਦਾਲਤ ਵਿੱਚ ਜਮਾਂ ਕਰਵਾਉਣ ਲਈ ਹਾਈਕੋਰਟ ਨੇ ਹੁਕਮ ਦਿੱਤੇ

ਦਿੱਲੀ ਸਿੱਖ ਨਸਲਕੁਸ਼ੀ: ਸੱਜਣ ਕੁਮਾਰ ਖਿਲਾਫ ਗਵਾਹਾਂ ਵੱਲੋਂ ਦਿੱਤੇ ਬਿਆਨ ਅਦਾਲਤ ਵਿੱਚ ਜਮਾਂ ਕਰਵਾਉਣ ਲਈ ਹਾਈਕੋਰਟ ਨੇ ਹੁਕਮ ਦਿੱਤੇ

ਦਿੱਲੀ ਸਿੱਖ ਨਸਲਕੁਸ਼ੀ 1984 ਦੇ ਦੋਸ਼ੀ ਸਮਝੇ ਜਾਂਦੇ ਸੱਜਣ ਕੁਮਾਰ ਖਿਲਾਫ ਗਵਾਹਾਂ ਵੱਲੋਂ ਦਿੱਤੇ ਬਿਆਨ ਅਦਾਲਤ ਵਿੱਚ ਜਮਾਂ ਕਰਵਾਉਣ ਲਈ ਦਿੱਲੀ ਹਾਈਕੋਰਟ ਨੇ ਹੁਕਮ ਦਿੱਤੇ ਹਨ।

Read More »

ਜਗਤਾਰ ਸਿੰਘ ਜੱਗੀ ਦਾ ਦੁਰਗਾ ਦਾਸ ਕਤਲ ਕਾਂਡ ਵਿੱਚ ਖੰਨਾ ਪੁਲਿਸ ਨੇ 4 ਦਿਨਾ ਪੁਲਿਸ ਰਿਮਾਂਡ ਲਿਆ

ਜਗਤਾਰ ਸਿੰਘ ਜੱਗੀ ਦਾ ਦੁਰਗਾ ਦਾਸ ਕਤਲ ਕਾਂਡ ਵਿੱਚ ਖੰਨਾ ਪੁਲਿਸ ਨੇ 4 ਦਿਨਾ ਪੁਲਿਸ ਰਿਮਾਂਡ ਲਿਆ

ਪੰਜਾਬ ਵਿੱਚ ਪਿਛਲੇ ਸਮੇਂ ਦੌਰਾਨ ਹੋਏ ਕਤਲਾਂ ਦੇ ਮਾਮਲੇ ਵਿੱਚ ਗ੍ਰਿਫਤਾਰ ਬਰਤਾਨਵੀ ਨਾਗਰਿਕ ਜਗਤਾਰ ਸਿੰਘ ਜੱਗੀ ਨੂੰ ਖੰਨਾ ਪੁਲਿਸ ਨੇ ਦੁਰਗਾ ਪ੍ਰਸਾਦ ਕਤਲ ਮਾਮਲੇ ਵਿੱਚ ਹਿਰਾਸਤ ਵਿੱਚ ਲੈ ਕੇ ਖੰਨਾ ਪੁਲਿਸ ਵੱਲੋਂ ਸਥਾਨਿਕ ਮੈਜਿਸਟਰੇਟ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ ਅਤੇ ਅਦਾਲਤ ਨੇ ਉਸਦਾ ਚਾਰ ਦਿਨ ਦਾ ਪੁਲਿਸ ਰਿਮਾਂਡ ਦੇ ਦਿੱਤਾ ਹੈ।

Read More »

ਹਰਦੀਪ ਸਿੰਘ ਸ਼ੇਰਾ ਅਤੇ ਰਮਨਦੀਪ ਸਿੰਘ ਬੱਗਾ ਦੇ ਪੁਲਿਸ ਰਿਮਾਂਡ ਵਿੱਚ ਅਦਾਲਤ ਨੇ 3 ਦਿਨਾ ਵਾਧਾ ਕੀਤਾ

ਹਰਦੀਪ ਸਿੰਘ ਸ਼ੇਰਾ ਅਤੇ ਰਮਨਦੀਪ ਸਿੰਘ ਬੱਗਾ ਦੇ ਪੁਲਿਸ ਰਿਮਾਂਡ ਵਿੱਚ ਅਦਾਲਤ ਨੇ 3 ਦਿਨਾ ਵਾਧਾ ਕੀਤਾ

ਮੀਡੀਆ ਰਿਪੋਰਟਾਂ ਅਨੁਸਾਰ ਪੰਜਾਬ ਪੁਲਿਸ ਵੱਲੋਂ ਪੰਜਾਬ ਵਿੱਚ ਪਿਛਲੇ ਸਮੇਂ ਦੌਰਾਨ ਹੋਏ ਚੋਣਵੇਂ ਕਤਲ ਮਾਮਲ਼ਿਆਂ ਵਿੱਚ ਗ੍ਰਿਫਤਾਰ ਹਰਦੀਪ ਸਿੰਘ ਸ਼ੇਰਾ ਅਤੇ ਰਮਨਦੀਪ ਸਿੰਘ ਬੱਗਾ ਦੇ ਪੁਲਿਸ ਰਿਮਾਂਡ ਵਿੱਚ ਅਦਾਲਤ ਨੇ 3 ਦਿਨਾ ਵਾਧਾ ਕਰ ਦਿੱਤਾ ਹੈ।

Read More »
Scroll To Top