Home / ਦੇਸ ਪੰਜਾਬ (page 10)

Category Archives: ਦੇਸ ਪੰਜਾਬ

Feed Subscription

ਅੰਮ੍ਰਿਤਸਰ-ਬਰਮਿੰਘਮ ਸਿੱਧੀ ਉਡਾਨ ਹਫ਼ਤੇ ’ਚ ਤਿੰਨ ਵਾਰ

ਅੰਮ੍ਰਿਤਸਰ-ਬਰਮਿੰਘਮ ਸਿੱਧੀ ਉਡਾਨ ਹਫ਼ਤੇ ’ਚ ਤਿੰਨ ਵਾਰ

ਗੁਰੂ ਨਗਰੀ ਅੰਮ੍ਰਿਤਸਰ ਦੇ ਗੁਰੂ ਰਾਮ ਦਾਸ ਅੰਤਰਰਾਸ਼ਟਰੀ ਏਅਰਪੋਰਟ ਤੋਂ ਏਅਰ ਇੰਡੀਆ ਨੇ ਅੰਮ੍ਰਿਤਸਰ-ਬਰਮਿੰਘਮ ਸਿੱਧੀ ਉਡਾਨ ਦੀ ਗਿਣਤੀ ਦੋ ਤੋਂ ਵਧਾ ਕੇ ਪ੍ਰਤੀ ਹਫਤਾ ਤਿੰਨ ਦਿਨ ਕਰ ਦਿੱਤੀ ਹੈ। ਇਸ ਨਾਲ ਗੁਰੂ ਨਗਰੀ ਅੰਮ੍ਰਿਤਸਰ ਵਾਸੀਆਂ ਦੀ ਚਿਰੋਕਣੀ ਮੰਗ ਅੰਸ਼ਕ ਰੂਪ ਵਿੱਚ ਪੂਰੀ ਹੋ ਗਈ ਹੈ।

Read More »

ਭਾਈ ਹਰਮਿੰਦਰ ਸਿੰਘ ਮਿੰਟੂ ਦਾ ਅਗੀਠਾ ਜਲ ਪ੍ਰਵਾਹ ਕੀਤਾ

ਭਾਈ ਹਰਮਿੰਦਰ ਸਿੰਘ ਮਿੰਟੂ ਦਾ ਅਗੀਠਾ ਜਲ ਪ੍ਰਵਾਹ ਕੀਤਾ

ਖਾਲਿਸਤਾਨੀ ਸੰਘਰਸ਼ ਲਈ ਜੂਝਦਿਆਂ ਜੇਲ ਵਿੱਚ ਅਕਾਲ ਚਲਾਣਾ ਕਰ ਗਏ ਭਾਈ ਹਰਮਿੰਦਰ ਸਿੰਘ ਮਿੰਟੂ ਦਾ ਅਗੀਠਾ ਅੱਜ ਹਰਮਿੰਦਰ ਸਿੰਘ ਮਿੰਟੂ ਦੇ ਪਰਿਵਾਰਿਕ ਮੈਂਬਰਾਂ ਵੱਲੋਂ ਕੀਰਤਪੁਰ ਸਾਹਿਬ ਦੇ ਗੁਰਦੁਆਰਾ ਪਤਾਲਪੁਰੀ ਸਾਹਿਬ ਦੇ ਅਸਥਘਾਟ ਵਿਖੇ ਮਿੰਟੂ ਦੀਆਂ ਅਸਥੀਆਂ ਨੂੰ ਜਲ ਪ੍ਰਵਾਹ ਕਰ ਦਿੱਤਾ ਗਿਆ।

Read More »

