Home / ਚੋਣਵੀ ਖਬਰ/ਲੇਖ / ਗੁਰੂ ਖਾਤਿਰ ਪੁੱਤਰ ਦੀ ਬਜਾਏ ਪੰਜਾਬ ਦੇ ਪੁੱਤਾਂ ਦੀ ਬਲੀ ਦੇਣ ਦੀ ਵਿਉਂਤਬੰਦੀ ?

ਗੁਰੂ ਖਾਤਿਰ ਪੁੱਤਰ ਦੀ ਬਜਾਏ ਪੰਜਾਬ ਦੇ ਪੁੱਤਾਂ ਦੀ ਬਲੀ ਦੇਣ ਦੀ ਵਿਉਂਤਬੰਦੀ ?

ਨਰਿੰਦਰ ਪਾਲ ਸਿੰਘ 
ਬੇਅਦਬੀ ਤੇ ਬਹਿਬਲ ਕਲਾਂ ਗੋਲੀ ਕਾਂਡ ਦੇ ਮਾਮਲਿਆਂ ਦੀ ਬਾਰੀਕੀ ਨਾਲ ਜਾਂ ਕਰ ਰਹੀ ਸਪੈਸ਼ਲ ਇਨਵੈਸਟੀਗੇਟਿੰਗ ਟੀਮ ਸਾਹਮਣੇ ਪੇਸ਼ ਹੋਣ ਉਪਰੰਤ ਸਾਬਕਾ ਮੁਖ ਮੰਤਰੀ ਪਰਕਾਸ਼ ਸਿੰਘ ਨੂੰ ਮਹਿਸੂਸ ਹੋਇਆ ਕਿ ਇਹ ਜਾਂਚ ਪੂਰੀ ਤਰ੍ਹਾਂ ਸਿਆਸਤ ਤੋਂ ਪ੍ਰੇਰਤ ਹੈ ।ਉਹ ਸ਼ੁਰੂ ਤੋਂ ਹੀ ਨਹਿਰੂ-ਗਾਂਧੀ ਪ੍ਰੀਵਾਰ ਅਤੇ ਕਾਂਗਰਸ ਦੀਆਂ ਸਿੱਖ ਵਿਰੋਧੀ ਚਾਲਾਂ ਤੋਂ ਜਾਣੂੰ ਹਨ ਜੋ ਹਰ ਵੇਲੇ ਪੰਜਾਬ ਦੇ ਅਮਨ ਸ਼ਾਂਤੀ ਨੂੰ ਲਾਬੂੰ ਲਾਣ ਦੀ ਤਾਕ ਰਹਿੰਦਾ ਹੈ। ਸ੍ਰ:ਪਰਕਾਸ਼ ਸਿੰਘ ਬਾਦਲ ਨੇ ਬਾਰ ਬਾਰ ਦੁਹਰਾਇਆ ਕਿ ਉਹ ਬੇਅਦਬੀ ਮਾਮਲੇ ਦੀ ਜਾਂਚ ਵਿੱਚ ਹਰ ਸਹਿਯੋਗ ਦੇਣ ਲਈ ਤਿਆਰ ਹਨ ਪਰੰਤੂ ਮਹਿਸੂਸ ਕਰਦੇ ਹਨ ਕਿ ਗਵਾਹ ਦੀ ਬਜਾਏ ਉਨ੍ਹਾਂ ਨੂੰ ਮੁਲਜਮ ਬਨਾਉਣ ਦੀ ਸਾਜਿਸ਼ ਰਚੀ ਜਾ ਰਹੀ ਹੈ।