Home / ਚੋਣਵੀ ਖਬਰ/ਲੇਖ / ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸ਼ਨਜ਼ ਯੂ,ਕੇ ਵਲੋਂ ਦਸਤਾਰ ਸਬੰਧੀ ਭਾਰਤੀ ਸੁਪਰੀਮ ਕੋਰਟ ਦੀ ਸਖਤ ਅਲੋਚਨਾ

ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸ਼ਨਜ਼ ਯੂ,ਕੇ ਵਲੋਂ ਦਸਤਾਰ ਸਬੰਧੀ ਭਾਰਤੀ ਸੁਪਰੀਮ ਕੋਰਟ ਦੀ ਸਖਤ ਅਲੋਚਨਾ

ਲੰਡਨ: ਭਾਰਤ ਦੀ ਸੁਪਰੀਮ ਕੋਰਟ ਦੇ ਦੋ ਜੱਜਾਂ ਐੱਸ਼ਏਬੌਦਵੇ ਅਤੇ ਐੱਨਏਰਾਉ ਨੇ ਦਸਤਾਰ ਸਬੰਧੀ ਸਵਾਲ ਉਠਾ ਕੇ ਆਪਣੀ ਅਯੋਗਤਾ ਅਤੇ ਫਿਰਕਾਪ੍ਰਸਤੀ ਦਾ ਪ੍ਰਗਟਾਵਾ ਕੀਤਾ ਹੈ । ਜਿਸ ਨੂੰ ਸਿੱਖ ਕੌਮ ਕਦੇ ਵੀ ਬਰਦਾਸ਼ਤ ਨਹੀਂ ਕਰ ਸਕਦੀ । ।ਬਰਤਾਨੀਆ ਵਿੱਚ ਅਜਾਦ ਸਿੱਖ ਰਾਜ ਖਾਲਿਸਤਾਨ ਦੇ ਕੌਮੀ ਨਿਸ਼ਾਨੇ ਨੂੰ ਸਮਰਪਤਿ ਅਤੇ ਯਤਨਸ਼ੀਲ ਸਿੱਖ ਜਥੇਬੰਦੀਆਂ ਦੇ ਸਾਝੇ ਸੰਗਠਨ ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸ਼ਨਜ਼ ਯੂ,ਕੇ ਵਲੋਂ ਇਸ ਲਈ ਜਿੰਮੇਵਾਰ ਜੱਜਾਂ ਦੀ ਸਖਤ ਅਲੋਚਨਾ ਕਰਦਿਆਂ ਆਖਿਆ ਕਿ ਇਹੋ ਜਿਹੇ ਅਗਿਆਨੀ ਜਾਂ ਫਿਰਕੂ ਬੰਦਿਆਂ ਨੂੰ ਵੱਡੀਆਂ ਅਤੇ ਵਿæਸੇਸ਼ ਪਦਵੀਆਂ ਤੇ ਬਿਠਾਉਣਾ ਸਰਾਸਰ ਗਲਤ ਹੈ ਉੱਥੇ ਇਹਨਾਂ ਪਦਵੀਆਂ ਦੀ ਵੀ ਤੌਹੀਨ ਹੈ ।

