Home / ਚੋਣਵੀ ਖਬਰ/ਲੇਖ / ਗੁਰਦੁਅਾਰਾ ਸਾਹਿਬ ਦਸਮੇਸ਼ ਦਰਬਾਰ ਸਰੀ ਦੀ ਪ੍ਰਬੰਧਕੀ ਵਾਗਡੋਰ ਨੌਜਵਾਨਾਂ ਹੱਥ ਸੌੰਪੀ ਗੲੀ

ਗੁਰਦੁਅਾਰਾ ਸਾਹਿਬ ਦਸਮੇਸ਼ ਦਰਬਾਰ ਸਰੀ ਦੀ ਪ੍ਰਬੰਧਕੀ ਵਾਗਡੋਰ ਨੌਜਵਾਨਾਂ ਹੱਥ ਸੌੰਪੀ ਗੲੀ

ਸਰੀ: ਗੁਰਦੁਅਾਰਾ ਸਾਹਿਬ ਦਸਮੇਸ਼ ਦਰਬਾਰ ਜੀ ਸਰੀ,ਬੀ.ਸੀ (ਕਨੈਡਾ) ਦੀ ਪ੍ਰਬੰਧਕੀ ਕਮੇਟੀ ਦੀ ਵਾਗਡੋਰ ਨੌਜਵਾਨਾਂ ਹੱਥ ਸੌਂਪੀ ਗੲੀ ਹੈ।ਅੱਜ ਗੁਰਦੁਅਾਰਾ ਕਮੇਟੀ ਦੇ ਡਾੲਿਰੈਕਟਰਾਂ ਦੀ ੲਿੱਕ ਮੀਟਿੰਗ ਹੋੲੀ,ਜਿਸ ਵਿੱਚ ਗੰਭੀਰ ਵਿਚਾਰਾਂ ਕਰਨ ੳੁਪਰੰਤ ਸਰਬਸੰਮਤੀ ਨਾਲ਼ ਅਗਲੇ 2 ਸਾਲਾਂ ਲੲੀ ਗੁਰਦੁਅਾਰਾ ਸਾਹਿਬ ਪ੍ਰਬੰਧਕ ਕਮੇਟੀ ਦੇ ਮੁੱਖ ਸੇਵਾਦਾਰ ਵਜ਼ੋੰ ਕਨੈਡਾ ਦੇ ਜੰਮਪਲ 37 ਸਾਲ ਦੇ ਨੌਜਵਾਨ ਭਾੲੀ ਮਨਿੰਦਰ ਸਿੰਘ ਦੀ ਚੋਣ ਕੀਤੀ ਗੲੀ।ਅਤੇ ੲੇਸਦੇ ਨਾਲ਼ ਹੀ ਜਰਨਲ ਸਕੱਤਰ ਵਜ਼ੋਂ ਭਾੲੀ ਮਨਜੀਤ ਸਿੰਘ ਧਾਮੀ ਨੂੰ ਚੁਣਿਅਾ ਗਿਅਾ ਅਤੇ ਬਾਕੀ ਅਾਹੁਦੇਦਾਰਾਂ ਦੀ ਨਿਯੁਕਤੀ ਨਵ-ਨਿਯੁਕਤ ਮੁੱਖ ਸੇਵਾਦਾਰ ਭਾੲੀ ਮਨਿੰਦਰ ਸਿੰਘ ਜੀ ਦੀ ਅਗਵਾੲੀ ਵਿੱਚ ਕੀਤੀ ਗੲੀ।

ਜਿਕਰਯੋਗ ਹੈ ਕਿ ਭਾੲੀ ਮਨਿੰਦਰ ਸਿੰਘ ਪਿਛਲੇ ਲੰਮੇ ਸਮੇਂ ਤੋਂ ਕਨੈਡਾ ਤੇ ਹੋਰਨਾਂ ਮੁਲਕਾਂ ਵਿੱਚ ਸਿੱਖ ਨੌਜਵਾਨਾਂ ਨੂੰ ਲਾਮਬੰਦ ਕਰਨ ਤੇ ਸਿੱਖੀ ਸਿਧਾਤਾਂ ਪ੍ਰਤੀ ਚੇਤੰਨ ਕਰਨ ਹਿੱਤ ਕਾਰਜ ਕਰ ਰਹੇ ਹਨ ਅਤੇ ੳੁਹਨਾਂ ਦਾ ਦੁਨੀਅਾਂ ਭਰ ਦੇ ਸਿੱਖ ਨੌਜਵਾਨਾਂ ਵਿੱਚ ਅਧਾਰ ਹੈ ਅਤੇ ੳੁਹ ਅਕਸਰ ਹੀ ਸ਼ੋਸ਼ਲ ਮੀਡੀੲੇ ਰਾਹੀਂ ਸਿੱਖ ਪੰਥ ਨੂੰ ਦਰਪੇਸ਼ ਸਮੱਸਿਅਾਵਾਂ ਦੇ ਸੁਯੋਗ ਹੱਲ ਲੲੀ ਅਗਵਾੲੀ ਦਿੰਦੇ ਰਹਿੰਦੇ ਹਨ ਅਤੇ ੳੁਹਨਾਂ ਦੀ ੲੇਸ ਨਿਯੁਕਤੀ ਨੇ ਸਿੱਖ ਪੰਥ ਦੀ ਲੀਡਰਸ਼ਿਪ ਵਿੱਚ ਨੌਜਵਾਨਾਂ ਦੇ ਦਾਖਲ ਦਾ ਰਾਹ ਮੋਕਲਾ ਕਰ ਦਿੱਤਾ ਹੈ।

 

ਭਾੲੀ ਮਨਿੰਦਰ ਸਿੰਘ ਦੀ ਗੁਰਦੁਅਾਰਾ ਸਾਹਿਬ ਦਸਮੇਸ਼ ਦਰਬਾਰ ਜੀ ਸਰੀ,ਬੀ.ਸੀ (ਕਨੈਡਾ) ਦੇ ਮੁੱਖ ਸੇਵਾਦਾਰ ਵਜੋਂ ਹੋੲੀ ਨਿਯੁਕਤੀ ਦਾ ਕਨੈਡਾ, ਅਮਰੀਕਾ, ਯੂ.ਕੇ, ਅਸਟ੍ਰੇਲੀਅਾ, ਨਿੳੂਜ਼ੀਲੈਂਡ ਅਤੇ ਯੂਰਪ ਦੇ ਕੲੀ ਮੁਲਕਾਂ ਸਮੇਤ ਪੰਜਾਬ ਦੀਅਾਂ ਸਿੱਖ ਨੌਜਵਾਨ ਜਥੇਬੰਦੀਅਾਂ ਨੇ ਭਰਵਾਂ ਸਵਾਗਤ ਕੀਤਾ ਹੈ।

ਟਿੱਪਣੀ ਕਰੋ:

About webmaster

Scroll To Top