Home / Author Archives: webmaster (page 20)

Author Archives: webmaster

Feed Subscription

ਸਿੱਖ ਇਤਿਹਾਸ ਦੇ ਡੂੰਘੇ ਜ਼ਖ਼ਮਾਂ ਦੀ ਗਵਾਹ ਮੁੱਦਕੀ ਦੀ ਜੰਗ

ਸਿੱਖ ਇਤਿਹਾਸ ਦੇ ਡੂੰਘੇ ਜ਼ਖ਼ਮਾਂ ਦੀ ਗਵਾਹ ਮੁੱਦਕੀ ਦੀ ਜੰਗ

ਜ਼ਿਲ੍ਹਾ ਫਿਰੋਜ਼ਪੁਰ ਦਾ ਕਸਬਾ ਮੁੱਦਕੀ ਜੋ ਕਿ ਫਰੀਦਕੋਟ-ਅੰਮਿ੍ਤਸਰ ਜੀ. ਟੀ. ਰੋਡ ਉੱਪਰ ਸਥਿਤ ਹੈ, ਆਪਣੇ ਸੀਨੇ ਵਿਚ ਸਿੱਖ ਰਾਜ ਦੇ ਅੰਤਲੇ ਦਿਨਾਂ ਦਾ ਡੂੰਘਾ ਦਰਦ ਲੁਕੋਈ ਬੈਠਾ ਹੈ ।ਇਸ ਦੀ ਧਰਤੀ ਅੱਜ ਵੀ ਆਪਣੇ ਪੰਜਾਬੀ ਪੁੱਤਰਾਂ (ਸਿੱਖ ਸੈਨਿਕਾਂ) ਦੇ ਡੁੱਲ੍ਹੇ ਮਣਾਂਮੂੰਹੀ ਖੂਨ ਦੀ ਗਵਾਹੀ ਭਰਦੀ ਹੈ ।ਇਸ ਧਰਤੀ ਦਾ ਜ਼ਰਾ-ਜ਼ਰਾ ਯੋਧਿਆਂ ਦੇ ਖੂਨ ਨਾਲ ਸਿੰਜਿਆ ਪਿਆ ਹੈ, ਜਿਨ੍ਹਾਂ ਨੇ ਬੇਗਾਨਿਆਂ (ਫਰੰਗੀਆਂ) ਤੋਂ ਆਪਣੇ ਦੇਸ਼ ਪੰਜਾਬ ਦੀ ਹੋਂਦ, ਆਪਣੇ ਸੱਭਿਆਚਾਰ, ਮਾਣ-ਸਨਮਾਨ ਨੂੰ ਬਚਾਉਣ ਲਈ ਆਖਰੀ ਦਮ ਤੱਕ ਤਲਵਾਰਾਂ-ਖੰਡੇ ਖੜਕਾਏ ਅਤੇ ਦੇਸ਼ ਤੋਂ ਕੁਰਬਾਨ ਹੋ ਕੇ ਸਦਾ ਲਈ ਅਮਰ ਹੋ ਗਏ ।

Read More »

ਪੰਜਾਬ ਐਂਡ ਸਿੰਧ ਬੈਂਕ ਦੀ ਹੋਂਦ ਕਾਇਮ ਰੱਖਣ ਲਈ ਦਿੱਲੀ ਕਮੇਟੀ ਸੰਗਤਾਂ ਦੇ ਸਹਿਯੋਗ ਨਾਲ ਲਹਿਰ ਖੜੀ ਕਰੇਗੀ

ਪੰਜਾਬ ਐਂਡ ਸਿੰਧ ਬੈਂਕ ਦੀ ਹੋਂਦ ਕਾਇਮ ਰੱਖਣ ਲਈ ਦਿੱਲੀ ਕਮੇਟੀ ਸੰਗਤਾਂ ਦੇ ਸਹਿਯੋਗ ਨਾਲ ਲਹਿਰ ਖੜੀ ਕਰੇਗੀ

