Home / ਚੋਣਵੀ ਖਬਰ/ਲੇਖ / ਜਥੇਦਾਰ ਜਗਤਾਰ ਸਿੰਘ ਹਵਾਰਾ ਵਲੋਂ ਖਾਲਸਾ ਪੰਥ ਨੂੰ ਇਕ ਸੁਨੇਹਾ

ਜਥੇਦਾਰ ਜਗਤਾਰ ਸਿੰਘ ਹਵਾਰਾ ਵਲੋਂ ਖਾਲਸਾ ਪੰਥ ਨੂੰ ਇਕ ਸੁਨੇਹਾ

ਦੁਸ਼ਮਣ ਦੀਆਂ ਚਾਲਾਂ ਤੋਂ ਸੁਚੇਤ ਰਹੇ ਖ਼ਾਲਸਾ ਪੰਥ, ਪੁਰਾਤਨ ਸਰੂਪ ਸੰਭਾਲ ਕੇ ਰੱਖੇ ਜਾਣ

ਚੰਡੀਗੜ੍ਹ 13ਸਤੰਬਰ (ਮੇਜਰ ਸਿੰਘ): ਸਰਬੱਤ ਖ਼ਾਲਸਾ ਵਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਥਾਪੇ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਨੇ ਤਿਹਾੜ ਜ਼ੇਲ੍ਹ  ਦਿੱਲੀ ਤੋਂ ਖ਼ਾਲਸਾ ਪੰਥ ਦੇ ਨਾਂ ਇਕ ਸੁਨੇਹਾ ਭੇਜਿਆ ਹੈ ਜਿਸ ਸਬੰਧੀ ਜਥੇਦਾਰ ਹਵਾਰਾ ਦੇ ਬੁਲਾਰਾ ਅਮਰ ਸਿੰਘ ਚਾਹਲ ਨੇ ਮੀਡੀਆ ਨੂੰ ਦਿੱਤੀ ਜਾਣਕਾਰੀ ਵਿਚ ਦਸਿਆ ਕਿ ਜਥੇਦਾਰ ਸਾਹਿਬ ਆਪਣੇ ਸੁਨੇਹੇ ਵਿਚ ਕਿਹਾ ਹੈ ਕਿ  ਇਕ ਬਹੁਤ ਹੀ ਸਵੇਦਨਸ਼ੀਲ ਮਾਮਲਾ ਕੁੱਝ ਪੰਥ ਦਰਦੀਆਂ ਵੱਲੋਂ ਉਨ੍ਹਾਂ ਦੇ ਨੋਟਿਸ ਵਿੱਚ ਲਿਆਦਾਂ ਗਿਆ ਹੈ।  ਜਿਸ ਵਿਚ ਸਾਡਾ ਦੁਸ਼ਮਣ ਸਾਡੀ ਹਰੇਕ ਪ੍ਰੰਪਰਾ, ਰਿਵਾਇਤ ਨੂੰ ਜਿਥੇ ਸ਼ੱਕੀ ਬਣਾ ਦੇਣਾ ਚਾਹੁੰਦਾ ਹੈ, ਵਾਦ ਵਿਵਾਦ ਦਾ ਵਿਸ਼ਾ ਬਣਾ ਦੇਣਾ ਚਾਹੂੰਦਾ ਹੈ, ਉਥੇ ਹੀ ਸਾਡੇ ਸਾਹਿਤ ਤੇ ਸਾਡੇ ਇਤਿਹਾਸ ਨਾਲ  ਛੇੜ ਛਾੜ ਕਰਨ ਲਈ ਵੀ ਲੰਮੇ ਸਮੇਂ ਤੋਂ ਯਤਨਸ਼ੀਲ ਹੈ।  ਉਨ੍ਹਾਂ ਕਿਹਾ ਸਿਰਫ਼ ਐਨਾ ਹੀ ਨਹੀ ਧੁਰ ਕੀ ਬਾਣੀ, ਗੁਰਬਾਣੀ ਦੇ ਪਾਵਨ ਗੁਟਕਿਆਂ ਦੀ ਛਪਵਾਈ ਵੀ ਵੱਖੋ ਵੱਖ ਤਰੀਕਿਆਂ ਨਾਲ ਕਰਵਾਈ ਜਾ ਰਹੀ ਹੈ। ਜਿਸ ਵਿੱਚ ਭੁਮਿਕਾਵਾਂ ਲਿੱਖੀਆਂ ਜਾ ਰਹੀਆਂ ਹਨ । ਲਗਾ ਮਾਤਰਾਂ ਦੇ ਫਰਕ ਵਾਲੇ ਪਾਵਨ ਗੁਟਕਿਆਂ ਦੀ ਛਪਵਾਈ ਕਰਵਾਈ ਜਾ ਸਕਦੀ ਹੈ। ਜਿਸ ਨੂੰ ਬਾਅਦ ਵਿੱਚ ਟਾਈਪਿੰਗ ਜਾਂ ਪਰੂਫ ਰੀਡਿੰਗ ਦੀ ਗਲਤੀ ਦੱਸਿਆ ਜਾ ਸਕਦਾ ਹੈ।

