Home / Author Archives: webmaster (page 10)

Author Archives: webmaster

Feed Subscription

ਨਰਿੰਦਰ ਮੋਦੀ ਦੇ ਬਰਤਾਨੀਆ ਵਿੱਚ ਵਿਰੋਧ ਦੇ ਪ੍ਰਚਾਰ ਲਈ ਤਿੰਨ ਬੱਸਾਂ ਸ਼ੁਰੂ

ਨਰਿੰਦਰ ਮੋਦੀ ਦੇ ਬਰਤਾਨੀਆ ਵਿੱਚ ਵਿਰੋਧ ਦੇ ਪ੍ਰਚਾਰ ਲਈ ਤਿੰਨ ਬੱਸਾਂ ਸ਼ੁਰੂ

ਭਾਰਤ ਵਿੱਚ ਘੱਟ ਗਿਣਤੀਆਂ ‘ਤੇ ਹੋ ਰਹੇ ਹਕੂਮਤੀ ਜ਼ਬਰ ਅਤੇ ਮਨੁੱਖੀ ਹੱਕਾਂ ਦੀ ਉਲੰਘਣਾ ਦੇ ਮਾਮਲੇ ‘ਤੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਬਰਤਾਨੀਆ ਫੇਰੀ ਦੌਰਾਨ ਸਿੱਖਾਂ ਸਮੇਤ ਘੱਟ ਗਿਣਤੀਆਂ ਵਲੋਂ ਵੱਡੇ ਪੱਧਰ 'ਤੇ ਵਿਰੋਧ ਪ੍ਰਦਰਸ਼ਨ ਕਰਨ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ।

Read More »

ਫਿਲਮ ਨੂੰ ਪਹਿਲੀ ਪ੍ਰਵਾਨਗੀ ਦੇਣ ਵਾਲਿਆਂ ਵਿੱਚ ਬਾਦਲ ਪਰਿਵਾਰ, ਜਸਵੀਰ ਸਿੰਘ ਰੋਡੇ, ਟਕਸਾਲ ਦੇ ਮੁਖੀ ਅਤੇ ਜੀ.ਕੇ. ਸਮੇਤ 25 ਵਿਅਕਤੀ ਸ਼ਾਮਲ

ਫਿਲਮ ਨੂੰ ਪਹਿਲੀ ਪ੍ਰਵਾਨਗੀ ਦੇਣ ਵਾਲਿਆਂ ਵਿੱਚ ਬਾਦਲ ਪਰਿਵਾਰ, ਜਸਵੀਰ ਸਿੰਘ ਰੋਡੇ, ਟਕਸਾਲ ਦੇ ਮੁਖੀ ਅਤੇ ਜੀ.ਕੇ. ਸਮੇਤ 25 ਵਿਅਕਤੀ ਸ਼ਾਮਲ

