Home / ਕੌਮਾਂਤਰੀ ਖਬਰਾਂ (page 30)

Category Archives: ਕੌਮਾਂਤਰੀ ਖਬਰਾਂ

Feed Subscription

ਆਸਟਰੇਲੀਆ ਚੋਣਾਂ ਦੀ ਉਮੀਦਵਾਰ ਸਿੱਖ ਬੀਬੀ ਖਿਲਾਫ ਨਸਲੀ ਨਫਰਤ ਦੇ ਪਰਚੇ ਵੰਡੇ ਗਏ

ਆਸਟਰੇਲੀਆ ਚੋਣਾਂ ਦੀ ਉਮੀਦਵਾਰ ਸਿੱਖ ਬੀਬੀ ਖਿਲਾਫ ਨਸਲੀ ਨਫਰਤ ਦੇ ਪਰਚੇ ਵੰਡੇ ਗਏ

ਅਜੋਕੇ ਸਮੇਂ ਦੌਰਾਨ ਜਦੋਂ ਸਾਰਾ ਸੰਸਾਰ ਇੱਕ ਪਿੰਡ ਦੇ ਰੂਪ ਵਿੱਚ ਵਿਕਸਤ ਹੋ ਰਿਹਾ ਹੈ, ਨਸਲੀ ਨਫਰਤ ਦਾ ਪ੍ਰਛਾਵਾਂ ਸਮਾਜ ਦਾ ਖਹਿੜਾ ਛੱਡਦਾ ਪ੍ਰਤੀਤ ਨਹੀਨ ਹੋ ਰਿਹਾ । ਦੂਨੀਆਂ ਭਰ ਵਿੱਚ ਆਏ ਦਿਨ ਕਿਤੇ ਨਾ ਕਿਤੇ ਕਿਸੇ ਵਿਸ਼ੇਸ਼ ਭਾਈਚਾਰੇ ਨਾਲ ਨਸਲੀ ਨਫਰਤ ਨਾਲ ਸਬੰਧਿਤ ਵਰਤਾਰੇ ਵਰਤਦੇ ਰਹਿੰਦੇ ਹਨ।

Read More »

ਭਾਰਤੀਆਂ ਲਈ ਅਮਰੀਕੀ ਵੀਜ਼ੇ ਬੰਦ ਕੀਤੇ ਜਾਣ: ਸੈਨੇਟਰ

ਭਾਰਤੀਆਂ ਲਈ ਅਮਰੀਕੀ ਵੀਜ਼ੇ ਬੰਦ ਕੀਤੇ ਜਾਣ: ਸੈਨੇਟਰ

ਰਿਪਬਲਿਕਨ ਪਾਰਟੀ ਦੇ ਸੈਨੇਟਰ ਚੈੱਕ ਗ੍ਰੈਸਲੇ ਨੇ ਅਮਰੀਕਾ ਦਾ ਇਮੀਗ੍ਰੇਸ਼ਨ ਤੇ ਗੈਰ ਇਮੀਗ੍ਰੇਸ਼ਨ ਵੀਜ਼ਾ ਭਾਰਤ ਸਮੇਤ 23 ਦੇਸ਼ਾਂ ਨੂੰ ਦੇਣਾ ਬੰਦ ਕਰਨ ਦੀ ਮੰਗ ਕੀਤੀ ਹੈ। ਇਨ੍ਹਾਂ ਦੇ ਦੇਸ਼ਾਂ ਦੀ ਸੂਚੀ ਵਿੱਚ ਚੀਨ ਵੀ ਸ਼ਾਮਲ ਹੈ।

Read More »

ਦਲ ਖਾਲਸਾ ਦਾ ਨਿਸ਼ਾਨਾਂ ਖਾਲਿਸਤਾਨ: ਭਾਈ ਹਰਪਾਲ ਸਿੰਘ ਚੀਮਾ

ਦਲ ਖਾਲਸਾ ਦਾ ਨਿਸ਼ਾਨਾਂ ਖਾਲਿਸਤਾਨ: ਭਾਈ ਹਰਪਾਲ ਸਿੰਘ ਚੀਮਾ

ਫਰਾਂਸ ਤੋਂ ਬਾਅਦ ਅੱਜ ਜਰਮਨੀ ਦੇ ਸ਼ਹਿਰ ਮਾਨਹਾਈਮ ਪਹੁੰਚੇ ਦਲ ਖਾਲਸਾ ਦੇ ਪ੍ਰਧਾਨ ਭਾਈ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਜਿਸ ਕੌਮ ਨੂੰ ਖਤਮ ਕਰਨਾ ਹੋਵੇ, ਉਸ ਦੀ ਮਾਂ ਬੋਲੀ ਨੂੰ ਮਾਰ ਦਿਓ ਤੇ ਨੌਜਵਾਨਾਂ ਨੂੰ ਨਸ਼ਿਆਂ ਦਾ ਆਦੀ ਬਣਾ ਦਿਓ, ਇਹੋ ਅਮਲ ਅੱਜ ਪੰਜਾਬ ‘ਚ ਜਾਰੀ ਹੈ। ਉਨ੍ਹਾਂ ਕਿਹਾ ਕਿ ਦਲ ਖਾਲਸਾ ਦਾ ਨਿਸ਼ਾਨਾ ਖਾਲਿਸਤਾਨ ਹੈ। ਸ: ਚੀਮਾ ਨੇ ਸਪੱਸ਼ਟ ਸ਼ਬਦਾਂ ‘ਚ ਕਿਹਾ ਕਿ ਜ਼ਮਹੂਰੀ ਤਰੀਕੇ ਨਾਲ ਖਾਲਿਸਤਾਨ ਸ਼ਬਦ ਕਹਿਣਾ ਜਾਂ ਸੰਘਰਸ਼ ਕਰਨਾ ਕੋਈ ਗੁਨਾਹ ਨਹੀਂ ਹੈ।

Read More »

ਘੱਲੂਘਾਰਾ ਜੂਨ 84 ਦੇ ਮੁਕਾਬਲੇ ਐਮਰਜੈਂਸੀ ਦੌਰਾਨ ਸਰਕਾਰੀ ਜ਼ੁਲਮ ਨਾਮਾਤਰ ਹਨ: ਯੂਨਾਈਟਿਡ ਖਾਲਸਾ ਦਲ ਯੂ,ਕੇ

ਘੱਲੂਘਾਰਾ ਜੂਨ 84 ਦੇ ਮੁਕਾਬਲੇ ਐਮਰਜੈਂਸੀ ਦੌਰਾਨ ਸਰਕਾਰੀ ਜ਼ੁਲਮ ਨਾਮਾਤਰ ਹਨ: ਯੂਨਾਈਟਿਡ ਖਾਲਸਾ ਦਲ ਯੂ,ਕੇ

