Home / ਜਰਮਨ ਅਤੇ ਯੂਰਪ (page 3)

Category Archives: ਜਰਮਨ ਅਤੇ ਯੂਰਪ

Feed Subscription

ਜਥੇਦਾਰ ਗੁਰਦੇਵ ਸਿੰਘ ਜੀ ਕਾਉਂਕੇ ਦਾ ਸ਼ਹੀਦੀ ਦਿਹਾੜਾ  ਸ੍ਰੀ ਅਕਾਲ ਤਖਤ ਸਾਹਿਬ ਤੇ ਮਨਾਇਆ ਜਾਵੇ: ਯੂਨਾਈਟਿਡ ਖਾਲਸਾ ਦਲ 

ਜਥੇਦਾਰ ਗੁਰਦੇਵ ਸਿੰਘ ਜੀ ਕਾਉਂਕੇ ਦਾ ਸ਼ਹੀਦੀ ਦਿਹਾੜਾ  ਸ੍ਰੀ ਅਕਾਲ ਤਖਤ ਸਾਹਿਬ ਤੇ ਮਨਾਇਆ ਜਾਵੇ: ਯੂਨਾਈਟਿਡ ਖਾਲਸਾ ਦਲ 

26 ਜਨਵਰੀ 1986 ਨੂੰ ਸ੍ਰੀ ਅਕਾਲ ਤਖਤ ਸਾਹਿਬ ਤੇ ਹੋਏ ਸਰਬੱਤ ਖਾਲਸਾ ਵਲੋਂ ਨਿਯੁਕਤ ਕੀਤੇ ਗਏ ਜਥੇਦਾਰ ਸਿੰਘ ਸਾਹਿਬ ਭਾਈ ਗੁਰਦੇਵ ਸਿੰਘ ਜੀ ਕਾਉਂਕੇ ਨੂੰ ਯੁਨਾਈਟਿਡ ਖਾਲਸਾ ਦਲ ਯੂ,ਕੇ ਵਲੋਂ ਸਲਾਨਾ ਬਰਸੀ ਤੇ ਹਾਰਦਿਕ ਪ੍ਰਣਾਮ ਕੀਤਾ ਕੀਤਾ ਗਿਆ ।ਦਲ ਦੇ ਜਨਰਲ ਸਕੱਤਰ ਸ੍ਰ, ਲਵਸ਼ਿੰਦਰ ਸਿੰਘ ਡੱਲੇਵਾਲ ਵਲੋਂ ਸਮੂਹ ਪੰਥਕ ਜਥੇਬੰਦੀਆਂ , ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਅਤੇ ਸਰਬੱਤ ਖਾਲਸਾ ਵਲੋਂ ਥਾਪੇ ਹੋਏ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾ ,ਤਖਤ ਸ੍ਰੀ ਦਮਦਮਾ ਸਾਹਿਬ ,ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰਾਂ ਨੂੰ ਅਪੀਲ ਕੀਤੀ ਗਈ ਹੈ ਕਿ ਭਾਈ ਗੁਰਦੇਵ ਸਿੰਘ ਜੀ ਕਾਉਂਕੇ ਦਾ ਸ਼ਹਾਦਤ ਦਿਹਾੜਾ ਅਕਾਲ ਤਖਤ ਸਾਹਿਬ ਤੇ ਮਨਾਉਣਾ ਅਰੰਭ ਕੀਤਾ ਜਾਵੇ ਅਤੇ ਉਹਨਾਂ ਦੀ ਤਸਵੀਰ ਕੇਂਦਰੀ ਸਿੱਖ ਅਜਾਇਬ ਘਰ ਵਿੱਚ ਲਗਾਈ ਜਾਵੇ । ਉਹਨਾਂ ਨੂੰ ਸ਼ਹੀਦ ਕਰਨ ਵਾਲੇ ਕਿਸੇ ਵੀ ਦੋਸ਼ੀ ਪੁਲਿਸ ਅਧਿਕਾਰੀ ਜਾਂ ਕਰਮਚਾਰੀ ਖਿਲਾਫ ਕੋਈ ਵੀ ਕਾਰਵਾਈ ਨਹੀਂ ਹੋਈ । ਹਾਲਾਂ ਕਿ ਤਿਵਾੜੀ ਰਿਪੋਰਟ ਵਿੱਚ ਦੋਸ਼ੀ ਪੁਲਸੀਆਂ ਦਾ ਪੂਰਾ ਵੇਰਵਾ ਦਰਜ ਹੈ ਅਤੇ ਚਸ਼ਮਦੀਦ ਗਾਵਾਹਾਂ ਦੇ ਬਿਆਨ ਕਲਮਬੱਧ ਹਨ ।