ਭਾਰਤ ਦੀ ਹਿੰਦੂਵਾਦੀ ਮੋਦੀ ਸਰਕਾਰ ਦੁਆਰਾ ਸਿੱਖਾਂ ਵੱਲੋਂ ਸ਼ੁਰੂ ਕੀਤੇ ਪੰਜਾਬ ਐਂਡ ਸਿੰਧ ਬੈਂਕ ਦੇ ਵਜੂਦ ਨੂੰ ਖਤਮ ਕਰਨ ਤੋਂ ਰੋਕਣ ਲਈ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸੰਗਤ ਅਤੇ ਸਿੰਘ ਸਭਾ ਗੁਰਦੁਆਰਿਆਂ ਦੇ ਸਹਿਯੋਗ ਨਾਲ ਲੋਕ ਲਹਿਰ ਖੜ੍ਹੀ ਕਰਨ ਦਾ ਫੈਸਲਾ ਲਿਆ ਹੈ।

Read More »

ਟੈਗੋਰ ਥੀਏਟਰ ਚੰਡੀਗੜ੍ਹ ਵਿਖੇ ਪੰਜਾਬੀ ਭਾਸ਼ਾ ਨੂੰ ਸਨਮਾਨਯੋਗ ਥਾਂ ਦੇ ਕੇ ਪਹਿਲਕਦਮੀ ਕੀਤੀ

ਟੈਗੋਰ ਥੀਏਟਰ ਚੰਡੀਗੜ੍ਹ ਵਿਖੇ ਪੰਜਾਬੀ ਭਾਸ਼ਾ ਨੂੰ ਸਨਮਾਨਯੋਗ ਥਾਂ ਦੇ ਕੇ ਪਹਿਲਕਦਮੀ ਕੀਤੀ

ਚੰਡੀਗੜ੍ਹ ਪੰਜਾਬੀ ਮੰਚ ਵਲੋਂ ਆਪਣੇ ਸਹਿਯੋਗੀ ਸੰਗਠਨ ਨਾਲ ਚੰਡੀਗੜ੍ਹ 'ਚ ਪੰਜਾਬੀ ਭਾਸ਼ਾ ਦੀ ਬਹਾਲੀ ਤੱਕ ਸੰਘਰਸ਼ ਦਾ ਅਹਿਦ ਕੀਤਾ ਹੋਇਆ ਹੈ ਤੇ ਇਸ ਸਬੰਧੀ 1 ਨਵੰਬਰ 2017 ਨੂੰ ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਵੀ.ਪੀ. ਸਿੰਘ ਬਦਨੌਰ ਨੂੰ ਇਕ ਮੰਗ ਪੱਤਰ ਸੌਾਪ ਕੇ ਚੰਡੀਗੜ੍ਹ 'ਚ ਪੰਜਾਬੀ ਭਾਸ਼ਾ ਨੂੰ ਬਣਦਾ ਮਾਨ ਦੇਣ ਦੀ ਗੱਲ ਕੀਤੀ ਗਈ, ਜਿਸ 'ਤੇ ਰਾਜਪਾਲ ਵਲੋਂ ਵਫ਼ਦ ਨੂੰ 2 ਮਹੀਨੇ ਦੇ ਅੰਦਰ ਇਸ 'ਤੇ ਫ਼ੈਸਲਾ ਲੈਣ ਲਈ ਭਰੋਸਾ ਦਿਵਾਇਆ ਗਿਆ ਹੈ ਪਰ ਦੂਜੇ ਪਾਸੇ ਟੈਗੋਰ ਥੀਏਟਰ ਸੁਸਾਇਟੀ ਨੇ ਉਨ੍ਹਾਂ ਤਹਿਤ ਟੈਗੋਰ ਥੀਏਟਰ ਵਿਖੇ ਪੰਜਾਬੀ ਭਾਸ਼ਾ ਨੂੰ ਇਕ ਸਨਮਾਨਯੋਗ ਥਾਂ ਦੇ ਕੇ ਪਹਿਲਕਦਮੀ ਕੀਤੀ ਹੈ ।

Read More »