ਜੇ ਕੋਈ ਇਹ ਆਖੇ ਕਿ 12 ਅਪ੍ਰੈਲ 2018 ਦਾ ਦਿਨ ਇਤਿਹਾਸਕ ਦਿਨ ਹੈ, ਜਦੋਂ ਅਕਾਲ ਤਖਤ ਸਾਹਿਬ ਤੋਂ ਵਿਵਾਦਗ੍ਰਸਤ ਫਿਲਮ ‘ਨਾਨਕ ਸ਼ਾਹ ਫਕੀਰ‘ ਦੇ ਨਿਰਮਾਤਾ ਹਰਿੰਦਰ ਸਿੰਘ ਸਿੱਕਾ ਨੂੰ ਖਾਲਸਾ ਪੰਥ ‘ਚੋਂ ਛੇਕ ਦਿੱਤਾ ਗਿਆ ਸੀ ਤਾਂ ਇਤਿਹਾਸ ਦੇ ਗੰਭੀਰ ਵਿਦਵਾਨ ਉਸ ਵਿਅਕਤੀ ਨੂੰ ਅਨਾੜੀ ਹੀ ਆਖਣਗੇ ਕਿਉਂਕਿ 12 ਅਪ੍ਰੈਲ ਤੋਂ ਪਹਿਲਾਂ ਵਿਸ਼ੇਸ਼ ਕਰਕੇ ਉਨਾਂ ਵਿਅਕਤੀਆਂ ਅਤੇ ਤਾਕਤਾਂ ਦੇ ਰੋਲ, ਪ੍ਰਭਾਵ, ਰੋਅਬ-ਦਾਬ ਅਤੇ ਫਿਰ ਉਨਾਂ ਪਿੱਛੇ ਕੰਮ ਕਰ ਰਹੀਆਂ ਗੁਪਤ ਤਾਕਤਾਂ ਨੂੰ ਜਾਨਣਾ ਜ਼ਰੂਰੀ ਹੈ, ਜਿਨਾਂ ਨੇ ਸਿੱਖ ਪੰਥ ਦੇ ਸੱਚੇ-ਸੁੱਚੇ ਇਤਿਹਾਸ ਦੇ ਮਹਾਨ ਸਿਧਾਂਤਾਂ ਅਤੇ ਰਵਾਇਤਾਂ ਨਾਲ ਛੇੜਖਾਨੀ ਕਰਨ ਤੋਂ ਰਤਾ ਵੀ ਗੁਰੇਜ਼ ਨਹੀਂ ਕੀਤਾ? ਜੇ ਉਹ ਅਜੇ ਵੀ ਲੁਕੇ ਛਿਪੇ ਰਹਿੰਦੇ ਹਨ ਜਾਂ ਆਪਣੇ ਰੋਲ ਬਾਰੇ ਕਿਸੇ ਨਮੋਸ਼ੀ ਜਾਂ ਮਜਬੂਰੀ ਕਾਰਨ ਮੁਕਰਦੇ ਹਨ ਅਤੇ ਸਾਹਮਣੇ ਆ ਕੇ ਖਾਲਸਾ ਪੰਥ ਤੋਂ ਮੁਆਫੀ ਨਹੀਂ ਮੰਗਦੇ ਤਾਂ ਆਉਣ ਵਾਲੀਆਂ ਪੀੜੀਆਂ ਹਰ ਹਾਲਤ ਵਿੱਚ ਉਨਾਂ ਨੂੰ ਕਟਿਹਰੇ ਵਿੱਚ ਖੜਾ ਕਰਨਗੀਆਂ?

Read More »

ਵਰਲਡ ਸਿੱਖ ਪਾਰਲੀਮੈਂਟ ਦੀ ਭਾਰਤ ਵਿੱਚ ਬਨਣ ਵਾਲੀ ਕਮੇਟੀ ਦਾ ਐਲਾਨ ਜਲਦੀ: ਭਾਈ ਹਵਾਰਾ

ਵਰਲਡ ਸਿੱਖ ਪਾਰਲੀਮੈਂਟ ਦੀ ਭਾਰਤ ਵਿੱਚ ਬਨਣ ਵਾਲੀ ਕਮੇਟੀ ਦਾ ਐਲਾਨ ਜਲਦੀ: ਭਾਈ ਹਵਾਰਾ

ਭਾਰਤ ਅਤੇ ਪੰਜਾਬ ਦੀ ਸਿਆਸੀ ਦਖਲਅੰਦਾਜ਼ੀ ਅਤੇ ਪ੍ਰਭਾਵ ਤੋਂ ਮੁਕਤ ਸੰਸਾਰ ਪੱਧਰ ‘ਤੇ ਸਿੱਖਾਂ ਨੂੰ ਇੱਕ ਮੰਚ ‘ਤੇ ਇਕੱਠ ਕਰਨ ਦੇ ਉਦੇਸ਼ ਅਤੇ ਪਥੰਕ ਮਸਲਿਆਂ ‘ਤੇ ਗੁਰੁ ਸਿਧਾਂਤਾਂ ਦੀ ਰੌਸ਼ਨੀ ਵਿੱਚ ਵਿਚਾਰਨ ਅਤੇ ਹੱਲ ਕਰਨ ਲਈ ਬਣਨ ਜਾ ਰਹੀ ਵਰਲਡ ਸਿੱਖ ਪਾਰਲੀਮੈਂਟ ਦੀ ਭਾਰਤ ਵਿੱਚ ਬਣਨ ਵਾਲੀ ਕੁਆਰਡੀਨੇਸ਼ਨ ਕਮੇਟੀ ਦਾ ਐਲਾਨ ਜਲਦੀ ਕੀਤਾ ਜਾਵੇਗਾ।

