Home / ਕੌਮਾਂਤਰੀ ਖਬਰਾਂ (page 20)

Category Archives: ਕੌਮਾਂਤਰੀ ਖਬਰਾਂ

Feed Subscription

ਸਿੱਖਸ ਫਾਰ ਜਸਟਿਸ ਨੇ ਕੈਪਟਨ ਅਮਰਿੰਦਰ ਸਿੰਘ ਖਿਲਾਫ 10 ਲੱਖ ਡਾਲਰ ਦਾ ਮਾਣਹਾਨੀ ਦਾਅਵਾ ਕੀਤਾ

ਸਿੱਖਸ ਫਾਰ ਜਸਟਿਸ ਨੇ ਕੈਪਟਨ ਅਮਰਿੰਦਰ ਸਿੰਘ ਖਿਲਾਫ 10 ਲੱਖ ਡਾਲਰ ਦਾ ਮਾਣਹਾਨੀ ਦਾਅਵਾ ਕੀਤਾ

ਸਿੱਖਸ ਫਾਰ ਜਸਟਿਸ ਨੇ ਕੈਨੇਡਾ ਦੀ ਅਦਾਲਤ ‘ਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਖਿਲਾਫ ਮਾਣਹਾਨੀ ਦਾ ਮੁਕੱਦਮਾ ਦਰਜ ਕਰਵਾਇਆ ਹੈ। ਸਿੱਖਸ ਫਾਰ ਜਸਟਿਸ ਨੇ ਐਲਾਨ ਕੀਤਾ ਹੈ ਕਿ ਜਿਹੜਾ ਵਿਅਕਤੀ ਪੰਜਾਬ ਦੇ ਮੁੱਖ ਮੰਤਰੀ ਨੂੰ ਕੈਨੇਡਾ ਦੀ ਅਦਾਲਤ ਦੇ ਸੰਮਨ ਪਹੁੰਚਾਵੇਗਾ ਉਸ ਨੂੰ 10 ਹਜ਼ਾਰ ਡਾਲਰ ਦਾ ਇਨਾਮ ਦਿੱਤਾ ਜਾਵੇਗਾ। ਇਹ ਮਾਮਲਾ ਕੈਨੇਡਾ ਦੇ ਕਾਨੂੰਨ ਅਨੁਸਾਰ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕਰਨ ਖਿਲਾਫ਼ ਦਰਜ ਕੀਤਾ ਗਿਆ ਹੈ।

Read More »

ਅਮਰੀਕਾ ਵਿੱਚ ਸਿੱਖ ਫਿਰ ਹੋਇਆ ਨਸਲੀ ਨਫਰਤ ਦਾ ਸ਼ਿਕਾਰ

ਅਮਰੀਕਾ ਵਿੱਚ ਸਿੱਖ ਫਿਰ ਹੋਇਆ ਨਸਲੀ ਨਫਰਤ ਦਾ ਸ਼ਿਕਾਰ

ਸਿੱਖਾਂ ਦੇ ਲੱਖ ਯਥਨਾਂ ਦੇ ਬਾਵਜੂਦ ਅਮਰੀਕਾਂ ਵਿੱਚ ਸਿੱਖਾਂ ਖਿਲਾਫ ਨਸਲੀ ਨਫਰਤ ਦੀਆਂ ਘਟਨਾਵਾਂ ਨੂੰ ਠੱਲ ਨਹੀਂ ਪੈ ਰਹੀ।ਤਾਜ਼ਾ ਵਾਪਰੀ ਘਟਨਾ ਵਿੱਚ ਅਮਰੀਕਾ 'ਚ ਸ਼ਰਾਬ ਦੇ ਨਸ਼ੇ 'ਚ ਟੁੰਨ ਯਾਤਰੀਆਂ ਨੇ 25 ਸਾਲਾਂ ਇਕ ਸਿੱਖ ਟੈਕਸੀ ਚਾਲਕ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਅਤੇ ਉਸਦੀ ਪੱਗ ਉਤਾਰ ਦਿੱਤੀ ।

Read More »

