Home / Author Archives: webmaster (page 2)

Author Archives: webmaster

Feed Subscription

ਵਰਲਡ ਸਿੱਖ ਪਾਰਲੀਮੈਂਟ ਬਣਾਉਣ ਲਈ ਸਮੂਹ ਕੌਮ ਪ੍ਰਸਤ ਸ਼ਖਸੀਅਤਾ ਅੱਗੇ ਆਉਣ: ਭਾਈ ਹਵਾਰਾ

ਵਰਲਡ ਸਿੱਖ ਪਾਰਲੀਮੈਂਟ ਬਣਾਉਣ ਲਈ ਸਮੂਹ ਕੌਮ ਪ੍ਰਸਤ ਸ਼ਖਸੀਅਤਾ ਅੱਗੇ ਆਉਣ: ਭਾਈ ਹਵਾਰਾ

  ਚੰਡੀਗੜ੍ਹ: ਸਰਬੱਤ ਖਾਲਸਾ ਵੱਲੋਂ ਥਾਪੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਜਗਤਾਰ ਸਿੰਘ ਹਵਾਰਾ ਨੇ ਸਮੁੱਚੀ ਸਿੱਖ ਕੌਮ ਨੂੰ ਅਪੀਲ ਕੀਤੀ ਹੈ ਕਿ ਵਰਲਡ ਸਿੱਖ ਪਾਰਲੀਮੈਂਟ ਬਣਾਉਣ ਲਈ ਸਮੂਹ ਸਿੱਖ ਕੌਮ ਪ੍ਰਸਤ ਸ਼ਖਸੀਅਤਾ ਅੱਗੇ ਆਉਣ । ਭਾਈ ਹਵਾਰਾ ਵੱਲੋਂ ...

Read More »

ਨਾਭਾ ਜੇਲ ਅਧਿਕਾਰੀਆਂ ਨੇ ਵਕੀਲਾਂ ਨੂੰ ਬੰਦੀ ਸਿੰਘਾਂ ਨਾਲ ਮੁਲਾਕਾਤ ਤੋਂ ਰੋਕਿਆ : ਵਕੀਲ ਬੈਂਸ

ਨਾਭਾ ਜੇਲ ਅਧਿਕਾਰੀਆਂ ਨੇ ਵਕੀਲਾਂ ਨੂੰ ਬੰਦੀ ਸਿੰਘਾਂ ਨਾਲ ਮੁਲਾਕਾਤ ਤੋਂ ਰੋਕਿਆ : ਵਕੀਲ ਬੈਂਸ

ਪੰਜਾਬ ਦੀ ਅਤਿ ਸੁਰੱਖਿਆ ਜੇਲ ਨਾਭਾ ਦੇ ਜੇਲ ਅਧਿਕਾਰੀਆਂ ਨੇ ਹਾਈ ਕੋਰਟ ਦੇ ਵਕੀਲਾਂ ਨੂੰ ਜੇਲ ਵਿੱਚ ਬੰਦ ਬੰਦੀ ਸਿੰਘਾਂ ਨਾਲ ਮੁਲਾਕਾਤ ਕਰਵਾਉਣ ਤੋਂ ਸਾਫ ਨਾਂਹ ਕਰ ਦਿੱਤੀ ਅਤੇ ਉਨਾਂ ਨੂੰ ਕਾਫੀ ਖੱਜਲ ਖੁਆਰੀ ਤੋਂ ਬਾਅਦ ਬਿਨਾਂ ਮੁਲਾਕਾਤ ਕੀਤੇ ਵਾਪਸ ਮੁੜਨਾ ਪਿਆ। ਇਸ ਸਬੰਧੀ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਨਾਮਵਰ ਵਕੀਲ ਰਾਜਵਿੰਦਰ ਸਿੰਘ ਬੈਂਸ ਨੇ ਦਸਿਆ ਕਿ ਬੀਤੇ ਦਿਨੀ ਉਹ ਆਪ, ਵਕੀਲ ਦਸਵੀਰ ਸਿੰਘ ਡੱਲੀ ਅਤੇ ਵਕੀਲ ਕੁਲਵਿੰਦਰ ਕੌਰ ਨੇ ਨਾਭਾ ਜੇਲ ਵਿੱਚ ਬੰਦ ਆਪਣੇ ਮੁਅਕੱਲਾਂ ਨਾਲ ਮੁਲਾਕਾਤ ਕਰਨ ਲਈ ਜਦੋਂ ਜੇਲ ਅਧਿਕਾਰੀਆਂ ਨਾਲ ਗੱਲ ਕੀਤੀ ਤਾਂ ਉਨਾਂ ਮੁਲਾਕਾਤ ਕਰਵਾਉਣ ਤੋਂ ਸਾਫ ਨਾਂਹ ਕਰ ਦਿੱਤੀ ਅਤੇ ਜੇਲ ਸੁਪਰਡੈਂਟ ਨੇ ਆਪ ਵੀ ਗੱਲ ਕਰਨ ਤੋਂ ਇਨਕਾਰ ਕਰ ਦਿੱਤਾ।