Read More »

ਬਲਾਤਕਾਰ ਮਾਮਲੇ: ਮੁਸਲਿਮ ਭਾਈਚਾਰੇ ਵੱਲੋਂ ਯੋਗੀ ਅਤੇ ਮਹਿਬੂਬਾ ਸਰਕਾਰ ਖ਼ਿਲਾਫ਼ ਮੁਜ਼ਾਹਰਾ

ਬਲਾਤਕਾਰ ਮਾਮਲੇ: ਮੁਸਲਿਮ ਭਾਈਚਾਰੇ ਵੱਲੋਂ ਯੋਗੀ ਅਤੇ ਮਹਿਬੂਬਾ ਸਰਕਾਰ ਖ਼ਿਲਾਫ਼ ਮੁਜ਼ਾਹਰਾ

ਜੰਮੂ ਕਸ਼ਮੀਰ ਦੇ ਇਲਾਕੇ ਕਠੂਆ ਵਿੱਚ ਆਸਿਫਾ ਅਤੇ ਯੂਪੀ ਊਨਾਓ ਵਿੱਚ ਮਾਸੂਮ ਬੱਚੀਆਂ ਨਾਲ ਹੋਏ ਗੈਂਗਰੇਪ ਖ਼ਿਲਾਫ਼ ਅੱਜ ਜਾਮਾ ਮਸਜਿਦ ਅੱਗੇ ਵੱਡੀ ਗਿਣਤੀ ਵਿੱਚ ਮੁਸਲਮਾਨਾਂ ਨੇ ਮਜਲਿਸ ਅਹਿਰਾਰ ਇਸਲਾਮ ਦੀ ਅਗਵਾਈ ਹੇਠ ਉੱਤਰ ਪ੍ਰਦੇਸ਼ ਦੀ ਯੋਗੀ ਸਰਕਾਰ ਅਤੇ ਜੰਮੂ-ਕਸ਼ਮੀਰ ਦੀ ਮਹਿਬੂਬਾ ਸਰਕਾਰ ਖ਼ਿਲਾਫ਼ ਪੁਤਲਾ ਫੂਕ ਮੁਜ਼ਾਹਰਾ ਕਰ ਕੇ ਰੋਸ ਪ੍ਰਗਟ ਕੀਤਾ ਅਤੇ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਦੇਣ ਦੀ ਮੰਗ ਕੀਤੀ।

Read More »

ਕਠੂਆ ਬਲਾਤਕਾਰ ਮਾਮਲੇ ਦੀ ਨਿਰਪੱਖਤਾ ਨਾਲ ਸੁਣਵਾਈ ਲਈ ਸਰਕਾਰ ਨੇ ਸਿੱਖ ਵਕੀਲ ਨਿਯੁਕਤ ਕੀਤੇ

ਕਠੂਆ ਬਲਾਤਕਾਰ ਮਾਮਲੇ ਦੀ ਨਿਰਪੱਖਤਾ ਨਾਲ ਸੁਣਵਾਈ ਲਈ ਸਰਕਾਰ ਨੇ ਸਿੱਖ ਵਕੀਲ ਨਿਯੁਕਤ ਕੀਤੇ

ਕਠੂਆ ਦੇ ਇੱਕ ਮੰਦਰ ਵਿੱਚ ਅੱਠ ਸਾਲਾ ਬਾਲੜੀ ਨਾਲ ਬਲਾਤਕਾਰ ਕਰਨ ਦੇ ਮਾਮਲੇ ਵਿੱਚ ਮੰਦਰ ਦੇ ਪੁਜਾਰੀ ਅਤੇ ਪੁਲਿਸ ਦੇ ਮੁਾਲਜ਼ਮ ਸਮੇਤ ਅੱਠ ਬੰਦਿਆਂ ਖਿਲਾਫ ਮਾਮਲੇ ਦੀ ਸੁਣਵਾਈ ਅੱਜ ਤੋਂ ਸ਼ੁਰੂ ਹੋਵੇਗੀ।