ਖ਼ਾਲਸਾ ਸਾਜ਼ਨਾ ਦਿਹਾੜੇ ‘ਤੇ ਅਮਰੀਕੀ ਸੰਸਦ ਮੈਬਰਾਂ ਵੱਲੋਂ ਸਿੱਖਾਂ ਨੂੰ ਵਿਧਾਈ

ਖ਼ਾਲਸਾ ਸਾਜ਼ਨਾ ਦਿਹਾੜੇ ‘ਤੇ ਅਮਰੀਕੀ ਸੰਸਦ ਮੈਬਰਾਂ ਵੱਲੋਂ ਸਿੱਖਾਂ ਨੂੰ ਵਿਧਾਈ

ਖ਼ਾਲਸਾ ਸਾਜ਼ਨਾ ਦਿਹਾੜੇ ਦੇ ਮੌਕੇ ਅਮਰੀਕੀ ਸੰਸਦ ਦੇ ਸਪੀਕਰ ਪੌਲ ਰਿਆਨ ਦੀ ਅਗਵਾਈ 'ਚ ਰਿਪਬਲਿਕਨ ਤੇ ਡੈਮੋਕ੍ਰੇਟਿਕ ਪਾਰਟੀ ਦੇ ਸੰਸਦ ਮੈਂਬਰਾਂ ਨੇ ਵਿਸ਼ਵ ਭਰ 'ਚ ਵੱਸਦੇ ਸਿੱਖਾਂ ਨੂੰ ਵਿਸਾਖੀ ਦੀ ਵਧਾਈ ਦਿੱਤੀ ਹੈ ਤੇ ਉਨ੍ਹਾਂ ਵੱਲੋਂ ਦੇਸ਼ ਦੀ ਤਰੱਕੀ 'ਚ ਪਾਏ ਜਾ ਰਹੇ ਯੋਗਦਾਨ ਦੀ ਸ਼ਲਾਘਾ ਕੀਤੀ ਹੈ ।

Read More »

ਖਾਲਸਾਈ ਜਾਹੋ-ਜਲਾਲ ਨਾਲ ਹੋਈ ਵਾਸ਼ਿੰਗਟਨ ਡੀਸੀ ਵਿੱਚ ‘ਨੈਸ਼ਨਲ ਸਿੱਖ ਡੇਅ ਪਰੇਡ’

ਖਾਲਸਾਈ ਜਾਹੋ-ਜਲਾਲ ਨਾਲ ਹੋਈ ਵਾਸ਼ਿੰਗਟਨ ਡੀਸੀ ਵਿੱਚ ‘ਨੈਸ਼ਨਲ ਸਿੱਖ ਡੇਅ ਪਰੇਡ’

ਖਾਲਸਾ ਸਾਜਨਾ ਦਿਹਾੜੇ ਤੋਂ ਪਹਿਲਾਂ ਅਮਰੀਕਾ ਵਿੱਚ ਸਿੱਖਾਂ ਨੂੰ ਦਰਪੇਸ਼ ਮੁਸ਼ਕਲਾਂ ਅਤੇ ਵੱਖਰੀ ਪਛਾਣ ਦੇ ਮੁੱਦੇ ’ਤੇ ਜਾਗਰੂਕਤਾ ਦੇ ਉਦੇਸ਼ ਸਿੱਖ ਜਥੇਬੰਦੀਆਂ ਨੇ ਵਾਸ਼ਿੰਗਟਨ ਡੀਸੀ ਵਿੱਚ ‘ਨੈਸ਼ਨਲ ਸਿੱਖ ਡੇਅ ਪਰੇਡ’ ਕੀਤੀ, ਜਿਸ ਵਿੱਚ ਵੱਡੀ ਗਿਣਤੀ ਸਿੱਖ ਸ਼ਾਮਲ ਹੋਏ।

Read More »

ਸਿੱਖਾਂ ਦੀ ਪਛਾਣ ਅਤੇ ਉਨ੍ਹਾਂ ਦੀ ਸੁਰੱਖਿਆ ਲਈ ਯਤਨਸ਼ੀਲ ਰਵਾਂਗਾ: ਅਮਰੀਕੀ ਕਾਨੂੰਨਘਾੜਾ ਮੈਕਨਰਨੀ

