Home / ਚੋਣਵੀ ਖਬਰ/ਲੇਖ / ਮਾਂ ਬੋਲੀ ਦਾ ਪਿਆਰ: ਪਟਿਆਲੇ ਦੇ ਨੌਜਵਾਨ ਨੇ ਪੰਜਾਬੀ ਵਿੱਚ ਸਰ ਕੀਤੀ ਸਿਵਿਲ ਸੇਵਾਵਾਂ ਪ੍ਰੀਖਿਆ

ਮਾਂ ਬੋਲੀ ਦਾ ਪਿਆਰ: ਪਟਿਆਲੇ ਦੇ ਨੌਜਵਾਨ ਨੇ ਪੰਜਾਬੀ ਵਿੱਚ ਸਰ ਕੀਤੀ ਸਿਵਿਲ ਸੇਵਾਵਾਂ ਪ੍ਰੀਖਿਆ

 

ਪਟਿਆਲਾ: ਪਟਿਆਲਾ ਦੇ ਨੌਜਵਾਨ ਨਰਿੰਦਰਪਾਲ ਸਿੰਘ ਨੇ ਸਿਵਿਲ ਸੇਵਾਵਾਂ ਦੀ ਪ੍ਰੀਖਿਆ ਪੰਜਾਬੀ ਮਾਧਿਅਮ ਵਿੱਚ ਪਾਸ ਕੀਤੀ ਹੈ। ਨਰਿੰਦਰਪਾਲ ਦਾ ਕਹਿਣਾ ਹੈ ਕਿ ਉਸ ਨੂੰ ਪੰਜਾਬੀ ਹੋਣ ’ਤੇ ਮਾਣ ਹੈ ਤੇ ਇਸ ਮਾਣ ਦਾ ਕੁਝ ਮੁੱਲ ਉਸ ਨੇ ਮਾਂ-ਬੋਲੀ ਪੰਜਾਬੀ ਵਿੱਚ ਸਿਵਿਲ ਸੇਵਾਵਾਂ ਪ੍ਰੀਖਿਆ ਦੇ ਕੇ ਮੋੜਿਆ ਹੈ।

ਆਪਣੀ ਮਾਂ ਤੇ ਦਾਦੀ ਨਾਲ ਨਰਿੰਦਰਪਾਲ ਸਿੰਘ।

 

ਉਸ ਨੇ ਦੱਸਿਆ ਕਿ ਉਸ ਦੇ ਦੋਸਤ ਦੇ ਕਰੀਬੀ ਰਿਸ਼ਤੇਦਾਰ ਤਰਨਜੀਤ ਸਿੰਘ ਨੇ ਕਈ ਵਰ੍ਹੇ ਪਹਿਲਾਂ ਇਹ ਪ੍ਰੀਖਿਆ ਪੰਜਾਬੀ ਮਾਧਿਅਮ ਵਿੱਚ ਪਾਸ ਕੀਤੀ ਸੀ। ਇਸ ਮਗਰੋਂ ਉਸ ਨੇ ਵੀ ਧਾਰ ਲਿਆ ਸੀ ਕਿ ਉਹ ਵੀ ਪੰਜਾਬੀ ਮਾਧਿਅਮ ਹੀ ਚੁਣੇਗਾ। ਨਰਿੰਦਰਪਾਲ ਸਿੰਘ ਦਾ ਪਿਛੋਕੜ ਕੌਲੀ (ਪਟਿਆਲਾ) ਨਾਲ ਸਬੰਧਤ ਹੈ। ਉਸ ਦਾ ਕਹਿਣਾ ਹੈ ਕਿ ਪਿੰਡਾਂ ਦੇ ਨੌਜਵਾਨਾਂ ਨੂੰ ਅਜਿਹੀ ਪ੍ਰੀਖਿਆ ਲਈ ਪੰਜਾਬੀ ਮਾਧਿਅਮ ਬਹੁਤ ਸਾਰਥਿਕ ਸਿੱਧ ਹੋ ਸਕਦਾ ਹੈ।

 

 

ਨਰਿੰਦਰਪਾਲ ਸਿੰਘ ਨੇ ਪ੍ਰਾਇਮਰੀ ਤੋਂ ਦਸਵੀਂ ਤੱਕ ਪੜ੍ਹਾਈ ਪੰਜਾਬ ਸਕੂਲ ਸਿੱਖਿਆ ਬੋਰਡ ਰਾਹੀਂ ਹੀ ਕੀਤੀ ਹੈ। ਆਪਣੇ ਮੁਹੱਲੇ ਗੁਰੂ ਨਾਨਕ ਨਗਰ ਪਟਿਆਲਾ ਨੇੜੇ ਪੈਂਦੇ ਨਿਊ ਡੈਫੋਡਿਲਜ਼ ਪਬਲਿਕ ਸਕੂਲ ਤੋਂ ਦਸਵੀਂ ਕਰਨ ਮਗਰੋਂ ਉਸ ਨੇ ਗਿਆਰਵੀਂ ਬੁੱਢਾ ਦਲ ਸਕੂਲ ਤੋਂ ਕਰਨ ਤੋਂ ਬਾਅਦ ਬਾਰ੍ਹਵੀਂ ਮੁਹਾਲੀ ਦੇ ਸੰਤ ਈਸ਼ਰ ਸਿੰਘ ਸਕੂਲ ਤੋਂ ਸੀਬੀਐੱਸਈ ਪੈਟਰਨ ਵਿੱਚ ਕੀਤੀ।

 
ਇਸ ਮਗਰੋਂ ਆਈਆਈਟੀ ਦਿੱਲੀ ਤੋਂ ਇੰਜਨੀਅਰਿੰਗ ਦੀ ਗ੍ਰੈਜੂਏਸ਼ਨ ਦੌਰਾਨ ਹੀ ਸਿਵਿਲ ਸੇਵਾਵਾਂ ਪ੍ਰੀਖਿਆ ਦੀ ਤਿਆਰੀ ਸ਼ੁਰੂ ਕਰ ਲਈ ਸੀ, ਜੋ ਇਸ ਵਾਰ ਸਿਰੇ ਚੜ੍ਹ ਗਈ ਹੈਙ ਉਸ ਦਾ 836ਵਾਂ ਰੈਂਕ ਹੈ।

ਟਿੱਪਣੀ ਕਰੋ:

About webmaster

Scroll To Top