26 ਜੂਨ 1975 ਨੂੰ ਭਾਰਤ ਦੀ ਤੱਤਕਾਲੀ ਪ੍ਰਧਾਨ ਮੰਤਰੀ ਇੰਦਰਾ ਵਲੋਂ ਦੇਸ਼ ਭਰ ਵਿੱਚ ਲਗਾਈ ਗਈ ਐਮਰਜੈਂਸੀ ਦੇ 41 ਸਾਲ ਬਾਅਦ ਇਸ ਦੀ ਮੋਦੀ ਤੋਂ ਲੈਕ ਕੇ ਹਰ ਭਾਜਪਾਈ ਅਤੇ ਭਾਜਪਾਈਆਂ ਦੇ ਕੁੱਛੜ ਚੜੇ ਬਾਦਲ ਵਰਗੇ ਅਨੇਕਾਂ ਕੌਮ ਘਾਤਕਾਂ ਵਲੋਂ ਨਿਖੇਧੀ ਕੀਤੀ ਗਈ ਅਤੇ ਰੱਜ ਕੇ ਕੀਰਨੇ ਪਾਏ ਗਏ । ਪਰ ਹੈਰਾਨੀ ਦੀ ਗੱਲ ਕਿ ਇਹਨਾਂ ਲੋਕਾਂ ਨੇ 1984 ਦੇ ਜੂਨ ਮਹੀਨੇ ਦੀ ਪਹਿਲੀ ਤਰੀਕ ਤੋਂ ਲੈ ਕੇ ਅੱਜ ਤੱਕ ਯੋਜਨਾ ਬੱਧ ਤਰੀਕੇ ਨਾਲ ਸਿੱਖਾਂ ਦੇ ਸਰਕਾਰੀ ਤੌਰ ਤੇ ਕੀਤੇ ਗਏ ਅਤੇ ਨਿਰੰਤਰ ਜਾਰੀ ਕਤਲੇਆਮ ਬਾਰੇ ਅਕਸਰ ਮੋਨ ਹੀ ਰੱਖਿਆ ਜਾਂਦਾ ਹੈ ।

Read More »

ਅਮਰੀਕਾ ਵਿੱਚ ਨਿਊਯਾਰਕ ਪ੍ਰਸ਼ਾਸ਼ਨ ਨੇ ਯੂਨਾਈਟਿਡ ਸਿੱਖਸ ਨੂੰ ਉਹਨਾਂ ਦੀ ਸੇਵਾ ਲਈ ਸਨਮਾਨਿਤ ਕੀਤਾ

ਅਮਰੀਕਾ ਵਿੱਚ ਨਿਊਯਾਰਕ ਪ੍ਰਸ਼ਾਸ਼ਨ ਨੇ ਯੂਨਾਈਟਿਡ ਸਿੱਖਸ ਨੂੰ ਉਹਨਾਂ ਦੀ ਸੇਵਾ ਲਈ ਸਨਮਾਨਿਤ ਕੀਤਾ

ਮੁਸਲਿਮ ਕਮਿਉਨਿਟੀ ਨੈਟਵਰਕ ਵਲੋਂ ਸਥਾਨਿਕ ਮੈਨਹੈਟਨ ਬੋਰੋਅ ਵਿਖੇ ਆਯੋਜਿਤ ਕੀਤੇ ਗਏ ਸਾਲਾਨਾ ਸਮਾਗਮ ਵਿੱਚ ਨਿਊਯਾਰਕ ਸ਼ਹਿਰ ਦੇ ਪ੍ਰਸ਼ਾਸਨ ਜਿਸ ਵਿੱਚ ਮੈਨਹੈਟਨ ਬੋਰੋਅ ਅਤੇ ਮੇਅਰ ਦਾ ਆਫਿਸ ਸ਼ਾਮਲ ਹੈ, ਵਲੋਂ ਪਿਛਲੇ ਕਈ ਸਾਲਾਂ ਤੋਂ ਮਨੁੱਖਤਾ ਦੀ ਸੇਵਾ ਲਈ ਕੰਮ ਕਰ ਰਹੀ ਜਥੇਬੰਦੀ ਯੂਨਾਈਟਿਡ ਸਿੱਖਸ ਨੂੰ ਉਹਨਾਂ ਦੀ ਸੇਵਾ ਲਈ ਸਨਮਾਨਿਤ ਕੀਤਾ ਗਿਆ। ਭਾਈਚਾਰਕ ਸਾਂਝ ਅਤੇ ਮਨੁੱਖਤਾ ਦੀ ਸੇਵਾ ਲਈ ਯੂਨਾਈਟਿਡ ਸਿੱਖਸ ਦੇ ਨਾਲ ਜਿੱਥੇ ਜਿਊਜ਼ ਫਾਰ ਰੇਸ਼ੀਅਲ ਐਂਡ ਇਕਨੌਮਿਕ ਜਸਟਿਸ ਅਤੇ ਇਸਲਾਮਿਕ ਰਿਲੀਫ ਨੂੰ ਵੀ ਸਨਮਾਨਿਤ ਕੀਤਾ ਗਿਆ, ਉੱਥੇ ਅਗਾਂਹ ਤੋਂ ਨਿਊਯਾਰਕ ਸ਼ਹਿਰ ਵਿੱਚ ਸਾਂਝੀਵਾਲਤਾ ਲਈ ਕੰਮ ਕਰਨ ਦਾ ਪ੍ਰਣ ਕੀਤਾ ਗਿਆ।

