Home / ਚੋਣਵੀ ਖਬਰ/ਲੇਖ / ਸੰਯੁਕਤ ਰਾਸ਼ਟਰ ਦੇ ਦਫ਼ਤਰ ਸਾਹਮਣੇ ਭਾਰਤ ਦੀਆਂ ਜੇਲਾਂ ਵਿੱਚ ਬੰਦ ਸਿੱਖ ਸਿਆਸੀ ਕੈਦੀਆਂ ਦੇ ਸਾਜ਼ਿਸ਼ੀ ਕਤਲਾਂ ਖਿਾਲਫ ਰੋਸ ਮੁਜ਼ਾਹਰਾ ਅੱਜ

ਸੰਯੁਕਤ ਰਾਸ਼ਟਰ ਦੇ ਦਫ਼ਤਰ ਸਾਹਮਣੇ ਭਾਰਤ ਦੀਆਂ ਜੇਲਾਂ ਵਿੱਚ ਬੰਦ ਸਿੱਖ ਸਿਆਸੀ ਕੈਦੀਆਂ ਦੇ ਸਾਜ਼ਿਸ਼ੀ ਕਤਲਾਂ ਖਿਾਲਫ ਰੋਸ ਮੁਜ਼ਾਹਰਾ ਅੱਜ

ਲੰਡਨ: ਅਜ਼ਾਦ ਸਿੱਖ ਰਾਜ ਲਈ ਸੰਘਰਸ਼ਸ਼ੀਲ ਸਿੱਖ ਜੱਥੇਬੰਦੀ “ਸਿੱਖ ਫੈਡਰੇਸ਼ਂ ਯੂਕੇ” ਵੱਲੌਂ ਖਾਸਿਲਤਾਨ ਲਿਬਰੇਸ਼ਂ ਫੋਰਸ ਦੇ ਮੁਖੀ ਭਾਈ ਹਰਮਿੰਦਰ ਸਿੰਘ ਮਿੰਟੂ ਦੀ ਭਾਰਤੀ ਜੇਲ ਵਿੱਚ ਹੋਈ ਮੌਤ ਦੇ ਵਿਰੁੱਧ ਜਨੇਵਾ ਵਿਚ ਸੰਯੁਕਤ ਰਾਸ਼ਟਰ ਦੇ ਦਫ਼ਤਰ ਸਾਹਮਣੇ 4 ਮਈ ਨੂੰ ਦੁਪਹਿਰ 12 ਵਜੇ ਤੋਂ ਸ਼ਾਮ 4 ਵਜੇ ਤੱਕ ਰੋਸ ਮੁਜ਼ਾਹਰਾ ਕੀਤਾ ਜਾ ਰਿਹਾ ਹੈ।


ਰੋਸ ਮੁਜ਼ਾਹਾੇ ਦੌਰਾਨ ਭਾਰਤੀ ਦੀਆਂ ਜੇਲਾਂ ਵਿੱਚ ਬੰਦ ਸਿੱਖ ਸਿਆਸੀ ਕੈਦੀਆਂ ਦੇ ਮੁੱਢਲੇ ਅਧਿਕਾਰਾਂ ਦੀ ਰਾਖੀ ਲਈ ਅਤੇ ਬਰਤਾਨਵੀ ਨਾਗਰਿਕ ਜਗਤਾਰ ਸਿੰਘ ਜੱਗੀ ਜੌਹਲ ਦੀ ਗਿ੍ਫ਼ਤਾਰੀ ਸਮੇਤ ਭਾਰਤ ਵਿਚ ਘੱਟ ਗਿਣਤੀਆਂ ‘ਤੇ ਹੋ ਰਹੇ ਜ਼ੁਲਮਾਂ ਨੂੰ ਰੋਕਣ ਲਈ ਭਾਰਤ ਵਿਰੁੱਧ ਸੰਯੁਕਤ ਰਾਸ਼ਟਰ ਦੀ ਕਾਰਵਾਈ ਦੀ ਮੰਗ ਕਰਨਾ ਹੈ ।

