Home / ਚੋਣਵੀ ਖਬਰ/ਲੇਖ / ਬਰਤਾਨੀਆ ਦੀ ਪ੍ਰਧਾਨ ਮੰਤਰੀ ਨੇ ਸਿੱਖ ਆਗੂਆਂ ਨਾਲ ਖਾਲਸਾ ਸਾਜਣਾ ਦਿਹਾੜਾ ਮਨਾਇਆ

ਬਰਤਾਨੀਆ ਦੀ ਪ੍ਰਧਾਨ ਮੰਤਰੀ ਨੇ ਸਿੱਖ ਆਗੂਆਂ ਨਾਲ ਖਾਲਸਾ ਸਾਜਣਾ ਦਿਹਾੜਾ ਮਨਾਇਆ

 

ਲੰਡਨ: ਸੰਸਾਰ ਭਰ ਵਿੱਚ ਵੱਸਦੇ ਸਿੱਖਾਂ ਵੱਲੋਂ ਖਾਲਸਾ ਸਾਜਣਾ ਦਿਹਾੜਾ ਪੂਰੇ ਜਾਹੋ ਜਲਾਲ ਨਾਲ ਮਨਾਇਆ ਜਾ ਰਿਹਾ ਹੈ। ਜਿਸ ਵਿੱਚ ਬਾਰਤ ਨੂੰ ਛੱਡ ਕੇ ਉਸਦੇ ਉੱਚ ਰਾਜਸੀ ਆਹੁਦਿਆਂ ‘ਤੇ ਬੈਠੇ ਬੰਦਿਆਂ ਵੱਲੋਂ ਸ਼ਿਰਕਤ ਕੀਤੀ ਗਈ ਅਤੇ ਖਾਲਸਾ ਸਾਜਣਾ ਦਿਹਾੜੇ ਦੀਆਂ ਵਧਾਈਆਂ ਕੌਮ ਨੂੰ ਦਿੱਤੀਆਂ ਗਈਆਂ।

 

ਬਰਤਾਨੀਆਂ ਦੀ ਪ੍ਰਧਾਨ ਮੰਤਰੀ ਥੈਰੀਸਾ ਮੇਅ ਨੇ ਵੀ 10 ਡਾਊਨਿੰਗ ਸਟਰੀਟ ਵਿਖੇ ਸਿੱਖ ਭਾਈਚਾਰੇ ਨਾਲ ਖਾਲਸਾ ਸਾਜਨਾ ਦਿਹਾੜਾ ਵਿਾਸਖੀ ਮਨਾਇਆ।ਇਸ ਸਮਾਗਮ ਵਿਚ ਇੰਗਲੈਂਡ ਭਰ ਤੋਂ ਵੱਖ-ਵੱਖ ਗੁਰੂ ਘਰਾਂ, ਸਿੱਖ ਸੰਸਥਾਵਾਂ ਅਤੇ ਸਰਕਾਰੀ ਅਤੇ ਗੈਰ-ਸਰਕਾਰੀ ਸੰਸਥਾਵਾਂ ਦੇ ਨੁਮਾਇੰਦੇ ਹਾਜ਼ਰ ਹੋਏ ।

 