ਸਤਲੁਜ਼-ਜਮੁਨਾ ਨਹਿਰ ਦੀ ਉਸਾਰੀ ਦੇ ਮਾਮਲੇ ‘ਤੇ ਇਨੈਲੋ ਨੇ ਕੇਂਦਰ ਨੂੰ ਦਿੱਤਾ ਅਲਟੀਮੇਟਮ

ਸਤਲੁਜ਼-ਜਮੁਨਾ ਨਹਿਰ ਦੀ ਉਸਾਰੀ ਦੇ ਮਾਮਲੇ ‘ਤੇ ਇਨੈਲੋ ਨੇ ਕੇਂਦਰ ਨੂੰ ਦਿੱਤਾ ਅਲਟੀਮੇਟਮ

ਪੰਜਾਬ ਦੇ ਦਰਿਆਈ ਪਾਣੀਆਂ ‘ਤੇ ਡਾਕਾ ਮਾਰਨ ਵਾਲੀ ਸਤਲੁਜ਼-ਜਮੁਨਾ ਨਹਿਰ ਦੀ ਉਸਾਰੀ ਲਈ ਹਰਿਆਣਾ ਦੀ ਪ੍ਰਮੁੱਖ ਵਿਰੋਧੀ ਪਾਰਟੀ ਇੰਡੀਅਨ ਨੈਸ਼ਨਲ ਲੋਕ ਦਲ (ਇਨੈਲੋ) ਨੇ ਮੁੜ ਸੰਘਰਸ਼ ਦਾ ਬਿਗਲ ਵਜਾਉਣ ਦਾ ਐਲਾਨ ਕੀਤਾ ਹੈ।

Read More »

ਹੋਂਦ ਚਿੱਲੜ ਸਿੱਖ ਕਤਲੇਆਮ ਦੀ ਯਾਦ ਵਿੱਚ ਸਮਾਗਮ ਕੱਲ ਹੋਵੇਗਾ

ਹੋਂਦ ਚਿੱਲੜ ਸਿੱਖ ਕਤਲੇਆਮ ਦੀ ਯਾਦ ਵਿੱਚ ਸਮਾਗਮ ਕੱਲ ਹੋਵੇਗਾ

ਭਾਰਤੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਨਵੰਬਰ 1984 ਦੇ ਹੋਂਦ ਚਿਲੜ ਕਾਂਡ ਵਿਚ ਜਨੂੰਨੀ ਹਿੰਦੂਵਾਦੀ ਭੀੜ ਵਲੋਂ 32 ਸਿੱਖਾਂ ਨੂੰ ਸ਼ਹੀਦ ਕਰ ਦਿੱਤਾ ਗਿਆ ਸੀ, ਦੀ ਯਾਦ ਵਿਚ 31 ਦਸੰਬਰ ਨੂੰ ਸਵੇਰੇ 9 ਵਜੇ ਹੋਂਦ ਚਿਲੜ ਤਾਲਮੇਲ ਕਮੇਟੀ ਵਲੋਂ ਇਸੇ ਪਿੰਡ ਵਿਚ ਸਮਾਗਮ ਕੀਤਾ ਜਾ ਰਿਹਾ ਹੈ ।

Read More »

ਕੈਪਟਨ ਸਰਕਾਰ ਵੱਲੋਂ ਖਾਲਸਾ ਸਾਜਣਾ ਦਿਹਾੜੇ ਦੀ ਛੁੱਟੀ ਰੱਦ ਕਰਨ ਦੀ ਸਿੱਖ ਕੋਆਰਡੀਨੇਸ਼ਨ ਕਮੇਟੀ ਅਮਰੀਕਾ ਵੱਲੋਂ ਨਿਖੇਧੀ