Read More »

ਭਾਈ ਪਰਮਜੀਤ ਸਿੰਘ ਪੰਮਾ ਦਾ ਨਾਮ ਇੰਟਰਪੋਲ ਨੇ ਆਪਣੀ ਸੂਚੀ ਵਿੱਚੋਂ ਕੱਢਿਆ

ਭਾਈ ਪਰਮਜੀਤ ਸਿੰਘ ਪੰਮਾ ਦਾ ਨਾਮ ਇੰਟਰਪੋਲ ਨੇ ਆਪਣੀ ਸੂਚੀ ਵਿੱਚੋਂ ਕੱਢਿਆ

ਭਾਰਤ ਸਰਕਾਰ ਵੱਲੋਂ ਲੋੜੀਦੇ ਬਰਤਾਨਵੀ ਨਾਗਰਿਕ ਭਾਈ ਪਰਮਜੀਤ ਸਿੰਘ ਪੰਮਾ ਦਾ ਨਾਮ ਇੰਟਰਪੋਲ ਨੇ ਆਪਣੀ ਸੂਚੀ ਵਿੱਚੋਂ ਕੱਢ ਦਿੱਤਾ ਹੈ।ਪੁਰਤਗਾਲ ਵਿੱਚ ਪਿਛਲੀ 18 ਦਸੰਬਰ ਨੂੰ ਇੰਟਰਪੋਲ ਵੱਲੋਂ ਭਾਰਤ ਸਰਕਾਰ ਦੀ ਬਿਨ੍ਹਾਂ ‘ਤੇ ਗ੍ਰਿਫਤਾਰ ਕਰ ਲਿਆ ਸੀ। ਕਾਫੀ ਲੰਬੀ ਜਦੋ ਜਹਿਦ ਤੋਂ ਬਾਅਦ ਅਤੇ ਪੁਰਤਗਾਲ ਅਦਾਲਤ ਵਿੱਚ ਹੋਈ ਸੁਣਵਾਈ ਤੋਂ ਬਾਅਦ ਪੁਰਤਗਾਲ ਅਦਾਲਤ ਨੇ ਭਾਈ ਪੰਮੇ ਨੂੰ ਵਾਪਿਸ ਇੰਗਲੈਂਡ ਭੇਜ ਦਿੱਤਾ ਸੀ।

Read More »

ਸਿੱਖ ਪਛਾਣ ਪ੍ਰਤੀ ਜਾਗਰੂਕਤਾ ਲਈ ਸਿਆਟਲ ਦੇ ਸਿੱਖਾਂ ਨੇ ਡੇਢ ਲੱਖ ਡਾਲਰ ਇਕੱਠੇ ਕੀਤੇ

ਸਿੱਖ ਪਛਾਣ ਪ੍ਰਤੀ ਜਾਗਰੂਕਤਾ ਲਈ ਸਿਆਟਲ ਦੇ ਸਿੱਖਾਂ ਨੇ ਡੇਢ ਲੱਖ ਡਾਲਰ ਇਕੱਠੇ ਕੀਤੇ

ਅਮਰੀਕਾ ਵਿੱਚ ਸਿੱਖਾਂ ਨੂੰ ਪਛਾਣ ਦੇ ਮਾਮਲੇ ਵਿੱਚ ਆਉਦੀਆਂ ਮੁਸ਼ਕਲਾਂ ਦੇ ਹੱਲ ਅਤੇ ਸਿੱਖ ਪਛਾਣ ਦੇ ਪ੍ਰਚਾਰ ਪ੍ਰਸਾਰ ਲਈ ਸਿਆਟਲ ਦੇ ਸਿੱਖਾਂ ਨੇ ਪੈਸਾ ਇਕੱਠਾ ਕੀਤਾ ਹੈ।

