Home / ਕੌਮਾਂਤਰੀ ਖਬਰਾਂ / ਕਸ਼ਮੀਰ ਦੇ ਲੋਕਾਂ ਨੂੰ ‘ਸਵੈ-ਨਿਰਣੇ ਦਾ ਹੱਕ’ ਦਿੱਤਾ ਜਾਵੇ: ਬਾਜਵਾ

ਕਸ਼ਮੀਰ ਦੇ ਲੋਕਾਂ ਨੂੰ ‘ਸਵੈ-ਨਿਰਣੇ ਦਾ ਹੱਕ’ ਦਿੱਤਾ ਜਾਵੇ: ਬਾਜਵਾ

ਇਸਲਾਮਾਬਾਦ, 7 ਸਤੰਬਰ ਪਾਕਿਸਤਾਨ ਦੇ ਫ਼ੌਜ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਨੇ ਰਾਜ ਪਲਟਿਆਂ ਦਾ ਲੰਮੇਂ ਸਮੇਂ ਤੋਂ ਸ਼ਿਕਾਰ ਰਹੇ ਮੁਲਕ ਵਿੱਚ ਅੱਜ ਲੀਕ ਤੋਂ ਹਟਵੀਂ ਗੱਲ ਕਰਦਿਆਂ ਲੋਕਤੰਤਰਿਕ ਪ੍ਰਣਾਲੀ ਦੀ ਹਮਾਇਤ ਕੀਤੀ। ਉਹ ਰਾਵਲਪਿੰਡੀ ਸਥਿਤ ਪਾਕਿ ਫ਼ੌਜ ਦੇ ਹੈੱਡਕੁਆਰਟਰ ਵਿਚ ਸ਼ਹੀਦ ਫ਼ੌਜੀਆਂ ਦੇ ਸਨਮਾਨ ਵਿੱਚ ਕਰਵਾਏ ਗਏ ਇਕ ਸਮਾਗਮ ਦੌਰਾਨ ਬੋਲ ਰਹੇ ਸਨ। ਇਸ ਮੌਕੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਵੀ ਹਾਜ਼ਰ ਸਨ। ਜਨਰਲ ਬਾਜਵਾ ਨੇ ਕਿਹਾ ਕਿ ਲੋਕਤੰਤਰ ਬਹਾਲ ਰਹਿਣਾ ਚਾਹੀਦਾ ਹੈ ਤੇ ਮੁਲਕ ਦੀ ਤਰੱਕੀ ਲਈ ਇਹ ਲਾਜ਼ਮੀ ਹੈ। ਉਨ੍ਹਾਂ ਦੀ ਇਹ ਟਿੱਪਣੀ ਅਮਰੀਕੀ ਵਿਦੇਸ਼ ਮੰਤਰੀ ਦੇ ਪਾਕਿ ਦੌਰੇ ਮਗਰੋਂ ਆਈ ਹੈ। ਅਮਰੀਕੀ ਵਿਦੇਸ਼ ਮੰਤਰੀ ਨੇ ਪਾਕਿਸਤਾਨੀ ਫ਼ੌਜ ਮੁਖੀ ਨੂੰ ਲੋਕਤੰਤਰਿਕ ਸੰਸਥਾਵਾਂ ਅਤੇ ਕਦਰਾਂ-ਕੀਮਤਾਂ ਕਾਇਮ ਰੱਖਣ ਲਈ ਕਿਹਾ ਸੀ। ਉਨ੍ਹਾਂ ਜਨਰਲ ਪਰਵੇਜ਼ ਮੁਸ਼ੱਰਫ਼ ਦਾ ਨਾਂ ਲਏ ਬਗੈਰ ਕਿਹਾ ਕਿ ਪਾਕਿਸਤਾਨ ਪਿਛਲੇ ਦਸ ਵਰ੍ਹਿਆਂ ਤੋਂ ਲੋਕਤੰਤਰਿਕ ਪ੍ਰਣਾਲੀ ਦੀ ਮਜ਼ਬੂਤੀ ਲਈ ਕੰਮ ਕਰ ਰਿਹਾ ਹੈ ਤੇ ਸਫ਼ਲ ਰਿਹਾ ਹੈ। ਪਾਕਿਸਤਾਨ ਦੇ ਫ਼ੌਜ ਮੁਖੀ ਨੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀ ਹਾਜ਼ਰੀ ਵਿੱਚ ਕਿਹਾ ਕਿ ਇਸਲਾਮਾਬਾਦ ਜੰਮੂ ਕਸ਼ਮੀਰ ਦੇ ਲੋਕਾਂ ਵੱਲੋਂ ‘ਸਵੈ-ਫ਼ੈਸਲੇ ਲੈਣ ਦੇ ਹੱਕ ਦੀ ਬਹਾਲੀ’ ਲਈ ਵਿੱਢੇ ਸੰਘਰਸ਼ ਦੀ ਹਮਾਇਤ ਕਰਦਾ ਹੈ। ਉਨ੍ਹਾਂ ਕਿਹਾ ਕਿ ਪਾਕਿਸਤਾਨੀ ਫ਼ੌਜ ਨੇ ਸੰਨ 1965 ਅਤੇ 1971 ਦੀਆਂ ਭਾਰਤ ਨਾਲ ਹੋਈਆਂ ਜੰਗਾਂ ਤੋਂ ਕਈ ਸਬਕ ਲਏ ਤੇ ਮਗਰੋਂ ਮੁਲਕ ਦੀ ਸੁਰੱਖਿਆ ਪ੍ਰਣਾਲੀ ਦੀ ਮਜ਼ਬੂਤੀ ਲਈ ਪਰਮਾਣੂ ਹਥਿਆਰ ਵਿਕਸਤ ਕੀਤੇ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਇਸ ਮੌਕੇ ਕਿਹਾ ਕਿ ਉਨ੍ਹਾਂ ਲਈ ਦੇਸ਼ ਦੇ ਲੋਕਾਂ ਦੇ ਹਿੱਤ ਸਭ ਤੋਂ ਉਤਾਂਹ ਹਨ ਤੇ ਮੁਲਕ ਕਦੇ ਵੀ ਭਵਿੱਖ ਵਿੱਚ ਜੰਗ ਲਈ ਪਹਿਲ ਨਹੀਂ ਕਰੇਗਾ।

ਟਿੱਪਣੀ ਕਰੋ:

About editor

Scroll To Top