ਸਪੈਸ਼ਲ ਟੀਮ ਦੇ ਐਡੀਸ਼ਨਲ ਡਾਇਰੈਕਟਰ ਜਨਰਲ ਪੁਲਿਸ ਅਤੇ ਉਸਦੀ ਟੀਮ ਦੇ ਸਾਹਮਣੇ ਕੋਈ ਅੱਧਾ ਘੰਟਾ ਪੇਸ਼ ਹੋਣ ਉਪਰੰਤ ਹੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਦੀ ਦਿਲ ਦੀ ਬਾਤ ਨੂੰ ਸਮਝ ਜਾਣਾ ਸਪਸ਼ਟ ਕਰਦਾ ਹੈ ਕਿ ਆਖਿਰ ਭੋਲੇ ਭਾਲੇ ਬਾਦਲ ਇਹ ਕਿਵੇਂ ਜਾਣਦੇ ਹਨ ਕਿ ਸਰਕਾਰ ਬੇਅਦਬੀ ਤੇ ਗੋਲੀ ਕਾਂਡ ਨੂੰ ਸਿਆਸੀ ਰੰਗਤ ਦੇਣਾ ਚਾਹੁੰਦੀ ਹੈ ।ਕੀ ਪੰਜਾਬ ਦੇ ਪੰਜ ਵਾਰੀ ਮੁਖ ਮੰਤਰੀ ਰਹੇ ਪਰਕਾਸ਼ ਸਿੰਘ ਬਾਦਲ ਅਜੇਹਾ ਪੱਤਾ ਪਹਿਲੀ ਵਾਰ ਖੇਡ ਰਹੇ ਹਨ ਕਿ ਹੁਣ ਪੰਜਾਬ ਵਿੱਚ ਭਾਈਚਾਰਕ ਸਾਂਝ ਨੂੰ ਖਤਰਾ ਹੈ ? ਕੀ ਇਹ ਪਹਿਲੀ ਵਾਰ ਹੈ ਕਿ ਅਜਾਦ ਕਹਾਉਣ ਵਾਲੇ ਦੇਸ਼ ਦਾ ਕੋਈ ਸਿਆਸੀ ਲੀਡਰ ਕਿਸੇ ਜਾਂਚ ਕਮਿਸ਼ਨ ਪਾਸ ਪੇਸ਼ ਹੋਇਆ ਹੈ ?ਕੀ ਖੁਦ ਪਰਕਾਸ਼ ਸਿੰਘ ਬਾਦਲ ਜਾਂ ਉਨ੍ਹਾਂ ਦੀ ਪਾਰਟੀ ਨੇ ਕਦੇ ਵੀ ਕਿਸੇ ਸਿਆਸੀ ਲੀਡਰ ਨੂੰ ਇਹ ਸੁਝਾਅ ਨਹੀ ਦਿੱਤਾ ਕਿ ਉਹ ਕਿਸੇ ਸਬੰਧਤ ਮਾਮਲੇ ਵਿੱਚ ਗਠਿਤ ਜਾਂਚ ਕਮੇਟੀ ਪਾਸ ਪੇਸ਼ ਹੋ ਜਾਣ?ਕੀ ਪਰਕਾਸ਼ ਸਿੰਘ ਬਾਦਲ ਅਜੇਹੇ ਮਾਮਲਿਆਂ ਦੀ ਜਾਣਕਾਰੀ ਵੀ ਦੇ ਸਕਣਗੇ ਕਿ ਜਿਨ੍ਹਾਂ ਵਿੱਚ ਕਿਸੇ ਲੀਡਰ ਦੇ ਕਿਸੇ ਜਾਂਚ ਕਮਿਸ਼ਨ ਸਾਹਮਣੇ ਪੇਸ਼ ਹੋਣ ਤੇ ਭਾਈਚਾਰਕ ਸਾਂਝ ਨੂੰ ਖਤਰਾ ਪੈ ਗਿਆ ਹੋਵੇ ?ਤਾਂ ਜਵਾਬ ਮਿਲੇਗਾ ਹਰਗਿਜ਼ ਨਹੀ ਤੇ ਵਿਸ਼ੇਸ਼ ਕਰਕੇ ਹਰ ਉਸ ਇਨਸਾਫ ਪਸੰਦ ਸ਼ਖਸ਼ ਦੇ ਕਿਸੇ ਜਾਂਚ ਵਿੱਚ ਸ਼ਾਮਿਲ ਹੋਣ ਨਾਲ ਜੋ ਲੋਕ ਨਾਇਕ ਹੋਵੇ।