Read More »

ਹਾਲ ਮੁਰੀਦਾਂ ਦਾ ਕਹਿਣਾ…

ਹਾਲ ਮੁਰੀਦਾਂ ਦਾ ਕਹਿਣਾ…

ਅੱਜ ਦਾ ਦਿਨ ਮਾਛੀਵਾੜੇ ਤੋਂ ਆਉਂਦੇ ਉਸ ਸੁਨੇਹੇ ਨੂੰ ਸੁਨਣ, ਮਹਿਸੂਸ ਕਰਨ ਅਤੇ ਜੇ ਹੋ ਸਕੇ ਤਾਂ ਮੰਨਣ ਦਾ ਦਿਨ ਹੈ, ਜਿਹੜਾ ਦਸਮੇਸ਼ ਪਿਤਾ ਨੇ ਆਪਣੇ ਮਾਲਕ ਪਰਮ ਪਿਤਾ ਨੂੰ ਮਾਛੀਵਾੜੇ ਦੇ ਜੰਗਲਾਂ ਵਿੱਚ ਸੂਲਾਂ ਦੀ ਸੇਜ ਤੇ, ਟਿੰਢ ਦਾ ਸਿਰਹਾਣਾ ਲਾ ਕੇ, ਸ਼ੂਕਦੀ ਠੰਡ ਵਿੱਚ ਆਪਣੇ ਸਮੁੱਚੇ ਪਰਿਵਾਰ ਅਤੇ ਜਾਨ ਤੋਂ ਪਿਆਰੇ ਸਮੂੰਹ ਸਿੰਘਾਂ ਤੋਂ ਵਿਛੜ ਕੇ ਦਿੱਤਾ ਸੀ। ਸੰਸਾਰ ਦੇ ਸਭ ਤੋਂ ਕਰੜੇ ਇਮਤਿਹਾਨ ਨੂੰ ਸਫ਼ਲਤਾ ਨਾਲ ਪਾਸ ਕਰਨ ਉਪਰੰਤ ਕਲਗੀਆਂ ਵਾਲੇ ਵੱਲੋਂ ਵਾਹਿਗੁਰੂ ਦਾ ਸ਼ੁਕਰਾਨਾ ਕਰਦਿਆਂ ਉਸ ਦੀ ਕਿ੍ਰਪਾ ਨੂੰ ਪਲ-ਪਲ ਲੋਚਿਆ ਸੀ।

Read More »

ਬਰਤਾਨੀਆ ਵਿੱਚ ਖੇਡ ਅਖਾੜਿਆਂ ਅਤੇ ਮਨੋਰੰਜਨ ਪ੍ਰੋਗਰਾਮਾਂ ਵਿੱਚ ਕਿਰਪਾਨ ਪਾ ਕੇ ਜਾਣ ਦੀ ਮਿਲੀ ਖੁੱਲ

ਬਰਤਾਨੀਆ ਵਿੱਚ ਖੇਡ ਅਖਾੜਿਆਂ ਅਤੇ ਮਨੋਰੰਜਨ ਪ੍ਰੋਗਰਾਮਾਂ ਵਿੱਚ ਕਿਰਪਾਨ ਪਾ ਕੇ ਜਾਣ ਦੀ ਮਿਲੀ ਖੁੱਲ