ਜੱਸਾ ਸਿੰਘ ਆਹਲੂਵਾਲੀਆ ਦੀ ਤੀਜੀ ਜਨਮ ਸ਼ਤਾਬਦੀ ਦੇ ਜਸ਼ਨ ਆਰੰਭ

ਜੱਸਾ ਸਿੰਘ ਆਹਲੂਵਾਲੀਆ ਦੀ ਤੀਜੀ ਜਨਮ ਸ਼ਤਾਬਦੀ ਦੇ ਜਸ਼ਨ ਆਰੰਭ

ਸਿੱਖ ਕੌਮ ਦੇ ਮਹਾਨ ਜਰਨੈਲ ਸੁਲਤਾਨ-ਓੁਲ-ਕੌਮ ਬਾਬਾ ਜੱਸਾ ਸਿੰਘ ਆਹਲੂਵਾਲੀਆ ਦੀ ਤੀਜੀ ਜਨਮ ਸ਼ਤਾਬਦੀ ਨੂੰ ਸਮਰਪਿਤ ਨਗਰ ਕੀਰਤਨ ਅੱਜ ਅਕਾਲ ਤਖ਼ਤ ਸਾਹਿਬ ਤੋਂ ਸਜਾਇਆ ਗਿਆ। ਇਹ ਨਗਰ ਕੀਰਤਨ ਵੱਖ-ਵੱਖ ਪੜਾਵਾਂ ਤੋਂ ਹੁੰਦਾ ਹੋਇਆ 26 ਅਪਰੈਲ ਨੂੰ ਗੁਰਦੁਆਰਾ ਸ੍ਰੀ ਰਕਾਬ ਗੰਜ ਸਾਹਿਬ, ਦਿੱਲੀ ਵਿਖੇ ਸਮਾਪਤ ਹੋਵੇਗਾ।

Read More »

ਭਾਰਤ ਦੇ ਮੁੱਖ ਜੱਜ ‘ਤੇ ਲੱਗੇ ਮਹਾਂਦੋਸ਼ ਦਾ ਮਾਮਲਾ, ਉਪ-ਰਸ਼ਟਰਪਤੀ ਵੱਲੋਂ ਕਾਰਵਾਈ ਨਾ ਕਰਨ ਕਾਂਗਰਸ ਸੁਪਰੀਮ ਜਾ ਸਕਦੀ ਹੈ

ਭਾਰਤ ਦੇ ਮੁੱਖ ਜੱਜ ‘ਤੇ ਲੱਗੇ ਮਹਾਂਦੋਸ਼ ਦਾ ਮਾਮਲਾ, ਉਪ-ਰਸ਼ਟਰਪਤੀ ਵੱਲੋਂ ਕਾਰਵਾਈ ਨਾ ਕਰਨ ਕਾਂਗਰਸ ਸੁਪਰੀਮ ਜਾ ਸਕਦੀ ਹੈ

ਭਾਰਤ ਦੇ ਮੁੱਖ ਜੱਜ ਦੀਪਕ ਮਿਸ਼ਰਾ ’ਤੇ ਲੱਗੇ ‘ਮਹਾਂਦੋਸ਼’ ਦੇ ਨੋਟਿਸ ਸਬੰਧੀ ਕਾਂਗਰਸ ਰਾਜ ਸਭਾ ਦੇ ਚੇਅਰਮੈਨ ਐਮ. ਵੈਂਕਈਆ ਨਾਇਡੂ ਦੇ ਫੈਸਲੇ ਦਾ ਇੰਤਜ਼ਾਰ ਕਰ ਰਹੀ ਹੈ। ਪਾਰਟੀ ਆਗੂਆਂ ਦਾ ਕਹਿਣਾ ਹੈ ਕਿ ਜੇ ਸ੍ਰੀ ਨਾਇਡੂ ਵੱਲੋਂ ਨੋਟਿਸ ਨੂੰ ਠੁਕਰਾਇਆ ਗਿਆ ਤਾਂ ਉਹ ਸੁਪਰੀਮ ਕੋਰਟ ’ਚ ਜਾਣ ’ਤੇ ਵਿਚਾਰ ਕਰਨਗੇ।

Read More »

