Home / ਕੌਮਾਂਤਰੀ ਖਬਰਾਂ (page 4)

Category Archives: ਕੌਮਾਂਤਰੀ ਖਬਰਾਂ

Feed Subscription

ਵਰਲਡ ਸਿੱਖ ਪਾਰਲੀਮੈਂਟ ਦੀ 15 ਮੈਂਬਰੀ ਕਮੇਟੀ ਨੇ ਭਾਈ ਜਗਤਾਰ ਸਿੰਘ ਹਵਾਰਾ ਦਾ ਧੰਨਵਾਦ ਕੀਤਾ

ਵਰਲਡ ਸਿੱਖ ਪਾਰਲੀਮੈਂਟ ਦੀ 15 ਮੈਂਬਰੀ ਕਮੇਟੀ ਨੇ ਭਾਈ ਜਗਤਾਰ ਸਿੰਘ ਹਵਾਰਾ ਦਾ ਧੰਨਵਾਦ ਕੀਤਾ

ਵਿਸ਼ਵ ਸਿੱਖ ਸੰਸਦ ( ਵਰਲਡ ਸਿੱਖ ਪਾਰਲੀਮੈਂਟ) ਦੀ 15 ਮੈਂਬਰੀ ਕਮੇਟੀ ਨੇ ਦਿੱਲੀ ਦੀ ਤਿਹਾੜ ਜੇਲ ਵਿੱਚ ਬੰਦ ਭਾਈ ਜਗਤਾਰ ਸਿੰਘ ਹਵਾਰਾ ਦਾ ਸੰਸਦ ਦੀ ਕਾਇਮੀ ਲਈ ਦਿੱਤੇ ਹੁੰਗਾਰੇ ਲਈ ਧੰਨਵਾਦ ਕੀਤਾ ਅਤੇ ਕਮੇਟੀ ਵੱਲੋਂ ਭਾਈ ਹਵਾਰਾ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਉਨ੍ਹਾਂ ਵੱਲੋਂ ਪ੍ਰਗਟਾਈ ਗਈ ਆਸ ਨੂੰ ਵਿਸ਼ਵ ਭਰ ਵਿਚ ਇੰਨ ਬਿੰਨ ਲਾਗੂ ਕਰਨ ਦੇ ਪਾਬੰਦ ਹੋਣਗੇ ਅਤੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੁੰਦਿਆਂ ਵਿਸ਼ਵ ਦੀਆਂ ਸਾਰੀਆਂ ਛੋਟੀਆਂ ਵੱਡੀਆਂ ਸਿੱਖ ਸੰਸਥਾਵਾਂ ਨੂੰ ਵਿਸ਼ਵਾਸ ਵਿਚ ਲੈਕੇ ਸਿੱਖ ਪੰਥ ਦਾ ਸਿਰਮੌਰ (ਡਬਲਿਊ ਐਸ ਪੀ) ਪਲੇਟਫਾਰਮ ਬਣਾਉਣ ਲਈ ਨਿਰਸਵਾਰਥ ਕੰਮ ਕਰਨਗੇ।

Read More »

ਘੱਲੂਘਾਰਾ ਜੂਨ 1984: ਤੇਜਾ ਸਿੰਘ ਸਮੁੰਦਰੀ ਹਾਲ ‘ਤੇ ਲੱਗੇ ਗੋਲੀਆਂ ਦੇ ਨਿਸ਼ਾਨ ਸੰਭਾਲਣ ਦੇ ਕੰਮ ਦਾ ਬਡੂੰਗਰ ਨੇ ਲਿਆ ਜਾਇਜ਼ਾ

ਘੱਲੂਘਾਰਾ ਜੂਨ 1984: ਤੇਜਾ ਸਿੰਘ ਸਮੁੰਦਰੀ ਹਾਲ ‘ਤੇ ਲੱਗੇ ਗੋਲੀਆਂ ਦੇ ਨਿਸ਼ਾਨ ਸੰਭਾਲਣ ਦੇ ਕੰਮ ਦਾ ਬਡੂੰਗਰ ਨੇ ਲਿਆ ਜਾਇਜ਼ਾ