ਸਿੱਖਾਂ ਵਾਸਤੇ ਸੁਪਰੀਮ ਕੇਵਲ ਸ੍ਰੀ ਅਕਾਲ ਤਖਤ ਸਾਹਿਬ ਹੈ । ਭਾਰਤ ਦੀ ਸੁਪਰੀਮ ਕੋਰਟ ਦੇ ਜੱਜਾਂ ਨੇ ਦਸਤਾਰ ਬਾਰੇ ਸਵਾਲ ਉਠਾ ਕੇ ਆਪਣੀ ਸੌੜੀ ਮਾਨਸਿਕਤਾ ਦਾ ਪ੍ਰਗਟਾਵਾ ਕੀਤਾ ਹੈ । ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸ਼ਨਜ਼ ਯੂ,ਕੇ ਦੇ ਕੋਆਰਡੀਨੇਟਰਜ਼ ਭਾਈ ਕੁਲਦੀਪ ਸਿੰਘ ਚਹੇੜੂ ,ਭਾਈ ਲਵਸ਼ਿੰਦਰ ਸਿੰਘ ਡੱਲੇਵਾਲ ,ਭਾਈ ਜੋਗਾ ਸਿੰਘ ਨੇ ਜਾਰੀ ਪੈੱਸ ਰਿਲੀਜ਼ ਵਿੱਚ ਇਸ ਨੂੰ ਸਿੱਖ ਕੌਮ ਦੀ ਅਣਖ ਗੈਰਤ ਅਤੇ ਸ਼ਾਨ ਨੂੰ ਵੰਗਾਰਨਾ ਆਖਿਆ ਹੈ । ਇਹਨਾਂ ਜੱਜਾਂ ਨੂੰ ਮਿਲਖਾ ਗਿੰਘ ਅਤੇ ਬਿਸ਼ਨ ਸਿੰਘ ਬੇਦੀ ਕੇਵਲ ਦੋ ਬੰਦੇ ਹੀ  ਨਜ਼ਰ ਆਏ ਹਨ ਜਦਕਿ ਹਜਾਰਾਂ ਹੀ ਦਸਤਾਰਧਾਰੀ ਸਿੱਖਾਂ ਨੇ ਹੈਲਮਟਾਂ ਤੋਂ ਬਗੈਰ ਦਸਤਾਰਾਂ ਸਮੇਤ ਵਿਸ਼ਵ ਯੁੱਧਾਂ ਵਿੱਚ ਸ਼ਮੂਲੀਅਤ ਕੀਤੀ ਅਤੇ ਆਪਣੀਆਂ ਨਿਛਾਵਰ ਕੀਤੀਆਂ ਹਨ ।

 

ਪ੍ਰੈਸ ਨੂੰ ਭੇਜੇ ਬਿਆਨ ਵਿੱਚ ਉਨ੍ਹਾਂ ਕਿਹਾ ਕਿ ਅਗਰ ਦਸਤਾਰਾਂ ਵਾਲੇ ਮੁਗਲਾਂ ਖਿਲਾਫ ਜੰਗ ਲੜ ਕੇ ਇਹਨਾਂ ਦਾ ਦਾ ਧਰਮ ਨਾ ਬਚਾਉਂਦੇ ਅਤੇ ਅੰਗਰੇਜਾਂ ਖਿਲਾਫ ਅਜਾਦੀ ਦੀ ਲੜਾਈ ਵਿੱਚ ਨੱਬੇ ਫਸਿਦੀ ਤੋਂ ਵੱਧ ਯੋਗਦਾਨ ਨਾ ਪਾਉਂਦੇ ਤਾਂ ਅੱਜ ਇਹ ਸਵਾਲ ਉਠਾਉਣ ਵਾਲੇ ਦੀ ਔਕਾਤ ਬੇਹੱਦ ਮਾੜੀ ਅਤੇ ਅਣਕਿਆਸੀ ਹੋਣੀ ਸੀ । ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸ਼ਨਜ਼ ਯੂ,ਕੇ ਵਲੋਂ ਇਹਨਾਂ ਦੋਵਾਂ ਜੱਜਾਂ ਖਿਲਾਫ ਕੌਮੀ ਮਾਣਹਾਨੀ ਦਾ ਕੇਸ ਦਰਜ ਕਰਵਾਉਣ ਲਈ ਪੰਜਾਬ ਦੀਆਂ ਪੰਥਕ ਜਥੇਬੰਦੀਆਂ ਨੂੰ ਅਤੇ ਸਿੱਖ ਵਕੀਲਾਂ ਨੂੰ ਸਨਿਮਰ ਅਪੀਲ ਕੀਤੀ ਗਈ ਹੈ । ਬੁ

 