ਪੰਜਾ ਸਾਹਿਬ ਵਿਸਾਖੀ ਮਨਾ ਕੇ ਸਿੱਖ ਜੱਥਾ ਵਾਪਸ ਪੰਜਾਬ ਪਰਤਿਆ

ਪੰਜਾ ਸਾਹਿਬ ਵਿਸਾਖੀ ਮਨਾ ਕੇ ਸਿੱਖ ਜੱਥਾ ਵਾਪਸ ਪੰਜਾਬ ਪਰਤਿਆ

ਪਾਕਿਸਤਾਨ ਸਥਿਤ ਗੁਰਦੁਆਰਾ ਪੰਜਾ ਸਾਹਿਬ (ਹਸਨ ਅਬਦਾਲ) ਵਿਖੇ ਵਿਸਾਖੀ ਮਨਾਉਣ ਅਤੇ ਗੁਰਧਾਮਾਂ ਦੀ ਯਾਤਰਾ ਉੱਤੇ ਗਿਆ ਸਿੱਖ ਜਥਾ ਅੱਜ ਵਤਨ ਪਰਤ ਆਇਆ ਹੈ । ਸਿੱਖ ਸ਼ਰਧਾਲੂਆਂ ਦਾ 1795 ਮੈਂਬਰੀ ਜਥਾ ਅੱਜ ਲਾਹੌਰ ਤੋਂ ਵਿਸ਼ੇਸ਼ ਰੇਲ ਗੱਡੀਆਂ ਰਾਹੀਂ ਵਤਨ ਪਰਤਿਆ।

Read More »

ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸ਼ਨਜ਼ ਯੂ,ਕੇ ਵਲੋਂ ਦਸਤਾਰ ਸਬੰਧੀ ਭਾਰਤੀ ਸੁਪਰੀਮ ਕੋਰਟ ਦੀ ਸਖਤ ਅਲੋਚਨਾ

ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸ਼ਨਜ਼ ਯੂ,ਕੇ ਵਲੋਂ ਦਸਤਾਰ ਸਬੰਧੀ ਭਾਰਤੀ ਸੁਪਰੀਮ ਕੋਰਟ ਦੀ ਸਖਤ ਅਲੋਚਨਾ

ਭਾਰਤ ਦੀ ਸੁਪਰੀਮ ਕੋਰਟ ਦੇ ਦੋ ਜੱਜਾਂ ਐੱਸ਼ਏæਬੌਦਵੇ ਅਤੇ ਐੱਨæਏæਰਾਉ ਨੇ ਦਸਤਾਰ ਸਬੰਧੀ ਸਵਾਲ ਉਠਾ ਕੇ ਆਪਣੀ ਅਯੋਗਤਾ ਅਤੇ ਫਿਰਕਾਪ੍ਰਸਤੀ ਦਾ ਪ੍ਰਗਟਾਵਾ ਕੀਤਾ ਹੈ । ਜਿਸ ਨੂੰ ਸਿੱਖ ਕੌਮ ਕਦੇ ਵੀ ਬਰਦਾਸ਼ਤ ਨਹੀਂ ਕਰ ਸਕਦੀ । ।ਬਰਤਾਨੀਆ ਵਿੱਚ ਅਜਾਦ ਸਿੱਖ ਰਾਜ ਖਾਲਿਸਤਾਨ ਦੇ ਕੌਮੀ ਨਿਸ਼ਾਨੇ ਨੂੰ ਸਮਰਪਤਿ ਅਤੇ ਯਤਨਸ਼ੀਲ ਸਿੱਖ ਜਥੇਬੰਦੀਆਂ ਦੇ ਸਾਝੇ ਸੰਗਠਨ ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸ਼ਨਜ਼ ਯੂ,ਕੇ ਵਲੋਂ ਇਸ ਲਈ ਜਿੰਮੇਵਾਰ ਜੱਜਾਂ ਦੀ ਸਖਤ ਅਲੋਚਨਾ ਕਰਦਿਆਂ ਆਖਿਆ ਕਿ ਇਹੋ ਜਿਹੇ ਅਗਿਆਨੀ ਜਾਂ ਫਿਰਕੂ ਬੰਦਿਆਂ ਨੂੰ ਵੱਡੀਆਂ ਅਤੇ ਵਿæਸੇਸ਼ ਪਦਵੀਆਂ ਤੇ ਬਿਠਾਉਣਾ ਸਰਾਸਰ ਗਲਤ ਹੈ ਉੱਥੇ ਇਹਨਾਂ ਪਦਵੀਆਂ ਦੀ ਵੀ ਤੌਹੀਨ ਹੈ ।

Read More »

ਜਿਹੜੇ ਜੱਜਾਂ ਨੂੰ ਦਸਤਾਰ ਦੀ ਅਹਿਮੀਅਤ ਦਾ ਹੀ ਪਤਾ ਨਹੀ ਉਹ ਟਿੱਪਣੀ ਕਿਉਂ ਕਰਦੇ ਹਨ : ਅਖੰਡ ਕੀਰਤਨੀ ਜਥਾ