ਭਾਰਤੀ ਫੌਜ ਵੱਲੋਂ ਜੂਨ 1984 ਵਿੱਚ ਸਿੱਖਾਂ ਦੇ ਮੁਕੱਦਸ ਅਸਥਾਨ ਸ਼੍ਰੀ ਹਰਿਮੰਦਰ ਸਸਾਹਿਬ 'ਤੇ ਕੀਤੇ ਹਮਲੇ ਦੌਰਾਨ ਜਿੱਥੇ ਅਕਾਲ ਤਖਤ ਸਾਹਿਬ ਨੂੰ ਤੋਪਾਂ , ਟੈਕਾਂ ਨਾਲ ਢਾਹ ਢੇਰੀ ਕਰ ਦਿੱਤਾ ਸੀ ਅਤੇ ਹੋਰ ਕਈ ਇਮਾਰਤਾਂ ਨੂੰ ਗੋਲੀਆਂ ਦਾ ਨਿਸ਼ਾਨਾ ਬਣਾ ਕੇ ਅਨੇਕਾਂ ਸਿੱਖ ਸ਼ਰਧਾਲੂਆਂ ਨੂੰ ਬੇਰਿਹਮੀ ਨਾਲ ਕਤਲ ਕਰ ਦਿੱਤਾ ਗਿਆ ਸੀ। ਇਸ ਹਮਲੇ ਦੇ ਗਵਾਹ ਵਜੋਂ ਸ਼੍ਰੋਮਣੀ ਗੁਰਦੂਆਰਾ ਕਮੇਟੀ ਅੰਮ੍ਰਿਤਸਰ ਦੇ ਮੁੱਖ ਦਫਤਰ ਤੇਜਾ ਸਿੰਘ ਸਮੁੰਦਰੀ ਹਾਲ 'ਤੇ ਲੱਗੇ ਗੋਲੀਆਂ ਦੇ ਨਿਸ਼ਾਨ ਜਿਉਂ ਦੇ ਤਿਉਂ ਰੱਖੇ ਹੋਏ ਹਨ।

Read More »

ਅਮਰੀਕਾ ਦੇ ਸ਼ਹਿਰ ਹੋਬੋਕੇਨ ਨੂੰ ਮਿਲਿਆ ਪਹਿਲਾ ਸਿੱਖ ਮੇਅਰ

ਅਮਰੀਕਾ ਦੇ ਸ਼ਹਿਰ ਹੋਬੋਕੇਨ ਨੂੰ ਮਿਲਿਆ ਪਹਿਲਾ ਸਿੱਖ ਮੇਅਰ

ਅਮਰੀਕਾ ਵਾਸੀ ਸਿੱਖਾਂ ਨੇ ਇੱਕ ਹੋਰ ਵੱਡੀ ਕਾਮਯਾਬੀ ਸਰ ਕੀਤੀ ਹੈ, ਭਾਂਵੇ ਕਿ ਇਸ ਕਾਮਯਾਬੀ ਨੂੰਸਰ ਕਰਦਿਆਂ ਸਿੱਖਾਂ ਨੂੰ ਅੱਤਵਾਦੀ ਵਰਗੇ ਲਕਬ ਨਾਲ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਇਸ਼ਿਤਿਹਾਰ ਲਾਏ ਗਏ ਸਨ।ਇਸ ਦੌਰਾਨ ਮਾਹੌਲ ਕਾਫੀ ਕੁੜੱਤਣ ਭਰਿਆ ਹੋ ਗਿਆ ਸੀ।

Read More »

