Home / ਚੋਣਵੀ ਖਬਰ/ਲੇਖ / ਸਿੱਖ ਸਟੂਡੈˆਟਸ ਫੈਡਰੇਸ਼ਨ ਦੇ ਜਨਰਲ ਸਕੱਤਰ ਸ਼ਹੀਦ ਭਾਈ ਸਤਪਾਲ ਸਿੰਘ ਢਿੱਲੋ ਦੇ 14 ਸਤੰਬਰ ਨੂੰ ਸ਼ਹਾਦਤ ਦਿਹਾੜੇ ਤੇ ਹਰਦਾਇਕ ਪ੍ਰਣਾਮ !–ਗੁਰਚਰਨ ਸਿੰਘ ਗੁਰਾਇਆ

ਸਿੱਖ ਸਟੂਡੈˆਟਸ ਫੈਡਰੇਸ਼ਨ ਦੇ ਜਨਰਲ ਸਕੱਤਰ ਸ਼ਹੀਦ ਭਾਈ ਸਤਪਾਲ ਸਿੰਘ ਢਿੱਲੋ ਦੇ 14 ਸਤੰਬਰ ਨੂੰ ਸ਼ਹਾਦਤ ਦਿਹਾੜੇ ਤੇ ਹਰਦਾਇਕ ਪ੍ਰਣਾਮ !–ਗੁਰਚਰਨ ਸਿੰਘ ਗੁਰਾਇਆ


ਜਦੋਂ ਜਦੋਂ ਵੀ ਕਿਸੇ ਦੇਸ਼ ਦੀਆਂ ਹਕੂਮਤਾਂ ਰਾਜ ਦੇ ਨਸ਼ੇ ਵਿੱਚ ਆਪਣੇ ਹੀ ਲੋਕਾਂ ਤੇ ਜ਼ੁਲਮ ਕਰਦੀਆਂ ਹਨ ਤਾਂ ਗੈਰਤਮੰਦ ਲੋਕ ਇਹਨਾਂ ਹਕੂਮਤਾਂ ਦੇ ਖਿਲਾਫ ਬਗਾਵਤ ਹੀ ਨਹੀਂ ਕਰਦੇ ਸਗੋਂ ਉਹਨਾਂ ਹਕੂਮਤਾਂ ਦੇ ਰਾਜ ਵੀ ਪਲਟਾ ਦਿੰਦੇ ਹਨ ਜਾਂ ਫਿਰ ਆਪਣੇ ਆਖਰੀ ਸਵਾਸਾਂ ਤੱਕ ਜ਼ੁਲਮਾਂ ਦੇ ਖਿਲਾਫ ਆਪਣੀ ਜੰਗ ਜਾਰੀ ਰੱਖਦੇ ਹਨ ।ਇਸੇ ਤਰ੍ਹਾਂ ਹੀ ਭਾਰਤ ਦੀ ਹਕੂਮਤ ਨੇ ਜਦੋ ਵੀ ਸਿੱਖਾˆ ਦੇ ਧਾਰਮਕਿ ,ਰਾਜਨੀਤਕ ਅਤੇ ਆਰਥਿਕ ਹੱਕਾˆ ਤੇ ਡਾਕਾ ਮਾਰਿਆˆ , ਜਾˆ ਸਿੱਖ ਸਿਧਾਤਾਂ ਨਾਲ ਖਿਲਵਾੜ ਕਰਨ ਦੀ ਕੋਸ਼ਿਸ਼ ਕੀਤੀ ਤਾਂ ਸਿੱਖ ਕੌਮ ਦੇ ਸਿਰਲੱਥ ਯੋਧਿਆˆ ਨੇ ਧਰਮ ਹੇਤ ਆਪਣੇ ਸੀਸ ਕੁਰਬਾਨ ਕਰਨ ਤੋਂ ਗੁਰੇਜ਼ ਨਾ ਕੀਤਾ। ਸਿੱਖ ਯੋਧਿਆˆ ਨੇ  ਆਪਣਾ ਸੁਨਹਿਰੀ ਭਵਿੱਖ , ਘਰ ਬਾਰ ਦਾ ਤਿਆਗ ਕਰਦਿਆˆ ਦੂਜੇ ਲਫਜਾˆ ਵਿੱਚ ਫੁੱਲਾˆ ਦੀ ਸੇਜ ਛੱਡ ਕੇ ਕੰਢਿਆˆ ਰੂਪੀ ਰਸਤੇ ਨੂੰ ਅਪਣਾਇਆ ।ਲਗ ਭਗ ਸਾਡੇ ਪੰਜ ਸਦੀਆˆ ਪਹਿਲਾˆ ਮਨੁੱਖਤਾ ਦੇ ਰਹਿਬਰ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਜੀ ਨੇ ਧਰਮ ਦੇ ਨਾਮ ਤੇ ਮਨੁੱਖਤਾ ਤੇ ਹੋ ਰਹੇ ਜ਼ੁਲਮਾਂ ਬਾਰੇ ਬੇਵਾਕ ਅਵਾਜ਼ ਉਠਾਈ ਤੇ ਉਸ ਦਿਨ ਤੋˆ ਰਾਜਨੀਤਕ ਆਗੂ ਤੇ ਅਖੌਤੀ ਧਾਰਮਿਕ ਆਗੂ ਤਿੰਨੋˆ ਉਜ਼ਾੜੇ ਦੇ ਬੰਧ ਬਾਬੇ ਨਾਨਕ ਦੇ ਚਲਾਏ ਨਿਰਲਮੇ ਪੰਥ ਨਾਲ ਕਿਸੇ ਨਾ ਕਿਸੇ ਰੂਪ ਵਿੱਚ ਵੈਰ ਕਮਾਉਦੇ ਆ ਰਹੇ ਹਨ ।ਇਸੇ ਤਰ੍ਹਾˆ ਵੀਹਵੀˆ ਸਦੀ ਵਿੱਚ  ਜਦੋˆ ਸਿੱਖ ਕੌਮ ਦੀ ਸਿੱਖੀ ਸਪਿਰਟ ਨੂੰ ਖਤਮ ਕਰਨ ਲਈ ਹਰ ਪਾਸਿਉˆ ਯਤਨ ਹੋ ਰਹੇ ਸਨ ਤੇ ਭਾਰਤੀ ਹਕੂਮਤ ਨੇ ਸਿੱਖੀ ਸਪਿਰਟ ਦੀ ਪਰਖ ਕਰਨ ਲਈ 1978 ਦੀ ਵਿਸਾਖੀ ਨੂੰ ਨਿਰਕਧਾਰੀ ਗੁਰਬਚਨੇ ਨੂੰ ਅੰਮ੍ਰਿਤਸਰ ਦੀ ਪਵਿੱਤਰ ਧਰਤੀ ਤੇ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਗੁਰੂ ਸਾਹਿਬਾਂ ਦਾ ਨਿਰਾਦਰ ਕਰਨ ਲਈ ਭੇਜ ਕੇ ਖਾਲਸਾ ਪੰਥ ਨੂੰ ਲਲਕਾਰਨ ਦੀ ਕੋਸ਼ਿਸ਼ ਕੀਤੀ ਤਾਂ ਗੁਰੂ ਕੀ ਨਿੰਦਾ ਸੁਨੇ ਨਾ ਕਾਨ ਦੇ ਅਨੁਸਾਰ ਸਿੱਖ ਕੌਮ ਦੇ ਮਹਾਨ ਸ਼ਹੀਦ ਭਾਈ ਫੌਜਾਂ ਸਿੰਘ ਜੀ ਦੀ ਅਗਵਾਈ ਵਿੱਚ ਸਿੱਖਾਂ ਨੇ ਸ਼ਾਤਮਈ ਉਸ ਨਰਕਧਾਰੀ ਗੁਰਬਚਨੇ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਨੇ ਗਿਣੀਮਿਥੀ ਸਾਜ਼ਿਸ਼ ਤਹਿਤ ਗੋਲੀਆਂ ਚਲਾਕੇ ਭਾਈ ਫੋਜਾਂ ਸਿੰਘ ਜੀ ਸਮੇਤ 13 ਸਿੰਘਾਂ ਨੂੰ ਸ਼ਹੀਦ ਤੇ 70 ਦੇ ਲਗਭੱਗ ਸਿੰਘ ਨੂੰ ਜ਼ਖਮੀ ਕਰਕੇ ਬਾਦਲ ਸਰਕਾਰ ਦੀ ਛੱਤਰ ਛਾਇਆ ਹੇਠ ਬੜੇ ਅਰਾਮ ਨਾਲ ਨਿਕਲ ਗਿਆ ਤੇ ਭਾਰਤੀ ਨਿਆ ਪ੍ਰਣਾਲੀ ਨੇ ਵੀ ਸਿੱਖਾਂ ਨਾਲ ਨਿਆਂ ਨਾ ਕੀਤਾ ਤੇ ਨਰਕਧਾਰੀ ਗੁਰਬਚਨੇ ਤੇ ਸਾਥੀਆਂ ਨੂੰ ਸਾਫ ਬਰੀ ਕਰ ਦਿੱਤਾ ਤੇ ਜਦੋ ਸਿੱਖ ਕੌਮ ਦੀ ਦਲੀਲ ਤੇ ਅਪੀਲ ਦੀ ਕੋਈ ਸੁਣਵਾਈ ਨਾ ਹੋਈ ਤਾਂ ਸਤਿਕਾਰਯੋਗ ਸੰਤ ਸਿਪਾਹੀ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾˆਵਾਲਿਆਂ ਨੇ ਇਸ ਅਨਿਆਂ ਭਰੀ ਘਟਨਾ ਨੂੰ ਲੈਕੇ ਸਿੱਖ ਕੌਮ ਨੂੰ ਇੱਕ ਹਲੂਣਾ ਦਿੱਤਾ ਕਿ ਭਾਰਤ ਵਿੱਚ ਸਿੱਖ ਗੁਲਾਮ ਹਨ ਇਸ ਗੁਲਾਮੀ ਤੋਂ ਛੁਟਕਾਰਾਂ ਪਾਉਣ ਲਈ  ਇਨਕਲਾਬੀ ਲਹਿਰ ਦਾ ਅਗਾਜ਼ ਕਰਦਿਆˆ  ਗੁਰਮਿਤ ਅਤੇ ਸਿੱਖ ਇਤਹਾਸ ਦੀਆˆ ਪ੍ਰੰਪਰਾਵਾˆ ਅਨੁਸਾਰ ਕੌਮ ਦੇ ਹਰ ਖੇਤਰ ਦੇ ਵਿਰੋਧੀਆˆ ਨੂੰ ਵੱਖ ਵੱਖ ਜਥਿਆਂ ਦੇ ਰੂਪ ਵਿੱਚ ਸਿੱਖ ਕੌਮ ਦੇ ਗੁਰੀਲਿਆਂ ਨੇ ਦੁਸ਼ਟਾਂ ਨੂੰ ਉਸੇ ਭਾਸ਼ਾ ਵਿੱਚ  ਮੋੜਵਾˆ ਉੱਤਰ ਦੇਣਾ ਅਰੰਭ ਕੀਤਾ ਜਿਹੜੀ ਭਾਸ਼ਾ ਉਹ ਸਮਝਦੇ ਸਨ ।ਇਸੇ ਤਰ੍ਹਾਂ ਆਪ ਜੀ ਦੀ ਅਤਿ ਨਿਰਮਲ ਅਤੇ ਸੱਤਵਾਦੀ ਸਖਸ਼ੀਅਤ ਦੇ ਪ੍ਰਭਾਵ ਕਰਕੇ ਤੇ ਮਹਾਨ ਸ਼ਹੀਦ ਭਾਈ ਅਮਰੀਕ ਸਿੰਘ ਜੀ ਦੀ ਅਗਵਾਈ ਵਿੱਚ ਸਿੱਖ ਨੌਜਵਾਨਾˆ ਦੀ ਜਥੇਬੰਦੀ ਸਿੱਖ ਸਟੂਡੈˆਟਸ ਫੈਡਰੇਸ਼ਨ ਬਹੁਤ ਹੀ ਤੇਜ਼ੀ ਨਾਲ ਬੁਲੰਦੀਆˆ ਵਲ ਵਧਣ ਲੱਗੀ ।ਇਸੇ ਸਿੱਖ ਕੌਮ ਦੇ ਹਰਿਅਵਲ ਦਸਤੇ ਦਾ ਇੱਕ ਅਨਮੋਲ ਹੀਰਾ ਸੀ ਸਤਪਾਲ ਸਿੰਘ ਢਿੱਲੋˆ। ਸਤਪਾਲ ਸਿੰਘ ਢਿੱਲੋ ਦਾ ਜਨਮ 3 ਅਪਰੈਲ 1961 ਨੂੰ ਜਲੰਧਰ ਜਿਲ੍ਹੇ ਦੇ ਪਿੰਡ ਡੱਲੇਵਾਲ ਦੇ ਵਸਨੀਕ ਸ੍ਰ, ਕਰਮ ਸਿੰਘ ਦੇ ਘਰੇ ਮਾਤਾ ਕਰਤਾਰ ਕੌਰ ਦੀ ਕੁੱਖੋˆ ਹੋਇਆ । ਸੱਤਪਾਲ ਸਿੰਘ ਨੇ ਮੁੱਢਲੀ ਵਿਦਿਆ ਪਿੰਡ ਦੇ ਪ੍ਰਾਇਮਰੀ ਸਕੂਲ ਤੋˆ ਪ੍ਰਪਾਤ ਕੀਤੀ ਉਪਰੰਤ 1973 ਵਿੱਚ ਹਾਇਰ ਸੈਕੰਡਰੀ ਸਕੂਲ ਅੱਟਾ ਵਿਖੇ  ਦਾਖਲਾ ਲਿਆ ਅਤੇˆ ਗਿਆਰਵੀˆ ਜਮਾਤ ਦਾ ਇਮਿਤਿਹਾਨ ਪਾਸ ਕੀਤਾ । ਕਪੂਰਥਲਾ ਦੇ ਰਣਧੀਰ ਕਾਲਜ ਵਿੱਚ ਜਦੋˆ ਦਾਖਲਾ ਲੈ ਕੇ ਬੀ.