ਕੱਕਾਰ ਸਿੱਖ ਦੇ ਜੀਵਨ ਦਾ ਇੱਕ ਅੰਗ ਹਨ ਅਤੇ ਇਨ੍ਹਾਂ ਤੋਂ ਬਿਨਾਂ ਇੱਕ ਸਿੱਖ ਦੀ ਕਲਪਨਾ ਵੀ ਨਹੀ ਕੀਤੀ ਜਾ ਸਕਦੀ। ਸਿੱਖ ਕੌਮ ਇਸ ਸਮੇਂ ਦੁਨੀਆਂ ਭਰ ਵਿੱਚ ਵੱਖ-ਵੱਖ ਦੇਸ਼ਾਂ ਵਿੱਚ ਫੈਲੀ ਹੋਈ ਹੈ, ਪਰ ਕਈ ਜਗਾ ਸਿੱਖਾਂ ਨੂੰ ਵੱਖਰੀ ਪਛਾਣ, ਵੱਖਰੀ ਰਹਿਣੀ-ਬਹਿਣੀ ਅਤੇ ਕੱਕਾਰ ਧਾਰਨ ਕਰਕਨ ਕਰਕੇ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਿਨ੍ਹਾਂ ਨੂੰ ਹੱਲ ਕਰਨ ਲਈ ਥਾਂ ਪਰ ਥਾਂ ਸਿੱਖ ਸੰਸਥਾਵਾਂ ਸਰਗਮਰ ਹਨ।

Read More »

ਪੰਜਾਬ ਦੇ ਥਾਣਿਆਂ ਵਿੱਚ ਹੁਣ ਨਹੀਂ ਲਿਖੀ ਜਾਵੇਗੀ ਜਾਤ

ਪੰਜਾਬ ਦੇ ਥਾਣਿਆਂ ਵਿੱਚ ਹੁਣ ਨਹੀਂ ਲਿਖੀ ਜਾਵੇਗੀ ਜਾਤ

ਸਿੱਖ ਧਰਮ ਵਿੱਚ ਜਾਤ-ਪਾਤ ਦੀ ਸਖਤ ਮਨਾਹੀ ਹੈ ਅਤੇ ਗੁਰਬਾਣੀ ਅਨੁਸਾਰ ਸਿੱਖ ਦੀ ਕੋਈ ਜਾਤ ਨਹੀਂ ਹੁੰਦੀ, ਜਿਸਦੀ ਜਾਤ ਉਹ ਸਿੱਖ ਨਹੀ। ਪਰ ਸਰਕਾਰੀ ਦਸਤਾਂਵੇਜ਼ਾਂ ਵਿੱਚ ਨਾਂ ਚਾਹੁੰਦੇ ਹੋਏ ਵੀ ਕਈ ਸਿੱਖਾਂ ਨੂੰ ਜਾਤ ਲਿਖਾਉਣ ਲਈ ਮਜਬੂਰ ਕੀਤਾ ਜਾਂਦਾ ਸੀ।

Read More »

ਮਨੁੱਖੀ ਅਧਿਕਾਰ ਦਿਹਾੜੇ ‘ਤੇ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਨੂੰ ਸਮਰਪਿਤ ਸੈਮੀਨਾਰ ਕਰਵਾਇਆ

ਮਨੁੱਖੀ ਅਧਿਕਾਰ ਦਿਹਾੜੇ ‘ਤੇ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਨੂੰ ਸਮਰਪਿਤ ਸੈਮੀਨਾਰ ਕਰਵਾਇਆ

