Home / ਚੋਣਵੀ ਖਬਰ/ਲੇਖ / ਦਸਤਾਰ ਮਾਮਲਾ: ਨਿਆਂਪਾਲਿਕਾ ਦਾ ਕੰਮ ਨਹੀਂ ਕਿ ਉਹ ਧਾਰਮਿਕ ਰਸਮਾਂ ਤੈਅ ਕਰੇ -ਸਿੱਖ ਫੋਰਮ

ਦਸਤਾਰ ਮਾਮਲਾ: ਨਿਆਂਪਾਲਿਕਾ ਦਾ ਕੰਮ ਨਹੀਂ ਕਿ ਉਹ ਧਾਰਮਿਕ ਰਸਮਾਂ ਤੈਅ ਕਰੇ -ਸਿੱਖ ਫੋਰਮ

ਨਵੀਂ ਦਿੱਲੀ: ਸਿੱਖ ਫੋਰਮ ਨੇ ਸੁਪਰੀਮ ਕੋਰਟ ਵੱਲੋਂ ਸਿੱਖਾਂ ਦੀ ਪੱਗ ਬਾਰੇ ਪੁੱਛੀ ਗਈ ਜਾਣਕਾਰੀ ਨੂੰ ਮੰਦਭਾਗਾ ਕਰਾਰ ਦਿੱਤਾ ਹੈ। ਫੋਰਮ ਦੇ ਪ੍ਰਧਾਨ ਪੁਸ਼ਪਿੰਦਰ ਸਿੰਘ ਨੇ ਕਿਹਾ ਕਿ ਇਹ ਨਿਆਂਪਾਲਿਕਾ ਦਾ ਕੰਮ ਨਹੀਂ ਕਿ ਉਹ ਧਾਰਮਿਕ ਰਸਮਾਂ, ਨਿਯਮਾਂ ਜਾਂ ਸਿਧਾਂਤ ਦੀ ਜਾਂਚ ਜਾਂ ਤੈਅ ਕਰੇ। ਕਿਸੇ ਸੱਭਿਆਚਾਰ, ਅਕੀਦੇ ਤੇ ਵਿਸ਼ਵਾਸ ਦੇ ਪ੍ਰਬੰਧ ਵਿੱਚ ਕਿਉਂ ਦਖ਼ਲ ਦਿੱਤਾ ਜਾ ਰਿਹਾ ਹੈ।

ਸਿੱਖ ਫੋਰਮ ਦੇ ਸਕੱਤਰ ਜਨਰਲ ਪ੍ਰਤਾਪ ਸਿੰਘ ਨੇ ਕਿਹਾ ਕਿ ਇਨ੍ਹਾਂ ਬਾਰੇ ਫ਼ੈਸਲਾ ਕਰਨਾ ਜਾਂ ਸਵਾਲ ਉਠਾਉਣੇ ਜੱਜਾਂ ਦਾ ਕੰਮ ਨਹੀਂ, ਸਗੋਂ ਉਨ੍ਹਾਂ ਤਾਂ ਸਾਡੇ ਸਿਵਲ, ਮਨੁੱਖੀ ਤੇ ਧਾਰਮਿਕ ਅਧਿਕਾਰਾਂ ਦੀ ਰਾਖੀ ਭਾਰਤ ਦੇ ਬੁਨਿਆਦੀ ਸੰਵਿਧਾਨ ਅਨੁਸਾਰ ਕਰਨਾ ਹੈ।

 

ਸਿੱਖ ਫੋਰਮ ਨੇ ਜਾਰੀ ਬਿਆਨ ਵਿੱਚ ਕਿਹਾ ਕਿ ਇਹੋ ਉਹ ਆਖ਼ਰੀ ਚੀਜ਼ ਸੀ ਜੋ ਸੁਪਰੀਮ ਅਦਾਲਤ ਤੋਂ ਉਮੀਦ ਕਰਦੇ ਹੋ, ਉਸ ਦੇਸ਼ ਵਿੱਚ ਜਿੱਥੇ ਸਿੱਖ ਧਰਮ ਦਾ ਜਨਮ ਹੋਇਆ ਸੀ, ਇੱਕ ਅਜਿਹਾ ਦੇਸ਼ ਜਿੱਥੇ ਇੱਕ ਸਿੱਖ ਪ੍ਰਧਾਨ ਮੰਤਰੀ, ਇੱਕ ਸਿੱਖ ਜੱਜ, ਦੋ ਸਿੱਖ ਫ਼ੌਜ ਮੁਖੀ ਤੇ ਹਵਾਈ ਸੈਨਾ ਦੇ 3 ਮੁਖੀ, ਅਨੇਕਾਂ ਸਿਪਾਹੀ ਜੋ ਅੱਗਲੇ ਮੋਰਚਿਆਂ ’ਤੇ ਪੱਗਾਂ ਸਣੇ ਦੁਸ਼ਮਣ ਨਾਲ ਲੜੇ।
ਜ਼ਿਕਰਯੋਗ ਹੈ ਇੱਕ ਸਾਇਕਲ ਕਲੱਬ ਵੱਲੋਂ ਦਿੱਲੀ ਦੇ ਸਿੱਖ ਜਗਦੀਸ਼ ਸਿੰਘ ਪੂਰੀ ਵੱਲੋਂ ਸਾਇਕਲ ਦੌੜ ਦੋਰਾਨ ਪੱਗ ਦੀ ਥਾਂ ਹੈਲਮਟ ਪਾੳੇੁਣ ਤੋਂ ਇਨਕਾਰ ਕਰ ਦਿੱਤਾ ਸੀ, ਜਿਸ ਕਰਕੇ ਸਾਇਕਲ ਕਲੱਬ ਵੱਲੋਂ ਪੁਰੀ ਨੂੰ ਦੌੜ ਵਿੱਚ ਸ਼ਾਮਲ ਕਰਨ ਤੋਂ ਨਾਂਹ ਕਰ ਦਿੱਤੀ ਸੀ। ਪੂਰੀ ਵੱਲੋਂ ਆਪਣੇ ਧਾਰਮਿਕ ਅਧਿਕਾਰਾਂ ਦੀ ਰਾਖੀ ਲਈ ਭਾਰਤ ਦੀ ਸਰਵਉੱਚ ਅਦਾਲਤ ਵਿੱਚ ਪਹੁੰਚ ਕੀਤੀ ਸੀ।

ਟਿੱਪਣੀ ਕਰੋ:

About webmaster

Scroll To Top