Read More »

ਪੰਜਾਬ ਸਕੂਲ ਸਿੱਖਿਆ ਬੋਰਡ ਨੇ ਬਾਰਵੀਂ ਦੀ ਇਤਿਹਾਸ ਦੀ ਕਿਤਾਬ ‘ਚੋਂ ਗੁਰੂਆਂ ਦਾ ਇਤਿਹਾਸ ਕੱਢਿਆ

ਪੰਜਾਬ ਸਕੂਲ ਸਿੱਖਿਆ ਬੋਰਡ ਨੇ ਬਾਰਵੀਂ ਦੀ ਇਤਿਹਾਸ ਦੀ ਕਿਤਾਬ ‘ਚੋਂ ਗੁਰੂਆਂ ਦਾ ਇਤਿਹਾਸ ਕੱਢਿਆ

ਸਿੱਖਾਂ ਨੂੰ ਪੰਜਾਬ ਤੋਂ ਬਾਹਰ ਅਤੇ ਵਿਦੇਸ਼ੀ ਧਰਤੀ ‘ਤੇ ਮੁਸ਼ਕਲਾਂ ਆਉਣ ਤਾਂ ਗੱਗ ਸਾਹਮਣੇ ਆਉਦੀ ਹੈ, ਪਰ ਪੰਜਾਬ ਦੀ ਧਰਤੀ ‘ਤੇ ਉਸ ਨਾਲ ਬੇਗਾਨਗੀ ਭਰਿਆ ਸਲੂਕ ਹੋਵੇ ਤਾਂ ਗੱਲ ਜਰਨੀ ਔਖੀ ਹੋ ਜਾਂਦੀ ਹੈ। ਪੰਜਾਬ ਦੇ ਸਿੱਖਿਆ ਬੋਰਡ ਨੇ ਪੰਜਾਬ ਦੀ ਇਹ ਜਿਮੇਵਾਰੀ ਹੈ ਕਿ ਉਹ ਵਿਦਿਆਰਥੀਆਂ ਨੂੰ ਪੰਜਾਬ ਦੇ ਸ਼ਾਨਾਮੱਤੇ ਇਤਿਹਾਸ ਅਤੇ ਗੁਰੁ ਸਾਹਿਬਾਨ ਦੀਆਂ ਸਿੱਖਿਆਂਵਾਂ ਬਾਰੇ ਜਾਣੂ ਕਰਵਾਵੇ, ਪਰ ਜੇਕਰ ਉਹ ਸਿੱਖ ਇਤਿਹਾਸ ਨਾਲ ਸਬੰਧਿਤ ਹਿੱਸੇ ਨੂੰ ਬਾਹਰ ਕੱਢ ਮਾਰੇ ਤਾਂ ਬੋਰਡ ਖਿਲਾਫ ਸਿੱਖਾਂ ਵਿੱਚ ਨਾਰਾਜ਼ਗੀ ਪੈਦਾ ਹੋਣਾ ਸੁਭਾਵਿਕ ਹੈ।

Read More »

ਸਾਇਕਲ ਫੈਡਰੇਸ਼ਨ ਆੱਫ ਇੰਡੀਆ ਦੀ ਦਸਤਾਰ ਮਾਮਲੇ ’ਚ ਕੋਈ ਭੂਮਿਕਾ ਨਹੀਂ : ਜੀ.ਕੇ.