ਏ ਦਾ ਦੂਜਾ ਸਾਲ ਪੂਰਾ ਕੀਤਾ ਅਤੇ ਤੀਜੇ ਸਾਲ ਭਾਵ ਫਾਈਨਲ ਦੀਆˆ ਕਲਾਸਾˆ  ਅਰੰਭ ਹੋਣ  ਤੋˆ ਕੁੱਝ ਮਹੀਨੇ ਬਆਦ ਹੀ ਭਾਵ 4 ਅਗਸਤ 1982 ਨੂੰ  ਧਰਮ ਯੁੱਧ  ਮੋਰਚੇ ਦਾ ਅਗਾਜ਼ ਹੋ ਗਿਆ । ਦੂਜੇ ਪਾਸੇ ਸ਼ਹੀਦ ਭਾਈ ਅਮਰੀਕ ਸਿੰਘ ਜੀ ਪ੍ਰਧਾਨ ਨੇ ਫੈਡਰੇਸ਼ਨ ਦਾ ਪੁਨਰ ਗਠਨ ਵੀ ਅਰੰਭ ਕਰ ਦਿੱਤਾ ਤਾˆ ਕਿ ਸਿੱਖ ਨੌਜਵਾਨਾˆ ਨੂੰ ਇੱਕ ਲੜੀ ਵਿੱਚ ਪਰੋ ਕੇ ਮੋਰਚੇ ਨੂੰ ਸਫਲ ਬਣਾਇਆ ਜਾ ਸਕੇ । ਇਸੇ ਕੜੀ ਅਧੀਨ ਹੀ ਫੈਡਰੇਸ਼ਨ ਦਾ ਤੱਤਕਲੀਨ ਮੀਤ ਪ੍ਰਧਾਨ ਰਣਧੀਰ ਕਾਲਜ ਆਇਆ ਜਿਸ ਨੇ  ਨੌਜਵਾਨਾˆ ਨੂੰ ਇਕੱਤਰ ਕਰਕੇ ਕਾਲਜ ਦੀ ਯੂਨਿਟ ਬਣਾਇਆ ਜਿਸ ਵਿੱਚ ਭਾਈ ਸੱਤਪਾਲ ਸਿੰਘ ਨੂੰ ਜਨਰਲ ਸਕੱਤਰ ਬਣਾਇਆ ਗਿਆ। ਭਾਈ ਅਮਰੀਕ ਸਿੰਘ ਜੀ ਨੇ ਆਪ ਦੀ ਮਿਹਨਤ ਅਤੇ ਲਗਨ ਨੂੰ ਦੇਖਦਿਆˆ ਜਲਦੀ ਹੀ ਕਪੂਰਥਲਾ ਦਾ ਜਿਲ੍ਹਾ ਜਨਰਲ ਸਕੱਤਰ ਬਣਾ ਦਿੱਤਾ , ਇਸ ਵਧੀ ਜ਼ਿਮੇਵਾਰੀ ਨੂੰ ਤਨ ਦੇਹੀ ਨਾਲ ਨਿਭਾਉਦਿਆ  ਭਾਈ ਢਿੱਲੋˆ ਨੇ ਫਗਵਾੜਾ ਦੇ ਸਮੂਹ ਕਾਲਜਾˆ ਵਿੱਚ ਫੈਡਰੇਸ਼ਨ  ਦੇ ਯੂਨਿਟ ਬਣਾਉਣ ਲਈ ਯਤਨ ਅਰੰਭ ਦਿੱਤੇ ।ਜਿੱਥੇ ਕਿ ਕੰਮਰੇਡਾˆ ਦੀ ਐਸ. ਐਫ ਆਈ ਦਾ ਜ਼ੋਰ ਸੀ ਜੋ ਕਿ ਧਰਮ ਨੂੰ ਫਜ਼ੂਲ ਤੇ ਆਏ ਦਿਨ ਸਿੱਖ ਧਰਮ ਦੇ ਖਿਲਾਫ ਜ਼ਹਿਰ ਉਗਲਦੇ ਰਹਿੰਦੇ ਤੇ ਸਿੱਖਾˆ ਦੇ ਖਿਲਾਫ ਊਲ ਜਲੂਲ ਬਲੋਦੇ ਰਹਿੰਦੇ ।ਭਾਈ ਸੱਤਪਾਲ ਸਿੰਘ ਢਿੱਲੋ ਨੇ ਵੀਚਾਰਾˆ ਤੇ ਮਿਹਨਤ ਨਾਲ ਵਿਦਿਆਰਥੀਆˆ ਨੂੰ ਪ੍ਰੇਰ ਕੇ ਆਲ ਇੰਡੀਆˆ ਸਿੱਖ ਸਟੂਡੈˆਟਸ ਫੈਡਰੇਸ਼ਨ ਦੀ ਵੱਡੇ ਪੱਧਰ ਤੇ ਭਰਤੀ ਕਰਕੇ ਯੂਨਿਟ ਬਣਾਇਆ ਤੇ ਪੰਜਾਬ ਤੇ ਸਿੱਖ ਵਿਰੋਧੀ ਤਾਕਤਾˆ ਨੂੰ ਭਾਜ ਦਿੱਤੀ। ਜਦੋˆ ਫੈਡਰੇਸ਼ਨ ਤੇ ਸਰਕਾਰ ਨੇ ਪਬੰਦੀ ਲਗਾਈ ਤਾˆ ਇਸ ਦਾ ਸਮੂਹਿਕ ਤੌਰਤੇ ਜਬਰਦਸਤ ਵਿਰੋਧ ਕੀਤਾ ਗਿਆ।ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾˆਵਾਲਿਆ ਦੇ ਬਚਨਾˆ ਕਿ ਸਿੰਘੋˆ ਤਿਆਰ ਬਰ ਤਿਆਰ ਸ਼ਾਸ਼ਤਰਧਾਰੀ ਹੋਵੋ ਮੋਟਰ ਸਾਇਕਲ ਤੇ ਵਧੀਆˆ ਹਥਿਆਰ ਰੱਖੋ ਹਥਿਆਰ ਰੱਖ ਕਿ ਕਿਸੇ ਗਰੀਬ ਮਜ਼ਲੂਮ ਤੇ ਜ਼ੁਲਮ ਕਰਨਾ ਪਾਪਾ ਹੈ ।ਹਥਿਆਰ ਰੱਖਕੇ ਆਪਣਾ ਹੱਕ ਨਾ ਲੈਣਾ  ਉਸ ਤੋˆ ਵੀ ਵੱਡਾ ਪਾਪਾ ਹੈ  । ਭਾਈ ਸਤਪਾਲ ਸਿੰਘ ਢਿੱਲੋ ਨੇ ਮੋਟਰ ਸਾਇਕਲ  ਤੇ ਤਿਆਰ ਬਰ ਤਿਆਰ ਸਿੰਘਾˆ ਦਾ ਦਸਤਾ ਵੀ ਬਣਾਇਆ ।ਜੂਨ 1984  ਵਿੱਚ ਸ੍ਰੀ  ਦਰਬਾਰ ਸਾਹਿਬ ਤੇ ਭਾਰਤੀ ਫੌਜ ਵਲੋˆ ਕੀਤੇ ਅੱਤ ਵਹਿਸ਼ੀ ਹਮਲੇ ਨਾਲ ਖਾਲਿਸਤਾਨ ਦੀ ਪ੍ਰਾਪਤੀ ਨੂੰ ਕੌਮੀ ਨਿਸ਼ਾਨਾ ਮਿਥਿਆ ਗਿਆ । ਜਿਸ ਵਿੱਚ ਭਾਈ ਸੱਤਪਾਲ ਸਿੰਘ ਢਿੱਲੋˆ ਨੇ ਆਪਣੇ  ਸਾਥੀਆˆ ਨੂੰ ਨਾਲ ਲੈਕੇ ਸਿੱਖ ਵਿਰੋਧੀਆˆ ਨੂੰ ਢੁੱਕਵੀˆਆˆ ਸਜ਼ਾਵਾˆ ਦਿੱਤੀਆˆ ।