ਸਿੱਖਾਂ ਦੀ ਪਛਾਣ ਅਤੇ ਉਨ੍ਹਾਂ ਦੀ ਸੁਰੱਖਿਆ ਲਈ ਯਤਨਸ਼ੀਲ ਰਵਾਂਗਾ: ਅਮਰੀਕੀ ਕਾਨੂੰਨਘਾੜਾ ਮੈਕਨਰਨੀ

ਅਮਰੀਕੀ ਕਾਨੂੰਨ ਘਾੜੇ ਮੈਕਨਰਨੀ ਜ਼ੈਰੀ ਨੇ ਸਿੱਖ ਆਗੂਆਂ ਨਾਲ ਮੀਟਿੰਗ ਦੌਰਾਨ ਸਿੱਖ ਆਗੂਆਂ ਨੂੰ ਯਕੀਨ ਦਿਵਾਇਆ ਕਿ ਉਹ ਸਿੱਖਾਂ ਦੀ ਪਛਾਣ ਅਤੇ ਉਨ੍ਹਾਂ ਦੀ ਸੁਰੱਖਿਆ ਲਈ ਯਤਨਸ਼ੀਲ ਰਹਿਣਗੇ ਅਤੇ ਉਨ੍ਹਾਂ ਨੂੰ ਉਚਿੱਤ ਮੁਕਾਮ ਦਿਵਾਉਣ ਲਈ ਅਮਰੀਕੀ ਪ੍ਰਸ਼ਾਸਨ 'ਚ ਅਵਾਜ਼ ਬੁਲੰਦ ਕਰਨਗੇ ।

Read More »

ਲਹਿੰਦੇ ਪੰਜਾਬ ਦੀ ਵਿਧਾਨ ਸਭਾ ਵਿੱਚ ਧਰਮ ਪਰਿਵਰਤਨ ਦੇ ਮਾਮਲਿਆਂ ‘ਤੇ ਕਾਬੂ ਪਾਉਣ ਲਈ ਖਰੜਾ ਪੇਸ਼ ਹੋਵੇਗਾ

ਲਹਿੰਦੇ ਪੰਜਾਬ ਦੀ ਵਿਧਾਨ ਸਭਾ ਵਿੱਚ ਧਰਮ ਪਰਿਵਰਤਨ ਦੇ ਮਾਮਲਿਆਂ ‘ਤੇ ਕਾਬੂ ਪਾਉਣ ਲਈ ਖਰੜਾ ਪੇਸ਼ ਹੋਵੇਗਾ

ਲਹਿੰਦੇ ਪੰਜਾਬ ਦੀ ਵਿਧਾਨ ਸਭਾ 'ਚ ਘੱਟ-ਗਿਣਤੀ ਸੁਰੱਖਿਆ ਲਈ ਕ੍ਰਿਮਿਨਲ ਕਾਨੂੰਨ-2017 ਬਿੱਲ ਪੇਸ਼ ਕੀਤਾ ਜਾ ਰਿਹਾ ਹੈ । ਘੱਟ-ਗਿਣਤੀ ਭਾਈਚਾਰੇ ਦੇ ਵੱਡੇ ਪੱਧਰ 'ਤੇ ਕੀਤੇ ਜਾ ਰਹੇ ਧਰਮ ਪਰਿਵਰਤਨ ਦੇ ਮਾਮਲਿਆਂ 'ਤੇ ਕਾਬੂ ਪਾਉਣ ਲਈ ਇਕ ਵਾਰ ਫਿਰ ਤੋਂ ਸੂਬਾ ਪੰਜਾਬ ਅਸੈਂਬਲੀ 'ਚ ਘੱਟ-ਗਿਣਤੀ ਸੁਰੱਖਿਆ ਲਈ ਕ੍ਰਿਮਿਨਲ ਕਾਨੂੰਨ-2017 ਬਿੱਲ ਪੇਸ਼ ਕੀਤਾ ਜਾ ਰਿਹਾ ਹੈ ।

Read More »