ਜਿਹੜੇ ਜੱਜਾਂ ਨੂੰ ਦਸਤਾਰ ਦੀ ਅਹਿਮੀਅਤ ਦਾ ਹੀ ਪਤਾ ਨਹੀ ਉਹ ਟਿੱਪਣੀ ਕਿਉਂ ਕਰਦੇ ਹਨ : ਅਖੰਡ ਕੀਰਤਨੀ ਜਥਾ

ਸੁਪਰੀਮ ਕੋਰਟ ਦੇ ਦੋ ਜੱਜਾਂ ਵਲੋਂ ਸਿੱਖ ਦੀ ਦਸਤਾਰ ਬਾਰੇ ਉਠਾਏ ਨੁਕਤਿਆਂ ਨੂੰ ਸ਼ਰਮਨਾਕ ਕਰਾਰ ਦਿੰਦਿਆਂ ਅਖੰਡ ਕੀਰਤਨੀ ਜਥਾ ਦੇ ਮੁਖੀ ਭਾਈ ਬਖਸ਼ੀਸ਼ ਸਿੰਘ ਨੇ ਕਿਹਾ ਹੈ ਕਿ ਜਿਹੜੇ ਜੱਜਾਂ ਨੂੰ ਦਸਤਾਰ ਦੀ ਅਹਿਮੀਅਤ ਦਾ ਹੀ ਪਤਾ ਨਹੀ ਉਹ ਅਜੇਹੇ ਬੇਤੁੱਕੇ ਸਵਾਲ ਕਿਉਂ ਕਰਦੇ ਹਨ । ਜਾਰੀ ਇੱਕ ਪਰੈਸ ਰਲੀਜ ਵਿੱਚ ਭਾਈ ਬਖਸ਼ੀਸ਼ ਸਿੰਘ ਨੇ ਕਿਹਾ ਹੈ ਕਿ ਜੇਕਰ ਦੇਸ਼ ਦੀ ਸਰਵਉਚ ਅਦਾਲਤ ਦੇ ਜੱਜ ਹੀ ਇਸ ਇਤਿਹਾਸਕ ਹਕੀਕਤ ਤੋਂ ਅਨਜਾਣ ਹਨ ਕਿ ਸੰਸਾਰ ਜੰਗਾਂ ਤੋਂ ਲੈਕੇ ਹਿੰਦੁੁਸਤਾਨ ਨੂੰ ਪਾਕਿਸਤਾਨ ਤੇ ਚੀਨ ਦੇ ਮਾਰੂ ਹਮਲਿਆਂ ਤੋਂ ਬਚਾਉਣ ਵਾਲੇ ਸਿੱਖ ਪਗੜੀਧਾਰੀ ਸਨ ।

Read More »

ਸੁਪਰੀਮ ਕੋਰਟ ਦੇ ਜੱਜਾਂ ਵੱਲੋਂ ਦਸਤਾਰ ਦੀ ਮਹੱਤਤਾ ਬਾਰੇ ਪੁਛੇ ਸਵਾਲ ਗੈਰ-ਜਿੰਮੇਵਾਰਾਨਾ: ਸਰਨਾ

ਸੁਪਰੀਮ ਕੋਰਟ ਦੇ ਜੱਜਾਂ ਵੱਲੋਂ ਦਸਤਾਰ ਦੀ ਮਹੱਤਤਾ ਬਾਰੇ ਪੁਛੇ ਸਵਾਲ ਗੈਰ-ਜਿੰਮੇਵਾਰਾਨਾ: ਸਰਨਾ

ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ, ਨੇ ਸਿੱਖ ਸਾਈਕਲਿਸਟ ਵੱਲੋਂ ਖੇਡਾਂ ਦੇ ਦੋਰਾਨ ਹੈਲਮੇਟ ਦੀ ਥਾਂ ਪਗੜ੍ਹੀ ਪਹਿਣਨ ਦੀ ਇਜਾਜ਼ਤ ਬਾਰੇ ਦਾਇਰ ਪਟੀਸ਼ਨ ਦੀ ਸੁਣਵਾਈ ਸਮੇਂ ਸੁਪਰੀਮ ਕੋਰਟ ਦੇ ਜੱਜਾਂ ਵੱਲੋਂ ਦਸਤਾਰ ਦੀ ਮਹੱਤਤਾ ਬਾਰੇ ਪੁਛੇ ਸਵਾਲਾਂ ਨੂੰ ਗੈਰ-ਜਿੰਮੇਵਾਰਾਨਾ ’ਤੇ ਮੰਦਭਾਗਾ ਕਰਾਰ ਦਿੱਤਾ ਹੈ।