ਸਾਇਕਲ ਫੈਡਰੇਸ਼ਨ ਆੱਫ ਇੰਡੀਆ ਦੀ ਦਸਤਾਰ ਮਾਮਲੇ ’ਚ ਕੋਈ ਭੂਮਿਕਾ ਨਹੀਂ : ਜੀ.ਕੇ.

ਸੋਸ਼ਲ ਮੀਡੀਆ ’ਤੇ ਸਿੱਖ ਸਾਇਕਲਿਸ਼ਟ ਜਗਦੀਪ ਸਿੰਘ ਪੁਰੀ ਨੂੰ ਦਸਤਾਰ ਸਣੇ ਸਾਇਕਲ ਮੁਕਾਬਲਿਆਂ ’ਚ ਹਿੱਸਾ ਨਾ ਲੈਣ ਦਾ ਜਿੰਮੇਵਾਰ ਸਾਇਕਲ ਫੈਡਰੇਸ਼ਨ ਆੱਫ ਇੰਡੀਆ ਨੂੰ ਦੱਸੇ ਜਾਣ ਦੀਆਂ ਚਲ ਰਹੀਆਂ ਪੋਸਟਾਂ ’ਤੇ ਫੈਡਰੇਸ਼ਨ ਦੀ ਸਫ਼ਾਈ ਸਾਹਮਣੇ ਆਈ ਹੈ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਤੇ ਸਾਇਕਲ ਫੈਡਰੇਸ਼ਨ ਆੱਫ ਇੰਡੀਆ ਦੇ ਕੌਮੀ ਮੀਤ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਇਨ੍ਹਾਂ ਸੰਦੇਸ਼ਾਂ ਨੂੰ ਝੂਠਾ ਦੱਸਿਆ ਹੈ।

Read More »

ਸ਼ਬਦ-ਗੁਰੂ ਦੇ ਸਿਧਾਂਤ ਦੇ ਪ੍ਰਸੰਗ ‘ਚ, ਫ਼ਿਲਮਾਂ ਰਾਹੀਂ ਗੁਰੂ ਸਾਹਿਬਾਨ ਦੇ ਚਿਤਰਨ ਦਾ ਸਵਾਲ

ਸ਼ਬਦ-ਗੁਰੂ ਦੇ ਸਿਧਾਂਤ ਦੇ ਪ੍ਰਸੰਗ ‘ਚ,  ਫ਼ਿਲਮਾਂ ਰਾਹੀਂ ਗੁਰੂ ਸਾਹਿਬਾਨ ਦੇ ਚਿਤਰਨ ਦਾ ਸਵਾਲ

ਪਿਛਲੇ ਕੁਝ ਸਮੇਂ ਤੋਂ ਗੁਰੂ ਸਾਹਿਬਾਨ ਦੇ ਜੀਵਨ ਅਤੇ ਸਿੱਖਿਆਵਾਂ ਨੂੰ ਫ਼ੀਚਰ ਫ਼ਿਲਮਾਂ ਜ਼ਰੀਏ ਧਰਮ ਪ੍ਰਚਾਰ ਦਾ ਹਿੱਸਾ ਬਣਾਉਣ ਦਾ ਵਿਚਾਰ ਸਾਹਮਣੇ ਆ ਰਿਹਾ ਹੈ। ਗੁਰੂ ਇਤਿਹਾਸ ਸਬੰਧੀ ਕੁਝ ਫ਼ਿਲਮਾਂ ਬਣ ਵੀ ਚੁੱਕੀਆਂ ਹਨ ਅਤੇ ਕੁਝ ਬਣਨ ਜਾ ਰਹੀਆਂ ਹਨ। ...

