Home / ਚੋਣਵੀ ਖਬਰ/ਲੇਖ / ਸਿੱਖ ਪ੍ਰਚਾਰਕਾਂਤੇ ਵਿਦਵਾਨਾਂ ਦੀ ਇਕੱਤਰਤਾ ਵੱਲੋਂ ਪਾਸ ਹੋਏ ਮਤਿਆਂ ਵਿੱਚ ਜੂਨ 84 ਦੇ ਸਮੂਹ ਸ਼ਹੀਦਾਂ ਨੂੰ ਪ੍ਰਣਾਮ ਤੇ ਬੰਦੀ ਸਿੰਘਾਂ ਦੀ ਰਿਹਾਈ, ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਦੋਸ਼ੀਆਂ ਦੀ ਸ਼ਨਾਖਤ ਕਰਕੇ ਸਜ਼ਾ ਦੇਣ ਦੀ ਮੰਗ

ਸਿੱਖ ਪ੍ਰਚਾਰਕਾਂਤੇ ਵਿਦਵਾਨਾਂ ਦੀ ਇਕੱਤਰਤਾ ਵੱਲੋਂ ਪਾਸ ਹੋਏ ਮਤਿਆਂ ਵਿੱਚ ਜੂਨ 84 ਦੇ ਸਮੂਹ ਸ਼ਹੀਦਾਂ ਨੂੰ ਪ੍ਰਣਾਮ ਤੇ ਬੰਦੀ ਸਿੰਘਾਂ ਦੀ ਰਿਹਾਈ, ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਦੋਸ਼ੀਆਂ ਦੀ ਸ਼ਨਾਖਤ ਕਰਕੇ ਸਜ਼ਾ ਦੇਣ ਦੀ ਮੰਗ