ੜੈਲ ਜੇਲ੍ਹ ਵਿੱਚ ਬੰਦ ਭਾਈ ਜਗਤਾਰ ਸਿੰਘ ਤਾਰਾ ਨੂੰ ਜਾਨੀ ਨੁਕਸਾਨ ਪਹੁੰਚਾਉਣ ਦੀਆਂ ਕੁਚਾਲਾਂ ਦੀ ਬਰਤਾਨਵੀ ਸਿੱਖ ਜਥੇਬੰਦੀਆਂ ਵਲੋਂ ਸਖਤ ਨਿਖੇਧੀ ਕਰਦਿਆਂ ਇਹਨਾਂ ਦੋਵਾਂ ਜੱਜਾਂ ਨੂੰ ਸਵਾਲ ਕੀਤਾ ਗਿਆ ਕਿ ਉਹ ਜੇਲ੍ਹਾਂ ਵਿੱਚ ਬੰਦ ਸਿੱਖਾਂ ਦੀ ਸੁਰੱਖਿਆ ਬਾਰੇ ਕੀ ਵਿਚਾਰ ਰੱਖਦੇ ਹਨ ? ਜ਼ਿਕਰਯੋਗ ਹੈ ਕਿ ਭਾਈ ਹਰਮਿੰਦਰ ਸਿੰਘ ਮਿੰਟੂ ਨੂੰ ਜੇਲ੍ਹ ਵਿੱਚ ਡੂੰਘੀ ਸਾਜਿਸ਼ ਤਹਿਤ ਸ਼ਹੀਦ ਕਰ ਦਿੱਤਾ ਹੈ ।

 

ਵੱਖ ਵੱਖ ਜੇਹਲਾਂ ਵਿੱਚ ਬੰਦ ਸਿੰਘਾਂ ਦੀ ਹਿਫਾਜ਼ਤ ਲਈ ਢੁੱਕਵੇਂ ਉਪਰਾਲੇ ਅਤੇ ਠੋਸ ਪ੍ਰੋਗਰਾਮ ਉਲੀਕਣ ਦੀ ਜਰੂਰਤ ਲਈ ਸਿੱਖ ਕੌਮ ਪੂਰੀ ਤਰਾਂ ਚਿੰਤਤ ਹੈ । ਕਿ ਭਾਈ ਹਰਮਿੰਦਰ ਸਿੰਘ ਮਿੰਟੂ ਦੀ ਸ਼ਹਾਦਤ ਜੇਹਲ ਪ੍ਰਸਾਸ਼ਨ ਅਤੇ ਸਰਕਾਰੀ ਏਜੰਸੀਆਂ ਦੀ ਮਿਲੀ ਭੁਗਤ ਨਾਲ ਹੋਈ ਹੈ । ਭਾਈ ਜਗਤਾਰ ਸਿੰਘ ਤਾਰਾ ਦੇ ਵਕੀਲ ਵਲੋਂ ਬਕਾਇਦਾ ਅਦਾਲਤ ਵਿੱਚ ਲਿਖਤੀ ਸ਼ਿਕæਾਇਤ ਦਰਜ ਕਰਵਾਈ ਗਈ ਹੈ । ਇਸੇ ਤਰਾਂ ਲੰਬੇ ਸਮੇਂ ਤੋਂ ਜੇਹਲਾਂ ਵਿੱਚ ਬੰਦ ਭਾਈ ਦਇਆ ਸਿੰਘ ਲਾਹੌਰੀਆ ਅਤੇ ਭਾਈ ਜਗਤਾਰ ਸਿੰਘ ਹਾਵਾਰਾ ਵੀ ਸਿਹਤ ਪੱਖੋਂ ਠੀਕ ਨਹੀਂ ਹਨ । ਜੇਹਲ ਅਧਿਕਾਰੀ ਉਹਨਾਂ ਦਾ ਢੁੱਕਵਾਂ ਇਲਾਜ ਨਹੀਂ ਕਰਵਾ ਰਹੇ ਬਲਕਿ ਅਦਾਲਤੀ ਹੁਕਮਾਂ ਤੇ ਵੀ ਅਮਲ ਨਹੀਂ ਕੀਤਾ ਗਿਆ । ਇਸ ਕਰਕੇ ਖਾਲਿਸਤਾਨ ਦੀ ਜੰਗੇ ਅਜਾਦੀ ਵਿੱਚ ਵੱਡਮੁੱਲਾ ਯੋਗਦਾਨ ਪਾਉਣ ਵਾਲੇ ਸਮੂਹ ਬੰਦੀ ਸਿੰਘਾਂ ਦੀ ਹਿਫਾਜ਼ਤ ਲਈ ਸਿੱਖ ਜਥੇਬੰਦੀਆਂ ਅਤੇ ਮਨੁੱਖੀ ਅਧਿਕਾਰਾਂ ਦੀਆਂ ਅਲੰਬਰਦਾਰ ਜਥੇਬੰਦੀਆਂ ਨੂੰ ਇੱਕਜੁਟ ਹੋ ਕੇ ਸਾਰਥਕ ਉਪਰਾਲਾ ਕਰਨ ਦੀ ਜਰੂਰਤ ਹੈ ।