Read More »

ਸੁਪਰੀਮ ਕੋਰਟ ਵਿੱਚ ਦਸਤਾਰ ਮਾਮਲਾ: ਸਾਇਕਲ ਦੌੜਾਕ ਨੂੰ ਦਸਤਾਰ ਬੰਨਣ ਤੋਂ ਰੋਕਣ ਵਾਲੀ ਸੰਸਥਾ ਦਾ ਪ੍ਰਧਾਨ ਢੀਡਸਾ ਅਤੇ ਮੀਤ ਪ੍ਰਧਾਨ ਜੀਕੇ – ਸਰਨਾ

ਸੁਪਰੀਮ ਕੋਰਟ ਵਿੱਚ ਦਸਤਾਰ ਮਾਮਲਾ: ਸਾਇਕਲ ਦੌੜਾਕ ਨੂੰ ਦਸਤਾਰ ਬੰਨਣ ਤੋਂ ਰੋਕਣ ਵਾਲੀ ਸੰਸਥਾ ਦਾ ਪ੍ਰਧਾਨ ਢੀਡਸਾ ਅਤੇ ਮੀਤ ਪ੍ਰਧਾਨ ਜੀਕੇ – ਸਰਨਾ

ਭਾਰਤੀ ਸੁਪਰੀਮ ਕੋਰਟ ਵੱਲੋਂ ਸਿੱਖਾਂ ਦੀ ਦਸਤਾਰ ‘ਤੇ ਉਠਾਏ ਸਵਾਲਾਂ ਕਰਕੇ ਸੁਮੱਚੀ ਕੌਮ ਵਿੱਚ ਰੋਸ ਅਤੇ ਨਰਾਜ਼ਗੀ ਦਾ ਮਾਹੌਲ ਹੈ, ਪਰ ਇਸ ਸਾਰੇ ਵਰਤਾਰੇ ਪਿਛੇ ਕਿਵੇਂ ਨਾ ਕਿਵੇਂ ਅਕਾਲੀ ਦਲ ਬਾਦਲ ਜ਼ਿਮੇਵਾਰ ਹੈ। ਸਿੱਖ ਸਾਈਕਲਿਸਟ ਜਗਦੀਪ ਸਿੰਘ ਪੁਰੀ ‘ਤੇ ਸਾਈਕਲ ਦੌੜ ਵਿੱਚ ਦਸਤਾਰ ਧਾਰਣ ਕਰਨ ‘ਤੇ ਪਾਬੰਦੀ ਲਾਉਣ ਵਾਲੀ ਸਾਇਕਲ ਫੈਡਰੇਸ਼ਨ ਦੇ ਮੁੱਖ ਅਹੁਦੇਦਾਰ ਕੋਈ ਹੋਰ ਨਹੀ, ਬਲਕਿ ਬਾਦਲ ਦਲ ਦੇ ਸੀਨੀਅਰ ਆਗੂ ਹਨ।ਬਾਦਲ ਦਲ ਦੇ ਆਗੂ ਅਤੇ ਸਾਬਕਾ ਮੰਤਰੀ ਪ੍ਰਮਿੰਦਰ ਸਿੰਘ ਢੀਡਸਾ ਇਸ ਫੈਡਰੇਸ਼ਨ ਦੇ ਪ੍ਰਧਾਨ ਹਨ ਅਤੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ ਕੇ ਇਸ ਦੇ ਮੀਤ ਪ੍ਰਧਾਨ ਹਨ।

Read More »

ਹੁਣ ਗੁਰੂ ਸਾਹਿਬਾਨ ਦੀ ਜੀਵਨੀ ‘ਚ ਝੂਠ ਮਿਲਾਉਣ ਦੀ ਤਿਆਰੀ… ?

ਹੁਣ ਗੁਰੂ ਸਾਹਿਬਾਨ ਦੀ ਜੀਵਨੀ ‘ਚ ਝੂਠ ਮਿਲਾਉਣ ਦੀ ਤਿਆਰੀ… ?

