Home / ਕੌਮਾਂਤਰੀ ਖਬਰਾਂ (page 2)

Category Archives: ਕੌਮਾਂਤਰੀ ਖਬਰਾਂ

Feed Subscription

ਨਾਨਕ ਸ਼ਾਹ ਫ਼ਕੀਰ ਫਿਲਮ ਖਿਲਾਫ਼ ਸ਼੍ਰੋਮਣੀ ਕਮੇਟੀ ਨੇ ਆਪਣੇ ਅੱਜ ਆਪਣੇ ਅਦਾਰੇ ਬੰਦ ਰੱਖਣ ਦਾ ਐਲਾਨ ਕੀਤਾ

ਨਾਨਕ ਸ਼ਾਹ ਫ਼ਕੀਰ ਫਿਲਮ ਖਿਲਾਫ਼ ਸ਼੍ਰੋਮਣੀ ਕਮੇਟੀ ਨੇ ਆਪਣੇ ਅੱਜ ਆਪਣੇ ਅਦਾਰੇ ਬੰਦ ਰੱਖਣ ਦਾ ਐਲਾਨ ਕੀਤਾ

ਸ਼੍ਰੋਮਣੀ ਕਮੇਟੀ ਨੇ ਵਿਵਾਦਿਤ ਫਿਲਮ ‘ਨਾਨਕਸ਼ਾਹ ਫਕੀਰ’ ਨੂੰ 13 ਅਪਰੈਲ ਨੂੰ ਰਿਲੀਜ਼ ਕਰਨ ਦੇ ਰੋਸ ਵਜੋਂ ਆਪਣੇ ਸਮੂਹ ਅਦਾਰੇ ਬੰਦ ਰੱਖਣ ਦਾ ਫ਼ੈਸਲਾ ਕੀਤਾ ਹੈ। ਸ਼੍ਰੋਮਣੀ ਕਮੇਟੀ ਵੱਲੋਂ ਸਿੱਖ ਸੰਗਤ ਨੂੰ ਫਿਲਮ ਦੇ ਰੋਸ ਵਜੋਂ ਭਲਕੇ ਕਾਲੇ ਰੰਗ ਦੀਆਂ ਦਸਤਾਰਾਂ ਅਤੇ ਦੁਪੱਟੇ ਲੈ ਕੇ ਫਿਲਮ ਪ੍ਰਤੀ ਸ਼ਾਂਤਮਈ ਢੰਗ ਨਾਲ ਵਿਰੋਧ ਦਰਜ ਕਰਨ ਦੀ ਅਪੀਲ ਕੀਤੀ ਹੈ।

Read More »

ਅਮਰੀਕਾ ਦੀਆਂ ਸਿੱਖ ਜੱਥੇਬੰਦੀਆਂ ਨੇ ਸਿਨੇਮਾਂ ਘਰਾਂ ਦੇ ਮਾਲਕਾਂ ਨੂੰ ਫਿਲਮ ਨਾਨਕ ਸ਼ਾਹ ਫਕੀਰ ਨਾ ਲਾਉਣ ਦੀ ਅਪੀਲ

ਅਮਰੀਕਾ ਦੀਆਂ ਸਿੱਖ ਜੱਥੇਬੰਦੀਆਂ ਨੇ ਸਿਨੇਮਾਂ ਘਰਾਂ ਦੇ ਮਾਲਕਾਂ ਨੂੰ ਫਿਲਮ ਨਾਨਕ ਸ਼ਾਹ ਫਕੀਰ ਨਾ ਲਾਉਣ ਦੀ ਅਪੀਲ

ਸਿੱਖ ਸਿਧਾਂਤਾਂ ਦੀ ਉਲੰਘਣਾ ਕਰਦੀ ਅਤੇ ਸਿੱਖ ਹਿਰਦਿਆਂ ਨੂੰ ਠੇਸ ਪਹੁੰਚਾਉਂਦੀ ਫਿਲਮ ‘ਨਾਨਕਸ਼ਾਹ ਫਕੀਰ’ ਉੱਤੇ ਰੋਕ ਲਾਉਣ ਲਈ ਅਮਰੀਕਾ ਦੀਆਂ ਸਮੂਹ ਜੱਥੇਬੰਦੀਆਂ ਨੇ ਮੰਗ ਕੀਤੀ ਹੈ।ਅਮਰੀਕਾ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਹੋਰ ਗੁਰਦੁਆਰਿਆਂ ਤੇ ਸਿੱਖ ਜਥੇਬੰਦੀਆਂ ਦੀ ਸਾਂਝੀ ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ ਨੇ ਇੱਕ ਟੈਲੀ ਕਾਨਫਰੰਸਿੰਗ ਮੀਟਿੰਗ ਤੋਂ ਬਾਅਦ ਇਸ ਫਿਲਮ ਨੂੰ ਭਾਰਤ ਵਿੱਚ 13 ਅਪਰੈਲ ਨੂੰ ਰਿਲੀਜ਼ ਕੀਤੇ ਜਾਣ ਦੇ ਫੈਸਲੇ ਦਾ ਸਖ਼ਤ ਵਿਰੋਧ ਕੀਤਾ ਹੈ।