ਆਪ ਹੀ ਖੜੇ ਕੀਤੇ ਸਵਾਲਾਂ ਦਾ ਪ੍ਰਤੱਖ ਸਬੂਤ ਦੇਣ ਲਈ ਬਾਦਲ ਦੀ ਚੰਡੀਗੜ੍ਹ ਸਥਿਤ ਕੋਠੀ ਦੇ ਬਾਹਰ ਜੁੜੇ ਜਾਂ ਸੱਦੇ ਗਏ ਦਲ ਦੇ ਵਰਕਰਾਂ ਦੀ ਫੌਜ ਹੀ ਸਪਸ਼ਟ ਕਰ ਰਹੀ ਸੀ ਕਿ ਬਾਦਲ ਦੇ ਖਦਸ਼ਿਆਂ ਦੇ ਪਿੱਛੇ ਕੀ ਸੋਚ ਕੰਮ ਕਰ ਰਹੀ ਹੈ।  

ਇਸ ਸਵਾਲ ਦਾ ਜਵਾਬ ਵੀ ਪਰਕਾਸ਼ ਸਿੰਘ ਬਾਦਲ ਅਤੇ ਅੱਜ ਚੰਡੀਗੜ੍ਹ ਪੁਜਕੇ ਉਨ੍ਹਾਂ ਦੀ ਪੇਸ਼ੀ ਦੀ ਸਿਆਸੀ ਪੈਰਵਾਈ ਕਰ ਰਹੇ ਸਾਬਕਾ ਅਕਾਲੀ ਮੰਤਰੀ ਬਿਕਰਮ ਸਿੰਘ ਮਜੀਠੀਆ ਦੀ ਸਿਆਸੀ ਬੋਲੀ ਹੀ ਕਰ ਰਹੀ ਸੀ ‘ਜਾਂਚ ਦਾ ਅਸਲ ਤੱਤ ਤਾਂ ਕੈਪਟਨ ਅਮਰਿੰਦਰ ਸਿੰਘ ਨੇ ਕੱਢਣਾ ਹੈ’।ਖੁੱਦ ਸ੍ਰ:ਪਰਕਾਸ਼ ਸਿੰਘ ਬਾਦਲ ਵੀ ਇਹੀ ਭਾਸ਼ਾ ਦੁਹਰਾ ਰਹੇ ਸਨ ਤੇ ਨਾਲ ਹੀ ਨਾਲ ਕਹਿ ਰਹੇ ਸਨ ਸਪੈਸ਼ਲ ਇੰਨਵੈਸਟੀਗੇਟਿੰਗ ਟੀਮ ਦਾ ਗਠਨ ਤਾਂ ਅਸਾਂ ਵੀ ਕੀਤਾ ਸੀ।ਜੇ ਇਹ ਸਭ ਸਹੀ ਹੈ ਤਾਂ ਫਿਰ ਸ੍ਰ:ਬਾਦਲ ਨੂੰ ਹੀ ਜਵਾਬ ਦੇਣਾ ਬਣਦਾ ਹੈ ਕਿ ਆਖਿਰ ਉਨ੍ਹਾਂ ਦੇ ਰਾਜ ਬਾਗ ਦੌਰਾਨ ਬੇਅਦਬੀ ਤੇ ਬਹਿਬਲ ਕਲਾਂ ਗੋਲੀ ਕਾਂਡ ਦਾ ਇਨਸਾਫ ਕਿਉਂ ਨਹੀ ਮਿਲ ਸਕਿਆ।ਕੀ ਉਹ ਜਾਂ ਉਨ੍ਹਾਂ ਦੇ ਸਰਕਾਰੀ ਅਧਿਕਾਰੀ ਐਨੇ ਹੀ ਅਨਜਾਣ ਸਨ ਕਿ ਉਨ੍ਹਾਂ ਨੂੰ ਗੋਲੀ ਚਲਾਉਣ ਵਾਲੀ ਪੁਲਿਸ ਦਾ ਵੀ ਪਤਾ ਨਾ ਲੱਗਾ ਤੇ ਬੇਅਦਬੀ ਕਰਕੇ ਲਲਕਾਰਨ ਵਾਲੇ ਡੇਰਾ ਪ੍ਰੇਮੀ ਲੱਭਣ ਵਿੱਚ ਵੀ ਸਫਲਤਾ ਨਾ ਮਿਲੀ।