Read More »

ਸ਼੍ਰੋਮਣੀ ਕਮੇਟੀ ਨੇ  ਗੁਰਦੁਆਰਾ ਸ੍ਰੀ ਮੰਜੀ ਸਾਹਿਬ ਤੋਂ ਦਸਤਾਰ ਸਜਾਓ ਮਾਰਚ ਕੱਢਿਆ

ਸ਼੍ਰੋਮਣੀ ਕਮੇਟੀ ਨੇ  ਗੁਰਦੁਆਰਾ ਸ੍ਰੀ ਮੰਜੀ ਸਾਹਿਬ ਤੋਂ ਦਸਤਾਰ ਸਜਾਓ ਮਾਰਚ ਕੱਢਿਆ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਚਲਾਈ ਜਾ ਰਹੀ ਧਰਮ ਪ੍ਰਚਾਰ ਲਹਿਰ ਤਹਿਤ ਅੱਜ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਆਲਮਗੀਰ (ਲੁਧਿਆਣਾ) ਤੋਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਤੱਕ ‘ਦਸਤਾਰ ਸਜਾਓ ਮਾਰਚ’ ਕੱਢਿਆ ਗਿਆ, ਜਿਸ ਵਿੱਚ ਪੰਜਾਬ ਦੇ ਵੱਖ-ਵੱਖ ਹਿੱਸਿਆਂ ਤੋਂ ਵੱਡੀ ਗਿਣਤੀ ਵਿੱਚ ਸਿੱਖ ਨੌਜਵਾਨਾਂ ਨੇ ਸੁੰਦਰ ਦਸਤਾਰਾਂ ਸਜਾ ਕੇ ਸ਼ਾਮਲ ਹੋਏ।

Read More »

ਕਠੂਆ ਤੇ ਉਨਾਓ ਕਾਂਡ ਖ਼ਿਲਾਫ਼ ਸਿੱਖ ਸੰਗਠਨਾਂ ਵੱਲੋਂ ਮੁਜ਼ਾਹਰਾ

ਕਠੂਆ ਤੇ ਉਨਾਓ ਕਾਂਡ ਖ਼ਿਲਾਫ਼ ਸਿੱਖ ਸੰਗਠਨਾਂ ਵੱਲੋਂ ਮੁਜ਼ਾਹਰਾ

ਕਠੂਆ ਵਿੱਚ ਨਾਬਾਲਗ ਬੱਚੀ ਨਾਲ ਹੋਏ ਗੈਂਗਰੇਪ ਅਤੇ ਉਨਾਓ ਕਾਂਡ ਦੇ ਵਿਰੋਧ ਵਿੱਚ ਹੋਦ ਚਿੱਲੜ ਤਾਲਮੇਲ ਕਮੇਟੀ, ਸਰਬੱਤ ਦਾ ਭਲਾ ਸੇਵਾ ਲਹਿਰ, ਨਿਰਵੈਰ ਸੇਵਾ ਮਿਸ਼ਨ ਅਤੇ ਫਾਈਟ ਫਾਰ ਜਸਟਿਸ ਵੱਲੋਂ ਜਗਰਾਉਂ ਪੁਲ ਵਿੱਚ ਮਨੁੱਖੀ ਦੀਵਾਰ ਬਣਾ ਕੇ ਰੋਸ ਮੁਜ਼ਾਹਰਾ ਕੀਤਾ ਗਿਆ। ਇਸ ਦੌਰਾਨ ਮੰਗ ਕੀਤੀ ਗਈ ਕਿ ਛੋਟੀਆਂ ਬੱਚੀਆਂ ਨਾਲ ਜਬਰ-ਜਨਾਹ ਕਰਨ ਵਾਲੇ ਮੁਲਜ਼ਮਾਂ ਨੂੰ ਫਾਸਟ ਟਰੈਕ ਅਦਾਲਤਾਂ ਬਣਾ ਕੇ ਜਲਦੀ ਤੋਂ ਜਲਦੀ ਫਾਹੇ ਟੰਗਿਆ ਜਾਵੇ।

Read More »
Scroll To Top