Read More »

ਗੁ: ਡੇਹਰਾ ਸਾਹਿਬ ਲਾਹੌਰ ਵਿਖੇ ਮੂਲ ਨਾਨਕਸ਼ਾਹੀ ਕੈਲੰਡਰ ਅਨੁਸਾਰ ਗੁਰੁ ਅਰਜਨ ਸਾਹਿਬ ਦਾ ਸ਼ਹੀਦੀ ਦਿਹਾੜਾ ਮਨਾਇਆ ਗਿਆ

ਗੁ: ਡੇਹਰਾ ਸਾਹਿਬ ਲਾਹੌਰ ਵਿਖੇ ਮੂਲ ਨਾਨਕਸ਼ਾਹੀ ਕੈਲੰਡਰ ਅਨੁਸਾਰ ਗੁਰੁ ਅਰਜਨ ਸਾਹਿਬ ਦਾ ਸ਼ਹੀਦੀ ਦਿਹਾੜਾ ਮਨਾਇਆ ਗਿਆ

ਸ਼ਹੀਦੀ ਅਸਥਾਨ ਡੇਹਰਾ ਸਾਹਿਬ ਲਾਹੌਰ ਵਿਖੇ ਸ਼੍ਰੀ ਗੁਰੁ ਅਰਜਨ ਸਾਹਿਬ ਜੀ ਦਾ ਸ਼ਹੀਦੀ ਦਿਹਾੜਾ ਮੂਲ ਨਾਨਕਸ਼ਾਹੀ ਕੈਲੰਡਰ ਅਨੁਸਾਰ ਪਾਕਿ: ਗੁਰਦੁਆਰਾ ਕਮੇਟੀ ਅਤੇ ਸਿੱਖ ਸੰਗਤਾਂ ਵੱਲੋਂ ਮਨਾਇਆ ਗਿਆ।

Read More »

ਅਮਰੀਕਾ ਵਿੱਚ ਇੱਕ ਹੋਰ ਦਸਤਾਰਧਾਰੀ ਸਿੱਖ ਪੁਲਿਸ ਅਫਸਰ ਬਣਿਆ

ਅਮਰੀਕਾ ਵਿੱਚ ਇੱਕ ਹੋਰ ਦਸਤਾਰਧਾਰੀ ਸਿੱਖ ਪੁਲਿਸ ਅਫਸਰ ਬਣਿਆ

ਅਮਰੀਕਾ ਵੱਸਦੇ ਸਿੱਖਾਂ ਨੇ ਇੱਕ ਹੋਣ ਮੱਣਮੱਤੀ ਪ੍ਰਾਪਤੀ ਕੀਤੀ ਹੈ।ਅਮਰੀਕਾ ਦੇ ਕੈਲੀਫੋਰਨੀਆ ਦੇ ਮੋਡੈਸਟੋ ਪੁਲਿਸ ਵਿਭਾਗ ਵਿਚ ਪਹਿਲੀ ਵਾਰ ਇਕ 28 ਸਾਲਾ ਸਿੱਖ ਵਰਿੰਦਰ ਖੁਣਖੁਣ ਪੁਲਿਸ ਅਫਸਰ ਬਣਿਆ ਹੈ, ਜੋ ਕਿ ਇਥੇ ਪੁਲਿਸ ਵਾਲਿਆਂ ਦੇ ਕਲੀਨ ਸ਼ੇਵ ਹੋਣ ਦੀਆਂ ਸ਼ਰਤਾਂ ਦੇ ਬਾਵਜੂਦ ਵੀ ਆਪਣੀ ਡਿਊਟੀ ਦਾੜੀ ਰੱਖ ਕੇ ਅਤੇ ਦਸਤਾਰ ਬੰਨ੍ਹ ਕੇ ਨਿਭਾਅ ਸਕੇਗਾ ।