ਕੈਪਟਨ ਸਰਕਾਰ ਵੱਲੋਂ ਖਾਲਸਾ ਸਾਜਣਾ ਦਿਹਾੜੇ ਦੀ ਛੁੱਟੀ ਰੱਦ ਕਰਨ ਦੀ ਸਿੱਖ ਕੋਆਰਡੀਨੇਸ਼ਨ ਕਮੇਟੀ ਅਮਰੀਕਾ ਵੱਲੋਂ ਨਿਖੇਧੀ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ’ਤੇ ਸਿੱਖ ਵਿਰੋਧੀ ਹੋਣ ਦਾ ਦੋਸ਼ ਲਾਉਂਦਿਆਂ ਅਮਰੀਕਾ ਦੀਆਂ 85 ਗੁਰਦੁਆਰਾ ਪ੍ਰਬੰਧਕ ਕਮੇਟੀਆਂ ਤੇ ਸਿੱਖ ਜਥੇਬੰਦੀਆਂ ਦੀ ਬਣੀ ਸਾਂਝੀ ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ (ਯੂਐਸਏ) ਨੇ ਕਿਹਾ ਕਿ ਪੰਜਾਬ ਸਰਕਾਰ ਨੇ ਐਲਾਨ ਕੀਤੀਆਂ ਸਾਲਾਨਾ ਛੁੱਟੀਆਂ ਦੀ ਸੂਚੀ ਵਿੱਚੋਂ ਖ਼ਾਲਸਾ ਸਾਜਨਾ ਦਿਵਸ (ਵਿਸਾਖੀ) ਦੀ ਪ੍ਰਵਾਨਿਤ ਛੁੱਟੀ ਖ਼ਤਮ ਕਰਕੇ ਇਸ ਨੂੰ ਰਾਖਵੀਆਂ ਛੁੱਟੀਆਂ ਵਿਚ ਸ਼ਾਮਲ ਕਰ ਦਿੱਤਾ।

Read More »

ਬਾਦਲ ਦਲ ਧਰਮ ਯੁੱਧ ਮੋਰਚੇ ਨੂੰ ਇਤਿਹਾਸ ਵਿੱਚੋਂ ਮਨਫੀ ਕਰਨ ਦਾ ਘੋਰ ਅਪਰਾਧ ਕਰ ਰਿਹਾ ਹੈ: ਖਾਲੜਾ ਮਿਸ਼ਨ

ਬਾਦਲ ਦਲ ਧਰਮ ਯੁੱਧ ਮੋਰਚੇ ਨੂੰ ਇਤਿਹਾਸ ਵਿੱਚੋਂ ਮਨਫੀ ਕਰਨ ਦਾ ਘੋਰ ਅਪਰਾਧ ਕਰ ਰਿਹਾ ਹੈ: ਖਾਲੜਾ ਮਿਸ਼ਨ

ਪੰਜਾਬ ਵਿੱਚ ਮਨੁੱਖੀ ਹੱਕਾਂ ਦੀ ਹੋਈ ਉਲੰਘਣਾ ਦੇ ਮਾਮਲੇ ‘ਤੇ ਸੰਘਰਸ਼ ਕਰ ਰਹੀ ਖਾਲੜਾ ਮਿਸ਼ਨ ਆਰਗੇਨਾਈਜੇਸ਼ਨ ਦੇ ਮੀਤ ਪ੍ਰਧਾਨ ਵਿਰਸਾ ਸਿੰਘ ਬਹਿਲਾ, ਸਪੋਕਸਮੈਨ ਸਤਵਿੰਦਰ ਸਿੰਘ ਪਲਾਸੌਰ, ਪ੍ਰਚਾਰ ਸਕੱਤਰ ਪ੍ਰਵੀਨ ਕੁਮਾਰ, ਕੇਂਦਰੀ ਕਮੇਟੀ ਮੈਂਬਰ ਸਤਵੰਤ ਸਿੰਘ ਮਾਣਕ ਅਤੇ ਪੰਜਾਬ ਮਨੁੱਖੀ ਅਧਿਕਾਰ ਸੰਗਠਨ ਦੇ ਡਿਪਟੀ ਚੇਅਰਮੈਨ ਕ੍ਰਿਪਾਲ ਸਿੰਘ ਰੰਧਾਵਾ ਨੇ ਕਿਹਾ ਕਿ ਪੰਜਾਬ ਅੰਦਰ ਜੰਗਲ ਦਾ ਰਾਜ ਹੈ ਅਤੇ ਕਾਨੂੰਨ ਦਾ ਰਾਜ ਤੇ ਹਲੇਮੀ ਰਾਜ ਦੀ ਕਾਇਮੀ ਤੋਂ ਬਿਨ੍ਹਾਂ ਮਨੁੱਖਤਾ ਦਾ ਭਲਾ ਨਹੀ ਹੋ ਸਕਦਾ।

Read More »

ਕੀ ਸਿੱਖ ਹਾਲੇ ਵੀ ਆਪਣੇ ਆਪ ਨੂੰ ਆਜ਼ਾਦ ਮੰਨਦੇ ਹਨ…?