ਭਾਈ ਸਾਹਿਬ ਦੀਆˆ ਵਧੀਆˆ ਸਰਗਰਮੀਆˆ ਨੂੰ ਦੇਖਦੇ ਹੋਏ ਪੰਜਾਬ ਪੁਲਿਸ ਨੇ 25 ਫਰਵਰੀ 1985 ਨੂੰ ਗ੍ਰਿਫਤਾਰ ਕਰਨ ਲਈ ਵੱਡੇ ਪੱਧਰ ਤੇ ਰੇਡ ਕੀਤਾ ਪਰ ਭਾਈ ਸਾਹਿਬ ਪਿੰਡ ਵਾਸੀਆˆ ਦੇ ਸਹਿਯੋਗ ਤੇ ਪਿਆਰ ਸਦਕਾ ਪੁਲਿਸ ਦੇ ਹੱਥ ਆਉਣ ਤੋˆ ਬੱਚ ਗਏ ਤੇ ਆਪ  ਰੂਪਪੋਸ਼ ਹੋ ਗਏ ਅਤੇ ਕੌਮ ਦੇ ਦੋਖੀਆˆ ਨੂੰ ਸੋਧਾ ਲਾਉਣ ਦੇ ਨਾਲ ਨਾਲ ਨੌਜਵਾਨਾˆ ਨੂੰ  ਵੀ ਜਥੇਬੰਦ ਕਰਦੇ ਰਹੇ । 22 ਸਤੰਬਰ 1985  ਵਾਲੇ ਦਿਨ ਨਡਾਲਾ ਤੋˆ ਆਪ ਨੂੰ ਗ੍ਰਿਫਤਾਰ ਕਰਨ ਉਪਰੰਤ ਸਖਤ ਤਸੀਹੇ ਦਿੱਤੇ ਗਏ ਅਤੇ ਮਗਰੋˆ ਜਲੰਧਰ ਜੇਹਲ ਵਿੱਚ ਭੇਜ ਦਿੱਤਾ ਗਿਆ । ਕੁੱਝ ਕੇਸਾˆ ਵਿੱਚ ਜ਼ਮਾਨਤਾˆ ਮੰਨਜੂਰ ਹੋ ਗਈਆˆ ਅਤੇ  ਸੱਤ ਅਪਰੈਲ 1986 ਨੂੰ ਆਪ ਖਿਲਾਫ ਦਰਜ ਪੁਲੀਸ ਇੰਸਪੈਕਟਰ ਹਰਦਿਆਲ ਸਿੰਘ ਦੇ ਕਤਲ ਦਾ ਮੁਕੱਦਮੇ ਵਿੱਚੋਂ ਬਰੀ ਹੋਣ ਤੇ ਰਿਹਾਅ ਹੋ ਗਏ । ਆਪ ਜੇਲ ਵਿੱਚ ਵੀ ਆਪਣੇ ਨਿਸ਼ਾਨੇ ਬਾਰੇ ਗੰਭੀਰਤਾ ਨਾਲ ਵੀਚਾਰਦੇ ਤੇ ਆਪਣੇ ਗੁਪਤ ਸੂਤਰਾˆ ਰਾਹੀ ਆਪਣੇ ਸਾਥੀਆˆ ਨਾਲ ਰਾਬਤਾ ਤੇ ਸਰਗਰਮੀਆˆ ਜਾਰੀ ਰੱਖ ਰਹੇ ਸਨ । ਇਹਨਾˆ ਸਰਗਰਮੀਆˆ ਸਦਕਾ ਹੀ ਆਪ ਜੀ ਨੂੰ ਬਾਹਰ ਨਿਕਲਦੇ ਸਾਰ ਹੀ ਜਲੰਧਰ ਜਿਲ੍ਹੇ ਦਾ ਪ੍ਰਧਾਨ  ਬਣਾ ਦਿੱਤਾ ਗਿਆ ਭਾਈ ਸਾਹਿਬ ਦੀ ਮੇਹਨਤ ਤੇ ਲਗਨ ਸਦਕਾ ਛੇਤੀ ਹੀ ਆਪ ਜੀ ਨੂੰ ਕੌਮੀ ਜਥੇਬੰਦਕ ਸਕੱਤਰ ਬਣਾ ਦਿੱਤਾ ਗਿਆ ।  ਇਸ ਵਕਤ ਫੈਡਰੇਸ਼ਨ ਦੇ ਪ੍ਰਧਾਨ ਭਾਈ ਗੁਰਜੀਤ ਸਿੰਘ ਜੀ ਸਨ । ਜਿਹਨਾˆ ਦੇ ਨਾਲ ਮਿਲ ਕੇ ਆਪ ਜੀ ਨੇ  ਫੈਡਰੇਸ਼ਨ  ਨੂੰ ਸੁਚੱਜੀ ਅਗਵਾਈ ਦਿੱਤੀ।  ਦਸ ਸਤੰਬਰ 1987 ਨੂੰ ਭਾਈ ਸਤਪਾਲ ਸਿੰਘ ਢਿੱਲੋˆ ਨੂੰ ਚੰਡੀਗੜ੍ਹ ਪੁਲੀਸ ਨੇ ਉਸ ਵਕਤ ਗ੍ਰਿਫਤਾਰ ਕਰ ਲਿਆ ਜਦੋˆ ਉਹ ਇੱਕ ਪ੍ਰੈੱਸ  ਨੋਟ ਦੇਣ ਜਾ ਰਿਹਾ ਸੀ । ਪਹਿਲਾˆ ਬੁੜੈਲ ਅਤੇ ਮਗਰੋˆ ਨਾਭਾ ਜੇਹਲ ਵਿੱਚ ਭੇਜ ਦਿੱਤਾ ਗਿਆ ।ਜਿੱਥੇ ਆਪ ਦੇ ਗਰੁੱਪ ਵਿੱਚ ਸ਼ਾਮਲ ਸਾਥੀ ਪਹਿਲਾˆ ਤੋˆ ਹੀ ਬੰਦ ਸਨ । ਅੱਠ ਜਨਬਰੀ 1990 ਨੂੰ ਆਪਦੀ ਰਿਹਾਈ ਹੋਈ । ਇਸ ਸਮੇˆ ਫੈਡਰਸ਼ਨ ਦੇ ਪ੍ਰਧਾਨ ਭਾਈ ਦਲਜੀਤ ਸਿੰਘ ਬਿੱਟੂ ਸਨ ਜਿਹਨਾˆ ਦੇ ਮੋਢੇ ਨਾਲ ਮੋਢਾ ਡਾਹ ਕੇ ਅਨੇਕਾˆ ਪੰਥਕ ਕਾਰਜ ਕੀਤੇ । ਸ਼ਹੀਦ ਭਾਈ ਸਤਪਾਲ ਸਿੰਘ ਢਿੱਲੋ ਜੋ ਕਿ ਡਬਲ ਐਮ ਏ (ਅਰਥਸ਼ਾਸ਼ਤਰ ਤੇ ਇਤਿਹਾਸ ਦੀ)ਪਾਸ ਸਨ ।ਸ਼ਹੀਦ ਭਾਈ ਸਤਪਾਲ ਸਿੰਘ ਢਿੱਲੋˆ ਜਿੱਥੇ ਸੁਭਾਅ ਤੋˆ ਸੰਤ ਸਿਪਾਹੀ ,ਦੂਰ ਅਦੇਸ਼ ਤੇ ਬਹੁਤ ਹੀ ਵੀਚਾਰਵਾਨ ਆਗੂ ਸਨ। ਜਿਸ ਦੀ ਮਿਸਾਲ ਖਾਲਸਾ ਕਾਲਜ ਦੇ ਪ੍ਰਿਸੀਪਲ ਰਾਜਾ ਹਰਨਿੰਦਰ ਸਿੰਘ ਨੇ ਭਾਈ ਸਤਪਾਲ ਸਿੰਘ ਦੀ ਸ਼ਹੀਦੀ ਤੇ ਜਿਲੇ ਦੇ ਐਸ. ਐਸ ਪੀ ਨੂੰ ਕਿਹਾ ਕਿ ਤੁਸੀ ਅੱਜ ਬਹੁਤ ਹੀ ਸਿਆਣੇ ਪੜ੍ਹੇ ਲਿਖੇ ਨੌਜਵਾਨ ਦਾ ਕਤਲ ਕੀਤਾ ਹੈ । ਪਰ ਐਸ ਐਸ ਪੀ ਨੇ ਉਤਰ ਦਿੱਤਾ ਕਿ ਸਾਨੂੰ ਪਤਾ ਹੈ। ਕਿ ਇਹ ਨੌਜਵਾਨ ਬਹੁਤ ਹੀ ਪੜ੍ਹਿਆˆ ਤੇ ਵੀਚਾਰਵਾਨ ਸੀ ।