Home / ਕੌਮਾਂਤਰੀ ਖਬਰਾਂ (page 5)

Category Archives: ਕੌਮਾਂਤਰੀ ਖਬਰਾਂ

Feed Subscription

ਰੋਹਿੰਗਿਆ ਦਾ ਨਸਲੀ ਸਫ਼ਾਇਆ ਅਜੇ ਵੀ ਜਾਰੀ: ਸੰਯੁਕਤ ਰਾਸ਼ਟਰ

ਰੋਹਿੰਗਿਆ ਦਾ ਨਸਲੀ ਸਫ਼ਾਇਆ ਅਜੇ ਵੀ ਜਾਰੀ: ਸੰਯੁਕਤ ਰਾਸ਼ਟਰ

ਸੰਯੁਕਤ ਰਾਸ਼ਟਰ ਦੇ ਮਨੁੱਖੀ ਅਧਿਕਾਰਾਂ ਬਾਰੇ ਦੂਤ ਦਾ ਕਹਿਣਾ ਹੈ ਕਿ ਮਿਆਂਮਾਰ ਦੇ ਰਖਾਇਨ ਸੂਬੇ ’ਚ ਰੋਹਿੰਗਿਆ ਮੁਸਲਮਾਨਾਂ ਦਾ ਨਸਲੀ ਸਫ਼ਾਇਆ ਅਜੇ ਵੀ ਜਾਰੀ ਹੈ। ਅਗਸਤ ਮਹੀਨੇ ਹਿੰਸਾ ਸ਼ੁਰੂ ਹੋਣ ਤੋਂ ਬਾਅਦ ਫੌਜੀਆਂ ਤੇ ਭੜਕੀ ਭੀੜ ਵੱਲੋਂ ਕੀਤੇ ਜਾ ਰਹੇ ਜ਼ੁਲਮਾਂ ਤੋਂ ਬਚਣ ਲਈ 70 ਹਜ਼ਾਰ ਤੋਂ ਵੱਧ ਰਹਿੰਗੀਆਂ ਸਰਹੱਦ ਟੱਪ ਦੇ ਬੰਗਲਾਦੇਸ਼ ਚਲੇ ਗਏ ਸਨ। ਸੰਯੁਕਤ ਰਾਸ਼ਟਰ ’ਚ ਮਨੁੱਖੀ ਅਧਿਕਾਰਾਂ ਬਾਰੇ ਸਹਾਇਕ ਸਕੱਤਰ ਜਨਰਲ ਐਂਡ੍ਰਿਊ ਗਿਲਮੌਰ ਨੇ ਬੰਗਲਾਦੇਸ਼ ’ਚ ਸ਼ਰਨਾਰਥੀ ਕੈਂਪ ਦੇ ਦੌਰੇ ਮਗਰੋਂ ਕਿਹਾ, ‘ਮਿਆਂਮਾਰ ’ਚ ਰੋਹਿੰਗੀਆਂ ਦਾ ਨਸਲੀ ਸਫ਼ਾਇਆ ਅਜੇ ਵੀ ਜਾਰੀ ਹੈ।

Read More »

ਬੇਲੋੜੀ ਦੁਸ਼ਣਬਾਜ਼ੀ ਕਰ ਕੇ ਵਰਲਡ ਸਿੱਖ ਪਾਰਲੀਮੈਂਟ ਨੂੰ ਸਾਬੋਤਾਜ ਕਰਨ ਦੀ ਕੋਸ਼ਿਸ਼ਾਂ ਤੋਂ ਗੁਰੇਜ਼ ਕੀਤਾ ਜਾਵੇ: ਭਾਈ ਜਗਤਾਰ ਸਿੰਘ ਹਵਾਰਾ

ਬੇਲੋੜੀ ਦੁਸ਼ਣਬਾਜ਼ੀ ਕਰ ਕੇ ਵਰਲਡ ਸਿੱਖ ਪਾਰਲੀਮੈਂਟ ਨੂੰ ਸਾਬੋਤਾਜ ਕਰਨ ਦੀ ਕੋਸ਼ਿਸ਼ਾਂ ਤੋਂ ਗੁਰੇਜ਼ ਕੀਤਾ ਜਾਵੇ: ਭਾਈ ਜਗਤਾਰ ਸਿੰਘ ਹਵਾਰਾ