ਪਾਕਿਸਤਾਨ ਦੀ ਸਿੱਖ ਸੰਗਤ ਦੀ ਓੁਕਾਫ ਬੋਰੜ ਨੂੰ ਸਖਤ ਚੇਤਾਵਨੀ

ਪਾਕਿਸਤਾਨ ਦੀ ਸਿੱਖ ਸੰਗਤ ਦੀ ਓੁਕਾਫ ਬੋਰੜ ਨੂੰ ਸਖਤ ਚੇਤਾਵਨੀ

ਪਾਕਿਸਤਾਨ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਛਪਾਈ ਅਤੇ ਇਤਿਹਾਸਕ ਖੂਹਾਂ ਅਤੇ ਸਰੋਵਰਾਂ ਦਾ ਜਲ ਵਿਦੇਸ਼ਾਂ ਵਿੱਚ ਭੇਜਣ ਦੇ ਮਾਲੇ ‘ਤੇ ਪਾਕਿਸਤਾਨ ਦੀ ਸੰਗਤ ਨੇ ਓੁਕਾਫ ਬੋਰੜ ਨੂੰ ਸਖਤ ਚੇਤਾਵਨੀ ਦਿੱਤੀ ਹੈ।

Read More »

ਖਾਲਸਾ ਸਾਜਨਾ ਦਿਹਾੜਾ ਮਨਾਉਣ ਲਈ ਸ਼੍ਰੋਮਣੀ ਕਮੇਟੀ ਵੱਲੋਂ ਜਾਣ ਵਾਲਾ ਜੱਥਾ ਹੁਣ 12 ਅਪ੍ਰੈਲ ਨੂੰ ਹੋਵੇਗਾ ਰਵਾਨਾ

ਖਾਲਸਾ ਸਾਜਨਾ ਦਿਹਾੜਾ ਮਨਾਉਣ ਲਈ ਸ਼੍ਰੋਮਣੀ ਕਮੇਟੀ ਵੱਲੋਂ ਜਾਣ ਵਾਲਾ ਜੱਥਾ ਹੁਣ 12 ਅਪ੍ਰੈਲ ਨੂੰ ਹੋਵੇਗਾ ਰਵਾਨਾ

ਖਾਲਸੇ ਦਾ ਸਿਰਜਣਾ ਦਿਹਾੜਾ ਮਨਾਉਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪਾਕਿਸਤਾਨ ਜਾਣ ਵਾਲਾ ਸੰਗਤ ਦਾ ਜਥਾ ਹੁਣ 12 ਅਪ੍ਰੈਲ ਨੂੰ ਰਵਾਨਾ ਹੋਵੇਗਾ। ਐਸਜੀਪੀਸੀ ਦੇ ਮੁੱਖ ਸਕੱਤਰ ਵੱਲੋਂ ਦਿੱਤੀ ਜਾਣਕਾਰੀ ਮੁਤਾਬਕ ਪਹਿਲਾਂ ਇਹ ਜਥਾ 10 ਅਪ੍ਰੈਲ ਨੂੰ ਰਵਾਨਾ ਹੋਣਾ ਸੀ ਪਰ ਭਾਰਤ ਸਥਿਤ ਪਾਕਿਸਤਾਨ ਹਾਈ ਕਮਿਸ਼ਨ ਵੱਲੋਂ ਤਾਜ਼ਾ ਭੇਜੇ ਪ੍ਰੋਗਰਾਮ ਤਹਿਤ ਹੁਣ ਸੰਗਤ 12 ਅਪ੍ਰੈਲ ਨੂੰ ਪਾਕਿਸਤਾਨ ਗੁਰਧਾਮਾਂ ਲਈ ਰਵਾਨਾ ਹੋਵੇਗੀ।

Read More »

