Home / ਚੋਣਵੀ ਖਬਰ/ਲੇਖ / ਪੰਜਾਬ ਦੀਆਂ ਕਿਸਾਨ ਜੱਥੇਬੰਦੀਆਂ ਨੇ ਦਲਿਤਾਂ ਲਈ ਮਾਰਿਆ ਹਾਅ ਦਾ ਨਾਅਰਾ

ਪੰਜਾਬ ਦੀਆਂ ਕਿਸਾਨ ਜੱਥੇਬੰਦੀਆਂ ਨੇ ਦਲਿਤਾਂ ਲਈ ਮਾਰਿਆ ਹਾਅ ਦਾ ਨਾਅਰਾ

 

ਬਠਿੰਡਾ: ਬੀਤੇ ਸਮੇਂ ਭਾਰਤ ਦੀ ਸੁਪਰੀਮ ਕੋਰਟ ਵੱਲੋਂ ਐੱਸ.ਸੀ./ਐੱਸ.ਟੀ. ਐਕਟ ਵਿੱਚ ਕੀਤੀਆਂ ਸੋਧਾਂ ਵਿਰੁੱਧ ਚੱਲੇ ਦਲਿਤਾਂ ਦੇ ਚੱਲੇ ਅੰਦੋਲਨ ਵਿੱਚ ਪੰਜਾਬ ਦੀਆਂ ਕਿਸਾਨ ਜੱਥੇਬੰਦੀਆਂ ਨੇ ਵੀ ਸਮੂਲੀਅਤ ਕਰਕੇ ਦਲਿਤ ਭਾਈਚਾਰੇ ਦੇ ਹੱਕੀ ਸੰਘਰਸ਼ ਦੀ ਹਾਮਇਤ ਕੀਤੀ।


‘ਦਲਿਤਾਂ ਉੱਤੇ ਜਬਰ ਵਿਰੋਧੀ ਮੁਹਿੰਮ ਕਮੇਟੀ’ ਵੱਲੋਂ ਬਠਿੰਡਾ ਵਿੱਚ ਬੀਤੇ ਦਿਨੀਂ ਕੀਤੇ ਸਮਾਗਮ ਵਿੱਚ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਸਮੇਤ ਨਾਮਵਰ ਲੇਖਕ, ਪ੍ਰੋਫੈਸਰ, ਪੱਤਰਕਾਰ ਅਤੇ ਪੰਜਾਬ ਦੇ ਮੰਨੇ ਪ੍ਰਮੰਨੇ ਨਾਟਕਕਾਰ ਸ਼ਾਮਲ ਹੋਏ ਸਨ।

 

ਸਮਾਗਮ ਵਿੱਚ ਸ਼ਾਮਲ ਬੁਲਾਰਿਆ ਦੀਆਂ ਤਕਰੀਰਾਂ ਦਾ ਕੇਂਦਰੀ ਨੁਕਤਾ ਸੀ ਕਿ ਦਲਿਤਾਂ ਨੂੰ ਸਮਾਜਿਕ ਅਤੇ ਆਰਥਿਕ ਤੌਰ ਉੱਤੇ ਉੱਚਾ ਚੁੱਕਣ ਲਈ ਕਾਨੂੰਨ ਵਿੱਚ ਵਿਸ਼ੇਸ਼ ਤਜਵੀਜਾਂ ਰੱਖੀਆਂ ਗਈਆਂ ਸਨ ਜਿਨ੍ਹਾਂ ਨੂੰ ਜਾਰੀ ਰੱਖਿਆ ਜਾਣਾ ਚਾਹੀਦਾ ਹੈ।
ਇਸ ਸਮਾਗਮ ਵਿੱਚ ਸ਼ਾਮਲ ਹੋਏ ਭਾਰਤੀ ਕਿਸਾਨ ਯੂਨੀਅਨ ਉਗਰਾਹਾ ਦੇ ਆਗੂ ਝੰਡਾ ਸਿੰਘ ਜੇਠੂਕੇ ਕਿਹਾ ਕਿ ਉਨ੍ਹਾਂ ਦੀ ਜਥੇਬੰਦੀ ਦਲਿਤਾਂ ਦੇ ਹੱਕਾਂ ਲਈ ਉਨ੍ਹਾਂ ਦੇ ਨਾਲ ਪੂਰੀ ਤਰਾਂ ਖੜੀ ਹੈ।
ਉਨ੍ਹਾਂ ਮੁਤਾਬਕ ਐੱਸ.ਸੀ/ਐੱਸ.ਟੀ. ਐਕਟ ਨੂੰ ਖੋਰਾ ਨਹੀਂ ਲੱਗਣਾ ਚਾਹੀਦਾ ਅਤੇ ਰਾਖਵਾਂਕਰਨ ਸਮਾਜਿਕ ਇਨਸਾਫ਼ ਲਈ ਬੇਹੱਦ ਅਹਿਮ ਹੈ।
ਉਨ੍ਹਾਂ ਦੀ ਦਲੀਲ ਹੈ, “ਰਾਖਵਾਂਕਰਨ ਕਿਸੇ ਦੀ ਕਿਸੇ ਨੂੰ ਦਿੱਤੀ ਹੋਈ ਰਿਆਇਤ ਨਹੀਂ ਹੈ ਸਗੋਂ ਇਹ ਸਦੀਆਂ ਦੇ ਪਿਛੜੇਵੇਂ ਦੀ ਪੂਰਤੀ ਦਾ ਉਪਰਾਲਾ ਹੈ।”
ਕਿਸਾਨ ਸੰਘਰਸ਼ ਕਮੇਟੀ (ਪੰਜਾਬ) ਦੇ ਸੂਬਾ ਕਨਵੀਨਰ ਕੰਵਲਜੀਤਸਿਮਘ ਪੰਨੂ ਨੇ ਆਖਿਆ ਕਿ “ਐੱਸ.ਸੀ/ਐੱਸ.ਟੀ. ਐਕਟ ਦੀ ਕਈ ਵਾਰ ਦੁਰਵਰਤੋਂ ਹੁੰਦੀ ਹੈ ਪਰ ਅਸੀਂ ਸਮਝਦੇ ਹਾਂ ਕਿ ਇਹ ਲਾਗੂ ਰਹਿਣਾ ਚਾਹੀਦਾ ਹੈ।”