ਜਿਵੇਂ ਅਸੀਂ ਹਾਲੇ ਕੱਲ ਹੀ ਹੋਕਾ ਦਿੱਤਾ ਸੀ ਕਿ ਸਿੱਖ ਦੁਸ਼ਮਣ ਤਾਕਤਾਂ ਵੱਲੋਂ ਸਿੱਖੀ ਦੀ ਹੋਂਦ ‘ਤੇ ਤਾਬੜ-ਤੋੜ ਹਮਲੇ ਸ਼ੁਰੂ ਕੀਤੇ ਹੋਏ ਹਨ, ਇਸ ਘੜੀ ਗਈ ਕੋਝੀ ਸਿੱਖੀ ਖ਼ਤਮ ਕਰਨ ਦੀ ਸਾਜਿਸ਼ ਅਧੀਨ ਹਰ ਚੜਦੇ ਸੂਰਜ, ਨਵੇਂ ਤੋਂ ਨਵਾਂ ਵਿਵਾਦ ਖੜਾ ਕਰਕੇ, ਸਿੱਖ ਕੌਮ ਨੂੰ ‘ਚਕਰਾਉਣ’ਦੀ ਕੋਸ਼ਿਸ਼ ਨਿਰੰਤਰ ਜਾਰੀ ਹੈ। ਗੁਰਬਾਣੀ, ਸਿੱਖ ਇਤਿਹਾਸ, ਸਿੱਖ ਵਿਰਸੇ ‘ਚ ਮਿਲਾਵਟ ਅਤੇ ਭੰਬਲਭੂਸਾ ਪੈਦਾ ਕਰਨ ਦੇ ਯਤਨ ਤੇਜ਼ ਕਰ ਦਿੱਤੇ ਗਏ ਹਨ।

Read More »

ਫਿਲਮ “ਨਾਨਕ ਸ਼ਾਹ ਫਕੀਰ” ਨੂੰ ਪਰਵਾਨਗੀ ਦੇਣ ਲਈ ਸ਼੍ਰੌਮਣੀ ਕਮੇਟੀ ਅਤੇ ਗਿ: ਗੁਰਬਚਨ ਸਿੰਘ ਖਿਲਾਫ ਕਾਰਵਾਈ ਲਈ ਮੰਗ ਪੱਤਰ ਦਿੱਤਾ

ਫਿਲਮ “ਨਾਨਕ ਸ਼ਾਹ ਫਕੀਰ” ਨੂੰ ਪਰਵਾਨਗੀ ਦੇਣ ਲਈ ਸ਼੍ਰੌਮਣੀ ਕਮੇਟੀ ਅਤੇ ਗਿ: ਗੁਰਬਚਨ ਸਿੰਘ ਖਿਲਾਫ ਕਾਰਵਾਈ ਲਈ ਮੰਗ ਪੱਤਰ ਦਿੱਤਾ

ਸਿੱਖੀ ਦੇ ਬੁਨਿਆਦੀ ਸਿਧਾਂਤਾਂ ‘ਤੇ ਵਾਰ ਕਰਦੀ ਵਿਵਾਦਤ ਫਿਲਮ “ਨਾਨਕ ਸ਼ਾਹ ਫਕੀਰ” ਨੂੰ ਪ੍ਰਵਾਨਗੀ ਦੇਣ ਲਈ ਸ਼੍ਰੋਮਣੀ ਕਮੇਰੀ, ਗਿਆਨੀ ਗੁਰਚਬਨ ਸਿੰਘ ਅਤੇ ਹੋਰਾਂ ਖਿਲਾਫ ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਲਈ ਕਾਰਵਾਈ ਕਰਨ ਲਈ ਇੱਕ ਮੰਗ ਪੱਤਰ ਸਿੱਖ ਆਗੂ ਬਲਦੇਵ ਸਿੰਘ ਸਿਰਸਾ ਦੀ ਅਗਵਾਈ ਵਿੱਚ ਪੁਸਿਲ ਕਮਿਸ਼ਨਰ ਨੂੰ ਦਿੱਤਾ ਗਿਆ।