Read More »

ਹੁਸ਼ਿਆਰਪੁਰ ਦੀ ਸਿੱਖ ਕੁੜੀ ਅਮਰੀਕਾ ਵਿੱਚ ਬਣੀ ਜੇਲ੍ਹ ਅਫਸਰ

ਹੁਸ਼ਿਆਰਪੁਰ ਦੀ ਸਿੱਖ ਕੁੜੀ ਅਮਰੀਕਾ ਵਿੱਚ ਬਣੀ ਜੇਲ੍ਹ ਅਫਸਰ

ਅਮਰੀਕਾ ਵਿੱਚ ਮਾਣ ਸਨਮਾਨ ਅਤੇ ਉੱਚੇ ਅਹੁਦਿਆਂ ਤੇ ਪਹੁੰਚਣ ਵਾਲੇ ਸਿੱਖਾਂ ਵਿੱਚ ਇੱਕ ਹੋਰ ਨਾਂ ਜੁੜ ਗਿਆ ਹੈ। ਹੁਸ਼ਿਆਰਪੁਰ ਜ਼ਿਲੇ ਨਾਲ ਸਬੰਧਤ ਪ੍ਰਿਯੰਕਾ ਕੌਰ ਨੇ ਅਮਰੀਕਾ ਦੇ ਜੇਲ੍ਹ ਵਿਭਾਗ ਵਿੱਚ ਅਫ਼ਸਰੀ ਪ੍ਰਾਪਤ ਕਰਕੇ ਸਿੱਖ ਕੌਮ ਦਾ ਮਾਣ ਵਧਾਇਆ ਹੈ।

Read More »

ਖ਼ਾਲਸਾ ਸਾਜਨਾ ਦਿਹਾੜੇ ਮੌਕੇ ਮੈਲਬੋਰਨ ਵਿਚ ਨਗਰ ਕੀਰਤਨ ਸਜਾਇਆ

ਖ਼ਾਲਸਾ ਸਾਜਨਾ ਦਿਹਾੜੇ ਮੌਕੇ ਮੈਲਬੋਰਨ ਵਿਚ ਨਗਰ ਕੀਰਤਨ ਸਜਾਇਆ

ਖਾਲਸੇ ਦੇ ਸਾਜਨਾ ਦਿਵਸ ਤੇ ਵਿਸਾਖੀ ਨੂੰ ਸਮਰਪਿਤ ਗੁਰਦੁਆਰਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੀਜਬਰੋ ਵਲੋਂ ਸੰਗਤਾਾ ਦੇ ਸਹਿਯੋਗ ਨਾਲ ਨਗਰ ਕੀਰਤਨ ਸਜਾਇਆ ਗਿਆ ਜਿਸ ਵਿਚ ਹਜ਼ਾਰਾਾ ਦੀ ਗਿਣਤੀ 'ਚ ਸੰਗਤਾਾ ਨੇ ਉਤਸ਼ਾਹ ਨਾਲ ਸ਼ਮੂਲੀਅਤ ਕੀਤੀ ।

Read More »