ਕੀ ਸਿੱਖ ਹਾਲੇ ਵੀ ਆਪਣੇ ਆਪ ਨੂੰ ਆਜ਼ਾਦ ਮੰਨਦੇ ਹਨ…?

ਕੀ ਸਿੱਖ ਇਸ ਦੇਸ਼ ’ਚ ਅਜ਼ਾਦ ਸ਼ਹਿਰੀ ਅਖਵਾ ਸਕਦੇ ਹਨ? ਭਾਵੇਂ ਕਿ ਇਹ ਸੁਆਲ ਜਿਸ ਦਿਨ ਤੋਂ ਇਹ ਦੇਸ਼ ਅਜ਼ਾਦ ਹੋ ਕੇ ‘ਹਿੰਦੁਸਤਾਨ’ ਬਣਿਆ ਹੈ, ਉਸ ਦਿਨ ਤੋਂ ਹੀ ਸਿਰੀ ਚੁੱਕੀ ਖੜਾ ਹੈ ਅਤੇ ਇਸ ਸੁਆਲ ਦਾ ਜਵਾਬ ਲੈਣ ਲਈ ਇਸ ਦੇਸ਼ ਦੀ ਅਜ਼ਾਦੀ ਲਈ 85 ਫ਼ੀਸਦੀ ਕੁਰਬਾਨੀਆਂ ਕਰਨ ਵਾਲੀ ਕੌਮ ਨੂੰ ‘ਅੱਤਵਾਦੀ’ ਦੇ ਫੱਟੇ ਤੱਕ ਦਾ ਸਫ਼ਰ ਕਰਨਾ ਪਿਆ। ਪ੍ਰੰਤੂ ਇਸ ਸੁਆਲ ਦਾ ਜਵਾਬ ਸਮੇਂ ਦੇ ਹਾਕਮਾਂ ਨੇ ਚਾਹੇ ਉਹ ਕਿਸੇ ਵੀ ਰੰਗ ’ਚ ਰੰਗੇ ਹੋਣ, ਕਦੇ ਨਹੀਂ ਦਿੱਤਾ ਅਤੇ ਨਾ ਹੀ ਭਵਿੱਖ ’ਚ ਦੇਣਗੇ।

Read More »

