Home / ਚੋਣਵੀ ਖਬਰ/ਲੇਖ / ਅੰਮਿ੍ਤਧਾਰੀ ਸਿੱਖ ਕਿਰਤਰਾਜ ਸਿੰਘ ਬ੍ਰਮਿੰਘਮ ਦੇ 30 ਸਾਲ ਤੋਂ ਘੱਟ ਉਮਰ ਦੇ 30 ਹੋਣਹਾਰ ਵਿਅਕਤੀਆਂ ਦੀ ਸੂਚੀ ਵਿਚ ਸ਼ਾਮਿਲ

ਅੰਮਿ੍ਤਧਾਰੀ ਸਿੱਖ ਕਿਰਤਰਾਜ ਸਿੰਘ ਬ੍ਰਮਿੰਘਮ ਦੇ 30 ਸਾਲ ਤੋਂ ਘੱਟ ਉਮਰ ਦੇ 30 ਹੋਣਹਾਰ ਵਿਅਕਤੀਆਂ ਦੀ ਸੂਚੀ ਵਿਚ ਸ਼ਾਮਿਲ

ਲੰਡਨ: ਬਰਤਾਨੀਆ ਵਿੱਚ ਸਿੱਖਾਂ ਨੇ ਪਹਿਲਾਂ ਹੀ ਆਪਣੀ ਕਾਬਲੀਅਤ ਸਦਕਾ ਵੱਡੇ ਮੁਕਾਮ ਹਾਸਲ ਕੀਤੇ ਹਨ ਅਤੇ ਕੌਮੀ ਜੱਸ ਵਿੱਚ ਵਾਧਾ ਕੀਤਾ ਹੈ। ਇਸ ਕੌਮੀ ਜੱਸ ਵਿੱਚ ਵਾਧਾ ਬ੍ਰਮਿੰਘਮ ਦੇ 30 ਅੰਮ੍ਰਿਤਧਾਰੀ ਨੌਜਵਾਨ ਸਿੱਖ ਕਿਰਤਰਾਜ ਸਿੰਘ ਨੇ ਕੀਤਾ ਹੈ।


ਅੰਮਿ੍ਤਧਾਰੀ ਸਿੱਖ ਕਿਰਤਰਾਜ ਸਿੰਘ ਨੂੰ ਬ੍ਰਮਿੰਘਮ ਵਿਚ 30 ਸਾਲ ਤੋਂ ਘੱਟ ਉਮਰ ਦੇ 30 ਹੋਣਹਾਰ ਵਿਅਕਤੀਆਂ ਦੀ ਸੂਚੀ ਵਿਚ ਸ਼ਾਮਿਲ ਕੀਤਾ ਗਿਆ ਹੈ । ਕਿਰਤਰਾਜ ਸਿੰਘ ਦੀ ਚੋਣ ਲੋਕ ਸੰਪਰਕ ਅਤੇ ਰਾਜਨੀਤਕ ਖੇਤਰ ਵਿਚ ਪਾਏ ਯੋਗਦਾਨ ਬਦਲੇ ਕੀਤੀ ਗਈ ਹੈ । ਬ੍ਰਮਿੰਘਮ ਦੇ ਵੱਖ ਵੱਖ ਖੇਤਰਾਂ ਵਿਚ ਆਪੋ ਆਪਣਾ ਯੋਗਦਾਨ ਪਾਉਣ ਵਾਲੇ ਅਜਿਹੇ 30 ਲੋਕਾਂ ਨੂੰ ਚੁਣਿਆ ਗਿਆ ਹੈ, ਜਿਨ੍ਹਾਂ ਦੀ ਉਮਰ 30 ਸਾਲ ਤੋਂ ਘੱਟ ਹੋਵੇ । ਇਸ ਜਾਰੀ ਸੂਚੀ ਵਿਚ ਕਿਰਤਰਾਜ ਸਿੰਘ ਦਾ ਨਾਂਅ ਆਇਆ ਹੈ ।

 

ਜ਼ਿਕਰਯੋਗ ਹੈ ਕਿ ਕਿਰਤਰਾਜ ਸਿੰਘ ਬਰਤਾਨੀਆ ਦੀ ਨੈਸ਼ਨਲ ਯੂਨੀਅਨ ਆਫ਼ ਸਟੂਡੈਂਟ ਦੀ ਅਗਜ਼ੈਕਟਿਵ ਕਮੇਟੀ ਦੇ ਮੈਂਬਰ ਬਣੇ, ਇਸ ਯੂਨੀਅਨ ਦੇ 70 ਲੱਖ ਵਿਦਿਆਰਥੀ ਮੈਂਬਰ ਹਨ । ਇਸ ਮੁਕਾਮ ‘ਤੇ ਪਹੁੰਚਣ ਵਾਲੇ ਉਹ ਪਹਿਲੇ ਸਿੱਖ ਸਨ । 2016 ‘ਚ ਉਨ੍ਹਾਂ ਨੈਸ਼ਨਲ ਲੇਬਰ ਪਾਰਟੀ ਦੇ ਸੀਨੀਅਰ ਅਹੁਦੇਦਾਰ ਵਜੋਂ ਕੰਮ ਕੀਤਾ, ਜਦ ਕਿ ਹੁਣ ਉਹ ਪਾਰਲੀਮੈਂਟਰੀ ਰਿਸਰਚ ਦੇ ਮੈਂਬਰ ਅਤੇ ਪਾਰਲੀਮੈਂਟਰੀ ਲੇਬਰ ਪਾਰਟੀ ਦੇ ਸਲਾਹਕਾਰ ਹਨ ।

 

ਬ੍ਰਮਿੰਘਮ ਦੇ ਨੌਜਵਾਨ ਅੰਤਰ ਧਰਮੀ ਲੀਡਰ ਫੌਰਮ ਦੇ ਸਾਬਕਾ ਚੇਅਰਮੈਨ ਰਹਿ ਚੁੱਕੇ ਕਿਰਤਰਾਜ ਸਿੰਘ ਹੁਣ ਲੇਬਰ ਪਾਰਟੀ ਦੇ ਬਲੈਕ ਏਸ਼ੀਅਨ ਮਨਿਊਰਿਟੀ ਐਥਨਿਕ ਨੈਟਵਰਕ ਦੇ ਅਗਜ਼ੈਕਟਿਵ ਮੈਂਬਰ ਵੀ ਹਨ । ਬ੍ਰਮਿੰਘਮ ਲਾਈਵ ਸੰਸਥਾ ਵਲੋਂ ਜਾਰੀ ਇਸ ਸੂਚੀ ਵਿਚ ਸ਼ਾਮਿਲ ਹੋਣ ਤੋਂ ਬਾਅਦ ਯੂ.ਕੇ. ਭਰ ਦੇ 30 ਸਾਲ ਤੋਂ ਘੱਟ ਉਮਰ ਦੇ ਹੋਣਹਾਰ 30 ਲੋਕਾਂ ਦੀ ਸੂਚੀ ਲਈ ਵੀ ਕਿਰਤਰਾਜ ਸਿੰਘ ਦਾ ਨਾਂਅ ਨਾਮਜ਼ਦ ਕੀਤਾ ਗਿਆ ਹੈ ।

ਟਿੱਪਣੀ ਕਰੋ:

About webmaster

Scroll To Top