 
ਫੈੱਡਰੇਸ਼ਨ ਨੇ ਕਿਹਾ ਕਿ ਐਡਵੋਕੇਟ ਜਸਪਾਲ ਸਿੰਘ ਮੰਝਪੁਰ ਕੈਨੇਡਾ ਤੋਂ ਭਾਰਤ ਵਾਪਸ ਆਉਣ ‘ਤੇ ਲੰਡਨ ਵਿਚ ਸਿੱਖ ਫੈੱਡਰੇਸ਼ਨ (ਯੂ.ਕੇ.) ਦੇ ਆਗੂਆਂ ਨੂੰ ਮਿਲੇ ਸਨ ਜਿਨ੍ਹਾਂ ਕਈ ਸ਼ੰਕੇ ਖੜ੍ਹੇ ਕੀਤੇ ਹਨ । ਜਗਤਾਰ ਸਿੰਘ ਜੌਹਲ ਦੇ ਪਰਿਵਾਰਕ ਮੈਂਬਰ ਵੀ ਇੱਥ ਪਹੁੰਚ ਰਹੇ ਹਨ ਜੋ ਜੱਗੀ ਜੌਹਲ ਦੀ ਰਿਹਾਈ ਲਈ ਯੂ.ਐਨ.ਓ. ਦੇ ਦਖ਼ਲ ਦੀ ਮੰਗ ਕਰਨਗੇ ।

 
ਭਾਈ ਹਰਮਿੰਦਰ ਸਿੰਘ ਮਿੰਟੂ ਦੇ ਵਕੀਲ ਜਸਪਾਲ ਸਿੰਘ ਮੰਝਪੁਰ ਨੇ ਆਪਣੇ ਕੈਨੇਡਾ ਦੌਰੇ ਤੋਂ ਵਾਪਸੀ ਵੇਲੇ ਲੰਡਨ ਵਿਖੇ 1 ਮਈ, 2018 ਨੂੰ ਸਿੱਖ ਫੈਡਰੇਸ਼ਨ ਯੂਕੇ ਦੇ ਆਗੂਆਂ ਨਾਲ ਗੱਲਬਾਤ ਕੀਤੀ ਤੇ ਮੁੜ ਦੁਹਰਾਇਆ ਕਿ ਭਾਰਤੀ ਨਿਜ਼ਾਮ ਨੇ ਸਾਜਿਸ਼ ਨਾਲ ਭਾਈ ਹਰਮਿੰਦਰ ਸਿੰਘ ਮਿੰਟੂ ਦਾ ਕਤਲ ਕੀਤਾ ਹੈ।
ਸੰਯੁਕਤ ਰਾਸ਼ਟਰ ਦੇ ਦਫ਼ਤਰ ਸਾਹਮਣੇ ਹੋ ਰਹੇ ਇਸ ਮੁਜ਼ਾਹਰੇ ਵਿਚ ਬਰਤਾਨਵੀ ਨਾਗਰਿਕ ਜਗਤਾਰ ਸਿੰਘ ਜੱਗੀ ਦਾ ਪਰਿਵਾਰ ਵੀ ਸ਼ਾਮਿਲ ਹੋਵੇਗਾ ।ਜਗਤਾਰ ਸਿੰਘ ਜੱਗੀ ਨੂੰ ਪੰਜਾਬ ਵਿਆਹ ਕਰਾਉਣ ਗਏ ਨੂੰ ਪੰਜਾਬ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਸੀ ਤੇ 4 ਨਵੰਬਰ, 2017 ਤੋਂ ਜੇਲ੍ਹ ਵਿਚ ਬੰਦ ਹੈ।

ਟਿੱਪਣੀ ਕਰੋ:

About webmaster

Scroll To Top