Read More »

ਸਿੱਖਾਂ ਨੂੰ ਗੱਤਕਾ ਦਿਵਸ ਮਨਾਉਣ ਦਾ ਸੱਦਾ ਦੇਣਾ ਅਜ਼ਾਦ ਸਿੱਖ ਮਾਨਸਿਕਤਾ ਦਾ ਪ੍ਰਗਟਾਵਾ: ਯੂਨਾਈਟਿਡ ਖਾਲਸਾ ਦਲ

ਸਿੱਖਾਂ ਨੂੰ ਗੱਤਕਾ ਦਿਵਸ ਮਨਾਉਣ ਦਾ ਸੱਦਾ ਦੇਣਾ ਅਜ਼ਾਦ ਸਿੱਖ ਮਾਨਸਿਕਤਾ ਦਾ ਪ੍ਰਗਟਾਵਾ: ਯੂਨਾਈਟਿਡ ਖਾਲਸਾ ਦਲ

ਲੰਡਨ: ਹਿੰਦੋਸਤਾਨ ਦੇ ਤਖਤ ਦੇ ਫਿਰਕਾਪ੍ਰਸਤੀ ਦਾ ਪੱਤਾ ਖੇਡ ਕੇ ਕਾਬਜ਼ ਹੋਈ ਹਿੰਦੂਤਵੀ ਸੋਚ ਵਾਲੀ ਭਾਜਪਾ ਸਰਕਾਰ ਦੀ ਸ਼ਹਿ ਤੇ ਹਿੰਦੂਤਵੀ ਜਮਾਤਾਂ ਵਲੋਂ 21 ਜੂਨ ਨੂੰ ਦੇਸ਼ ਭਰ ਵਿੱਚ ਯੋਗਾ ਦਿਵਸ ਮਨਾਉਣ ਦਾ ਐਲਾਨ ਕਰਨਾ , ਇਹਨਾਂ ਦੀ ਘੱਟ ਗਿਣਤੀਆਂ ਪ੍ਰਤੀ ਮੁਤੱਸਵੀ ਸੋਚ ਦਾ ਪ੍ਰਗਟਾਵਾ ਹੈ । ਸ੍ਰæੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸ੍ਰ, ਸਿਮਰਨਜੀਤ ਸਿੰਘ ਮਾਨ ਵਲੋਂ ਇਹਨਾਂ ਵਲੋਂ ਐਲਾਨੇ ਸੰਭਾਵੀ ਯੋਗ ਦਿਵਸ ਦੇ ਸਮਾਨਅੰਤਰ ਸਿੱਖਾਂ ਨੂੰ ਗੱਤਕਾ ਦਿਵਸ ਮਨਾਉਣ ਦਾ ਸੱਦਾ ਦੇਣਾ ਅਜ਼ਾਦ ਸਿੱਖ ਮਾਨਸਿਕਤਾ ਦਾ ਪ੍ਰਗਟਾਵਾ ਹੈ । ਬਰਤਾਨਵੀ ਸਿੱਖ ਜਥੇਬੰਦੀਆਂ ਵਲੋਂ ਹਿੰਦੋਸਤਾਨ ਵਿੱਚ ਵਸਦੇ ਸਮੂਹ ਸਿੱਖਾਂ ਨੂੰ ਇਸ ਵਿੱਚ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ ਗਈ ਗਈ ਹੈ ।

Read More »
Scroll To Top