ਪਰ ਇਸ ਨੇ ਦੁਆਬੇ ਵਿੱਚ ਖਾੜਕੂ ਲਹਿਰ ਨੂੰ ਮੁੜ ਖੜ੍ਹੀ ਕਰਨ ਵਾਲਾ ਤੇ ਖਾੜਕੂਆˆ ਦੀ ਮਾˆ ਵਾਲਾ ਰੋਲ ਅਦਾ ਕਰਦਾ ਸੀ ।ਇਸੇ ਉਚੇ ਸੁਚੇ ਵੀਚਾਰਾˆ ਕਰਕੇ ਸ਼ਹੀਦ ਭਾਈ ਸਤਪਾਲ ਸਿੰਘ ਢਿੱਲੋˆ ਨੂੰ ਬਹੁਤ ਸਾਰੇ ਸਿੰਘ ਸਤਿਕਾਰ ਨਾਲ ਬਾਪੂ ਕਹਿ ਕੇ ਬਲਾਉਦੇ ਸਨ ।ਦੂਰ ਅੰਦੇਸ਼ੀ ਦੀ ਦੂਸਰੀ ਮਿਸਾਲ ਸਿੱਖ ਕੌਮ ਦੇ ਅਜ਼ਾਦ ਵਤਨ ਲਈ ਸਿੱਖ ਕੌਮ ਦੇ ਸੂਰਬੀਰਯੋਧੇ ਵੱਖ ਵੱਖ ਜਥੇਬੰਦੀਆˆ ਦੇ ਨਾਮ ਹੇਠ ਰੂਪੋਸ਼ ਹੋਕੇ ਗੁਰੀਲਾ ਲੜਾਈ ਰਾਹੀ ਆਪਣੀ ਮੰਜ਼ਿਲ ਵੱਲ ਵੱਧ ਰਹੇ ਸਨ ਉਥੇ ਆਲ ਇੰਡੀਆˆ ਸਿੱਖ ਸਟੂਡੈˆਟਸ ਫੈਡਰੇਸ਼ਨ ਜਿਸਦਾ 1990 ਵਿੱਚ ਇਸ ਨਾਲੋˆ ਆਲ ਇੰਡੀਆ ਕੱਟ ਕੇ ਸਿਰਫ ਸਿੱਖ ਸਟੂਡੈˆਟਸ ਫੈਡਰੇਸ਼ਨ ਦੇ ਨਾਮ ਤੇ ਸਕੂਲਾˆ ਕਾਲਜਾˆ ਤੋˆ ਵਿਚਰਦੀ ਹੋਈ ਪਿੰਡਾˆ ਕਸਬਿਆˆ ਵਿੱਚ ਵੀ ਇਸ ਦੇ ਯੂਨਿਟ ਬਣ ਗਏ ਸਨ ਤੇ ਇਹ ਰੂਪੋਸ਼ ਖਾੜਕੂ ਲਹਿਰ ਦੀ ਰੀੜ ਦੀ ਹੱਡੀ ਨਵੀ ਭਰਤੀ ਤੇ ਲੋਕਾˆ ਵਿੱਚ ਵਿਚਰਕੇ ਸਿਆਸੀ ਵਿੰਗ ਦਾ ਕੰਮ ਵੀ ਕਰ ਰਿਹੀ ਸੀ ।ਲੋਕਾˆ ਨਾਲ ਸਿੱਧਾ ਰਾਬਤਾˆ ਤੇ ਲੋਕਾˆ ਦੀਆˆ ਸਮੱਸਿਆਵਾˆ ਨੂੰ ਸੁਣਨਾ ਤੇ ਹੱਲ ਕਰਨ ਲਈ ਇੱਕ ਯਤਸ਼ੀਸ਼ਲਤਾ ਨਾਲ ਇੱਕ ਤਰ੍ਹਾˆ ਦੀ ਲੋਕ ਲਹਿਰ ਤੇ ਹਰਮਨ ਪਿਆਰਤਾ ਕਰਕੇ ਇਸ ਵਿੱਚ ਫਿਰ ਉਹ ਲੋਕ ਵੀ ਭਰਤੀ ਹੋਣੇ ਸ਼ੁਰੂ ਹੋ ਗਏ ਜਿੰਨਾ ਦਾ ਸਿੱਖੀ ਅਸੂਲਾˆ ਸਿਧਾˆਤਾˆ ਤੇ ਇਸ ਦੀ ਮੰਜ਼ਿਲ ਨਾਲ ਕੋਈ ਬਾਵਾਸਤਾ ਨਹੀ ਸੀ ਜਿਆਦਾਤਰ ਟੌਰ ਟੱਪੇ ਆਪਣੇ ਨਿੱਜੀ ਸਵਾਰਥਾˆ ਲੋਕਾˆ ਨੂੰ ਧਮਕੀਆˆ ਪੈਸੇ ਉਗਰਾਉਣ ਲੋਕਾˆ ਨੂੰ ਡਰਾਉਣ ਧਮਕਾਉਣ ਇੱਥੋ ਤੱਕ ਆਸ਼ਕੀ ਮੁਸ਼ਕੀ ਵਾਲੇ ਲੋਕ ਵੀ ਭਰਤੀ ਹੋ ਗਏ ਉਥੇ ਇਸਦੇ ਮੋਰਲੀ ਕਰਤਾਰ ਦੇ ਕਈ ਲੀਡਰਾˆ ਵਿੱਚ ਆਈਆˆ ਕੰਮਜ਼ੋਰੀਆˆ ਨੂੰ ਭਾਪਦੇ ਹੋਏ ਰੂਪੋਸ਼ ਖਾੜਕੂ ਲੀਡਰਾˆ ਨੇ ਰੂਪੋਸ਼ ਸ਼ਹੀਦ ਭਾਈ ਗੁਰਜੀਤ ਸਿੰਘ ਜੀ ਨੂੰ ਸਿੱਖ ਸਟੂਡੈˆਟਸ ਫੈਡਰੇਸ਼ਨ ਦਾ ਪ੍ਰਧਾਨ ਬਣਾਕੇ ਇਸ ਦੀ ਕਮਾˆਡ ਸੰਭਾਲ ਦਿੱਤੀ ਸ਼ਹੀਦ ਭਾਈ ਸਤਪਾਲ ਸਿੰਘ ਢਿੱਲੋ ਨੂੰ ਫੈਡਰੇਸ਼ਨ ਨੂੰ ਜੱਥੇਬੰਦਕ ਸਕੱਤਰ ਤੇ ਬਾਅਦ ਵਿੱਚ ਜਨਰਲ ਸਕੱਤਰ ਬਣਾਕੇ ਪੂਰੇ ਪੰਜਾਬ ਵਿੱਚ ਸਿੱਖ ਸਟੂਡੈˆਟਸ ਫੈਡਰੇਸ਼ਨ ਨੂੰ ਇੱਕ ਲੜੀ ਵਿੱਚ ਪਰੋਨ ਦਾ ਕੰਮ ਸੌਪ ਦਿੱਤਾ ਤੇ ਨਾਲ ਹੀ ਫੈਡਰੇਸ਼ਨ ਨੂੰ ਵੀ ਇੱਕ ਖਾੜਕੂ ਰੂਪੋਸ਼ ਜਥੇਬੰਦੀਆˆ ਵਾˆਗ ਬਰਾਬਰ ਜਿਮੇਵਾਰੀਆˆ ਚੱਕਣ ਵਿੱਚ ਸ਼ਾਮਲ ਕਰ ਲਿਆ ।