ਵਿਸਾਖੀ ਨੂੰ “ਵਰਲਡ ਸਿੱਖ ਪਰੇਡ ਡੇ” ਵਜੋਂ ਮਾਨਤਾ ਦਵਾਉਣ ਲਈ ਅਮਰੀਕੀ ਸਿੱਖਾਂ ਵੱਲੋਂ ਯਤਨ

ਵਿਸਾਖੀ ਨੂੰ “ਵਰਲਡ ਸਿੱਖ ਪਰੇਡ ਡੇ” ਵਜੋਂ ਮਾਨਤਾ ਦਵਾਉਣ ਲਈ ਅਮਰੀਕੀ ਸਿੱਖਾਂ ਵੱਲੋਂ ਯਤਨ

ਖਾਲਸਾ ਸਾਜਣਾ ਦਿਹਾੜੇ ਵਿਸਾਖੀ ਨੂੰ “ਵਰਲਡ ਸਿੱਖ ਪਰੇਡ ਡੇ” ਵਜੋਂ ਮਾਨਤਾ ਦਵਾਉਣ ਲਈ ਅਮਰੀਕੀ ਸਿੱਖਾਂ ਵੱਲੋਂ ਯਤਨ ਕੀਤੇ ਜਾ ਰਹੇ ਹਨ।'ਸਿੱਖ ਕਾਕਸ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ (ਯੂ.ਐੱਸ.ਏ.)' ਅਤੇ ਅਮਰੀਕਾ ਦੇ ਸਿੱਖ ਵੱਲੋਂ ਸਾਂਝੇ ਤੌਰ 'ਤੇ ਕੀਤੇ ਉਪਰਾਲੇ ਸਦਕਾ 5 ਅਪ੍ਰੈਲ ਨੂੰ ਅਮਰੀਕਾ ਦੀ ਵਾਸ਼ਿੰਗਟਨ ਡੀ.ਸੀ. 'ਚ ਸਥਿਤ ਕੈਪੀਟਲ ਹਿੱਲ 'ਚ ਕਾਨੂੰਨ ਘਾੜਿਆਂ ਵੱਲੋਂ ਇਹ ਮਤਾ ਪਾਇਆ ਜਾਵੇਗਾ ਕਿ ਵਿਸਾਖੀ ਸਿੱਖਾਂ ਦਾ ਮਾਨਤਾ ਪ੍ਰਾਪਤ ਦਿਵਸ ਹੈ, ਜਿਸ ਦਿਨ ਗੁਰੂ ਗੋਬਿੰਦ ਸਿੰਘ ਜੀ ਨੇ ਪੰਜ ਪਿਆਰੇ ਸਾਜ ਕੇ ਖ਼ਾਲਸੇ ਨੂੰ ਇਕ ਦਿੱਖ ਪ੍ਰਦਾਨ ਕੀਤੀ ਸੀ।

Read More »

ਪਾਕਿਸਤਾਨ ਸਰਕਾਰ ਵੱਲੋਂ ਖੂਹਾਂ ਅਤੇ ਸਰੋਵਰਾਂ ਦੇ ਪਾਣੀ ਨੂੰ ਵਿਦੇਸ਼ਾਂ ਦੇ ਗੁਰਦੁਆਰਾ ਸਾਹਿਬਾਨ ਵਿੱਚ ਵੇਚਣ ਦੇ ਐਲਾਨ ਤੋਂ ਸਿੱਖਾਂ ਵਿੱਚ ਰੋਸ

ਪਾਕਿਸਤਾਨ ਸਰਕਾਰ ਵੱਲੋਂ ਖੂਹਾਂ ਅਤੇ ਸਰੋਵਰਾਂ ਦੇ ਪਾਣੀ ਨੂੰ ਵਿਦੇਸ਼ਾਂ ਦੇ ਗੁਰਦੁਆਰਾ ਸਾਹਿਬਾਨ ਵਿੱਚ ਵੇਚਣ ਦੇ ਐਲਾਨ ਤੋਂ ਸਿੱਖਾਂ ਵਿੱਚ ਰੋਸ

ਪਕਿਸਤਾਨ ਸਰਕਾਰ ਵੱਲੋਂ ਗੁਰਦੁਆਰਾ ਸਾਹਿਬਾਨ ਦੇ ਖੂਹ ਅਤੇ ਸਰੋਵਰਾਂ ਦੇ ਪਾਣੀ ਨੂੰ ਵਿਦੇਸ਼ਾਂ ਦੇ ਗੁਰਦੁਆਰਾ ਸਾਹਿਬਾਨ ਵਿੱਚ ਵੇਚਣ ਦੇ ਕੀਤੇ ਐਲਾਨ ਨੇ ਪਾਕਿਸਤਾਨੀ ਸਿੱਖਾਂ ਵਿੱਚ ਭਾਰੀ ਰੋਸ ਪੈਦਾ ਕਰ ਦਿੱਤਾ ਹੈ।

Read More »
Scroll To Top