ਬਰਗਾੜੀ ਦੀ ਬੇਬਾਕੀ ਤੋਂ ਮਥਰਾ ਦੇ ਮੌਨ ਤੀਕ ਦਾ ਸਫ਼ਰ

ਬਰਗਾੜੀ ਦੀ ਬੇਬਾਕੀ ਤੋਂ ਮਥਰਾ ਦੇ ਮੌਨ ਤੀਕ ਦਾ ਸਫ਼ਰ

ਉਤਰ ਪ੍ਰਦੇਸ਼ ਦੇ ਇਤਿਹਾਸਕ ਸ਼ਹਿਰ ਮਥਰਾ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਦਾ ਨਿਰਾਦਰ ਕਰਨ ਉਪਰੰਤ,ਜਿੰਮੇਵਾਰ ਅਧਿਕਾਰੀਆਂ ਵਲੋਂ ਦੋਸ਼ੀ ਨੂੰ ਬਚਾਉਣ ਅਤੇ ਘਟਨਾ ਨੂੰ ਦਬਾਉਣ ਲਈ ਡੇਢ ਮਹੀਨੇ ਦਾ ਸਮਾਂ ਲਗਾ ਦਿੱਤਾ ਗਿਆ।ਇਸ ਸ਼ਰਮਨਾਕ ਤੇ ਨਿੰਦਣਯੋਗ ਕਾਰੇ ਦੀ ਕਨਸੋਅ ਪੰਜਾਬ ਦੇ ਕੁਝ ਜਾਇਆਂ ਨੂੰ ਮਿਲੀ ਤਾਂ ਇਹ ਸਰੂਪ ਪੰਜਾਬ ਪਹੁੰਚ ਸਕਿਆ।ਸਿੱਖੀ ਦੇ ਅਖੌਤੀ ਅਲੰਬਰਦਾਰਾਂ ਦੇ ਜਮਘੱਟ ਵਿੱਚ ਅਜੇ ਵੀ ਖਾਮੋਸ਼ੀ ਹੈ ।ਮਤੈ ਕੋਈ ਹਲੂਣ ਕੇ ਜਗਾ ਨਾ ਦੇਵੇ ਢਾਈ ਸਾਲ ਪਹਿਲਾਂ ਜਾਗੀ ਜਮੀਰ ਨੂੰ।ਸਮਝ ਤੋਂ ਬਾਹਰ ਹੈ ਕਿ ਜਿਸ ਗੁਰੂ ਅਤੇ ਉਸਦੇ ਸ਼ਬਦ ਉਪਦੇਸ਼ ਨੂੰ ਹਾਜਰ ਨਾਜਰ ਸ਼ਬਦ ਗੁਰੂ ਕਹਿ ਕੇ ਨਤਮਸਤਕ ਹੋਣ ਦਾ ਉਪਦੇਸ਼ ਪਿਛਲੀਆਂ ਕਈ ਪੀੜੀਆਂ ਤੋਂ ਦੇਣ ਦਾ ਦਾਅਵਾ ਕਰਨ ਵਾਲੇ ਲੋਕ ਕਿਸ ਗੁਰੂ ਦੇ ਮੁਰੀਦ ਹੋਣ ਦਾ ਦਾਅਵਾ ਕਰਦੇ ਹਨ ।

Read More »

ਮਾਲੇਗਾਂਓੁ ਬੰਬ ਧਮਾਕਿਆਂ ਦੇ ਮਾਮਲੇ ਵਿੱਚ ਸਾਧਵੀ ਪ੍ਰਗਿਆ ਕਰਨਲ ਪੁਰੋਹਿਤ ‘ਤੇ ਕੇਸ ਚੱਲਦਾ ਰਹਿਣ ਦੇ ਹੁਕਮ

ਮਾਲੇਗਾਂਓੁ ਬੰਬ ਧਮਾਕਿਆਂ ਦੇ ਮਾਮਲੇ ਵਿੱਚ ਸਾਧਵੀ ਪ੍ਰਗਿਆ ਕਰਨਲ ਪੁਰੋਹਿਤ ‘ਤੇ ਕੇਸ ਚੱਲਦਾ ਰਹਿਣ ਦੇ ਹੁਕਮ

ਮਾਲੇਗਾਂਓੁ ਬੰਬ ਧਮਾਕਿਆਂ ਦੇ ਮਾਮਲੇ ਦੀ ਸੁਣਵਾਈ ਕਰ ਰਹੀ ਕੌਮੀ ਜਾਂਚ ਏਜੰਸੀ (ਐਨਆਈਏ) ਦੀ ਵਿਸ਼ੇਸ਼ ਅਦਾਲਤ ਨੇ ਮੁਲਜ਼ਮ ਸਾਧਵੀ ਪ੍ਰਗਿਆ ਸਿੰਘ ਠਾਕੁਰ, ਲੈਫਟੀਨੈਂਟ ਕਰਨਲ ਪ੍ਰਸਾਦ ਪੁਰੋਹਿਤ ਤੇ ਛੇ ਹੋਰਨਾਂ ਦੀ ਦੋਸ਼ਾਂ ਤੋਂ ਬਰੀ ਕਰਨ ਦੀ ਅਪੀਲ ਨੂੰ ਰੱਦ ਕਰਦਿਆਂ ਉਨ੍ਹਾਂ ਖ਼ਿਲਾਫ਼ ਸਾਜ਼ਿਸ਼ ਘੜਨ ਤੇ ਕਤਲ ਸਮੇਤ ਹੋਰਨਾਂ ਧਾਰਾਵਾਂ ਤਹਿਤ ਕੇਸ ਚਲਦਾ ਰੱਖਣ ਦੇ ਹੁਕਮ ਕੀਤੇ ਹਨ।

Read More »
Scroll To Top