ਨਿਊ ਯਾਰਕ ਸਕੁਏਅਰ ਵਿੱਚ ਆਇਆ ਦਸਤਾਰਾਂ ਦਾ ਹੜ੍ਹ,ਗਿਨੀਜ਼ ਬੁੱਕ ਵਿੱਚ ਦਰਜ ਹੋਇਆ ਸਮਾਗਮ

ਨਿਊ ਯਾਰਕ ਸਕੁਏਅਰ ਵਿੱਚ ਆਇਆ ਦਸਤਾਰਾਂ ਦਾ ਹੜ੍ਹ,ਗਿਨੀਜ਼ ਬੁੱਕ ਵਿੱਚ ਦਰਜ ਹੋਇਆ ਸਮਾਗਮ

ਸਿੱਖਸ ਆਫ ਨਿਊਯਾਰਕ ਅਤੇ ਇੱਥੋਂ ਦੇ ਸਿੱਖ ਭਾਈਚਾਰੇ ਵੱਲੋਂ ਮਨਾਏ ਗਏ ਦਸਤਾਰ ਦਿਵਸ ਮੌਕੇ ਸ਼ਹਿਰ ਦੇ ਟਾਈਮਜ਼ ਸਕੁਏਅਰ ਵਿੱਚ ਵੱਖ ਵੱਖ ਰੰਗਾਂ ਦੀਆਂ ਪੱਗਾਂ ਦਾ ਸੈਲਾਬ ਆ ਗਿਆ। ਸ਼ਨਿਚਰਵਾਰ ਨੂੰ ਨਿਊ ਯਾਰਕ ਦੇ ਸਿੱਖਾਂ ਦੀਆਂ ਜਥੇਬੰਦੀਆਂ ਨੇ ਮਹਿਮਾਨਾਂ ਦੇ ਦਸਤਾਰਾਂ ਸਜਾਈਆਂ ਤੇ ਨਾਲ ਹੀ ਉਨ੍ਹਾਂ ਨੂੰ ਆਪਣੇ ਧਰਮ ਤੇ ਵਿਰਸੇ ਦੀ ਜਾਣਕਾਰੀ ਦਿੱਤੀ। ਸਮਝਿਆ ਜਾਂਦਾ ਹੈ ਕਿ ਅਮਰੀਕਾ ਵਿੱਚ ਅਜੇ ਵੀ ਸਿੱਖਾਂ ਬਾਰੇ ਕਈ ਤਰ੍ਹਾਂ ਦੇ ਭੁਲੇਖੇ ਬਣੇ ਹੋਏ ਹਨ।

Read More »

ਅਮਰੀਕਾ ਵਿੱਚ ਖਾਲਸਾ ਸਾਜ਼ਣਾ ਦਿਹਾੜੇ ਨੂੰ ਸਮਰਪਿਤ ਸਿੱਖ ਡੇ ਪਰੇਡ 7 ਅਪ੍ਰੈਲ ਨੂੰ ਹੋਵੇਗੀ

ਅਮਰੀਕਾ ਵਿੱਚ ਖਾਲਸਾ ਸਾਜ਼ਣਾ ਦਿਹਾੜੇ ਨੂੰ ਸਮਰਪਿਤ ਸਿੱਖ ਡੇ ਪਰੇਡ 7 ਅਪ੍ਰੈਲ ਨੂੰ ਹੋਵੇਗੀ

ਖਾਲਸਾ ਸਾਜ਼ਨਾ ਦਿਹਾੜੇ ‘ਤੇ ਅਮਰੀਕਾ ਦੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਅਤੇ ਪੰਥਕ ਜਥੇਬੰਦੀਆਂ ਵਲੋਂ ਬਣਾਈ ਸਾਂਝੀ ਸੰਸਥਾ 'ਸਿੱਖ ਕੋਆਰਡੀਨੇਸ਼ਨ ਕਮੇਟੀ, ਈਸਟ ਕੋਸਟ (ਯੂ.ਐਸ.ਏ.)' ਵਲੋਂ 7 ਅਪ੍ਰੈਲ 2018 ਨੂੰ ਸਿੱਖ ਡੇਅ ਪਰੇਡ ਕਰਵਾਈ ਜਾਵੇਗੀ।

Read More »

ਗੁਰੂ ਨਾਨਕ ਗੁਰਦੁਆਰਾ ਸਮੈਦਿਕ (ਬਰਮਿੰਘਮ) ਇੰਗਲੈਂਡ ਦੀਆਂ 10 ਸਭ ਤੋਂ ਮਹੱਤਵਪੂਰਨ ਥਾਵਾਂ ਦੀ ਸੂਚੀ ਵਿੱਚ ਸ਼ਾਮਲ

ਗੁਰੂ ਨਾਨਕ ਗੁਰਦੁਆਰਾ ਸਮੈਦਿਕ (ਬਰਮਿੰਘਮ) ਇੰਗਲੈਂਡ ਦੀਆਂ 10 ਸਭ ਤੋਂ ਮਹੱਤਵਪੂਰਨ ਥਾਵਾਂ ਦੀ ਸੂਚੀ ਵਿੱਚ ਸ਼ਾਮਲ