Read More »

ਸੁਲਤਾਨ-ਉਲ-ਕੌਮ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਨੂੰ ਸਮਰਪਿਤ ਨਗਰ ਕੀਰਤਨ ਦਿੱਲੀ ਰਵਾਨਾ

ਸੁਲਤਾਨ-ਉਲ-ਕੌਮ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਨੂੰ ਸਮਰਪਿਤ ਨਗਰ ਕੀਰਤਨ ਦਿੱਲੀ ਰਵਾਨਾ

ਸੁਲਤਾਨ-ਉਲ-ਕੌਮ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਦੇ ਜਨਮ ਦਿਹਾੜੇ ਦੀ ਤੀਜੀ ਜਨਮ ਸ਼ਤਾਬਦੀ ਨੂੰ ਸਮਰਪਿਤ ਬੀਤੇ ਕੱਲ ਅਕਾਲ ਤਖ਼ਤ ਤੋਂ ਰਵਾਨਾ ਹੋਇਆ ਵਿਸ਼ਾਲ ਨਗਰ ਕੀਰਤਨ ਦੇਰ ਰਾਤ ਤਖਤ ਕੇਸਗੜ੍ਹ ਸਾਹਿਬ, ਸ੍ਰੀ ਆਨੰਦਪੁਰ ਸਾਹਿਬ ਪਹੁੰਚਿਆ ਅਤੇ ਰਾਤ ਦੇ ਪੜਾਅ ਮਗਰੋਂ ਅੱਜ ਸਵੇਰੇ ਤਖ਼ਤ ਕੇਸਗੜ੍ਹ ਸਾਹਿਬ ’ਚ ਵਿਸ਼ੇਸ਼ ਸਮਾਗਮ ਹੋਏ।

Read More »

ਬੇਅਬੀ ਮਾਮਲੇ ਵਿੱਚ ਦੋਸ਼ੀ ਦਿਊਰ-ਭਰਜਾਈ ਖਿਲਾਫ ਮਾਮਲਾ ਦਰਜ਼, ਗਿ: ਗੁਰਬਚਨ ਸਿੰਘ ਨੇ ਕਮੇਟੀ ਨੂੰ ਤਲਬ ਕੀਤਾ

ਬੇਅਬੀ ਮਾਮਲੇ ਵਿੱਚ ਦੋਸ਼ੀ ਦਿਊਰ-ਭਰਜਾਈ ਖਿਲਾਫ ਮਾਮਲਾ ਦਰਜ਼, ਗਿ: ਗੁਰਬਚਨ ਸਿੰਘ ਨੇ ਕਮੇਟੀ ਨੂੰ ਤਲਬ ਕੀਤਾ

ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਦੀ ਪਿੰਡ ਭੂੰਦੜ ਦੇ ਗੁਰਦੁਆਰਾ ਬਾਬਾ ਭੂੰਦੜ ਸਾਹਿਬ ਵਿਖੇ ਹੋਈ ਬੇਅਦਬੀ ਦੇ ਮਾਮਲੇ ਵਿੱਚ ਕੋਟਭਾਈ ਪੁਲੀਸ ਨੇ ਦਿਓਰ-ਭਰਜਾਈ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਥਾਣਾ ਕੋਟਭਾਈ ਦੇ ਏਐੱਸਆਈ ਵਿਪਨ ਕੁਮਾਰ ਨੇ ਦੱਸਿਆ ਕਿ ਗੁਰਦੁਆਰੇ ਦੇ ਗ੍ਰੰਥੀ ਜੋਗਿੰਦਰ ਸਿੰਘ ਦੇ ਬਿਆਨਾਂ ਦੇ ਆਧਾਰ ’ਤੇ ਭੂੰਦੜ ਵਾਸੀ ਚਰਨ ਦਾਸ ਅਤੇ ਉਸ ਦੀ ਭਰਜਾਈ ਸਪਨਾ ਰਾਣੀ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।

Read More »
Scroll To Top