Home / ਸਾਡੇ ਬਾਰੇ

ਸਾਡੇ ਬਾਰੇ

ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਵੱਲੋਂ ਅਰੰਭਿਆ ਸਿੱਖ ਸੰਘਰਸ਼ ਸਦੀਵੀ ਹੈ। ਜਿੱਥੇ ਇਹ ਸੰਘਰਸ਼ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਨਿੰਦਿਆ, ਚੁਗਲੀ ਵਰਗੇ ਅੰਦਰੂਨੀ ਵਿਸ਼ੇ ਵਿਕਾਰਾਂ ਤੇ ਜਿੱਤ ਪਾੳਣ ਲਈ ਜਾਰੀ ਹੈ ਉੱਥੇ ਇਸ ਸੰਘਰਸ਼ ਨੇ ਹੱਕ, ਸੱਚ, ਨਿਆਂ, ਜ਼ੁਲਮ ਦੇ ਨਾਸ, ਮਜ਼ਲੂਮ ਦੀ ਰਾਖੀ, ਪੰਥ ਦੀ ਚੜ੍ਹਦੀ ਕਲਾ ਅਤੇ ਧਰਮ ਦੇ ਬੋਲ ਬਾਲੇ ਲਈ ਕਿਸੇ ਨਾ ਕਿਸੇ ਰੂਪ ਵਿੱਚ ਚਲਦੇ ਰਹਿਣਾ ਹੈ।

ਮੌਜੂਦਾ ਸਮੇਂ ਵਿੱਚ ਸਿੱਖ ਕੌਮ ਅੰਦਰੂਨੀ ਤੇ ਬਾਹਰੀ ਹਮਲਿਆ ਦਾ ਬੁਰੀ ਤਰਾਂ ਸ਼ਿਕਾਰ ਹੈ। ਹਿੰਦੁਸਤਾਨ ਦੀ ਬ੍ਰਾਹਮਣਵਾਦੀ ਹਕੂਮਤ ਦੇ ਗੁਲਾਮ ਹੋਣ ਕਰਕੇ ਸਿੱਖ ਕੌਮ ਬਾਹਰੀ ਤੌਰ ਤੇ ਗੁਲਾਮ ਹੈ ਤੇ ਇਸ ਗੁਲਾਮੀ ਦੀ ਵਜ੍ਹਾ ਸਿੱਖ ਕੌਮ ਅੰਦਰ ਬਿਪਰਨ ਕੀ ਰੀਤ ਦਾ ਬੋਲਬਾਲਾ ਹੋ ਗਿਆ ਹੈ। ਅੰਦਰੂਨੀ ਤੌਰ ਤੇ ਕਮਜ਼ੋਰ ਹੋਣ ਕਰਕੇ ਸਿੱਖ ਕੌਮ ਢਹਿੰਦੀ ਕਲਾ ਦਾ ਸ਼ਿਕਾਰ ਹੈ ਤੇ ਵਿਸ਼ੇ ਵਿਕਾਰਾਂ ਨਾਲ ਭਰੀ ਪਈ ਹੈ।

“ਸਿੱਖ ਸੰਘਰਸ਼” ਨੂੰ ਸ਼ੁਰੂ ਕਰਨ ਦਾ ਮਕਸਦ ਸਿੱਖ ਕੌਮ ਤੇ ਹੋ ਰਹੇ ਅੰਦਰੂਨੀ ਤੇ ਬਾਹਰੀ ਹਮਲਿਆਂ ਤੋਂ ਸੁਚੇਤ ਕਰਕੇ ਇਹਨਾਂ ਹਮਲਿਆਂ ਤੋਂ ਬਚਣ ਲਈ ਕੌਮ ਵਿੱਚ ਜਾਗਰਤੀ ਲਿਆਉਣਾ ਹੈ।

“ਸਿੱਖ ਸੰਘਰਸ਼” ਦਾ ਨਿਸ਼ਾਨਾ ਕੌਮ ਅੰਦਰ ਆਈਆਂ ਕੰਮਜ਼ੋਰੀਆਂ ਦੀ ਨਿਸ਼ਾਨਦੇਹੀ ਕਰਕੇ ਖਤਮ ਕਰਨ ਦੇ ਯਤਨ ਕਰਨੇ ਹਨ ਤਾਂ ਕਿ ਅੰਦਰੂਨੀ ਤੌਰ ਤੇ ਮਜ਼ਬੂਤ ਹੋ ਕੇ ਸਿੱਖ ਕੌਮ ਆਪਣੇ ਤੇ ਹੋ ਰਹੇ ਬਾਹਰੀ ਹਮਲਿਆਂ ਨੂੰ ਪਛਾੜ ਕੇ ਆਜ਼ਾਦੀ ਦੀ ਪ੍ਰਾਪਤੀ ਕਰ ਸਕੇ। ਸਿੱਖ ਕੌਮ ਲਈ ਆਪਣੇ ਆਜ਼ਾਦ ਘਰ ਦੀ ਪ੍ਰਾਪਤੀ ਕਰਨਾ ਹੀ “ਸਿੱਖ ਸੰਘਰਸ਼” ਦਾ ਅਸਲ ਮਕਸਦ ਹੈ।

Scroll To Top