Read More »

ਦਲਿਤਾਂ ਅਤੇ ਹਿੰਦੂਆਂ ਵਿੱਚ ਟਕਰਾਅ ਦੇ ਮਾਮਲੇ ‘ਚ ਚਾਰ ਹਿੰਦੂ ਆਗੂ ਗ੍ਰਿਫਤਾਰ

ਦਲਿਤਾਂ ਅਤੇ ਹਿੰਦੂਆਂ ਵਿੱਚ ਟਕਰਾਅ ਦੇ ਮਾਮਲੇ ‘ਚ ਚਾਰ ਹਿੰਦੂ ਆਗੂ ਗ੍ਰਿਫਤਾਰ

ਦਲਿਤਾਂ ਅਤੇ ਹਿੰਦੂਤਵੀ ਜੱਥੇਬੰਦੀਆਂ ਦੇ ਵਿਚਕਾਰ ਟਕਰਾਅ ਦੇ ਮਾਮਲੇ ਵਿੱਚ ਪੁਲਿਸ ਨੇ ਚਾਰ ਹਿੰਦੂਵਤੀ ਆਗੂਆਂ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਆਗੂਆਂ ਵਿੱਚ ਆਲ ਇੰਡੀਆ ਸੁਰੱਖਿਆ ਸਮਿਤੀ ਦੇ ਦੀਪਕ ਭਾਰਦਵਾਜ, ਸ਼ਿਵ ਸੈਨਾ (ਬਾਲ ਠਾਕਰੇ) ਦੇ ਮੀਤ ਪ੍ਰਧਾਨ ਇੰਦਰਜੀਤ ਕਰਵਲ, ਸ਼ਿਵੀ ਬੱਤਾ ਅਤੇ ਭਾਜਪਾ ਯੁਵਾ ਮੋਰਚੇ ਦੇ ਰਾਜੂ ਚੈਲ ਸ਼ਾਮਲ ਹਨ।

Read More »

ਪਰਵੀਨ ਤੋਗੜੀਆ ਨੂੰ ਹਰਾ ਨੇ ਵਿਸ਼ਨੂ ਸਦਾਸ਼ਿਵ ਕੋਕਜੇ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਪ੍ਰਧਾਨ ਬਣੇ

ਪਰਵੀਨ ਤੋਗੜੀਆ ਨੂੰ ਹਰਾ ਨੇ ਵਿਸ਼ਨੂ ਸਦਾਸ਼ਿਵ ਕੋਕਜੇ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਪ੍ਰਧਾਨ ਬਣੇ

ਵਿਸ਼ਵ ਹਿੰਦੂ ਪ੍ਰੀਸ਼ਦ (ਵੀ. ਐਚ. ਪੀ.) ਦੇ ਨਵੇਂ ਕੌਮਾਂਤਰੀ ਪ੍ਰਧਾਨ ਹਿਮਾਚਲ ਪ੍ਰਦੇਸ਼ ਦੇ ਸਾਬਕਾ ਰਾਜਪਾਲ ਅਤੇ ਮੱਧ ਪ੍ਰਦੇਸ਼ ਹਾਈਕੋਰਟ ਦੇ ਸਾਬਕਾ ਜੱਜ ਵਿਸ਼ਨੂ ਸਦਾਸ਼ਿਵ ਕੋਕਜੇ ਹੋਣਗੇ । ਪਿਛਲੇ 52 ਸਾਲ ਦੇ ਇਤਿਹਾਸ 'ਚ ਵੀ. ਐਚ. ਪੀ. 'ਚ ਪਹਿਲੀ ਵਾਰ ਅੰਤਰਰਾਸ਼ਟਰੀ ਪ੍ਰਧਾਨ ਦੇ ਅਹੁਦੇ ਲਈ ਚੋਣ ਕਰਵਾਈ ਗਈ ਸੀ ।

Read More »

ਵਿਸ਼ਵ ਸਿੱਖ ਸੰਸਦ ਦੇ ਮੈਂਬਰਾਂ ਵੱਲੋਂ ਸਿੱਖਾਂ ਦੇ ਮਨੁੱਖੀ ਅਧਿਕਾਰਾਂ ਦੇ ਮੁੱਦੇ ‘ਤੇ ਅਮਰੀਕਾ ਦੇ ਸਟੇਟ ਵਿਭਾਗ ਨਾਲ ਮੀਟਿੰਗ ਕੀਤੀ

