Home / ਚੋਣਵੀ ਖਬਰ/ਲੇਖ / ਭਾਈ ਹਰਮਿੰਦਰ ਸਿੰਘ ਮਿੰਟੂ ਦਾ ਅਗੀਠਾ ਜਲ ਪ੍ਰਵਾਹ ਕੀਤਾ

ਭਾਈ ਹਰਮਿੰਦਰ ਸਿੰਘ ਮਿੰਟੂ ਦਾ ਅਗੀਠਾ ਜਲ ਪ੍ਰਵਾਹ ਕੀਤਾ

ਕੀਰਤਪੁਰ ਸਾਹਿਬ: ਖਾਲਿਸਤਾਨੀ ਸੰਘਰਸ਼ ਲਈ ਜੂਝਦਿਆਂ ਜੇਲ ਵਿੱਚ ਅਕਾਲ ਚਲਾਣਾ ਕਰ ਗਏ ਭਾਈ ਹਰਮਿੰਦਰ ਸਿੰਘ ਮਿੰਟੂ ਦਾ ਅਗੀਠਾ ਅੱਜ ਹਰਮਿੰਦਰ ਸਿੰਘ ਮਿੰਟੂ ਦੇ ਪਰਿਵਾਰਿਕ ਮੈਂਬਰਾਂ ਵੱਲੋਂ ਕੀਰਤਪੁਰ ਸਾਹਿਬ ਦੇ ਗੁਰਦੁਆਰਾ ਪਤਾਲਪੁਰੀ ਸਾਹਿਬ ਦੇ ਅਸਥਘਾਟ ਵਿਖੇ ਮਿੰਟੂ ਦੀਆਂ ਅਸਥੀਆਂ ਨੂੰ ਜਲ ਪ੍ਰਵਾਹ ਕਰ ਦਿੱਤਾ ਗਿਆ।

 

ਭਾਈ ਹਰਮਿੰਦਰ ਸਿੰਘ ਮਿੰਟੂ (ਪੁਰਾਣੀ ਤਸਵੀਰ)

ਇਸ ਮੌਕੇ ਪਹਿਲਾਂ ਅਮਰੀਕ ਸਿੰਘ ਅਜਨਾਲਾ ਵੱਲੋਂ ਅੰਤਿਮ ਅਰਦਾਸ ਕੀਤੀ ਅਤੇ ਬਾਅਦ ’ਚ ਹਰਮਿੰਦਰ ਸਿੰਘ ਮਿੰਟੂ ਦੀ ਮਾਤਾ ਗੁਰਦੇਵ ਕੌਰ, ਲਖਵਿੰਦਰ ਸਿੰਘ, ਸਤਵਿੰਦਰ ਸਿੰਘ, ਪਰਮਿੰਦਰ ਕੌਰ, ਜਰਨੈਲ ਸਿੰਘ, ਹਰਪ੍ਰੀਤ ਸਿੰਘ ਅਤੇ ਮੈਨੇਜਰ ਭਗਵੰਤ ਸਿੰਘ ਆਦਿ ਵੱਲੋਂ ਅਸਥੀਆਂ ਜਲ ਪ੍ਰਵਾਹ ਕਰ ਦਿੱਤੀਆਂ ਗਈਆਂ।

 
ਭਾਈ ਹਰਮਿੰਦਰ ਸਿੰਘ ਮਿੰਟੂ ਦੀ ਬੀਤੇ ਦਿਨੀਂ ਪਟਿਆਲਾ ਜੇਲ੍ਹ ’ਚ ਦਿਲ ਦਾ ਦੌਰਾ ਪੈਣ ਕਾਰਨ ਹੋ ਗਈ ਸੀ। ਭਾਈ ਹਰਮਿੰਦਰ ਸਿੰਘ ਮਿੰਟੂ ਉਪਰ 2014ਤੋਂ ਹੁਣ ਤੱਕ 19 ਕੇਸ ਦਰਜ਼ ਕੀਤੇ ਜਾ ਚੁੱਕੇ ਸਨ ਅਤੇ ਹੋਰ ਵੀ ਕਈ ਨਵੇਂ ਕੇਸ ਪਾਉਂਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਸਨ। ਦਰਜ਼ ਕੀਤੇ 19ਕੇਸਾਂ ਵਿਚੋਂ 5 ਕੇਸ ਬਰੀ, 1 ਕੇਸ ਕੱਟੀ-ਕਟਾਈ ਸਜ਼ਾ ਨਾਲ ਖਤਮ, 4 ਕੇਸ ਜਮਾਨਤਾਂ ਉਪਰ ਅਦਾਲਤਾਂ ਵਿਚ ਵਿਚਾਰਅਧੀਨ, 3 ਕੇਸ ਜਮਾਨਤਾਂ ਤੋਂ ਬਿਨਾਂ ਅਦਾਲਤਾਂ ਵਿਚ ਵਿਚਾਰਅਧੀਨ ਅਤੇ 6 ਕੇਸਾਂ ਵਿਚ ਗ੍ਰਿਫਤਾਰੀ ਤੋਂ ਬਾਅਦ ਚਲਾਨ ਪੇਸ਼ ਨਹੀਂ ਸੀ ਕੀਤਾ ਗਿਆ ਸੀ। ਚੱਲ ਰਹੇ ਕੇਸਾਂ ਵਿਚ ਨਾਭਾ ਜੇਲ ਬਰੇਕ ਕੇਸ ਪਰਮੁੱਖ ਸੀ।

ਟਿੱਪਣੀ ਕਰੋ:

About webmaster

Scroll To Top