ਜੇਕਰ ਸਾਬਕਾ ਮੁਖ ਮੰਤਰੀ ਇਹ ਕਹਿਣ ਦੀ ਜ਼ੁਰਅਤ ਰੱਖਦੇ ਹਨ ਕਿ ਕੈਪਟਨ ਸਰਕਾਰ ਬੇਅਦਬੀ ਮਾਮਲੇ ਵਿੱਚ ਜਾਂ ਗੋਲੀ ਕਾਂਡ ਮਾਮਲੇ ਵਿੱਚ ਸਿਆਸਤ ਖੇਡ ਰਹੀ ਹੈ ਤਾਂ ਉਹ ਕਾਨੂੰਨ ਦਾ ਸਹਾਰਾ ਕਿਉਂ ਨਹੀ ਲੈ ਰਹੇ? ਜੇਕਰ ਕਾਨੂੰਨ ਇਹ ਅਧਿਕਾਰ ਦਿੰਦਾ ਹੈ ਕਿ 65 ਸਾਲ ਦੀ ਉਮਰ ਤੋਂ ਵੱਧ ਕਿਸੇ ਵੀ ਸ਼ਖਸ਼ ਨੂੰ ਜਾਂਚ ਵਿੱਚ ਸ਼ਾਮਿਲ ਕਰਨ ਲਈ ਥਾਣੇ ਨਹੀ ਬੁਲਾਇਆ ਜਾ ਸਕਦਾ ਤਾਂ ਅਦਾਲਤੀ ਸਜਾਵਾਂ ਭੁਗਤਣ ਦੇ ਬਾਵਜੂਦ ਦੇਸ਼ ਦੀਆਂ ਜੇਲ੍ਹਾਂ ਵਿੱਚ ਕੈਦ ਜਿਹੜੇ ਬੰਦੀ ਸਿੰਘਾਂ ਦੀ ਰਿਹਾਈ ਇਨਸਾਫ ਮੋਰਚਾ ਚਲ ਰਿਹਾ ਹੈ ਉਸ ਵਿੱਚ 90-90 ਸਾਲ ਦੇ ਬਜੁਰਗ ਵੀ ਸ਼ਾਮਿਲ ਹਨ।ਕੀ ਬਾਪੂ ਸੂਰਤ ਸਿੰਘ ਖਾਲਸਾ ਨੂੰ ਘਰੋਂ ਚੁੱਕਣ ਵਾਲੀ ਪੁਲਿਸ ਸ੍ਰ:ਪਰਕਾਸ਼ ਸਿੰਘ ਬਾਦਲ ਦੇ ਅਧੀਨ ਨਹੀ ਸੀ?ਕੀ ਉਸ ਪੁਲਿਸ ਨੂੰ ਇਹ ਪਤਾ ਨਹੀ ਸੀ ਕਿ ਬਾਪੂ ਦੀ ਉਮਰ ਵੀ 65 ਸਾਲ ਤੋਂ ਵੱਧ ਹੈ ?ਕੀ ਸਰਬੱਤ ਖਾਲਸਾ ਦੁਆਰਾ ਚੁਣੇ ਗਏ ਜਥੇਦਾਰ ਧਿਆਨ ਸਿੰਘ ਮੰਡ ਦੀ ਉਮਰ 65 ਸਾਲ ਤੋਂ ਘੱਟ ਸੀ ?ਉਸ ਵੇਲੇ ਪਰਕਾਸ਼ ਸਿੰਘ ਬਾਦਲ ਤੇ ਉਨ੍ਹਾਂ ਦੇ ਸਲਾਹਕਾਰਾਂ ਦਾ ਕਾਨੂੰਨ ਕਿਥੇ ਸੀ ?
