Home / ਚੋਣਵੀ ਖਬਰ/ਲੇਖ / ਮਨੁੱਖੀ ਅਧਿਕਾਰਾਂ ਦੇ ਉਲੰਘਣਾ ਦਾ ਮਾਮਲਾ ਮੋਦੀ ਕੋਲ ਉਠਾਉਣ ਲਈ ਜੱਥੇਬੰਦੀਆਂ ਨੇ ਬਰਤਾਨੀਆ ਦੀ ਪ੍ਰਧਾਨ ਮੰਤਰੀ ਨੂੰ ਪੱਤਰ ਸੌਪਿਆ

ਮਨੁੱਖੀ ਅਧਿਕਾਰਾਂ ਦੇ ਉਲੰਘਣਾ ਦਾ ਮਾਮਲਾ ਮੋਦੀ ਕੋਲ ਉਠਾਉਣ ਲਈ ਜੱਥੇਬੰਦੀਆਂ ਨੇ ਬਰਤਾਨੀਆ ਦੀ ਪ੍ਰਧਾਨ ਮੰਤਰੀ ਨੂੰ ਪੱਤਰ ਸੌਪਿਆ

ਲੰਡਨ: ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਬਰਤਾਨੀਆ ਫੇਰੀ ਤੋਂ ਪਹਿਲਾਂ ਅਧਿਕਾਰ ਜੱਥੇਬੰਦੀਆਂ ਵੱਲੋਂ ਭਾਰਤ ਵਿਚ ਮਨੁੱਖੀ ਅਧਿਕਾਰਾਂ ਦੀ ਹੋ ਰਹੀ ਉਲੰਘਣਾ ਦੇ ਮਾਮਲੇ ਬਾਰੇ ਬਰਤਾਨੀਆ ਦੀ ਪ੍ਰਧਾਨ ਮੰਤਰੀ ਥੈਰੇਸਾ ਮੇਅ ਨੂੰ ਇੱਕ ਮੰਗ ਪੱਤਰ ਦਿੱਤਾ ਹੈ।

29 ਜੱਥੇਬੰਦੀਆਂ ਨੇ ਬਰਤਾਨੀਆ ਦੀ ਪ੍ਰਧਾਨ ਮੰਤਰੀ ਨੂੰ ਪੱਤਰ ਸੌਪਿਆ

ਬਰਤਾਨੀਆ ਦੀ ਪ੍ਰਧਾਨ ਮੰਤਰੀ ਨੂੰ ਇਹ ਮੰਗ ਪੱਤਰ ਭਾਰਤ ਵਿੱਚ ਹੋ ਰਹੀ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦਾ ਮਾਮਲਾ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੋਲ ਉਠਾਉਣ ਲਈ ਸਿੱਖ, ਮੁਸਲਿਮ ਤੇ ਦਲਿਤ ਭਾਈਚਾਰੇ ਦੇ ਆਗੂਆਂ ਵਲੋਂ ਕੱਲ੍ਹ 10 ਡਾਊਨਿੰਗ ਸਟਰੀਟ ‘ਚ ਸੌਾਪਿਆ ਹੈ ।

 

ਪ੍ਰਧਾਨ ਮੰਤਰੀ ਦਫ਼ਤਰ ਨੂੰ ਇਹ ਮੰਗ ਪੱਤਰ ਦੇਣ ਵਾਲਿਆਂ ਵਿਚ ਰਣਜੀਤ ਸਿੰਘ ਸਰਾਏ, ਸਿੱਖ ਫੈੱਡਰੇਸ਼ਨ ਯੂ.ਕੇ. ਦੇ ਭਾਈ ਨਰਿੰਦਰਜੀਤ ਸਿੰਘ ਥਾਂਦੀ, ਕਸ਼ਮੀਰੀ ਜਥੇਬੰਦੀਆਂ ਤੇ ਦਲਿਤ ਜਥੇਬੰਦੀਆਂ ਦੇ ਆਗੂ ਹਾਜ਼ਰ ਸਨ ।ਇਸ ਪੱਤਰ ਵਿਚ ਕਿਹਾ ਗਿਆ ਹੈ ਕਿ ਭਾਰਤ ਵਿਚ ਘੱਟ ਗਿਣਤੀ ਲੋਕਾਂ ‘ਤੇ ਜ਼ੁਲਮ ਹੋ ਰਹੇ ਹਨ ਤੇ ਬਹੁ-ਗਿਣਤੀ ਲੋਕਾਂ ਦਾ ਸਰਕਾਰ ਵਲੋਂ ਪੱਖ ਪੂਰਿਆ ਜਾ ਰਿਹਾ ਹੈ ।

 

ਇਹ ਪੱਤਰ ਇੰਗਲੈਂਡ ਦੀਆਂ ਵੱਖ ਵੱਖ ਭਾਈਚਾਰਿਆਂ ਦੀਆਂ 29 ਜਥੇਬੰਦੀਆਂ ਵਲੋਂ ਦਿੱਤਾ ਗਿਆ ਹੈ, ਜਿਸ ਵਿਚ ਪਾਰਲੀਮੈਂਟੇਰੀਅਨ ਫ਼ਾਰ ਨੈਸ਼ਨਲ ਸੈਲਫ ਡਿਟਰਮਾਈਨੇਸ਼ਨ, ਤਹਿਰੀਕ ਏ ਕਸ਼ਮੀਰ ਯੂ.ਕੇ., ਜੰਮੂ ਐਾਡ ਕਸ਼ਮੀਰ ਪੀਪਲ ਪਾਰਟੀ, ਪਾਕਿਸਤਾਨ ਮੁਸਲਿਮ ਲੀਗ, ਪਾਕਿਸਤਾਨ ਐਾਡ ਕਸ਼ਮੀਰ ਸੁਪਰੀਮ ਕੌਾਸਲ ਯੂ.ਕੇ., ਓਵਰਸੀਜ਼ ਕਿ੍ਸਚੀਅਨ ਕਮਿਊਨਿਟੀ ਯੂ.ਕੇ., ਕੌਾਸਲ ਆਫ਼ ਖ਼ਾਲਿਸਤਾਨ, ਫੈੱਡਰੇਸ਼ਨ ਆਫ਼ ਸਿੱਖ ਆਰਗੇਨਾਈਜ਼ੇਸ਼ਨ, ਸਿੱਖ ਫੈੱਡਰੇਸ਼ਨ ਯੂ.ਕੇ., ਦਲ ਖ਼ਾਲਸਾ ਯੂ.ਕੇ., ਬਿ੍ਟਿਸ਼ ਸਿੱਖ ਕੌਾਸਲ, ਅਕਾਲੀ ਦਲ ਅੰਮਿ੍ਤਸਰ, ਯੂਨਾਈਟਡ ਖ਼ਾਲਸਾ ਦਲ ਆਦਿ ਸ਼ਾਮਿਲ ਹਨ ।

ਟਿੱਪਣੀ ਕਰੋ:

About webmaster

Scroll To Top