ਕੈਨੇਡਾ ਨੇ ਸਿੱਖਾਂ ਨੂੰ ਛੋਟੀ ਕ੍ਰਿਪਾਨ ਪਾ ਕੇ ਦਿੱਤੀ ਹਵਾਈ ਸਫਰ ਦੀ ਇਜਾਜ਼ਤ

ਕੈਨੇਡਾ ਨੇ ਸਿੱਖਾਂ ਨੂੰ ਛੋਟੀ ਕ੍ਰਿਪਾਨ ਪਾ ਕੇ ਦਿੱਤੀ ਹਵਾਈ ਸਫਰ ਦੀ ਇਜਾਜ਼ਤ

ਕੈਨੇਡਾ ਸਰਕਾਰ ਨੇ ਸਿੱਖਾਂ ਨੂੰ ਇੱਕ ਤੋਹਫਾ ਦਿੰਦਿਆਂ ਅੰਮਿ੍ਤਧਾਰੀ ਸਿੱਖਾਂ ਨੂੰ ਛੋਟੀ ਕਿਰਪਾਨ ਪਹਿਨ ਕੇ ਹਵਾਈ ਸਫ਼ਰ ਕਰਨ ਦੀ ਇਜਾਜ਼ਤ ਦੇ ਦਿੱਤੀ ਹੈ । ਹੁਣ ਸਿੱਖ ਕੈਨੇਡਾ ਦੀਆਂ ਘਰੇਲੂ ਤੇ ਕੌਮਾਂਤਰੀ ਉਡਾਣਾਂ 'ਚ ਛੋਟੀ ਕਿਰਪਾਨ ਨਾਲ ਸਫ਼ਰ ਕਰ ਸਕਣਗੇ । ਇਹ ਛੋਟ ਅਮਰੀਕਾ ਨੂੰ ਜਾਣ ਵਾਲੀ ਕਿਸੇ ਉਡਾਣ ਉੱਪਰ ਲਾਗੂ ਨਹੀਂ ਹੋਵੇਗੀ ।

Read More »

ਸਿੱਖ ਨਸਲਕੁਸ਼ੀ 1984 ਵਿੱਚ ਮਾਰੇ ਸਿੱਖਾਂ ਦੀ ਯਾਦ ਵਿੱਚ ਕੈਲਗਰੀ ‘ਚ ਖੂਨਦਾਨ ਕੈਪ

ਸਿੱਖ ਨਸਲਕੁਸ਼ੀ 1984 ਵਿੱਚ ਮਾਰੇ ਸਿੱਖਾਂ ਦੀ ਯਾਦ ਵਿੱਚ ਕੈਲਗਰੀ ‘ਚ  ਖੂਨਦਾਨ ਕੈਪ

ਭਾਰਤੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਸਰਕਾਰੀ ਸਰਪ੍ਰਸਤੀ ਹੇਠ ਨਵੰਬਰ 1984 ਵਿੱਚ ਹੋਈ ਸਿੱਖ ਨਸਲਕੁਸ਼ੀ ਵਿੱਚ ਮਾਰੇ ਗਏਸਿੱਖਾਂ ਨੂੰ ਸ਼ਰਧਾਜਲੀ ਭੇਟ ਕਰਨ ਲਈ ਹਰ ਸਾਲ ਨਵੰਬਰ ਮਹੀਨੇ 'ਚ 'ਸਿੱਖ ਨੇਸ਼ਨ ਬਲੱਡ ਡੋਨੇਸ਼ਨ' ਵਲੋਂ ਖ਼ੂਨਦਾਨ ਮੁਹਿੰਮ ਚਲਾਈ ਜਾਂਦੀ ਹੈ, ਜਿਸ 'ਚ ਨਵੰਬਰ 1984 ਦੇ ਸਿੱਖ ਕਤਲੇਆਮ 'ਚ ਮਾਰੇ ਗਏ ਬੇਗੁਨਾਹ ਲੋਕਾਂ ਨੂੰ ਯਾਦ ਕੀਤਾ ਜਾਂਦਾ ਹੈ ਅਤੇ ਇਹ ਸੁਨੇਹਾ ਦੇਣ ਦੀ ਕੋਸ਼ਿਸ਼ ਹੁੰਦੀ ਹੈ ਕਿ ਮਾਨਵਤਾ ਦਾ ਖ਼ੂਨ ਸੜਕਾਂ 'ਤੇ ਵਹਾਉਣ ਲਈ ਨਹੀਂ, ਸਗੋਂ ਜਾਨਾਂ ਬਚਾਉਣ ਲਈ ਵਰਤਣ ਦੀ ਲੋੜ ਹੈ ।

Read More »