ਮਨੁੱਖੀ ਅਧਿਕਾਰ ਦਿਹਾੜਾ ਸੰਸਾਰ ਭਰ ਵਿੱਚ ਮਨਾਇਆ ਜਾ ਰਿਹਾ ਹੈ। ਉਹ ਕੌਮਾਂ ਜਾਂ ਲੋਕ ਜੋ ਰਾਜ-ਭਾਗ ਦੇ ਮਾਲਕ ਹਨ ਜਾਂ ਆਪਣੀ ਹੋਣੀ ਦੇ ਆਪ ਮਾਲਕ ਹਨ, ਉਨ੍ਹਾਂ ਨੂੰ ਸ਼ਾਇਸ ਮਨੁੱਖੀ ਅਧਿਕਾਰ ਕੀ ਹਨ ਅਤੇ ਮਨੁੱਖੀ ਅਧਿਕਾਰ ਦਿਹਾੜੇ ਦੀ ਕੀ ਅਹਿਮੀਅਤ ਹੈ। ਪਰ ਜਿਹੜੀਆਂ ਕੌੰਮਾਂ ਆਪਣੀ ਅਜ਼ਾਦ ਹਸਤੀ ਲਈ ਜੂਝ ਰਹੀਆਂ ਹਨ ਅਤੇ ਜਿੰਨ੍ਹਾਂ ਦੇ ਮਨੁੱਖੀ ਅਧਿਕਾਰ ਹੁਕਮਰਾਨ ਧਿਰਾਂ ਵੱਲੋਂ ਕੁਚਲੇ ਜਾ ਰਹੇ ਹਨ, ਉਹ ਜਾਣਦੀਆਂ ਹਨ ਕਿ ਮਨੁੱਖੀ ਅਧਿਕਾਰ ਕੀ ਹਨ।ਅਤੇ ਉਨ੍ਹਾਂ ਦੇ ਖੋਹੇ ਜਾਂ ਕੁਚਲੇ ਜਾਣ ਦੀ ਚੀਸ ਕੀ ਹੈ।

Read More »

ਭਾਰਤੀ ਮੀਡੀਆ ਵਲੋਂ ਬ੍ਰਿਟਿਸ਼ ਸਿੱਖਾਂ ਦੀਆਂ ਤਸਵੀਰਾਂ ਦਿਖਾ ਕੇ ਅੱਤਵਾਦੀ ਆਖਣਾ ਪੀਲੀ ਪੱਤਰਕਾਰੀ ਦਾ ਨਮੂਨਾ: ਯੁਨਾਈਟਿਡ ਖਾਲਸਾ ਦਲ ਯੂ.ਕੇ.

ਭਾਰਤੀ ਮੀਡੀਆ ਵਲੋਂ ਬ੍ਰਿਟਿਸ਼ ਸਿੱਖਾਂ ਦੀਆਂ ਤਸਵੀਰਾਂ ਦਿਖਾ ਕੇ ਅੱਤਵਾਦੀ ਆਖਣਾ ਪੀਲੀ ਪੱਤਰਕਾਰੀ ਦਾ ਨਮੂਨਾ:  ਯੁਨਾਈਟਿਡ ਖਾਲਸਾ ਦਲ ਯੂ.ਕੇ.