ਵਰਲਡ ਸਿੱਖ ਕਨਵੈੱਨਸ਼ਨ ਦੌਰਾਨ ਵਰਲਡ ਸਿੱਖ ਪਾਰਲੀਮੈਂਟ ਬਣਾਉਣ ਦੇ ਮੁੱਦੇ 'ਤੇ ਵਿਰੋਧ ਕਰ ਰਹੇ ਕੁੱਝ ਲੋਕਾਂ ਤੇ ਕੁੱਝ ਜਥੇਬੰਦੀਆਂ ਨੂੰ ਸਰਬੱਤ ਖਾਲਸਾ ਵੱਲੋਂ ਥਾਪੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਜਗਤਾਰ ਸਿੰਘ ਹਵਾਰਾ ਨੇ ਪੱਤਰ ਲਿੱਖ ਕੇ ਤਾੜਨਾ ਕੀਤੀ ਹੈ ਕਿ ਅਜਿਹੇ ਪੰਥਕ ਪ੍ਰਸਤ ਕੰਮ ਵਿਚ ਜੇਕਰ ਕੋਈ ਵੀ ਅੜਚਣ ਪੈਦਾ ਕਰੇਗਾ ਤਾਂ ਉਸ ਿਖ਼ਲਾਫ਼ ਸਖ਼ਤ ਕਾਰਵਾਈ ਵੀ ਕੀਤੀ ਜਾ ਸਕਦੀ ਹੈ, ਜੋ ਸਿੱਖ ਪੰਥ ਦੀ ਸਮੁੱਚੇ ਵਿਸ਼ਵ ਵਿਚ ਬਣ ਰਹੀ ਸਿੱਖ ਪਾਰਲੀਮੈਂਟ ਵਿਚ ਅੜਚਣ ਪਾ ਰਿਹਾ ਹੈ ਉਹ ਪੰਥ ਵਿਰੋਧੀ ਗਰਦਾਨਿਆ ਜਾ ਸਕਦਾ ਹੈ।

Read More »

ਨਾਭਾ ਜੇਲ ਕਾਂਡ: ਰਮਨਜੀਤ ਸਿੰਘ ਰੋਮੀ ਦੀ ਜ਼ਮਾਨਤ ਹਾਂਗਕਾਂਗ ਦੀ ਅਦਾਲਤ ਨੇ ਰੱਦ ਕੀਤੀ

ਨਾਭਾ ਜੇਲ ਕਾਂਡ: ਰਮਨਜੀਤ ਸਿੰਘ ਰੋਮੀ ਦੀ ਜ਼ਮਾਨਤ ਹਾਂਗਕਾਂਗ ਦੀ ਅਦਾਲਤ ਨੇ ਰੱਦ ਕੀਤੀ

ਮੀਡੀਆ ਵਿੱਚ ਨਸ਼ਰ ਖਬਰਾਂ ਅਨੁਸਾਰ ਪੰਜਾਬ ਪੁਲਿਸ ਨੂੰ ਨਾਭਾ ਜੇਲ ਫਰਾਰੀ ਕਾਂਡ ਅਤੇ ਪੰਜਾਬ ਵਿੱਚ ਹੋਏ ਚੋਣਵੇਂ ਕਤਲਾਂ ਦੇ ਮਾਮਲੇ ਵਿੱਚ ਲੋੜੀਂਦੇ ਰਮਨਜੀਤ ਸਿੰਘ ਰੋਮੀ ਦੀ ਜ਼ਮਾਨਤ ਹਾਂਗਕਾਂਗ ਦੀ ਇੱਕ ਅਦਾਲਤ ਨੇ ਰੱਦ ਕਰ ਦਿੱਤੀ ਹੈ।

Read More »