ਪ੍ਰਧਾਨ ਮੰਤਰੀ ਮੇਅ ਨੇ ਸਮਾਗਮ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਿੱਖ ਭਾਈਚਾਰੇ ਦਾ ਬਰਤਾਨੀਆਂ ਦੇ ਸਮਾਜਿਕ, ਆਰਥਿਕ ਅਤੇ ਸੱਭਿਆਚਾਰਕ ਖੇਤਰ ਸਮੇਤ ਹਰ ਪੱਖ ਤੋਂ ਵੱਡਾ ਯੋਗਦਾਨ ਰਿਹਾ ਹੈ । ਉਨ੍ਹਾਂ ਕਿਹਾ ਕਿ ਵਿਸ਼ਵ ਜੰਗਾਂ ਦੌਰਾਨ ਸਿੱਖ ਭਾਈਚਾਰੇ ਦੀਆਂ ਕੁਰਬਾਨੀਆਂ ਸਦਕਾ ਹੀ ਅਸੀਂ ਅੱਜ ਅਜ਼ਾਦੀ ਦਾ ਨਿੱਘ ਮਾਣ ਰਹੇ ਹਾਂ । ਉਨ੍ਹਾਂ ਕਿਹਾ ਕਿ ਮੈਂ ਇਸ ਵਾਰ ਵਿਸਾਖੀ ਆਪਣੇ ਜੱਦੀ ਹਲਕੇ ਮੇਡਨਹੈੱਡ ਗੁਰੂ ਘਰ ਤੋਂ ਇਲਾਵਾ ਵਾਲਸਾਲ ਦੇ ਗੁਰਦੁਆਰਾ ਸਾਹਿਬ ਜਾ ਕੇ ਮਨਾਈ, ਜਿੱਥੇ ਮੇਰੀ ਪੰਜਾਬੀਆਂ ਵਾਂਗ ਪ੍ਰਾਹੁਣਚਾਰੀ ਹੋਈ ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਵਿਸ਼ਵ ਜੰਗ ਦੇ ਸਿਪਾਹੀਆਂ ਦੀ ਯਾਦਗਰ ਬਣਾਉਣ ਲਈ ਸਰਕਾਰ ਪੂਰੀ ਤਰ੍ਹਾਂ ਵੱਚਨਵੱਧ ਹੈ ਅਤੇ ਨਵ-ਨਿਯੁਕਤ ਮੰਤਰੀ ਜੇਮਜ਼ ਬਰੋਕਨਸ਼ਾਇਰ ਸਰਕਾਰ ਵਲੋਂ ਇਸ ਨੂੰ ਯਕੀਨੀ ਬਣਾਉਣਗੇ ।

 

ਪ੍ਰਧਾਨ ਮੰਤਰੀ ਦੇ ਵਿਸ਼ੇਸ਼ ਸੱਦੇ ‘ਤੇ ਨਿਸ਼ਕਾਮ ਸੇਵਕ ਜੱਥਾ ਬ੍ਰਮਿੰਘਮ ਤੋਂ ਭਾਈ ਸਾਹਿਬ ਭਾਈ ਮਹਿੰਦਰ ਸਿੰਘ, ਸ੍ਰੀ ਗੁਰੂ ਸਿੰਘ ਸਭਾ ਸਾਊਥਾਲ ਦੇ ਟਰੱਸਟੀ ਅਮਰਜੀਤ ਸਿੰਘ ਦਾਸਨ, ਗੁਰੂ ਨਾਨਕ ਗੁਰਦੁਆਰਾ ਸਮੈਦਿਕ ਦੇ ਪ੍ਰਧਾਨ ਜਤਿੰਦਰ ਸਿੰਘ, ਹਾਊਸ ਆਫ਼ ਕਾਮਨਜ਼ ਦੇ ਡਿਪਟੀ ਲੀਡਰ ਡੇਵਿਡ ਲਡਿੰਗਡਨ, ਭਾਈਚਾਰਕ ਮਾਮਲਿਆਂ ਬਾਰੇ ਮੰਤਰੀ ਜੇਮਜ਼ ਬਰੋਕਨਸ਼ਾਇਰ, ਸਾਬਕਾ ਐਮ.ਪੀ. ਪੋਲ ਉੱਪਲ, ਕੌਾਸਲਰ ਗੁਰਜੀਤ ਕੌਰ ਬੈਂਸ, ਦਵਿੰਦਰ ਸਿੰਘ ਬੈਂਸ, ਲਛਮਣ ਸਿੰਘ ਦੁਸਾਂਝ, ਜਗਤਾਰ ਸਿੰਘ ਸਿੱਖ ਕੌਾਸਲ, ਜਗਦੇਵ ਸਿੰਘ ਵਿਰਦੀ, ਡਾ. ਰੰਮੀ ਰੇਂਜ਼ਰ, ਰਣਜੀਤ ਸਿੰਘ ਬਖ਼ਸ਼ੀ, ਮਨਜੀਤ ਕੌਰ ਕੰਗ, ਅਮਨਦੀਪ ਸਿੰਘ ਭੋਗਲ, ਅਤੁਲ ਪਾਠਕ ਓ.ਬੀ.ਈ, ਅਮਰਜੀਤ ਸਿੰਘ, ਸਰਜੈਂਟ ਸਰਵਜੀਤ ਸਿੰਘ ਏ.ਏ.ਸੀ, ਉਪਿੰਦਰਜੀਤ ਕੌਰ ਤੱਖਰ ਓ.ਬੀ.ਈ, ਜਸਵੀਰ ਸਿੰਘ ਆਦਿ ਸਮਾਗਮ ਵਿੱਚ ਪਹੁੰਚੇ ਸਨ।

ਟਿੱਪਣੀ ਕਰੋ:

About webmaster

Scroll To Top