ਪਟਿਆਲਾ ਦੀ ਪੰਜਾਬੀ ਯੂਨੀਵਰਸਿਟੀ ਵੱਲੋਂ “ਹੰਮ ਹਿੰਦੂ ਨਹੀ” ਵਰਗੀ ਮਹਾਨ ਲਿੱਖਤ ਲਿੱਖਣ ਵਾਲੇ ਵਿਦਵਾਨ ਭਾਈ ਕਾਹਨ ਸਿੰਘ ਨਾਭਾ ਦਾ ਰਚਿਤ ਮਹਾਨ ਕੋਸ਼ ਦੀ ਮੁੜ ਛਪਵਾਈ ਪਿਛੋਂ ਉਸ ਵਿੱਚ ਆਈਆਂ ਬਜੱਰ ਗਲਤੀਆਂ ਮਹਿਜ਼ ਗਲਤੀ ਨਹੀ ਹੋ ਸਕਦੀਆਂ ਇਸ ਪਿੱਛੇ ਕੁੱਝ ਸਾਜਿਸ਼ ਵੀ ਹੋ ਸਕਦੀ ਹੈ। ਜਥੇਦਾਰ ਸਾਹਿਬ ਨੇ ਕਿਹਾ ਕਿ ਸਿਰਫ ਐਨਾ ਹੀ ਨਹੀ ਸ਼੍ਰੀ ਗੁਰੁ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਛਪਵਾਈ ਸਮੇਂ ਵੀ ਲਗਾ ਮਤਾਰਾਂ ਤੇ ਸ਼ਬਦਾਂ ਦਾ ਫਰਕ ਪਾਇਆ ਜਾ ਸਕਦਾ ਹੈ ਤਾਂ ਕਿ ਭਵਿੱਖ ਵਿੱਚ ਇਸ ਨੂੰ ਵੀ ਵਾਦ ਵਿਵਾਦ ਦਾ ਵਿਸ਼ਾ ਬਣਾਇਆ ਜਾ ਸਕੇ। ਇਸ ਲਈ ਸਮੂਹ ਜਿੰਮੇਵਾਰ ਸਿੱਖ ਸੰਸਥਾਵਾਂ, ਵਿਦਵਾਨਾ ਤੇ ਹੋਰ ਪੰਥਕ ਸ਼ਖਸ਼ੀਅਤਾਂ ਦੀ ਜਿਮੇਵਾਰੀ ਹੈ ਕਿ ਉਹ ਜਾਗਦੇ ਹੋਏ ਪਹਿਰੇਦਾਰੀ ਕਰਨ ਅਤੇ ਸਿੱਖਾਂ ਨੂੰ ਵੀ ਸੁਚੇਤ ਕਰਦੀਆਂ ਰਹਿਣ। ਸ. ਚਾਹਲ ਨੇ ਦਸਿਆ ਕਿ ਜਥੇਦਾਰ ਸਾਹਿਬ ਨੇ ਕਿਹਾ ਕਿ ਵਿਸ਼ੇਸ਼ ਤੌਰ ਤੇ ਇਹ ਵੀ ਲੋੜ ਹੈ ਕਿ ਜਿਨਾਂ ਇਤਿਹਾਸਕ ਗੁਰ ਅਸਥਾਨਾਂ ਤੇ ਗੁਰੁ ਗ੍ਰੰਥ ਸਾਹਿਬ ਜੀ ਦੀਆਂ ਪਾਵਨ ਬੀੜਾਂ ਦੇ ਪੁਰਾਤਨ ਹੱਥ ਲਿਖਤ ਸਰੂਪ ਸੰਭਾਲੇ ਪਏ ਹਨ, ਉਹ ਅਗਨ ਭੇਂਟ ਨਾ ਕੀਤੇ ਜਾਣ ਤਾਂ ਕਿ ਭਵਿੱਖ ਵਿੱਚ ਕਿਸੇ ਵੀ ਵਾਦ ਵਿਵਾਦ ਤੋਂ ਬਚਿਆ ਜਾ ਸਕੇ ਤੇ ਸਾਡੇ ਕੋਲ ਗੁਰਬਾਣੀ ਦਾ ਹੱਥ ਲਿੱਖਤ ਅਤੇ ਪ੍ਰਮਾਣਿਤ ਅਨਮੋਲ ਖਜ਼ਾਨਾ ਸੁਰੱਖਿਅਤ ਹੋਵੇ। ਗੁਰੂ ਪੰਥ ਵੱਲੋਂ ਬਖਸ਼ਿਸ਼ ਕੀਤੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਸੇਵਾਦਾਰ ਦੀ ਜਿਮੇਵਾਰੀ ਦੀ ਅਹਿਮੀਅਤ ਨੂੰ ਸਮਝਦੇ ਹੋਏ ਇਹ ਸੁਨੇਹਾ ਸਮੂਹ ਸਿੱਖ ਸੰਗਤ ਨੂੰ ਇਸ ਆਸ ਨਾਲ ਦੇ ਰਿਹਾ ਹਾਂ ਕਿ ਸਿੱਖ ਸੰਗਤਾਂ ਪੰਥ ਦੀ ਬੇਹਤਰੀ, ਚੜਦੀ ਕਲਾ ਤੇ ਪੰਥਕ ਏਕਤਾ ਲਈ ਆਪਣੇ ਆਪਣੇ ਤੌਰ ਤੇ ਆਪਣੀਆਂ ਜਿਮੇਵਾਰੀਆਂ ਲਈ ਸੁਚੇਤ ਰਹਿਣਗੀਆਂ।

ਟਿੱਪਣੀ ਕਰੋ:

About editor

Scroll To Top