ਵਰਦੇ ਬੰਬਾਂ ‘ਚ ਬੱਚਿਆਂ ਦੇ ਹੰਝੂ ਪੂੰਝਣ ਸੀਰੀਆ ਪਹੁੰਚਿਆ ਖਾਲਸਾ

ਵਰਦੇ ਬੰਬਾਂ ‘ਚ ਬੱਚਿਆਂ ਦੇ ਹੰਝੂ ਪੂੰਝਣ ਸੀਰੀਆ ਪਹੁੰਚਿਆ ਖਾਲਸਾ

ਸੀਰੀਆ ਦੀ ਰਾਜਧਾਨੀ ਦਮਿਸ਼ਕ ਨੇੜੇ ਘੋਟਾ ਸ਼ਹਿਰ ਵਿੱਚ ਸਰਕਾਰ ਵੱਲੋਂ ਬਾਗੀਆਂ ਦੇ ਖਾਤਮੇ ਦੇ ਬਹਾਨੇ ਸ਼ਹਿਰ ਵਾਸੀਆਂ ਦਾ ਖੂਨ ਵਹਾਇਆ ਜਾ ਰਿਹਾ ਹੈ। ਪਿਛਲੇ 11 ਦਿਨਾਂ ਵਿੱਚ ਹੋਏ ਬੰਬ ਧਮਾਕੇ ਵਿਚ 1000 ਦੇ ਕਰੀਬ ਮਨੁੱਖੀ ਜਾਨਾਂ ਗਈਆਂ ਹਨ। ਭਾਰੀ ਬੰਬਾਰੀ ਕਾਰਨ ਵੱਸਦਾ ਸ਼ਹਿਰ ਕੰਟਰੀਟ ਦੇ ਢੇਰੀ ਬਣ ਚੁੱਕਾ ਹੈ।

Read More »

ਸਤਲੁਜ ਜਮੁਨਾ ਲਿੰਕ ਨਹਿਰ ਮੁੱਦੇ ’ਤੇ ਹਰਿਆਣਾ ਦੀ ਨੈਸ਼ਨਲ ਲੋਕ ਦਲ ਪਾਰਟੀ ਦਿੱਲੀ ਵਿੱਚ ਰੈਲੀ ਕਰੇਗੀ

ਸਤਲੁਜ ਜਮੁਨਾ ਲਿੰਕ ਨਹਿਰ ਮੁੱਦੇ ’ਤੇ ਹਰਿਆਣਾ ਦੀ ਨੈਸ਼ਨਲ ਲੋਕ ਦਲ ਪਾਰਟੀ ਦਿੱਲੀ ਵਿੱਚ ਰੈਲੀ ਕਰੇਗੀ

ਹਿਸਾਰ ਤੋਂ ਇਨੈਲੋ ਸੰਸਦ ਦੁਸ਼ਯੰਤ ਚੌਟਾਲਾ ਨੇ ਕਿਹਾ ਹੈ ਕਿ ਐਸ ਵਾਈ ਐਲ ਨਹਿਰ ਦੇ ਪਾਣੀ ਦੀ ਮੰਗ ਦੇ ਮੁੱਦੇ ਨੂੰ ਲੈਕੇ ਇਨੈਲੋ 7 ਮਾਰਚ ਨੂੰ ਦਿੱਲੀ ਦੇ ਰਾਮ ਲੀਲਾ ਗਰਾਊਂਡ ਵਿੱਚ ਰੈਲੀ ਕਰਨ ਜਾ ਰਹੀ ਹੈ, ਇਸ ਰੈਲੀ ਵਿੱਚ ਸੂਬੇ ਦੇ ਹਰ ਹਲਕੇ ਤੋਂ ਤਿੰਨ-ਤਿੰਨ ਵਰਕਰ ਸ਼ਾਮਲ ਹੋਣਗੇ।

Read More »

ਸਿੱਖ ਨੌਜਵਾਨ ਸਿਮਰਨ ਸਿੰਘ ਆਸਟ੍ਰੇਲੀਆ ‘ਚ ਬਣਿਆ ਸੋਲੋ ਪਾਇਲਟ

ਸਿੱਖ ਨੌਜਵਾਨ ਸਿਮਰਨ ਸਿੰਘ ਆਸਟ੍ਰੇਲੀਆ ‘ਚ ਬਣਿਆ ਸੋਲੋ ਪਾਇਲਟ

ਦੁਨੀਆ ਭਰ ਵਿੱਚ ਆਪਣੀ ਕਾਬਲੀਅਤ ਦੇ ਬਲਬੂਤੇ ਵੱਡੀਆਂ ਪੱਦਵੀਆਂ ‘ਤੇ ਪਹੁੰਚੀ ਸਿੱਖ ਕੌਮ ਦੇ ਮਾਣ ਵਿੱਚ ਇੱਕ ਹੋਰ ਪਾਠ ਜੁੜ ਗਿਆ ਹੈ।ਅਸਟਰੇਲੀਆ ਵਿੱਚ 15 ਸਾਲਾ ਨੌਜਵਾਨ ਸਿਮਰਨ ਸਿਮਘ ਸੋਲੋ ਪਾਈਲਲ ਬਣ ਗਿਆ ਹੈ।