ਵਿਸ਼ਵ ਸਿੱਖ ਸੰਸਦ ਦੇ ਮੈਂਬਰਾਂ ਵੱਲੋਂ ਸਿੱਖਾਂ ਦੇ ਮਨੁੱਖੀ ਅਧਿਕਾਰਾਂ ਦੇ ਮੁੱਦੇ ‘ਤੇ ਅਮਰੀਕਾ ਦੇ ਸਟੇਟ ਵਿਭਾਗ ਨਾਲ ਮੀਟਿੰਗ ਕੀਤੀ

ਵਿਸ਼ਵ ਸਿੱਖ ਸੰਸਦ ਦੇ ਮੈਂਬਰਾਂ ਅਤੇ ਹੋਰ ਸਿੱਖ ਜੱਥੇਬੰਦੀਆਂ ਦੇ ਆਗੂਆਂ ਵੱਲੋਂ ਭਾਰਤ ਸਮੇਤ ਸੰਸਾਰ ਭਰ ਦੇ ਸਿੱਖਾਂ ਦੇ ਮਨੁੱਖੀ ਅਧਿਕਾਰਾਂ ਦੇ ਵਿਸ਼ੇ ‘ਤੇ ਗੱਲਬਾਤ ਕਰਨ ਅਮਰੀਕਾ ਦੇ ਸਟੇਟ ਡਿਪਾਰਟਮੈਂਟ ਨਾਲ ਇਕ ਮੀਟਿੰਗ ਕੀਤੀ । ਸਟੇਟ ਡਿਪਾਰਟਮੈਂਟ ਅਮਰੀਕਾ ਦਾ ਉਹ ਵਿਭਾਗ ਹੈ ਜੋ ਰਾਸ਼ਟਰਪਤੀ ਨੂੰ ਸਲਾਹ ਦਿੰਦਾ ਹੈ ਅਤੇ ਅੰਤਰਰਾਸ਼ਟਰੀ ਮਾਮਲਿਆਂ ਅਤੇ ਵਿਦੇਸ਼ ਨੀਤੀ ਦੇ ਮਾਮਲਿਆਂ 'ਚ ਦੇਸ਼ ਦੀ ਪ੍ਰਤੀਨਿਧਤਾ ਕਰਦਾ ਹੈ, ਜੋ ਅਕਸਰ ਅਮਰੀਕੀ ਵਿਦੇਸ਼ ਵਿਭਾਗ ਦੇ ਤੌਰ 'ਤੇ ਜਾਣਿਆ ਜਾਂਦਾ ਹੈ ।

Read More »

ਸੰਯੁਕਤ ਰਾਸ਼ਟਰ ਦੇ ਦਫਤਰ ਬਾਹਰ ਭਾਰਤ ਵਿੱਚ ਦਲਿਤਾਂ ਅਤੇ ਘੱਟ ਗਿਣਤੀਆਂ ਦੇ ਦਮਨ ਵਿਰੁੱਧ ਸਿੱਖਾਂ ਨੇ ਮੁਜ਼ਾਹਰਾ ਕੀਤਾ

ਸੰਯੁਕਤ ਰਾਸ਼ਟਰ ਦੇ ਦਫਤਰ ਬਾਹਰ ਭਾਰਤ ਵਿੱਚ ਦਲਿਤਾਂ ਅਤੇ ਘੱਟ ਗਿਣਤੀਆਂ ਦੇ ਦਮਨ ਵਿਰੁੱਧ ਸਿੱਖਾਂ ਨੇ ਮੁਜ਼ਾਹਰਾ ਕੀਤਾ