ਭਾਰਤ ਦੇ ਹਿੰਦੂਤਵੀ ਅਤੇ ਫਿਰਕਾਪ੍ਰਸਤ ਮੀਡੀਏ ਵਿੱਚ ਸਿੱਖਾਂ ਨੂੰ ਹਰ ਹੀਲੇ ਅੰਤਰਰਾਸ਼ਟਰੀ ਪੱਧਰ ‘ਤੇ ਬਦਨਾਮ ਕਰਨ ਦੀ ਹੋੜ ਲੱਗੀ ਹੋਈ ਹੈ। ਇਸ ਵਲੋਂ ਹਿੰਦੂਤਵ ਦੀ ਫਿਰਕਾਪ੍ਰਸਤੀ ਵਾਲੀ ਭਗਤੀ ਕਰਦਿਆਂ-ਕਰਦਿਆਂ ਅਜਿਹੀਆਂ ਗੱਲਾਂ ਪ੍ਰਸਾਰਿਤ ਕਰ ਦਿੱਤੀਆਂ ਜਾਂਦੀਆਂ ਹਨ ਜਿਹਨਾਂ ਨੂੰ ਕੋਈ ਅਧਾਰ ਨਹੀਂ ਹੁੰਦਾ ਬਲਕਿ ਸੌ ਫੀਸਦੀ ਝੂਠੀਆਂ ਗੱਪਾਂ ਅਤੇ ਮਨਘੜਤ ਕਹਾਣੀਆਂ ਹੁੰਦੀਆਂ ਹਨ। ਜਿਹਨਾਂ ‘ਤੇ ਕੋਈ ਵੀ ਵਿਆਕਤੀ ਯਕੀਨ ਨਹੀਂ ਕਰ ਸਕਦਾ। ਬਰਤਾਨਵੀ ਨਾਗਰਿਕ ਜਗਤਾਰ ਸਿੰਘ ਜੌਹਲ ਦੀ ਬੇਬੁਨਿਆਦ ਅਤੇ ਨਜਾਇਜ਼ ਗ੍ਰਿਫਤਾਰੀ ਨੂੰ ਸਹੀ ਠਹਿਰਾਉਣ ਲਈ ਇਹ ਪੱਖਪਾਤੀ ਮੀਡੀਆ ਆਏ ਦਿਨ ਨਵੀਂ ਕਹਾਣੀ ਘੜ੍ਹ ਰਿਹਾ ਹੈ।

Read More »

ਫਰੈਂਕਫਰਟ ਵਿੱਚ ਮਨੁੱਖੀ ਅਧਿਕਾਰ ਦਿਹਾੜੇ ‘ਤੇ ਹੋਇਆ ਸਮਾਗਮ

ਫਰੈਂਕਫਰਟ ਵਿੱਚ ਮਨੁੱਖੀ ਅਧਿਕਾਰ ਦਿਹਾੜੇ ‘ਤੇ ਹੋਇਆ ਸਮਾਗਮ

ਮਨੁੱਖੀ ਅਧਿਕਾਰ ਦਿਹਾੜਾ ਸੰਸਾਰ ਭਰ ਵਿੱਚ ਮਨਾਇਆ ਜਾ ਰਿਹਾ ਹੈ। ਉਹ ਕੌਮਾਂ ਜਾਂ ਲੋਕ ਜੋ ਰਾਜ-ਭਾਗ ਦੇ ਮਾਲਕ ਹਨ ਜਾਂ ਆਪਣੀ ਹੋਣੀ ਦੇ ਆਪ ਮਾਲਕ ਹਨ, ਉਨ੍ਹਾਂ ਨੂੰ ਸ਼ਾਇਸ ਮਨੁੱਖੀ ਅਧਿਕਾਰ ਕੀ ਹਨ ਅਤੇ ਮਨੁੱਖੀ ਅਧਿਕਾਰ ਦਿਹਾੜੇ ਦੀ ਕੀ ਅਹਿਮੀਅਤ ਹੈ। ਪਰ ਜਿਹੜੀਆਂ ਕੌੰਮਾਂ ਆਪਣੀ ਅਜ਼ਾਦ ਹਸਤੀ ਲਈ ਜੂਝ ਰਹੀਆਂ ਹਨ ਅਤੇ ਜਿੰਨ੍ਹਾਂ ਦੇ ਮਨੁੱਖੀ ਅਧਿਕਾਰ ਹੁਕਮਰਾਨ ਧਿਰਾਂ ਵੱਲੋਂ ਕੁਚਲੇ ਜਾ ਰਹੇ ਹਨ, ਉਹ ਜਾਣਦੀਆਂ ਹਨ ਕਿ ਮਨੁੱਖੀ ਅਧਿਕਾਰ ਕੀ ਹਨ।ਅਤੇ ਉਨ੍ਹਾਂ ਦੇ ਖੋਹੇ ਜਾਂ ਕੁਚਲੇ ਜਾਣ ਦੀ ਚੀਸ ਕੀ ਹੈ।