Read More »

ਮੌੜ ਧਮਾਕੇ ਤੇ ਬਗਰਾੜੀ ਕਾਂਡ ਦੀ ਸੀ.ਬੀ.ਆਈ. ਜਾਂਚ ਹੋਵੇ: ਖਹਿਰਾ

ਮੌੜ ਧਮਾਕੇ ਤੇ ਬਗਰਾੜੀ ਕਾਂਡ ਦੀ ਸੀ.ਬੀ.ਆਈ. ਜਾਂਚ ਹੋਵੇ: ਖਹਿਰਾ

ਪਿਛਲੇ ਸਾਲ 31 ਜਨਵਰੀ ਨੂੰ ਮੌੜ ਮੰਡੀ ਵਿਖੇ ਹੋਏ ਬੰਬ ਕਾਂਡ ਦੀ ਜਾਂਚ ਵਿਚ ਜੋ ਦੇਰੀ ਹੋ ਰਹੀ ਹੈ ਉਸ ਵਿਚ ਕਿਤੇ ਨਾ ਕਿਤੇ ਸਰਕਾਰ ਦੀ ਨਾਕਾਮੀ ਸਾਬਤ ਹੋ ਰਹੀ ਹੈ। ਕਿਉਂਕਿ ਸਰਕਾਰ ਦੇ ਇਕ ਸਾਬਕਾ ਰਾਜ ਮੰਤਰੀ ਨੂੰ ਨਿਸ਼ਾਨਾਂ ਬਣਾ ਕੇ ਇਹ ਬੰਬ ਧਮਾਕਾ ਕੀਤਾ ਗਿਆ ਸੀ ਪਰ ਸਰਕਾਰ ਨੇ ਅਜੇ ਤੱਕ ਇਸ ਬੰਬ ਕਾਂਡ ਦੀ ਜਾਂਚ ਨੂੰ ਸਿਰੇ ਨਹੀ ਲਗਾਇਆ ਗਿਆ।

Read More »

ਅਮਰੀਕਾ: ਸਿੱਖ ਮੇਅਰ ਨੂੰ ਮਿਲੀਆਂ ਜਾਨੋ ਮਾਰਨ ਦੀਆਂ ਧਮਕੀਆਂ

ਅਮਰੀਕਾ: ਸਿੱਖ ਮੇਅਰ ਨੂੰ ਮਿਲੀਆਂ ਜਾਨੋ ਮਾਰਨ ਦੀਆਂ ਧਮਕੀਆਂ

ਅਮਰੀਕਾ ਦੇ ਬਸ਼ਿੰਦੇ ਸਿੱਖਾਂ ਵੱਲੋਂ ਅਨੇਕਾਂ ਯਤਨਾਂ ਦੇ ਬਾਵਜੂਦ ਨਸਲਵਾਦ ਦਾ ਜ਼ਿੰਨ ਉਨ੍ਹਾਂ ਦਾ ਖਹਿੜਾ ਛੱਡਦਾ ਨਜ਼ਰ ਨਹੀਂ ਆ ਰਿਹਾ।ਨਸਲਵਾਦ ਦੇ ਜ਼ਿੰਨ ਨੇ ਅਨੇਕਾਂ ਸਿੱਖਾਂ ਦੀ ਜਾਬਨ ਲੈ ਲਈ ਹੈ, ਕਈ ਜ਼ਖਮੀ ਹੋਏ ਅਤੇ ਕਈਆਂ ਨੂੰ ਮਾਨਸਿਕ ਪੀੜਾ ਵਿੱਚੋਂ ਗੁਜ਼ਰਨਾ ਪਿਆ। ਹੁਣ ਅਮਰੀਕਾ ਦੇ ਨਿਊਜਰਸੀ ਦੇ ਹੋਬੋਕੇਨ ਸ਼ਹਿਰ ਦੇ ਭਾਰਤੀ ਮੂਲ ਦੇ ਸਿੱਖ ਮੇਅਰ ਰਵਿੰਦਰ ਸਿੰਘ ਭੱਲਾ ਨੂੰ ਜਾਨ ਤੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ।

Read More »