ਭਾਰਤ ਵਿੱਚ ਦਲਿਤਾਂ ਅਤੇ ਘੱਟ ਗਿਣਤੀਆਂ ਦੇ ਹੋ ਰਹੇ ਦਮਨ ਖਿਲਾਫ ਸਿੱਖ ਜੱਥੇਬੰਦੀਆਂ ਨੇ ਡਾ. ਭੀਮਰਾਓ ਅੰਬੇਡਕਰ ਦੇ 127ਵੇਂ ਜਨਮ ਦਿਹਾੜੇ ਮੌਕੇ ਸੰਯੁਕਤ ਰਾਸ਼ਟਰ ਦੇ ਮੁੱਖ ਦਫ਼ਤਰ ਦੇ ਬਾਹਰ ਮੁਜ਼ਾਹਰਾ ਕਰਕੇ ਰੋਸ ਜ਼ਾਹਰ ਕੀਤਾ।

Read More »

ਅੰਗਰੇਜ਼ੀ ਭਾਸ਼ਾ ਦੀ ਤਖਤੀਆਂ ਉੱਤੇ ਫੇਰਿਆ ਪੋਚਾ, ਪੰਜਾਬੀ ਨੂੰ ਰੁਜ਼ਗਾਰ ਦੀ ਭਾਸ਼ਾ ਬਣਾਉਣ ਦੀ ਮੰਗ ਕੀਤੀ

ਅੰਗਰੇਜ਼ੀ ਭਾਸ਼ਾ ਦੀ ਤਖਤੀਆਂ ਉੱਤੇ ਫੇਰਿਆ ਪੋਚਾ, ਪੰਜਾਬੀ ਨੂੰ ਰੁਜ਼ਗਾਰ ਦੀ ਭਾਸ਼ਾ ਬਣਾਉਣ ਦੀ ਮੰਗ ਕੀਤੀ

ਪੰਜਾਬੀ ਮਾਂ ਬੋਲੀ ਸਤਿਕਾਰ ਕਮੇਟੀ ਵੱਲੋਂ ਮਾਂ ਬੋਲੀ ਨੂੰ ਪ੍ਰਮੁੱਖਤਾ ਦਿਵਾਉਣ ਲਈ ਸ਼ੁਰੂ ਕੀਤੀ ਪੋਚਾ ਮਾਰੂ ਮੁਹਿੰਮ ਤਹਿਤ ਦੂਜੇ ਪੜਾਅ ’ਚ ਸਥਾਨਕ ਸ਼ਹਿਰ ਦੇ ਨਜ਼ਦੀਕ ਸੜਕਾਂ ’ਤੇ ਲੱਗੇ ਬੋਰਡਾਂ ’ਤੇ ਕਾਲਖ ਪੋਚ ਦਿੱਤੀ ਹੈ। ਪੰਜਾਬੀ ਮਾਂ ਬੋਲੀ ਸਤਿਕਾਰ ਕਮੇਟੀ ਵੱਲੋਂ ਐਲਾਨ ਕੀਤਾ ਗਿਆ ਹੈ ਕਿ ਜਦੋਂ ਤੱਕ ਪੰਜਾਬੀ ਭਾਸ਼ਾ ਨੂੰ ਰਾਜ ਭਾਸ਼ਾ ਦੇ ਤੌਰ ’ਤੇ ਲਾਗੂ ਨਹੀਂ ਕੀਤਾ ਜਾਂਦਾ ਉਦੋਂ ਤੱਕ ਸੰਘਰਸ਼ ਜਾਰੀ ਰਹੇਗਾ। ਸਤਿਕਾਰ ਕਮੇਟੀ ਨੇ ਮੰਗ ਕੀਤੀ ਹੈ ਕਿ ਪੰਜਾਬੀ ਨੂੰ ਰੁਜ਼ਗਾਰ ਦੀ ਭਾਸ਼ਾ ਬਣਾਇਆ ਜਾਵੇ, ਸਰਕਾਰੀ ਤੇ ਗੈਰ-ਸਰਕਾਰੀ ਅਦਾਰਿਆਂ ’ਚ ਕੰਮਕਾਜ ਪੰਜਾਬੀ ’ਚ ਹੋਵੇ, ਨਿੱਜੀ ਸਕੂਲਾਂ ’ਚ ਪੰਜਾਬੀ ਨੂੰ ਲਾਜ਼ਮੀ ਭਾਸ਼ਾ ਵਜੋਂ ਪੜ੍ਹਾਇਆ ਜਾਵੇ।

Read More »
Scroll To Top