ਸਿੱਖਾਂ ਲਈ ਮਾਣ ਤੇ ਖ਼ੁਸ਼ੀ ਵਾਲੀ ਗੱਲ ਹੈ ਕਿ ਯੂਰਪ ਦੇ ਸਭ ਤੋਂ ਵੱਡੇ ਗੁਰੂ ਘਰਾਂ 'ਚ ਸ਼ਾਮਿਲ ਗੁਰੂ ਨਾਨਕ ਗੁਰਦੁਆਰਾ ਸਮੈਦਿਕ (ਬਰਮਿੰਘਮ) ਨੂੰ ਇੰਗਲੈਂਡ ਦੀਆਂ 10 ਸਭ ਤੋਂ ਮਹੱਤਵਪੂਰਨ ਥਾਵਾਂ ਦੀ ਸੂਚੀ 'ਚ ਰੱਖਿਆ ਗਿਆ ਹੈ ।

Read More »

ਵਾਰ-ਵਾਰ ਪੰਜਾਬ ਦਾ ਇਤਿਹਾਸ ਬਦਲਣ ਵਾਲਾ ਦੱਰਾ ਖੈਬਰ

ਵਾਰ-ਵਾਰ ਪੰਜਾਬ ਦਾ ਇਤਿਹਾਸ ਬਦਲਣ ਵਾਲਾ ਦੱਰਾ ਖੈਬਰ

ਦੁਨੀਆ ਦੇ ਕਿਸੇ ਖਿੱਤੇ ਦੇ ਇਤਿਹਾਸ 'ਤੇ ਇਕ ਭੂਗੋਲਿਕ ਵਿਸ਼ੇਸ਼ਤਾ ਨੇ ਐਨਾ ਪ੍ਰਭਾਵ ਨਹੀਂ ਪਾਇਆ ਹੋਵੇਗਾ, ਜਿੰਨਾ ਪੰਜਾਬ ਦੇ ਇਤਿਹਾਸ 'ਤੇ ਦੱਰਾ ਖੈਬਰ ਨੇ ਪਾਇਆ ਹੈ। ਅਸਲ ਵਿਚ ਪੰਜਾਬ ਦਾ ਇਤਿਹਾਸ ਲਿਖਿਆ ਹੀ ਦੱਰਾ ਖੈਬਰ ਨੇ ਹੈ। ਇਸ ਕਾਰਨ ਕਈ ਸਲਤਨਤਾਂ ਬਣੀਆਂ ਤੇ ਕਈ ਤਬਾਹ ਹੋਈਆਂ। ਦੱਰਾ ਖੈਬਰ ਰਾਹੀਂ ਭਾਰਤ 'ਤੇ ਹਮਲਾ ਕਰਨ ਵਾਲੇ ਸਭ ਤੋਂ ਪਹਿਲੇ ਵਿਦੇਸ਼ੀ ਸਨ ਆਰੀਅਨ ਕਬੀਲੇ। ਉਨ੍ਹਾਂ ਨੇ 3300 ਸਾਲ ਪਹਿਲਾਂ 1500 ਬੀ.ਸੀ. ਵਿਚ ਖੈਬਰ ਦੱਰੇ ਨੂੰ ਪਾਰ ਕੀਤਾ।

Read More »