2 ਜੂਨ 2018 ੧੯ ਜੇਠ ਨਾਨਕ ਸ਼ਾਹੀ ਸੰਮਤ ੫੫੦ ਨੂੰ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਪੰਜਾਬੀ ਬਾਗ ਲੁਧਿਆਣਾ ਵਿਖੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਮਰਪਤ ਸਿੱਖ ਪ੍ਰਚਾਰਕਾਂ, ਸਿੱਖ ਸੰਸਥਾਵਾਂ ਅਤੇ ਸਿੱਖ ਵਿਦਵਾਨਾਂ ਦੀ ਇੱਕਤਰਤਾ ਹੋਈ। 
ਇਸ ਇਕੱਤਰਤਾ ਵਿਚ ਗੁਰੂ ਗ੍ਰੰਥ ਸਾਹਿਬ ਦੀ ਸਿਰਮੌਰਤਾ ਅਤੇ ਪੰਥ ਨੂੰ ਦਰ-ਪੇਸ਼ ਚਣੌਤੀਆਂ, ਮੁਸ਼ਕਲਾਂ, ਡੇਰਾਵਾਦੀ ਅਖੌਤੀ ਸੰਤ ਸਮਾਜ ਵਲੋਂ ਪਾਈ ਜਾ ਰਹੀ ਬੁਬਿਧਾ ਸਬੰਧੀ ਵਿਚਾਰਾਂ ਹੋਈਆਂ। ਨਿਰਮਲ ਪੰਥ ਨੂੰ ਬਿੱਪਰੀ ਮਤ ਵਿਚ ਝੋਕਣ ਅਤੇ ਤੱਤ ਗੁਰਮਤਿ ਦਾ ਪ੍ਰਚਾਰ ਕਰ ਰਹੇ ਸਿੱਖ ਪ੍ਰਚਾਰਕਾਂ ‘ਤੇ ਹੋ ਰਹੇ ਹਮਲਿਆਂ ਨੂੰ ਠੱਲ ਪਉਣ ਲਈ, ਨਿਰੋਲ ਗੁਰਮਤਿ ਪ੍ਰਚਾਰ ਨੂੰ ਪ੍ਰਚੰਡ ਕਰਨ ਲਈ ਇਸ ਇਕੱਤ੍ਰਤਾ ਵਿਚ ਹੇਠ ਲਿਖੇ ਮਤੇ ਪਾਸ ਕੀਤੇ ਗਏ। 
੧. ਗੁਰੂ ਗ੍ਰੰਥ ਸਾਹਿਬ ਜੀ ਦੀ ਸਿਰਮੌਰਤਾ ਲਈ ਦ੍ਰਿੜਤਾ ਨਾਲ ਕੰਮ ਕਰਦੇ ਰਹਿਣਾ ਅਤੇ ਗੁਰੂ ਸਾਹਿਬ ਜੀ ਦੀ ਸਿਰਮੌਰਤਾ ਨੂੰ ਚਣੌਤੀ ਦੇਂਦੇ ਸਾਧ, ਡੇਰੇ, ਦੇਹਧਾਰੀ ਗੁਰੂ ਡੰਮ, ਹੋਰ ਗ੍ਰੰਥਾਂ, ਦਰੱਖਤਾਂ, ਗੁਰੂ ਸਾਹਿਬਾਨ ਦੀਆਂ ਤਸਵੀਰਾਂ/ਮੂਰਤੀਆਂ ਨੂੰ ਰੱਦ ਕੀਤਾ ਜਾਂਦਾ ਹੈ।
੨. ਪੰਥਕ ਸ਼ਕਤੀ ਨੂੰ ਖੇਰੂੰ ਖੇਰੂੰ ਕਰਕੇ ਦੁਬਿਧਾ ਦੇ ਰਾਹ ਪਾਉਣ ਵਾਲੀ ਅਖੌਤੀ ਸੰਤ ਸਮਾਜ ਨਾਂਅ ਦੀ ਮੰਡਲੀ ਅਤੇ ਸੰਪਰਦਾਈ/ਡੇਰਾਵਾਦੀ ਮਰਿਯਾਦਾ ਨੂੰ ਇੱਕ ਵੱਢਿਓਂ ਰੱਦ ਕਰਦਿਆਂ ਸ੍ਰੀ ਅਕਾਲ ਤਖਤ ਸਾਹਿਬ ਜੀ ਤੋਂ ਪ੍ਰਵਾਨਿਤ ਸਿੱਖ ਰਹਿਤ ਮਰਿਯਾਦਾ ਨੂੰ ਪ੍ਰਚਾਰਨ ਪ੍ਰਸਾਰਨ ਅਨੁਸਾਰ ਚੱਲਣ ਲਈ ਅੱਜ ਦੀ ਇਕੱਤਰਤਾ ਵੱਚਨਬਧ ਹੈ।
੩. ਮੂਲ ਨਾਨਕਸ਼ਾਹੀ ਕੈਲੰਡਰ ੨੦੦੩ ਨੂੰ ਕੌਮੀ ਇੱਕਸਾਰਤਾ ਲਈ ਲਾਗੂ ਕਰਵਾਉਣ ਲਈ ਉਪਰਾਲੇ ਕਰਨੇ।
੪. ਸਾਡੀ ਧਾਰਮਿਕ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਅੰਮ੍ਰਿਤਸਰ) ਅਤੇ ਹੋਰ ਸਿੱਖ ਅਦਾਰਿਆਂ ਨੂੰ ਡੇਰਾਵਾਦੀ ਅਤੇ ਗੰਧਲੀ ਸਿਆਸੀ ਰਾਜਨੀਤੀ ਤੋਂ ਮੁਕਤ ਕਰਵਾਉਣ ਲਈ ਅਰੰਭੇ ਯਤਨਾਂ ਵਿੱਚ ਤੇਜੀ ਲਿਆਉਂਦਿਆਂ ਹੋਰ ਸਿਰ ਜੋੜਨ ਲਈ ਗਤੀਵਿਧੀਆਂ ਉਲੀਕਣੀਆਂ।
੫. ਨੌਜਵਾਨੀ ਨੂੰ ਪੱਤਤਪੁਣੇ, ਨਸ਼ਿਆਂ ਅਤੇ ਹੋਰ ਸਮਾਜਿਕ ਕੁਰੀਤੀਆਂ ਵਿੱਚੋਂ ਬਾਹਰ ਕੱਢਣ ਲਈ ਹਰ ਪੱਖ ਤੋਂ ਯਤਨ ਤੇਜ ਕਰਨੇ।
੬. ਸਿਆਸੀ ਕੱਠਪੁਤਲੀਆਂ ਅਤੇ ਇੱਕ ਪਾਸੜ ਫੈਸਲੇ ਦੇਣ ਵਾਲੇ ਇਹਨਾਂ ਫਿਰਕਾਪ੍ਰਸਤ ਜਥੇਦਾਰਾਂ ਨੂੰ ਅਤੇ ਇਹਨਾਂ ਦੇ ਕੀਤੇ ਪੱਖਪਾਤੀ ਫੈਸਲਿਆਂ ਨੂੰ ਰੱਦ ਕਰਦੇ ਹਾਂ।
੭. ਨਿਰੋਲ ਗੁਰਮਤਿ ਦਾ ਪ੍ਰਚਾਰ ਕਰਨ ਵਾਲੇ ਪ੍ਰਚਾਰਕਾਂ ਅਤੇ ਸੰਸਥਾਵਾਂ ਨੂੰ ਧਮਕੀਆਂ, ਡਰਾਵੇ ਦੇਣੇ, ਸਮਾਗਮਾਂ ਵਿੱਚ ਖਲਲ ਪਾਉਣੇ, ਝੂਠੇ ਪ੍ਰ੍ਰਾਪੇਗੰਡੇ ਕਰਨ ਵਾਲੇ ਸ਼ਰਾਰਤੀ ਅਨਸਰਾਂ ਨੂੰ ਚੇਤਾਵਨੀ ਹੈ ਕਿ ਕੌਮ ਨੂੰ ਖਾਨਾਜੰਗੀ ਵੱਲ ਨਾ ਧੱਕੋ
੮. ਅੱਜ ਦਾ ਇਕੱਠ ਜੂਨ ੧੯੮੪ ਦੇ ਸਮੂਹ ਸ਼ਹੀਦਾਂ ਨੂੰ ਪ੍ਰਣਾਮ ਕਰਦਾ ਹੈ। ਬੰਦੀ ਸਿੰਘਾਂ ਦੀ ਰਿਹਾਈ, ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਦੋਸ਼ੀਆਂ ਦੀ ਸ਼ਨਾਖਤ ਕਰਕੇ ਸਜ਼ਾ ਦੇਣ ਦੀ ਮੰਗ ਕਰਦੇ ਹਾਂ।

ਟਿੱਪਣੀ ਕਰੋ:

About editor

Scroll To Top