ਸਿੱਖ ਸਟੂਡੈˆਟਸ ਫੈਡਰੇਸ਼ਨ ਦੀ ਭਾਈ ਗੁਰਜੀਤ ਸਿੰਘ ਜੀ ਦੀ ਪ੍ਰਧਾਨਗੀ ਹੇਠ ਲੁਧਿਆਣੇ ਵਿੱਚ ਮੀਟਿੰਗ ਹੋਈ ਜਿਸ ਵਿੱਚ ਸ਼ਹੀਦ ਭਾਈ ਸਤਪਾਲ ਸਿੰਘ ਢਿੱਲੋ ਨਾਲ ਇਸ ਮੀਟਿੰਗ ਵਿੱਚ ਜਾਣ ਦਾ ਸਬੱਬ ਬਣਿਆ ਤਾˆ ਇਸ ਮੀਟਿੰਗ ਵਿੱਚ ਸਿੱਖ ਸਟੂਡੈˆਟਸ ਫੈਡਰੇਸ਼ਨ ਦੇ ਕੰਮਾˆ ਕਾਰਜਾˆ ਬਾਰੇ ਖੁੱਲਕੇ ਵੀਚਾਰਾˆ ਹੋਈਆˆ ਤੇ ਇੱਥੋ ਤੱਕ ਕਿ ਭਾਈ ਗੁਰਜੀਤ ਸਿੰਘ ਜੀ ਨੇ ਭਾਈ ਸਤਪਾਲ ਸਿੰਘ ਢਿੱਲੋ ਦੀ ਫੈਡਰੇਸ਼ਨ ਨੂੰ ਆਰਗੇਨਾਇਜ਼ ਕਾਰਨ ਦੇ ਕੰਮ ਦੀ ਭਰਪੂਰ ਸ਼ਲਾਘਾˆ ਕੀਤੀ ਉਥੇ ਸ਼ਹੀਦ ਭਾਈ ਸਤਪਾਲ ਸਿੰਘ ਢਿੱਲੋ ਨੇ ਪੂਰੀ ਦ੍ਰਿੜਤਾ ਅਤੇ ਆਤਮ ਵਿਸ਼ਵਾਸ਼ ਨਾਲ ਆਪਣੇ ਵੀਚਾਰ ਰੱਖਦਿਆˆ ਇਹ ਕਿਹਾ ਸੀ ਕਿ ਜੋ ਅੱਜ ਫੈਡਰੇਸ਼ਨ ਦੇ ਕਈ ਆਗੂਆˆ ਵਿੱਚ ਆਈਆਂ ਕਮਜ਼ੋਰੀਆˆ ਨੂੰ ਦੇਖਦੇ ਹੋਏ ਸਿੱਖ ਸਟੂਡੈˆਟਸ ਫੈਡਰੇਸ਼ਨ ਨੂੰ ਜੋ ਰੂਪੋਸ਼ ਖਾੜਕੂ ਜਥੇਬੰਦੀਆˆ ਵਾˆਗ ਐਕਸ਼ਨਾˆ ਦੀਆˆ ਜਿਮੇਵਾਰੀਆ ਵਿੱਚ ਸ਼ਾਮਲ ਕਰ ਕੇ ਗਲਤੀ ਕਰਨ ਜਾ ਰਹੇ ਹਾˆ ।ਇਸ ਨਾਲ ਬਹੁਤ ਵੱਡਾ ਨੁਕਸਾਨ ਹੋਣਾ ਹੈ ।ਜੇਕਰ ਕਿਸੇ ਫੈਡਰੇਸ਼ਨ ਆਗੂ ਵਿੱਚ ਕੰਮਜ਼ੋਰੀ ਆਉਦੀ ਹੈ ਜਾˆ ਉਹ ਗਦਾਰੀ ਕਰਦਾ ਹੈ ਉਸ ਨੂੰ ਬਣਦੀ ਸਜ਼ਾ ਦਿੱਤੀ ਜਾ ਸਕਦੀ ਹੈ ਪਰ ਸਿੱਖ ਸਟੂਡੈˆਟਸ ਫੈਡਰੇਸ਼ਨ ਨੂੰ ਸਕੂਲਾˆ ਕਾਲਜਾˆ ਵਿੱਚ ਵਿਦਿਆਰਥੀਆˆ ਨੂੰ ਲਾਮਬੰਦ ਕਰਨ ਸਿੱਖੀ, ਗੁਰਮਤਿ ਤੇ ਆਪਣੇ ਹੱਕਾˆ ਹਿੱਤਾˆ ਲਈ ਪ੍ਰਚਾਰਨ ਤੱਕ ਹੀ ਸੀਮਤ ਰਹਿਣ ਦੇਣਾ ਚਾਹੀਦਾ ਹੈ ਤੇ ਇੱਥੋˆ ਤੱਕ ਜੋ ਸ਼੍ਰੋਮਣੀ ਅਕਾਲੀ ਦਲ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜੋ ਸਿੱਖਾˆ ਦੀ ਸਿਆਸੀ ਤੇ ਧਾਰਮਿਕ ਜਮਾਤ ਸੀ ਉਸ ਦੀ ਲੀਡਰਸ਼ਿਪ ਜੋ ਨਿਕਾਰਾ ਹੋ ਚੁੱਕੀ ਇਸ ਦੇ ਵਿੱਚ ਬਦਲਾਉ ਤੇ ਉਸ ਉਪਰ ਸੂਝਵਾਨ ਲੋਕਾˆ ਨੂੰ ਲੈਕੇ ਆਉ ਪਰ ਉਸ ਵਕਤ ਭਾਈ ਗੁਰਜੀਤ ਸਿੰਘ ਜੀ ਨੇ ਕਿਹਾ ਸੀ ਕਿ ਇਹ ਫੈਸਲਾ ਰੂਪੋਸ਼ ਖਾੜਕੂ ਜਰਨੈਲਾˆ ਦੀ ਮੀਟਿੰਗ ਵਿੱਚ ਵੀਚਾਰਿਆˆ ਜਾਵੇਗਾ ।ਸ਼ਹੀਦ ਭਾਈ ਸਤਪਾਲ ਸਿੰਘ ਢਿੱਲੋ ਦੇ ਉਹ ਕੀਮਤੀ ਵੀਚਾਰ, ਵੀਚਾਰ ਅਧੀਨ ਹੀ ਰਹਿਗੇ ਤੇ ਬਾਅਦ ਵਿੱਚ ਸਭ ਕੁਝ ਖਿੰਡਪੁੰਡ ਗਿਆ ਤੇ ਬਹੁਤ ਬਾਅਦ ਵਿੱਚ ਜਾਕੇ ਇਹਨਾˆ ਵੀਚਾਰਾˆ ਨੂੰ ਭਾਈ ਦਲਜੀਤ ਸਿੰਘ ਬਿੱਟੂ ਨੇ ਸਿੱਖ ਸਟੂਡੈˆਟਸ ਫੈਡਰੇਸ਼ਨ ਨੂੰ ਉਵਰਆਲ ਕਰਨ ਲਈ ਸਿੱਖ ਸਟੂਡੈˆਟਸ ਫੈਡਰੇਸ਼ਨ ਨੂੰ ਭੰਗ ਕਰਕੇ ਇਸ ਨੂੰ ਨਵੇ ਸਿਰੇ ਤੋˆ ਭਾਈ ਸੁਰਿੰਦਰਪਾਲ ਸਿੰਘ ਦੀ ਜਿਮੇਵਾਰੀ ਲਾਈ ਜਿਨ੍ਹਾˆ ਨੇ ਪੂਰੀ ਲਗਨ ਨਾਲ ਇਸ ਦਾ ਪੁਨਰਗੰਠਨ ਕੀਤਾ ਸੀ ।