ਆਸਟਰੇਲੀਅਨ ਸਿੱਖ ਖੇਡਾਂ ਨੇ ਆਖਰੀ ਮੈਚ ਰੱਦ ਕਰਕੇ ਕਬੱਡੀ ਨੂੰ ਨਸ਼ਾ-ਮੁਕਤ ਕਰਨ ਦਾ ਸੱਦਾ ਦਿੱਤਾ

ਆਸਟਰੇਲੀਅਨ ਸਿੱਖ ਖੇਡਾਂ ਨੇ ਆਖਰੀ ਮੈਚ ਰੱਦ ਕਰਕੇ ਕਬੱਡੀ ਨੂੰ ਨਸ਼ਾ-ਮੁਕਤ ਕਰਨ ਦਾ ਸੱਦਾ ਦਿੱਤਾ

ਆਸਟਰੇਲੀਅਨ ਨੈਸ਼ਨਲ ਸਿੱਖ ਖੇਡਾਂ ਦੌਰਾਨ ਕਬੱਡੀ ਦਾ ਫਾਈਨਲ ਮੈਚ ਨਾ ਕਰਵਾੳੁਣ ਦੇ ਫ਼ੈਸਲੇ ਨੇ ਭਾਵੇਂ ਮਜ਼ਾ ਕਿਰਕਿਰਾ ਕਰ ਦਿੱਤਾ ਪਰ ਇਸ ਨਾਲ ਆਸਟਰੇਲੀਆ ਤੋਂ ਕਬੱਡੀ ਨੂੰ ਨਸ਼ਾ ਮੁਕਤ ਕਰਨ ਦਾ ਡੰਕਾ ਜ਼ਰੂਰ ਵੱਜਿਆ ਹੈ। ਉਹ ਖਿਡਾਰੀ ਜਿਹੜੇ ਵਿਦੇਸ਼ਾਂ ਤੋਂ ਹਜ਼ਾਰਾਂ ਡਾਲਰ ਖਰਚ ਕਰਕੇ ਲਿਆਂਦੇ ਸਨ, ਹੁਣ ਬੋਝ ਬਣਨ ਲੱਗੇ ਹਨ। ਜਿੱਤ ਦੀ ਟਰਾਫ਼ੀ, ਬੈਸਟ ਜਾਫ਼ੀ ਤੇ ਬੈਸਟ ਰੇਡਰ ਦੀਆਂ ਟਰਾਫ਼ੀਆਂ ਵੀ ਮੇਜ਼ ’ਤੇ ਪਈਆਂ ਰਹਿ ਗਈਆਂ।

Read More »

ਨਿਊਜਰਸੀ ਨੇ 14 ਅਪ੍ਰੈਲ ਨੂੰ ਸਿੱਖ ਡੇਅ ਦੇ ਨਾਂਅ ‘ਤੇ ਦਿੱਤੀ ਮਾਨਤਾ, ਅਪ੍ਰੈਲ ਦਾ ਪੂਰਾ ਮਹੀਨਾ ਸਿੱਖ ਜਾਗਰੂਕਤਾ ਪੈਦਾ ਕਰਨ ਮਨਾਇਆ ਜਾਵੇਗਾ

ਨਿਊਜਰਸੀ ਨੇ 14 ਅਪ੍ਰੈਲ ਨੂੰ ਸਿੱਖ ਡੇਅ ਦੇ ਨਾਂਅ ‘ਤੇ ਦਿੱਤੀ ਮਾਨਤਾ, ਅਪ੍ਰੈਲ ਦਾ ਪੂਰਾ ਮਹੀਨਾ ਸਿੱਖ ਜਾਗਰੂਕਤਾ ਪੈਦਾ ਕਰਨ ਮਨਾਇਆ ਜਾਵੇਗਾ

ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ ਅਮਰੀਕਾ ਦੇ ਅਣਥੱਕ ਯਤਨਾ ਸਦਕਾ ਨਿਊਜਰਸੀ ਸਟੇਟ ਦੀ ਅਸੈਂਬਲੀ ਅਤੇ ਸੈਨੇਟ ਵਿਚ 14 ਅਪ੍ਰੈਲ ਨੂੰ ਰਾਸ਼ਟਰੀ ਸਿੱਖ ਡੇਅ ਦੇ ਨਾਂਅ 'ਤੇ ਪੱਕੇ ਤੌਰ 'ਤੇ ਮਾਨਤਾ ਦੇ ਦਿੱਤੀ ਹੈ, ਇੱਥੇ ਹੀ ਇਹ ਮਤਾ ਵੀ ਪੱਕੇ ਤੌਰ 'ਤੇ ਪਾ ਦਿੱਤਾ ਗਿਆ ਹੈ ਕਿ ਅਪ੍ਰੈਲ ਦਾ ਪੂਰਾ ਮਹੀਨਾ ਸਿੱਖ ਮੁੱਦਿਆਂ ਸਬੰਧੀ ਜਾਗਰੂਕਤਾ ਪੈਦਾ ਕਰਨ ਅਤੇ ਸਿੱਖ ਭਾਵਨਾ ਨਾਲ ਜੋੜਨ ਲਈ ਸਿੱਖ ਧਰਮ ਵਲੋਂ ਪਾਏ ਪੂਰਨਿਆਂ ਦੀ ਪ੍ਰਸੰਸਾ ਕਰਦਿਆਂ ਹਰ ਸਾਲ ਮਨਾਇਆ ਜਾਵੇਗਾ, ਜਿਸ ਸਬੰਧੀ ਪੱਕੇ ਤੌਰ 'ਤੇ ਬਿੱਲ ਪਾਸ ਹੋ ਚੁੱਕਾ ਹੈ ।

Read More »
Scroll To Top