ਅਮਰੀਕਾ: ਮੇਅਰ ਅਹੁਦੇ ਲਈ ਉਮੀਦਵਾਰ ਅੱਤਵਾਦੀ ਕਿਹਾ

ਅਮਰੀਕਾ: ਮੇਅਰ ਅਹੁਦੇ ਲਈ ਉਮੀਦਵਾਰ ਅੱਤਵਾਦੀ ਕਿਹਾ

ਮੇਅਰ ਦੀਆਂ ਚੋਣਾ ਤੋਂ ਠੀਕ ਪਹਿਲਾਂ ਅਮਰੀਕਾ ਦੇ ਨਿਊਜਰਸੀ ਦੇ ਹੋਬੋਕਨ ਖ਼ੇਤਰ 'ਚ ਮੇਅਰ ਅਹੁਦੇ ਲਈ ਉਮੀਦਵਾਰ ਰਵਿੰਦਰ ਸਿੰਘ ਭੱਲਾ ਲਈ ਪਰਚੇ ਵਿੱਚ ਅੱਤਵਾਦੀ ਸ਼ਬਦ ਦੀ ਵਰਤੋਂ ਕੀਤੀ ਗਈ। ਮੇਅਰ ਦੀਆਂ ਚੋਣਾ ਤੋਂ ਠੀਕ ਪਹਿਲਾਂ ਅਮਰੀਕਾ ਦੇ ਨਿਊਜਰਸੀ ਦੇ ਹੋਬੋਕਨ ਖ਼ੇਤਰ 'ਚ ਮੇਅਰ ਅਹੁਦੇ ਲਈ ਉਮੀਦਵਾਰ ਰਵਿੰਦਰ ਸਿੰਘ ਭੱਲਾ ਲਈ ਪਰਚੇ ਵਿੱਚ ਅੱਤਵਾਦੀ ਸ਼ਬਦ ਦੀ ਵਰਤੋਂ ਕੀਤੀ ਗਈ।

Read More »

ਅਮਰੀਕਾ ਦੇ ਟੈਕਸਾਸ ‘ਚ ਇੱਕ ਵਿਅਕਤੀ ਵੱਲੋਂ ਕੀਤੀ ਗਈ ਗੋਲੀਬਾਰੀ ਵਿੱਚ 26 ਲੋਕ ਮਰੇ

ਅਮਰੀਕਾ ਦੇ ਟੈਕਸਾਸ ‘ਚ ਇੱਕ ਵਿਅਕਤੀ ਵੱਲੋਂ ਕੀਤੀ ਗਈ ਗੋਲੀਬਾਰੀ ਵਿੱਚ 26 ਲੋਕ ਮਰੇ

ਟੈਕਸਾਸ 'ਚ ਇੱਕ ਵਿਅਕਤੀ ਵੱਲੋਂ ਕੀਤੀ ਗਈ ਗੋਲੀਬਾਰੀ ਵਿੱਚ ਘੱਟੋ ਘੱਟ 26 ਲੋਕ ਮਾਰੇ ਗਏ ਹਨ।ਅਮਰੀਕਾ ਅਧਿਕਾਰੀਆਂ ਮੁਤਾਬਕ ਇਹ ਹਮਲਾ ਟੈਕਸਾਸ ਦੇ ਵਿਲਸਨ ਕਾਉਂਟੀ ਦੇ ਛੋਟੇ ਜਿਹੇ ਕਸਬੇ ਸਾਉਥਰਲੈਂਡ ਸਪ੍ਰਿੰਗਜ਼ ਵਿੱਚ ਫਸਟ ਬੈਪਟਿਸਟ ਚਰਚ 'ਤੇ ਹੋਇਆ। ਹਮਲਾਵਰ ਨੇ ਚਰਚ ਦੇ ਅੰਦਰ ਜਾ ਕੇ ਅਚਾਨਕ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਤੇ ਬਾਅਦ ਉਹ ਵਿੱਚ ਆਪ ਵੀ ਮਾਰਿਆ ਗਿਆ।

Read More »

ਹੋਂਦ ਚਿੱਲੜ ਤਾਲਮੇਲ ਕਮੇਟੀ ਨੇ ਸਿੱਖ ਕਤਲੇਆਮ ਵਿੱਚ ਮਾਰੇ ਸਿੱਖਾਂ ਦੀ ਸੂਚੀ ਜਾਰੀ ਕੀਤੀ

ਹੋਂਦ ਚਿੱਲੜ ਤਾਲਮੇਲ ਕਮੇਟੀ ਨੇ ਸਿੱਖ ਕਤਲੇਆਮ ਵਿੱਚ ਮਾਰੇ ਸਿੱਖਾਂ ਦੀ ਸੂਚੀ ਜਾਰੀ ਕੀਤੀ

ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਮੌਤ ਤੋਂ ਬਾਅਦ ਨਵੰਬਰ 1984 'ਚ ਭਾਰਤ ਦੇ ਵੱਖ-ਵੱਖ ਸ਼ਹਿਰਾਂ 'ਚ ਕਤਲ ਕੀਤੇ ਗਏ ਸਿੱਖਾਂ ਦੀ ਸੂਚੀ ਵੀ ਜਾਰੀ ਕੀਤੀ । ਸ੍ਰੀ ਅਕਾਲ ਤਖ਼ਤ ਸਾਹਿਬ ਸਨਮੁੱਖ ਅਰਦਾਸ ਕਰਨ ਮੌਕੇਸੂਚੀ ਜਾਰੀ ਕਰਦਿਆਂ ਹੋਂਦ ਚਿੱਲੜ ਤਾਲਮੇਲ ਕਮੇਟੀ ਦੇ ਪ੍ਰਧਾਨ ਇੰਜੀ: ਮਨਵਿੰਦਰ ਸਿੰਘ ਗਿਆਸਪੁਰਾ ਨੇ ਦੱਸਿਆ ਅਜੇ ਤੱਕ ਪ੍ਰਾਪਤ ਵੇਰਵਿਆਂ ਅਨੁਸਾਰ ਦੇਸ਼ ਭਰ 'ਚ 7 ਹਜ਼ਾਰ ਦੇ ਕਰੀਬ ਸਿੱਖਾਂ ਦਾ ਕਤਲੇਆਮ ਕਰਨ ਦੀ ਜਾਣਕਾਰੀ ਇਕੱਤਰ ਕੀਤੀ ਗਈ ਹੈ, ਪਰ ਡੂੰਘਾਈ ਨਾਲ ਜਾਂਚ ਕੀਤੀ ਜਾਵੇ ਤਾਂ ਇਹ ਗਿਣਤੀ ਹੋਰ ਵਧ ਸਕਦੀ ਹੈ ।

Read More »

ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਅਤੇ ਅਹੁਦੇਦਾਰਾਂ ਦੀ ਚੋਣ ਲਈ ਤਰੀਕ ਪੱਕੀ ਕਰਨ ਲਈ ਮੀਟਿੰਗ 6 ਨਵੰਬਰ ਨੂੰ ਹੋਵੇਗੀ

ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਅਤੇ ਅਹੁਦੇਦਾਰਾਂ ਦੀ ਚੋਣ ਲਈ ਤਰੀਕ ਪੱਕੀ ਕਰਨ ਲਈ ਮੀਟਿੰਗ 6 ਨਵੰਬਰ ਨੂੰ ਹੋਵੇਗੀ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਤੇ ਹੋਰ ਅਹੁਦੇ ਦਾਰਾਂ ਦੀ ਚੋਣ ਲਈ ਤਰੀਕ ਪੱਕੀ ਕਰਨ ਲਈ ਸ਼੍ਰੋ. ਗੁ. ਪ੍ਰ. ਕਮੇਟੀ6 ਨਵੰਬਰ ਨੂੰ ਪਟਿਆਲਾ ਵਿਚ ਕਾਰਜਕਾਰਨੀ ਦੀ ਮੀਟਿੰਗ ਬੁਲਾਈ ਗਈ ਹੈ । ਇਹ ਪ੍ਰਗਟਾਵਾ ਅੱਜ ਸਿੱਖਾਂ ਦੀ ਮਿੰਨੀ ਪਾਰਲੀਮੈਂਟ ਮੰਨੀ ਜਾਂਦੀ ਦੇ ਬੁਲਾਰੇ ਨੇ ਕੀਤਾ ।

Read More »

ਮੈਲਬੌਰਨ: ਸਿੱਖ ਨਸਲਕੁਸ਼ੀ 1984 ਦੇ ਵਿਰੁੱਧ ਰੋਸ ਮਾਰਚ 4 ਨਵੰਬਰ ਨੂੰ ਹੋਵੇਗਾ

ਮੈਲਬੌਰਨ: ਸਿੱਖ ਨਸਲਕੁਸ਼ੀ 1984 ਦੇ ਵਿਰੁੱਧ ਰੋਸ ਮਾਰਚ 4 ਨਵੰਬਰ ਨੂੰ ਹੋਵੇਗਾ

ਭਾਰਤ ਦੀ ਰਾਜਧਾਨੀ ਦਿੱਲੀ ਵਿੱਚ ਨਵੰਬਰ 1984 ਨੂੰ ਸਰਕਾਰੀ ਸਰਪ੍ਰਸਤੀ ਹੇਠ ਹੋਈ ਸਿੱਖ ਨਸਲਕੁਸ਼ੀ ਦੇਵਿਰੁੱਧ 4 ਨਵੰਬਰ ਨੂੰ ਰੋਸ ਮਾਰਚ ਕੀਤਾ ਜਾਵੇਗਾ।

Read More »
Scroll To Top