 

ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਸੂਬਾ ਸਕੱਤਰ ਜਗਮੋਹਨ ਸਿੰਘ ਪਟਿਆਲਾ ਨੇ ਇਸ ਮਾਮਲੇ ਵਿੱਚ ਕਿਹਾ, “ਮਾਮਲਾ ਭਾਵੇਂ ਦਲਿਤਾਂ ਉੱਤੇ ਜ਼ਬਰ ਦਾ ਹੋਵੇ ਜਾਂ ਐੱਸ.ਸੀ/ਐੱਸ.ਟੀ. ਐਕਟ ਜਾਂ ਜਾਤ ਅਧਾਰਿਤ ਰਾਖਵਾਂਕਰਨ ਦਾ ਹੋਵੇ, ਹਰ ਕਿਸੇ ਨੂੰ ਦਲਿਤਾਂ ਨਾਲ ਖੜ੍ਹਨਾ ਚਾਹੀਦਾ ਹੈ।”
ਉਨ੍ਹਾਂ ਕਿਹਾ ਕਿ ”ਅਸੀਂ ਇਹ ਵੀ ਮਹਿਸੂਸ ਕਰਦੇ ਹਾਂ ਕਿ ਦਲਿਤਾਂ ਨੂੰ ਸਮਾਜਿਕ ਅਤੇ ਆਰਥਿਕ ਤੌਰ ਉੱਤੇ ਉੱਚਾ ਚੁੱਕਣ ਲਈ ਰਾਖਵਾਂਕਰਨ ਵਰਗੀਆਂ ਸਹੂਲਤਾਂ ਨਾਕਾਫ਼ੀ ਸਾਬਤ ਹੋਈਆਂ ਹਨ ਇਸ ਕਰਕੇ ਦਲਿਤਾਂ ਦੀ ਭਲਾਈ ਲਈ ਹੋਰ ਵੱਡੇ ਯਤਨ ਕਰਨ ਦੀ ਲੋੜ ਹੈ।”

 

ਕਿਰਤੀ ਕਿਸਾਨ ਯੂਨੀਅਨ ਪੰਜਾਬ ਦੇ ਜਨਰਲ ਸਕੱਤਰ ਦਾਤਾਰ ਸਿੰਘ ਦਲਿਤਾਂ ਦੇ ਹੱਕ ਵਿੱਚ ਖੜਦਿਆਂ ਆਖਿਆ ਕਿ “ਐੱਸ.ਸੀ.ਐੱਸ.ਟੀ. ਐਕਟ ਲਾਗੂ ਰਹਿਣਾ ਚਾਹੀਦਾ ਹੈ ਇਸ ਨੂੰ ਕਮਜ਼ੋਰ ਕਰਨ ਨਾਲ ਸਦੀਆਂ ਤੋਂ ਦਬਾਏ ਜਾ ਰਹੇ ਦਲਿਤ ਵਰਗ ਨਾਲ ਬੇਇਨਸਾਫ਼ੀ ਹੋਵੇਗੀ ਕਿਉਂਕਿ ਅੱਜ ਵੀ ਦਲਿਤਾਂ ਦੇ ਸਮਾਜਿਕ ਹਾਲਾਤ ਕਿਸੇ ਤੋਂ ਲੁਕੇ ਨਹੀਂ ਹਨ।”
ਉਨ੍ਹਾਂ ਅੱਗੇ ਕਿਹਾ, ”ਇੱਕ ਗ਼ਰੀਬ ਦਲਿਤ ਦਾ ਬਾਕੀ ਸਮਾਜ ਦੇ ਲੋਕਾਂ ਸਾਹਮਣੇ ਉਹ ਰੁਤਬਾ ਨਹੀਂ ਹੁੰਦਾ ਜੋ ਕਿਸੇ ਅਹੁਦੇ ਤੇ ਕੰਮ ਕਰਦੇ, ਪੜ੍ਹੇ-ਲਿਖੇ ਜਾਂ ਆਰਥਿਕ ਤੌਰ ‘ਤੇ ਮਜਬੂਤ ਦਲਿਤ ਸਮਾਜ ਨਾਲ ਸਬੰਧਤ ਵਿਅਕਤੀ ਦਾ ਹੁੰਦਾ ਹੈ।”

ਟਿੱਪਣੀ ਕਰੋ:

About webmaster

Scroll To Top