Home / ਚੋਣਵੀ ਖਬਰ/ਲੇਖ / ਜਿਹੜੇ ਜੱਜਾਂ ਨੂੰ ਦਸਤਾਰ ਦੀ ਅਹਿਮੀਅਤ ਦਾ ਹੀ ਪਤਾ ਨਹੀ ਉਹ ਟਿੱਪਣੀ ਕਿਉਂ ਕਰਦੇ ਹਨ : ਅਖੰਡ ਕੀਰਤਨੀ ਜਥਾ

ਜਿਹੜੇ ਜੱਜਾਂ ਨੂੰ ਦਸਤਾਰ ਦੀ ਅਹਿਮੀਅਤ ਦਾ ਹੀ ਪਤਾ ਨਹੀ ਉਹ ਟਿੱਪਣੀ ਕਿਉਂ ਕਰਦੇ ਹਨ : ਅਖੰਡ ਕੀਰਤਨੀ ਜਥਾ

 

 
 

ਅੰਮਿ੍ਰਤਸਰ: ਸੁਪਰੀਮ ਕੋਰਟ ਦੇ ਦੋ ਜੱਜਾਂ ਵਲੋਂ ਸਿੱਖ ਦੀ ਦਸਤਾਰ ਬਾਰੇ ਉਠਾਏ ਨੁਕਤਿਆਂ ਨੂੰ ਸ਼ਰਮਨਾਕ ਕਰਾਰ ਦਿੰਦਿਆਂ ਅਖੰਡ ਕੀਰਤਨੀ ਜਥਾ ਦੇ ਮੁਖੀ ਭਾਈ ਬਖਸ਼ੀਸ਼ ਸਿੰਘ ਨੇ ਕਿਹਾ ਹੈ ਕਿ ਜਿਹੜੇ ਜੱਜਾਂ ਨੂੰ ਦਸਤਾਰ ਦੀ ਅਹਿਮੀਅਤ ਦਾ ਹੀ ਪਤਾ ਨਹੀ ਉਹ ਅਜੇਹੇ ਬੇਤੁੱਕੇ ਸਵਾਲ ਕਿਉਂ ਕਰਦੇ ਹਨ । ਜਾਰੀ ਇੱਕ ਪਰੈਸ ਰਲੀਜ ਵਿੱਚ ਭਾਈ ਬਖਸ਼ੀਸ਼ ਸਿੰਘ ਨੇ ਕਿਹਾ ਹੈ ਕਿ ਜੇਕਰ ਦੇਸ਼ ਦੀ ਸਰਵਉਚ ਅਦਾਲਤ ਦੇ ਜੱਜ ਹੀ ਇਸ ਇਤਿਹਾਸਕ ਹਕੀਕਤ ਤੋਂ ਅਨਜਾਣ ਹਨ ਕਿ ਸੰਸਾਰ ਜੰਗਾਂ ਤੋਂ ਲੈਕੇ ਹਿੰਦੁੁਸਤਾਨ ਨੂੰ ਪਾਕਿਸਤਾਨ ਤੇ ਚੀਨ ਦੇ ਮਾਰੂ ਹਮਲਿਆਂ ਤੋਂ ਬਚਾਉਣ ਵਾਲੇ ਸਿੱਖ ਪਗੜੀਧਾਰੀ ਸਨ ।

 

ਉਨਾਂ ਕਿਹਾ ਕਿ ਜੱਜਾਂ ਵਲੋਂ ਪਟੀਸ਼ਨਕਰਤਾ ਦੇ ਵਕੀਲ ਵਜੋਂ ਦਸਤਾਰ ਸਬੰਧੀ ਗੁਰੂ ਹੁਕਮ ਦਾ ਹਵਾਲਾ ਦੇਣ ਤੇ ਜੱਜਾਂ ਦੁਆਰਾ ਇਹ ਕਹਿਣਾ ਕਿ ਉਹ ਗੁਰੂ ਦੇ ਹੁਕਮ ਨੂੰ ਨਹੀ ਜਾਣਦੇ ਤਾਂ ਸਿੱਖ ਧਰਮ ਇਤਿਹਾਸ ਤੋਂ ਕੋਰੇ ਅਜੇਹੇ ਜੱਜਾਂ ਨੂੰ ਇਹ ਦਸਣਾ ਵੀ ਜਰੂਰੀ ਹੈ ਕਿ ਸਿੱਖ ਲਈ ਗੁਰੂ ਦਾ ਹੁਕਮ ਦੁਨਿਆਵੀ ਹੁਕਮਾਂ ਤੋਂ ਕਿਤੇ ਉਪਰ ਹੈ ।

 

ਭਾਈ ਬਖਸ਼ੀਸ਼ ਸਿੰਘ ਨੇ ਕਿਹਾ ਕਿ ਐਸੇ ਜੱਜ ਸਾੋਿਹਬਾਨ ਤਾਂ ਇਸ ਤਰਕ ਦਾ ਜਵਾਬ ਵੀ ਨਹੀ ਦੇ ਸਕਣਗੇ ਕਿ ਜਿਸ ਰੱਬ ਦੀ ਉਨਾਂ ਨੇ ਅਹੁਦਾ ਸੰਭਾਲਣ ਵੇਲੇ ਸਹੁੰ ਚੁੱਕੀ ਸੀ ਉਸ ਰੱਬ ਦੇ ਰੂਪ ਅਵਤਾਰਾਂ ਦੇ ਅਦਬ ਸਤਿਕਾਰ ਤੇ ਇਲਾਹੀ ਹੁਕਮਾਂ ਬਾਰੇ ਕੀ ਖਿਆਲ ਹੈ ।ਭਾਈ ਬਖਸ਼ੀਸ਼ ਸਿੰਘ ਨੇ ਤਾੜਨਾ ਕੀਤੀ ਹੈ ਕਿ ਦਸਤਾਰ ਸਬੰਧੀ ਕੋਈ ਫੈਸਲਾ ਲੈਣ ਤੋਂ ਪਹਿਲਾਂ ਇਹ ਬਾਰੀਕੀ ਨਾਲ ਵਿਚਾਰਿਆ ਜਾਏ ਕਿ ਸਿੱਖ ਲਈ ਦਸਤਾਰ ਦੀ ਅਹਿਮੀਅਤ ਕੀ ਹੈ ।ਵਰਨਾ ਨਤੀਜੇ ਸਹੀ ਨਹੀ ਨਿਕਲਣਗੇ ।ਉਨਾਂ ਕਿਹਾ ਕਿ ਉਸ ਇਸ ਅਹਿਮ ਸਮਲੇ ਬਾਰੇ ਬਾਕੀ ਜਥੇਬੰਦੀਆਂ ਨਾਲ ਸਲਾਹ ਮਸ਼ਵਰਾ ਕਰਕੇ ਅਗਲੇਰੀ ਰਣਨੀਤੀ ਦਾ ਐਲਾਨ ਛੇਤੀ ਹੀ ਕਰ ਰਹੇ ਹਨ ।

ਟਿੱਪਣੀ ਕਰੋ:

About webmaster

Scroll To Top