Read More »

ਧਾਰਮਿਕ ਅਤੇ ਸਮਾਜ ਸੇਵੀ ਜੱਥੇਬੰਦੀਆਂ ਵੱਲੋਂ ਮਨੁੱਖੀ ਹੱਕਾਂ ਦੀ ਉਲੰਘਣਾਂ ਵਿਰੁੱਧ ਰੋਸ ਮਾਰਚ

ਧਾਰਮਿਕ ਅਤੇ ਸਮਾਜ ਸੇਵੀ ਜੱਥੇਬੰਦੀਆਂ ਵੱਲੋਂ ਮਨੁੱਖੀ ਹੱਕਾਂ ਦੀ ਉਲੰਘਣਾਂ ਵਿਰੁੱਧ ਰੋਸ ਮਾਰਚ

ਪੰਜਾਬ ਵਿੱਚ ਹੋਈ ਅਤੇ ਹੋ ਰਹੀ ਮਨੁੱਖੀ ਹੱਕਾਂ ਦੀ ਉਲੰਘਣਾ ਦੇ ਰੋਸ ਵਜੋ ਧਾਰਮਿਕ ਤੇ ਸਮਾਜਿਕ ਧਿਰਾਂ ਨੇ ਅੱਜ ਬਠਿੰਡਾ ਸ਼ਹਿਰ ਵਿਚ ਕੌਮਾਂਤਰੀ ਮਨੁੱਖੀ ਦਿਵਸ ਦੇ ਮੌਕੇ ‘ਤੇ ਸ਼ਾਂਤਮਈ ਢੰਗ ਨਾਲ ਰੋਸ ਮਾਰਚ ਕੀਤਾ। ਇਹ ਰੋਸ ਮਾਰਚ ਗੁਰਦੁਆਰਾ ਸਿੰਘ ਸਭਾ ਤੋਂ ਸ਼ੁਰੂ ਹੋ ਕੇ ਮਿੰਨੀ ਸਕੱਤਰੇਤ ਪੁੱਜਿਆ। ਦਲ ਖਾਲਸਾ ਅਤੇ ਮਾਲਵਾ ਯੂਥ ਫੈਡਰੇਸ਼ਨ ਦੇ ਆਗੂ ਅਤੇ ਕਾਰਕੁਨ ਅੱਜ ਕਾਫ਼ੀ ਗਿਣਤੀ ਵਿਚ ਇਸ ਮਾਰਚ ਵਿਚ ਸ਼ਾਮਲ ਹੋਏ ਜਦਕਿ ਸ਼ਹਿਰ ਦੀਆਂ ਦਰਜਨਾਂ ਧਿਰਾਂ ਦੇ ਕਾਰਕੁਨਾਂ ਨੇ ਵੀ ਸ਼ਮੂਲੀਅਤ ਕੀਤੀ।

Read More »

ਸਿਆਟਲ ਅਤੇ ਨੇੜੇ ਦੇ ਗੁਰਦੁਆਰਾ ਕਮੇਟੀਆਂ ਨੇ ਦਸ਼ਮੇਸ਼ ਪਿਤਾ ਦਾ ਪ੍ਰਕਾਸ਼ ਦਿਹਾੜਾ 5 ਜਨਵਰੀ ਨੂੰ ਮਨਾਉਣ ਦਾ ਫੈਸਲਾ ਕੀਤਾ

ਸਿਆਟਲ ਅਤੇ ਨੇੜੇ ਦੇ ਗੁਰਦੁਆਰਾ ਕਮੇਟੀਆਂ ਨੇ ਦਸ਼ਮੇਸ਼ ਪਿਤਾ ਦਾ ਪ੍ਰਕਾਸ਼ ਦਿਹਾੜਾ 5 ਜਨਵਰੀ ਨੂੰ ਮਨਾਉਣ ਦਾ ਫੈਸਲਾ ਕੀਤਾ

