Home / ਕੌਮਾਂਤਰੀ ਖਬਰਾਂ / ਉਸਾਮਾ ਬਿਨ ਲਾਦੇਨ ਦੀ ਅਮਰੀਕਾ ਨੂੰ ਸੂਹ ਦੇਣ ਵਾਲੇ ਡਾ. ਸ਼ਕੀਲ ਅਫ਼ਰੀਦੀ ਦੀ ਸੁਰੱਖਿਆ ਕਾਰਨਾਂ ਕਰਕੇ ਜੇਲ ਬਦਲੀ

ਉਸਾਮਾ ਬਿਨ ਲਾਦੇਨ ਦੀ ਅਮਰੀਕਾ ਨੂੰ ਸੂਹ ਦੇਣ ਵਾਲੇ ਡਾ. ਸ਼ਕੀਲ ਅਫ਼ਰੀਦੀ ਦੀ ਸੁਰੱਖਿਆ ਕਾਰਨਾਂ ਕਰਕੇ ਜੇਲ ਬਦਲੀ

ਪਿਸ਼ਾਵਰ: ਅਮਰੀਕੀ ਸਲਤਨਤ ਨੂੰ ਭਾਜੜਾ ਪਾਉਣ ਵਾਲੇ ਅਲ-ਕਾਇਦਾ ਦੇ ਮੁਖੀ ਓਸਾਮਾ ਬਿਨ ਲਾਦੇਨ ਦਾ ਟਿਕਾਣਾ ਲੱਭਣ ਵਿੱਚ ਅਮਰੀਕੀ ਸੈਂਟਰਲ ਇੰਟੈਲੀਜੈਂਸ ਏਜੰਸੀ ਦੀ ਮਦਦ ਕਰਨ ਵਾਲਾ ਡਾ. ਸ਼ਕੀਲ ਅਫ਼ਰੀਦੀ ਨੂੰ ਸੁਰੱਖਿਆ ਕਾਰਨਾਂ ਕਰਕੇ ਇੱਥੋਂ ਦੀ ਕੇਂਦਰੀ ਜੇਲ੍ਹ ਤੋਂ ਕਿਸੇ ਅਣਦੱਸੀ ਜਗ੍ਹਾ ਤਬਦੀਲ ਕਰ ਦਿੱਤਾ ਗਿਆ ਹੈ।

ਪੰਜਾਬੀ ਅਖਬਾਰ ਟ੍ਰਿਬਿਊਨ ਵਿੱਚ ਨਸ਼ਰ ਖਬਰ ਅਨੁਸਾਰ ਅਫ਼ਰੀਦੀ ਨੇ ਲਾਦੇਨ ਦਾ ਟਿਕਾਣਾ ਲੱਭਣ ’ਚ ਸੀਆਈਏ ਏਜੰਟਾਂ ਦੀ ਮਦਦ ਕਰਨ ਲਈ ਐਬਟਾਬਾਦ ਸ਼ਹਿਰ ਵਿੱਚ ਇਕ ਫ਼ਰਜ਼ੀ ਟੀਕਾਕਰਨ ਮੁਹਿੰਮ ਚਲਾਈ ਸੀ। ਬਾਅਦ ਵਿੱਚ 2 ਮਈ 2011 ਨੂੰ ਇਕ ਵਿਵਾਦਤ ਛਾਪੇ ਦੌਰਾਨ ਅਮਰੀਕਾ ਦੇ ਨੇਵੀ ਸੀਲਜ਼ ਵੱਲੋਂ ਲਾਦੇਨ ਨੂੰ ਮਾਰ ਦਿੱਤਾ ਗਿਆ ਸੀ।

 

ਇਸ ਘਟਨਾ ਤੋਂ ਇਕ ਸਾਲ ਬਾਅਦ ਅਫ਼ਰੀਦੀ ਨੂੰ ਪਾਕਿਸਤਾਨ ਦੀ ਇੱਕ ਅਦਾਲਤਨੇ ਦੇਸ਼ ਵਿਰੋਧੀ ਗਤੀਵਿਧੀਆਂ ਵਿੱਚ ਸ਼ਾਮਲ ਹੋਣ ਲਈ ਇਕ ਅਦਾਲਤ ਵੱਲੋਂ 33 ਸਾਲ ਕੈਦ ਦੀ ਸਜ਼ਾ ਸੁਣਾਈ ਗਈ ਸੀ। ਜੇਲ੍ਹ ਦੇ ਇਕ ਸੀਨੀਅਰ ਅਧਿਕਾਰੀ ਨੇ ਅਫ਼ਰੀਦੀ ਨੂੰ ਪਿਸ਼ਾਵਰ ਜੇਲ੍ਹ ਤੋਂ ਤਬਦੀਲ ਕੀਤੇ ਜਾਣ ਦੀ ਪੁਸ਼ਟੀ ਕੀਤੀ। ਉੱਧਰ, ਮੀਡੀਆ ਦੀਆਂ ਰਿਪੋਰਟਾਂ ਅਨੁਸਾਰ ਡਾ. ਅਫ਼ਰੀਦੀ ਨੂੰ ਰਾਵਲਪਿੰਡੀ ਦੀ ਅਦਿਆਲਾ ਜੇਲ੍ਹ ਵਿੱਚ ਤਬਦੀਲ ਕੀਤਾ ਗਿਆ ਹੈ।

ਟਿੱਪਣੀ ਕਰੋ:

About webmaster

Scroll To Top