ਜਿਥੌਂ ਤੀਕ ਪੰਜਾਬ ਵਿੱਚ ਆਪਸੀ ਭਾਈਚਾਰੇ ਤੇ  ਭਾਈਚਾਰਕ ਸਾਂਝ ਦਾ ਸਵਾਲ ਹੈ ।ਇਸਦੀ ਗਵਾਹੀ ਤਾਂ ਇਤਿਹਾਸ ਵੀ ਭਰੇਗਾ ਕਿ ਪੰਜਾਬ ਵਿੱਚ ਜਾਤ ਪਾਤ ਅਧਾਰਿਤ ਫਸਾਦ ਉਸ ਵੇਲੇ ਹੀ ਹੋਏ ਹਨ ਜਦੋਂ ਸਿਆਸੀ ਲੋਕਾਂ ਨੇ ਵੋਟ ਨੀਤੀ ਖਾਤਿਰ ਇਹ ਕਾਰੇ ਰਾਏ ਹਨ ।ਜੇਕਰ ਪਰਕਾਸ਼ ਸਿੰਘ ਬਾਦਲ ਵਾਕਿਆ ਹੀ ਬੇਅਦਬੀ ਤੇ ਗੋਲੀ ਕਾਂਡ ਦੇ ਦੋਸ਼ੀਆਂ ਨੂੰ ਸਜਾਵਾਂ ਦੇ ਮੁਦਈ ਹਨ ਤਾਂ ਫਿਰ ਜਾਂਚ ਕਸ਼ਿਨ ਸਾਹਮਣੇ ਪੇਸ਼ ਹੋਣ ਵਿੱਚ ਕੀ ਡਰ ਹੈ ?ਅਜੇ ਇਕ ਮਹੀਨਾ ਪਹਿਲਾਂ ਹੀ ਉਨ੍ਹਾਂ ਬਿਆਨ ਦਿੱਤਾ ਸੀ ਕਿ ਗੁਰੂ ਦੀ ਖਾਤਿਰ ਤਾਂ ਉਹ ਸੁਖਬੀਰ ਦੀ ਵੀ ਕੁਰਬਾਨੀ ਦੇ ਸਕਦੇ ਹਨ ਲੇਕਿਨ ਹੁਣ ਭਾਈਚਾਰਕ ਸਾਂਝ ਟੁੱਟਣ ਸੀ ਗਲ ਕਰਕੇ ਪੰਜਾਬ ਦੇ ਲੋਕਾਂ ਦੀ ਬਲੀ ਦੇਣ ਦਾ ਸੰਕੇਤ ਦੇ ਰਹੇ ਹਨ।ਲੇਕਿਨ ਲੋਕ ਐਨੇ ਭੋਲੇ ਨਹੀ ਹਨ।ਉਹ ਸਮਝ ਰਹੇ ਹਨ ਕਿ ਜਦੋਂ ਜਦੋਂ ਵੀ ਪਰਕਾਸ਼ ਸਿੰਘ ਬਾਦਲ ਸੱਤਾ ਤੋਂ ਬਾਹਰ ਹੋਏ ਉਨ੍ਹਾਂ ਆਪਣੀ ਝੋਲੀ ਚੋ ਬੇਲੋੜੀ ਨਫਰਤ ਦੇ ਬੀਜ ਜਰੂਰ ਖਿਲਾਰੇ ਜਿਨ੍ਹਾਂ ਨੇ ਭਾਈਚਾਰਕ ਤੰਦਾਂ  ਨੂੰ ਤੋੜਨ ਵਿੱਚ ਕੋਈ ਕਸਰ ਨਾ ਛੱਡੀ।ਅੱਜ ਵੀ ਮੀਡੀਆ ਸਾਹਮਣੇ ਵੱਡੇ ਬਾਦਲ ਵੱਲੋਂ ਪ੍ਰਗਟਾਏ ਖਦਸ਼ੇ ਸਾਫ ਕਰਦੇ ਹਨ  ਕਿ ਜੇਕਰ ਵੱਡਾ ਬਾਦਲ, ਜਾ— ਉਸਦਾ ਫ਼ਰਜ਼ੰਦ ਬੇਅਦਬੀ ਮਾਮਲੇ ਚ,ਦੋਸ਼ੀ ਪਾਇਆ ਗਿਆ ਜਾ—ਦਾ ਹੈ, ਤਾਂ ਪੰਜਾਬ ਚ ਭਾਈਚਾਰਕ ਸਾਂਝ ਨੂੰ ਖਤਰਾ ਹੈ ਭਾਵ ਅਜੇਹੇ ਅਣਸੁਖਾਵੇ ਮਹੌਲ ਪੈਦਾ ਕਰਨ ਦੀ ਵਿਉਂਤਬੰਦੀ ਕਰ ਲਈ ਗਈ ਹੈ। 

ਟਿੱਪਣੀ ਕਰੋ:

About editor

Scroll To Top