ਸਿੱਖਾਂ ਦੇ ਨਿਆਰੇਪਾਨ ਦੇ ਜ਼ਾਮਣ ਮੂਲ ਨਾਨਕਸ਼ਾਹੀ ਕੈਲੰਡਰ ਨੂੰ ਸ਼੍ਰੋਮਣੀ ਕਮੇਟੀ ਅਤੇ ਸੰਤ ਸਮਾਜ ਵੱਲੋਂ ਰੱਦ ਕੀਤੇ ਜਾਣ ਤੋਂ ਬਾਅਦ ਕੌਮ ਵਿੱਚ ਇਤਿਹਾਸਕ ਦਿਹਾੜਿਆਂ ਦੀਆਂ ਤਰੀਕਾਂ ਪ੍ਰਤੀ ਭੰਬਲਭੂਸਾ ਪੈਦਾ ਹੋ ਗਿਆ ਹੈ।ਛੋਟੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ ਅਤੇ ਦਸ਼ਮੇਸ਼ ਪਿਤਾ ਦੇ ਪ੍ਰਕਾਸ਼ ਦਿਹਾੜੇ ਦਾ 25 ਦਸੰਬਰ ਨੂੰ ਆਉਣ ਨਾਲ ਸਿੱਖ ਸੰਗਤ ਦੁਬਿਧਾ ਵਿੱਚ ਹੈ ਕਿ ਸ਼ਹੀਦੀ ਦਿਹਾੜਾ ਅਤੇ ਪ੍ਰਕਾਸ਼ ਦਿਹਾੜਾ ਕੌਮ ਇੱਕੋ ਦਿਨ ਕਿਵੇ ਮਨਾਵੇ।

Read More »

ਜੱਲਿਆਂਵਾਲਾ ਬਾਗ ਕਤਲੇਆਮ ‘ਤੇ ਬਰਤਾਨੀਆ ਨੇ ਮਾਫੀ ਮੰਗਣ ਤੋਂ ਟਾਲਾ ਵੱਟਿਆ

ਜੱਲਿਆਂਵਾਲਾ ਬਾਗ ਕਤਲੇਆਮ ‘ਤੇ ਬਰਤਾਨੀਆ ਨੇ ਮਾਫੀ ਮੰਗਣ ਤੋਂ ਟਾਲਾ ਵੱਟਿਆ

ਬਰਤਾਨੀਆ ਸਰਕਾਰ ਨੇ 1919 ਦੇ ਜੱਲ੍ਹਿਆਂਵਾਲਾ ਬਾਗ਼ ਕਤਲੇਆਮ ਬਾਰੇ ਸਰਕਾਰੀ ਤੌਰ ’ਤੇ ਮੁਆਫ਼ੀ ਮੰਗਣ ਦੇ ਦਿੱਤੇ ਸੱਦੇ ਨੂੰ ਟਾਲਦਿਆਂ ਕਿਹਾ ਕਿ ਸਰਕਾਰ ਬਰਤਾਨਵੀ ਇਤਿਹਾਸ ਦੇ ਇਸ ਬੇਹੱਦ ਸ਼ਰਮਨਾਕ ਕਾਰੇ ਦੀ ਪਹਿਲਾਂ ਹੀ ਢੁਕਵੀਂ ਨਿਖੇਧੀ ਕਰ ਚੁੱਕੀ ਹੈ। ਬਰਤਾਨੀਆ ਦੇ ਵਿਦੇਸ਼ ਮੰਤਰਾਲੇ ਦਾ ਇਹ ਬਿਆਨ ਸਾਦਿਕ ਖ਼ਾਨ ਦੇ ਕੱਲ੍ਹ ਅੰਮ੍ਰਿਤਸਰ ਦੌਰੇ ਮਗਰੋਂ ਆਇਆ।

Read More »
Scroll To Top