Home / ਕੌਮਾਂਤਰੀ ਖਬਰਾਂ / ਦਿੱਲੀ ਫ਼ਤਹਿ ਦਿਵਸ: ‘ਜੌਬ ਫਾਰ ਸਿੱਖਸ’ ਪ੍ਰਾਜੈਕਟ ਲਈ ਜਾਗਰੂਕਤਾ ਕੈਂਪ

ਦਿੱਲੀ ਫ਼ਤਹਿ ਦਿਵਸ: ‘ਜੌਬ ਫਾਰ ਸਿੱਖਸ’ ਪ੍ਰਾਜੈਕਟ ਲਈ ਜਾਗਰੂਕਤਾ ਕੈਂਪ

 
‘ਜੌਬਸ ਫਾਰ ਸਿੱਖਸ’ ਵੱਲੋਂ ਲਾਏ ਗਏ ਕੈਂਪ ਦੌਰਾਨ ਇੱਕ ਲੜਕੀ ਜਾਣਕਾਰੀ ਹਾਸਲ ਕਰਦੀ ਹੋਈ। -ਫੋਟੋ: ਦਿਓਲ

ਜੌਬਸ ਫਾਰ ਸਿੱਖਸ’ ਵੱਲੋਂ ਲਾਏ ਗਏ ਕੈਂਪ ਦੌਰਾਨ ਇੱਕ ਲੜਕੀ ਜਾਣਕਾਰੀ ਹਾਸਲ ਕਰਦੀ ਹੋਈ।

 

ਨਵੀਂ ਦਿੱਲੀ: ਦਿੱਲੀ ਫ਼ਤਹਿ ਦਿਵਸ ਸਬੰਧੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਲਾਲ ਕਿਲ੍ਹੇ ਵਿੱਚ ਕਰਵਾਏ ਗਏ  ਸਮਾਗਮ ਦੌਰਾਨ ‘ਹੈਲਪਿੰਗ ਹੈਂਡ ਚੈਰੀਟੇਬਲ ਟਰੱਸਟ’ ਵੱਲੋਂ ‘ਜੌਬ ਫਾਰ ਸਿੱਖਜ਼’ ਪ੍ਰਾਜੈਕਟ ਲਈ ਜਾਗਰੂਕਤਾ ਕੈਂਪ ਲਗਾਇਆ ਗਿਆ| ਰੁਜ਼ਗਾਰ ਦੀ ਭਾਲ ਕਰਨ ਵਾਲੇ ਸਿੱਖ ਨੌਜਵਾਨਾਂ ਨੇ ‘ਜੌਬ ਫਾਰ ਸਿੱਖਸ’ ਦੇ ਸਟਾਲ ’ਤੇ ਪੁੱਜ ਕੇ ਰੁਜ਼ਗਾਰ ਸਬੰਧੀ ਅਹਿਮ ਜਾਣਕਾਰੀ ਹਾਸਲ ਕੀਤੀ ਅਤੇ ਰੁਜ਼ਗਾਰ ਵਾਸਤੇ ਸੰਸਥਾ ਦੀ ਵੈੱਬਸਾਈਟ ’ਤੇ ਆਪਣੇ ਨਾਂ ਦਰਜ ਕਰਵਾਏ|

 

 

ਸਿੱਖ ਨੌਜਵਾਨਾਂ ਨੂੰ ਰੁਜ਼ਗਾਰ ਮੁਹੱਈਆ ਕਰਵਾਉਣ ਲਈ ਸ਼ੁਰੂ ਕੀਤੇ ਇਸ ਪ੍ਰਾਜੈਕਟ ਨਾਲ ਕਈ ਅਜਿਹੀਆਂ ਕੰਪਨੀਆਂ ਜੁੜਨੀਆਂ ਸ਼ੁਰੂ ਹੋ ਗਈਆਂ ਹਨ, ਜੋ ਰੁਜ਼ਗਾਰ ਦਿੰਦੀਆਂ ਰਹਿੰਦੀਆਂ ਹਨ|

 
ਪ੍ਰਾਜੈਕਟ ਦੇ ਮੁਖੀ ਡਾ. ਪੁਨਪ੍ਰੀਤ ਸਿੰਘ ਤੇ ਇਸ਼ਪ੍ਰੀਤ ਨਾਰੰਗ ਨੇ ਦੱਸਿਆ ਕਿ ਇਸ ਪ੍ਰਾਜੈਕਟ ਨਾਲ ਕਈ ਹੋਰ ਕੰਪਨੀਆਂ ਵੀ ਜੁੜ ਜਾਣਗੀਆਂ, ਜਿਸ ਨਾਲ ਸਿੱਖ ਨੌਜਵਾਨਾਂ ਨੂੰ ਰੁਜ਼ਗਾਰ ਹਾਸਲ ਕਰਨ ਵਿੱਚ ਕਾਫੀ ਮਦਦ ਮਿਲੇਗੀ| ਉਨ੍ਹਾਂ ਕਿਹਾ ਕਿ ਇਸ ਪ੍ਰਾਜੈਕਟ ਤਹਿਤ ਰੁਜ਼ਗਾਰ ਦੀ ਭਾਲ ਕਰਨ ਵਾਲੇ ਸਿੱਖ ਨੌਜਵਾਨਾਂ ਨੂੰ ਰੁਜ਼ਗਾਰ ਦਿਵਾਉਣ ’ਚ ਮਦਦ ਕਰਨ ਦੀ ਕੋਸ਼ਿਸ਼ ਸ਼ੁਰੂ ਕੀਤੀ ਗਈ ਹੈ|

 

ਇਸ ਪ੍ਰਾਜੈਕਟ ਤਹਿਤ ਇੱਕ ਅਜਿਹਾ ਪਲੈਟਫਾਰਮ ਤਿਆਰ ਕੀਤਾ ਗਿਆ ਹੈ, ਜਿਸ ਤਹਿਤ ਨੌਕਰੀ ਦੇਣ ਵਾਲੀਆਂ ਕੰਪਨੀਆਂ ਜਾਂ ਅਦਾਰੇ ਅਤੇ ਬੇਰੁਜ਼ਗਾਰ ਸਿੱਖ ਨੌਜਵਾਨ ਬਿਨਾਂ ਕਿਸੇ ਵਿਚੋਲੇ ਦੇ ਸਿੱਧੇ ਰੂਪ ਵਿੱਚ ਆਪਸ ਵਿੱਚ ਗੱਲਬਾਤ ਕਰ ਸਕਣਗੇ| ਨੌਜਵਾਨ ਸਿੱਖਾਂ ਨੂੰ ਵੱਖ ਵੱਖ ਖੇਤਰਾਂ ’ਚ ਰੁਜ਼ਗਾਰ ਦੀ ਜਾਣਕਾਰੀ ਮੁਫ਼ਤ ਮਿਲ ਸਕੇਗੀ ਅਤੇ ਉਸ ਤੋਂ ਬਾਅਦ ਨੌਜਵਾਨ ਵੱਲੋਂ ਸਿੱਧੀ ਗੱਲਬਾਤ ਕੀਤੀ ਜਾ ਸਕੇਗੀ|

ਟਿੱਪਣੀ ਕਰੋ:

About webmaster

Scroll To Top