ਪੰਜਾਬ ਨਾਲ ਹੋਈ ਵਿੱਤੀ ਵਧੀਕੀ ਜਿਉਂ ਦੀ ਤਿਉਂ

ਪੰਜਾਬ ਨਾਲ ਹੋਈ ਵਿੱਤੀ ਵਧੀਕੀ ਜਿਉਂ ਦੀ ਤਿਉਂ

ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਸਾਲ 2018-19 ਵਾਲੇ ਕੇਂਦਰੀ ਬਜਟ ਨੂੰ “ਕਿਸਾਨ ਪੱਖੀ” ਆਖਿਆ ਹੈ, ਹਾਲਾਂਕਿ ਕਿਸਾਨ ਜਥੇਬੰਦੀਆਂ ਨੇ ਇਸ ਦੇ ਖ਼ਿਲਾਫ਼ ਆਵਾਜ਼ ਬੁਲੰਦ ਕੀਤੀ ਹੈ। ਬਾਦਲ ਨੇ ਕੇਂਦਰੀ ਖ਼ਜ਼ਾਨਾ ਮੰਤਰੀ ਅਰੁਣ ਜੇਤਲੀ ਦੀ ਤਾਰੀਫ਼ ਵਿੱਚ ਜੋ ਕੁਝ ਕਿਹਾ ਹੈ, ਉਹ ਦਿਲ ਬਹਿਲਾਉਣ ਵਾਲਾ ਹੀ ਹੈ: “ਬਜਟ ਉਤੇ ਜੇਤਲੀ ਦੀ ਛਾਪ ਸਾਫ਼ ਦਿਸ ਰਹੀ ਹੈ ਜਿਸ ਵਿੱਚ ਕਿਸਾਨਾਂ ਬਾਰੇ ਆਮ ਕਰਕੇ, ਤੇ ਪੰਜਾਬੀ ਕਿਸਾਨਾਂ ਬਾਰੇ ਖਾਸ ਕਰਕੇ ਫ਼ਿਕਰ” ਝਾਕਦਾ ਦਿਸਦਾ ਹੈ।

Read More »

ਅਮਰੀਕਾ ਵਿੱਚ ਸਿੱਖ ਦੇ ਗੈਸ ਸਟੇਸ਼ਨ ਦੀ ਭੰਨ ਤੋੜ, ਨਸਲੀ ਅਤੇ ਭੱਦੇ ਚਿੰਨ੍ਹ ਉਕਰੇ

ਅਮਰੀਕਾ ਵਿੱਚ ਸਿੱਖ ਦੇ ਗੈਸ ਸਟੇਸ਼ਨ ਦੀ ਭੰਨ ਤੋੜ, ਨਸਲੀ ਅਤੇ ਭੱਦੇ ਚਿੰਨ੍ਹ ਉਕਰੇ

ਅਮਰੀਕਾ ਦੇ ਬਸ਼ਿੰਦੇ ਸਿੱਖਾਂ ਵੱਲੋਂ ਸਿੱਖ ਪਛਾਣ ਅਤੇ ਆਪਣੇ-ਆਪ ਨੂੰ ਸੁਹਿਰਦ ਅਮਰੀਕੀ ਨਾਗਰਿਕ ਹੋਣ ਦੇ ਪ੍ਰਚਾਰ ਵਿੱਚ ਦਿਨ-ਰਾਤ ਇੱਕ ਕਰਨ ਦੇ ਬਾਵਜੂਦ ਸਿੱਖ ਖਿਲਾਫ ਕਸਲੀ ਘਟਨਾਵਾਂ ਨੂੰ ਟੱਲ ਨਹੀਂ ਪੈ ਰਹੀ।ਸਿੱਖਾਂ ‘ਤੇ ਨਲਸੀ ਹਮਲੇ ਦੀ ਘਟਨਾ ਅਮਰੀਕਾ ਦੇ ਕੈਨਕਟੀ ਸੂਬੇ ਵਿੱਚ ਵਾਪਰੀ ਜਿੱਥੇ ਸਿੱਖ ਦੇ ਗੈਸ ਸਟੇਸ਼ਨ ਦੀ ਨਕਾਬਪੋਸ਼ ਵਿਅਕਤੀ ਨੇ ਭੰਨ-ਤੋੜ ਕਰਕੇ ਉਸ ’ਤੇ ਨਸਲੀ ਅਤੇ ਭੱਦੇ ਚਿੰਨ੍ਹ ਉਕੇਰ ਦਿੱਤੇ।

Read More »
Scroll To Top