ਹਿੰਦੋਸਤਾਨ ਅੰਦਰ ਹਿੰਦੂਤਵੀ ਸੋਚ ਵਾਲਿਆ ਨੇ ਪੱਛੜੀਆˆ ਸ਼ਰੇਣੀਆˆ ਦੀ ਰਿਜ਼ਰਵੇਸ਼ਨ ਖਤਮ ਕਰਨ ਲਈ ਬਹੁਤ ਵੱਡਾ ਸੰਘਰਸ਼ ਅਰੰਭਿਆˆ ਹੋਇਆ ਸੀ । ਸਿੱਖ ਸਟੂਡੈˆਟਸ ਫੈਡਰੇਸ਼ਨ ਬੇਸ਼ੱਕ ਯੋਗਤਾ ਦੇ ਅਦਾਰ ਨੂੰ ਮੰਨਦੀ ਹੈ ਫਿਰ ਇਹਨਾˆ ਨੇ ਪੱਛੜੀਆˆ ਸ਼ਰੇਣੀਆˆ ਜਾˆ ਦਲਿਤ ਭਰਵਾˆ ਨਾਲ ਖੜ੍ਹਨ ਤੇ ਉਹਨਾˆ ਹਿੰਦੂਤਵੀ ਸ਼ਿਵ ਸੈਨਕਾ ਨੂੰ ਸਬਕ ਸਿਖਾਉਣ ਲਈ ਜਲੰਧਰ ਵਿੱਚ ਦੁਆਬੇ ਦੇ ਰੂਪੋਸ਼ ਖਾੜਕੂਆˆ ਦੀ ਮੀਟਿੰਗ ਭਾਈ ਸਤਪਾਲ ਸਿੰਘ ਢਿੱਲੋˆ ਨੇ 14 ਸਤਬੰਰ 1990 ਨੂੰ  ਜਲੰਧਰ ਵਿੱਚ ਬੁਲਾਈ ਹੋਈ ਸੀ ।ਇੱਕ ਸਿੰਘ ਦੇ ਫੜ੍ਹੇ ਜਾਣ ਤੇ ਉਸ ਮੀਟਿੰਗ ਦਾ ਪੁਲਿਸ ਨੂੰ  ਪਤਾ ਲੱਗ ਗਿਆ ਤੇ ਭਾਈ ਸਾਹਿਬ ਜੀ ਨੂੰ ਜਦੋ ਇਸ ਬਾਰੇ ਪਤਾ ਲੱਗਾ ਤਾˆ ਜਲਦੀ ਨਾਲ ਬਾਕੀ ਸਿੰਘ ਨੂੰ ਬਚਾਉਣ ਦੀ ਕੋਸ਼ਿਸ਼ ਕਰਦਿਆˆ ਹੋਇਆ ਹੀ ਆਪ ਜੀ ਦੇ ਪਿੱਛੇ ਲੱਗੀ ਪੁਲਿਸ ਤੇ ਕਾਲੀਆˆ ਬਿੱਲੀਆˆ ਨੇ ਭਾਈ ਸਾਹਿਬ ਨੂੰ ਸਕੂਟਰ ਤੇ ਜਾਦੇ ਨੂੰ ਨਕੋਦਰ ਚੌˆਕ ਜਲੰਧਰ ਵਿੱਚ ਗੋਲੀਆˆ ਮਾਰ ਕੇ ਸ਼ਹੀਦ ਕਰ ਦਿੱਤਾ । ਆਪ ਦੀ ਸ਼ਹੀਦੀ ਨਾਲ ਖਾੜਕੂ ਲਹਿਰ ਤੇ ਸਿੱਖ ਸਟੂਡੈˆਟਸ ਫੈਡਰੇਸ਼ਨ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ । ਅੱਜ ਭਾਵੇˆ ਅਜ਼ਾਦੀ ਦੀ ਲਹਿਰ ਵਿੱਚ ਸਿੱਖ ਕੌਮ ਦਾ ਬਹੁਤ ਵੱਡਾ ਹਿੱਸਾ ਦੁਨਿਆਵੀ ਪਾਦਰਥਾˆ ਦੀ ਦੌੜ ਨਿੱਜੀ ਸਵਾਰਥਾˆ ਆਪਾ ਧਾਪੀ ਤੇ ਸਿੱਖੀ ਸਿਧਾਤਾˆ ਦੇ ਸੁਨਿਹਰੀ ਅਸੂਲਾˆ ਸਿਧਾˆਤਾˆ ਨੂੰ ਤਿਲਾਜ਼ਲੀ ਦੇਣ ਕਰਕੇ ਵਕਤੀ ਖੜੋਤ ਆ ਚੁੱਕੀ ਹੈ। ਪਰ ਇਹ ਸੰਘਰਸ਼ ਇਕ ਨਾ ਇੱਕ ਦਿਨ ਬੜੀ ਪ੍ਰਚੰਡ ਅਵਸਥਾ ਵਿੱਚ ਕੌਮ ਨੂੰ ਅਜ਼ਾਦੀ ਦੀ ਮੰਜਿਲ ਏ ਮਕਸੂਦ ਵਲ ਲਿਜਾਏਗਾ । ਆਪ ਦਾ ਸ਼ਹੀਦੀ ਦਿਹਾੜਾ ਹਰ ਸਾਲ ਜੱਦੀ ਪਿੰਡ ਡੱਲੇਵਾਲ ਵਿਖੇ ਮਨਾਇਆ ਜਾਦਾ ਹੈ । ਭਾਈ ਸਾਹਿਬ ਦੇ ਸ਼ਹੀਦੀ ਦਿਹਾੜੇ ਤੇ ਸਮੂਹ ਇਲਾਕਾ ਨਿਵਾਸੀਆˆ ਦਾ ਪਿਆਰ ਤੇ ਇਸ ਸੋਚ ਨੂੰ ਅਗਾਹ ਤੋਰ ਵਾਲੇ ਆਗੂ ਸ਼ਾਮਲ ਹੁੰਦੇ ਹਨ ।ਸਿੱਖ ਕੌਮ ਦੇ ਇਹਨਾˆ ਮਹਾਨ ਸ਼ਹੀਦਾˆ ਨੇ ਸਿੱਖ ਕੌਮ ਦੀ ਅਣਖ ਸਵੈਮਾਨ ਤੇ ਹੱਕਾˆ ਹਿੱਤਾˆ ਦੀ ਖਾਤਰ ਆਪਾˆ ਕਰਬਾਨ ਕਰ ਦਿੱਤਾ ਇਹਨਾˆ ਸ਼ਹੀਦਾˆ ਦੀ ਕੁਰਬਾਨੀ ਦਾ ਮੁੱਲ  ਅੱਜ ਸਿੱਖੀ ਮੌਖਟੇ ਵਾਲੇ ਆਗੂ  ਵੱਟ ਗਏ । ਕਿਉਕਿ ਇਨਾˆ ਨੇ ਸਿੱਖਾˆ ਦੀਆˆ ਹੱਕੀ ਮੰਗਾˆ ਲਈ ਮੋਰਚਾ ਲਾਇਆ ਸੀ। ਜਿਸ ਤੇ ਕੌਮ ਦੇ ਨੌਜਵਾਨਾˆ ਨੇ ਅਥਾਹ ਕੁਰਬਾਨੀਆˆ ਕੀਤੀਆˆ ਤੇ ਆਪਣੇ ਲੂਹ ਦਾ ਕਤਰਾ ਕਤਰਾ ਇਹਨਾˆ ਮੰਗਾˆ ਨੂੰ ਮਨਾਉਣ ਲਈ ਵਹਾ ਦਿੱਤਾ। ਪਰ ਇਹਨਾˆ ਨੇ ਉਹਨਾˆ ਦੇ ਲੂਹ ਦਾ ਮੁੱਲ ਕੁਰਸੀਆˆ ਤੇ ਵਜ਼ੀਰੀਆˆ ਪਾਇਆ ਤੇ ਅੱਜ ਇਹ ਉਹਨਾˆ ਨੌਜਵਾਨਾˆ ਨੂੰ ਅੱਤਵਾਦੀ ਦੱਸ ਰਹੇ ਹਨ ਤੇ ਸ਼ਹੀਦਾˆ ਦੇ ਕਾਤਲ ਪੁਲਿਸ ਵਾਲਿਆˆ ਨੂੰ ਤਰੱਕੀਆˆ ਦੇ ਰਹੇ ਹਨ । ਦੂਜੇ ਪਾਸੇ ਸਿੱਖਾˆ ਦੀ ਧਾਰਮਿਕ ਸੰਸਥਾˆ  ਸ਼ਰੋਮਣੀ ਕਮੇਟੀ ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰਾˆ ਨੂੰ ਆਪਣੀਆˆ ਕੱਠਪੁਤਲੀਆˆ ਬਣਾ ਕੇ ਸਿੱਖ ਕੌਮ ਦਾ ਮਾਨਸਿਕ ਤੌਰਤੇ ਭਗਵਾˆ ਕਰ ਰਿਹਾ ਹੈ ।ਇਸੇ ਕਰਕੇ ਕਿਸੇ ਨੇ ਠੀਕ ਹੀ ਕਿਹਾ ਹੈ:- ਗਿਲਾ ਦੁਸ਼ਮਣਾˆ ਤੇ ਕੀ ਕਰੀਏ ਪਾਤਸ਼ਾਹਾˆ ਦੇ ਪਾਤਸ਼ਾਹ ,ਵੇਚ ਦਿੱਤੀਆ ਤੇਰੇ ਸਰਦਾਰਾˆ ਨੇ ਖੁਦ ਸਰਦਾਰੀਆˆ ਨੇ ।।  ਅੱਜ ਇਹਨਾˆ ਗਦਾਰਾˆ ਕਰਕੇ ਸਿੱਖ ਕੌਮ ਆਪਣੇ ਅਜ਼ਾਦ ਘਰ ਦੀ ਮੰਜ਼ਿਲ ਦੇ ਨੇੜੇ ਪੰਹੁਚਕੇ ਫਿਰ ਦੂਰ ਹੋ ਗਈ ਹੈ । ਪਰ ਉਹਨਾˆ ਸ਼ਹੀਦਾˆ ਦਾ ਸੁਪਨਾ ਸਿੱਖ ਕੌਮ ਦਾ ਅਜ਼ਾਦ ਘਰ ਇੱਕ ਦਿਨ ਜ਼ਰੂਰ ਦੁਨੀਆˆ ਦੇ ਨਕਸ਼ੇ ਤੇ ਆਵੇਗਾ ਸਿਰਫ ਸਿੱਖ ਕੌਮ ਇਹਨਾˆ ਗਦਾਰ ਲੀਡਰਾˆ ਦੀਆˆ ਚਾਲਾˆ ਤੋˆ ਸੁਚੇਤ ਹੋਕੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਵੀਚਾਰਧਾਰਾˆ ਨੂੰ ਆਪਣੇ ਜੀਵਨ ਵਿੱਚ ਵਸਾਕੇ ਉਸੇ ਅਨੁਸਾਰ ਚਲਣ ਲੱਗ ਜਾਵੇ  ।ਸਿਆਣੇ ਵਿਦਵਾਨਾˆ ਦਾ ਕਥਨ ਹੈ, ਕਿ ਗਿਆਨ ਬਿਨ੍ਹਾˆ ਸੱਚ ਨਹੀ, ਸੱਚ ਬਿਨ੍ਹਾˆ ਅਣਖ ਨਹੀ ਤੇ ਅਣਖ ਬਿਨ੍ਹਾˆ ਸਰਬੱਤ ਦਾ ਭਲਾ ਨਹੀ ਸੋ ਸਰਬੱਤ ਦੇ ਭਲੇ ਵਾਲੇ ਖਾਲਸਾ ਰਾਜ ਦੀ ਪ੍ਰਾਪਤੀ ਲਈ ਆਪਣੇ ਫਰਜ਼ਾˆ ਨੂੰ ਪਹਿਚਾਣਦੇ ਹੋਏ ਸਿੱਖ ਕੌਮ ਦੇ ਨਿਆਰਪਣ ਨੂੰ ਕਾਇਮ ਰੱਖਣ ਲਈ ਆਪਣਾ ਬਣਦਾ ਯੋਗਦਾਨ ਪਾਈਏ ।ਅਤੀਤ ਨੂੰ ਰੋਣ ਵਾਸਤੇ ਨਹੀ ਚਿਤਾਰਿਆ ਜਾˆਦਾ, ਸਗੋ ਚਿੰਤਨ ਕਰਨ ਲਈ ਚਿਤਾਰਿਆ ਜਾˆਦਾ ਹੈ । ਅਤੀਤ ਵਿੱਚੋˆ ਪ੍ਰਗਟ ਹੋਇਆ ਭਵਿੱਖ ਉਸ ਨਾਲੋˆ ਵੱਖਰਾ ਹੋਣਾ ਚਾਹੀਦਾ ਹੈ, ਤਾˆ ਜੁ ਅਤੀਤ ਮੁੜ ਤੋˆ ਨਾ ਦੁਹਰਾਇਆ ਜਾਵੇ ।ਦੇਸ਼ਾˆ ਵਿਦੇਸ਼ਾˆ ਵਿੱਚ ਸਿੱਖ ਕੌਮ ਦੀ ਅਜ਼ਾਦੀ ਦੇ ਸਿਪਾਹ ਸਲਾਰ ਆਗੂ ਆਖਬਾਰਾˆ, ਗੁਰਦੁਆਰਿਆˆ ਦੀਆˆ ਸਟੇਜਾˆ ਜਾˆ ਮੀਡੀਏ ਦੀਆˆ ਸੁਰਖੀਆˆ ਵਿੱਚ ਰਹਿਣ ਦੇ ਨਾਲ ਨਾਲ ਅੱਜ ਕਹਿਣੀ ਤੇ ਕਰਨੀ ਨੂੰ ਵੀ ਇੱਕ ਕਰਨ ਵੱਲ ਵੀ ਧਿਆਨ ਦੇਣ ਦੀ ਲੋੜ ਹੈ ਤਾˆ ਹੀ ਸ਼ਹੀਦਾˆ ਦੇ ਸੁਪਨੇ ਨੂੰ ਪੂਰਾˆ ਕੀਤਾ ਜਾ ਸਕਦਾ ਹੈ ਇਹ ਹੀ ਸ਼ਹੀਦ ਭਾਈ ਸੱਤਪਾਲ ਸਿੰਘ ਢਿੱਲੋˆ ਸਮੇਤ ਸਿੱਖ ਕੌਮ ਦੇ ਸਮੂਹ ਸ਼ਹੀਦਾˆ ਨੂੰ ਪ੍ਰਣਾਮ ਹੈ।
ਗੁਰਚਰਨ ਸਿੰਘ ਗੁਰਾਇਆ ਜਰਮਨੀ

ਟਿੱਪਣੀ ਕਰੋ:

About editor

Scroll To Top