 

ਭਾਰਤ ਸਰਕਾਰ ਨੇ ਸਿੱਖ ਨੌਜਵਾਨਾਂ ਨੂੰ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਸ਼ਹੀਦ ਕਰਨ ਮਗਰੋਂ ਹੁਣ ਉਹਨਾਂ ਨੂੰ ਜੇਹਲਾਂ ਵਿੱਚ ਖਤਮ ਕਰਨ ਲਈ ਨਵਾਂ ਤਰੀਕਾ ਲੱਭ ਲਿਆ ਹੈ । ਪਿੰਡ ਡੱਲੀ ਵਿੱਚ ਭਾਈ ਹਰਮਿੰਦਰ ਸਿੰਘ ਮਿੰਟੂ ਨਮਿੱਤ ਹੋ ਰਹੇ 27 ਤਰੀਕ ਨੂੰ ਸ਼ਰਧਾਂਜਲੀ ਸਮਾਗਮ ਵਿੱਚ ਪੰਜਾਬ ਦੀ ਹਰ ਜਥੇਬੰਦੀ ਬਲਕਿ ਹਰ ਸਿੱਖ ਦਾ ਪਹੁੰਚਣਾ ਕੌਮੀ ਫਰਜ਼ ਹੈ । ਜਾਣ ਬੁੱਝ ਇਸ ਫਰਜ਼ ਤੋਂ ਕੁਤਾਹੀ ਕਰਨ ਵਾਲੀਆਂ ਜਥੇਬੰਦੀਆਂ ਜਾਂ ਵਿਆਕਤੀ ਵਿਸ਼ੇਸ਼ ਸਵਾਲੀਆ ਚਿੰਨ ਦੇ ਘੇਰੇ ਵਿੱਚ ਆਉਣਗੇ । 

 

ਸ੍ਰੌਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਵਲੋਂ ਖਾਲਿਸਤਾਨ ਦੀ ਵਿਰੋਧਤਾ ਕਰਨ ਨੂੰ ਆਰਐੱਸ਼ਐੱਸ ਦੀ ਸੋਚ ਕਰਾਰ ਦਿੱਤਾ ਗਿਆ । । ਵੀਹਵੀ ਸਦੀ ਦੇ ਮਹਾਨ ਸ਼ਹੀਦ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦੀ ਲਸਾਨੀ ਸ਼ਹਾਦਤ ਨਾਲ ਸਿਰਜੇ ਹੋਏ ਖਾਲਿਸਤਾਨ ਦੇ ਨਿਸ਼ਾਨੇ ਰੂਪੀ ਇਸ ਸੱਚ ਦੀ ਪ੍ਰਾਪਤੀ ਸਿੱਖ ਕੌਮ ਨੂੰ ਅਵੱਸ਼ ਹੋਵੇਗੀ । ਸਿੱਖ ਗੁਰਵਾਰਿਆਂ ਤੇ ਮਹੰਤ ਨਰੈਣੂ ਦੀ ਸੋਚ ਦੇ ਵਾਰਸ ਲੋਕ ਕਾਬਜ਼ ਹੋ ਚੁੱਕੇ ਹਨ ।ਜਿਹਨਾਂ ਤੋਂ ਗੁਰਦਵਾਰਿਆਂ ਨੂੰ ਅਜਾਦ ਕਰਵਾ ਕੇ ਕੌਮੀ ਅਜਾਦੀ ਦੀ ਲਹਿਰ ਨੂੰ ਪ੍ਰਚੰਡ ਕਰਨਾ ਸਮੇਂ ਦੀ ਲੋੜ ਹੈ।

ਟਿੱਪਣੀ ਕਰੋ:

About webmaster

Scroll To Top